Ang 1378
ਕਿਝੁ. ਨ ਬੁਝੈ, ਕਿਝੁ. ਨ ਸੁਝੈ; ਦੁਨੀਆ ਗੁਝੀ ਭਾਹਿ ॥
kijh. na bujhai, kijh. na sujhai; duneea gujhee bhaeh |
Punjabi
ਮੈਂ ਕੁਛ ਨਹੀਂ ਸੀ ਜਾਣਦਾ, ਮੈਨੂੰ ਕੁਛ ਭੀ ਨਹੀਂ ਦਿਸਦਾ, ਕਿਉਂ ਕਿ ਸੰਸਾਰ ਸੁਲਘਦੀ ਹੋਈ ਅੱਗ ਹੈ।
English
I know nothing; I understand nothing. The world is a smouldering fire.
ਸਾਂਈਂ ਮੇਰੈ ਚੰਗਾ ਕੀਤਾ; ਨਾਹੀ ਤ, ਹੰ ਭੀ ਦਝਾਂ ਆਹਿ ॥੩॥
saaneen merai changaa keetaa; naahee ta, han bhee dajhaan aaeh |3|
Punjabi
ਮੇਰੇ ਮਾਲਕ ਨੇ ਭਲਾ ਕੀਤਾ ਕਿ ਮੈਨੂੰ ਖਬਰਦਾਰ ਕਰ ਦਿੱਤਾ, ਨਹੀਂ ਤਾਂ ਮੈਂ ਭੀ ਸੜ ਬਲ ਜਾਂਦਾ।
English
My Lord did well to warn me about it; otherwise, I would have been burnt as well. ||3||
ਫਰੀਦਾ. ਜੇ ਜਾਣਾ ਤਿਲ ਥੋੜੜੇ; ਸੰਮਲਿ ਬੁਕੁ ਭਰੀ ॥
fareedaa. je jaanaa til thorrarre; samal buk bharee |
Punjabi
ਫਰੀਦ! ਜੇਕਰ ਮੈਂ ਜਾਣਦਾ ਹੁੰਦਾ ਕਿ ਮੇਰੇ ਸੁਆਸਾ ਦੇ ਕੁੰਗਦ ਐਨੇ ਥੋੜ੍ਹੇ ਹਨ, ਤਾਂ ਮੈਂ ਸੋਚ ਸਮਝ ਕੇ ਆਪਣਾ ਉਂਜਲ ਭਰਦਾ।
English
Fareed, if I had known that I had so few sesame seeds, I would have been more careful with them in my hands.
ਜੇ ਜਾਣਾ ਸਹੁ ਨੰਢੜਾ; ਤਾਂ. ਥੋੜਾ ਮਾਣੁ ਕਰੀ ॥੪॥
je jaanaa sahu nandtarraa; taan. thorraa maan karee |4|
Punjabi
ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰਾ ਕੰਤ ਐਨ ਨਿਆਣਾ ਹੈ, ਤਦ ਮੈਂ ਘਟ ਹੰਕਾਰ ਕਰਦੀ।
English
If I had known that my Husband Lord was so young and innocent, I would not have been so arrogant. ||4||
ਜੇ ਜਾਣਾ ਲੜੁ ਛਿਜਣਾ; ਪੀਡੀ ਪਾਈਂ ਗੰਢਿ ॥
je jaanaa larr chhijanaa; peeddee paaeen gandt |
Punjabi
ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰਾ ਪੱਲਾ ਛੁਟ ਜਾਣਾ ਹੈ ਤਾਂ ਮੇ ਸਖਤ ਗੰਢ ਮਾਰ ਲੈਂਦਾ।
English
If I had known that my robe would come loose, I would have tied a tighter knot.
ਤੈ ਜੇਵਡੁ. ਮੈ ਨਾਹਿ ਕੋ; ਸਭੁ ਜਗੁ ਡਿਠਾ ਹੰਢਿ ॥੫॥
tai jevadd. mai naeh ko; sabh jag dditthaa handt |5|
Punjabi
ਤੇਰੇ ਜਿਡਾ ਵੱਡਾ ਹੇ ਪ੍ਰਭੂ! ਮੈਨੂੰ ਕੋਈ ਨਹੀਂ ਲੱਭਾ। ਮੈਂ ਸਾਰਾ ਸੰਸਾਰ ਵੇਖਿਆ ਅਤੇ ਢੁੰਡਿਆ ਹੈ।
English
I have found none as great as You, Lord; I have looked and searched throughout the world. ||5||
ਫਰੀਦਾ. ਜੇ ਤੂ ਅਕਲਿ ਲਤੀਫੁ; ਕਾਲੇ ਲਿਖੁ. ਨ ਲੇਖ ॥
fareedaa. je too akal lateef; kaale likh. na lekh |
Punjabi
ਫਰੀਦਾ, ਜੇਕਰ ਤੂੰ ਬਰੀਕ ਸਮਝ ਰਖਦਾ ਹੈ, ਤਾਂ ਤੂੰ ਹੋਰਨਾ ਦੇ ਖਿਲਾਫ ਸਿਆਹ ਲਿਖਤਾ ਨਾਂ ਲਿਖ।
English
Fareed, if you have a keen understanding, then do not write black marks against anyone else.
ਆਪਨੜੇ ਗਿਰੀਵਾਨ ਮਹਿ; ਸਿਰੁ ਨਂੀਵਾਂ ਕਰਿ ਦੇਖੁ ॥੬॥
aapanarre gireevaan meh; sir naneevaan kar dekh |6|
Punjabi
ਆਪਦਾ ਸੀਸ ਝੁਕਾ ਅਤੇ ਆਪਣੇ ਗਲਾਵੇ ਹੇਠ ਝਾਤੀ ਮਾਰ।
English
Look underneath your own collar instead. ||6||
ਫਰੀਦਾ. ਜੋ ਤੈ ਮਾਰਨਿ ਮੁਕੀਆਂ; ਤਿਨੑਾ. ਨ ਮਾਰੇ ਘੁੰਮਿ ॥
fareedaa. jo tai maaran mukeean; tinaa. na maare ghunm |
Punjabi
ਫਰੀਦ! ਜਿਹੜੇ ਤੈਨੂੰ ਹੂਰੇ ਮਾਰਦੇ ਹਨ, ਪਰਤ ਕੇ ਤੂੰ ਉਨ੍ਹਾਂ ਨੂੰ ਇੰਜ ਨਾਂ ਮਾਰ।
English
Fareed, do not turn around and strike those who strike you with their fists.
ਆਪਨੜੈ ਘਰਿ ਜਾਈਐ; ਪੈਰ ਤਿਨੑਾ ਦੇ ਚੁੰਮਿ ॥੭॥
aapanarrai ghar jaaeeai; pair tinaa de chunm |7|
Punjabi
ਤੂੰ ਉਨ੍ਹਾਂ ਦੇ ਪੈਰ ਚੁੰਮ ਅਤੇ ਅਤੇ ਆਪਣੇ ਗ੍ਰਹਿ ਨੂੰ ਜਾ।
English
Kiss their feet, and return to your own home. ||7||
ਫਰੀਦਾ. ਜਾਂ ਤਉ ਖਟਣ ਵੇਲ; ਤਾਂ ਤੂ ਰਤਾ ਦੁਨੀ ਸਿਉ ॥
fareedaa. jaan tau khattan vel; taan too rataa dunee siau |
Punjabi
ਫਰੀਦ! ਜਦ ਤੇਰਾ ਖਟਣ ਕਮਾਉਣ ਦਾ ਸਮਾ ਹੈ, ਤਦ ਤੂੰ ਸੰਸਾਰ ਨਾਲ ਪਿਆਰ ਪਾਇਆ ਹੋਇਆ ਹੈ।
English
Fareed, when there was time for you to earn good karma, you were in love with the world instead.
ਮਰਗ ਸਵਾਈ ਨੀਹਿ; ਜਾਂ ਭਰਿਆ ਤਾਂ ਲਦਿਆ ॥੮॥
marag savaaee neehi; jaan bhariaa taan ladiaa |8|
Punjabi
ਮੌਤ ਦੀ ਬੁਨਿਆਦ ਮਜਬੂਤ ਹੈ। ਜਦ ਸੁਆਸਾਂ ਦਾ ਪਿਆਲਾ ਲਬਾਲਬ ਭਰ ਜਾਂਦਾ ਹੈ, ਤਦ ਆਤਮਾ ਲੱਦ ਦਿੱਤੀ ਜਾਂਦੀ ਹੈ।
English
Now, death has a strong foothold; when the load is full, it is taken away. ||8||
ਦੇਖੁ ਫਰੀਦਾ. ਜੁ ਥੀਆ; ਦਾੜੀ ਹੋਈ ਭੂਰ ॥
dekh fareedaa. ju theea; daarree hoee bhoor |
Punjabi
ਵੇਖ, ਹੇ ਫਰੀਦ! ਕੀ ਹੋ ਗਿਆ ਹੈ। ਤੇਰੀ ਦਾੜੀ ਚਿੱਟੀ ਥੀ ਗਈ ਹੈ।
English
See, Fareed, what has happened: your beard has become grey.
ਅਗਹੁ. ਨੇੜਾ ਆਇਆ; ਪਿਛਾ ਰਹਿਆ ਦੂਰਿ ॥੯॥
agahu. nerraa aaeaa; pichhaa rahiaa door |9|
Punjabi
ਇਸ ਲਈ ਭਵਿੱਖਤ ਲਾਗੇ ਹੀ ਆ ਗਿਆ ਹੈ ਅਤੇ ਭੁਤਕਾਲ ਬਹੁਤ ਦੁਰੇਡੇ ਰਹਿ ਗਿਆ ਹੈ।
English
That which is coming is near, and the past is left far behind. ||9||
ਦੇਖੁ ਫਰੀਦਾ. ਜਿ ਥੀਆ; ਸਕਰ ਹੋਈ ਵਿਸੁ ॥
dekh fareedaa. ji theea; sakar hoee vis |
Punjabi
ਵੇਖ, ਹੇ ਫਰੀਦ! ਕੀ ਹੋ ਗਿਆ ਹੈ, ਖੰਡ ਜ਼ਹਿਰ ਬਣ ਗਈ ਹੈ।
English
See, Fareed, what has happened: sugar has become poison.
ਸਾਂਈ ਬਾਝਹੁ ਆਪਣੇ; ਵੇਦਣ ਕਹੀਐ ਕਿਸੁ ॥੧੦॥
saanee baajhahu aapane; vedan kaheeai kis |10|
Punjabi
ਆਪਣੇ ਸੁਆਮੀ ਦੇ ਬਗੈਰ, ਮੈਂ ਆਪਣਾ ਗਮ ਕੀਹਨੂੰ ਦਸਾਂ?
English
Without my Lord, who can I tell of my sorrow? ||10||
ਫਰੀਦਾ. ਅਖੀ ਦੇਖਿ ਪਤੀਣੀਆਂ; ਸੁਣਿ ਸੁਣਿ ਰੀਣੇ ਕੰਨ ॥
fareedaa. akhee dekh pateeneean; sun sun reene kan |
Punjabi
ਵੇਖਣ ਦੁਆਰਾ ਮੇਰੇ ਨੈਣ ਕਮਜੋਰ ਹੋ ਗਏ ਹਨ ਅਤੇ ਸੁਣਨ ਸੁਣਨ ਦੁਆਰਾ ਮੇਰੇ ਕੰਨ ਬੋਲੇ ਥੀ ਗਏ ਹਨ।
English
Fareed, my eyes have become weak, and my ears have become hard of hearing.
ਸਾਖ ਪਕੰਦੀ ਆਈਆ; ਹੋਰ ਕਰੇਂਦੀ ਵੰਨ ॥੧੧॥
saakh pakandee aaeea; hor karendee van |11|
Punjabi
ਦੇਹ ਦੀ ਖੇਤੀ ਪਕ ਗਈ ਹੈ ਅਤੇ ਇਸ ਨੇ ਹੋਰ ਹੀ ਰੰਗ ਧਾਰਨ ਕਰ ਲਿਆ ਹੈ।
English
The body's crop has become ripe and turned color. ||11||
ਫਰੀਦਾ. ਕਾਲਂੀ ਜਿਨੀ, ਨ ਰਾਵਿਆ; ਧਉਲੀ ਰਾਵੈ ਕੋਇ ॥
fareedaa. kaalanee jinee, na raaviaa; dhaulee raavai koe |
Punjabi
ਫਰੀਦ! ਜਿਹੜੀਆਂਕਾਲੇ ਵਾਲ ਹੁੰਦੇ ਹੋਏ ਆਪਣੇ ਕੰਤ ਨੂੰ ਨਹੀਂ ਮਾਣਦੀਆਂ, ਉਨ੍ਹਾਂ ਵਿਚੋਂ ਕੋਈ ਵਿਰਲੀ ਹੀ, ਜਦ ਉਸ ਦੇ ਵਾਲ ਚਿੱਟੇ ਹੋਣ, ਉਸ ਨੂੰ ਮਾਣਦੀ ਹੈ।
English
Fareed, those who did not enjoy their Spouse when their hair was black - hardly any of them enjoy Him when their hair turns grey.
ਕਰਿ ਸਾਂਈ ਸਿਉ ਪਿਰਹੜੀ; ਰੰਗੁ ਨਵੇਲਾ ਹੋਇ ॥੧੨॥
kar saanee siau piraharree; rang navelaa hoe |12|
Punjabi
ਤੂੰ ਆਪਣੇ ਸੁਆਮੀ ਨਾਲ ਪਿਆਰ ਕਰ, ਤਾਂ ਜੋ ਤੈਨੂੰ ਨਵਾ ਰੰਗ ਚੜ੍ਹ ਜਾਵੇ।
English
So be in love with the Lord, so that your color may ever be new. ||12||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਫਰੀਦਾ. ਕਾਲੀ ਧਉਲੀ ਸਾਹਿਬੁ ਸਦਾ ਹੈ; ਜੇ ਕੋ ਚਿਤਿ ਕਰੇ ॥
fareedaa. kaalee dhaulee saahib sadaa hai; je ko chit kare |
Punjabi
ਫਰੀਦ! ਭਾਵੇਂ ਇਸਤਰੀ ਦੇ ਵਾਲ ਕਾਲੇ ਹੋਣ ਜਾਂ ਚਿੱਟੇ, ਪ੍ਰਭੂ ਹਮੇਸ਼ਾਂ ਹਾਜਰ ਨਾਜਰ ਹੈ, ਜੇਕਰ ਕੋਈ ਜਣਾ ਉਸ ਨੂੰ ਚੇਤੇ ਕਰੇ।
English
Fareed, whether one's hair is black or grey, our Lord and Master is always here if one remembers Him.
ਆਪਣਾ ਲਾਇਆ ਪਿਰਮੁ. ਨ ਲਗਈ; ਜੇ ਲੋਚੈ ਸਭੁ ਕੋਇ ॥
aapanaa laaeaa piram. na lagee; je lochai sabh koe |
Punjabi
ਜੀਵ ਦੇ ਆਜਣੇ ਪਾਉਣ ਨਾਲ, ਪ੍ਰਭੂ ਦੇ ਨਾਲ ਪਿਆਰ ਨਹੀਂ ਪੈਦਾ ਭਾਵੇਂ ਸਾਰੇ ਹੀ ਇਸ ਲਈ ਤਰਸਦੇ ਹੋਣ।
English
This loving devotion to the Lord does not come by one's own efforts, even though all may long for it.
ਏਹੁ ਪਿਰਮੁ ਪਿਆਲਾ ਖਸਮ ਕਾ; ਜੈ ਭਾਵੈ ਤੈ ਦੇਇ ॥੧੩॥
ehu piram piaalaa khasam kaa; jai bhaavai tai dee |13|
Punjabi
ਇਹ ਪ੍ਰੇਮ ਦਾ ਕਟੋਰਾ ਸੁਆਮੀ ਦੀ ਮਲਕੀਅਤ ਹੈ। ਜਿਸ ਨੂੰ ਉਹ ਚਾਹੁੰਦਾ ਹੈ, ਉਸ ਨੂੰ ਹੀ ਉਹ ਦਿੰਦਾ ਹੈ।
English
This cup of loving devotion belongs to our Lord and Master; He gives it to whomever He likes. ||13||
ਫਰੀਦਾ. ਜਿਨੑ ਲੋਇਣ, ਜਗੁ ਮੋਹਿਆ; ਸੇ ਲੋਇਣ ਮੈ ਡਿਠੁ ॥
fareedaa. jina loein, jag mohiaa; se loein mai dditth |
Punjabi
ਫਰੀਦ! ਜਿਨ੍ਹਾਂ ਅੱਖਾਂ ਨੇ ਦੁਨੀਆਂ ਨੂੰ ਫਰੇਫਤਾ ਕਰ ਲਿਆ ਸੀ, ਉਹ ਅੱਖਾਂ ਮੈਂ ਵੇਖੀਆਂ ਹਨ।
English
Fareed, those eyes which have enticed the world - I have seen those eyes.
ਕਜਲ ਰੇਖ. ਨ ਸਹਦਿਆ; ਸੇ ਪੰਖੀ ਸੂਇ, ਬਹਿਠੁ ॥੧੪॥
kajal rekh. na sahadiaa; se pankhee sooe, bahitth |14|
Punjabi
ਉਹ ਸੂਰਮੇ ਦੀ ਲਕੀਰ ਤਾਂ ਸਹਾਰ ਨਹੀਂ ਸਨ ਸਕਦੀਆਂ, ਪ੍ਰੰਤੂ ਹੁਣ ਉਨ੍ਹਾਂ ਵਿੱਚ ਪਰਿੰਦਿਆਂ ਨੇ ਬੱਚੇ ਦਿਤੇ ਹੋਏ ਹਨ।
English
Once, they could not endure even a bit of mascara; now, the birds hatch their young in them! ||14||
ਫਰੀਦਾ. ਕੂਕੇਦਿਆ ਚਾਂਗੇਦਿਆ; ਮਤੀ ਦੇਦਿਆ ਨਿਤ ॥
fareedaa. kookediaa chaangediaa; matee dediaa nit |
Punjabi
ਫਰੀਦ! ਸਾਧੂ ਪੁਕਾਰਦੇ, ਲਲਕਾਰਦੇ ਅਤੇ ਸਦੀਵ ਹੀ ਨੇਕ ਸਿਖਮਤ ਦਿੰਦੇ ਹਨ।
English
Fareed, they shouted and yelled, and constantly gave good advice.
ਜੋ ਸੈਤਾਨਿ ਵੰਞਾਇਆ ਸੇ; ਕਿਤ ਫੇਰਹਿ ਚਿਤ ॥੧੫॥
jo saitaan vanyaaeaa se; kit fereh chit |15|
Punjabi
ਜਿਨ੍ਹਾਂ ਨੂੰ ਸ਼ੈਤਾਨ ਨੇ ਖਰਾਬ ਕਰ ਦਿੱਤਾ ਹੈ। ਉਹ ਆਪਣੇ ਮਨ ਨੂੰ ਰੱਬ ਵੱਲ ਕਿਸ ਤਰ੍ਹਾਂ ਤੋੜ ਸਕਦੇ ਹਨ?
English
But those whom the devil has spoiled - how can they turn their consciousness towards God? ||15||
ਫਰੀਦਾ; ਥੀਉ ਪਵਾਹੀ ਦਭੁ ॥
fareedaa; theeo pavaahee dabh |
Punjabi
ਫਰੀਦ! ਤੂੰ ਰਸਤੇ ਦੀ ਕੁਸਾ ਹੋ ਜਾ,
English
Fareed, become the grass on the path,
ਜੇ; ਸਾਂਈ ਲੋੜਹਿ ਸਭੁ ॥
je; saanee lorreh sabh |
Punjabi
ਜੇਕਰ ਸਾਰਿਆਂ ਦੇ ਸੁਆਮੀ ਨੂੰ ਚਾਹੁੰਦਾ ਹੈਂ।
English
if you long for the Lord of all.
ਇਕੁ ਛਿਜਹਿ; ਬਿਆ ਲਤਾੜੀਅਹਿ ॥
eik chhijeh; biaa lataarreeeh |
Punjabi
ਜਦ ਇਕ ਜਣਾ ਤੈਨੂੰ ਭੰਨ੍ਹ ਤੋੜੂਗਾ ਤੇ ਦੂਜਾ ਤੈਨੂੰ ਲਤਾੜੂਗਾ,
English
One will cut you down, and another will trample you underfoot;
ਤਾਂ ਸਾਈ ਦੈ ਦਰਿ; ਵਾੜੀਅਹਿ ॥੧੬॥
taan saaee dai dar; vaarreeeh |16|
Punjabi
ਕੇਵਲ ਤਦ ਹੀ ਤੂੰ ਪ੍ਰਭੁ ਦੇ ਦਰਬਾਰ ਅੰਦਰ ਪ੍ਰਵੇਸ਼ ਕਰੇਗਾ।
English
then, you shall enter the Court of the Lord. ||16||
ਫਰੀਦਾ. ਖਾਕੁ, ਨ ਨਿੰਦੀਐ; ਖਾਕੂ ਜੇਡੁ. ਨ ਕੋਇ ॥
fareedaa. khaak, na nindeeai; khaakoo jedd. na koe |
Punjabi
ਫਰੀਦ ਤੂੰ ਮਿੱਟੀ ਦੀ ਬਦਖੋਈ ਲਾ ਕਰ। ਕੁਝ ਭੀ ਮਿੱਟੀ ਜਿੱਡਾ ਵਡਾ ਨਹੀਂ।
English
Fareed, do not slander the dust; noting is as great as dust.
ਜੀਵਦਿਆ ਪੈਰਾ ਤਲੈ; ਮੁਇਆ ਉਪਰਿ ਹੋਇ ॥੧੭॥
jeevadiaa pairaa talai; mueaa upar hoe |17|
Punjabi
ਜਦ ਬੰਦਾ ਜੀਉਂਦਾ ਹੁੰਦਾ ਹੈ, ਇਹ ਉਸ ਦੇ ਪਗਾਂ ਹੇਠ ਹੁੰਦੀ ਹੈ ਤੇ ਜਦ ਉਹ ਮਰ ਜਾਂਦਾ ਹੈ, ਇਹ ਉਸ ਦੇ ਉਤੇ ਹੋ ਜਾਂਦਾ ਹੈ।
English
When we are alive, it is under our feet, and when we are dead, it is above us. ||17||
ਫਰੀਦਾ. ਜਾ ਲਬੁ, ਤਾ ਨੇਹੁ ਕਿਆ; ਲਬੁ. ਤ ਕੂੜਾ ਨੇਹੁ ॥
fareedaa. jaa lab, taa nehu kiaa; lab. ta koorraa nehu |
Punjabi
ਫਰੀਦ! ਜਦ ਲਾਲਚ ਹੈ, ਤਾਂ ਪਿਆਰ ਕੀ ਹੋ ਸਕਦਾ ਹੈ? ਜੇਕਰ ਲਾਲਚ ਹੈ, ਤਾਂ ਝੂਠਾ ਹੈ ਪਿਆਰ।
English
Fareed, when there is greed, what love can there be? When there is greed, love is false.
ਕਿਚਰੁ. ਝਤਿ ਲਘਾਈਐ; ਛਪਰਿ ਤੁਟੈ ਮੇਹੁ ॥੧੮॥
kichar. jhat laghaaeeai; chhapar tuttai mehu |18|
Punjabi
ਟੁਟੀ ਹੋਈ ਛਪਰੀ ਅੰਦਰ ਮੀਂਹ ਵਿੱਚ ਇਨਸਾਨ ਕਿੰਨਾ ਕੁ ਚਿਰ ਵੇਲਾ ਗੁਜਾਰ ਸਕਦਾ ਹੈ।
English
How long can one remain in a thatched hut which leaks when it rains? ||18||
ਫਰੀਦਾ. ਜੰਗਲੁ ਜੰਗਲੁ ਕਿਆ ਭਵਹਿ; ਵਣਿ ਕੰਡਾ ਮੋੜੇਹਿ ॥
fareedaa. jangal jangal kiaa bhaveh; van kanddaa morrehi |
Punjabi
ਫਰੀਦ ਤੂੰ ਬਣ ਬਣ ਅੰਦਰ ਦਰਖਤਾਂ ਦੇ ਕੰਡੇ ਕਿਉਂ ਤੋੜਦਾ ਫਿਰਦਾ ਹੈ?
English
Fareed, why do you wander from jungle to jungle, crashing through the thorny trees?
ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ ॥੧੯॥
vasee rab hiaaleeai; jangal kiaa dtoodtehi |19|
Punjabi
ਸੁਆਮੀ ਦਿਲ ਅੰਦਰ ਵਸਦਾ ਹੈ, ਤਾਂ ਤੂੰ ਉਸ ਨੂੰ ਬਣ ਵਿੱਚ ਕਿਉਂ ਲਭਦਾ ਹੈ?
English
The Lord abides in the heart; why are you looking for Him in the jungle? ||19||
ਫਰੀਦਾ. ਇਨੀ ਨਿਕੀ ਜੰਘੀਐ; ਥਲ ਡੂੰਗਰ ਭਵਿਓਮਿੑ ॥
fareedaa. inee nikee jangheeai; thal ddoongar bhavioma |
Punjabi
ਕਬੀਰ, ਇਨ੍ਹਾਂ ਛੋਟੀਆਂ ਲੱਤਾਂ ਨਾਲ, ਮੈਂ ਮਾਰੂਥਲਾਂ ਅਤੇ ਪਰਬਤਾਂ ਵਿੱਚ ਦੀ ਲੰਘਿਆ ਹਾਂ।
English
Fareed, with these small legs, I crossed deserts and mountains.
ਅਜੁ ਫਰੀਦੈ. ਕੂਜੜਾ; ਸੈ ਕੋਹਾਂ, ਥੀਓਮਿ ॥੨੦॥
aj fareedai. koojarraa; sai kohaan, theeom |20|
Punjabi
ਪਰ ਅੱਜ, ਫਰੀਦ ਲਈ ਉਸ ਦਾ ਕੁੱਜ ਸੈਕੜੇ ਮੀਲਾਂ ਦੇ ਫਾਸਨੇ ਤੇ ਹੋ ਗਿਆ ਹੈ।
English
But today, Fareed, my water jug seems hundreds of miles away. ||20||
ਫਰੀਦਾ. ਰਾਤੀ ਵਡੀਆਂ; ਧੁਖਿ ਧੁਖਿ ਉਠਨਿ ਪਾਸ ॥
fareedaa. raatee vaddeean; dhukh dhukh utthan paas |
Punjabi
ਫਰੀਦਾ, ਲੰਮੀਆਂ ਹਨ ਰਾਤ੍ਰੀਆਂ ਅਤੇ ਦੁਖਦੇ ਅਤੇ ਪੀੜਤ ਹਨ ਮੇਰੇ ਪਾਸੇ।
English
Fareed, the nights are long, and my sides are aching in pain.