Ang 73
ਤੁਧੁ; ਆਪੇ ਆਪੁ ਉਪਾਇਆ ॥
tudh; aape aap upaaeaa |
Punjabi
ਤੂੰ ਖੁਦ ਹੀ ਆਲਮ ਨੂੰ ਰਚਿਆ ਹੈ,
English
You Yourself created the Universe;
ਦੂਜਾ ਖੇਲੁ ਕਰਿ; ਦਿਖਲਾਇਆ ॥
doojaa khel kar; dikhalaaeaa |
Punjabi
ਅਤੇ ਦਵੈਤ-ਭਾਵ ਦੀ ਖੇਡ ਨੂੰ ਸਾਜ ਕੇ ਪ੍ਰਗਟ ਕੀਤਾ ਹੈ।
English
You created the play of duality, and staged it.
ਸਭੁ ਸਚੋ ਸਚੁ ਵਰਤਦਾ; ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥
sabh sacho sach varatadaa; jis bhaavai tisai bujhaae jeeo |20|
Punjabi
ਸਚਿਆਰਾ ਦਾ ਪ੍ਰਮ ਸਚਿਆਰ ਹਰ ਥਾਂ ਵਿਆਪਕ ਹੋ ਰਿਹਾ ਹੈ। ਉਹ ਉਸ ਨੂੰ ਦਰਸਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
English
The Truest of the True is pervading everywhere; He instructs those with whom He is pleased. ||20||
ਗੁਰ ਪਰਸਾਦੀ; ਪਾਇਆ ॥
gur parasaadee; paaeaa |
Punjabi
ਗੁਰਾਂ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ।
English
By Guru's Grace, I have found God.
ਤਿਥੈ; ਮਾਇਆ ਮੋਹੁ ਚੁਕਾਇਆ ॥
tithai; maaeaa mohu chukaaeaa |
Punjabi
ਉਸ ਦੇ ਕਾਰਨ ਮੈਂ ਸੰਸਾਰੀ ਪਦਾਰਥਾਂ ਦੀ ਲਗਨ ਨੂੰ ਨਵਿਰਤ ਕਰ ਦਿਤਾ ਹੈ।
English
By His Grace, I have shed emotional attachment to Maya.
ਕਿਰਪਾ ਕਰਿ ਕੈ ਆਪਣੀ; ਆਪੇ ਲਏ ਸਮਾਇ ਜੀਉ ॥੨੧॥
kirapaa kar kai aapanee; aape le samaae jeeo |21|
Punjabi
ਆਪਣੀ ਮਿਹਰ ਧਾਰ ਕੇ ਉਸ ਨੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ।
English
Showering His Mercy, He has blended me into Himself. ||21||
ਗੋਪੀ ਨੈ; ਗੋਆਲੀਆ ॥
gopee nai; goaaleea |
Punjabi
ਤੂੰ ਹੀ ਗੁਆਲਣ, (ਜਮਨਾ) ਦਰਿਆ ਅਤੇ (ਕ੍ਰਿਸ਼ਨ) ਵਾਗੀ ਹੈ।
English
You are the Gopis, the milk-maids of Krishna; You are the sacred river Jamunaa; You are Krishna, the herdsman.
ਤੁਧੁ ਆਪੇ; ਗੋਇ ਉਠਾਲੀਆ ॥
tudh aape; goe utthaaleea |
Punjabi
ਤੂੰ ਖੁਦ ਹੀ ਧਰਤੀ ਨੂੰ ਥੰਮਿਆ ਹੋਇਆ ਹੈ।
English
You Yourself support the world.
ਹੁਕਮੀ ਭਾਂਡੇ ਸਾਜਿਆ; ਤੂੰ ਆਪੇ. ਭੰਨਿ ਸਵਾਰਿ ਜੀਉ ॥੨੨॥
hukamee bhaandde saajiaa; toon aape. bhan savaar jeeo |22|
Punjabi
ਤੇਰੇ ਫਰਮਾਨ ਦੁਆਰਾ ਮਨੁਖੀ ਬਰਤਨ ਘੜੇ ਹੋਏ ਹਨ ਅਤੇ ਤੂੰ ਆਪੇ ਹੀ ਉਨ੍ਹਾਂ ਨੂੰ ਸਜਾਉਂਦਾ ਤੇ ਤੋੜਦਾ ਹੈ।
English
By Your Command, human beings are fashioned. You Yourself embellish them, and then again destroy them. ||22||
ਜਿਨ ਸਤਿਗੁਰ ਸਿਉ; ਚਿਤੁ ਲਾਇਆ ॥
jin satigur siau; chit laaeaa |
Punjabi
ਜਿੰਨ੍ਹਾਂ ਨੇ ਆਪਣਾ ਮਨ ਸਚੇ ਗੁਰਾਂ ਨਾਲ (ਉਤੇ) ਜੋੜਿਆ ਹੈ,
English
Those who have focused their consciousness on the True Guru
ਤਿਨੀ; ਦੂਜਾ ਭਾਉ ਚੁਕਾਇਆ ॥
tinee; doojaa bhaau chukaaeaa |
Punjabi
ਉਨ੍ਹਾਂ ਨੇ ਸੰਸਾਰੀ ਮਮਤਾ ਨੂੰ ਨਵਿਰਤ ਕਰ ਛਡਿਆ ਹੈ।
English
have rid themselves of the love of duality.
ਨਿਰਮਲ ਜੋਤਿ ਤਿਨ ਪ੍ਰਾਣੀਆ; ਓਇ ਚਲੇ ਜਨਮੁ ਸਵਾਰਿ ਜੀਉ ॥੨੩॥
niramal jot tin praaneea; oe chale janam savaar jeeo |23|
Punjabi
ਪਵਿੱਤ੍ਰ ਹੈ ਨੂਰ ਉਨ੍ਹਾਂ (ਐਸੇ) ਜੀਵਾਂ ਦਾ। ਉਹ ਆਪਣੀ ਜੀਵਨ ਦੇ ਮਿਸ਼ਨ ਨੂੰ ਸੁiੋਭਤ ਕਰਕੇ ਕੂਚ ਕਰਦੇ ਹਨ।
English
The light of those mortal beings is immaculate. They depart after redeeming their lives. ||23||
ਤੇਰੀਆ ਸਦਾ ਸਦਾ ਚੰਗਿਆਈਆ ॥
tereea sadaa sadaa changiaaeea |
Punjabi
ਮੈਂ ਸਦੀਵ ਤੇ ਹਮੇਸ਼ਾਂ ਤੇਰੀਆਂ ਖੂਬੀਆਂ ਦੀ
English
I praise the Greatness of Your Goodness,
ਮੈ ਰਾਤਿ ਦਿਹੈ; ਵਡਿਆਈਆਂ ॥
mai raat dihai; vaddiaaeean |
Punjabi
ਪ੍ਰਸੰਸਾ ਕਰਦਾ ਹਾਂ; ਦਿਨ ਤੇ ਰਾਤ ।
English
Forever and ever, night and day.
ਅਣਮੰਗਿਆ ਦਾਨੁ ਦੇਵਣਾ; ਕਹੁ ਨਾਨਕ. ਸਚੁ ਸਮਾਲਿ ਜੀਉ ॥੨੪॥੧॥
anamangiaa daan devanaa; kahu naanak. sach samaal jeeo |24|1|
Punjabi
ਤੂੰ ਬਿਨਾ ਯਾਚਨਾ ਕੀਤੇ ਦੇ ਆਪਣੀਆਂ ਦਾਤਾਂ ਦਿੰਦਾ ਹੈ। ਨਾਨਕ ਆਖਦਾ ਹੈ, ਹੈ ਬੰਦੇ! ਤੂੰ ਸੱਚੇ ਸੁਆਮੀ ਦਾ ਸਿਮਰਨ ਕਰ।
English
You bestow Your Gifts, even if we do not ask for them. Says Nanak, contemplate the True Lord. ||24||1||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਪੈ ਪਾਇ; ਮਨਾਈ ਸੋਇ ਜੀਉ ॥
pai paae; manaaee soe jeeo |
Punjabi
ਮੈਂ ਪ੍ਰਭੂ ਨੂੰ ਪ੍ਰਸੰਨ ਕਰਨ ਲਈਂ ਉਸ ਦੇ ਪੈਰੀ ਪੈਦਾ ਹਾਂ।
English
I fall at His Feet to please and appease Him.
ਸਤਿਗੁਰ ਪੁਰਖਿ ਮਿਲਾਇਆ; ਤਿਸੁ ਜੇਵਡੁ. ਅਵਰੁ ਨ ਕੋਇ ਜੀਉ ॥੧॥ ਰਹਾਉ ॥
satigur purakh milaaeaa; tis jevadd. avar na koe jeeo |1| rahaau |
Punjabi
ਸੱਚੇ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿਤਾ ਹੈ। ਵੁਸ ਜਿਡਾ ਵਡਾ ਹੋਰ ਕੋਈ ਨਹੀਂ। ਠਹਿਰਾਉ।
English
The True Guru has united me with the Lord, the Primal Being. There is no other as great as He. ||1||Pause||
ਗੋਸਾਈ; ਮਿਹੰਡਾ ਇਠੜਾ ॥
gosaaee; mihanddaa ittharraa |
Punjabi
ਸ੍ਰਿਸ਼ਟੀ ਦਾ ਸੁਆਮੀ ਮੇਰਾ ਪ੍ਰੀਤਮ ਹੈ।
English
The Lord of the Universe is my Sweet Beloved.
ਅੰਮ ਅਬੇ ਥਾਵਹੁ; ਮਿਠੜਾ ॥
am abe thaavahu; mittharraa |
Punjabi
ਉਹ ਅਮੜੀ ਤੇ ਬਾਬਲ ਨਾਲੋਂ ਬਹੁਤ ਮਿੱਠਾ ਹੈ।
English
He is sweeter than my mother or father.
ਭੈਣ ਭਾਈ ਸਭਿ ਸਜਣਾ; ਤੁਧੁ ਜੇਹਾ. ਨਾਹੀ ਕੋਇ ਜੀਉ ॥੧॥
bhain bhaaee sabh sajanaa; tudh jehaa. naahee koe jeeo |1|
Punjabi
ਅੰਮਾ ਜਾਈਆਂ, ਵੀਰਾਂ ਅਤੇ ਸਾਰੇ ਮਿਤ੍ਰਾਂ ਚੋਂ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਸਾਹਿਬ!
English
Among all sisters and brothers and friends, there is no one like You. ||1||
ਤੇਰੈ ਹੁਕਮੇ; ਸਾਵਣੁ ਆਇਆ ॥
terai hukame; saavan aaeaa |
Punjabi
ਤੇਰੇ ਫੁਰਮਾਨ ਦੁਆਰਾ ਸਉਣ ਦਾ ਮਹੀਨਾ ਆਇਆ ਹੈ।
English
By Your Command, the month of Saawan has come.
ਮੈ; ਸਤ ਕਾ ਹਲੁ ਜੋਆਇਆ ॥
mai; sat kaa hal joaaeaa |
Punjabi
ਮੈਂ ਸੱਚ ਦਾ ਹਲ ਜੋੜਿਆ ਹੈ।
English
I have hooked up the plow of Truth,
ਨਾਉ ਬੀਜਣ ਲਗਾ ਆਸ ਕਰਿ; ਹਰਿ ਬੋਹਲ ਬਖਸ ਜਮਾਇ ਜੀਉ ॥੨॥
naau beejan lagaa aas kar; har bohal bakhas jamaae jeeo |2|
Punjabi
ਇਸ ਉਮੀਦ ਵਿੱਚ ਕਿ ਵਾਹਿਗੁਰੂ, ਆਪਣੀ ਰਹਿਮਤ ਸਦਕਾ, ਦਾਣਿਆਂ ਦਾ ਅੰਬਾਰ ਪੈਦਾ ਕਰੇਗਾ, ਮੈਂ ਨਾਮ ਬੀਜਣ ਲੱਗਾ ਹਾਂ।
English
and I plant the seed of the Name in hopes that the Lord, in His Generosity, will bestow a bountiful harvest. ||2||
ਹਉ. ਗੁਰ ਮਿਲਿ; ਇਕੁ ਪਛਾਣਦਾ ॥
hau. gur mil; ik pachhaanadaa |
Punjabi
ਗੁਰਾਂ ਨੂੰ ਭੇਟ ਕੇ ਮੈਂ ਕੇਵਲ ਇਕ ਸਾਹਿਬ ਨੂੰ ਹੀ ਸਿੰਞਾਣਦਾ ਹਾਂ।
English
Meeting with the Guru, I recognize only the One Lord.
ਦੁਯਾ ਕਾਗਲੁ; ਚਿਤਿ. ਨ ਜਾਣਦਾ ॥
duyaa kaagal; chit. na jaanadaa |
Punjabi
ਮੈਂ ਆਪਣੀ ਮਨ ਅੰਦਰ ਕਿਸੇ ਹੋਰਸ ਹਿਸਾਬ ਨੂੰ ਜਾਣਦਾ ਹੀ ਨਹੀਂ।
English
In my consciousness, I do not know of any other account.
ਹਰਿ ਇਕਤੈ ਕਾਰੈ ਲਾਇਓਨੁ; ਜਿਉ ਭਾਵੈ. ਤਿਂਵੈ ਨਿਬਾਹਿ ਜੀਉ ॥੩॥
har ikatai kaarai laaeon; jiau bhaavai. tinvai nibaeh jeeo |3|
Punjabi
ਵਾਹਿਗੁਰੂ ਨੇ ਇਕ ਕੰਮ ਮੇਰੇ ਜਿਮੇ ਲਾਇਆ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਮੈਂ ਇਸ ਨੂੰ ਨੇਪਰੇ ਚਾੜ੍ਹਦਾ ਹਾਂ।
English
The Lord has assigned one task to me; as it pleases Him, I perform it. ||3||
ਤੁਸੀ ਭੋਗਿਹੁ. ਭੁੰਚਹੁ ਭਾਈਹੋ ॥
tusee bhogihu. bhunchahu bhaaeeho |
Punjabi
ਹੇ ਮੇਰੇ ਭਰਾਓ! ਤੁਸੀਂ ਖਾਓ ਪੀਓ ਤੇ ਅਨੰਦ ਮਾਣੋਂ।
English
Enjoy yourselves and eat, O Siblings of Destiny.
ਗੁਰਿ ਦੀਬਾਣਿ; ਕਵਾਇ ਪੈਨਾਈਓ ॥
gur deebaan; kavaae painaaeeo |
Punjabi
ਰੱਬ ਦੇ ਦਰਬਾਰ ਅੰਦਰ, ਗੁਰਦੇਵ ਜੀ ਨੇ ਮੈਨੂੰ ਇੱਜਤ ਦੀ ਪੁਸ਼ਾਕ ਪਹਿਨਾਈ ਹੈ।
English
In the Guru's Court, He has blessed me with the Robe of Honor.
ਹਉ ਹੋਆ ਮਾਹਰੁ ਪਿੰਡ ਦਾ; ਬੰਨਿ ਆਦੇ. ਪੰਜਿ ਸਰੀਕ ਜੀਉ ॥੪॥
hau hoaa maahar pindd daa; ban aade. panj sareek jeeo |4|
Punjabi
ਮੈਂ ਗਰਾਉ ਦਾ ਮਾਲਕ ਹੋ ਗਿਆ ਹਾਂ ਅਤੇ ਇਸ ਦੇ ਪੰਜੇ ਵਿਰੋਧੀ ਮੈਂ ਕੈਦ ਕਰ ਲਿਆਦੇ ਹਨ।
English
I have become the Master of my body-village; I have taken the five rivals as prisoners. ||4||
ਹਉ ਆਇਆ; ਸਾਮੑੈ ਤਿਹੰਡੀਆ ॥
hau aaeaa; saamai tihanddeea |
Punjabi
ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਸਾਹਿਬ!
English
I have come to Your Sanctuary.
ਪੰਜਿ ਕਿਰਸਾਣ; ਮੁਜੇਰੇ ਮਿਹਡਿਆ ॥
panj kirasaan; mujere mihaddiaa |
Punjabi
ਪੰਜੇ ਕਾਸ਼ਤਕਾਰ ਮੇਰੇ ਮੁਜ਼ਾਰੇ ਬਣ ਗਏ ਹਨ।
English
The five farm-hands have become my tenants;
ਕੰਨੁ ਕੋਈ ਕਢਿ. ਨ ਹੰਘਈ; ਨਾਨਕ. ਵੁਠਾ ਘੁਘਿ ਗਿਰਾਉ ਜੀਉ ॥੫॥
kan koee kadt. na hanghee; naanak. vutthaa ghugh giraau jeeo |5|
Punjabi
ਮੇਰੇ ਖਿਲਾਫ ਹੁਣ ਕੋਈ ਕੰਨ (ਸਿਰ) ਚੁਕਣ ਦਾ ਹੀਆ ਨਹੀਂ ਕਰ ਸਕਦਾ। ਇਸ ਲਈਂ ਪਿੰਡ ਦੀ ਸੰਘਣੀ ਵਸੋਂ ਹੋ ਗਈ ਹੈ।
English
none dare to raise their heads against me. O Nanak, my village is populous and prosperous. ||5||
ਹਉ; ਵਾਰੀ ਘੁੰਮਾ ਜਾਵਦਾ ॥
hau; vaaree ghunmaa jaavadaa |
Punjabi
ਕੁਰਬਾਨ, ਓ ਕੁਰਬਾਨ, ਮੈਂ ਤੇਰੇ ਉਤੋਂ ਹਾਂ, ਹੇ ਮੇਰੇ ਸੁਆਮੀ!
English
I am a sacrifice, a sacrifice to You.
ਇਕ ਸਾਹਾ; ਤੁਧੁ ਧਿਆਇਦਾ ॥
eik saahaa; tudh dhiaaeidaa |
Punjabi
ਇਕੋ ਸਾਹ, ਲਗਾਤਾਰ ਮੈਂ ਮੇਰਾ ਅਰਾਧਨ ਕਰਦਾ ਹਾਂ।
English
I meditate on You continually.
ਉਜੜੁ ਥੇਹੁ ਵਸਾਇਓ; ਹਉ. ਤੁਧ ਵਿਟਹੁ ਕੁਰਬਾਣੁ ਜੀਉ ॥੬॥
aujarr thehu vasaaeo; hau. tudh vittahu kurabaan jeeo |6|
Punjabi
ਤੂੰ ਉਜੜੇ ਪੁਜੜੇ ਪਿੰਡ ਨੂੰ ਨਵੇਂ ਸਿਰਿਓ ਆਬਾਦ ਕੀਤਾ ਹੈ। ਤੇਰੇ ਉਤੋਂ ਹੈ ਮੇਰੇ ਮਾਲਕ! ਮੈਂ ਖੰਨੀਏ ਜਾਂਦਾ ਹਾਂ।
English
The village was in ruins, but You have re-populated it. I am a sacrifice to You. ||6||
ਹਰਿ ਇਠੈ; ਨਿਤ ਧਿਆਇਦਾ ॥
har itthai; nit dhiaaeidaa |
Punjabi
ਮੇਰੇ ਪ੍ਰੀਤਮ! ਵਾਹਿਗੁਰੂ ਤੇਰਾ ਮੈਂ ਸਦੀਵ ਹੀ ਸਿਰਮਨ ਕਰਦਾ ਹਾਂ,
English
O Beloved Lord, I meditate on You continually;
ਮਨਿ ਚਿੰਦੀ; ਸੋ ਫਲੁ ਪਾਇਦਾ ॥
man chindee; so fal paaeidaa |
Punjabi
ਅਤੇ ਮੈਂ ਉਹ ਮੁਰਾਦਾ ਪਾਉਂਦਾ ਹਾਂ ਜੋ ਮੇਰਾ ਚਿੱਤ ਚਾਹੁੰਦਾ ਹੈ।
English
I obtain the fruits of my mind's desires.
ਸਭੇ ਕਾਜ ਸਵਾਰਿਅਨੁ; ਲਾਹੀਅਨੁ ਮਨ ਕੀ ਭੁਖ ਜੀਉ ॥੭॥
sabhe kaaj savaarian; laaheean man kee bhukh jeeo |7|
Punjabi
ਤੂੰ ਮੇਰੇ ਸਮੂਹ ਕਾਰਜ ਰਾਸ ਕਰ ਦਿਤੇ ਹਨ ਅਤੇ ਮੇਰੀ ਆਤਮਾ ਦੀ ਭੁੱਖ ਨਵਿਰਤ ਕਰ ਦਿਤੀ ਹੈ।
English
All my affairs are arranged, and the hunger of my mind is appeased. ||7||
ਮੈ ਛਡਿਆ ਸਭੋ ਧੰਧੜਾ ॥
mai chhaddiaa sabho dhandharraa |
Punjabi
ਮੈਂ ਆਪਣੀ ਸਾਰੇ ਕਾਰ-ਵਿਹਾਰ ਤਿਆਗ ਦਿਤੇ ਹਨ।
English
I have forsaken all my entanglements;
ਗੋਸਾਈ ਸੇਵੀ; ਸਚੜਾ ॥
gosaaee sevee; sacharraa |
Punjabi
ਮੈਂ ਸ੍ਰਿਸ਼ਟੀ ਦੇ ਸੱਚੇ ਸੁਆਮੀ ਦੀ ਟਹਿਲ ਕਮਾਉਂਦਾ ਹਾਂ।
English
I serve the True Lord of the Universe.
ਨਉ ਨਿਧਿ ਨਾਮੁ ਨਿਧਾਨੁ ਹਰਿ; ਮੈ ਪਲੈ ਬਧਾ ਛਿਕਿ ਜੀਉ ॥੮॥
nau nidh naam nidhaan har; mai palai badhaa chhik jeeo |8|
Punjabi
ਮੈਂ ਆਪਣੀ ਲੜ ਨਾਲ ਨੌ ਖ਼ਜ਼ਾਨਿਆਂ ਦੇ ਘਰ ਨਾਮ ਨੂੰ ਘੁੱਟ ਕੇ ਬੰਨ੍ਹ ਲਿਆ ਹੈ।
English
I have firmly attached the Name, the Home of the Nine Treasures to my robe. ||8||
ਮੈ ਸੁਖੀ ਹੂੰ; ਸੁਖੁ ਪਾਇਆ ॥
mai sukhee hoon; sukh paaeaa |
Punjabi
ਮੈਂ ਆਰਾਮਾਂ ਦਾ ਅਰਾਮ ਪਰਾਪਤ ਕਰ ਲਿਆ ਹੈ।
English
I have obtained the comfort of comforts.
ਗੁਰਿ; ਅੰਤਰਿ ਸਬਦੁ ਵਸਾਇਆ ॥
gur; antar sabad vasaaeaa |
Punjabi
ਮੇਰੀ ਆਤਮਾ ਅੰਦਰ ਗੁਰਾਂ ਨੇ ਮਾਲਕ ਦਾ ਨਾਮ ਟਿਕਾ ਦਿਤਾ ਹੈ।
English
The Guru has implanted the Word of the Shabad deep within me.
ਸਤਿਗੁਰਿ ਪੁਰਖਿ ਵਿਖਾਲਿਆ; ਮਸਤਕਿ ਧਰਿ ਕੈ ਹਥੁ ਜੀਉ ॥੯॥
satigur purakh vikhaaliaa; masatak dhar kai hath jeeo |9|
Punjabi
ਮੇਰੇ ਮੱਥੇ ਉਤੇ ਆਪਣਾ ਕਰ ਟੇਕ ਕੇ ਸਚੇ ਗੁਰਾਂ ਨੇ ਮੈਨੂੰ ਮੇਰਾ ਕੰਤ ਦਿਖਾਲ ਦਿੱਤਾ ਹੈ।
English
The True Guru has shown me my Husband Lord; He has placed His Hand upon my forehead. ||9||
ਮੈ ਬਧੀ; ਸਚੁ ਧਰਮ ਸਾਲ ਹੈ ॥
mai badhee; sach dharam saal hai |
Punjabi
ਮੈਂ ਸੱਚਾਈ ਦੇ ਮੰਦਰ ਦੀ ਨੀਹਂ ਰੱਖੀ ਹੈ।
English
I have established the Temple of Truth.
ਗੁਰਸਿਖਾ ਲਹਦਾ; ਭਾਲਿ ਕੈ ॥
gurasikhaa lahadaa; bhaal kai |
Punjabi
ਗੁਰੂ ਦੇ ਸਿੱਖਾਂ ਨੂੰ ਲੱਭ ਕੇ ਮੈਂ ਇਸ ਵਿੱਚ ਲਿਆਇਆ ਹਾਂ।
English
I sought out the Guru's Sikhs, and brought them into it.
ਪੈਰ ਧੋਵਾ. ਪਖਾ ਫੇਰਦਾ; ਤਿਸੁ. ਨਿਵਿ ਨਿਵਿ ਲਗਾ ਪਾਇ ਜੀਉ ॥੧੦॥
pair dhovaa. pakhaa feradaa; tis. niv niv lagaa paae jeeo |10|
Punjabi
ਮੈਂ ਉਨ੍ਹਾਂ ਦੇ ਪਗ ਧੋਦਾ ਹਾਂ, ਉਨ੍ਹਾਂ ਨੂੰ ਪੱਖੀ ਝਲਦਾ ਹਾਂ ਅਤੇ ਨੀਵਾਂ ਝੁਕ ਕੇ ਉਨ੍ਹਾਂ ਦੇ ਚਰਨਾ ਤੇ ਢਹਿ ਪੈਦਾ ਹਾਂ।
English
I wash their feet, and wave the fan over them. Bowing low, I fall at their feet. ||10||