Ang 1366
ਐਸੇ ਮਰਨੇ ਜੋ ਮਰੈ; ਬਹੁਰਿ. ਨ ਮਰਨਾ ਹੋਇ ॥੨੯॥
aise marane jo marai; bahur. na maranaa hoe |29|
Punjabi
ਜਿਹੜਾ ਕੋਈ ਮਰਦਾ ਹੈ, ਉਹ ਐਹੋ ਜਿਹੀ ਮੋਤੇ ਮਰੇ ਕਿ ਉਹ ਮੁੜ ਕੇ ਮਰਨਾ ਨਾਂ ਪਵੇ।
English
Let those who die, die such a death, that they shall never have to die again. ||29||
ਕਬੀਰ. ਮਾਨਸ ਜਨਮੁ ਦੁਲੰਭੁ ਹੈ; ਹੋਇ ਨ. ਬਾਰੈ ਬਾਰ ॥
kabeer. maanas janam dulanbh hai; hoe na. baarai baar |
Punjabi
ਕਬੀਰ ਮੁਸ਼ਕਲ ਨਾਲ ਮਿਲਦਾ ਹੈ ਮਨੁਸ਼ੀ ਜਨਮ। ਇਹ ਮੁੜ ਮੁੜ ਕੇ ਹੱਥ ਨਹੀਂ ਲੱਗਦਾ,
English
Kabeer, it is so difficult to obtain this human body; it does not just come over and over again.
ਜਿਉ ਬਨ ਫਲ ਪਾਕੇ. ਭੁਇ ਗਿਰਹਿ; ਬਹੁਰਿ. ਨ ਲਾਗਹਿ ਡਾਰ ॥੩੦॥
jiau ban fal paake. bhue gireh; bahur. na laageh ddaar |30|
Punjabi
ਜਿਸ ਤਰ੍ਹਾਂ ਜੰਗਲ ਦਾ ਪੱਕਿਆ ਹੋਇਆ ਮੇਵਾ ਜਦ ਜਮੀਨ ਤੇ ਡਿਗ ਪੈਦਾ ਹੈ, ਮੁੜ ਕੇ ਟਹਿਣੀ ਨਾਲ ਨਹੀਂ ਜੁੜਦਾ।
English
It is like the ripe fruit on the tree; when it falls to the ground, it cannot be re-attached to the branch. ||30||
ਕਬੀਰਾ ਤੁਹੀ. ਕਬੀਰੁ ਤੂ; ਤੇਰੋ ਨਾਉ ਕਬੀਰੁ ॥
kabeeraa tuhee. kabeer too; tero naau kabeer |
Punjabi
ਹੇ ਮੇਰੇ ਵਾਹਿਗੁਰੂ! ਤੂੰ ਖੁਦ ਹੀ ਵਿਸ਼ਾਲ ਵਾਹਿਗੁਰੂ ਹੈ, ਤੇ ਵਿਸ਼ਾਲ ਹੈ ਤੇਰਾ ਨਾਮ।
English
Kabeer, you are Kabeer; your name means great.
ਰਾਮ ਰਤਨੁ ਤਬ ਪਾਈਐ; ਜਉ ਪਹਿਲੇ ਤਜਹਿ ਸਰੀਰੁ ॥੩੧॥
raam ratan tab paaeeai; jau pahile tajeh sareer |31|
Punjabi
ਜਦ ਬੰਦਾ ਪਹਿਲਾਂ ਆਪਣੀ ਦੇਹ ਦੀ ਹੰਗਤਾ ਨੂੰ ਛਡ ਦਿੰਦਾ ਹੈ, ਕੇਵਲ ਤਦ ਹੀ ਉਹ ਪ੍ਰਭੂ ਦੇ ਹੀਰੇ ਨੂੰ ਪ੍ਰਾਪਤ ਹੁੰਦਾ ਹੈ।
English
O Lord, You are Kabeer. The Jewel of the Lord is obtained, when the mortal first gives up his body. ||31||
ਕਬੀਰ. ਝੰਖੁ, ਨ ਝੰਖੀਐ; ਤੁਮਰੋ ਕਹਿਓ. ਨ ਹੋਇ ॥
kabeer. jhankh, na jhankheeai; tumaro kahio. na hoe |
Punjabi
ਕਬੀਰ ਤੂੰ ਬੇਹੁਦਾ ਬਕਵਾਸ ਨਾਂ ਕਰ। ਤੇਰੇ ਆਖ ਕੁਝ ਭੀ ਨਹੀਂ ਹੋਣਾ।
English
Kabeer, do not struggle in stubborn pride; nothing happens just because you say so.
ਕਰਮ ਕਰੀਮ ਜੁ ਕਰਿ ਰਹੇ; ਮੇਟਿ. ਨ ਸਾਕੈ ਕੋਇ ॥੩੨॥
karam kareem ju kar rahe; mett. na saakai koe |32|
Punjabi
ਕੋਈ ਜਣਾ ਭੀ ਉਸ ਕੰਮ ਨੂੰ ਮੇਟ ਨਹੀਂ ਸਕਦਾ, ਜਿਸ ਨੂੰ ਮਿਹਰਬਾਨ ਮਾਲਕ ਕਰ ਰਿਹਾ ਹੈ।
English
No one can erase the actions of the Merciful Lord. ||32||
ਕਬੀਰ. ਕਸਉਟੀ ਰਾਮ ਕੀ; ਝੂਠਾ ਟਿਕੈ. ਨ ਕੋਇ ॥
kabeer. ksauttee raam kee; jhootthaa ttikai. na koe |
Punjabi
ਕਬੀਰ, ਕੋਈ ਜਣਾ, ਜੋ ਕੂੜਾ ਹੈ, ਪ੍ਰਭੂ ਦੀ ਘਸਵੱਟੀ ਉਤੇ ਠਹਿਰ ਨਹੀਂ ਸਕਦਾ।
English
Kabeer, no one who is false can withstand the Touchstone of the Lord.
ਰਾਮ ਕਸਉਟੀ ਸੋ ਸਹੈ; ਜੋ ਮਰਿ ਜੀਵਾ ਹੋਇ ॥੩੩॥
raam ksauttee so sahai; jo mar jeevaa hoe |33|
Punjabi
ਕੇਵਲ ਉਹ ਹੀ ਪ੍ਰਭੂ ਦੀ ਅੋਖੀ ਪ੍ਰੀਖਿਆ ਤੇ ਪੂਰਾ ਉਤਰ ਸਕਦਾ ਹੈ ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।
English
He alone can pass the test of the Lord's Touchstone, who remains dead while yet alive. ||33||
ਕਬੀਰ. ਊਜਲ ਪਹਿਰਹਿ ਕਾਪਰੇ; ਪਾਨ ਸੁਪਾਰੀ ਖਾਹਿ ॥
kabeer. aoojal pahireh kaapare; paan supaaree khaeh |
Punjabi
ਕਬੀਰ ਪ੍ਰਾਣੀ ਭੜਕੀਲੇ ਕਪੜੇ ਪਾਉਂਦੇ ਹਨ ਅਤੇ ਪਾਨ-ਬੀੜੇ ਅਤੇ ਸੁਪਾਰੀਆਂ ਖਾਂਦੇ ਹਨ।
English
Kabeer, some wear gaudy robes, and chew betel leaves and betel nuts.
ਏਕਸ ਹਰਿ ਕੇ ਨਾਮ ਬਿਨੁ; ਬਾਧੇ ਜਮ ਪੁਰਿ ਜਾਂਹਿ ॥੩੪॥
ekas har ke naam bin; baadhe jam pur jaanhi |34|
Punjabi
ਪ੍ਰੰਤੂ ਇਕ ਵਾਹਿਗੁਰੂ ਦੇ ਨਾਮ ਦੇ ਬਗੈਰ, ਉਹ ਨਰੜ ਕੇ ਯਮ ਦੇ ਸ਼ਹਿਰ ਨੂੰ ਲੈ ਜਾਏ ਜਾਂਦੇ ਹਨ।
English
Without the Name of the One Lord, they are bound and gagged and taken to the City of Death. ||34||
ਕਬੀਰ. ਬੇੜਾ ਜਰਜਰਾ; ਫੂਟੇ ਛੇਂਕ ਹਜਾਰ ॥
kabeer. berraa jarajaraa; footte chhenk hajaar |
Punjabi
ਕਬੀਰ, ਪੁਰਾਣਾ ਹੈ ਜਹਾਜ ਅਤੇ ਇਸ ਵਿੱਚ ਹਜਾਰਾ ਹੀ ਮੋਰੀਆਂ ਹੋ ਗਈਆਂ ਹਨ।
English
Kabeer, the boat is old, and it has thousands of holes.
ਹਰੂਏ ਹਰੂਏ ਤਿਰਿ ਗਏ; ਡੂਬੇ ਜਿਨ ਸਿਰ ਭਾਰ ॥੩੫॥
harooe harooe tir ge; ddoobe jin sir bhaar |35|
Punjabi
ਜਿਹੜੇ ਹਊਨੇ ਹਉਨੇ ਹਨ, ਉਹ ਪਾਰ ਲੰਘ ਜਾਂਦੇ ਹਨ ਅਤੇ ਜਿਨ੍ਹਾਂ ਦੇ ਮੂੰਡ ਉਤੇ ਬੋਝ ਹੈ, ਉਹ ਡੁਬ ਗਏ ਹਨ।
English
Those who are light get across, while those who carry the weight of their sins on their heads are drowned. ||35||
ਕਬੀਰ. ਹਾਡ ਜਰੇ ਜਿਉ ਲਾਕਰੀ; ਕੇਸ ਜਰੇ ਜਿਉ ਘਾਸੁ ॥
kabeer. haadd jare jiau laakaree; kes jare jiau ghaas |
Punjabi
ਕਬੀਰ, ਹੱਡੀਆਂ ਲੱਕੜਾਂ ਦੀ ਤਰ੍ਹਾਂ ਬਲਦੀਆਂ ਹਨ ਅਤੇ ਵਾਲ ਘਾ ਦੀ ਤਰ੍ਹਾਂ ਬਲਦੇ ਹਨ।
English
Kabeer, the bones burn like wood, and the hair burns like straw.
ਇਹੁ ਜਗੁ ਜਰਤਾ ਦੇਖਿ ਕੈ; ਭਇਓ ਕਬੀਰੁ ਉਦਾਸੁ ॥੩੬॥
eihu jag jarataa dekh kai; bheo kabeer udaas |36|
Punjabi
ਇਸ ਜਹਾਨ ਨੂੰ ਇਸ ਤਰ੍ਹਾਂ ਬਲਦਾ ਵੇਖ, ਕਬੀਰ ਗਮਗੀਨ ਹੋ ਗਿਆ ਹੈ।
English
Seeing the world burning like this, Kabeer has become sad. ||36||
ਕਬੀਰ. ਗਰਬੁ, ਨ ਕੀਜੀਐ; ਚਾਮ ਲਪੇਟੇ ਹਾਡ ॥
kabeer. garab, na keejeeai; chaam lapette haadd |
Punjabi
ਕਬੀਰ, ਤੂੰ ਖੱਲ ਅੰਦਰ ਲਪੇਟੀਆਂ ਹੋਈਆਂ ਆਪਣੀਆਂ ਹੱਡੀਆਂ ਦਾ ਹੰਕਾਰ ਨਾਂ ਕਰ।
English
Kabeer, do not be so proud of your bones wrapped up in skin.
ਹੈਵਰ ਊਪਰਿ, ਛਤ੍ਰ ਤਰ; ਤੇ ਫੁਨਿ ਧਰਨੀ ਗਾਡ ॥੩੭॥
haivar aoopar, chhatr tar; te fun dharanee gaadd |37|
Punjabi
ਜੋ ਘੋੜਿਆਂ ਦੇ ਉਤੇ ਅਤੇ ਛਤਰਾਂ ਦੇ ਹੇਠਾਂ ਸਨ, ਉਹ ਅੰਤ ਨੂੰ ਧਰਤੀ ਹੇਠਾਂ ਦਬ ਦਿਤੇ ਗਏ।
English
Those who were on their horses and under their canopies, were eventually buried under the ground. ||37||
ਕਬੀਰ. ਗਰਬੁ, ਨ ਕੀਜੀਐ; ਊਚਾ ਦੇਖਿ ਅਵਾਸੁ ॥
kabeer. garab, na keejeeai; aoochaa dekh avaas |
Punjabi
ਕਬੀਰ ਤੂੰ ਆਪਣੇ ਉਚੇ ਮੰਦਰ ਵੇਖ ਕੇ ਹੰਕਾਰ ਨਾਂ ਕਰ।
English
Kabeer, do not be so proud of your tall mansions.
ਆਜੁ ਕਾਲਿੑ ਭੁਇ ਲੇਟਣਾ; ਊਪਰਿ ਜਾਮੈ ਘਾਸੁ ॥੩੮॥
aaj kaala bhue lettanaa; aoopar jaamai ghaas |38|
Punjabi
ਅੱਜ ਜਾਂ ਭਲਕੇ ਤੂੰ ਧਰਤੀ ਦੇ ਹੇਠਾ ਪਿਆ ਹੋਵੇਗਾ ਅੱਜ ਤੇਰੇ ਉਤੇ ਘਾ ਉਗੂਗਾ।
English
Today or tomorrow, you shall lie beneath the ground, and the grass shall grow above you. ||38||
ਕਬੀਰ. ਗਰਬੁ, ਨ ਕੀਜੀਐ; ਰੰਕੁ. ਨ ਹਸੀਐ ਕੋਇ ॥
kabeer. garab, na keejeeai; rank. na haseeai koe |
Punjabi
ਕਬੀਰ ਤੂੰ ਹੰਕਾਰ ਨਾਂ ਕਰ ਨਾਂ ਹੀ ਕੋਈ ਜਣਾ ਕੰਗਾਲ ਦੀ ਹਾਸੀ ਉਡਾਵੇ।
English
Kabeer, do not be so proud, and do not laugh at the poor.
ਅਜਹੁ ਸੁ ਨਾਉ ਸਮੁੰਦ੍ਰ ਮਹਿ; ਕਿਆ ਜਾਨਉ ਕਿਆ ਹੋਇ ॥੩੯॥
ajahu su naau samundr meh; kiaa jaanau kiaa hoe |39|
Punjabi
ਅਜੇ ਬੇੜੀ ਸਾਗਰ ਵਿੱਚ ਹੈ। ਕੌਣ ਜਾਣਦਾ ਹੈ ਕੀ ਬਣ ਜਾਵੇ?
English
Your boat is still out at sea; who knows what will happen? ||39||
ਕਬੀਰ. ਗਰਬੁ, ਨ ਕੀਜੀਐ; ਦੇਹੀ ਦੇਖਿ ਸੁਰੰਗ ॥
kabeer. garab, na keejeeai; dehee dekh surang |
Punjabi
ਕਬੀਰ ਤੂੰ ਆਪਣੇ ਸੁੰਦਰ ਸਰੀਰ ਨੂੰ ਵੇਖ ਕੇ ਹੰਕਾਰ ਨਾਂ ਕਰ।
English
Kabeer, do not be so proud, looking at your beautiful body.
ਆਜੁ ਕਾਲਿੑ. ਤਜਿ ਜਾਹੁਗੇ; ਜਿਉ ਕਾਂਚੁਰੀ ਭੁਯੰਗ ॥੪੦॥
aaj kaala. taj jaahuge; jiau kaanchuree bhuyang |40|
Punjabi
ਤੂੰ ਅੱਜ ਜਾ ਭਲਕੇ ਸੱਪ ਦੀ ਆਪਣੀ ਕੁੰਜ ਲਾਹ ਸੁੱਟਣ ਦੀ ਮਾਨੰਦ ਇਸ ਨੂੰ ਛਡ ਜਾਵੇਗਾ।
English
Today or tomorrow, you will have to leave it behind, like the snake shedding its skin. ||40||
ਕਬੀਰ. ਲੂਟਨਾ ਹੈ, ਤ ਲੂਟਿ ਲੈ; ਰਾਮ ਨਾਮ ਹੈ ਲੂਟਿ ॥
kabeer. loottanaa hai, ta loott lai; raam naam hai loott |
Punjabi
ਕਬੀਰ, ਜੇਕਰ ਤੂੰ ਲੁਟਮਾਰ ਕਰ ਸਕਦਾ ਹੈ ਤਾਂ ਤੂੰ ਵਾਹਿਗੁਰੂ ਦੇ ਨਾਮ ਦੀ ਲੁਟ ਮਾਰ ਕਰ।
English
Kabeer, if you must rob and plunder, then plunder the plunder of the Lord's Name.
ਫਿਰਿ ਪਾਛੈ ਪਛੁਤਾਹੁਗੇ; ਪ੍ਰਾਨ ਜਾਹਿੰਗੇ ਛੂਟਿ ॥੪੧॥
fir paachhai pachhutaahuge; praan jaahinge chhoott |41|
Punjabi
ਨਹੀਂ ਤਾਂ ਜਦ ਤੇਰੀ ਆਤਮਾ ਨੇ ਤੇਰੀ ਦੇਹ ਨੂੰ ਤਿਆਗ ਦਿੱਤਾ ਤੂੰ ਮਗਰੋ ਪਸ਼ਚਾਤਾਪ ਕਰੇਗਾ।
English
Otherwise, in the world hereafter, you will regret and repent, when the breath of life leaves the body. ||41||
ਕਬੀਰ. ਐਸਾ ਕੋਈ, ਨ ਜਨਮਿਓ; ਅਪਨੈ ਘਰਿ ਲਾਵੈ ਆਗਿ ॥
kabeer. aisaa koee, na janamio; apanai ghar laavai aag |
Punjabi
ਕਬੀਰ ਐਹੋ ਜੇਹਾ ਕੋਈ ਵੀ ਨਹੀਂ ਜੰਮਿਆ, ਜੋ ਆਪਣੇ ਲਿਜ ਦੇ ਝੁਗੇ ਨੂੰ ਅੱਗ ਲਾ ਦੇਵੇ,
English
Kabeer, there is no one born, who burns his own home,
ਪਾਂਚਉ ਲਰਿਕਾ ਜਾਰਿ ਕੈ; ਰਹੈ ਰਾਮ ਲਿਵ ਲਾਗਿ ॥੪੨॥
paanchau larikaa jaar kai; rahai raam liv laag |42|
Punjabi
ਅਤੇ ਜੋ ਆਪਣੇ ਪੰਜਾਂ ਪੁਤਰਾਂ ਨੂੰ ਸਾੜ ਬਾਲ ਕੇ ਕੇਵਲ ਪ੍ਰਭੂ ਨਾਲ ਪਿਰਹੜੀ ਪਾਈ ਰਖੇ।
English
and burning his five sons, remains lovingly attuned to the Lord. ||42||
ਕੋ ਹੈ ਲਰਿਕਾ ਬੇਚਈ; ਲਰਿਕੀ ਬੇਚੈ ਕੋਇ ॥
ko hai larikaa bechee; larikee bechai koe |
Punjabi
ਕੀ ਕੋਈ ਐਹੋ ਜੇਹਾ ਹੈ, ਜੋ ਆਪਣੇ ਪੁੱਤਰ ਨੂੰ ਵੇਚ ਦੇਵੇ ਅਤੇ ਜੋ ਆਪਣੀ ਪੁਤ੍ਰੀ ਨੂੰ ਵੇਚ ਦੇਵੇ,
English
Kabeer, how rare are those who sell their son and sell their daughter
ਸਾਝਾ ਕਰੈ ਕਬੀਰ ਸਿਉ; ਹਰਿ ਸੰਗਿ ਬਨਜੁ ਕਰੇਇ ॥੪੩॥
saajhaa karai kabeer siau; har sang banaj karee |43|
Punjabi
ਅਤੇ ਕਬੀਰ ਨਾਲ ਭਾਈਵਾਲੀ ਪਾ ਕੇ, ਕੇਵਲ ਵਾਹਿਗੁਰੂ ਨਾਲ ਹੀ ਵਾਪਾਰ ਕਰੇ।
English
and, entering into partnership with Kabeer, deal with the Lord. ||43||
ਕਬੀਰ. ਇਹ ਚੇਤਾਵਨੀ; ਮਤ ਸਹਸਾ ਰਹਿ ਜਾਇ ॥
kabeer. ih chetaavanee; mat sahasaa reh jaae |
Punjabi
ਕਬੀਰ, ਮੈਂ ਤੈਨੂੰ ਇਹ ਚੇਤਾ ਕਰਾਉਂਦਾ ਹਾਂ। ਤੂੰ ਕਿਸੇ ਸ਼ਕ ਸ਼ੁਭੇ ਅੰਦਰ ਨਾਂ ਵੱਸ।
English
Kabeer, let me remind you of this. Do not be skeptical or cynical.
ਪਾਛੈ ਭੋਗ ਜੁ ਭੋਗਵੇ; ਤਿਨ ਕੋ ਗੁੜੁ ਲੈ ਖਾਹਿ ॥੪੪॥
paachhai bhog ju bhogave; tin ko gurr lai khaeh |44|
Punjabi
ਜਿਹਡੇ ਅਮਲ ਤੂੰ ਪਿਛੇ ਕਮਾਏ ਹਨ, ਇਹ ਉਨ੍ਹਾਂ ਦਾ ਹੀ ਫਲ ਹੈ, ਜੋ ਤੂੰ ਹੁਣ ਭੁਗਦਤਾ ਹੈ।
English
Those pleasures which you enjoyed so much in the past - now you must eat their fruits. ||44||
ਕਬੀਰ. ਮੈ ਜਾਨਿਓ ਪੜਿਬੋ ਭਲੋ; ਪੜਿਬੇ ਸਿਉ ਭਲ ਜੋਗੁ ॥
kabeer. mai jaanio parribo bhalo; parribe siau bhal jog |
Punjabi
ਕਬੀਰ ਜੀ ਕਹਿੰਦੇ ਹਨ ਪਹਿਲਾਂ ਮੈਂ ਖਿਆਲ ਕੀਤਾ ਕਿ ਇਲਮ ਚੰਗਾ ਹੈ, ਫਿਰ ਮੈਂ ਯੋਗ ਨੂੰ ਉਸ ਨਾਲੋ ਚੰਗਾ ਖਿਆਲ ਕੀਤਾ।
English
Kabeer, at first, I thought learning was good; then I thought Yoga was better.
ਭਗਤਿ. ਨ ਛਾਡਉ, ਰਾਮ ਕੀ; ਭਾਵੈ ਨਿੰਦਉ ਲੋਗੁ ॥੪੫॥
bhagat. na chhaaddau, raam kee; bhaavai nindau log |45|
Punjabi
ਪਰ ਮੈਂ ਹੁਣ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨੂੰ ਨਹੀਂ ਛਡਦਾ, ਭਾਵੇਂ ਲੋਕ ਮੇਰੀ ਬਦਖੋਈ ਪਏ ਕਰਨ।
English
I shall never abandon devotional worship of the Lord, even though people may slander me. ||45||
ਕਬੀਰ. ਲੋਗੁ ਕਿ ਨਿੰਦੈ ਬਪੁੜਾ; ਜਿਹ ਮਨਿ. ਨਾਹੀ ਗਿਆਨੁ ॥
kabeer. log ki nindai bapurraa; jih man. naahee giaan |
Punjabi
ਕਬੀਰ ਵਿਚਾਰੇ ਲੋਕ, ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦੀ ਗਿਆਤ ਨਹੀਂ, ਕਿਸ ਤਰ੍ਹਾਂ ਮੈਨੂੰ ਦੁਸ਼ਣ ਲਾ ਸਕਦੇ ਹਨ?
English
Kabeer, how can the wretched people slander me? They have no wisdom or intelligence.
ਰਾਮ ਕਬੀਰਾ. ਰਵਿ ਰਹੇ; ਅਵਰ ਤਜੇ ਸਭ ਕਾਮ ॥੪੬॥
raam kabeeraa. rav rahe; avar taje sabh kaam |46|
Punjabi
ਹੋਰ ਸਾਰੇ ਸੰਸਾਰੀ ਕੰਮ ਛਡ ਕੇ, ਕਬੀਰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਰਿਹਾ ਹੈ।
English
Kabeer continues to dwell upon the Lord's Name; I have abandoned all other affairs. ||46||
ਕਬੀਰ. ਪਰਦੇਸੀ ਕੈ ਘਾਘਰੈ; ਚਹੁ ਦਿਸਿ ਲਾਗੀ ਆਗਿ ॥
kabeer. paradesee kai ghaagharai; chahu dis laagee aag |
Punjabi
ਕਬੀਰ, ਬਦੇਸ਼ੀ ਦੇ ਘਗਰੇ ਨੂੰ ਚਾਰੀ ਪਾਸੀ ਅੱਗ ਲੱਗ ਗਈ ਹੈ।
English
Kabeer, the robe of the stranger-soul has caught fire on all four sides.
ਖਿੰਥਾ ਜਲਿ. ਕੋਇਲਾ ਭਈ; ਤਾਗੇ ਆਂਚ. ਨ ਲਾਗ ॥੪੭॥
khinthaa jal. koeilaa bhee; taage aanch. na laag |47|
Punjabi
ਦੇਹ ਸੜ ਕੇ ਕੋਲਾਂ ਬਣ ਗਈ ਹੈ, ਪ੍ਰੰਤੂ ਆਤਮਾ ਦੇ ਧਾਗੇ ਨੂੰ ਅੱਗ ਛੂਹੀ ਤਕ ਨਹੀਂ।
English
The cloth of the body has been burnt and reduced to charcoal, but the fire did not touch the thread of the soul. ||47||
ਕਬੀਰ. ਖਿੰਥਾ ਜਲਿ ਕੋਇਲਾ ਭਈ; ਖਾਪਰੁ ਫੂਟ ਮਫੂਟ ॥
kabeer. khinthaa jal koeilaa bhee; khaapar foott mafoott |
Punjabi
ਕਬੀਰ ਖਫਨੀ ਸੜ ਬਲ ਕੇ ਕੋਲਾ ਬਣ ਗਈ ਹੈ ਅਤੇ ਮੰਗਣ ਵਾਲਾ ਠੂਠਾ ਪੂਰੀ ਤਰ੍ਹਾਂ ਟੁਟ ਗਿਆ ਹੈ।
English
Kabeer, the cloth has been burnt and reduced to charcoal, and the begging bowl is shattered into pieces.
ਜੋਗੀ ਬਪੁੜਾ ਖੇਲਿਓ; ਆਸਨਿ ਰਹੀ ਬਿਭੂਤਿ ॥੪੮॥
jogee bapurraa khelio; aasan rahee bibhoot |48|
Punjabi
ਗਰੀਬੜਾ ਯੋਗੀ ਆਪਣੀ ਖੇਲ ਖੇਡ ਗਿਆ ਹੈ ਅਤੇ ਉਸ ਦੇ ਬਹਿਣ-ਸਥਾਨ ਤੇ ਕੇਵਲ ਸੁਆਹ ਹੀ ਰਹਿ ਗਈ ਹੈ।
English
The poor Yogi has played out his game; only ashes remain on his seat. ||48||