Ang 1373
ਤਾਸੁ ਪਟੰਤਰ. ਨਾ ਪੁਜੈ; ਹਰਿ ਜਨ ਕੀ. ਪਨਿਹਾਰਿ ॥੧੫੯॥
taas pattantar. naa pujai; har jan kee. panihaar |159|
Punjabi
ਉਹ ਵਾਹਿਗੁਰੂ ਦੇ ਗੋਲੇ ਦੀ ਪਾਣੀ ਭਰਨ ਵਾਲੀ ਦੇ ਬਰਾਬਰ ਵੀ ਨਹੀਂ ਪੁਜਦੀ।
English
But she is not equal to the water-carrier of the Lord's humble servant. ||159||
ਕਬੀਰ. ਨ੍ਰਿਪ ਨਾਰੀ, ਕਿਉ ਨਿੰਦੀਐ; ਕਿਉ ਹਰਿ ਚੇਰੀ ਕਉ ਮਾਨੁ ॥
kabeer. nrip naaree, kiau nindeeai; kiau har cheree kau maan |
Punjabi
ਕਬੀਰ, ਤੂੰ ਰਾਜੇ ਦੀ ਪਤਨੀ ਨੂੰ ਕਿਉਂ ਨਿੰਦਦਾ ਹੈ, ਅਤੇ ਹਰੀ ਦੀ ਬਾਂਦੀ ਦੀ ਕਿਉਂ ਇਜ਼ਤ ਕਰਦਾ ਹੈ?
English
Kabeer, why do you slander the wife of the king? Why do you honor the slave of the Lord?
ਓਹ ਮਾਂਗ ਸਵਾਰੈ ਬਿਖੈ ਕਉ; ਓਹ ਸਿਮਰੈ ਹਰਿ ਨਾਮੁ ॥੧੬੦॥
oeh maang savaarai bikhai kau; oeh simarai har naam |160|
Punjabi
ਕਿਉਂ ਕਿ, ਇਕ ਤਾਂ ਪਾਪ ਲਈ, ਆਪਣੇ ਵਾਲਾ ਦੇ ਚੀਰਾਂ ਨੂੰ ਸ਼ਿੰਗਾਰਦੀ ਹੈ ਜਦ ਕਿ ਦੂਜੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੀ ਹੈ।
English
Because one combs her hair for corruption, while the other remembers the Name of the Lord. ||160||
ਕਬੀਰ. ਥੂਨੀ ਪਾਈ ਥਿਤਿ ਭਈ; ਸਤਿਗੁਰ ਬੰਧੀ ਧੀਰ ॥
kabeer. thoonee paaee thit bhee; satigur bandhee dheer |
Punjabi
ਕਬੀਰ, ਸੁਆਮੀ ਦੇ ਨਾਮ ਦਾ ਆਸਰਾ ਪ੍ਰਾਪਤ ਕਰਕੇ ਮੈਂ ਅਸਥਿਰ ਥੀ ਗਿਆ ਹਾਂ ਅਤੇ ਸੱਚੇ ਗੁਰਾਂ ਨੇ ਮੈਨੂੰ ਧੀਰਜ ਬਖਸ਼ਿਆ ਹੈ।
English
Kabeer, with the Support of the Lord's Pillar, I have become steady and stable.
ਕਬੀਰ. ਹੀਰਾ ਬਨਜਿਆ; ਮਾਨ ਸਰੋਵਰ ਤੀਰ ॥੧੬੧॥
kabeer. heeraa banajiaa; maan sarovar teer |161|
Punjabi
ਕਬੀਰ, ਮੈਂ ਮਾਨਸਰੋਵਰ ਝੀਲ ਦੇ ਕੰਢੇ ਤੇ ਸਾਈਂ ਦੇ ਨਾਮ ਦਾ ਜਵੇਹਰ ਖਰੀਦਿਆ ਹੈ।
English
The True Guru has given me courage. Kabeer, I have purchased the diamond, on the banks of the Mansarovar Lake. ||161||
ਕਬੀਰ. ਹਰਿ ਹੀਰਾ. ਜਨ ਜਉਹਰੀ; ਲੇ ਕੈ ਮਾਂਡੈ ਹਾਟ ॥
kabeer. har heeraa. jan jauharee; le kai maanddai haatt |
Punjabi
ਕਬੀਰ, ਵਾਹਿਗੁਰੂ ਜਵੇਹਰ ਹੈ ਅਤੇ ਵਾਹਿਗੁਰੂ ਦਾ ਗੋਲਾ ਜਵੇਹਰੀ, ਜਿਸਨੇ ਜਵੇਹਰ ਨੂੰ ਪਾ ਕੇ ਹੱਟੀ ਜਾਰੀ ਕਰ ਲਈ ਹੈ।
English
Kabeer, the Lord is the Diamond, and the Lord's humble servant is the jeweller who has set up his shop.
ਜਬ ਹੀ ਪਾਈਅਹਿ ਪਾਰਖੂ; ਤਬ ਹੀਰਨ ਕੀ ਸਾਟ ॥੧੬੨॥
jab hee paaeeeh paarakhoo; tab heeran kee saatt |162|
Punjabi
ਜਦ ਭੀ ਪਰਖਣ ਵਾਲਾ ਲੱਭ ਲੈਂਦਾ ਹੈ, ਉਸ ਵੇਨੇ ਹੀ ਜਵੇਹਰਾਂ ਦਾ ਮੁੱਲ ਮਿਲ ਜਾਂਦਾ ਹੈ।
English
As soon as an appraiser is found, the price of the jewel is set. ||162||
ਕਬੀਰ. ਕਾਮ ਪਰੇ, ਹਰਿ ਸਿਮਰੀਐ; ਐਸਾ ਸਿਮਰਹੁ ਨਿਤ ॥
kabeer. kaam pare, har simareeai; aisaa simarahu nit |
Punjabi
ਕਬੀਰ, ਜਿਸ ਤਰ੍ਹਾਂ ਲੋੜ ਪੈਣ ਤੇ ਤੂੰ ਰੱਬ ਨੂੰ ਯਾਦ ਕਰਦਾ ਹੈ ਉਸੇ ਤਰ੍ਹਾਂ ਹੀ ਤੈਨੂੰ ਹਮੇਸ਼ਾਂ ਹੀ ਉਸ ਨੂੰ ਯਾਂਦ ਕਰਨਾ ਚਾਹੀਦਾ ਹੈ।
English
Kabeer, you remember the Lord in meditation, only when the need arises. You should remember Him all the time.
ਅਮਰਾ ਪੁਰ ਬਾਸਾ ਕਰਹੁ; ਹਰਿ. ਗਇਆ ਬਹੋਰੈ ਬਿਤ ॥੧੬੩॥
amaraa pur baasaa karahu; har. geaa bahorai bit |163|
Punjabi
ਇਸ ਤਰ੍ਹਾਂ ਤੂੰ ਅਬਿਲਾਸ਼ੀ ਸ਼ਹਿਰ ਅੰਦਰ ਨਿਵਾਸ ਪਰਾਪਤ ਕਰ ਲਵੇਗਾ ਅਤੇ ਵਾਹਿਗੁਰੂ ਤੇਰੇ ਹਥੋ ਗਈ ਹੋਈ ਦੌਲਤ ਤੈਨੂੰ ਵਾਪਸ ਕਰ ਦੇਵੇਗਾ।
English
You shall dwell in the city of immortality, and the Lord shall restore the wealth you lost. ||163||
ਕਬੀਰ. ਸੇਵਾ ਕਉ ਦੁਇ ਭਲੇ; ਏਕੁ ਸੰਤੁ. ਇਕੁ ਰਾਮੁ ॥
kabeer. sevaa kau due bhale; ek sant. ik raam |
Punjabi
ਕਬੀਰ, ਟਹਿਲ ਕਮਾਉਣ ਲਈ ਕੇਵਲ ਦੋ ਵਿਅਕਤੀ ਹੀ ਸ਼੍ਰੇਸ਼ਟ ਹਨ, ਇਕ ਸਾਧੂ ਅਤੇ ਦੁਸਰਾ ਸੁਆਮੀ!
English
Kabeer, it is good to perform selfless service for two - the Saints and the Lord.
ਰਾਮੁ ਜੁ ਦਾਤਾ ਮੁਕਤਿ ਕੋ; ਸੰਤੁ ਜਪਾਵੈ ਨਾਮੁ ॥੧੬੪॥
raam ju daataa mukat ko; sant japaavai naam |164|
Punjabi
ਸੁਆਮੀ ਜੋ ਮੋਖਸ਼ ਦੇਣਹਾਰ ਹੈ ਅਤੇ ਸਾਧੂ ਜੋ ਨਾਮ ਦਾ ਉਚਾਰਨ ਕਰਵਾਉਂਦਾ ਹੈ।
English
The Lord is the Giver of liberation, and the Saint inspires us to chant the Naam. ||164||
ਕਬੀਰ. ਜਿਹ ਮਾਰਗਿ ਪੰਡਿਤ ਗਏ; ਪਾਛੈ ਪਰੀ ਬਹੀਰ ॥
kabeer. jih maarag panddit ge; paachhai paree baheer |
Punjabi
ਕਬੀਰ, ਝੁੰਡਾ ਦੇ ਝੁੰਡ ਉਸ ਰਸਤੇ ਮਗਰ ਜਾਂਦੇ ਜਿਸ ਰਾਹੇ ਪੰਡਤ ਗਏ ਹਨ।
English
Kabeer, the crowds follow the path which the Pandits, the religious scholars, have taken.
ਇਕ ਅਵਘਟ ਘਾਟੀ ਰਾਮ ਕੀ; ਤਿਹ ਚੜਿ ਰਹਿਓ ਕਬੀਰ ॥੧੬੫॥
eik avaghatt ghaattee raam kee; tih charr rahio kabeer |165|
Punjabi
ਪ੍ਰਭੂ ਦੇ ਰਸਤੇ ਵਿੱਚ ਇਕ ਕਠਨ ਪਹਾੜੀ ਹੈ, ਕਬੀਰ ਉਹ ਪਹਾੜੀ ਉਤੇ ਚੜ੍ਹ ਰਿਹਾ ਹੈ।
English
There is a difficult and treacherous cliff on that path to the Lord; Kabeer is climbing that cliff. ||165||
ਕਬੀਰ. ਦੁਨੀਆ ਕੇ ਦੋਖੇ ਮੂਆ; ਚਾਲਤ ਕੁਲ ਕੀ ਕਾਨਿ ॥
kabeer. duneea ke dokhe mooaa; chaalat kul kee kaan |
Punjabi
ਕਬੀਰ, ਆਪਣੇ ਖਾਨਦਾਨ ਦੀ ਚਿੰਤਾ ਕਾਰਨ ਬੰਦਾ ਕੰਮ ਕਰਦਾ ਹੈ ਤੇ ਇਸ ਤਰ੍ਹਾਂ ਸੰਸਾਰੀ ਦੁਖ ਅੰਦਰ ਮਰ ਜਾਂਦਾ ਹੈ।
English
Kabeer, the mortal dies of his worldly troubles and pain, after worrying about his family.
ਤਬ ਕੁਲੁ ਕਿਸ ਕਾ ਲਾਜਸੀ; ਜਬ ਲੇ ਧਰਹਿ ਮਸਾਨਿ ॥੧੬੬॥
tab kul kis kaa laajasee; jab le dhareh masaan |166|
Punjabi
ਉਦੋਂ ਕੀਹਦੇ ਖਾਨਦਾਨ ਦੀ ਬੇਇਜ਼ਤੀ ਹੋਵੇਗੀ, ਜਦ ਉਸ ਨੂੰ ਸ਼ਮਸ਼ਾਨ-ਭੂਮੀ ਵਿੱਚ ਲਿਜਾ ਰਖਿਆ?
English
Whose family is dishonored, when he is placed on the funeral pyre? ||166||
ਕਬੀਰ. ਡੂਬਹਿਗੋ, ਰੇ ਬਾਪੁਰੇ; ਬਹੁ ਲੋਗਨ ਕੀ ਕਾਨਿ ॥
kabeer. ddoobahigo, re baapure; bahu logan kee kaan |
Punjabi
ਕਬੀਰ, ਹੇ ਬਦਬਖਤ ਬੰਦੇ! ਬਹੁਤੇ ਲੋਕਾਂ ਦੀ ਰਾਇ ਦੇ ਸਨਮਾਨ ਰਾਹੀਂ ਤੂੰ ਡੁਬ ਜਾਵੇਗਾ।
English
Kabeer, you shall drown, you wretched being, from worrying about what other people think.
ਪਾਰੋਸੀ ਕੇ ਜੋ ਹੂਆ; ਤੂ ਅਪਨੇ ਭੀ ਜਾਨੁ ॥੧੬੭॥
paarosee ke jo hooaa; too apane bhee jaan |167|
Punjabi
ਤੂੰ ਜਾਣ ਲੈ ਕਿ ਜਿਹੜੀ ਭਾਵੀ ਤੇਰੇ ਗੁਆਢੀ ਤੇ ਵਰਤੀ ਹੈ, ਉਹ ਤੇਰੇ ਉਤੇ ਭੀ ਵਰਤੇਗੀ।
English
You know that whatever happens to your neighbors, will also happen to you. ||167||
ਕਬੀਰ. ਭਲੀ ਮਧੂਕਰੀ; ਨਾਨਾ ਬਿਧਿ ਕੋ ਨਾਜੁ ॥
kabeer. bhalee madhookaree; naanaa bidh ko naaj |
Punjabi
ਕਬੀਰ, ਚੰਗੀ ਹੈ ਰੁਖੀ ਰੋਟੀ, ਅਨੇਕਾਂ ਕਿਸਮਾਂ ਦੇ ਦਾਣਿਆਂ ਦੀ ਬਣੀ ਹੋਈ।
English
Kabeer, even dry bread, made of various grains, is good.
ਦਾਵਾ ਕਾਹੂ ਕੋ ਨਹੀ; ਬਡਾ ਦੇਸੁ ਬਡ ਰਾਜੁ ॥੧੬੮॥
daavaa kaahoo ko nahee; baddaa des badd raaj |168|
Punjabi
ਇਸਦੇ ਲਈ ਮੇਰਾ ਕਿਸੇ ਜਣੇ ਉਤੇ ਕੋਈ ਭੀ ਹੱਕ ਨਹੀਂ। ਵੱਡਾ ਹੈ ਮੁਲਕ ਅਤੇ ਵਡੀ ਹੈ ਪਾਤਿਸ਼ਾਹੀ ਜਿਥੇ ਮੈਂ ਇਸ ਦੇ ਲਈ ਜਾ ਸਕਦਾ ਹਾਂ।
English
No one brags about it, throughout the vast country and great empire. ||168||
ਕਬੀਰ. ਦਾਵੈ ਦਾਝਨੁ ਹੋਤੁ ਹੈ; ਨਿਰਦਾਵੈ ਰਹੈ ਨਿਸੰਕ ॥
kabeer. daavai daajhan hot hai; niradaavai rahai nisank |
Punjabi
ਕਬੀਰ, ਹੱਕ ਜਮਾਉਣ ਨਾਲ ਦਿਲ-ਸੜੇਵਾ ਹੁੰਦਾ ਹੈ। ਹੱਕ ਦੇ ਬਗੈਰ ਬੰਦਾ ਨਿਸਚਿੰਤ ਰਹਿੰਦਾ ਹੈ।
English
Kabeer, those who brag, shall burn. Those who do not brag remain carefree.
ਜੋ ਜਨੁ ਨਿਰਦਾਵੈ ਰਹੈ; ਸੋ ਗਨੈ. ਇੰਦ੍ਰ ਸੋ ਰੰਕ ॥੧੬੯॥
jo jan niradaavai rahai; so ganai. indr so rank |169|
Punjabi
ਜਿਹੜਾ ਇਨਸਾਨ ਹੱਕ ਦੇ ਬਗੈਰ ਰਹਿੰਦਾ ਹੈ, ਇੰਤ੍ਰ-ਦੇਵਤਾ ਅਤੇ ਇਕ ਕੰਗਾਲ ਪੁਰਸ਼ ਨੂੰ ਇਕੋ ਜੇਹਾ ਗਿਣਦਾ ਹੈ।
English
That humble being who does not brag, looks upon the gods and the poor alike. ||169||
ਕਬੀਰ. ਪਾਲਿ ਸਮੁਹਾ, ਸਰਵਰੁ ਭਰਾ; ਪੀ. ਨ ਸਕੈ ਕੋਈ ਨੀਰੁ ॥
kabeer. paal samuhaa, saravar bharaa; pee. na sakai koee neer |
Punjabi
ਕਬੀਰ, ਸਾਰਾ ਤਾਲਾਬ ਕੰਢਿਆ ਤਾਂਈ ਭਰਿਆ ਹੋਇਆ ਹੈ, ਪ੍ਰੰਤੂ ਉਸ ਤੋਂ ਕੋਈ ਭੀ ਪਾਣੀ ਨਹੀਂ ਪੀ ਸਕਦਾ।
English
Kabeer, the pool is filled to overflowing, but no one can drink the water from it.
ਭਾਗ ਬਡੇ ਤੈ ਪਾਇਓ; ਤੂੰ ਭਰਿ ਭਰਿ ਪੀਉ ਕਬੀਰ ॥੧੭੦॥
bhaag badde tai paaeo; toon bhar bhar peeo kabeer |170|
Punjabi
ਵੱਡੀ ਭਾਰੀ ਕਿਸਮਤ ਦੁਆਰਾ ਤੈਨੂੰ ਇਹ ਲੱਭ ਪਿਆ ਹੈ। ਤੂੰ ਜਿਸ ਨੂੰ ਓਜਲ (ਬੁੱਕ) ਭਰ ਭਰ ਪਾਨ ਕਰ, ਹੇ ਕਬੀਰ!
English
By great good fortune, you have found it; drink it in handfuls, O Kabeer. ||170||
ਕਬੀਰ. ਪਰਭਾਤੇ ਤਾਰੇ ਖਿਸਹਿ; ਤਿਉ ਇਹੁ ਖਿਸੈ ਸਰੀਰੁ ॥
kabeer. parabhaate taare khiseh; tiau ihu khisai sareer |
Punjabi
ਕਬੀਰ, ਜਿਸ ਤਰ੍ਹਾਂ ਸਵੇਰ ਸਾਰ ਤਾਰੇ ਅਲੋਪ ਹੋ ਜਾਂਦੇ ਹਨ, ਏਸੇ ਤਰ੍ਹਾਂ ਹੀ ਇਹ ਦੇਹ ਅਲੋਪ ਹੋ ਜਾਂਦੀ ਹੈ।
English
Kabeer, just as the stars disappear at dawn, so shall this body disappear.
ਏ ਦੁਇ ਅਖਰ. ਨਾ ਖਿਸਹਿ; ਸੋ. ਗਹਿ ਰਹਿਓ ਕਬੀਰੁ ॥੧੭੧॥
e due akhar. naa khiseh; so. geh rahio kabeer |171|
Punjabi
ਪ੍ਰੰਤੂ ਰਾਮ ਦੇ ਇਹ ਦੋ ਅਖਸ਼ਰ ਅਲੋਪ ਨਹੀਂ ਹੁੰਦੇ। ਉਨ੍ਹਾਂ ਨੂੰ ਕਬੀਰ ਘੁਟ ਕੇ ਫੜੀ ਬੈਠਾ ਹੈ।
English
Only the letters of God's Name do not disappear; Kabeer holds these tight. ||171||
ਕਬੀਰ. ਕੋਠੀ ਕਾਠ ਕੀ; ਦਹ ਦਿਸਿ ਲਾਗੀ ਆਗਿ ॥
kabeer. kotthee kaatth kee; deh dis laagee aag |
Punjabi
ਕਬੀਰ, ਲਕੜ ਦੇ ਘਰ ਨੂੰ ਦਸੀ ਪਾਸੀ ਅੱਗ ਲੱਗੀ ਹੋਈ ਹੈ।
English
Kabeer, the wooden house is burning on all sides.
ਪੰਡਿਤ ਪੰਡਿਤ ਜਲਿ ਮੂਏ; ਮੂਰਖ ਉਬਰੇ ਭਾਗਿ ॥੧੭੨॥
panddit panddit jal mooe; moorakh ubare bhaag |172|
Punjabi
ਵਿਦਵਾਨ ਬ੍ਰਾਹਮਣ ਸੜ ਕੇ ਮਰ ਗਏ ਹਨ, ਜਦ ਕਿ ਅਨਪੜ੍ਹ ਦੌੜ ਕੇ ਬਚ ਗਏ ਹਨ।
English
The Pandits, the religious scholars, have been burnt to death, while the illiterate ones run to safety. ||172||
ਕਬੀਰ. ਸੰਸਾ ਦੂਰਿ ਕਰੁ; ਕਾਗਦ ਦੇਹ ਬਿਹਾਇ ॥
kabeer. sansaa door kar; kaagad deh bihaae |
Punjabi
ਕਬੀਰ, ਤੂੰ ਆਪਣੇ ਵਹਿਮ ਨੂੰ ਛਡ ਦੇ ਅਤੇ ਆਪਣੇ ਕਾਗਜੀ-ਇਲਮ ਨੂੰ ਰੋੜ੍ਹ ਦੇ।
English
Kabeer, give up your skepticism; let your papers float away.
ਬਾਵਨ ਅਖਰ ਸੋਧਿ ਕੈ; ਹਰਿ ਚਰਨੀ ਚਿਤੁ ਲਾਇ ॥੧੭੩॥
baavan akhar sodh kai; har charanee chit laae |173|
Punjabi
ਬਵੰਜਾ ਅਖਸਰਾਂ ਦੇ ਸਾਰ ਨੂੰ ਲੱਪ ਕੇ, ਤੂੰ ਆਪਣੇ ਮਨ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜ।
English
Find the essence of the letters of the alphabet, and focus your consciousness on the Lord. ||173||
ਕਬੀਰ. ਸੰਤੁ, ਨ ਛਾਡੈ ਸੰਤਈ; ਜਉ ਕੋਟਿਕ ਮਿਲਹਿ ਅਸੰਤ ॥
kabeer. sant, na chhaaddai santee; jau kottik mileh asant |
Punjabi
ਕਬੀਰ, ਸਾਧੂ ਆਪਣੇ ਸਾਧੂਪੁਣੇ ਨੂੰ ਨਹੀਂ ਤਿਆਗਦਾ, ਭਾਵੇਂ ਉਸਨੂੰ ਕ੍ਰੋੜਾ ਹੀ ਅਪਵਿੱਤਰ ਪੁਰਸ਼ ਮਿਲ ਪੈਣ।
English
Kabeer, the Saint does not forsake his Saintly nature, even though he meets with millions of evil-doers.
ਮਲਿਆਗਰੁ ਭੁਯੰਗਮ ਬੇਢਿਓ; ਤ ਸੀਤਲਤਾ. ਨ ਤਜੰਤ ॥੧੭੪॥
maliaagar bhuyangam bedtio; ta seetalataa. na tajant |174|
Punjabi
ਚੰਨਣ ਸੱਪਾ ਨਾਲ ਲਪੇਟਿਆ ਹੋਇਆ ਹੈ ਤਾਂ ਭੀ ਇਹ ਆਪਣੀ ਠੰਡਕ ਨੂੰ ਨਹੀਂ ਛਡਦਾ।
English
Even when sandalwood is surrounded by snakes, it does not give up its cooling fragrance. ||174||
ਕਬੀਰ. ਮਨੁ ਸੀਤਲੁ ਭਇਆ; ਪਾਇਆ ਬ੍ਰਹਮ ਗਿਆਨੁ ॥
kabeer. man seetal bheaa; paaeaa braham giaan |
Punjabi
ਕਬੀਰ, ਪ੍ਰਭੂ ਦੀ ਗਿਆਤ ਨੂੰ ਪਰਾਪਤ ਕਰਨ ਦੁਆਰਾ, ਮੇਰਾ ਚਿੱਤ ਤ੍ਰਿਪਤ ਹੋ ਗਿਆ ਹੈ।
English
Kabeer, my mind is cooled and soothed; I have become God-conscious.
ਜਿਨਿ ਜੁਆਲਾ. ਜਗੁ ਜਾਰਿਆ; ਸੁ ਜਨ ਕੇ ਉਦਕ ਸਮਾਨਿ ॥੧੭੫॥
jin juaalaa. jag jaariaa; su jan ke udak samaan |175|
Punjabi
ਜਿਸ ਅੱਗ ਨੇ ਸੰਸਾਰ ਸਾੜ ਸੁਟਿਆ ਹੈ, ਉਹ ਅੱਗ ਸੁਆਮੀ ਦੇ ਗੋਲੇ ਲਈ ਪਾਣੀ ਦੇ ਤੁਲ ਹੈ।
English
The fire which has burnt the world is like water to the Lord's humble servant. ||175||
ਕਬੀਰ. ਸਾਰੀ ਸਿਰਜਨਹਾਰ ਕੀ; ਜਾਨੈ ਨਾਹੀ ਕੋਇ ॥
kabeer. saaree sirajanahaar kee; jaanai naahee koe |
Punjabi
ਕਬੀਰ, ਸੰਸਾਰ ਸਾਜਣਹਾਰ ਸੁਆਮੀ ਦੀ ਖੇਡ ਹੈ, ਪ੍ਰੰਤੂ ਇਸ ਨੂੰ ਕੋਈ ਜਣਾ ਭੀ ਨਹੀਂ ਸਮਝਦਾ।
English
Kabeer, no one knows the Play of the Creator Lord.
ਕੈ ਜਾਨੈ ਆਪਨ ਧਨੀ; ਕੈ ਦਾਸੁ ਦੀਵਾਨੀ ਹੋਇ ॥੧੭੬॥
kai jaanai aapan dhanee; kai daas deevaanee hoe |176|
Punjabi
ਜਾਂ ਤਾਂ ਮਾਲਕ ਖੁਦ ਜਾਂ ਉਹ ਜੋ ਉਸ ਦੇ ਦਰਬਾਰ ਦਾ ਗੋਲਾ ਹੈ, ਹੀ ਇਸ ਨੂੰ ਸਮਝਦਾ ਹੈ।
English
Only the Lord Himself and the slaves at His Court understand it. ||176||
ਕਬੀਰ. ਭਲੀ ਭਈ ਜੋ ਭਉ ਪਰਿਆ; ਦਿਸਾ ਗੲਂੀ ਸਭ ਭੂਲਿ ॥
kabeer. bhalee bhee jo bhau pariaa; disaa genee sabh bhool |
Punjabi
ਕਬੀਰ, ਇਹ ਚੰਗਾ ਹੈ, ਕਿ ਮੈਂ ਆਪਣੇ ਸਾਈਂ ਦੇ ਡਰ ਨੂੰ ਅਨੁਭਵ ਕਰਦਾ ਹਾਂ ਤੇ ਮੈਨੂੰ ਹੋਰ ਸਾਰੇ ਪਾਸੇ ਭੁਲ ਗਏ ਹਨ।
English
Kabeer, it is good that I feel the Fear of God; I have forgotten everything else.