Ang 1379
ਧਿਗੁ ਤਿਨੑਾ ਦਾ ਜੀਵਿਆ; ਜਿਨਾ ਵਿਡਾਣੀ ਆਸ ॥੨੧॥
dhig tinaa daa jeeviaa; jinaa viddaanee aas |21|
Punjabi
ਧਿਕਾਰਯੋਗ ਹੈ ਉਨ੍ਹਾਂ ਦਾ ਜੀਵਨ, ਜਿਨ੍ਹਾਂ ਦੀ ਉਮੈਦ ਕਿਸੇ ਹੋਰਸ ਤੇ ਹੈ।
English
Cursed are the lives of those who place their hopes in others. ||21||
ਫਰੀਦਾ. ਜੇ ਮੈ ਹੋਦਾ ਵਾਰਿਆ; ਮਿਤਾ ਆਇੜਿਆਂ ॥
fareedaa. je mai hodaa vaariaa; mitaa aaeirriaan |
Punjabi
ਫਰੀਦ ਜਦ ਮੇਰਾ ਮਿਤ੍ਰ ਆਇਆ ਸੀ, ਜੇਕਰ ਮੈਂ ਉਦੋਂ ਹਾਜਰ ਹੁੰਦਾ, ਮੈਂ ਆਪਣਾ ਆਪ ਉਸ ਤੋਂ ਕੁਰਬਾਨ ਕਰ ਦਿੰਦਾ।
English
Fareed, if I had been there when my friend came, I would have made myself a sacrifice to him.
ਹੇੜਾ ਜਲੈ ਮਜੀਠ ਜਿਉ; ਉਪਰਿ ਅੰਗਾਰਾ ॥੨੨॥
herraa jalai majeetth jiau; upar angaaraa |22|
Punjabi
ਹੁਣ ਮੇਰਾ ਮਾਸ, ਬਲਦੇ ਹੋਏ ਕੋਲਿਆਂ ਉਤੇ ਮਜੀਠ ਦੀ ਮਾਨੰਦ ਮੱਚਦਾ ਹੈ।
English
Now my flesh is burning red on the hot coals. ||22||
ਫਰੀਦਾ. ਲੋੜੈ ਦਾਖ ਬਿਜਉਰੀਆਂ; ਕਿਕਰਿ ਬੀਜੈ ਜਟੁ ॥
fareedaa. lorrai daakh bijaureean; kikar beejai jatt |
Punjabi
ਫਰੀਦ! ਜਿਮੀਦਾਰ ਕਿਕਰ ਬੀਜਦਾ ਹੈ ਅਤੇ ਚਾਹੁੰਦਾ ਹੈ ਬਿਜੋਰ ਦੇਸ ਦੇ ਅੰਗੂਰ।
English
Fareed, the farmer plants acacia trees, and wishes for grapes.
ਹੰਢੈ ਉਂਨ ਕਤਾਇਦਾ; ਪੈਧਾ ਲੋੜੈ ਪਟੁ ॥੨੩॥
handtai un kataaeidaa; paidhaa lorrai patt |23|
Punjabi
ਉਹ ਉਨ ਕਤਾਉਂਦਾ ਫਿਰਦਾ ਹੈ, ਪ੍ਰੰਤੂ ਉਹ ਪਹਿਨਣਾ ਚਾਹੁੰਦਾ ਹੈ ਰੇਸ਼ਮ।
English
He is spinning wool, but he wishes to wear silk. ||23||
ਫਰੀਦਾ. ਗਲੀਏ ਚਿਕੜੁ ਦੂਰਿ ਘਰੁ; ਨਾਲਿ ਪਿਆਰੇ ਨੇਹੁ ॥
fareedaa. galee chikarr door ghar; naal piaare nehu |
Punjabi
ਫਰੀਦ! ਕੂਚੇ ਗਾਰੇ ਨਾਲ ਅਟੇ ਹਨ ਅਤੇ ਬਹੁਤ ਦੂਰ ਹੈ ਗ੍ਰਹਿ ਮੇਰੇ ਪ੍ਰੀਤਮ ਦਾ, ਜਿਸ ਨੂੰ ਮੈਂ ਪਿਆਰ ਕਰਦਾ ਹਾਂ।
English
Fareed, the path is muddy, and the house of my Beloved is so far away.
ਚਲਾ. ਤ ਭਿਜੈ ਕੰਬਲੀ; ਰਹਾਂ. ਤ ਤੁਟੈ ਨੇਹੁ ॥੨੪॥
chalaa. ta bhijai kanbalee; rahaan. ta tuttai nehu |24|
Punjabi
ਜੇਕਰ ਮੈਂ ਜਾਵਾਂ, ਤਦ ਮੇਰੀ ਲੋਈ ਭਿਜ ਜਾਊਗੀ ਤੇ ਜੇਕਰ ਮੈਂ ਘਰ ਹੀ ਰਹਾਂ, ਤਦ ਮੇਰਾ ਪਿਆਰ ਟੁਟ ਜਾਵੇਗਾ।
English
If I go out, my blanket will get soaked, but if I remain at home, then my heart will be broken. ||24||
ਭਿਜਉ ਸਿਜਉ ਕੰਬਲੀ; ਅਲਹ ਵਰਸਉ ਮੇਹੁ ॥
bhijau sijau kanbalee; alah varsau mehu |
Punjabi
ਪ੍ਰੰਤੂ ਪ੍ਰਭੂ ਦੇ ਮੀਂਹ ਦੇ ਪੈਣ ਨਾਲ ਬੇਸ਼ਕ ਮੇਰੀ ਕੰਮਲੀ ਗਿਲੀ ਤੇ ਗਚ ਹੋ ਜਾਵੇ।
English
My blanket is soaked, drenched with the downpour of the Lord's Rain.
ਜਾਇ ਮਿਲਾ ਤਿਨਾ ਸਜਣਾ; ਤੁਟਉ ਨਾਹੀ. ਨੇਹੁ ॥੨੫॥
jaae milaa tinaa sajanaa; tuttau naahee. nehu |25|
Punjabi
ਮੈਂ ਜਾ ਉਸ ਮਿੱਤਰ ਨੂੰ ਮਿਲ ਪਵਾਂਗਾ, ਤਾਂ ਜੋ ਮੇਰਾ ਪਿਆਰ ਟੁਟੇ ਨਾਂ।
English
I am going out to meet my Friend, so that my heart will not be broken. ||25||
ਫਰੀਦਾ. ਮੈ ਭੋਲਾਵਾ ਪਗ ਦਾ; ਮਤੁ ਮੈਲੀ ਹੋਇ ਜਾਇ ॥
fareedaa. mai bholaavaa pag daa; mat mailee hoe jaae |
Punjabi
ਫਰੀਦ ਮੈਨੂੰ ਆਪਣੇ ਸਾਫੇ ਬਾਰੇ ਡਰ ਹੈ ਕਿ ਮਤੇ ਇਹ ਲਿਬੜ ਜਾਵੇ।
English
Fareed, I was worried that my turban might become dirty.
ਗਹਿਲਾ ਰੂਹੁ. ਨ ਜਾਣਈ; ਸਿਰੁ ਭੀ ਮਿਟੀ ਖਾਇ ॥੨੬॥
gahilaa roohu. na jaanee; sir bhee mittee khaae |26|
Punjabi
ਪ੍ਰੰਤੂ ਮੇਰੀ ਜਿੰਦੜੀ ਨੂੰ ਖਬਰ ਨਹੀਂ ਕਿ ਮੇਰੇ ਸੀਸ ਨੂੰ ਭੀ ਮਾਟੀ ਨੇ ਖਾ ਜਾਣਾ ਹੈ।
English
My thoughtless self did not realize that one day, dust will consume my head as well. ||26||
ਫਰੀਦਾ. ਸਕਰ ਖੰਡੁ ਨਿਵਾਤ ਗੁੜੁ; ਮਾਖਿਓੁ ਮਾਂਝਾ ਦੁਧੁ ॥
fareedaa. sakar khandd nivaat gurr; maakhio maanjhaa dudh |
Punjabi
ਫਰੀਦ! ਸ਼ੱਕਰ, ਚੀਨੀ, ਮਿਸਰੀ ਗੁੜ ਸ਼ਹਿਦ ਅਤੇ ਮਹਿੰ ਦਾ ਦੁੱਧ।
English
Fareed: sugar cane, candy, sugar, molasses, honey and buffalo's milk
ਸਭੇ ਵਸਤੂ ਮਿਠੀਆਂ; ਰਬ. ਨ ਪੁਜਨਿ ਤੁਧੁ ॥੨੭॥
sabhe vasatoo mittheean; rab. na pujan tudh |27|
Punjabi
ਇਹ ਸਾਰੀਆਂ ਚੀਜਾਂ ਮਿੱਠੀਆਂ ਹਨ ਪ੍ਰੰਤੂ ਹੇ ਸੁਆਮੀ! ਉਹ ਤੇਰੇ ਬਰਾਬਰ ਨਹੀਂ ਪੁਜਦੀਆਂ।
English
- all these things are sweet, but they are not equal to You. ||27||
ਫਰੀਦਾ. ਰੋਟੀ ਮੇਰੀ ਕਾਠ ਕੀ; ਲਾਵਣੁ ਮੇਰੀ ਭੁਖ ॥
fareedaa. rottee meree kaatth kee; laavan meree bhukh |
Punjabi
ਫਰੀਦ! ਮੇਰੀ ਰੋਟੀ ਲੱਕੜ ਦੀ ਹੈ ਅਤੇ ਖੁਦਿਆਂ ਮੇਰਾ ਸਲੂਣਾ ਹੈ।
English
Fareed, my bread is made of wood, and hunger is my appetizer.
ਜਿਨਾ ਖਾਧੀ ਚੋਪੜੀ; ਘਣੇ ਸਹਨਿਗੇ ਦੁਖ ॥੨੮॥
jinaa khaadhee choparree; ghane sahanige dukh |28|
Punjabi
ਜਿਹੜੇ ਚੋਪੜੀ ਹੋਈ ਰੋਟੀ ਖਾਂਦੇ ਹਨ ਉਹ ਭਾਰੀ ਤਕਲੀਫ ਉਠਾਉਣਗੇ।
English
Those who eat buttered bread, will suffer in terrible pain. ||28||
ਰੁਖੀ ਸੁਖੀ ਖਾਇ ਕੈ; ਠੰਢਾ ਪਾਣੀ ਪੀਉ ॥
rukhee sukhee khaae kai; tthandtaa paanee peeo |
Punjabi
ਤੂੰ ਸਖਤ ਖੁਸ਼ਕ ਰੋਟੀ ਖਾਹ ਅਤੇ ਸਸੀਤਲ ਜਲ ਪਾਨ ਕਰ।
English
Eat dry bread, and drink cold water.
ਫਰੀਦਾ. ਦੇਖਿ ਪਰਾਈ ਚੋਪੜੀ; ਨਾ ਤਰਸਾਏ ਜੀਉ ॥੨੯॥
fareedaa. dekh paraaee choparree; naa tarasaae jeeo |29|
Punjabi
ਫਰੀਦ ਹੋਰਨਾ ਦੀ ਚੋਪੜੀ ਹੋਈ ਵੇਖ ਕੇ ਤੂੰ ਆਪਣਾ ਮਨ ਨੂੰ ਨਾਂ ਲਲਚਾ।
English
Fareed, if you see someone else's buttered bread, do not envy him for it. ||29||
ਅਜੁ. ਨ ਸੁਤੀ ਕੰਤ ਸਿਉ; ਅੰਗੁ ਮੁੜੇ ਮੁੜਿ ਜਾਇ ॥
aj. na sutee kant siau; ang murre murr jaae |
Punjabi
ਮੈਂ ਅੱਜ ਰਾਤ ਆਪਣੇ ਪਤੀ ਦੇ ਨਾਲ ਨਹੀਂ ਸੁੱਤੀ ਅਤੇ ਮੇਰੀ ਦੇਹ ਦੇ ਸਾਰੇ ਅੰਗ ਤੜਫ ਤੜਫ ਜਾਂਦੇ ਹਨ।
English
This night, I did not sleep with my Husband Lord, and now my body is suffering in pain.
ਜਾਇ ਪੁਛਹੁ ਡੋਹਾਗਣੀ; ਤੁਮ ਕਿਉ ਰੈਣਿ ਵਿਹਾਇ ॥੩੦॥
jaae puchhahu ddohaaganee; tum kiau rain vihaae |30|
Punjabi
ਤੂੰ ਜਾ ਕੇ ਛੁਟੜ ਤ੍ਰੀਮਤ ਨੂੰ ਪੁਛ ਲੈ, ਕਿ ਉਸ ਦੀ ਰਾਤ ਕਿਸ ਤਰ੍ਹਾਂ ਬੀਤਦੀ ਹੈ।
English
Go and ask the deserted bride, how she passes her night. ||30||
ਸਾਹੁਰੈ ਢੋਈ. ਨਾ ਲਹੈ; ਪੇਈਐ. ਨਾਹੀ ਥਾਉ ॥
saahurai dtoee. naa lahai; peeeai. naahee thaau |
Punjabi
ਉਸ ਨੂੰ ਆਪਣੇ ਸਹੁਰੇ ਘਰ ਕੋਈ ਪਨਾਹ ਨਹੀਂ ਮਿਲਦੀ ਅਤੇ ਨਾਂ ਹੀ ਕੋਈ ਥਾਂ ਆਪਣੇ ਪੇਕੀ।
English
She finds no place of rest in her father-in-law's home, and no place in her parents' home either.
ਪਿਰੁ ਵਾਤੜੀ. ਨ ਪੁਛਈ; ਧਨ ਸੋਹਾਗਣਿ ਨਾਉ ॥੩੧॥
pir vaatarree. na puchhee; dhan sohaagan naau |31|
Punjabi
ਉਸ ਦਾ ਪਤੀ ਉਸ ਦੀ ਬਾਤ ਹੀ ਨਹੀਂ ਪੁਛਦਾ ਭਾਵੇਂ ਉਹ ਸੁਲੱਖਣੀ ਭਾਗਾਂ ਵਾਲੀ ਪਤਨੀ ਸਮਝੀ ਜਾਂਦੀ ਹੈ।
English
Her Husband Lord does not care for her; what sort of a blessed, happy soul-bride is she? ||31||
ਸਾਹੁਰੈ ਪੇਈਐ ਕੰਤ ਕੀ; ਕੰਤੁ ਅਗੰਮੁ ਅਥਾਹੁ ॥
saahurai peeeai kant kee; kant agam athaahu |
Punjabi
ਏਥੇ ਅਤੇ ਓਥੇ ਪਤਨੀ ਆਪਣੇ ਪਤੀ ਦੀ ਮਲਕੀਅਤ ਹੈ, ਪਤੀ ਜੋ ਪਹੁੰਚ ਤੋਂ ਪਰੇ ਅਤੇ ਬੇਥਾਹ ਹੈ।
English
In her father-in-law's home hereafter, and in her parents' home in this world, she belongs to her Husband Lord. Her Husband is Inaccessible and Unfathomable.
ਨਾਨਕ. ਸੋ ਸੋਹਾਗਣੀ; ਜੁ ਭਾਵੈ ਬੇਪਰਵਾਹ ॥੩੨॥
naanak. so sohaaganee; ju bhaavai beparavaah |32|
Punjabi
ਠਾਨਕ, ਕੇਵਲ ਉਹ ਹੀ ਪ੍ਰਸੰਨ ਪਤਨੀ ਹੈ, ਜੋ ਆਪਣੇ ਮੁਛੰਦਗੀ-ਰਹਿਤ ਸਾਈਂ ਨੂੰ ਚੰਗੀ ਲਗਦੀ ਹੈ।
English
O Nanak, she is the happy soul-bride, who is pleasing to her Carefree Lord. ||32||
ਨਾਤੀ ਧੋਤੀ ਸੰਬਹੀ; ਸੁਤੀ ਆਇ ਨਚਿੰਦੁ ॥
naatee dhotee sanbahee; sutee aae nachind |
Punjabi
ਨ੍ਹਾ, ਧੋ ਅਤੇ ਆਪਣੇ ਆਪ ਨੂੰ ਸ਼ਿੰਗਾਰ ਕੇ ਉਹ ਆ ਕੇ ਬੇਫਿਕਰ ਹੋ ਸੋ ਜਾਂਦੀ ਹੈ।
English
Bathing, washing and decorating herself, she comes and sleeps without anxiety.
ਫਰੀਦਾ. ਰਹੀ ਸੁ ਬੇੜੀ ਹਿੰਙੁ ਦੀ; ਗਈ ਕਥੂਰੀ ਗੰਧੁ ॥੩੩॥
fareedaa. rahee su berree hing dee; gee kathooree gandh |33|
Punjabi
ਫਰੀਦ! ਉਹ ਹਿੰਙ ਦੇ ਨਾਲ ਲਿਬੜੀ ਹੋਈ ਰਹਿੰਦੀ ਹੈ ਅਤੇ ਕਸਤੂਰੀ ਦੀ ਮਹਿਕ ਉਸ ਕੋਲੋ ਚਲੀ ਜਾਂਦੀ ਹੈ।
English
Fareed, she still smells like asafoetida; the fragrance of musk is gone. ||33||
ਜੋਬਨ ਜਾਂਦੇ. ਨਾ ਡਰਾਂ; ਜੇ ਸਹ ਪ੍ਰੀਤਿ. ਨ ਜਾਇ ॥
joban jaande. naa ddaraan; je seh preet. na jaae |
Punjabi
ਮੈਂ ਆਪਣੀ ਜੁਆਨੀ ਟੁਰ ਜਾਣ ਤੋਂ ਨਹੀਂ ਡਰਦੀ, ਜੇਕਰ ਮੇਰੇ ਪਤੀ ਦਾ ਧਿਆਨ ਮੇਰੇ ਪਾਸੋਂ ਨਾਂ ਜਾਵੇ।
English
I am not afraid of losing my youth, as long as I do not lose the Love of my Husband Lord.
ਫਰੀਦਾ. ਕਿਤਂੀ ਜੋਬਨ ਪ੍ਰੀਤਿ ਬਿਨੁ; ਸੁਕਿ ਗਏ ਕੁਮਲਾਇ ॥੩੪॥
fareedaa. kitanee joban preet bin; suk ge kumalaae |34|
Punjabi
ਫਰੀਦ! ਕ੍ਰੋੜਾਂ ਹੀ ਜੁਆਨੀਆਂ ਪ੍ਰਭੂ ਦੇ ਪਿਆਰ ਦੇ ਬਗੈਰ, ਮੁਰਝਾ ਕੇ ਸੁਕ ਸੜ ਗਈਆਂ ਹਨ।
English
Fareed, so many youths, without His Love, have dried up and withered away. ||34||
ਫਰੀਦਾ. ਚਿੰਤ ਖਟੋਲਾ ਵਾਣੁ ਦੁਖੁ; ਬਿਰਹਿ ਵਿਛਾਵਣ ਲੇਫੁ ॥
fareedaa. chint khattolaa vaan dukh; bireh vichhaavan lef |
Punjabi
ਫਰੀਦਾ, ਫਿਕਰ ਚਿੰਤਾ ਮੇਰੀ ਮੰਜੀ ਹੈ, ਤਕਲੀਫ ਮੇਰਾ ਬਾਣ ਅਤੇ ਵਾਹਿਗੁਰੂ ਨਾਲੋ ਵਿਛੋੜੇ ਦਾ ਦੁਖ ਮੇਰਾ ਬਿਸਤਰਾ ਅਤੇ ਰਜਾਈ।
English
Fareed, anxiety is my bed, pain is my mattress, and the pain of separation is my blanket and quilt.
ਏਹੁ ਹਮਾਰਾ ਜੀਵਣਾ; ਤੂ ਸਾਹਿਬ ਸਚੇ ਵੇਖੁ ॥੩੫॥
ehu hamaaraa jeevanaa; too saahib sache vekh |35|
Punjabi
ਇਹ ਹੈ ਮੇਰੀ ਜਿੰਦਗੀ, ਤੂੰ ਦੇਖ ਹੇ ਮੇਰੇ ਸੱਚੇ ਸੁਆਮੀ!
English
Behold, this is my life, O my True Lord and Master. ||35||
ਬਿਰਹਾ ਬਿਰਹਾ ਆਖੀਐ; ਬਿਰਹਾ ਤੂ ਸੁਲਤਾਨੁ ॥
birahaa birahaa aakheeai; birahaa too sulataan |
Punjabi
ਲੋਕ ਪ੍ਰਭੂ ਦੇ ਪ੍ਰੇਮ ਅਤੇ ਇਸ ਦੀਆਂ ਤਕਲੀਫਾ ਦੀਆਂ ਗੱਲਾ ਕਰਦੇ ਹਨ। ਹੇ ਪ੍ਰਭੂ ਦੇ ਪ੍ਰੇਮ! ਤੂੰ ਸਾਰਿਆਂ ਦਾ ਪਾਤਿਸ਼ਾਹ ਹੈ।
English
Many talk of the pain and suffering of separation; O pain, you are the ruler of all.
ਫਰੀਦਾ. ਜਿਤੁ ਤਨਿ ਬਿਰਹੁ, ਨ ਊਪਜੈ; ਸੋ ਤਨੁ ਜਾਣੁ ਮਸਾਨੁ ॥੩੬॥
fareedaa. jit tan birahu, na aoopajai; so tan jaan masaan |36|
Punjabi
ਫਰੀਦ ਜਿਸ ਦੇਹ ਅੰਦਰ ਪ੍ਰਭੂ ਦਾ ਪ੍ਰੇਮ ਉਤਪੰਨ ਨਹੀਂ ਹੁੰਦਾ ਉਸ ਦੇਹ ਨੂੰ ਤੂੰ ਸ਼ਮਸ਼ਾਨ ਭੂਮੀ ਹੀ ਸਮਝ।
English
Fareed, that body, within which love of the Lord does not well up - look upon that body as a cremation ground. ||36||
ਫਰੀਦਾ. ਏ ਵਿਸੁ ਗੰਦਲਾ; ਧਰੀਆਂ ਖੰਡੁ ਲਿਵਾੜਿ ॥
fareedaa. e vis gandalaa; dhareean khandd livaarr |
Punjabi
ਫਰੀਦ! ਇਹ ਸੁਆਦ ਜ਼ਹਿਰੀਲੀਆਂ ਗੋਭਾ ਚੀਨੀ ਨਾਲ ਲਿਪ ਕੇ ਰਖੀਆਂ ਹੋਈਆਂ ਹਨ।
English
Fareed, these are poisonous sprouts coated with sugar.
ਇਕਿ ਰਾਹੇਦੇ ਰਹਿ ਗਏ; ਇਕਿ. ਰਾਧੀ ਗਏ ਉਜਾੜਿ ॥੩੭॥
eik raahede reh ge; ik. raadhee ge ujaarr |37|
Punjabi
ਕਈ ਪਾਪ ਬੀਜਦੇ ਬੀਜਦੇ ਮਰ ਜਾਂਦੇ ਹਨ ਅਤੇ ਕਈ ਉਨ੍ਹਾਂ ਨੂੰ ਵਢਦੇ ਤੇ ਕਮਾਉਂਦੇ ਉਜੜ ਗਏ ਹਨ।
English
Some die planting them, and some are ruined, harvesting and enjoying them. ||37||
ਫਰੀਦਾ. ਚਾਰਿ ਗਵਾਇਆ ਹੰਢਿ ਕੈ; ਚਾਰਿ ਗਵਾਇਆ ਸੰਮਿ ॥
fareedaa. chaar gavaaeaa handt kai; chaar gavaaeaa sam |
Punjabi
ਫਰੀਦ! ਇਨਸਾਨ ਦਿਨ ਦੇ ਚਾਰ ਪਹਿਰ ਤੁਰਨ ਫਿਰਨ ਵਿੱਚ ਵੰਞਾ ਲੈਂਦੇ ਹਨ ਅਤੇ ਰਾਤ ਦੇ ਚਾਰ ਸੋਣ ਵਿੱਚ।
English
Fareed, the hours of the day are lost wandering around, and the hours of the night are lost in sleep.
ਲੇਖਾ ਰਬੁ ਮੰਗੇਸੀਆ; ਤੂ ਆਂਹੋ ਕੇਰ੍ਹੇ ਕੰਮਿ ॥੩੮॥
lekhaa rab mangeseea; too aanho kerhe kam |38|
Punjabi
ਵਾਹਿਗੁਰੂ ਤੇਰੇ ਕੋਲੋ ਤੇਰਾ ਹਿਸਾਬ-ਕਿਤਾਬ ਮੰਗੇਗਾ ਅਤੇ ਤੈਨੂੰ ਪੁਛੇਗਾ ਕਿ ਤੂੰ ਕਿਹੜੇ ਕੰਮ ਲਈ ਜਗ ਵਿੱਚ ਆਇਆ ਸੈਂ?
English
God will call for your account, and ask you why you came into this world. ||38||
ਫਰੀਦਾ. ਦਰਿ ਦਰਵਾਜੈ ਜਾਇ ਕੈ; ਕਿਉ ਡਿਠੋ ਘੜੀਆਲੁ ॥
fareedaa. dar daravaajai jaae kai; kiau ddittho gharreeaal |
Punjabi
ਫਰੀਦਾ, ਕਚਹਿਰੀ ਦੇ ਬੂਹੇ ਤੇ ਜਾ ਕੇ ਤੂੰ ਟੱਲ ਨੂੰ ਕਿਉਂ ਨਹੀਂ ਦੇਖਿਆ?
English
Fareed, you have gone to the Lord's Door. Have you seen the gong there?
ਏਹੁ ਨਿਦੋਸਾਂ ਮਾਰੀਐ; ਹਮ ਦੋਸਾਂ ਦਾ ਕਿਆ ਹਾਲੁ ॥੩੯॥
ehu nidosaan maareeai; ham dosaan daa kiaa haal |39|
Punjabi
ਇਹ ਬੇਗੁਨਾਹਾ ਮਾਰਿਆ ਜਾਂਦਾ ਹੈ, ਸਾਡੀ, ਗੁਨਾਹਗਾਰਾਂ ਦੀ ਕੀ ਹਾਲਤ ਹੋਊਗੀ?
English
This blameless object is being beaten - imagine what is in store for us sinners! ||39||
ਘੜੀਏ ਘੜੀਏ ਮਾਰੀਐ; ਪਹਰੀ ਲਹੈ ਸਜਾਇ ॥
gharree gharree maareeai; paharee lahai sajaae |
Punjabi
ਹਰ ਘੜੀ ਇਹ ਕੁਟਿਆ ਜਾਂਦਾ ਹੈ ਅਤੇ ਹਰ ਪਹਿਰ ਇਸ ਨੂੰ ਡੰਡ ਮਿਲਦਾ ਹੈ।
English
Each and every hour, it is beaten; it is punished every day.
ਸੋ ਹੇੜਾ, ਘੜੀਆਲ ਜਿਉ; ਡੁਖੀ ਰੈਣਿ ਵਿਹਾਇ ॥੪੦॥
so herraa, gharreeaal jiau; ddukhee rain vihaae |40|
Punjabi
ਸੁੰਦਰ ਦੇਹ ਟੱਲ ਦੀ ਮਾਨੰਦ ਹੈ ਅਤੇ ਤਕਲੀਫ ਅੰਦਰ ਰਾਤ੍ਰੀ ਨੂੰ ਬਿਤਾਉਂਦੀ ਹੈ।
English
This beautiful body is like the gong; it passes the night in pain. ||40||