Ang 1369
ਕਬੀਰ. ਮਨੁ ਪੰਖੀ ਭਇਓ; ਉਡਿ ਉਡਿ ਦਹ ਦਿਸ ਜਾਇ ॥
kabeer. man pankhee bheo; udd udd deh dis jaae |
Punjabi
ਕਬੀਰ, ਮਨੂਆ ਪੰਛੀ ਦੀ ਨਿਆਈ ਹੋ ਗਿਆ ਹੈ, ਉਡ ਉਡ ਕੇ ਇਹ ਦਸੀ ਪਾਸੀ ਜਾਂਦਾ ਹੈ।
English
Kabeer, the mind has become a bird; it soars and flies in the ten directions.
ਜੋ ਜੈਸੀ ਸੰਗਤਿ ਮਿਲੈ; ਸੋ ਤੈਸੋ ਫਲੁ ਖਾਇ ॥੮੬॥
jo jaisee sangat milai; so taiso fal khaae |86|
Punjabi
ਜੇਹੋ ਜੇਹੀ ਸੁਹਬਤ ਅੰਦਰ ਇਹ ਜੁੜਦਾ ਹੈ, ਉਹੋ ਜੇਹਾ ਹੀ ਮੇਵਾ ਇਹ ਖਾਂਦਾ ਹੈ।
English
According to the company it keeps, so are the fruits it eats. ||86||
ਕਬੀਰ. ਜਾ ਕਉ ਖੋਜਤੇ; ਪਾਇਓ ਸੋਈ ਠਉਰੁ ॥
kabeer. jaa kau khojate; paaeo soee tthaur |
Punjabi
ਕਬੀਰ ਤੂੰ ਉਹ ਅਸਥਾਨ ਪਰਾਪਤ ਕਰ ਲਿਆ ਹੈ, ਜਿਸ ਨੂੰ ਤੂੰ ਢੂਡਦਾ ਫਿਰਦਾ ਸੈਂ।
English
Kabeer, you have found that place which you were seeking.
ਸੋਈ ਫਿਰਿ ਕੈ. ਤੂ ਭਇਆ; ਜਾ ਕਉ ਕਹਤਾ ਅਉਰੁ ॥੮੭॥
soee fir kai. too bheaa; jaa kau kahataa aaur |87|
Punjabi
ਤੂੰ ਖੁਦ ਹੀ ਬਦਲ ਕੇ ਉਹ ਥੀ ਗਿਆ ਹੈ, ਜਿਸ ਨੂੰ ਤੂੰ ਆਪਣੇ ਨਾਲੋ ਵਖਰਾ ਖਿਆਲ ਕਰਦਾ ਸੈ।
English
You have become that which you thought was separate from yourself. ||87||
ਕਬੀਰ. ਮਾਰੀ ਮਰਉ ਕੁਸੰਗ ਕੀ; ਕੇਲੇ ਨਿਕਟਿ ਜੁ ਬੇਰਿ ॥
kabeer. maaree mrau kusang kee; kele nikatt ju ber |
Punjabi
ਕਬੀਰ, ਉਸ ਬੇਰੀ ਦੀ ਮਾਨੰਦ ਹੈ ਜੋ ਕੋਲੇ ਦੇ ਨੇੜੇ ਹੁੰਦੀ ਹੈ ਮੈਨੂੰ ਬੁਰੀ ਸੁਹਬਤ ਨੇ ਤਬਾਹ ਤੇ ਬਰਬਾਦ ਕਰ ਦਿੱਤਾ ਹੈ।
English
Kabeer, I have been ruined and destroyed by bad company, like the banana plant near the thorn bush.
ਉਹ ਝੂਲੈ. ਉਹ ਚੀਰੀਐ; ਸਾਕਤ ਸੰਗੁ. ਨ ਹੇਰਿ ॥੮੮॥
auh jhoolai. uh cheereeai; saakat sang. na her |88|
Punjabi
ਉਹ ਮਗਰਲੀ ਝੂਮਦੀ ਹੈ ਅਤੇ ਉਹ ਪਹਿਲਾ ਉਸ ਦੇ ਕੰਡਿਆ ਦੇ ਨਾਲ ਚੀਰਿਆਂ ਜਾਂਦਾ ਹੈ। ਇਸ ਲਈ ਤੂੰ ਪਾਪੀ ਦੀ ਸੁਹਬਤ ਨੂੰ ਦੇਖ ਤਕ ਨਾਂ।
English
The thorn bush waves in the wind, and pierces the banana plant; see this, and do not associate with the faithless cynics. ||88||
ਕਬੀਰ. ਭਾਰ ਪਰਾਈ ਸਿਰਿ ਚਰੈ; ਚਲਿਓ ਚਾਹੈ ਬਾਟ ॥
kabeer. bhaar paraaee sir charai; chalio chaahai baatt |
Punjabi
ਕਬੀਰ ਹੋਰਨਾ ਦੇ ਪਾਪਾਂ ਦਾ ਬੋਝ ਆਪਣੇ ਮੁੰਡ ਉਤੇ ਚੁਕ ਕੇ, ਬੰਦਾ ਮਾਰਗ ਤੇ ਟੁਰਨਾ ਚਾਹੁੰਦਾ ਹੈ।
English
Kabeer, the mortal wants to walk on the path, carrying the load of others' sins on his head.
ਅਪਨੇ ਭਾਰਹਿ. ਨਾ ਡਰੈ; ਆਗੈ ਅਉਘਟ ਘਾਟ ॥੮੯॥
apane bhaareh. naa ddarai; aagai aaughatt ghaatt |89|
Punjabi
ਉਹ ਆਪਣੇ ਨਿਜ ਦੇ ਪਾਪਾਂ ਦੇ ਬੋਝ ਦਾ ਭੈ ਨਹੀਂ ਕਰਦਾ! ਅਗਲੇਰਾ ਮਾਰਗ ਤੁਰਨ ਨੂੰ ਕਠਨ ਹੈ।
English
He is not afraid of his own load of sins; the road ahead shall be difficult and treacherous. ||89||
ਕਬੀਰ. ਬਨ ਕੀ ਦਾਧੀ ਲਾਕਰੀ; ਠਾਢੀ ਕਰੈ ਪੁਕਾਰ ॥
kabeer. ban kee daadhee laakaree; tthaadtee karai pukaar |
Punjabi
ਕਬੀਰ, ਜੰਗਲ ਦਾ ਖਲੋਤਾ ਹੋਇਆ ਰੁੱਖ, ਜੋ ਬਲ (ਸੜ) ਰਿਹਾ ਹੈ, ਕੂਕਦਾ ਹੈ।
English
Kabeer, the forest is burning; the tree standing in it is crying out,
ਮਤਿ ਬਸਿ ਪਰਉ ਲੁਹਾਰ ਕੇ; ਜਾਰੈ ਦੂਜੀ ਬਾਰ ॥੯੦॥
mat bas prau luhaar ke; jaarai doojee baar |90|
Punjabi
ਮੈ ਕਿਧਰੇ ਲੁਹਾਰ ਦੇ ਇਖਤਿਆਰ ਵਿੱਚ ਨਾਂ ਆ ਜਾਵਾਂ, ਜੋ ਮੈਨੂੰ ਦੂਜੀ ਵਾਰੀ ਸਾੜ ਸੁਟੇਗਾ।
English
"Do not let me fall into the hands of the blacksmith, who would burn me a second time." ||90||
ਕਬੀਰ. ਏਕ ਮਰੰਤੇ, ਦੁਇ ਮੂਏ; ਦੋਇ ਮਰੰਤਹ. ਚਾਰਿ ॥
kabeer. ek marante, due mooe; doe marantah. chaar |
Punjabi
ਕਬੀਰ, ਇਕ ਦੀ ਮੌਤ ਨਾਲ, ਦੋ ਮਰ ਗਏ ਅਤੇ ਦੋਹਾਂ ਦੀ ਮੌਤ ਨਾਲ, ਚਾਰ।
English
Kabeer, when one died, two were dead. When two died, four were dead.
ਚਾਰਿ ਮਰੰਤਹ. ਛਹ ਮੂਏ; ਚਾਰਿ ਪੁਰਖ. ਦੁਇ ਨਾਰਿ ॥੯੧॥
chaar marantah. chheh mooe; chaar purakh. due naar |91|
Punjabi
ਚਹੁੰ ਦੀ ਮੌਤ ਨਾਲ, ਛੇ ਮਰ ਗਏ, ਚਾਰ ਨਰ ਅਤੇ ਦੋ ਮਦੀਨਾਂ।
English
When four died, six were dead, four males and two females. ||91||
ਕਬੀਰ. ਦੇਖਿ ਦੇਖਿ ਜਗੁ ਢੂੰਢਿਆ; ਕਹੂੰ. ਨ ਪਾਇਆ ਠਉਰੁ ॥
kabeer. dekh dekh jag dtoondtiaa; kahoon. na paaeaa tthaur |
Punjabi
ਕਬੀਰ ਮੈਂ ਸੰਸਾਰ ਨੂੰ ਵੇਖ ਵਾਖ ਅਤੇ ਭਾਲ ਲਿਆ ਹੈ, ਪ੍ਰੰਤੂ ਮੈਨੂੰ ਕਿਧਰੇ ਭੀ ਆਰਾਮ ਦੀ ਥਾਂ ਨਹੀਂ ਲਭੀ।
English
Kabeer, I have seen and observed, and searched all over the world, but I have found no place of rest anywhere.
ਜਿਨਿ ਹਰਿ ਕਾ ਨਾਮੁ. ਨ ਚੇਤਿਓ; ਕਹਾ ਭੁਲਾਨੇ ਅਉਰ ॥੯੨॥
jin har kaa naam. na chetio; kahaa bhulaane aaur |92|
Punjabi
ਜੋ ਆਪਣੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਸਿਮਰਦੇ, ਉਹ ਹੋਰਨਾ ਵਿਹਾਰਾਂ ਅੰਦਰ ਕਿਉਂ ਭਟਕਦੇ ਹਨ?
English
Those who do not remember the Lord's Name - why do they delude themselves in other pursuits? ||92||
ਕਬੀਰ. ਸੰਗਤਿ ਕਰੀਐ ਸਾਧ ਕੀ; ਅੰਤਿ ਕਰੈ ਨਿਰਬਾਹੁ ॥
kabeer. sangat kareeai saadh kee; ant karai nirabaahu |
Punjabi
ਕਬੀਰ, ਤੂੰ ਕੇਵਲ ਸੰਤ ਨਾਲ ਹੀ ਮੇਲ-ਮਿਲਾਪ ਕਰ, ਜੋ ਅਖੀਰ ਨੂੰ ਤੇਰੀ ਕਲਿਆਣ ਕਰ ਦੇਉਗਾ।
English
Kabeer, associate with the Holy people, who will take you to Nirvaanaa in the end.
ਸਾਕਤ ਸੰਗੁ. ਨ ਕੀਜੀਐ; ਜਾ ਤੇ ਹੋਇ ਬਿਨਾਹੁ ॥੯੩॥
saakat sang. na keejeeai; jaa te hoe binaahu |93|
Punjabi
ਤੂੰ ਮਾਇਆ ਦੇ ਉਪਾਸ਼ਕ ਨਾਲ ਮੇਲ ਮਿਲਾਪ ਨਾਂ ਕਰ, ਜਿਸ ਦੇ ਰਾਹੀਂ ਤੇਰੀ ਬਰਬਾਦੀ ਹੋ ਜਾਵੇਗੀ।
English
Do not associate with the faithless cynics; they would bring you to ruin. ||93||
ਕਬੀਰ. ਜਗ ਮਹਿ ਚੇਤਿਓ ਜਾਨਿ ਕੈ; ਜਗ ਮਹਿ ਰਹਿਓ ਸਮਾਇ ॥
kabeer. jag meh chetio jaan kai; jag meh rahio samaae |
Punjabi
ਕਬੀਰ, ਸੁਆਮੀ ਨੂੰ ਸੰਸਾਰ ਅੰਦਰ ਰਮਿਆ ਹੋਇਆ ਅਨੁਭਵ ਕਰ, ਮੈਂ ਇਸ ਸੰਸਾਰ ਅੰਦਰ ਉਸ ਦਾ ਸਿਮਰਨ ਕਰਦਾ ਹਾਂ।
English
Kabeer, I contemplate the Lord in the world; I know that He is permeating the world.
ਜਿਨ ਹਰਿ ਕਾ ਨਾਮੁ. ਨ ਚੇਤਿਓ; ਬਾਦਹਿ ਜਨਮੇਂ ਆਇ ॥੯੪॥
jin har kaa naam. na chetio; baadeh janamen aae |94|
Punjabi
ਜੋ ਵਾਹਿਗੁਰੂ ਦੇ ਨਾਮ ਦਾ ਆਰਾਧਨ ਨਹੀਂ ਕਰਦੇ, ਉਹ ਇਸ ਜਗ ਅੰਦਰ ਵਿਅਰਥ ਹੀ ਜੰਮੇ ਹਨ।
English
Those who do not contemplate the Name of the Lord - their birth into this world is useless. ||94||
ਕਬੀਰ. ਆਸਾ ਕਰੀਐ ਰਾਮ ਕੀ; ਅਵਰੈ ਆਸ ਨਿਰਾਸ ॥
kabeer. aasaa kareeai raam kee; avarai aas niraas |
Punjabi
ਕਬੀਰ ਤੂੰ ਕੇਵਲ ਪ੍ਰਭੂ ਉਤੇ ਹੀ ਉਮੈਦ ਬੰਨ੍ਹ। ਹੋਰ ਸਾਰੀਆਂ ਉਮੈਦਾਂ ਨਿਰਾਸਤਾ ਵਲ ਲੈ ਜਾਂਦੀਆਂ ਹਨ।
English
Kabeer, place your hopes in the Lord; other hopes lead to despair.
ਨਰਕਿ ਪਰਹਿ. ਤੇ ਮਾਨਈ; ਜੋ. ਹਰਿ ਨਾਮ ਉਦਾਸ ॥੯੫॥
narak pareh. te maanee; jo. har naam udaas |95|
Punjabi
ਜੋ ਹਰੀ ਦੇ ਨਾਮ ਨੂੰ ਤਿਆਗਦੇ ਹਨ, ਉਹ ਇਸ ਦੀ ਕਦਰ ਨੂੰ ਉਦੋਂ ਅਨੁਭਵ ਕਰਨਗੇ, ਜਦ ਉਹ ਦੌਜਕ ਵਿੱਚ ਪੈਣਗੇ।
English
Those who dissociate themselves from the Lord's Name - when they fall into hell, then they will appreciate its value. ||95||
ਕਬੀਰ. ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ. ਨ ਮੀਤੁ ॥
kabeer. sikh saakhaa bahute kee; keso keeo. na meet |
Punjabi
ਕਬੀਰ ਨੇ ਚੇਨੇ ਚਾਟੜੇ ਘਣੇਰੇ ਬਣਾ ਲਏ ਹਨ, ਪ੍ਰੰਤੂ ਵਾਹਿਗੁਰੂ ਨੂੰ ਉਸ ਨੇ ਆਪਦਾ ਮਿਤਰ ਨਹੀਂ ਬਣਾਇਆ।
English
Kabeer has made many students and disciples, but he has not made God his friend.
ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ॥੯੬॥
chaale the har milan kau; beechai attakio cheet |96|
Punjabi
ਉਹ ਆਪਣੇ ਵਾਹਿਗੁਰੂ ਨੂੰ ਮਿਲਣ ਲਈ ਤੁਰਿਆ ਸੀ, ਪਰ ਉਸ ਦਾ ਮਨ ਅਧ-ਵਾਹੇ ਹੀ ਅਟਿਕ ਗਿਆ!
English
He set out on a journey to meet the Lord, but his consciousness failed him half-way. ||96||
ਕਬੀਰ. ਕਾਰਨੁ ਬਪੁਰਾ ਕਿਆ ਕਰੈ; ਜਉ ਰਾਮੁ. ਨ ਕਰੈ ਸਹਾਇ ॥
kabeer. kaaran bapuraa kiaa karai; jau raam. na karai sahaae |
Punjabi
ਕਬੀਰ, ਗਰੀਬ ਜੀਵ ਕੀ ਕਰ ਸਕਦਾ ਹੈ, ਜੇਕਰ ਸੁਆਮੀ ਉਸ ਦੀ ਸਹਾਇਤਾ ਨਾਂ ਕਰੇ।
English
Kabeer, what can the poor creature do, if the Lord does not give him assistance?
ਜਿਹ ਜਿਹ ਡਾਲੀ ਪਗੁ ਧਰਉ; ਸੋਈ ਮੁਰਿ ਮੁਰਿ ਜਾਇ ॥੯੭॥
jih jih ddaalee pag dhrau; soee mur mur jaae |97|
Punjabi
ਜਿਸ ਕਿਸੇ ਟਹਿਣੀ ਤੇ ਭੀ ਉਹ ਆਪਣਾ ਪੈਰ ਧਰਦਾ ਹੈ, ਉਹੀ ਟੁਟ ਫੁਟ ਕੇ ਡਿਗ ਪੈਦੀ ਹੈ।
English
Whatever branch he steps on breaks and collapses. ||97||
ਕਬੀਰ. ਅਵਰਹ ਕਉ ਉਪਦੇਸਤੇ; ਮੁਖ ਮੈ. ਪਰਿ ਹੈ ਰੇਤੁ ॥
kabeer. avarah kau upadesate; mukh mai. par hai ret |
Punjabi
ਕਬੀਰ ਉਨ੍ਹਾਂ ਦੇ ਮੁੰਹ ਵਿੱਚ ਰੇਤਾ ਪੈਦਾ ਹੈ, ਜੋ ਹੋਰਨਾ ਨੂੰ ਸਿਖਮਤ ਦਿੰਦੇ ਹਨ ਤੇ ਖੁਦ ਉਸ ਤੇ ਅਮਲ ਨਹੀਂ ਕਰਦੇ।
English
Kabeer, those who only preach to others - sand falls into their mouths.
ਰਾਸਿ ਬਿਰਾਨੀ ਰਾਖਤੇ; ਖਾਯਾ ਘਰ ਕਾ ਖੇਤੁ ॥੯੮॥
raas biraanee raakhate; khaayaa ghar kaa khet |98|
Punjabi
ਉਹ ਹੋਰਨਾ ਦੀ ਜਾਇਦਾਦ ਵਲ ਤੱਕ ਰਖਦੇ ਹਨ, ਪ੍ਰੰਤੂ ਉਨ੍ਹਾਂ ਉਨ੍ਹਾਂ ਦੀ ਆਪਣੀ ਨਿਜ ਦੀ ਪੈਲੀ ਖਾਧੀ ਜਾ ਰਹੀ ਹੈ।
English
They keep their eyes on the property of others, while their own farm is being eaten up. ||98||
ਕਬੀਰ. ਸਾਧੂ ਕੀ ਸੰਗਤਿ ਰਹਉ; ਜਉ ਕੀ ਭੂਸੀ ਖਾਉ ॥
kabeer. saadhoo kee sangat rhau; jau kee bhoosee khaau |
Punjabi
ਕਬੀਰ, ਮੈਂ ਕੰਵਲ ਸੰਤਾਂ ਦੀ ਹੀ ਸੰਗਤ ਕਰਾਂਗਾ, ਭਾਵੇਂ ਮੈਨੂੰ ਜਵਾ ਦੀ ਰੋਟੀ ਹੀ ਖਾਣੀ ਪਵੇ।
English
Kabeer, I will remain in the Saadh Sangat, the Company of the Holy, even if I have only coarse bread to eat.
ਹੋਨਹਾਰੁ ਸੋ ਹੋਇਹੈ; ਸਾਕਤ ਸੰਗਿ. ਨ ਜਾਉ ॥੯੯॥
honahaar so hoeihai; saakat sang. na jaau |99|
Punjabi
ਜਿਹੜਾ ਕੁਛ ਹੋਣਾ ਹੈ, ਉਹ ਪਿਆ ਹੋਵੇ। ਮੈਂ ਮਾਇਆ ਦੇ ਉਪਾਸ਼ਕਾਂ ਨਾਲ ਮੇਲ ਮਿਲਾਪ ਨਹੀਂ ਕਰਾਂਗਾ।
English
Whatever will be, will be. I will not associate with the faithless cynics. ||99||
ਕਬੀਰ. ਸੰਗਤਿ ਸਾਧ ਕੀ; ਦਿਨ ਦਿਨ ਦੂਨਾ ਹੇਤੁ ॥
kabeer. sangat saadh kee; din din doonaa het |
Punjabi
ਕਬੀਰ, ਸੰਤਾਂ ਦੀ ਸੰਗਤ ਕਰਨ ਦੁਆਰਾ, ਪ੍ਰਭੂ ਦੀ ਰੋਜ-ਬ-ਰੋਜ ਦੁਗਣੀ ਹੁੰਦੀ ਜਾਂਦੀ ਹੈ।
English
Kabeer, in the Saadh Sangat, love for the Lord doubles day by day.
ਸਾਕਤ ਕਾਰੀ ਕਾਂਬਰੀ; ਧੋਏ. ਹੋਇ, ਨ ਸੇਤੁ ॥੧੦੦॥
saakat kaaree kaanbaree; dhoe. hoe, na set |100|
Punjabi
ਮਲੇਛ ਕਾਲੀ ਕੰਬਲੀ ਦੀ ਮਾਨੰਦ ਹੈ ਜੋ ਧੋਤਿਆਂ ਚਿੱਟੀ ਨਹੀਂ ਹੁੰਦੀ।
English
The faithless cynic is like a black blanket, which does not become white by being washed. ||100||
ਕਬੀਰ. ਮਨੁ ਮੂੰਡਿਆ ਨਹੀ; ਕੇਸ ਮੁੰਡਾਏ ਕਾਂਇ ॥
kabeer. man moonddiaa nahee; kes munddaae kaane |
Punjabi
ਕਬੀਰ ਤੂੰ ਆਪਣਾ ਮਨੂਆ ਤਾ ਮੁੰਨਿਆ ਨਹੀਂ ਫਿਰ ਤੂੰ ਆਪਣੇ ਵਾਲ ਕਿਉਂ ਮੁੰਨਾਉਂਦਾ ਹੈ?
English
Kabeer, you have not shaved your mind, so why do you shave your head?
ਜੋ ਕਿਛੁ ਕੀਆ. ਸੋ ਮਨ ਕੀਆ; ਮੂੰਡਾ ਮੂੰਡੁ ਅਜਾਂਇ ॥੧੦੧॥
jo kichh keea. so man keea; moonddaa moondd ajaane |101|
Punjabi
ਜਿਹੜਾ ਕੁਝ ਹੁੰਦਾ ਹੈ, ਉਹ ਮਨੂਆ ਕਰਦਾ ਹੈ, ਇਸ ਲਈ ਵਿਅਰਥ ਹੈ ਤੇਰਾ ਸਿਰ ਦਾ ਮੁੰਨਣਾ।
English
Whatever is done, is done by the mind; it is useless to shave your head. ||101||
ਕਬੀਰ. ਰਾਮੁ, ਨ ਛੋਡੀਐ; ਤਨੁ ਧਨੁ ਜਾਇ ਤ ਜਾਉ ॥
kabeer. raam, na chhoddeeai; tan dhan jaae ta jaau |
Punjabi
ਕਬੀਰ, ਤੂੰ ਆਪਣੇ ਪ੍ਰਭੂ ਨੂੰ ਨਾਂ ਤਿਆਗ, ਜੇਕਰ ਤੇਰੇ ਦੇਹ ਤੇ ਦੌਲਤ ਜਾਂਦੀਆਂ ਹਨ ਤਾਂ ਤੂੰ ਉਨ੍ਹਾਂ ਨੂੰ ਜਾਣ ਦੇ।
English
Kabeer, do not abandon the Lord; your body and wealth shall go, so let them go.
ਚਰਨ ਕਮਲ ਚਿਤੁ ਬੇਧਿਆ; ਰਾਮਹਿ ਨਾਮਿ ਸਮਾਉ ॥੧੦੨॥
charan kamal chit bedhiaa; raameh naam samaau |102|
Punjabi
ਮੇਰਾ ਮਨ ਪ੍ਰਭੂ ਦੇ ਕੰਵਲ ਪੈਰਾਂ ਨਾਲ ਵਿੰਨ੍ਹਿਆਂ ਗਿਆ ਹੈ ਅਤੇ ਮੈਂ ਉਸ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹਾਂ।
English
My consciousness is pierced by the Lord's Lotus Feet; I am absorbed in the Name of the Lord. ||102||
ਕਬੀਰ. ਜੋ ਹਮ ਜੰਤੁ ਬਜਾਵਤੇ; ਟੂਟਿ ਗਈਂ ਸਭ ਤਾਰ ॥
kabeer. jo ham jant bajaavate; ttoott geen sabh taar |
Punjabi
ਕਬੀਰ, ਜਿਹੜਾ ਸਾਜ ਮੈਂ ਵਜਾਉਂਦਾ ਸੀ, ਉਸ ਦੀਆਂ ਸਾਰੀਆਂ ਤਾਰਾਂ ਟੁਟ ਗਈਆਂ ਹਨ।
English
Kabeer, all the strings of the instrument I played are broken.
ਜੰਤੁ ਬਿਚਾਰਾ ਕਿਆ ਕਰੈ; ਚਲੇ ਬਜਾਵਨਹਾਰ ॥੧੦੩॥
jant bichaaraa kiaa karai; chale bajaavanahaar |103|
Punjabi
ਗਰੀਬੜਾ ਸਾਜ ਕੀ ਕਰ ਸਕਦਾ ਹੈ, ਜਦ ਕਿ ਵਜਾਉਣ ਵਾਲਾ ਹੀ ਟੁਰ ਗਿਆ ਹੈ।
English
What can the poor instrument do, when the player has departed as well. ||103||
ਕਬੀਰ. ਮਾਇ ਮੂੰਡਉ. ਤਿਹ ਗੁਰੂ ਕੀ; ਜਾ ਤੇ ਭਰਮੁ. ਨ ਜਾਇ ॥
kabeer. maae moonddau. tih guroo kee; jaa te bharam. na jaae |
Punjabi
ਕਬੀਰ, ਤੂੰ ਉਸ ਗੁਰੂ ਦੀ ਮਾਤਾ ਨੂੰ ਮੁੰਨ ਦੇ ਜਿਸ ਦੇ ਰਾਹੀਂ ਸੰਸਾ ਨਵਿਰਤ ਨਹੀਂ ਹੁੰਦਾ।
English
Kabeer, shave the mother of that guru, who does not take away one's doubt.