Ekam
Guru Granth Sahib

Ang 1368

Ang 1368 · Line 1

ਜਬ ਦੇਖਿਓ ਬੇੜਾ ਜਰਜਰਾ; ਤਬ ਉਤਰਿ ਪਰਿਓ ਹਉ ਫਰਕਿ ॥੬੭॥

jab dekhio berraa jarajaraa; tab utar pario hau farak |67|

Punjabi

ਜਦ ਮੈਂ ਜਹਾਜ ਨੂੰ ਬੌਦਾ ਪੁਰਾਣਾ ਵੇਖਿਆ, ਤਾਂ ਮੈਂ ਝਟਪਟ ਹੀ ਹੇਠਾਂ ਉਤਰ ਆਇਆ।

Bhai Manmohan Singh (Shabad OS, CC BY-SA)

English

When I saw that my boat was rotten, then I immediately got out. ||67||

Dr. Sant Singh Khalsa (Shabad OS, CC BY-SA)
Ang 1368 · Line 2

ਕਬੀਰ. ਪਾਪੀ, ਭਗਤਿ. ਨ ਭਾਵਈ; ਹਰਿ ਪੂਜਾ. ਨ ਸੁਹਾਇ ॥

kabeer. paapee, bhagat. na bhaavee; har poojaa. na suhaae |

Punjabi

ਕਬੀਰ, ਗੁਨਹਗਾਰ ਸਾਈਂ ਦੇ ਸਿਮਰਨ ਨੂੰ ਪਿਆਰ ਨਹੀਂ ਕਰਦਾ ਅਤੇ ਉਸ ਨੂੰ ਰੱਬ ਦੀ ਉਪਾਸ਼ਨਾ ਚੰਗੀ ਨਹੀਂ ਲੱਗਦੀ,

Bhai Manmohan Singh (Shabad OS, CC BY-SA)

English

Kabeer, the sinner does not like devotion to the Lord; he does not appreciate worship.

Dr. Sant Singh Khalsa (Shabad OS, CC BY-SA)
Ang 1368 · Line 3

ਮਾਖੀ ਚੰਦਨੁ ਪਰਹਰੈ; ਜਹ ਬਿਗੰਧ ਤਹ ਜਾਇ ॥੬੮॥

maakhee chandan paraharai; jeh bigandh teh jaae |68|

Punjabi

ਕਿਉਂਕਿ ਮੱਖੀ ਚੰਦਨ ਨੂੰ ਛਡ ਦਿੰਦੀ ਹੈ ਅਤੇ ਉਥੇ ਜਾਂਦੀ ਹੈ, ਜਿਥੇ ਮੰਦਾ ਮੁਸ਼ਕ ਹੈ।

Bhai Manmohan Singh (Shabad OS, CC BY-SA)

English

The fly abandons the sandalwood tree, and goes after the rotten smell. ||68||

Dr. Sant Singh Khalsa (Shabad OS, CC BY-SA)
Ang 1368 · Line 4

ਕਬੀਰ. ਬੈਦੁ ਮੂਆ. ਰੋਗੀ ਮੂਆ; ਮੂਆ ਸਭੁ ਸੰਸਾਰੁ ॥

kabeer. baid mooaa. rogee mooaa; mooaa sabh sansaar |

Punjabi

ਕਬੀਰ ਹਕੀਮ ਮਰ ਗਿਆ ਹੈ, ਬੀਮਾਰ ਮਰ ਗਿਆ ਹੈ ਅਤੇ ਮਰ ਗਿਆ ਹੈ ਸਾਰਾ ਜਹਾਨ।

Bhai Manmohan Singh (Shabad OS, CC BY-SA)

English

Kabeer, the physician is dead, and the patient is dead; the whole world is dead.

Dr. Sant Singh Khalsa (Shabad OS, CC BY-SA)
Ang 1368 · Line 5

ਏਕੁ ਕਬੀਰਾ. ਨਾ ਮੂਆ; ਜਿਹ. ਨਾਹੀ ਰੋਵਨਹਾਰੁ ॥੬੯॥

ek kabeeraa. naa mooaa; jih. naahee rovanahaar |69|

Punjabi

ਇਕੱਲਾ ਕਬੀਰ ਹੀ ਨਹੀਂ ਮਰਿਆ ਜਿਸ ਨੂੰ ਰੌਣ ਵਾਲਾ ਭੀ ਕੋਈ ਨਹੀਂ।

Bhai Manmohan Singh (Shabad OS, CC BY-SA)

English

Only Kabeer is not dead; there is no one to mourn for him. ||69||

Dr. Sant Singh Khalsa (Shabad OS, CC BY-SA)
Ang 1368 · Line 6

ਕਬੀਰ. ਰਾਮੁ, ਨ ਧਿਆਇਓ; ਮੋਟੀ ਲਾਗੀ ਖੋਰਿ ॥

kabeer. raam, na dhiaaeo; mottee laagee khor |

Punjabi

ਕਬੀਰ, ਪ੍ਰਾਣੀ ਪ੍ਰਭੂ ਦਾ ਸਿਮਰਨ ਨਹੀਂ ਕਰਦਾ। ਐਹੋ ਜੇਹੀ ਭਾਰੀ ਭੈੜੀ ਵਾਦੀ ਉਸ ਨੂੰ ਚਿਮੜੀ ਹੋਈ ਹੈ।

Bhai Manmohan Singh (Shabad OS, CC BY-SA)

English

Kabeer, I have not meditated on the Lord; such is the bad habit I have developed.

Dr. Sant Singh Khalsa (Shabad OS, CC BY-SA)
Ang 1368 · Line 7

ਕਾਇਆ ਹਾਂਡੀ ਕਾਠ ਕੀ; ਨਾ ਓਹ ਚਰ੍ਹੈ ਬਹੋਰਿ ॥੭੦॥

kaaeaa haanddee kaatth kee; naa oeh charhai bahor |70|

Punjabi

ਦੇਹ ਲਕੜੀ ਦੀ ਤੋੜੀ ਹੈ। ਇਹ ਮੁੜ ਕੇ ਅੱਗ ਤੇ ਨਹੀਂ ਚੜ੍ਹ ਸਕਦੀ।

Bhai Manmohan Singh (Shabad OS, CC BY-SA)

English

The body is a wooden pot; it cannot be put back on the fire. ||70||

Dr. Sant Singh Khalsa (Shabad OS, CC BY-SA)
Ang 1368 · Line 8

ਕਬੀਰ. ਐਸੀ ਹੋਇ ਪਰੀ; ਮਨ ਕੋ ਭਾਵਤੁ ਕੀਨੁ ॥

kabeer. aisee hoe paree; man ko bhaavat keen |

Punjabi

ਕਬੀਰ, ਇਸ ਤਰ੍ਹਾਂ ਹੋਇਆ ਹੈ ਕਿ ਮੈਂ ਉਹ ਕੁਛ ਕੀਤਾ ਹੈ, ਜਿਹੜਾ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

Bhai Manmohan Singh (Shabad OS, CC BY-SA)

English

Kabeer, it came to pass, that I did whatever I pleased.

Dr. Sant Singh Khalsa (Shabad OS, CC BY-SA)
Ang 1368 · Line 9

ਮਰਨੇ ਤੇ. ਕਿਆ ਡਰਪਨਾ; ਜਬ. ਹਾਥਿ ਸਿਧਉਰਾ ਲੀਨ ॥੭੧॥

marane te. kiaa ddarapanaa; jab. haath sidhauraa leen |71|

Punjabi

ਜਦ ਮੈਂ ਆਪਣੇ ਹੱਥ ਵਿੱਚ ਸੰਧੂਰ ਹੀ ਫੜ ਲਿਆ ਹੈ, ਤਾਂ ਮੈਂ ਹੁਣ ਮਰਨ ਤੋਂ ਕਿਉਂ ਭੈ ਕਰਾਂ?

Bhai Manmohan Singh (Shabad OS, CC BY-SA)

English

Why should I be afraid of death? I have invited death for myself. ||71||

Dr. Sant Singh Khalsa (Shabad OS, CC BY-SA)
Ang 1368 · Line 10

ਕਬੀਰ. ਰਸ ਕੋ ਗਾਂਡੋ ਚੂਸੀਐ; ਗੁਨ ਕਉ ਮਰੀਐ ਰੋਇ ॥

kabeer. ras ko gaanddo chooseeai; gun kau mareeai roe |

Punjabi

ਕਬੀਰ, ਇਨਸਾਨ ਜਿਸ ਤਰ੍ਹਾਂ ਮਿਠੇ ਰਹੁ ਦੀ ਖਾਤਰ ਗੰਨੇ ਨੂੰ ਚੁਪਦਾ ਹੈ, ਏਸੇ ਤਰ੍ਹਾਂ ਹੀ ਉਸ ਨੂੰ ਨੇਕੀ ਦੇ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ।

Bhai Manmohan Singh (Shabad OS, CC BY-SA)

English

Kabeer, the mortals suck at the sugar cane, for the sake of the sweet juice. They should work just as hard for virtue.

Dr. Sant Singh Khalsa (Shabad OS, CC BY-SA)
Ang 1368 · Line 11

ਅਵਗੁਨੀਆਰੇ ਮਾਨਸੈ; ਭਲੋ. ਨ ਕਹਿਹੈ ਕੋਇ ॥੭੨॥

avaguneeaare maanasai; bhalo. na kahihai koe |72|

Punjabi

ਨੇਕੀ-ਵਿਹੂਣ ਇਨਸਾਨ, ਉਸ ਨੂੰ ਕੋਈ ਭੀ ਚੰਗਾ ਨਹੀਂ ਆਖਦਾ।

Bhai Manmohan Singh (Shabad OS, CC BY-SA)

English

The person who lacks virtue - no one calls him good. ||72||

Dr. Sant Singh Khalsa (Shabad OS, CC BY-SA)
Ang 1368 · Line 12

ਕਬੀਰ. ਗਾਗਰਿ ਜਲ ਭਰੀ; ਆਜੁ ਕਾਲਿੑ. ਜੈਹੈ ਫੂਟਿ ॥

kabeer. gaagar jal bharee; aaj kaala. jaihai foott |

Punjabi

ਕਬੀਰ, ਘੜਾ ਪਾਣੀ ਨਾਲ ਭਰਿਆ ਹੋਇਆ ਹੈ। ਅੱਜ ਜਾਂ ਭਲਕੇ ਇਹ ਟੁਟ ਜਾਉਗਾ।

Bhai Manmohan Singh (Shabad OS, CC BY-SA)

English

Kabeer, the pitcher is full of water; it will break, today or tomorrow.

Dr. Sant Singh Khalsa (Shabad OS, CC BY-SA)
Ang 1368 · Line 13

ਗੁਰੁ. ਜੁ, ਨ ਚੇਤਹਿ ਆਪਨੋ; ਅਧ ਮਾਝਿ. ਲੀਜਹਿਗੇ ਲੂਟਿ ॥੭੩॥

gur. ju, na cheteh aapano; adh maajh. leejahige loott |73|

Punjabi

ਜੋ ਆਪਣੇ ਗੁਰਦੇਵ ਜੀ ਦਾ ਸਿਮਰਨ ਨਹੀਂ ਕਰਦੇ, ਉਹ ਅਧਵਾਟੇ ਹੀ ਲੁਟੇ ਪੁਟੇ ਜਾਣਗੇ।

Bhai Manmohan Singh (Shabad OS, CC BY-SA)

English

Those who do not remember their Guru, shall be plundered on the way. ||73||

Dr. Sant Singh Khalsa (Shabad OS, CC BY-SA)
Ang 1368 · Line 14

ਕਬੀਰ. ਕੂਕਰੁ ਰਾਮ ਕੋ; ਮੁਤੀਆ ਮੇਰੋ ਨਾਉ ॥

kabeer. kookar raam ko; muteea mero naau |

Punjabi

ਕਬੀਰ, ਮੈਂ ਪ੍ਰਭੂ ਦਾ ਕੁੱਤਾ ਹਾਂ ਅਤੇ ਮੇਰਾ ਨਾਮ ਮੋਤੀ ਹੈ।

Bhai Manmohan Singh (Shabad OS, CC BY-SA)

English

Kabeer, I am the Lord's dog; Moti is my name.

Dr. Sant Singh Khalsa (Shabad OS, CC BY-SA)
Ang 1368 · Line 15

ਗਲੇ ਹਮਾਰੇ ਜੇਵਰੀ; ਜਹ ਖਿੰਚੈ ਤਹ ਜਾਉ ॥੭੪॥

gale hamaare jevaree; jeh khinchai teh jaau |74|

Punjabi

ਮੇਰੀ ਗਰਦਨ ਉਦਾਲੇ ਸੰਗਲੀ ਹੈ, ਜਿਧਰ ਹੀ ਮੈਨੂੰ ਖਿਚਿਆ ਜਾਂਦਾ ਹੈ, ਉਧਰ ਨੂੰ ਹੀ ਮੈਂ ਜਾਂਦਾ ਹਾਂ।

Bhai Manmohan Singh (Shabad OS, CC BY-SA)

English

There is a chain around my neck; wherever I am pulled, I go. ||74||

Dr. Sant Singh Khalsa (Shabad OS, CC BY-SA)
Ang 1368 · Line 16

ਕਬੀਰ. ਜਪਨੀ ਕਾਠ ਕੀ; ਕਿਆ ਦਿਖਲਾਵਹਿ ਲੋਇ ॥

kabeer. japanee kaatth kee; kiaa dikhalaaveh loe |

Punjabi

ਕਬੀਰ, ਤੂੰ ਆਪਣੀ ਲਕੜ ਦੀ ਮਾਲਾ ਲੋਕਾਂ ਨੂੰ ਕਿਉਂ ਵਿਖਾਲਦਾ ਹੈ?

Bhai Manmohan Singh (Shabad OS, CC BY-SA)

English

Kabeer, why do you show other people your rosary beads?

Dr. Sant Singh Khalsa (Shabad OS, CC BY-SA)
Ang 1368 · Line 17

ਹਿਰਦੈ ਰਾਮੁ. ਨ ਚੇਤਹੀ; ਇਹ ਜਪਨੀ ਕਿਆ ਹੋਇ ॥੭੫॥

hiradai raam. na chetahee; ih japanee kiaa hoe |75|

Punjabi

ਤੂੰ ਆਪਣੇ ਮਨ ਅੰਦਰ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ। ਇਹ ਮਾਲਾ ਦਾ ਤੈਨੂੰ ਕੀ ਲਾਭ ਹੈ?

Bhai Manmohan Singh (Shabad OS, CC BY-SA)

English

You do not remember the Lord in your heart, so what use is this rosary to you? ||75||

Dr. Sant Singh Khalsa (Shabad OS, CC BY-SA)
Ang 1368 · Line 18

ਕਬੀਰ. ਬਿਰਹੁ ਭੁਯੰਗਮੁ ਮਨਿ ਬਸੈ; ਮੰਤੁ. ਨ ਮਾਨੈ ਕੋਇ ॥

kabeer. birahu bhuyangam man basai; mant. na maanai koe |

Punjabi

ਕਬੀਰ, ਸਾਹਿਬ ਨਾਲੋ ਵਿਛੋੜੇ ਦਾ ਸਰਪ ਮੇਰੇ ਚਿੱਤ ਅੰਦਰ ਵਸਦਾ ਹੈ ਅਤੇ ਇਹ ਕਿਸੇ ਜਾਦੂ ਟੂਣੇ ਨੂੰ ਨਹੀਂ ਮੰਨਦਾ।

Bhai Manmohan Singh (Shabad OS, CC BY-SA)

English

Kabeer, the snake of separation from the Lord abides within my mind; it does not respond to any mantra.

Dr. Sant Singh Khalsa (Shabad OS, CC BY-SA)
Ang 1368 · Line 19

ਰਾਮ ਬਿਓਗੀ. ਨਾ ਜੀਐ; ਜੀਐ. ਤ ਬਉਰਾ ਹੋਇ ॥੭੬॥

raam biogee. naa jeeai; jeeai. ta bauraa hoe |76|

Punjabi

ਜੋ ਆਪਣੇ ਸਾਹਿਬ ਨਾਲੋ ਵਿਛੁੜਿਆ ਹੈ, ਉਹ ਜੀਉਂਦਾ ਨਹੀਂ ਰਹਿੰਦਾ। ਜੇ ਉਹ ਜੀਉਂਦਾ ਰਹੇ ਤਾਂ ਉਹ ਸ਼ੁਦਾਈ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

One who is separated from the Lord does not live; if he does live, he goes insane. ||76||

Dr. Sant Singh Khalsa (Shabad OS, CC BY-SA)
Ang 1368 · Line 20

ਕਬੀਰ. ਪਾਰਸ ਚੰਦਨੈ; ਤਿਨੑ ਹੈ ਏਕ ਸੁਗੰਧ ॥

kabeer. paaras chandanai; tina hai ek sugandh |

Punjabi

ਕਬੀਰ, ਗੁਣੀ ਪੱਥਰ ਅਤੇ ਚੰਨਣ, ਉਨ੍ਹਾਂ ਵਿੱਚ ਇਕੋ ਜਹੀ ਚੰਗੀ ਖੂਬੀ ਹੈ।

Bhai Manmohan Singh (Shabad OS, CC BY-SA)

English

Kabeer, the philosopher's stone and sandalwood oil have the same good quality.

Dr. Sant Singh Khalsa (Shabad OS, CC BY-SA)
Ang 1368 · Line 21

ਤਿਹ ਮਿਲਿ, ਤੇਊ ਊਤਮ ਭਏ; ਲੋਹ ਕਾਠ ਨਿਰਗੰਧ ॥੭੭॥

tih mil, teaoo aootam bhe; loh kaatth niragandh |77|

Punjabi

ਉਨ੍ਹਾਂ ਨਾਲ ਜੋ ਵੀ ਮਿਲ ਪੈਦਾ ਹੈ ਉਹ ਸ਼੍ਰੇਸ਼ਟ ਥੀ ਵੰਞਦਾ ਹੈ। ਲੋਹਾ ਸੋਨਾ ਹੋ ਜਾਂਦਾ ਹੈ ਅਤੇ ਬੇਮਹਿਕ ਲੱਕੜ ਖੁਸ਼ਬੋਦਾਰ ਥੀ ਵੰਞਦੀ ਹੈ।

Bhai Manmohan Singh (Shabad OS, CC BY-SA)

English

Whatever comes into contact with them is uplifted. Iron is transformed into gold, and ordinary wood becomes fragrant. ||77||

Dr. Sant Singh Khalsa (Shabad OS, CC BY-SA)
Ang 1368 · Line 22

ਕਬੀਰ. ਜਮ ਕਾ ਠੇਂਗਾ ਬੁਰਾ ਹੈ; ਓਹੁ. ਨਹੀ ਸਹਿਆ ਜਾਇ ॥

kabeer. jam kaa tthengaa buraa hai; ohu. nahee sahiaa jaae |

Punjabi

ਕਬੀਰ, ਮਾੜਾ ਹੈ ਮੌਤ ਦਾ ਸੋਟਾ, ਉਹ ਸਹਾਰਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Kabeer, Death's club is terrible; it cannot be endured.

Dr. Sant Singh Khalsa (Shabad OS, CC BY-SA)
Ang 1368 · Line 23

ਏਕੁ ਜੁ ਸਾਧੂ. ਮੋੁਹਿ ਮਿਲਿਓ; ਤਿਨਿੑ ਲੀਆ ਅੰਚਲਿ ਲਾਇ ॥੭੮॥

ek ju saadhoo. muohi milio; tina leea anchal laae |78|

Punjabi

ਮੈਨੂੰ ਇਕ ਸੰਤ ਮਿਲ ਪਿਆ ਹੈ ਅਤੇ ਉਸ ਨੇ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।

Bhai Manmohan Singh (Shabad OS, CC BY-SA)

English

I have met with the holy man; he has attached me to the hem of his robe. ||78||

Dr. Sant Singh Khalsa (Shabad OS, CC BY-SA)
Ang 1368 · Line 24

ਕਬੀਰ. ਬੈਦੁ ਕਹੈ ਹਉ ਹੀ ਭਲਾ; ਦਾਰੂ ਮੇਰੈ ਵਸਿ ॥

kabeer. baid kahai hau hee bhalaa; daaroo merai vas |

Punjabi

ਕਬੀਰ, ਹਕੀਮ ਆਖਦਾ ਹੈ, "ਕੇਵਲ ਮੈਂ ਹੀ ਚੰਗਾ ਹਾਂ। ਸਾਰੀਆਂ ਦਵਾਈਆਂ ਮੇਰੇ ਇਖਤਿਆਰ ਵਿੱਚ ਹਨ।

Bhai Manmohan Singh (Shabad OS, CC BY-SA)

English

Kabeer, the physician says that he alone is good, and all the medicine is under his control.

Dr. Sant Singh Khalsa (Shabad OS, CC BY-SA)
Ang 1368 · Line 25

ਇਹ ਤਉ ਬਸਤੁ ਗੁਪਾਲ ਕੀ; ਜਬ ਭਾਵੈ ਲੇਇ ਖਸਿ ॥੭੯॥

eih tau basat gupaal kee; jab bhaavai lee khas |79|

Punjabi

ਪ੍ਰੰਤੂ, ਇਹ ਚੀਜ਼ ਪ੍ਰਭੂ ਦੀ ਮਲਕੀਅਤ ਹੈ। ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਇਸ ਨੂੰ ਖੋਹ ਲੈਂਦਾ ਹੈ।

Bhai Manmohan Singh (Shabad OS, CC BY-SA)

English

But these things belong to the Lord; He takes them away whenever He wishes. ||79||

Dr. Sant Singh Khalsa (Shabad OS, CC BY-SA)
Ang 1368 · Line 26

ਕਬੀਰ. ਨਉਬਤਿ ਆਪਨੀ; ਦਿਨ ਦਸ ਲੇਹੁ ਬਜਾਇ ॥

kabeer. naubat aapanee; din das lehu bajaae |

Punjabi

ਕਬੀਰ, ਆਪੋ ਆਪਣਾ ਢੋਲ ਲੈ ਕੇ ਭਾਵੇਂ ਕੋਈ ਦਸ ਦਿਹਾੜੇ ਬਜਾ ਲਵੇ।

Bhai Manmohan Singh (Shabad OS, CC BY-SA)

English

Kabeer, take your drum and beat it for ten days.

Dr. Sant Singh Khalsa (Shabad OS, CC BY-SA)
Ang 1368 · Line 27

ਨਦੀ ਨਾਵ ਸੰਜੋਗ ਜਿਉ; ਬਹੁਰਿ. ਨ ਮਿਲਹੈ ਆਇ ॥੮੦॥

nadee naav sanjog jiau; bahur. na milahai aae |80|

Punjabi

ਇਹ ਦੁਨੀਆਂ ਦਰਿਆ ਦੀ ਬੇੜੀ ਉਤੇ ਪੁਰਸ਼ਾਂ ਦੇ ਮਿਲਾਪ ਦੀ ਮਾਨੰਦ ਹੈ, ਜੋ ਮੁੜ ਕੇ ਨਹੀਂ ਮਿਲਣੇ।

Bhai Manmohan Singh (Shabad OS, CC BY-SA)

English

Life is like people meeting on a boat on a river; they shall not meet again. ||80||

Dr. Sant Singh Khalsa (Shabad OS, CC BY-SA)
Ang 1368 · Line 28

ਕਬੀਰ. ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥

kabeer. saat samundeh mas krau; kalam krau banaraae |

Punjabi

ਕਬੀਰ, ਜੇਕਰ ਸੱਤਾਂ ਸਮੁੰਦਰਾਂ ਨੂੰ ਮੈਂ ਆਪਦੀ ਸਿਆਹੀ ਬਣਾ ਲਵਾਂ, ਸਾਰੀ ਬਨਾਸਪਤੀ ਨੂੰ ਆਪਣੀ ਲੇਖਣੀ ਬਣਾ ਲਵਾਂ,

Bhai Manmohan Singh (Shabad OS, CC BY-SA)

English

Kabeer, if I could change the seven seas into ink and make all the vegetation my pen,

Dr. Sant Singh Khalsa (Shabad OS, CC BY-SA)
Ang 1368 · Line 29

ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ. ਨ ਜਾਇ ॥੮੧॥

basudhaa kaagad jau krau; har jas likhan. na jaae |81|

Punjabi

ਅਤੇ ਧਰਤੀ ਨੂੰ ਆਪਣਾ ਕਾਗਜ ਕਰ ਲਵਾਂ, ਤਾਂ ਭੀ ਮੈਂ ਵਾਹਿਗੁਰੁ ਦੀਆਂ ਸਿਫਤਾਂ ਲਿਖ ਨਹੀਂ ਸਕਦਾ।

Bhai Manmohan Singh (Shabad OS, CC BY-SA)

English

and the earth my paper, even then, I could not write the Praises of the Lord. ||81||

Dr. Sant Singh Khalsa (Shabad OS, CC BY-SA)
Ang 1368 · Line 30

ਕਬੀਰ. ਜਾਤਿ ਜੁਲਾਹਾ ਕਿਆ ਕਰੈ; ਹਿਰਦੈ ਬਸੇ ਗੁਪਾਲ ॥

kabeer. jaat julaahaa kiaa karai; hiradai base gupaal |

Punjabi

ਕਬੀਰ, ਮੇਰੀ ਜੁਲਾਹੇ ਦੀ ਜਾਤੀ ਮੇਰਾ ਕੀ ਨੁਕਸਾਨ ਕਰ ਸਕਦੀ ਹੈ, ਜਦ ਕਿ ਪ੍ਰਭੂ ਮੇਰੇ ਚਿੱਤ ਵਿੱਚ ਵਸਦਾ ਹੈ?

Bhai Manmohan Singh (Shabad OS, CC BY-SA)

English

Kabeer, what can my lowly status as a weaver do to me? The Lord dwells in my heart.

Dr. Sant Singh Khalsa (Shabad OS, CC BY-SA)
Ang 1368 · Line 31

ਕਬੀਰ. ਰਮਈਆ ਕੰਠਿ ਮਿਲੁ; ਚੂਕਹਿ ਸਰਬ ਜੰਜਾਲ ॥੮੨॥

kabeer. rameea kantth mil; chookeh sarab janjaal |82|

Punjabi

ਕਬੀਰ, ਵਿਆਪਕ ਵਾਹਿਗੁਰੂ ਨੇ ਮੈਨੂ ਜੱਫੀ ਪਾ ਲਈ ਹੈ ਅਤੇ ਸਾਰੇ ਪੁਆੜੇ ਮੁਕ ਗਏ ਹਨ।

Bhai Manmohan Singh (Shabad OS, CC BY-SA)

English

Kabeer, the Lord hugs me close in His Embrace; I have forsaken all my entanglements. ||82||

Dr. Sant Singh Khalsa (Shabad OS, CC BY-SA)
Ang 1368 · Line 32

ਕਬੀਰ. ਐਸਾ ਕੋ ਨਹੀ; ਮੰਦਰੁ ਦੇਇ ਜਰਾਇ ॥

kabeer. aisaa ko nahee; mandar dee jaraae |

Punjabi

ਕਬੀਰ, ਐਹੋ ਜੇਹਾ ਕੋਈ ਪੁਰਸ਼ ਨਹੀਂ, ਜੋ ਆਪਣੇ ਮਹਿਲ ਨੂੰ ਅੱਗ ਲਾ ਦੇਵੇ।

Bhai Manmohan Singh (Shabad OS, CC BY-SA)

English

Kabeer, will anyone set fire to his home

Dr. Sant Singh Khalsa (Shabad OS, CC BY-SA)
Ang 1368 · Line 33

ਪਾਂਚਉ ਲਰਿਕੇ ਮਾਰਿ ਕੈ; ਰਹੈ ਰਾਮ ਲਿਉ ਲਾਇ ॥੮੩॥

paanchau larike maar kai; rahai raam liau laae |83|

Punjabi

ਆਪਣੇ ਪੰਜਾਂ ਪੁਤਰਾਂ ਨੂੰ ਮਾਰ ਕੇ ਉਹ ਆਪਣੇ ਪ੍ਰਭੂ ਨਾਲ ਪ੍ਰੀਤ ਪਾਈ ਰਖਦਾ ਹੈ।

Bhai Manmohan Singh (Shabad OS, CC BY-SA)

English

and kill his five sons (the five thieves) to remain lovingly attached to the Lord? ||83||

Dr. Sant Singh Khalsa (Shabad OS, CC BY-SA)
Ang 1368 · Line 34

ਕਬੀਰ. ਐਸਾ ਕੋ ਨਹੀ; ਇਹੁ ਤਨੁ ਦੇਵੈ ਫੂਕਿ ॥

kabeer. aisaa ko nahee; ihu tan devai fook |

Punjabi

ਕਬੀਰ ਐਹੋ ਜੇਹਾ ਕੋਈ ਇਨਸਾਨ ਨਹੀਂ, ਜੋ ਆਪਣੀ ਇਸ ਦੇਹ ਨੂੰ ਅੱਗ ਲਾ ਦੇਵੇ।

Bhai Manmohan Singh (Shabad OS, CC BY-SA)

English

Kabeer, will anyone burn his own body?

Dr. Sant Singh Khalsa (Shabad OS, CC BY-SA)
Ang 1368 · Line 35

ਅੰਧਾ ਲੋਗੁ. ਨ ਜਾਨਈ; ਰਹਿਓ ਕਬੀਰਾ ਕੂਕਿ ॥੮੪॥

andhaa log. na jaanee; rahio kabeeraa kook |84|

Punjabi

ਅੰਨ੍ਹਾ ਇਨਸਾਨ ਆਪਣੇ ਪ੍ਰਭੂ ਨੂੰ ਅਨੁਭਵ ਨਹੀਂ ਕਰਦਾ, ਭਾਵੇਂ ਕਬੀਰ ਉਸ ਨੂੰ ਦੁਹਾਈ ਦੇਈ ਜਾ ਰਿਹਾ ਹੈ।

Bhai Manmohan Singh (Shabad OS, CC BY-SA)

English

The people are blind - they do not know, although Kabeer continues to shout at them. ||84||

Dr. Sant Singh Khalsa (Shabad OS, CC BY-SA)
Ang 1368 · Line 36

ਕਬੀਰ. ਸਤੀ ਪੁਕਾਰੈ ਚਿਹ ਚੜੀ; ਸੁਨੁ ਹੋ ਬੀਰ ਮਸਾਨ ॥

kabeer. satee pukaarai chih charree; sun ho beer masaan |

Punjabi

ਚਿਖਾ ਉਤੇ ਚੜੀ ਹੋਈ ਪਤਨੀ ਕੂਕਦੀ ਹੈ, "ਹੇ ਇਸ ਸ਼ਮਸ਼ਾਨ-ਭੂਮੀ ਵਿੱਚ ਆਏ ਹੋਏ ਮੇਰੇ ਭਰਾਉ! ਸੁਣੋ,

Bhai Manmohan Singh (Shabad OS, CC BY-SA)

English

Kabeer, the widow mounts the funeral pyre and cries out, "Listen, O brother funeral pyre.

Dr. Sant Singh Khalsa (Shabad OS, CC BY-SA)
Ang 1368 · Line 37

ਲੋਗੁ ਸਬਾਇਆ ਚਲਿ ਗਇਓ; ਹਮ ਤੁਮ ਕਾਮੁ ਨਿਦਾਨ ॥੮੫॥

log sabaaeaa chal geo; ham tum kaam nidaan |85|

Punjabi

ਸਾਰੇ ਪੁਰਸ਼ ਟੁਰ ਗਏ ਹਨ, ਅਖੀਰ ਨੂੰ ਮੇਰੇ ਅਤੇ ਤੁਹਾਡੇ ਕੰਮ ਦੀ ਚੀਜ ਸੁਆਮੀ ਦਾ ਸਿਮਰਨ ਹੀ ਹੈ।"

Bhai Manmohan Singh (Shabad OS, CC BY-SA)

English

All people must depart in the end; it is only you and I." ||85||

Dr. Sant Singh Khalsa (Shabad OS, CC BY-SA)