Ekam
Guru Granth Sahib

Ang 1365

Ang 1365 · Line 1

ਲੈ ਫਾਹੇ. ਉਠਿ ਧਾਵਤੇ; ਸਿ ਜਾਨਿ, ਮਾਰੇ ਭਗਵੰਤ ॥੧੦॥

lai faahe. utth dhaavate; si jaan, maare bhagavant |10|

Punjabi

ਆਪਣੇ ਨਾਲ ਫਾਹੀਆਂ ਲੈ ਨੇ, ਉਹ ਭਜੇ ਫਿਰਦੇ ਹਨ, ਪ੍ਰੰਤੂ ਤੂੰ ਜਾਣ ਲੈ ਕਿ ਉਹ ਪ੍ਰਭੂ ਦੇ ਫਿਟਕਾਰੇ ਹੋਏ ਹਨ।

Bhai Manmohan Singh (Shabad OS, CC BY-SA)

English

They take the noose and run around; but rest assured that God shall destroy them. ||10||

Dr. Sant Singh Khalsa (Shabad OS, CC BY-SA)
Ang 1365 · Line 2

ਕਬੀਰ. ਚੰਦਨ ਕਾ ਬਿਰਵਾ ਭਲਾ; ਬੇੜਿੑਓ ਢਾਕ ਪਲਾਸ ॥

kabeer. chandan kaa biravaa bhalaa; berrao dtaak palaas |

Punjabi

ਕਬੀਰ, ਚੰਗਾ ਹੈ ਚੰਨਣ ਦਾ ਬਿਰਛ ਭਾਵੇਂ ਇਹ ਛਿਛਰੇ ਦੇ ਰੁਖਾਂ ਨਾਲ ਘੇਰਿਆ ਹੋਇਆ ਹੋਵੇ।

Bhai Manmohan Singh (Shabad OS, CC BY-SA)

English

Kabeer, the sandalwood tree is good, even though it is surrounded by weeds.

Dr. Sant Singh Khalsa (Shabad OS, CC BY-SA)
Ang 1365 · Line 3

ਓਇ ਭੀ ਚੰਦਨੁ ਹੋਇ ਰਹੇ; ਬਸੇ ਜੁ ਚੰਦਨ ਪਾਸਿ ॥੧੧॥

oe bhee chandan hoe rahe; base ju chandan paas |11|

Punjabi

ਜਿਹੜੇ ਚੰਨਣ ਦੇ ਬਿਰਛ ਦੇ ਨੇੜੇ ਵਸਦੇ ਹਨ, ਉਹ ਭੀ ਚੰਨਣ ਵਰਗੇ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who dwell near the sandalwood tree, become just like the sandalwood tree. ||11||

Dr. Sant Singh Khalsa (Shabad OS, CC BY-SA)
Ang 1365 · Line 4

ਕਬੀਰ. ਬਾਂਸੁ ਬਡਾਈ ਬੂਡਿਆ; ਇਉ. ਮਤ ਡੂਬਹੁ ਕੋਇ ॥

kabeer. baans baddaaee booddiaa; iau. mat ddoobahu koe |

Punjabi

ਕਬੀਰ, ਬਾਂਸ ਆਪਣੇ ਹੰਕਾਰ ਅੰਦਰ ਡੁਬ ਗਿਆ ਹੈ। ਹੋਰ ਕੋਈ ਜਣਾ ਇਸ ਦੀ ਤਰ੍ਹਾਂ ਨਾਂ ਡੁਬੇ।

Bhai Manmohan Singh (Shabad OS, CC BY-SA)

English

Kabeer, the bamboo is drowned in its egotistical pride. No one should drown like this.

Dr. Sant Singh Khalsa (Shabad OS, CC BY-SA)
Ang 1365 · Line 5

ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ. ਨ ਹੋਇ ॥੧੨॥

chandan kai nikatte basai; baans sugandh. na hoe |12|

Punjabi

ਬਾਂਸ ਚੰਨਣ ਦੇ ਬਿਰਵੇ ਦੇ ਨੇੜੇ ਵਸਦਾ ਹੈ, ਪ੍ਰੰਤੂ ਇਹ ਖੁਸ਼ਬੂਦਾਰ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Bamboo also dwells near the sandalwood tree, but it does not take up its fragrance. ||12||

Dr. Sant Singh Khalsa (Shabad OS, CC BY-SA)
Ang 1365 · Line 6

ਕਬੀਰ. ਦੀਨੁ ਗਵਾਇਆ ਦੁਨੀ ਸਿਉ; ਦੁਨੀ. ਨ ਚਾਲੀ ਸਾਥਿ ॥

kabeer. deen gavaaeaa dunee siau; dunee. na chaalee saath |

Punjabi

ਕਬੀਰ, ਦੁਨੀਆ ਦੀ ਖਾਤਰ ਬੰਦਾ ਆਪਣਾ ਈਮਾਨ ਵੰਞਾ ਲੈਂਦਾ ਹੈ, ਪ੍ਰੰਤੂ ਦੁਨੀਆਂ ਉਸ ਦੇ ਨਾਲ ਨਹੀਂ ਜਾਂਦੀ।

Bhai Manmohan Singh (Shabad OS, CC BY-SA)

English

Kabeer, the mortal loses his faith, for the sake of the world, but the world shall not go along with him in the end.

Dr. Sant Singh Khalsa (Shabad OS, CC BY-SA)
Ang 1365 · Line 7

ਪਾਇ ਕੁਹਾੜਾ ਮਾਰਿਆ; ਗਾਫਲਿ ਅਪੁਨੈ ਹਾਥਿ ॥੧੩॥

paae kuhaarraa maariaa; gaafal apunai haath |13|

Punjabi

ਬੇਪਰਵਾਹ ਬੰਦੇ ਨੇ ਇਸ ਤਰ੍ਹਾਂ ਆਪਣੇ ਪੈਰ ਉਤੇ ਆਪਣੇ ਹਥੀ ਕੁਹਾੜਾ ਮਾਰ ਲਿਆ ਹੈ।

Bhai Manmohan Singh (Shabad OS, CC BY-SA)

English

The idiot strikes his own foot with the axe by his own hand. ||13||

Dr. Sant Singh Khalsa (Shabad OS, CC BY-SA)
Ang 1365 · Line 8

ਕਬੀਰ. ਜਹ ਜਹ ਹਉ ਫਿਰਿਓ; ਕਉਤਕ ਠਾਓ ਠਾਇ ॥

kabeer. jeh jeh hau firio; kautak tthaao tthaae |

Punjabi

ਕਬੀਰ, ਜਿਥੇ ਕਿਤੇ ਭੀ ਮੈਂ ਗਿਆ ਹਾਂ, ਮੈਂ ਅਦਭੁਤ ਨਜਾਰੇ ਹਰ ਥਾਂ ਵੇਖੇ ਹਨ,

Bhai Manmohan Singh (Shabad OS, CC BY-SA)

English

Kabeer, wherever I go, I see wonders everywhere.

Dr. Sant Singh Khalsa (Shabad OS, CC BY-SA)
Ang 1365 · Line 9

ਇਕ ਰਾਮ ਸਨੇਹੀ ਬਾਹਰਾ; ਊਜਰੁ ਮੇਰੈ ਭਾਂਇ ॥੧੪॥

eik raam sanehee baaharaa; aoojar merai bhaane |14|

Punjabi

ਪ੍ਰੰਤੂ ਪ੍ਰਭੂ ਦੇ ਉਪਾਸ਼ਕਾ ਦੇ ਬਗੈਰ ਮੇਰੇ ਲਈ ਸੰਸਾਰ ਉਜਾੜ ਬੀਆਬਾਨ ਹੈ।

Bhai Manmohan Singh (Shabad OS, CC BY-SA)

English

But without the devotees of the One Lord, it is all wilderness to me. ||14||

Dr. Sant Singh Khalsa (Shabad OS, CC BY-SA)
Ang 1365 · Line 10

ਕਬੀਰ. ਸੰਤਨ ਕੀ ਝੁੰਗੀਆ ਭਲੀ; ਭਠਿ ਕੁਸਤੀ ਗਾਉ ॥

kabeer. santan kee jhungeea bhalee; bhatth kusatee gaau |

Punjabi

ਕਬੀਰ, ਚੰਗੀ ਹੈ ਸਾਧੂਆਂ ਦੀ ਕੁੱਲੀ ਭੱਠੀ ਦੀ ਮਾਨੰਦ ਬਲਦਾ ਹੈ ਪਾਪੀਆਂ ਦਾ ਪਿੰਡ।

Bhai Manmohan Singh (Shabad OS, CC BY-SA)

English

Kabeer, the dwelling of the Saints is good; the dwelling of the unrighteous burns like an oven.

Dr. Sant Singh Khalsa (Shabad OS, CC BY-SA)
Ang 1365 · Line 11

ਆਗਿ ਲਗਉ. ਤਿਹ ਧਉਲਹਰ; ਜਿਹ. ਨਾਹੀ ਹਰਿ ਕੋ ਨਾਉ ॥੧੫॥

aag lgau. tih dhaulahar; jih. naahee har ko naau |15|

Punjabi

ਉਨ੍ਹਾਂ ਮੰਦਰਾਂ ਨੂੰ ਅੱਗ ਲੱਗ ਜਾਵੇ, ਜਿਨ੍ਹਾਂ ਵਿੱਚ ਵਾਹਿਗੁਰੂ ਦਾ ਨਾਮ ਨਹੀਂ।

Bhai Manmohan Singh (Shabad OS, CC BY-SA)

English

Those mansions in which the Lord's Name is not chanted might just as well burn down. ||15||

Dr. Sant Singh Khalsa (Shabad OS, CC BY-SA)
Ang 1365 · Line 12

ਕਬੀਰ. ਸੰਤ ਮੂਏ ਕਿਆ ਰੋਈਐ; ਜੋ ਅਪੁਨੇ ਗ੍ਰਿਹਿ ਜਾਇ ॥

kabeer. sant mooe kiaa roeeai; jo apune grihi jaae |

Punjabi

ਕਬੀਰ ਸਾਧੂ ਦੇ ਮਰਨ ਤੇ ਕਿਉਂ ਵਿਰਲਾਪ ਕਰੀਏ? ਉਹ ਤਾਂ ਕੇਵਲ ਆਪਣੇ ਨਿਜ ਦੇ ਘਰ ਨੂੰ ਜਾ ਰਿਹਾ ਹੈ।

Bhai Manmohan Singh (Shabad OS, CC BY-SA)

English

Kabeer, why cry at the death of a Saint? He is just going back to his home.

Dr. Sant Singh Khalsa (Shabad OS, CC BY-SA)
Ang 1365 · Line 13

ਰੋਵਹੁ ਸਾਕਤ ਬਾਪੁਰੇ; ਜੁ ਹਾਟੈ ਹਾਟ ਬਿਕਾਇ ॥੧੬॥

rovahu saakat baapure; ju haattai haatt bikaae |16|

Punjabi

ਤੂੰ ਨਿਕਰਮਣ ਮਾਇਆ ਦੇ ਪੁਜਾਰੀ ਲਈ ਵਿਰਲਾਪ ਕਰ, ਜੋ ਹੱਟੀ ਹੱਟੀ ਵਿਕਦਾ ਫਿਰਦਾ ਹੈ।

Bhai Manmohan Singh (Shabad OS, CC BY-SA)

English

Cry for the wretched, faithless cynic, who is sold from store to store. ||16||

Dr. Sant Singh Khalsa (Shabad OS, CC BY-SA)
Ang 1365 · Line 14

ਕਬੀਰ. ਸਾਕਤੁ ਐਸਾ ਹੈ; ਜੈਸੀ ਲਸਨ ਕੀ ਖਾਨਿ ॥

kabeer. saakat aisaa hai; jaisee lasan kee khaan |

Punjabi

ਕਬੀਰ, ਜਿਸ ਤਰ੍ਹਾਂ ਦਾ ਥੋਮ ਦੀ ਫਲੀ ਹੈ, ਉਸੇ ਤਰ੍ਹਾਂ ਦਾ ਹੀ ਹੈ ਅਧਰਮੀ।

Bhai Manmohan Singh (Shabad OS, CC BY-SA)

English

Kabeer, the faithless cynic is like a piece of garlic.

Dr. Sant Singh Khalsa (Shabad OS, CC BY-SA)
Ang 1365 · Line 15

ਕੋਨੇ ਬੈਠੇ ਖਾਈਐ; ਪਰਗਟ ਹੋਇ ਨਿਦਾਨਿ ॥੧੭॥

kone baitthe khaaeeai; paragatt hoe nidaan |17|

Punjabi

ਭਾਵੇਂ ਇਨਸਾਨ ਇਸ ਨੂੰ ਇਕ ਨੁੱਕਰੇ ਬਹਿ ਕੇ ਖਾਵੇ, ਇਹ ਆਖਰਕਾਰ ਜਾਹਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Even if you eat it sitting in a corner, it becomes obvious to everyone. ||17||

Dr. Sant Singh Khalsa (Shabad OS, CC BY-SA)
Ang 1365 · Line 16

ਕਬੀਰ. ਮਾਇਆ ਡੋਲਨੀ; ਪਵਨੁ ਝਕੋਲਨਹਾਰੁ ॥

kabeer. maaeaa ddolanee; pavan jhakolanahaar |

Punjabi

ਕਬੀਰ ਧਨ-ਦੌਲਤ ਚਾਟੀ ਹੈ ਅਤੇ ਸੁਆਸ ਹੈ ਇਕ ਮਧਾਣੀ।

Bhai Manmohan Singh (Shabad OS, CC BY-SA)

English

Kabeer, Maya is the butter-churn, and the breath is the churning-stick.

Dr. Sant Singh Khalsa (Shabad OS, CC BY-SA)
Ang 1365 · Line 17

ਸੰਤਹੁ ਮਾਖਨੁ ਖਾਇਆ; ਛਾਛਿ ਪੀਐ ਸੰਸਾਰੁ ॥੧੮॥

santahu maakhan khaaeaa; chhaachh peeai sansaar |18|

Punjabi

ਸਾਧੂ ਮੱਖਣੀ ਖਾਂਦੇ ਹਨ ਅਤੇ ਦੁਨੀਆਂ ਲੱਸੀ ਪੀਦੀ ਹੈ।

Bhai Manmohan Singh (Shabad OS, CC BY-SA)

English

The Saints eat the butter, while the world drinks the whey. ||18||

Dr. Sant Singh Khalsa (Shabad OS, CC BY-SA)
Ang 1365 · Line 18

ਕਬੀਰ. ਮਾਇਆ ਡੋਲਨੀ; ਪਵਨੁ ਵਹੈ ਹਿਵ ਧਾਰ ॥

kabeer. maaeaa ddolanee; pavan vahai hiv dhaar |

Punjabi

ਕਬੀਰ, ਮਾਇਕ-ਦੇਹ ਇਕ ਚਾਟੀ ਹੈ ਜਿਸ ਵਿੱਚ ਸੁਆਸ ਬਰਫ ਦੇ ਪਾਣੀ ਦੀ ਨਦੀ ਵਾਂਗ ਚਲਦਾ ਹੈ।

Bhai Manmohan Singh (Shabad OS, CC BY-SA)

English

Kabeer, Maya is the butter-churn; the breath flows like ice water.

Dr. Sant Singh Khalsa (Shabad OS, CC BY-SA)
Ang 1365 · Line 19

ਜਿਨਿ ਬਿਲੋਇਆ ਤਿਨਿ ਖਾਇਆ; ਅਵਰ ਬਿਲੋਵਨਹਾਰ ॥੧੯॥

jin biloeaa tin khaaeaa; avar bilovanahaar |19|

Punjabi

ਜੋ ਕੋਈ ਰਿੜਕਦਾ ਹੈ, ਉਹ ਮਖਣੀ ਛਕ ਲੈਂਦਾ ਹੈ। ਮਧਾਣੀ ਦੀ ਮਾਨੰਦ ਹੋਰਨਾ ਨੂੰ ਕੁਛ ਭੀ ਪਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Whoever does the churning eats the butter; the others are just churning-sticks. ||19||

Dr. Sant Singh Khalsa (Shabad OS, CC BY-SA)
Ang 1365 · Line 20

ਕਬੀਰ. ਮਾਇਆ ਚੋਰਟੀ; ਮੁਸਿ ਮੁਸਿ ਲਾਵੈ ਹਾਟਿ ॥

kabeer. maaeaa chorattee; mus mus laavai haatt |

Punjabi

ਕਬੀਰ, ਮੋਹਨੀ ਚੋਰ ਹੈ, ਜੋ ਹੱਟੀ ਨੂੰ ਪਾੜ ਲਾ ਕੇ ਲੁਟਦੀ ਹੈ।

Bhai Manmohan Singh (Shabad OS, CC BY-SA)

English

Kabeer, Maya is the thief, which breaks in and plunders the store.

Dr. Sant Singh Khalsa (Shabad OS, CC BY-SA)
Ang 1365 · Line 21

ਏਕੁ ਕਬੀਰਾ. ਨਾ ਮੁਸੈ; ਜਿਨਿ. ਕੀਨੀ ਬਾਰਹ ਬਾਟ ॥੨੦॥

ek kabeeraa. naa musai; jin. keenee baarah baatt |20|

Punjabi

ਕੇਵਲ ਕਬੀਰ ਹੀ ਲੁਟੇ ਪੁਟੇ ਜਾਣ ਤੋਂ ਬਚਿਆ ਹੈ। ਉਹ ਹੀ ਹੈ, ਜਿਸ ਨੇ ਇਸ ਦੇ ਬਾਰਾਂ ਟੋਟੇ ਕਰ ਦਿੱਤੇ ਹਨ।

Bhai Manmohan Singh (Shabad OS, CC BY-SA)

English

Only Kabeer is not plundered; he has cut her into twelve pieces. ||20||

Dr. Sant Singh Khalsa (Shabad OS, CC BY-SA)
Ang 1365 · Line 22

ਕਬੀਰ. ਸੂਖੁ ਨ ਏਂਹ ਜੁਗਿ; ਕਰਹਿ ਜੁ ਬਹੁਤੈ ਮੀਤ ॥

kabeer. sookh na enh jug; kareh ju bahutai meet |

Punjabi

ਕਬੀਰ, ਕੇਵਲ ਘਣੇਰੇ ਮਿਤ੍ਰ ਬਣਾਉਣ ਦੁਆਰਾ ਹੀ ਇਸ ਜਹਾਨ ਵਿੱਚ ਆਰਾਮ ਪਰਾਪਤ ਨਹੀਂ ਹੋ ਜਾਂਦਾ।

Bhai Manmohan Singh (Shabad OS, CC BY-SA)

English

Kabeer, peace does not come in this world by making lots of friends.

Dr. Sant Singh Khalsa (Shabad OS, CC BY-SA)
Ang 1365 · Line 23

ਜੋ ਚਿਤੁ ਰਾਖਹਿ ਏਕ ਸਿਉ; ਤੇ. ਸੁਖੁ ਪਾਵਹਿ ਨੀਤ ॥੨੧॥

jo chit raakheh ek siau; te. sukh paaveh neet |21|

Punjabi

ਜੋ ਆਪਣੇ ਮਨ ਨੂੰ ਇਕ ਵਾਹਿਗੁਰੂ ਨਾਲ ਜੋੜੀ ਰਖਦੇ ਹਨ, ਉਹ ਸਦਾ ਹੀ ਆਰਾਮ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Those who keep their consciousness focused on the One Lord shall find eternal peace. ||21||

Dr. Sant Singh Khalsa (Shabad OS, CC BY-SA)
Ang 1365 · Line 24

ਕਬੀਰ. ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ ॥

kabeer. jis marane te jag ddarai; mere man aanand |

Punjabi

ਕਬੀਰ, ਜਿਸ ਮੌਤ ਕੋਲੋ ਦੁਨੀਆਂ ਤਹਿਕਦੀ ਹੈ, ਉਹ ਮੇਰੇ ਚਿੱਤ ਨੂੰ ਖੁਸ਼ੀ ਦਿੰਦੀ ਹੈ।

Bhai Manmohan Singh (Shabad OS, CC BY-SA)

English

Kabeer, the world is afraid of death - that death fills my mind with bliss.

Dr. Sant Singh Khalsa (Shabad OS, CC BY-SA)
Ang 1365 · Line 25

ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ॥੨੨॥

marane hee te paaeeai; pooran paramaanand |22|

Punjabi

ਕੇਵਲ ਮਰ ਵੰਞਣ ਦੁਆਰਾ ਹੀ ਪੂਰੀ ਮਹਾਨ ਖੁਸ਼ੀ ਪਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

It is only by death that perfect, supreme bliss is obtained. ||22||

Dr. Sant Singh Khalsa (Shabad OS, CC BY-SA)
Ang 1365 · Line 26

ਰਾਮ ਪਦਾਰਥੁ ਪਾਇ ਕੈ; ਕਬੀਰਾ ਗਾਂਠਿ. ਨ ਖੋਲੑ ॥

raam padaarath paae kai; kabeeraa gaantth. na khola |

Punjabi

ਪ੍ਰਭੂ ਦੀ ਦੌਲਤ ਨੂੰ ਪਾ ਕੇ, ਹੇ ਕਬੀਰ! ਤੂੰ ਇਸ ਦੀ ਗੱਠ ਨੂੰ ਖੋਲ੍ਹ ਨਾਂ।

Bhai Manmohan Singh (Shabad OS, CC BY-SA)

English

The Treasure of the Lord is obtained, O Kabeer, but do not undo its knot.

Dr. Sant Singh Khalsa (Shabad OS, CC BY-SA)
Ang 1365 · Line 27

ਨਹੀ ਪਟਣੁ. ਨਹੀ ਪਾਰਖੂ; ਨਹੀ ਗਾਹਕੁ. ਨਹੀ ਮੋਲੁ ॥੨੩॥

nahee pattan. nahee paarakhoo; nahee gaahak. nahee mol |23|

Punjabi

ਕੋਈ ਸ਼ਹਿਰ ਇਸ ਦੇ ਵੇਚਣ ਲਈ ਨਹੀਂ, ਨਾਂ ਕੋਈ ਪਰਖਣ ਵਾਲਾ ਨਾਂ ਕੋਈ ਖਰੀਦਾਰ ਹੈ ਅਤੇ ਨਾਂ ਹੀ ਇਸ ਦੀ ਕੋਈ ਕੀਮਤ ਹੈ।

Bhai Manmohan Singh (Shabad OS, CC BY-SA)

English

There is no market to sell it, no appraiser, no customer, and no price. ||23||

Dr. Sant Singh Khalsa (Shabad OS, CC BY-SA)
Ang 1365 · Line 28

ਕਬੀਰ. ਤਾ ਸਿਉ ਪ੍ਰੀਤਿ ਕਰਿ; ਜਾ ਕੋ ਠਾਕੁਰੁ ਰਾਮੁ ॥

kabeer. taa siau preet kar; jaa ko tthaakur raam |

Punjabi

ਕਬੀਰ ਤੂੰ ਕੇਵਲ ਉਸ ਨੂੰ ਪਿਆਰ ਕਰ, ਜਿਸ ਦਾ ਮਾਲਕ ਪ੍ਰਭੂ ਹੈ।

Bhai Manmohan Singh (Shabad OS, CC BY-SA)

English

Kabeer, be in love with only that one, whose Master is the Lord.

Dr. Sant Singh Khalsa (Shabad OS, CC BY-SA)
Ang 1365 · Line 29

ਪੰਡਿਤ ਰਾਜੇ ਭੂਪਤੀ; ਆਵਹਿ ਕਉਨੇ ਕਾਮ ॥੨੪॥

panddit raaje bhoopatee; aaveh kaune kaam |24|

Punjabi

ਵਿਦਵਾਨ, ਪਾਤਿਸ਼ਾਹ ਅਤੇ ਜਮੀਨਾਂ ਦੇ ਮਾਲਕ, ਇਨ੍ਹਾਂ ਲਈ ਪਿਆਰ ਕਿਹੜੇ ਕੰਮ ਦਾ ਹੈ?

Bhai Manmohan Singh (Shabad OS, CC BY-SA)

English

The Pandits, the religious scholars, kings and landlords - what good is love for them? ||24||

Dr. Sant Singh Khalsa (Shabad OS, CC BY-SA)
Ang 1365 · Line 30

ਕਬੀਰ. ਪ੍ਰੀਤਿ ਇਕ ਸਿਉ ਕੀਏ; ਆਨ. ਦੁਬਿਧਾ ਜਾਇ ॥

kabeer. preet ik siau kee; aan. dubidhaa jaae |

Punjabi

ਇਕ ਪ੍ਰਭੂ ਨੂੰ ਪਿਆਰ ਕਰਨ ਦੁਆਰਾ ਹੋਰ ਸੰਸਾਰੀ ਮਮਤਾ ਦੂਰ ਹੋ ਜਾਂਦੀ ਹੈ, ਹੇ ਕਬੀਰ!

Bhai Manmohan Singh (Shabad OS, CC BY-SA)

English

Kabeer, when you are in love with the One Lord, duality and alienation depart.

Dr. Sant Singh Khalsa (Shabad OS, CC BY-SA)
Ang 1365 · Line 31

ਭਾਵੈ ਲਾਂਬੇ ਕੇਸ ਕਰੁ; ਭਾਵੈ ਘਰਰਿ ਮੁਡਾਇ ॥੨੫॥

bhaavai laanbe kes kar; bhaavai gharar muddaae |25|

Punjabi

ਕੋਈ ਮੁਜ਼ਾਇਕਾ ਨਹੀਂ, ਭਾਵੇਂ ਤੂੰ ਲੰਮੇ ਵਾਲ ਕਰ ਲੈ, ਜਾਂ ਭਾਵੇਂ ਤੂੰ ਉਨ੍ਹਾਂ ਨੂੰ ਰਗੜ ਕੇ ਮੁਨਵਾ ਲੈ।

Bhai Manmohan Singh (Shabad OS, CC BY-SA)

English

You may have long hair, or you may shave your head bald. ||25||

Dr. Sant Singh Khalsa (Shabad OS, CC BY-SA)
Ang 1365 · Line 32

ਕਬੀਰ. ਜਗੁ ਕਾਜਲ ਕੀ ਕੋਠਰੀ; ਅੰਧ ਪਰੇ ਤਿਸ ਮਾਹਿ ॥

kabeer. jag kaajal kee kottharee; andh pare tis maeh |

Punjabi

ਕਬੀਰ, ਸੰਸਾਰ ਨਿਰੀਪੁਰੀ ਇਕ ਕਾਲਸ ਦੀ ਕੋਠੜੀ ਹੈ। ਕੇਵਲ ਅੰਨ੍ਹੇ ਇਨਸਾਨ ਹੀ ਇਸ ਦੇ ਫੰਧੇ ਵਿੱਚ ਫਸਦੇ ਹਨ।

Bhai Manmohan Singh (Shabad OS, CC BY-SA)

English

Kabeer, the world is a room filled with black soot; the blind fall into its trap.

Dr. Sant Singh Khalsa (Shabad OS, CC BY-SA)
Ang 1365 · Line 33

ਹਉ ਬਲਿਹਾਰੀ ਤਿਨ ਕਉ; ਪੈਸਿ. ਜੁ ਨੀਕਸਿ ਜਾਹਿ ॥੨੬॥

hau balihaaree tin kau; pais. ju neekas jaeh |26|

Punjabi

ਮੈਂ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹਾਂ, ਜੋ ਇਸ ਵਿੱਚ ਦਾਖਲ ਹੋ ਸਾਫ ਸੁਥਰੇ ਨਿਕਲ ਜਾਂਦੇ ਹਨ।

Bhai Manmohan Singh (Shabad OS, CC BY-SA)

English

I am a sacrifice to those who are thrown in, and still escape. ||26||

Dr. Sant Singh Khalsa (Shabad OS, CC BY-SA)
Ang 1365 · Line 34

ਕਬੀਰ. ਇਹੁ ਤਨੁ ਜਾਇਗਾ; ਸਕਹੁ. ਤ ਲੇਹੁ ਬਹੋਰਿ ॥

kabeer. ihu tan jaaeigaa; sakahu. ta lehu bahor |

Punjabi

ਕਬੀਰ ਇਕ ਦੇਹ ਨੇ ਜਰੂਰ ਟੁਰ ਜਾਣਾ ਹੈ। ਜੇ ਤੂੰ ਬਚਾ ਸਕਦਾ ਹੈ ਤਾਂ ਤੂੰ ਇਸ ਨੂੰ ਬਚਾ ਲੈ।

Bhai Manmohan Singh (Shabad OS, CC BY-SA)

English

Kabeer, this body shall perish; save it, if you can.

Dr. Sant Singh Khalsa (Shabad OS, CC BY-SA)
Ang 1365 · Line 35

ਨਾਂਗੇ ਪਾਵਹੁ ਤੇ ਗਏ; ਜਿਨ ਕੇ ਲਾਖ ਕਰੋਰਿ ॥੨੭॥

naange paavahu te ge; jin ke laakh karor |27|

Punjabi

ਜਿਨ੍ਹਾਂ ਕੋਲ ਲੱਖਾਂ ਅਤੇ ਕ੍ਰੋੜਾਂ ਸਨ, ਉਹਨੂੰ ਵੀ ਨੰਗੇ ਪੈਰੀ ਜਾਣਾ ਪਿਆ।

Bhai Manmohan Singh (Shabad OS, CC BY-SA)

English

Even those who have tens of thousands and millions, must depart bare-footed in the end. ||27||

Dr. Sant Singh Khalsa (Shabad OS, CC BY-SA)
Ang 1365 · Line 36

ਕਬੀਰ. ਇਹੁ ਤਨੁ ਜਾਇਗਾ; ਕਵਨੈ ਮਾਰਗਿ ਲਾਇ ॥

kabeer. ihu tan jaaeigaa; kavanai maarag laae |

Punjabi

ਕਬੀਰ, ਜਦ ਇਹ ਦੇਹ ਚਲੀ ਹੀ ਜਾਣੀ ਹੈ ਤਾਂ ਤੂੰ ਇਸ ਨੂੰ ਕਿਸੇ ਚੰਗੇ ਰਸਤੇ ਪਾ।

Bhai Manmohan Singh (Shabad OS, CC BY-SA)

English

Kabeer, this body shall perish; place it on the path.

Dr. Sant Singh Khalsa (Shabad OS, CC BY-SA)
Ang 1365 · Line 37

ਕੈ ਸੰਗਤਿ ਕਰਿ ਸਾਧ ਕੀ; ਕੈ ਹਰਿ ਕੇ ਗੁਨ ਗਾਇ ॥੨੮॥

kai sangat kar saadh kee; kai har ke gun gaae |28|

Punjabi

ਜ਼ਾ ਤੂੰ ਸੰਤਾਂ ਨਾਲ ਮੇਲ-ਮਿਲਾਪ ਕਰ ਜਾਂ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।

Bhai Manmohan Singh (Shabad OS, CC BY-SA)

English

Either join the Saadh Sangat, the Company of the Holy, or sing the Glorious Praises of the Lord. ||28||

Dr. Sant Singh Khalsa (Shabad OS, CC BY-SA)
Ang 1365 · Line 38

ਕਬੀਰ. ਮਰਤਾ ਮਰਤਾ ਜਗੁ ਮੂਆ; ਮਰਿ. ਭੀ ਨ ਜਾਨਿਆ ਕੋਇ ॥

kabeer. marataa marataa jag mooaa; mar. bhee na jaaniaa koe |

Punjabi

ਕਬੀਰ ਆਪਣੀ ਵਾਰੀ ਸਿਰ ਹਰ ਇਕ ਨੇ ਮਰ ਜਾਣਾ ਹੈ, ਪ੍ਰੰਤੂ ਫਿਰ ਵੀ ਕੋਈ ਭੀ ਮਰਨਾ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

Kabeer, dying, dying, the whole world has to die, and yet, none know how to die.

Dr. Sant Singh Khalsa (Shabad OS, CC BY-SA)