Ang 1370
ਆਪ ਡੁਬੇ ਚਹੁ ਬੇਦ ਮਹਿ; ਚੇਲੇ ਦੀਏ ਬਹਾਇ ॥੧੦੪॥
aap ddube chahu bed meh; chele dee bahaae |104|
Punjabi
ਉਹ ਖੁਦ ਚਾਰਾਂ ਹੀ ਵੇਦਾਂ ਅੰਦਰ ਬੁਡਿਆ ਹੋਇਆ ਹੈ ਅਤੇ ਆਪਣੇ ਮੁਰੀਦ ਨੂੰ ਭੀ ਡੋਬ ਦਿੰਦਾ ਹੈ।
English
He himself is drowning in the four Vedas; he drowns his disciples as well. ||104||
ਕਬੀਰ. ਜੇਤੇ ਪਾਪ ਕੀਏ; ਰਾਖੇ ਤਲੈ ਦੁਰਾਇ ॥
kabeer. jete paap kee; raakhe talai duraae |
Punjabi
ਕਬੀਰ, ਜੋ ਭੀ ਕਸਮਲ ਪ੍ਰਾਣੀ ਕਰਦਾ ਹੈ, ਉਨ੍ਹਾਂ ਨੂੰ ਉਹ ਪਰਦੇ ਹੇਠਾ ਲੁਕਾਈ ਰਖਦਾ ਹੈ।
English
Kabeer, whatever sins the mortal has committed, he tries to keep hidden under cover.
ਪਰਗਟ ਭਏ ਨਿਦਾਨ ਸਭ; ਜਬ ਪੂਛੇ ਧਰਮ ਰਾਇ ॥੧੦੫॥
paragatt bhe nidaan sabh; jab poochhe dharam raae |105|
Punjabi
ਅਖੀਰ ਨੂੰ ਉਹ ਸਾਰੇ ਜ਼ਾਹਰ ਹੋ ਜਾਂਦੇ ਹਨ, ਤਦ ਧਰਮਰਾਜ ਪੁਛ ਗਿਛ ਕਰਦਾ ਹੈ।
English
But in the end, they shall all be revealed, when the Righteous Judge of Dharma investigates. ||105||
ਕਬੀਰ. ਹਰਿ ਕਾ ਸਿਮਰਨੁ ਛਾਡਿ ਕੈ; ਪਾਲਿਓ ਬਹੁਤੁ ਕੁਟੰਬੁ ॥
kabeer. har kaa simaran chhaadd kai; paalio bahut kuttanb |
Punjabi
ਕਬੀਰ ਪ੍ਰਭੂ ਦੀ ਬੰਦਗੀ ਨੂੰ ਤਿਆਗ ਕੇ ਤੂੰ ਭਾਰਾ ਟੱਬਰ-ਕਬੀਲਾ ਪਾਲਿਆ ਹੈ।
English
Kabeer, you have given up meditating on the Lord, and you have raised a large family.
ਧੰਧਾ ਕਰਤਾ ਰਹਿ ਗਇਆ; ਭਾਈ ਰਹਿਆ ਨ ਬੰਧੁ ॥੧੦੬॥
dhandhaa karataa reh geaa; bhaaee rahiaa na bandh |106|
Punjabi
ਤੂੰ ਸੰਸਾਰੀ ਕੰਮ ਕਰੀ ਜਾ ਰਿਹਾ ਹੈ, ਭਾਵੇਂ ਤੇਰਾ ਕੋਈ ਭੀ ਭਰਾ ਅਤੇ ਸਨਬੰਧੀ ਅਸਥਿਰ ਨਹੀਂ ਰਿਹਾ।
English
You continue to involve yourself in worldly affairs, but none of your brothers and relatives remain. ||106||
ਕਬੀਰ. ਹਰਿ ਕਾ ਸਿਮਰਨੁ ਛਾਡਿ ਕੈ; ਰਾਤਿ ਜਗਾਵਨ ਜਾਇ ॥
kabeer. har kaa simaran chhaadd kai; raat jagaavan jaae |
Punjabi
ਕਬੀਰ, ਵਾਹਿਗੁਰੂ ਦੇ ਭਜਨ ਨੂੰ ਤਿਆਗ, ਜਿਹੜੀ ਇਸਤਰੀ ਰੈਣ ਨੂੰ ਜਾਗਦੀ ਹੈ ਅਤੇ ਟੁਣੇ-ਟਾਮਣ ਕਰਨ ਲਈ ਸ਼ਮਸ਼ਾਨ ਭੂਮੀ ਨੂੰ ਜਾਂਦੀ ਹੈ,
English
Kabeer, those who give up meditation on the Lord, and get up at night to wake the spirits of the dead,
ਸਰਪਨਿ ਹੋਇ ਕੈ ਅਉਤਰੈ; ਜਾਏ ਅਪੁਨੇ ਖਾਇ ॥੧੦੭॥
sarapan hoe kai aautarai; jaae apune khaae |107|
Punjabi
ਉਹ ਨਾਗਣ ਹੋ ਕੇ ਜੰਮਦੀ ਹੈ ਅਤੇ ਆਪਣੇ ਬੱਚਿਆਂ ਨੂੰ ਹੀ ਖਾਂਦੀ ਹੈ।
English
shall be reincarnated as snakes, and eat their own offspring. ||107||
ਕਬੀਰ. ਹਰਿ ਕਾ ਸਿਮਰਨੁ. ਛਾਡਿ ਕੈ; ਅਹੋਈ ਰਾਖੈ ਨਾਰਿ ॥
kabeer. har kaa simaran. chhaadd kai; ahoee raakhai naar |
Punjabi
ਕਬੀਰ, ਸਾਹਿਬ ਦੇ ਆਰਾਧਨ ਨੂੰ ਤਿਆਗ ਜੇਕਰ ਕੋਈ ਜਨਾਨੀ ਮਾਤਾ ਦੀ ਦੇਵੀ ਦਾ ਵਰਤ ਰਖਦੀ ਹੈ,
English
Kabeer, the woman who gives up meditation on the Lord, and observes the ritual fast of Ahoi,
ਗਦਹੀ ਹੋਇ ਕੈ ਅਉਤਰੈ; ਭਾਰੁ ਸਹੈ ਮਨ ਚਾਰਿ ॥੧੦੮॥
gadahee hoe kai aautarai; bhaar sahai man chaar |108|
Punjabi
ਉਹ ਖੋਤੀ ਹੋ ਕੇ ਮੁੜ ਜੰਮ ਪੈਦੀ ਹੈ ਅਤੇ ਚਾਰ ਮਣ ਬੋਝ ਉਠਾਉਂਦੀ ਹੈ।
English
shall be reincarnated as a donkey, to carry heavy burdens. ||108||
ਕਬੀਰ. ਚਤੁਰਾਈ ਅਤਿ ਘਨੀ; ਹਰਿ ਜਪਿ ਹਿਰਦੈ ਮਾਹਿ ॥
kabeer. chaturaaee at ghanee; har jap hiradai maeh |
Punjabi
ਕਬੀਰ, ਖਰੀ ਬਹੁਤੀ ਸਿਆਣਪ ਇਸ ਵਿੱਚ ਹੈ, ਕਿ ਇਨਸਾਨ ਆਪਣੇ ਮਨ ਅੰਦਰ ਰੱਬ ਦਾ ਸਿਮਰਨ ਕਰੇ।
English
Kabeer, it is the most clever wisdom, to chant and meditate on the Lord in the heart.
ਸੂਰੀ ਊਪਰਿ ਖੇਲਨਾ; ਗਿਰੈ. ਤ ਠਾਹਰ ਨਾਹਿ ॥੧੦੯॥
sooree aoopar khelanaa; girai. ta tthaahar naeh |109|
Punjabi
ਸੁਆਮੀ ਦਾ ਸਿਮਰਨ ਸੂਲੀ ਉਤੇ ਖੇਡਣ ਦੀ ਮਾਨੰਦ ਹੈ ਜੇਕਰ ਇਨਸਾਨ ਇਸ ਤੋਂ ਡਿਗ ਪਵੇ, ਤਾਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
English
It is like playing on a pig; if you fall off, you will find no place of rest. ||109||
ਕਬੀਰ. ਸੋੁਈ ਮੁਖੁ ਧੰਨਿ ਹੈ; ਜਾ ਮੁਖਿ ਕਹੀਐ ਰਾਮੁ ॥
kabeer. suoee mukh dhan hai; jaa mukh kaheeai raam |
Punjabi
ਕਬੀਰ ਮੁਬਾਰਕ ਹੈ ਉਹ ਮੁੰਹ ਜਿਸ ਮੂੰਹ ਨਾਲ ਸੁਆਮੀ ਦਾ ਨਾਮ ਉਚਾਰਨ ਕੀਤਾ ਜਾਂਦਾ ਹੈ।
English
Kabeer, blessed is that mouth, which utters the Lord's Name.
ਦੇਹੀ ਕਿਸ ਕੀ ਬਾਪੁਰੀ; ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥
dehee kis kee baapuree; pavitru hoeigo graam |110|
Punjabi
ਉਸ ਜੀਵ ਦੇ ਗਰੀਬੜੇ ਸਰੀਰ ਦਾ ਕਹਿਣਾ ਹੀ ਕੀ ਹੈ ਉਸ ਦਾ ਸਾਰਾ ਪਿੰਡ ਹੀ ਪਾਵਨ ਪੁਨੀਤ ਥੀ ਵੰਞੇਗਾਂ।
English
It purifies the body, and the whole village as well. ||110||
ਕਬੀਰ. ਸੋਈ ਕੁਲ ਭਲੀ; ਜਾ ਕੁਲ ਹਰਿ ਕੋ ਦਾਸੁ ॥
kabeer. soee kul bhalee; jaa kul har ko daas |
Punjabi
ਕਬੀਰ ਸੁਲਖਣਾ ਹੈ ਉਹ ਖਾਨਦਾਨ, ਜਿਸ ਖਾਨਦਾਨ ਵਿੱਚ ਰੱਬ ਦਾ ਗੋਲਾ ਪੈਦਾ ਹੋਇਆ ਹੈ।
English
Kabeer, that family is good, in which the Lord's slave is born.
ਜਿਹ ਕੁਲ ਦਾਸੁ. ਨ ਊਪਜੈ; ਸੋ ਕੁਲ ਢਾਕੁ ਪਲਾਸੁ ॥੧੧੧॥
jih kul daas. na aoopajai; so kul dtaak palaas |111|
Punjabi
ਜਿਸ ਖਾਨਦਾਨ ਵਿੱਚ ਸਾਈਂ ਦਾ ਗੋਲਾ ਪੈਦਾ ਨਹੀਂ ਹੋਇਆ, ਉਹ ਖਾਨਦਾਨ ਢਕ-ਪਲਾਹ ਦੀ ਤਰ੍ਹਾਂ ਨਿਕੰਮਾ ਹੈ।
English
But that family in which the Lord's slave is not born is as useless as weeds. ||111||
ਕਬੀਰ. ਹੈ ਗਇ ਬਾਹਨ, ਸਘਨ ਘਨ; ਲਾਖ ਧਜਾ ਫਹਰਾਹਿ ॥
kabeer. hai ge baahan, saghan ghan; laakh dhajaa faharaeh |
Punjabi
ਕਬੀਰ, ਘੋੜਿਆਂ, ਹਾਥੀਆਂ ਤੇ ਗੱਡੀਆਂ ਦਾ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਪਾਸ ਹੋਣਾ ਅਤੇ ਲੱਖਾਂ ਹੀ ਝੰਡਿਆ ਦਾ ਲਹਿਰਾਉਣਾ।
English
Kabeer, some have lots of horses, elephants and carriages, and thousands of banners waving.
ਇਆ ਸੁਖ ਤੇ. ਭਿਖੵਾ ਭਲੀ; ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥
eaa sukh te. bhikhayaa bhalee; jau har simarat din jaeh |112|
Punjabi
ਇਨ੍ਹਾਂ ਖੁਸ਼ੀਆਂ ਨਾਲੋ ਮੰਗਣਾ ਪਿੰਨਣਾ ਚੰਗਾ ਹੈ, ਜੋ ਸੁਆਮੀ ਦਾ ਸਿਮਰਨ ਕਰਦਿਆਂ ਦਿਹੁੰ ਬੀਤਣ।
English
But begging is better than these comforts, if one spends his days meditating in remembrance on the Lord. ||112||
ਕਬੀਰ. ਸਭੁ ਜਗੁ ਹਉ ਫਿਰਿਓ; ਮਾਂਦਲੁ ਕੰਧ ਚਢਾਇ ॥
kabeer. sabh jag hau firio; maandal kandh chadtaae |
Punjabi
ਕਬੀਰ, ਆਪਣੇ ਮੋਢੇ ਤੇ ਢੋਲ ਚੁਕ ਕੇ, ਮੈਂ ਸਾਰੇ ਸੰਸਾਰ ਦਾ ਚੱਕ ਕਟਿਆ ਹੈ।
English
Kabeer, I have wandered all over the world, carrying the drum on my shoulder.
ਕੋਈ. ਕਾਹੂ ਕੋ ਨਹੀ; ਸਭ ਦੇਖੀ ਠੋਕਿ ਬਜਾਇ ॥੧੧੩॥
koee. kaahoo ko nahee; sabh dekhee tthok bajaae |113|
Punjabi
ਕੋਈ ਜਣਾ ਵੀ ਕਿਸੇ ਹੋਰ ਜਣੇ ਦਾ ਮਿੱਤਰ ਨਹੀਂ ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਿਰਣਾ ਕਰ ਕੇ ਵੇਖ ਲਿਆ ਹੈ।
English
No one belongs to anyone else; I have looked and carefully studied it. ||113||
ਮਾਰਗਿ ਮੋਤੀ ਬੀਥਰੇ; ਅੰਧਾ ਨਿਕਸਿਓ ਆਇ ॥
maarag motee beethare; andhaa nikasio aae |
Punjabi
ਕਬੀਰ, ਮਾਣਕ ਰਾਹ ਵਿੱਚ ਖਿਲਰੇ ਪਏ ਹਨ ਅਤੇ ਇਕ ਅੰਨ੍ਹਾਂ ਆਦਮੀ ਉਸ ਰਾਹੇ ਆ ਜਾਂਦਾ ਹੈ।
English
The pearls are scattered on the road; the blind man comes along.
ਜੋਤਿ ਬਿਨਾ ਜਗਦੀਸ ਕੀ; ਜਗਤੁ ਉਲੰਘੇ ਜਾਇ ॥੧੧੪॥
jot binaa jagadees kee; jagat ulanghe jaae |114|
Punjabi
ਆਲਮ ਦੇ ਸੁਆਮੀ ਦੇ ਪ੍ਰਕਾਸ਼ ਦੇ ਬਗੈਰ, ਪ੍ਰਾਣੀ ਮਾਣਕਾਂ ਦੇ ਕੋਲ ਦੀ ਲੰਘ ਜਾਂਦਾ ਹੈ।
English
Without the Light of the Lord of the Universe, the world just passes them by. ||114||
ਬੂਡਾ ਬੰਸੁ. ਕਬੀਰ ਕਾ; ਉਪਜਿਓ ਪੂਤੁ ਕਮਾਲੁ ॥
booddaa bans. kabeer kaa; upajio poot kamaal |
Punjabi
ਕਬੀਰ ਡੁਬ ਗਿਆ ਹੈ ਮੇਰਾ ਖਾਨਦਾਨ, ਜਦ ਮੇਰਾ ਪੁਤ੍ਰ ਕਮਾਲ ਜੰਮ ਪਿਆ ਹੈ।
English
My family is drowned, O Kabeer, since the birth of my son Kamaal.
ਹਰਿ ਕਾ ਸਿਮਰਨੁ ਛਾਡਿ ਕੈ; ਘਰਿ ਲੇ ਆਯਾ ਮਾਲੁ ॥੧੧੫॥
har kaa simaran chhaadd kai; ghar le aayaa maal |115|
Punjabi
ਵਾਹਿਗੁਰੂ ਦੀ ਬੰਦਗੀ ਨੂੰ ਛਡ ਕੇ ਉਹ ਆਪਣੇ ਗ੍ਰਹਿ ਨੂੰ ਧਨ-ਦੌਲਤ ਲੈ ਆਇਆ ਹੈ।
English
He has given up meditating on the Lord, in order to bring home wealth. ||115||
ਕਬੀਰ. ਸਾਧੂ ਕਉ ਮਿਲਨੇ ਜਾਈਐ; ਸਾਥਿ. ਨ ਲੀਜੈ ਕੋਇ ॥
kabeer. saadhoo kau milane jaaeeai; saath. na leejai koe |
Punjabi
ਕਬੀਰ, ਜੇ ਸੰਤ ਨੂੰ ਮਿਲਣ ਲਈ ਜਾਈਏ ਤਾਂ ਆਪਣੇ ਨਾਲ ਤੂੰ ਹੋਰ ਕਿਸੇ ਨੂੰ ਨਾਂ ਲੈ ਕੇ ਜਾ।
English
Kabeer, go out to meet the holy man; do not take anyone else with you.
ਪਾਛੈ ਪਾਉ. ਨ ਦੀਜੀਐ; ਆਗੈ ਹੋਇ ਸੁ ਹੋਇ ॥੧੧੬॥
paachhai paau. na deejeeai; aagai hoe su hoe |116|
Punjabi
ਫਿਰ ਤੂੰ ਆਪਣਾ ਪੈਰ ਪਿਛੇ ਨੂੰ ਨਾਂ ਪਰਤਾ ਅਤੇ ਅਗੇ ਨੂੰ ਵਧਦਾ ਜਾ। ਜਿਹੜਾ ਕੁਛ ਹੁੰਦਾ ਹੈ ਉਹ ਪਿਆ ਹੋਵੇ।
English
Do not turn back - keep on going. Whatever will be, will be. ||116||
ਕਬੀਰ. ਜਗੁ ਬਾਧਿਓ ਜਿਹ ਜੇਵਰੀ; ਤਿਹ ਮਤ ਬੰਧਹੁ ਕਬੀਰ ॥
kabeer. jag baadhio jih jevaree; tih mat bandhahu kabeer |
Punjabi
ਕਬੀਰ, ਤੂੰ ਆਪਣੇ ਆਪ ਨੂੰ ਉਸ ਸੰਗਲੀ ਨਾਲ ਨਾਂ ਬੰਨ੍ਹ, ਜਿਸ ਨਾਲ ਦੁਨੀਆ ਬੱਝੀ ਹੋਈ ਹੈ।
English
Kabeer, do not bind yourself with that chain, which binds the whole world.
ਜੈਹਹਿ ਆਟਾ ਲੋਨ ਜਿਉ; ਸੋਨ ਸਮਾਨਿ ਸਰੀਰੁ ॥੧੧੭॥
jaiheh aattaa lon jiau; son samaan sareer |117|
Punjabi
ਜਿਸ ਤਰ੍ਹਾਂ ਆਟੇ ਵਿੱਚ ਲੂਣ ਗੁੰਮ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਤੇਰੀ ਸੋਨ੍ਹੇ ਵਰਗੀ ਦੇਹ ਅਲੋਪ ਹੋ ਜਾਵੇਗੀ।
English
As the salt is lost in the flour, so shall your golden body be lost. ||117||
ਕਬੀਰ. ਹੰਸੁ ਉਡਿਓ, ਤਨੁ ਗਾਡਿਓ; ਸੋਝਾਈ ਸੈਨਾਹ ॥
kabeer. hans uddio, tan gaaddio; sojhaaee sainaah |
Punjabi
ਕਬੀਰ, ਜਦ ਆਤਮਾ-ਰਾਜਹੰਸ ਉਡਣ ਵਾਲੀ ਹੁੰਦੀ ਹੈ ਅਤੇ ਦੇਹ ਦਬੀ ਜਾਣ ਵਾਲੀ ਹੈ, ਤਾਂ ਭੀ ਪ੍ਰਾਣੀ ਸੈਣਤਾਂ ਨਾਲ ਸਮਝਾਉਂਦਾ ਹੈ।
English
Kabeer, the soul-swan is flying away, and the body is being buried, and still he makes gestures.
ਅਜਹੂ ਜੀਉ. ਨ ਛੋਡਈ; ਰੰਕਾਈ ਨੈਨਾਹ ॥੧੧੮॥
ajahoo jeeo. na chhoddee; rankaaee nainaah |118|
Punjabi
ਤਦ ਭੀ ਪ੍ਰਾਣੀ ਆਪਣੀਆਂ ਅੱਖਾਂ ਦੀ ਨੀਚਤਾ ਨੂੰ ਤਿਆਗਦਾ।
English
Even then, the mortal does not give up the cruel look in his eyes. ||118||
ਕਬੀਰ. ਨੈਨ ਨਿਹਾਰਉ, ਤੁਝ ਕਉ; ਸ੍ਰਵਨ ਸੁਨਉ ਤੁਅ ਨਾਉ ॥
kabeer. nain nihaarau, tujh kau; sravan sunau tua naau |
Punjabi
ਕਬੀਰ, ਹੇ ਮੇਰੇ ਸੁਆਮੀ! ਆਪਣੀਆਂ ਅੱਖਾਂ ਨਾਲ ਮੈਂ ਤੈਨੂੰ ਵੇਖਦਾ ਹਾਂ ਤੇ ਆਖਣਿਆਂ ਕੰਨਾਂ ਨਾਲ ਮੈਂ ਤੇਰਾ ਨਾਮ ਸੁਣਦਾ ਹਾਂ!
English
Kabeer: with my eyes, I see You, Lord; with my ears, I hear Your Name.
ਬੈਨ ਉਚਰਉ. ਤੁਅ ਨਾਮ ਜੀ; ਚਰਨ ਕਮਲ ਰਿਦ ਠਾਉ ॥੧੧੯॥
bain uchrau. tua naam jee; charan kamal rid tthaau |119|
Punjabi
ਆਪਣੀ ਜੀਭਾ ਨਾਲ ਮੈਂ ਤੇਰਾ ਨਾਮ ਉਚਾਰਦਾ ਹਾਂ ਅਤੇ ਤੇਰੇ ਕੰਵਲ ਪੈਰਾਂ ਨੂੰ ਆਪਣੇ ਮਨ ਅੰਦਰ ਟਿਕਾਉਂਦਾ ਹਾਂ।
English
With my tongue I chant Your Name; I enshrine Your Lotus Feet within my heart. ||119||
ਕਬੀਰ. ਸੁਰਗ ਨਰਕ ਤੇ, ਮੈ ਰਹਿਓ; ਸਤਿਗੁਰ ਕੇ ਪਰਸਾਦਿ ॥
kabeer. surag narak te, mai rahio; satigur ke parasaad |
Punjabi
ਕਬੀਰ, ਗੁਰਾਂ ਦੀ ਦਇਆ ਦੁਆਰਾ ਮੈਂ ਬਹਿਸ਼ਤ ਅਤੇ ਦੋਜ਼ਕ ਤੋਂ ਬਚ ਗਿਆ ਹਾਂ।
English
Kabeer, I have been spared from heaven and hell, by the Grace of the True Guru.
ਚਰਨ ਕਮਲ ਕੀ ਮਉਜ ਮਹਿ; ਰਹਉ. ਅੰਤਿ ਅਰੁ ਆਦਿ ॥੧੨੦॥
charan kamal kee mauj meh; rhau. ant ar aad |120|
Punjabi
ਆਰੰਭ ਅਤੇ ਅਖੀਰ ਵਿੱਚ ਮੈਂ ਪ੍ਰਭੂ ਦੇ ਕੰਵਲ ਪੈਰਾਂ ਦੀ ਖੁਸ਼ੀ ਅੰਦਰ ਵਸਦਾ ਹਾਂ।
English
From beginning to end, I abide in the joy of the Lord's Lotus Feet. ||120||
ਕਬੀਰ. ਚਰਨ ਕਮਲ ਕੀ ਮਉਜ ਕੋ; ਕਹਿ ਕੈਸੇ ਉਨਮਾਨ ॥
kabeer. charan kamal kee mauj ko; keh kaise unamaan |
Punjabi
ਕਬੀਰ ਪ੍ਰਭੂ ਦੇ ਕੰਵਲ ਪੈਰਾ ਦੀ ਖੁਸ਼ੀ ਦਾ ਅਨੁਮਾਨ ਮੈਂ ਤੈਨੂੰ ਕਿਸ ਤਰ੍ਹਾਂ ਦਸ ਸਕਦਾ ਹਾਂ?
English
Kabeer, how can I even describe the extent of the joy of the Lord's Lotus Feet?
ਕਹਿਬੇ ਕਉ ਸੋਭਾ ਨਹੀ; ਦੇਖਾ ਹੀ ਪਰਵਾਨੁ ॥੧੨੧॥
kahibe kau sobhaa nahee; dekhaa hee paravaan |121|
Punjabi
ਇਸ ਦੀ ਵਡਿਆਈ ਵਰਨਨ ਕੀਤੀ ਨਹੀਂ ਜਾ ਸਕਦੀ। ਇਹ ਕੇਵਲ ਵੇਖੀ ਅਤੇ ਅਨੁਭਵ ਕੀਤੀ ਜਾ ਸਕਦੀ ਹੈ।
English
I cannot describe its sublime glory; it has to be seen to be appreciated. ||121||
ਕਬੀਰ. ਦੇਖਿ ਕੈ ਕਿਹ ਕਹਉ; ਕਹੇ. ਨ ਕੋ ਪਤੀਆਇ ॥
kabeer. dekh kai kih khau; kahe. na ko pateeae |
Punjabi
ਕਬੀਰ, ਸੁਆਮੀ ਨੂੰ ਵੇਖ, ਮੈਂ ਉਸ ਨੂੰ ਕਿਸ ਤਰਾਂ ਬਿਆਨ ਕਰ ਸਕਦਾ ਹਾਂ? ਮੇਰੇ ਬਚਨਾ ਨਾਲ ਕਿਸੇ ਦੀ ਭੀ ਤਸੱਲੀ ਨਹੀਂ ਹੋ ਸਕਦੀ।
English
Kabeer, how can I describe what I have seen? No one will believe my words.
ਹਰਿ ਜੈਸਾ. ਤੈਸਾ ਉਹੀ; ਰਹਉ ਹਰਖਿ ਗੁਨ ਗਾਇ ॥੧੨੨॥
har jaisaa. taisaa uhee; rhau harakh gun gaae |122|
Punjabi
ਜੇਹੋ ਜਿਹਾ ਵਾਹਿਗੁਰੂ ਹੈ ਉਹੋ ਜੇਹਾ ਉਹ ਕੇਵਲ ਆਪ ਹੀ ਹੈ। ਮੈਂ ਉਸ ਦੀਆਂ ਸਿਫਤਾਂ ਗਾਉਣ ਦੇ ਆਨੰਦ ਅੰਦਰ ਵਸਦਾ ਹਾਂ।
English
The Lord is just as He is. I dwell in delight, singing His Glorious Praises. ||122||