Ekam
Guru Granth Sahib

Ang 1371

Ang 1371 · Line 1

ਕਬੀਰ. ਚੁਗੈ ਚਿਤਾਰੈ ਭੀ ਚੁਗੈ; ਚੁਗਿ ਚੁਗਿ ਚਿਤਾਰੇ ॥

kabeer. chugai chitaarai bhee chugai; chug chug chitaare |

Punjabi

ਕਬੀਰ, ਕੂੰਜ ਆਪਣਾ ਚੋਗਾ ਚੁਗਦੀ ਹੈ ਅਤੇ ਆਪਣੇ ਬੱਚਿਆ ਨੂੰ ਯਾਦ ਕਰਦੀ ਹੈ। ਇਹ ਚੁਗਦੀ, ਚੁਗਦੀ, ਚੁਗਦੀ ਹੈ ਅਤੇ ਮੁੜ ਆਪਣੇ ਬੱਚਿਆ ਨੂੰ ਯਾਦ ਕਰਦੀ ਹੈ।

Bhai Manmohan Singh (Shabad OS, CC BY-SA)

English

Kabeer, the flamingo pecks and feeds, and remembers her chicks.

Dr. Sant Singh Khalsa (Shabad OS, CC BY-SA)
Ang 1371 · Line 2

ਜੈਸੇ ਬਚਰਹਿ. ਕੂੰਜ ਮਨ; ਮਾਇਆ ਮਮਤਾ. ਰੇ ॥੧੨੩॥

jaise bachareh. koonj man; maaeaa mamataa. re |123|

Punjabi

ਓ ਸ਼ਖਸ਼! ਜਿਸ ਤਰ੍ਹਾਂ ਬੱਚੇ ਕੁਲੰਗ ਨੂੰ ਪਿਆਰੇ ਹਨ, ਏਸੇ ਤਰ੍ਹਾਂ ਹੀ ਪਿਆਰੀ ਹੈ ਦੌਲਤ ਤੇਰੇ ਮਨ ਨੂੰ।

Bhai Manmohan Singh (Shabad OS, CC BY-SA)

English

She pecks and pecks and feeds, and remembers them always. Her chicks are very dear to her, just like the love of wealth and Maya is dear to the mortal's mind. ||123||

Dr. Sant Singh Khalsa (Shabad OS, CC BY-SA)
Ang 1371 · Line 3

ਕਬੀਰ. ਅੰਬਰ ਘਨਹਰੁ ਛਾਇਆ; ਬਰਖਿ. ਭਰੇ ਸਰ ਤਾਲ ॥

kabeer. anbar ghanahar chhaaeaa; barakh. bhare sar taal |

Punjabi

ਕਬੀਰ, ਅਸਮਾਨ ਤੇ ਬੱਦਲ ਛਾਏ ਹੋਏ ਹਨ ਅਤੇ ਝੀਲਾਂ, ਤੇ ਤਾਲਾਬ ਬਾਰਸ਼ ਦੇ ਪਾਣੀ ਨਾਲ ਭਰੇ ਹੋਏ ਹਨ।

Bhai Manmohan Singh (Shabad OS, CC BY-SA)

English

Kabeer, the sky is overcast and cloudy; the ponds and lakes are overflowing with water.

Dr. Sant Singh Khalsa (Shabad OS, CC BY-SA)
Ang 1371 · Line 4

ਚਾਤ੍ਰਿਕ ਜਿਉ ਤਰਸਤ ਰਹੈ; ਤਿਨ ਕੋ ਕਉਨੁ ਹਵਾਲੁ ॥੧੨੪॥

chaatrik jiau tarasat rahai; tin ko kaun havaal |124|

Punjabi

ਜੋ ਪਪੀਹੇ ਦੀ ਮਾਨੰਦ ਪਿਆਸੇ ਰਹਿੰਦੇ ਹਨ, ਉਨ੍ਹਾਂ ਦੀ ਕੀ ਦਸ਼ਾ ਹੋਵੇਗੀ?

Bhai Manmohan Singh (Shabad OS, CC BY-SA)

English

Like the rainbird, some remain thirsty - what is their condition? ||124||

Dr. Sant Singh Khalsa (Shabad OS, CC BY-SA)
Ang 1371 · Line 5

ਕਬੀਰ. ਚਕਈ ਜਉ ਨਿਸਿ ਬੀਛੁਰੈ; ਆਇ ਮਿਲੈ ਪਰਭਾਤਿ ॥

kabeer. chakee jau nis beechhurai; aae milai parabhaat |

Punjabi

ਕਬੀਰ, ਸੁਰਖਾਬਣੀ, ਜੋ ਰਾਤ ਨੂੰ ਆਪਣੇ ਪਿਆਰੇ ਨਾਲੋ ਵਿਛੜ ਜਾਂਦੇ ਹਨ, ਉਹ ਸਵੇਰ ਨੂੰ ਉਸਨੂੰ ਆ ਮਿਲਦੀ ਹੈ।

Bhai Manmohan Singh (Shabad OS, CC BY-SA)

English

Kabeer, the chakvi duck is separated from her love through the night, but in the morning, she meets him again.

Dr. Sant Singh Khalsa (Shabad OS, CC BY-SA)
Ang 1371 · Line 6

ਜੋ ਨਰ ਬਿਛੁਰੇ. ਰਾਮ ਸਿਉ; ਨਾ ਦਿਨ ਮਿਲੇ. ਨ ਰਾਤਿ ॥੧੨੫॥

jo nar bichhure. raam siau; naa din mile. na raat |125|

Punjabi

ਬੰਦੇ, ਜੋ ਪ੍ਰਭੂ ਨਾਲੋਂ ਵਿਛੁੜ ਗਏ ਹਨ, ਉਹ ਉਸ ਨੂੰ ਨਾਂ ਦਿਹੁੰ ਨੂੰ ਮਿਲਦੇ ਹਨ ਅਤੇ ਨਾਂ ਹੀ ਰੈਣ ਨੂੰ।

Bhai Manmohan Singh (Shabad OS, CC BY-SA)

English

Those who are separated from the Lord do not meet Him in the day, or in the night. ||125||

Dr. Sant Singh Khalsa (Shabad OS, CC BY-SA)
Ang 1371 · Line 7

ਕਬੀਰ. ਰੈਨਾਇਰ ਬਿਛੋਰਿਆ; ਰਹੁ ਰੇ ਸੰਖ ਮਝੂਰਿ ॥

kabeer. rainaaeir bichhoriaa; rahu re sankh majhoor |

Punjabi

ਕਬੀਰ, ਹੇ ਘੁਗੂ, ਤੂੰ ਸਮੁੰਦਰ ਅੰਦਰ ਹੀ ਰਹੁ, ਇਸ ਤੋਂ ਵਿਛੁੜ ਕੇ,

Bhai Manmohan Singh (Shabad OS, CC BY-SA)

English

Kabeer: O conch shell, remain in the ocean.

Dr. Sant Singh Khalsa (Shabad OS, CC BY-SA)
Ang 1371 · Line 8

ਦੇਵਲ ਦੇਵਲ ਧਾਹੜੀ; ਦੇਸਹਿ. ਉਗਵਤ ਸੂਰ ॥੧੨੬॥

deval deval dhaaharree; deseh. ugavat soor |126|

Punjabi

ਨਹੀਂ ਤਾਂ ਤੈਨੂੰ ਸੂਰਜ ਚੜ੍ਹਨ ਵੇਨੇ ਹਰ ਇਕ ਮੰਦਰ ਵਿੱਚ ਕੂਕ ਮਾਰਨੀ ਪਵੇਗੀ।

Bhai Manmohan Singh (Shabad OS, CC BY-SA)

English

If you are separated from it, you shall scream at sunrise from temple to temple. ||126||

Dr. Sant Singh Khalsa (Shabad OS, CC BY-SA)
Ang 1371 · Line 9

ਕਬੀਰ. ਸੂਤਾ ਕਿਆ ਕਰਹਿ; ਜਾਗੁ. ਰੋਇ ਭੈ ਦੁਖ ॥

kabeer. sootaa kiaa kareh; jaag. roe bhai dukh |

Punjabi

ਕਬੀਰ, ਤੂੰ ਸੁੱਤਾ ਪਿਆ ਕੀ ਕਰਦਾ ਹੈ? ਸਾਵਧਾਨ ਹੋ! ਤੂੰ ਮੌਤ ਦੇ ਡਰ ਤੇ ਪੀੜ ਉਤੇ ਵਿਰਲਾਪ ਕਰ।

Bhai Manmohan Singh (Shabad OS, CC BY-SA)

English

Kabeer, what are you doing sleeping? Wake up and cry in fear and pain.

Dr. Sant Singh Khalsa (Shabad OS, CC BY-SA)
Ang 1371 · Line 10

ਜਾ ਕਾ ਬਾਸਾ ਗੋਰ ਮਹਿ; ਸੋ ਕਿਉ ਸੋਵੈ ਸੁਖ ॥੧੨੭॥

jaa kaa baasaa gor meh; so kiau sovai sukh |127|

Punjabi

ਜਿਨ੍ਹਾਂ ਦਾ ਵਸੇਬਾ ਕਬਰ ਵਿੱਚ ਹੈ, ਉਹ ਆਰਮ ਅੰਦਰ ਕਿਸ ਤਰ੍ਹਾਂ ਸੌ ਸਕਦੇ ਹਨ?

Bhai Manmohan Singh (Shabad OS, CC BY-SA)

English

Those who live in the grave - how can they sleep in peace? ||127||

Dr. Sant Singh Khalsa (Shabad OS, CC BY-SA)
Ang 1371 · Line 11

ਕਬੀਰ. ਸੂਤਾ ਕਿਆ ਕਰਹਿ; ਉਠਿ ਕਿ. ਨ ਜਪਹਿ ਮੁਰਾਰਿ ॥

kabeer. sootaa kiaa kareh; utth ki. na japeh muraar |

Punjabi

ਕਬੀਰ, ਤੂੰ ਸੁਤਾ ਪਿਆ ਕੀ ਕਰਦਾ ਹੈ? ਉਠ ਕੇ ਤੂੰ ਕਿਉਂ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ?

Bhai Manmohan Singh (Shabad OS, CC BY-SA)

English

Kabeer, what are you doing sleeping? Why not rise up and meditate on the Lord?

Dr. Sant Singh Khalsa (Shabad OS, CC BY-SA)
Ang 1371 · Line 12

ਇਕ ਦਿਨ ਸੋਵਨੁ ਹੋਇਗੋ; ਲਾਂਬੇ ਗੋਡ ਪਸਾਰਿ ॥੧੨੮॥

eik din sovan hoeigo; laanbe godd pasaar |128|

Punjabi

ਇਕ ਦਿਹਾੜੇ ਤੂੰ ਆਪਣੇ ਗੋਡੇ ਪੂਰੇ ਲੰਮੇ ਤਾਣ ਕੇ ਸੌ ਜਾਵੇਗਾ।

Bhai Manmohan Singh (Shabad OS, CC BY-SA)

English

One day you shall sleep with your legs outstretched. ||128||

Dr. Sant Singh Khalsa (Shabad OS, CC BY-SA)
Ang 1371 · Line 13

ਕਬੀਰ. ਸੂਤਾ ਕਿਆ ਕਰਹਿ; ਬੈਠਾ ਰਹੁ ਅਰੁ ਜਾਗੁ ॥

kabeer. sootaa kiaa kareh; baitthaa rahu ar jaag |

Punjabi

ਕਬੀਰ, ਤੂੰ ਸੁੱਤਾ ਪਿਆ ਕੀ ਕਰਦਾ ਹੈ? ਤੂੰ ਸਾਵਧਾਨ ਹੋ ਤੇ ਬੈਠਾ ਰਹੁ।

Bhai Manmohan Singh (Shabad OS, CC BY-SA)

English

Kabeer, what are you doing sleeping? Wake up, and sit up.

Dr. Sant Singh Khalsa (Shabad OS, CC BY-SA)
Ang 1371 · Line 14

ਜਾ ਕੇ ਸੰਗ ਤੇ ਬੀਛੁਰਾ; ਤਾ ਹੀ ਕੇ ਸੰਗਿ ਲਾਗੁ ॥੧੨੯॥

jaa ke sang te beechhuraa; taa hee ke sang laag |129|

Punjabi

ਜਿਸ ਦੀ ਸੰਗਤ ਨਾਲੋ ਤੂੰ ਵਿਛੁੜ ਗਿਆ ਹੈ, ਉਸ ਦੇ ਨਾਲ ਹੀ ਤੂੰ ਆਪਣੇ ਆਪ ਨੂੰ ਜੋੜ।

Bhai Manmohan Singh (Shabad OS, CC BY-SA)

English

Attach yourself to the One, from whom you have been separated. ||129||

Dr. Sant Singh Khalsa (Shabad OS, CC BY-SA)
Ang 1371 · Line 15

ਕਬੀਰ. ਸੰਤ ਕੀ ਗੈਲ, ਨ ਛੋਡੀਐ; ਮਾਰਗਿ ਲਾਗਾ ਜਾਉ ॥

kabeer. sant kee gail, na chhoddeeai; maarag laagaa jaau |

Punjabi

ਕਬੀਰ, ਤੂੰ ਸਾਧ ਦੀ ਸੰਗਤ ਨੂੰ ਨਾਂ ਤਿਆਗ ਅਤੇ ਤੂੰ ਉਸ ਦੇ ਰਸਤੇ ਟੁਰਦਾ ਚਲ।

Bhai Manmohan Singh (Shabad OS, CC BY-SA)

English

Kabeer, do not leave the Society of the Saints; walk upon this Path.

Dr. Sant Singh Khalsa (Shabad OS, CC BY-SA)
Ang 1371 · Line 16

ਪੇਖਤ ਹੀ ਪੁੰਨੀਤ ਹੋਇ; ਭੇਟਤ ਜਪੀਐ ਨਾਉ ॥੧੩੦॥

pekhat hee puneet hoe; bhettat japeeai naau |130|

Punjabi

ਉਸ ਨੂੰ ਵੇਖ ਤੂੰ ਪਵਿੱਤਰ ਹੋ ਜਾਵੇਗਾ ਅਤੇ ਉਸ ਨਾਲ ਮਿਲ ਕੇ ਤੂੰ ਸਾਈਂ ਦਾ ਨਾਮ ਉਚਾਰਨ ਕਰਨ ਲੱਗ ਜਾਵੇਗਾਂ।

Bhai Manmohan Singh (Shabad OS, CC BY-SA)

English

See them, and be sanctified; meet them, and chant the Name. ||130||

Dr. Sant Singh Khalsa (Shabad OS, CC BY-SA)
Ang 1371 · Line 17

ਕਬੀਰ. ਸਾਕਤ ਸੰਗੁ, ਨ ਕੀਜੀਐ; ਦੂਰਹਿ ਜਾਈਐ ਭਾਗਿ ॥

kabeer. saakat sang, na keejeeai; dooreh jaaeeai bhaag |

Punjabi

ਕਬੀਰ, ਤੂੰ ਅਧਰਮੀ ਨਾਲ ਮੇਲ-ਮਿਲਾਪ ਨਾਂ ਕਰ ਅਤੇ ਉਸ ਕੋਲੋ ਬਹੁਤ ਦੂਰ ਭੱਜ ਜਾ।

Bhai Manmohan Singh (Shabad OS, CC BY-SA)

English

Kabeer, do not associate with the faithless cynics; run far away from them.

Dr. Sant Singh Khalsa (Shabad OS, CC BY-SA)
Ang 1371 · Line 18

ਬਾਸਨੁ ਕਾਰੋ ਪਰਸੀਐ; ਤਉ ਕਛੁ ਲਾਗੈ ਦਾਗੁ ॥੧੩੧॥

baasan kaaro paraseeai; tau kachh laagai daag |131|

Punjabi

ਜੇਕਰ ਤੂੰ ਕਾਲੇ ਭਾਂਡੇ ਨੂੰ ਛੂਹੇਗਾਂ ਤਾਂ ਕੁਝਕੁ ਧੱਬਾ ਤੈਨੂੰ ਜਰੂਰ ਲੱਗ ਜਾਵੇਗਾ।

Bhai Manmohan Singh (Shabad OS, CC BY-SA)

English

If you touch a vessel stained with soot, some of the soot will stick to you. ||131||

Dr. Sant Singh Khalsa (Shabad OS, CC BY-SA)
Ang 1371 · Line 19

ਕਬੀਰਾ. ਰਾਮੁ, ਨ ਚੇਤਿਓ; ਜਰਾ ਪਹੂੰਚਿਓ ਆਇ ॥

kabeeraa. raam, na chetio; jaraa pahoonchio aae |

Punjabi

ਕਬੀਰ ਤੂੰ ਆਪਣੇ ਸੁਆਮੀ ਦਾ ਸਿਮਰਨ ਨਹੀਂ ਕੀਤਾ ਅਤੇ ਬੁਢੇਪਾ ਤੇਰੇ ਤੇ ਆਣ ਪੁੱਜਾ ਹੈ।

Bhai Manmohan Singh (Shabad OS, CC BY-SA)

English

Kabeer, you have not contemplated the Lord, and now old age has overtaken you.

Dr. Sant Singh Khalsa (Shabad OS, CC BY-SA)
Ang 1371 · Line 20

ਲਾਗੀ ਮੰਦਿਰ ਦੁਆਰ ਤੇ; ਅਬ ਕਿਆ ਕਾਢਿਆ ਜਾਇ ॥੧੩੨॥

laagee mandir duaar te; ab kiaa kaadtiaa jaae |132|

Punjabi

ਹੁਣ ਜਦ ਤੇਰੇ ਮਹਿਲ ਦੇ ਬੂਹੇ ਨੂੰ ਅੱਗ ਹੀ ਲੱਗ ਗਈ ਹੈ, ਹੁਣ ਕੀ ਬਾਹਰ ਕਢਿਆ ਜਾ ਸਕਦਾ ਹੈ?

Bhai Manmohan Singh (Shabad OS, CC BY-SA)

English

Now that the door of your mansion is on fire, what can you take out? ||132||

Dr. Sant Singh Khalsa (Shabad OS, CC BY-SA)
Ang 1371 · Line 21

ਕਬੀਰ. ਕਾਰਨੁ ਸੋ ਭਇਓ; ਜੋ ਕੀਨੋ ਕਰਤਾਰਿ ॥

kabeer. kaaran so bheo; jo keeno karataar |

Punjabi

ਕਬੀਰ, ਜਿਹੜਾ ਕੰਮ ਸਾਜਣਹਾਰ ਕਰਦਾ ਹੈ, ਕੇਵਲ ਉਹ ਹੀ ਨੇਪਰੇ ਚੜ੍ਹਦਾ ਹੈ।

Bhai Manmohan Singh (Shabad OS, CC BY-SA)

English

Kabeer, the Creator does whatever He pleases.

Dr. Sant Singh Khalsa (Shabad OS, CC BY-SA)
Ang 1371 · Line 22

ਤਿਸੁ ਬਿਨੁ. ਦੂਸਰੁ ਕੋ ਨਹੀ; ਏਕੈ ਸਿਰਜਨਹਾਰੁ ॥੧੩੩॥

tis bin. doosar ko nahee; ekai sirajanahaar |133|

Punjabi

ਉਸ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ। ਕੇਵਲ ਉਹ ਹੀ ਸਾਰਿਆਂ ਦਾ ਸਾਜਣਹਾਰ ਹੈ।

Bhai Manmohan Singh (Shabad OS, CC BY-SA)

English

There is none other than Him; He alone is the Creator of all. ||133||

Dr. Sant Singh Khalsa (Shabad OS, CC BY-SA)
Ang 1371 · Line 23

ਕਬੀਰ. ਫਲ ਲਾਗੇ ਫਲਨਿ; ਪਾਕਨਿ ਲਾਗੇ ਆਂਬ ॥

kabeer. fal laage falan; paakan laage aanb |

Punjabi

ਕਬੀਰ, ਜਦ ਮੇਵੇ ਦਾਰ ਬਿਰਛ ਨੂੰਫਲ ਲਗਣੇ ਅਰੰਭ ਹੋ ਜਾਂਦੇ ਹਨ ਅਤੇ ਅੰਬ ਪੱਕਣ ਲੱਗ ਜਾਂਦੇ ਹਨ।

Bhai Manmohan Singh (Shabad OS, CC BY-SA)

English

Kabeer, the fruit trees are bearing fruit, and the mangoes are becoming ripe.

Dr. Sant Singh Khalsa (Shabad OS, CC BY-SA)
Ang 1371 · Line 24

ਜਾਇ ਪਹੂਚਹਿ ਖਸਮ ਕਉ; ਜਉ ਬੀਚਿ. ਨ ਖਾਹੀ ਕਾਂਬ ॥੧੩੪॥

jaae pahoocheh khasam kau; jau beech. na khaahee kaanb |134|

Punjabi

ਉਹ ਮਾਲਕ ਕੋਲ ਜਾ ਪੁਜਦੇ ਹਨ, ਜੇਕਰ ਵਿੱਚ ਵਿਚਾਲਿਉ ਉਨ੍ਹਾਂ ਨੂੰ ਕਾਂ ਨਾਂ ਖਾ ਜਾਣ।

Bhai Manmohan Singh (Shabad OS, CC BY-SA)

English

They will reach the owner, only if the crows do not eat them first. ||134||

Dr. Sant Singh Khalsa (Shabad OS, CC BY-SA)
Ang 1371 · Line 25

ਕਬੀਰ. ਠਾਕੁਰੁ ਪੂਜਹਿ ਮੋਲਿ ਲੇ; ਮਨਹਠਿ ਤੀਰਥ ਜਾਹਿ ॥

kabeer. tthaakur poojeh mol le; manahatth teerath jaeh |

Punjabi

ਕਬੀਰ ਲੋਕ ਦੇਵਤੇ ਦੇ ਬੁਤ ਨੂੰ ਖਰੀਦ ਕੇ ਪੁਜਦੇ ਹਨ ਅਤੇ ਆਪਣੇ ਚਿੱਤ ਦੀ ਜ਼ਿਦ ਰਾਹੀਂ ਯਾਤ੍ਰਾਂ ਨੂੰ ਜਾਂਦੇ ਹਨ।

Bhai Manmohan Singh (Shabad OS, CC BY-SA)

English

Kabeer, some buy idols and worship them; in their stubborn-mindedness, they make pilgrimages to sacred shrines.

Dr. Sant Singh Khalsa (Shabad OS, CC BY-SA)
Ang 1371 · Line 26

ਦੇਖਾ ਦੇਖੀ ਸ੍ਵਾਂਗੁ ਧਰਿ; ਭੂਲੇ ਭਟਕਾ ਖਾਹਿ ॥੧੩੫॥

dekhaa dekhee svaang dhar; bhoole bhattakaa khaeh |135|

Punjabi

ਇਕ ਦੁਜੇ ਨੂੰ ਵੇਖ ਕੇ ਉਹ ਧਾਰਮਕ ਲਿਬਾਸ ਪਹਿਨਦੇ ਹਨ, ਕੁਰਾਹੇ ਪੈਦੇ ਅਤੇ ਭਟਕਦੇ ਫਿਰਦੇ ਹਨ।

Bhai Manmohan Singh (Shabad OS, CC BY-SA)

English

They look at one another, and wear religious robes, but they are deluded and lost. ||135||

Dr. Sant Singh Khalsa (Shabad OS, CC BY-SA)
Ang 1371 · Line 27

ਕਬੀਰ. ਪਾਹਨੁ ਪਰਮੇਸੁਰੁ ਕੀਆ; ਪੂਜੈ ਸਭੁ ਸੰਸਾਰੁ ॥

kabeer. paahan paramesur keea; poojai sabh sansaar |

Punjabi

ਕਬੀਰ ਪੱਥਰ ਨੂੰ ਦੇਵਤਾ ਬਣਾ, ਸਾਰੇ ਪ੍ਰਾਣੀ ਇਸ ਦੀ ਉਪਾਸ਼ਨਾ ਕਰਦੇ ਹਨ।

Bhai Manmohan Singh (Shabad OS, CC BY-SA)

English

Kabeer, someone sets up a stone idol and all the world worships it as the Lord.

Dr. Sant Singh Khalsa (Shabad OS, CC BY-SA)
Ang 1371 · Line 28

ਇਸ ਭਰਵਾਸੇ ਜੋ ਰਹੇ; ਬੂਡੇ ਕਾਲੀ ਧਾਰ ॥੧੩੬॥

eis bharavaase jo rahe; boodde kaalee dhaar |136|

Punjabi

ਜੋ ਇਸ ਯਕੀਨ ਅੰਦਰ ਵਸਦੇ ਹਨ, ਉਹ ਸਿਆਹ ਨਦੀ ਅੰਦਰ ਡੁਬ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who hold to this belief will be drowned in the river of darkness. ||136||

Dr. Sant Singh Khalsa (Shabad OS, CC BY-SA)
Ang 1371 · Line 29

ਕਬੀਰ. ਕਾਗਦ ਕੀ ਓਬਰੀ; ਮਸੁ ਕੇ ਕਰਮ ਕਪਾਟ ॥

kabeer. kaagad kee obaree; mas ke karam kapaatt |

Punjabi

ਕਬੀਰ, ਧਾਰਮਕ ਪੁਸਤਕਾਂ ਬੰਦੀਖਾਨ ਹਨ ਅਤੇ ਕਰਮਕਾਡਾ ਦੀ ਸਿਆਹੀ ਇਸ ਦੇ ਤਖਤੇ।

Bhai Manmohan Singh (Shabad OS, CC BY-SA)

English

Kabeer, the paper is the prison, and the ink of rituals are the bars on the windows.

Dr. Sant Singh Khalsa (Shabad OS, CC BY-SA)
Ang 1371 · Line 30

ਪਾਹਨ ਬੋਰੀ ਪਿਰਥਮੀ; ਪੰਡਿਤ ਪਾੜੀ ਬਾਟ ॥੧੩੭॥

paahan boree pirathamee; panddit paarree baatt |137|

Punjabi

ਪੱਥਰ ਦੇ ਦੇਵਤਿਆਂ ਨੇ ਦੁਨੀਆਂ ਨੂੰ ਡੋਬ ਦਿੱਤਾ ਹੈ ਅਤੇ ਪੰਡਤਾ ਨੇ ਇਸ ਨੂੰ ਰਾਹ ਵਿੱਚ ਹੀ ਲੁਟਪੁਟ ਲਿਆ ਹੈ।

Bhai Manmohan Singh (Shabad OS, CC BY-SA)

English

The stone idols have drowned the world, and the Pandits, the religious scholars, have plundered it on the way. ||137||

Dr. Sant Singh Khalsa (Shabad OS, CC BY-SA)
Ang 1371 · Line 31

ਕਬੀਰ. ਕਾਲਿ ਕਰੰਤਾ. ਅਬਹਿ ਕਰੁ; ਅਬ ਕਰਤਾ. ਸੁਇ ਤਾਲ ॥

kabeer. kaal karantaa. abeh kar; ab karataa. sue taal |

Punjabi

ਕਬੀਰ, ਜਿਹੜਾ ਕੁਛ ਤੂੰ ਕਲ੍ਹ ਨੂੰ ਕਰਨਾ ਹੈ, ਉਸ ਨੂੰ ਹੁਣੇ ਹੀ ਕਰ ਅਤੇ ਜੋ ਹੁਣ ਕਰਨਾ ਹੈ, ਉਸ ਨੂੰ ਝਟਪਟ ਹੀ ਕਰ।

Bhai Manmohan Singh (Shabad OS, CC BY-SA)

English

Kabeer, that which you have to do tomorrow - do it today instead; and that which you have to do now - do it immediately!

Dr. Sant Singh Khalsa (Shabad OS, CC BY-SA)
Ang 1371 · Line 32

ਪਾਛੈ ਕਛੂ. ਨ ਹੋਇਗਾ; ਜਉ. ਸਿਰ ਪਰਿ ਆਵੈ ਕਾਲੁ ॥੧੩੮॥

paachhai kachhoo. na hoeigaa; jau. sir par aavai kaal |138|

Punjabi

ਮਗਰੋ, ਜਦ ਮੌਤ ਤੇਰੇ ਸਿਰ ਤੇ ਆ ਖੜੀ ਹੋਈ ਤਾਂ ਕੁਝ ਭੀ ਨਹੀਂ ਹੋਣਾ।

Bhai Manmohan Singh (Shabad OS, CC BY-SA)

English

Later on, you will not be able to do anything, when death hangs over your head. ||138||

Dr. Sant Singh Khalsa (Shabad OS, CC BY-SA)
Ang 1371 · Line 33

ਕਬੀਰ. ਐਸਾ ਜੰਤੁ ਇਕੁ ਦੇਖਿਆ; ਜੈਸੀ ਧੋਈ ਲਾਖ ॥

kabeer. aisaa jant ik dekhiaa; jaisee dhoee laakh |

Punjabi

ਕਬੀਰ, ਮੈਂ ਇਕ ਏਹੋ ਜਿਹਾ ਇਨਸਾਨ ਵੇਖਿਆ ਹੈ, ਜੋ ਧੋਤੀ ਹੋਈ ਮੋਮ ਵਰਗਾ ਹੈ।

Bhai Manmohan Singh (Shabad OS, CC BY-SA)

English

Kabeer, I have seen a person, who is as shiny as washed wax.

Dr. Sant Singh Khalsa (Shabad OS, CC BY-SA)
Ang 1371 · Line 34

ਦੀਸੈ ਚੰਚਲੁ ਬਹੁ ਗੁਨਾ; ਮਤਿ ਹੀਨਾ ਨਾਪਾਕ ॥੧੩੯॥

deesai chanchal bahu gunaa; mat heenaa naapaak |139|

Punjabi

ਉਹ ਬੜਾ ਚਲਾਕ ਅਤੇ ਬੜਾ ਨੇਕੀ-ਨਿਪੁੰਨ ਜਾਪਦਾ ਹੈ, ਪਰ ਉਹ ਬੇਸਮਝ ਅਤੇ ਅਪਵਿੱਤਰ ਹੈ।

Bhai Manmohan Singh (Shabad OS, CC BY-SA)

English

He seems very clever and very virtuous, but in reality, he is without understanding, and corrupt. ||139||

Dr. Sant Singh Khalsa (Shabad OS, CC BY-SA)
Ang 1371 · Line 35

ਕਬੀਰ. ਮੇਰੀ ਬੁਧਿ ਕਉ; ਜਮੁ. ਨ ਕਰੈ ਤਿਸਕਾਰ ॥

kabeer. meree budh kau; jam. na karai tisakaar |

Punjabi

ਕਬੀਰ, ਮੌਤ ਦਾ ਫਰੇਸ਼ਤਾ ਮੇਰੀ ਸਮਝ ਦਾ ਨਿਰਾਦਰ ਨਹੀਂ ਕਰੇਗਾ।

Bhai Manmohan Singh (Shabad OS, CC BY-SA)

English

Kabeer, the Messenger of Death shall not compromise my understanding.

Dr. Sant Singh Khalsa (Shabad OS, CC BY-SA)
Ang 1371 · Line 36

ਜਿਨਿ ਇਹੁ ਜਮੂਆ ਸਿਰਜਿਆ; ਸੁ ਜਪਿਆ ਪਰਵਿਦਗਾਰ ॥੧੪੦॥

jin ihu jamooaa sirajiaa; su japiaa paravidagaar |140|

Punjabi

ਮੈਂ ਉਸ ਪਾਲਣ ਪੋਸਣਹਾਰ ਪ੍ਰਭੂ ਦਾ ਆਰਾਧਨ ਕੀਤਾ ਹੈ, ਜਿਸਨੇ ਇਸ ਮੌਤ ਦੇ ਫਰੇਸ਼ਤੇ ਨੂੰ ਰਚਿਆ ਹੈ।

Bhai Manmohan Singh (Shabad OS, CC BY-SA)

English

I have meditated on the Lord, the Cherisher, who created this Messenger of Death. ||140||

Dr. Sant Singh Khalsa (Shabad OS, CC BY-SA)
Ang 1371 · Line 37

ਕਬੀਰੁ. ਕਸਤੂਰੀ ਭਇਆ; ਭਵਰ ਭਏ ਸਭ ਦਾਸ ॥

kabeer. kasatooree bheaa; bhavar bhe sabh daas |

Punjabi

ਕਬੀਰ, ਵਾਹਿਗੁਰੂ ਨਾਫੇ ਦੀ ਨਿਆਈ ਹੋ ਗਿਆ ਹੈ ਤੇ ਉਸ ਦੇ ਸਾਰੇ ਗੋਲੇ ਭਉਰੇ ਥੀ ਗਏ ਹਨ।

Bhai Manmohan Singh (Shabad OS, CC BY-SA)

English

Kabeer, the Lord is like musk; all His slaves are like bumble bees.

Dr. Sant Singh Khalsa (Shabad OS, CC BY-SA)