Ekam
Guru Granth Sahib

Ang 1375

Ang 1375 · Line 1

ਬਿਨੁ ਸੰਗਤਿ. ਇਉ ਮਾਂਨਈ; ਹੋਇ ਗਈ ਭਠ ਛਾਰ ॥੧੯੫॥

bin sangat. iau maanee; hoe gee bhatth chhaar |195|

Punjabi

ਤੂੰ ਇਸ ਤਰ੍ਹਾਂ ਜਾਣ ਲੈ ਕੇ ਸਤਿਸੰਗਤ ਦੇ ਬਗੈਰ, ਇਕ ਭੱਠੀ ਦੀ ਸੁਆਹ ਦੀ ਮਾਨੰਦ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

You must acknowledge this, that without the Sangat, the Holy Congregation, it turns into burnt ashes. ||195||

Dr. Sant Singh Khalsa (Shabad OS, CC BY-SA)
Ang 1375 · Line 2

ਕਬੀਰ. ਨਿਰਮਲ ਬੂੰਦ ਅਕਾਸ ਕੀ; ਲੀਨੀ ਭੂਮਿ ਮਿਲਾਇ ॥

kabeer. niramal boond akaas kee; leenee bhoom milaae |

Punjabi

ਕਬੀਰ ਅਸਮਾਨ ਦੀ ਪਾਵਨ ਪੁਨੀਤ ਮੀਂਹ ਦੀ ਕਣੀ ਮਿੱਟੀ ਨਾਲ ਮਿਲ ਜਾਂਦੀ ਹੈ।

Bhai Manmohan Singh (Shabad OS, CC BY-SA)

English

Kabeer, the pure drop of water falls from the sky, and mixes with the dust.

Dr. Sant Singh Khalsa (Shabad OS, CC BY-SA)
Ang 1375 · Line 3

ਅਨਿਕ ਸਿਆਨੇ. ਪਚਿ ਗਏ; ਨਾ ਨਿਰਵਾਰੀ ਜਾਇ ॥੧੯੬॥

anik siaane. pach ge; naa niravaaree jaae |196|

Punjabi

ਕ੍ਰੋੜ ਹੀ ਅਕਲਮੰਦ ਇਨਸਾਨ ਕੋਸ਼ਿਸ਼ ਕਰਕੇ ਹਾਰ ਗਏ ਹਨ। ਇਹ ਵੱਖਰੀ ਕੀਤੀ ਨਹੀਂ ਜਾ ਸਕਦੀ।

Bhai Manmohan Singh (Shabad OS, CC BY-SA)

English

Millions of clever people may try, but they will fail - it cannot be made separate again. ||196||

Dr. Sant Singh Khalsa (Shabad OS, CC BY-SA)
Ang 1375 · Line 4

ਕਬੀਰ. ਹਜ ਕਾਬੇ ਹਉ ਜਾਇ ਥਾ; ਆਗੈ ਮਿਲਿਆ ਖੁਦਾਇ ॥

kabeer. haj kaabe hau jaae thaa; aagai miliaa khudaae |

Punjabi

ਕਬੀਰ, ਮੈਂ ਮੱਕੇ ਦੀ ਯਾਤ੍ਰਾ ਨੂੰ ਜਾ ਰਿਹਾ ਸੀ ਅਤੇ ਅੱਗੇ ਰਸਤੇ ਵਿੱਚ ਮੈਨੂੰ ਵਾਹਿਗੁਰੂ ਮਿਲ ਪਿਆ।

Bhai Manmohan Singh (Shabad OS, CC BY-SA)

English

Kabeer, I was going on a pilgrimage to Mecca, and God met me on the way.

Dr. Sant Singh Khalsa (Shabad OS, CC BY-SA)
Ang 1375 · Line 5

ਸਾਂਈ ਮੁਝ ਸਿਉ. ਲਰਿ ਪਰਿਆ; ਤੁਝੈ. ਕਿਨਿੑ ਫੁਰਮਾਈ ਗਾਇ ॥੧੯੭॥

saanee mujh siau. lar pariaa; tujhai. kina furamaaee gaae |197|

Punjabi

ਇਹ ਆਖਦਾ ਹੋਇਆ ਸੁਆਮੀ ਮੇਰੇ ਨਾਲ ਲੜ ਪਿਆ, "ਤੈਨੂੰ ਕਿਸ ਨੇ ਆਖਿਆ ਹੈ ਕਿ ਮੈਂ ਕੇਵਲ ਉਸ ਥਾਂ ਤੇ ਹੀ ਹਾਂ"

Bhai Manmohan Singh (Shabad OS, CC BY-SA)

English

He scolded me and asked, "Who told you that I am only there?" ||197||

Dr. Sant Singh Khalsa (Shabad OS, CC BY-SA)
Ang 1375 · Line 6

ਕਬੀਰ. ਹਜ ਕਾਬੈ ਹੋਇ ਹੋਇ ਗਇਆ; ਕੇਤੀ ਬਾਰ ਕਬੀਰ ॥

kabeer. haj kaabai hoe hoe geaa; ketee baar kabeer |

Punjabi

ਕਬੀਰ, ਮੈਂ ਕਾਬੇ ਦੀ ਯਾਤ੍ਰਾ ਬਹੁਤ ਵਾਰੀ ਕੀਤੀ ਹੈ। ਪ੍ਰੰਤੂ ਕਿੰਨੀ ਵਾਰੀ, ਹੇ ਕਬੀਰ?

Bhai Manmohan Singh (Shabad OS, CC BY-SA)

English

Kabeer, I went to Mecca - how many times, Kabeer?

Dr. Sant Singh Khalsa (Shabad OS, CC BY-SA)
Ang 1375 · Line 7

ਸਾਂਈ. ਮੁਝ ਮਹਿ ਕਿਆ ਖਤਾ; ਮੁਖਹੁ. ਨ ਬੋਲੈ ਪੀਰ ॥੧੯੮॥

saanee. mujh meh kiaa khataa; mukhahu. na bolai peer |198|

Punjabi

ਹੇ ਸੁਆਮੀ! ਮੇਰੇ ਵਿੱਚ ਕੀ ਕਸੂਰ ਹੈ ਕਿ ਤੂੰ ਹੇ ਮੇਰੀ ਰੂਹਾਨੀ ਰਹਿਬਰ! ਆਪਣੇ ਮੂੰਹ ਨਾਲ ਮੇਰੇ ਸੰਗ ਤਾਂ ਗੱਲ ਹੀ ਨਹੀਂ ਕਰਦਾ।

Bhai Manmohan Singh (Shabad OS, CC BY-SA)

English

O Lord, what is the problem with me? You have not spoken to me with Your Mouth. ||198||

Dr. Sant Singh Khalsa (Shabad OS, CC BY-SA)
Ang 1375 · Line 8

ਕਬੀਰ. ਜੀਅ ਜੁ ਮਾਰਹਿ, ਜੋਰੁ ਕਰਿ; ਕਹਤੇ ਹਹਿ ਜੁ ਹਲਾਲੁ ॥

kabeer. jeea ju maareh, jor kar; kahate heh ju halaal |

Punjabi

ਕਬੀਰ ਜੋ ਧਿੰਗੋ ਜ਼ੋਰੀ ਜੀਵਾਂ ਨੂੰ ਮਾਰਦੇ ਹਨ ਅਤੇ ਉਸ ਨੂੰ ਧਰਮ ਅਨੁਕੂਲ ਆਖਦੇ ਹਨ।

Bhai Manmohan Singh (Shabad OS, CC BY-SA)

English

Kabeer, they oppress living beings and kill them, and call it proper.

Dr. Sant Singh Khalsa (Shabad OS, CC BY-SA)
Ang 1375 · Line 9

ਦਫਤਰੁ ਦਈ ਜਬ ਕਾਢਿ ਹੈ; ਹੋਇਗਾ ਕਉਨੁ ਹਵਾਲੁ ॥੧੯੯॥

dafatar dee jab kaadt hai; hoeigaa kaun havaal |199|

Punjabi

ਜਦ ਪ੍ਰਭੂ ਆਪਣੇ ਦਫਤਰ ਦਾ ਲੇਖਾ ਪਤਾ ਕਢੇਗਾ, ਤਦ, ਉਨ੍ਹਾਂ ਦੀ ਕੀ ਹਾਲਤ ਹੋਊਗੀ?

Bhai Manmohan Singh (Shabad OS, CC BY-SA)

English

When the Lord calls for their account, what will their condition be? ||199||

Dr. Sant Singh Khalsa (Shabad OS, CC BY-SA)
Ang 1375 · Line 10

ਕਬੀਰ. ਜੋਰੁ ਕੀਆ ਸੋ ਜੁਲਮੁ ਹੈ; ਲੇਇ ਜਬਾਬੁ ਖੁਦਾਇ ॥

kabeer. jor keea so julam hai; lee jabaab khudaae |

Punjabi

ਕਬੀਰ, ਜੋਰਾ ਜਬਰੀ ਕਰਨੀ, ਇਹ ਅਤਿਆਚਾਰ ਹੈ ਅਤੇ ਸੁਆਮੀ ਤੇਰੇ ਕੋਲੋਂ ਹਿਸਾਬ ਕਿਤਾਬ ਲਵੇਗਾਂ।

Bhai Manmohan Singh (Shabad OS, CC BY-SA)

English

Kabeer, it is tyranny to use force; the Lord shall call you to account.

Dr. Sant Singh Khalsa (Shabad OS, CC BY-SA)
Ang 1375 · Line 11

ਦਫਤਰਿ ਲੇਖਾ ਨੀਕਸੈ; ਮਾਰ ਮੁਹੈ ਮੁਹਿ ਖਾਇ ॥੨੦੦॥

dafatar lekhaa neekasai; maar muhai muhi khaae |200|

Punjabi

ਜਦ ਸੁਆਮੀ ਦੇ ਦਫਤਰ ਵਿਚੋਂ ਤੇਰਾ ਹਿਸਾਬ ਕਿਤਾਬ ਨਿਕਲਿਆ ਤਦ ਤੂੰ ਆਪਣੇ ਚਿਹਰੇ ਅਤੇ ਮੂਹੰ ਉਤੇ ਸੱਟਾਂ ਸਹਾਰੇਗਾ।

Bhai Manmohan Singh (Shabad OS, CC BY-SA)

English

When your account is called for, your face and mouth shall be beaten. ||200||

Dr. Sant Singh Khalsa (Shabad OS, CC BY-SA)
Ang 1375 · Line 12

ਕਬੀਰ. ਲੇਖਾ ਦੇਨਾ ਸੁਹੇਲਾ; ਜਉ ਦਿਲ ਸੂਚੀ ਹੋਇ ॥

kabeer. lekhaa denaa suhelaa; jau dil soochee hoe |

Punjabi

ਕਬੀਰ, ਸੌਖਾ ਹੈ ਲੇਖਾ ਪੱਤ ਦੇਣਾ, ਜੇਕਰ ਹਿਰਦੇ ਅੰਦਰ ਪਵਿੱਤਰਤਾ ਹੋਵੇ।

Bhai Manmohan Singh (Shabad OS, CC BY-SA)

English

Kabeer, it is easy to render your account, if your heart is pure.

Dr. Sant Singh Khalsa (Shabad OS, CC BY-SA)
Ang 1375 · Line 13

ਉਸੁ ਸਾਚੇ ਦੀਬਾਨ ਮਹਿ; ਪਲਾ. ਨ ਪਕਰੈ ਕੋਇ ॥੨੦੧॥

aus saache deebaan meh; palaa. na pakarai koe |201|

Punjabi

ਉਸ ਸੱਚੇ ਦਰਬਾਰ ਅੰਦਰ ਤਦ ਕੋਈ ਜਣਾ ਭੀ ਤੈਨੂੰ ਤੇਰੇ ਲੜ ਤੋਂ ਨਹੀਂ ਫੜੂਗਾ।

Bhai Manmohan Singh (Shabad OS, CC BY-SA)

English

In the True Court of the Lord, no one will seize you. ||201||

Dr. Sant Singh Khalsa (Shabad OS, CC BY-SA)
Ang 1375 · Line 14

ਕਬੀਰ. ਧਰਤੀ ਅਰੁ ਆਕਾਸ ਮਹਿ; ਦੁਇ. ਤੂੰ ਬਰੀ ਅਬਧ ॥

kabeer. dharatee ar aakaas meh; due. toon baree abadh |

Punjabi

ਕਬੀਰ, ਹੇ ਦਵੈਤ-ਪਾਵ, ਜਮੀਨ ਅਤੇ ਅਸਮਾਨ ਵਿੱਚ ਤੂੰ ਬਹੁਤ ਹੀ ਅਖੰਡਰ ਹੈ।

Bhai Manmohan Singh (Shabad OS, CC BY-SA)

English

Kabeer: O duality, you are mighty and powerful in the earth and the sky.

Dr. Sant Singh Khalsa (Shabad OS, CC BY-SA)
Ang 1375 · Line 15

ਖਟ ਦਰਸਨ ਸੰਸੇ ਪਰੇ; ਅਰੁ ਚਉਰਾਸੀਹ ਸਿਧ ॥੨੦੨॥

khatt darasan sanse pare; ar chauraaseeh sidh |202|

Punjabi

ਛੇ ਸ਼ਾਸਤਰ ਅਤੇ ਚੁਰਾਸੀ ਪੂਰਨ ਪੁਰਸ਼ ਸੰਦੇਹ ਅੰਦਰ ਗ੍ਰਸੇ ਹੋਏ ਹਨ।

Bhai Manmohan Singh (Shabad OS, CC BY-SA)

English

The six Shaastras and the eighty-four Siddhas are entrenched in skepticism. ||202||

Dr. Sant Singh Khalsa (Shabad OS, CC BY-SA)
Ang 1375 · Line 16

ਕਬੀਰ. ਮੇਰਾ ਮੁਝ ਮਹਿ, ਕਿਛੁ ਨਹੀ; ਜੋ ਕਿਛੁ ਹੈ. ਸੋ ਤੇਰਾ ॥

kabeer. meraa mujh meh, kichh nahee; jo kichh hai. so teraa |

Punjabi

ਕਬੀਰ, ਮੇਰੇ ਵਿੱਚ ਮੇਰਾ ਕੁਝ ਭੀ ਨਹੀਂ। ਜਿਹੜਾ ਕੁਝ ਹੈ, ਉਹ ਤੈਡਾ ਹੀ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

Kabeer, nothing is mine within myself. Whatever there is, is Yours, O Lord.

Dr. Sant Singh Khalsa (Shabad OS, CC BY-SA)
Ang 1375 · Line 17

ਤੇਰਾ. ਤੁਝ ਕਉ ਸਉਪਤੇ; ਕਿਆ ਲਾਗੈ ਮੇਰਾ ॥੨੦੩॥

teraa. tujh kau saupate; kiaa laagai meraa |203|

Punjabi

ਜਿਹੜਾ ਕੁਝ ਤੈਡਾ ਹੈ, ਜੇਕਰ ਉਸ ਨੂੰ ਮੈਂ ਤੈਡੇ ਸਮਰਪਨ ਕਰ ਦਿਆਂ ਤਾ ਮੇਰੀ ਕੀ ਲਗਦਾ ਹੈ।

Bhai Manmohan Singh (Shabad OS, CC BY-SA)

English

If I surrender to You what is already Yours, what does it cost me? ||203||

Dr. Sant Singh Khalsa (Shabad OS, CC BY-SA)
Ang 1375 · Line 18

ਕਬੀਰ. ਤੂੰ ਤੂੰ ਕਰਤਾ, ਤੂ ਹੂਆ; ਮੁਝ ਮਹਿ ਰਹਾ ਨ. ਹੂੰ ॥

kabeer. toon toon karataa, too hooaa; mujh meh rahaa na. hoon |

Punjabi

ਕਬੀਰ, "ਤੂਹੀ ਤੂਹੀ" ਆਖਦਿਆਂ ਹੋਇਆ ਮੈਂ ਤੇਰੇ ਵਰਗਾ ਹੋ ਗਿਆ ਹਾਂ। ਮੇਰੇ ਵਿੱਚ ਹੁਣ "ਮੈ" ਰਹੀ ਹੀ ਨਹੀਂ।

Bhai Manmohan Singh (Shabad OS, CC BY-SA)

English

Kabeer, repeating, "You, You", I have become like You. Nothing of me remains in myself.

Dr. Sant Singh Khalsa (Shabad OS, CC BY-SA)
Ang 1375 · Line 19

ਜਬ ਆਪਾ ਪਰ ਕਾ ਮਿਟਿ ਗਇਆ; ਜਤ ਦੇਖਉ ਤਤ ਤੂ ॥੨੦੪॥

jab aapaa par kaa mitt geaa; jat dekhau tat too |204|

Punjabi

ਜਦ ਮੇਰਾ ਅਤੇ ਹੋਰਨਾ ਦਾ ਭਿੰਨ-ਭੇਦ ਦੂਰ ਹੋ ਗਿਆ, ਤਾਂ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਤੈਨੂੰ ਹੀ ਵੇਖਦਾ ਹਾਂ, ਹੇ ਸੁਆਮੀ!

Bhai Manmohan Singh (Shabad OS, CC BY-SA)

English

When the difference between myself and others is removed, then wherever I look, I see only You. ||204||

Dr. Sant Singh Khalsa (Shabad OS, CC BY-SA)
Ang 1375 · Line 20

ਕਬੀਰ. ਬਿਕਾਰਹ ਚਿਤਵਤੇ; ਝੂਠੇ ਕਰਤੇ ਆਸ ॥

kabeer. bikaarah chitavate; jhootthe karate aas |

Punjabi

ਕਬੀਰ, ਜੋ ਬਦੀ ਦਾ ਖਿਆਲ ਕਰਦੇ ਹਨ ਅਤੇ ਕੂੜੀਆਂ ਉਮੈਦਾ ਬੰਨ੍ਹਦੇ ਹਨ:

Bhai Manmohan Singh (Shabad OS, CC BY-SA)

English

Kabeer, those who think of evil and entertain false hopes

Dr. Sant Singh Khalsa (Shabad OS, CC BY-SA)
Ang 1375 · Line 21

ਮਨੋਰਥੁ ਕੋਇ. ਨ ਪੂਰਿਓ; ਚਾਲੇ ਊਠਿ ਨਿਰਾਸ ॥੨੦੫॥

manorath koe. na poorio; chaale aootth niraas |205|

Punjabi

ਉਨ੍ਹਾਂ ਦੀ ਕੋਈ ਭੀ ਖਾਹਿਸ਼ ਪੂਰੀ ਨਹੀਂ ਹੁੰਦੀ ਅਤੇ ਉਹ ਬੇ-ਉਮੈਦ ਹੀ ਟੁਰ ਵੰਞਦੇ ਹਨ।

Bhai Manmohan Singh (Shabad OS, CC BY-SA)

English

- none of their desires shall be fulfilled; they shall depart in despair. ||205||

Dr. Sant Singh Khalsa (Shabad OS, CC BY-SA)
Ang 1375 · Line 22

ਕਬੀਰ. ਹਰਿ ਕਾ ਸਿਮਰਨੁ ਜੋ ਕਰੈ; ਸੋ ਸੁਖੀਆ ਸੰਸਾਰਿ ॥

kabeer. har kaa simaran jo karai; so sukheea sansaar |

Punjabi

ਕਬੀਰ, ਜੋ ਕੋਈ ਭੀ ਵਾਹਿਗੁਰੂ ਦਾ ਆਰਾਧਨ ਕਰਦਾ ਹੈ, ਕੇਵਲ ਉਹ ਹੀ ਇਸ ਜਗ ਅੰਦਰ ਸੁਖੀ ਹੈ।

Bhai Manmohan Singh (Shabad OS, CC BY-SA)

English

Kabeer, whoever meditates in remembrance on the Lord, he alone is happy in this world.

Dr. Sant Singh Khalsa (Shabad OS, CC BY-SA)
Ang 1375 · Line 23

ਇਤ ਉਤ ਕਤਹਿ. ਨ ਡੋਲਈ; ਜਿਸ ਰਾਖੈ ਸਿਰਜਨਹਾਰ ॥੨੦੬॥

eit ut kateh. na ddolee; jis raakhai sirajanahaar |206|

Punjabi

ਜਿਸਦੀ ਸਾਜਣਹਾਰ-ਸੁਆਮੀ ਰੱਖਿਆ ਕਰਦਾ ਹੈ ਉਹ ਏਥੇ ਯਾ ਓਥੇ ਕਦੇ ਭੀ ਡਿੱਕੋ ਡੋਲੇ ਨਹੀਂ ਖਾਂਦਾ।

Bhai Manmohan Singh (Shabad OS, CC BY-SA)

English

One who is protected and saved by the Creator Lord, shall never waver, here or hereafter. ||206||

Dr. Sant Singh Khalsa (Shabad OS, CC BY-SA)
Ang 1375 · Line 24

ਕਬੀਰ. ਘਾਣੀ ਪੀੜਤੇ; ਸਤਿਗੁਰ ਲੀਏ ਛਡਾਇ ॥

kabeer. ghaanee peerrate; satigur lee chhaddaae |

Punjabi

ਕਬੀਰ ਮੈਂ ਸਰ੍ਹੋ ਦੇ ਪਰਾਗੇ ਦੀ ਤਰ੍ਹਾਂ ਪੀੜਿਆ ਜਾ ਰਿਹਾ ਸਾਂ, ਪ੍ਰੰਤੂ ਸੱਚੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

Kabeer, I was being crushed like sesame seeds in the oil-press, but the True Guru saved me.

Dr. Sant Singh Khalsa (Shabad OS, CC BY-SA)
Ang 1375 · Line 25

ਪਰਾ ਪੂਰਬਲੀ ਭਾਵਨੀ; ਪਰਗਟੁ ਹੋਈ ਆਇ ॥੨੦੭॥

paraa poorabalee bhaavanee; paragatt hoee aae |207|

Punjabi

ਮੇਰੇ ਮੁਢ ਕਦੀਮਾਂ ਦਾ ਪ੍ਰਭੂ ਦਾ ਕਰਜਾ ਦੇਣ ਤੋਂ ਟਾਲ-ਮਟੋਲ ਕਰਦਿਆਂ ਬਤੀਤ ਹੋ ਗਿਆ ਹ।

Bhai Manmohan Singh (Shabad OS, CC BY-SA)

English

My pre-ordained primal destiny has now been revealed. ||207||

Dr. Sant Singh Khalsa (Shabad OS, CC BY-SA)
Ang 1375 · Line 26

ਕਬੀਰ. ਟਾਲੈ ਟੋਲੈ ਦਿਨੁ ਗਇਆ; ਬਿਆਜੁ ਬਢੰਤਉ ਜਾਇ ॥

kabeer. ttaalai ttolai din geaa; biaaj badtantau jaae |

Punjabi

ਕਬੀਰ, ਮੇਰਾ ਦਿਹੁੰ ਸੁਆਮੀ ਦਾ ਕਰਜ਼ਾ ਦੇਣ ਤੋਂ ਟਾਲ-ਮਟੋਲ ਕਰਦਿਆ ਬਤੀਤ ਹੋ ਗਿਆ ਹੈ ਅਤੇ ਸੂਦ ਵਧਦਾ ਜਾਂ ਰਿਹਾ ਹੈ।

Bhai Manmohan Singh (Shabad OS, CC BY-SA)

English

Kabeer, my days have passed, and I have postponed my payments; the interest on my account continues to increase.

Dr. Sant Singh Khalsa (Shabad OS, CC BY-SA)
Ang 1375 · Line 27

ਨਾ ਹਰਿ ਭਜਿਓ. ਨ ਖਤੁ ਫਟਿਓ; ਕਾਲੁ ਪਹੂੰਚੋ ਆਇ ॥੨੦੮॥

naa har bhajio. na khat fattio; kaal pahooncho aae |208|

Punjabi

ਮੈਂ ਆਪਣੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਨਾਂ ਹੇ ਮੇਰੇ ਲੇਖੇ ਪਤੇ ਦੇ ਕਾਗਜ ਪਾਟੇ ਹਨ, ਤੇ ਮੇਰੀ ਮੌਤ ਆਖ ਪੁਜੀ ਹੈ।

Bhai Manmohan Singh (Shabad OS, CC BY-SA)

English

I have not meditated on the Lord and my account is still pending, and now, the moment of my death has come! ||208||

Dr. Sant Singh Khalsa (Shabad OS, CC BY-SA)
Ang 1375 · Line 28

ਮਹਲਾ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1375 · Line 29

ਕਬੀਰ. ਕੂਕਰੁ ਭਉਕਨਾ; ਕਰੰਗ ਪਿਛੈ ਉਠਿ ਧਾਇ ॥

kabeer. kookar bhaukanaa; karang pichhai utth dhaae |

Punjabi

ਕਬੀਰ, ਆਦਮੀ ਭਉਕਣ ਵਾਲਾ ਕੁੱਤਾ ਹੈ, ਜੋ ਪਿੰਜਰ ਪਿਛੇ ਭਜਦਾ ਫਿਰਦਾ ਹੈ।

Bhai Manmohan Singh (Shabad OS, CC BY-SA)

English

Kabeer, the mortal is a barking dog, chasing after a carcass.

Dr. Sant Singh Khalsa (Shabad OS, CC BY-SA)
Ang 1375 · Line 30

ਕਰਮੀ ਸਤਿਗੁਰੁ ਪਾਇਆ; ਜਿਨਿ. ਹਉ ਲੀਆ ਛਡਾਇ ॥੨੦੯॥

karamee satigur paaeaa; jin. hau leea chhaddaae |209|

Punjabi

ਪ੍ਰਭੂ ਦੀ ਦਇਆ ਦੁਆਰਾ, ਮੈਨੂੰ ਸੱਚੇ ਗੁਰੂ ਜੀ ਮਿਲ ਪਏ ਹਨ, ਜਿਨ੍ਹਾਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

By the Grace of good karma, I have found the True Guru, who has saved me. ||209||

Dr. Sant Singh Khalsa (Shabad OS, CC BY-SA)
Ang 1375 · Line 31

ਮਹਲਾ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1375 · Line 32

ਕਬੀਰ. ਧਰਤੀ ਸਾਧ ਕੀ; ਤਸਕਰ ਬੈਸਹਿ ਗਾਹਿ ॥

kabeer. dharatee saadh kee; tasakar baiseh gaeh |

Punjabi

ਕਬੀਰ, ਜਮੀਨ ਸੰਤਾਂ ਦੀ ਮਲਕੀਅਤ ਹੈ ਪ੍ਰੰਤੂ, ਚੋਰਾਂ ਨੇ ਇਸ ਤੇ ਕਬਜਾ ਕਰ ਲਿਆ ਹੈ।

Bhai Manmohan Singh (Shabad OS, CC BY-SA)

English

Kabeer, the earth belongs to the Holy, but it is being occupied by thieves.

Dr. Sant Singh Khalsa (Shabad OS, CC BY-SA)
Ang 1375 · Line 33

ਧਰਤੀ ਭਾਰਿ. ਨ ਬਿਆਪਈ; ਉਨ ਕਉ ਲਾਹੂ ਲਾਹਿ ॥੨੧੦॥

dharatee bhaar. na biaapee; un kau laahoo laeh |210|

Punjabi

ਜਮੀਨ ਉਨ੍ਹਾਂ ਦੇ ਬੋਝ ਨੂੰ ਮਹਿਸੂਸ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਨਿਰਾ-ਪੂਰਾ ਲਾਭ ਹੀ ਹੈ।

Bhai Manmohan Singh (Shabad OS, CC BY-SA)

English

They are not a burden to the earth; they receive its blessings. ||210||

Dr. Sant Singh Khalsa (Shabad OS, CC BY-SA)
Ang 1375 · Line 34

ਮਹਲਾ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1375 · Line 35

ਕਬੀਰ. ਚਾਵਲ ਕਾਰਨੇ; ਤੁਖ ਕਉ ਮੁਹਲੀ ਲਾਇ ॥

kabeer. chaaval kaarane; tukh kau muhalee laae |

Punjabi

ਕਬੀਰ, ਛਿਲਕੇ ਦੇ ਸਬੱਬ, ਚੌਲ ਮੂਹਲੇ ਨਾਲ ਛੜੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Kabeer, the rice is beaten with a mallet to get rid of the husk.

Dr. Sant Singh Khalsa (Shabad OS, CC BY-SA)
Ang 1375 · Line 36

ਸੰਗਿ ਕੁਸੰਗੀ ਬੈਸਤੇ; ਤਬ ਪੂਛੈ ਧਰਮ ਰਾਇ ॥੨੧੧॥

sang kusangee baisate; tab poochhai dharam raae |211|

Punjabi

ਏਸੇ ਤਰ੍ਹਾਂ ਜਦ ਬੰਦੇ ਮਾੜੀ ਸੰਗਤ ਅੰਦਰ ਜਾ ਬਹਿੰਦੇ ਹਨ, ਤਾਂ ਧਰਮਰਾਜਾ ਉਨ੍ਹਾਂ ਕੋਲੋ ਲੇਖਾ ਪੱਤਾ ਮੰਗਦਾ ਹੈ।

Bhai Manmohan Singh (Shabad OS, CC BY-SA)

English

When people sit in evil company, the Righteous Judge of Dharma calls them to account. ||211||

Dr. Sant Singh Khalsa (Shabad OS, CC BY-SA)
Ang 1375 · Line 37

ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ ॥

naamaa maaeaa mohiaa; kahai tilochan meet |

Punjabi

ਹੇ ਨਾਮ ਦੇਵ! ਤੈਨੂੰ ਧੰਨ-ਦੌਲਤ ਨੇ ਫਰੇਫਤਾ ਕਰ ਲਿਆ ਹੈ, ਉਸਦਾ ਮਿੱਤਰ ਤ੍ਰਿਲੋਚਨ ਆਖਦਾ ਹੈ।

Bhai Manmohan Singh (Shabad OS, CC BY-SA)

English

Trilochan says, O Naam Dayv, Maya has enticed you, my friend.

Dr. Sant Singh Khalsa (Shabad OS, CC BY-SA)
Ang 1375 · Line 38

ਕਾਹੇ. ਛੀਪਹੁ ਛਾਇਲੈ; ਰਾਮ. ਨ ਲਾਵਹੁ ਚੀਤੁ ॥੨੧੨॥

kaahe. chheepahu chhaaeilai; raam. na laavahu cheet |212|

Punjabi

ਤੂੰ ਕਿਉਂ ਛੀਟਾ ਛਾਪਦਾ ਹੈ ਅਤੇ ਆਪਣਾ ਮਨ ਤੂੰ ਪ੍ਰਭੂ ਨਾਲ ਕਿਉਂ ਨਹੀਂ ਜੋੜਦਾ?

Bhai Manmohan Singh (Shabad OS, CC BY-SA)

English

Why are you printing designs on these sheets, and not focusing your consciousness on the Lord? ||212||

Dr. Sant Singh Khalsa (Shabad OS, CC BY-SA)
Ang 1375 · Line 39

ਨਾਮਾ ਕਹੈ ਤਿਲੋਚਨਾ; ਮੁਖ ਤੇ ਰਾਮੁ ਸੰਮੑਾਲਿ ॥

naamaa kahai tilochanaa; mukh te raam samaal |

Punjabi

ਨਾਮ ਦੇਵ ਆਖਦਾ ਹੈ, "ਹੇ ਤਿਰਲੋਚਨ! ਆਪਣੇ ਮੂੰਹ ਨਾਲ ਤੂੰ ਆਪਣੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ।"

Bhai Manmohan Singh (Shabad OS, CC BY-SA)

English

Naam Dayv answers, O Trilochan, chant the Lord's Name with your mouth.

Dr. Sant Singh Khalsa (Shabad OS, CC BY-SA)