Ang 1381
ਸਾਈ ਜਾਇ ਸਮੑਾਲਿ; ਜਿਥੈ ਹੀ ਤਉ ਵੰਞਣਾ ॥੫੮॥
saaee jaae samaal; jithai hee tau vanyanaa |58|
Punjabi
ਤੂੰ ਉਸ ਜਗ੍ਹਾ ਨੂੰ ਚੇਤੇ ਰਖ, ਜਿਥੇ ਤੂੰ ਜਾਣਾ ਹੈ।
English
Remember that place where you must go. ||58||
ਫਰੀਦਾ. ਜਿਨੑੀ ਕੰਮੀ ਨਾਹਿ ਗੁਣ; ਤੇ ਕੰਮੜੇ ਵਿਸਾਰਿ ॥
fareedaa. jinaee kamee naeh gun; te kamarre visaar |
Punjabi
ਫਰੀਦ! ਜਿਨ੍ਹਾਂ ਕੰਮਾਂ-ਕਾਜਾ ਦਾ ਕੋਈ ਫਾਇਦਾ ਨਹੀਂ, ਤੂੰ ਉਨ੍ਹਾਂ ਕੰਮਾਂ-ਕਾਜਾਂ ਨੂੰ ਤਿਆਗ ਦੇ,
English
Fareed, those deeds which do not bring merit - forget about those deeds.
ਮਤੁ ਸਰਮਿੰਦਾ ਥੀਵਹੀ; ਸਾਂਈ ਦੈ ਦਰਬਾਰਿ ॥੫੯॥
mat saramindaa theevahee; saanee dai darabaar |59|
Punjabi
ਮਤੇ ਤੈਨੂੰ ਸੁਆਮੀ ਦੀ ਕਚਹਿਰੀ ਅੰਦਰ ਸ਼ਰਮਿੰਦਗੀ ਉਠਾਉਣੀ ਪਵੇ।
English
Otherwise, you shall be put to shame, in the Court of the Lord. ||59||
ਫਰੀਦਾ. ਸਾਹਿਬ ਦੀ ਕਰਿ ਚਾਕਰੀ; ਦਿਲ ਦੀ ਲਾਹਿ ਭਰਾਂਦਿ ॥
fareedaa. saahib dee kar chaakaree; dil dee laeh bharaand |
Punjabi
ਫਰੀਦ! ਤੂੰ ਆਪਣੇ ਸੁਆਮੀ ਦੀ ਟਹਿਲ ਸੇਵਾ ਕਮਾ ਅਤੇ ਆਪਣੇ ਮਨ ਦੇ ਭਰਮ ਨੂੰ ਦੂਰ ਕਰ ਦੇ।
English
Fareed, work for your Lord and Master; dispel the doubts of your heart.
ਦਰਵੇਸਾਂ ਨੋ ਲੋੜੀਐ; ਰੁਖਾਂ ਦੀ ਜੀਰਾਂਦਿ ॥੬੦॥
daravesaan no lorreeai; rukhaan dee jeeraand |60|
Punjabi
ਸੰਤਾਂ ਨੂੰ ਬਿਰਛਾ ਵਰਗਾ ਜੇਰਾ ਰਖਣਾ ਚਾਹੀਦਾ ਹੈ।
English
The dervishes, the humble devotees, have the patient endurance of trees. ||60||
ਫਰੀਦਾ. ਕਾਲੇ ਮੈਡੇ ਕਪੜੇ; ਕਾਲਾ ਮੈਡਾ ਵੇਸੁ ॥
fareedaa. kaale maidde kaparre; kaalaa maiddaa ves |
Punjabi
ਫਰੀਦ! ਸਿਆਹ ਹਨ ਮੇਰੇ ਬਸਤਰ ਅਤੇ ਸਿਆਹ ਮੇਰਾ ਪਹਿਰਾਵਾ।
English
Fareed, my clothes are black, and my outfit is black.
ਗੁਨਹੀ ਭਰਿਆ, ਮੈ ਫਿਰਾ; ਲੋਕੁ ਕਹੈ ਦਰਵੇਸੁ ॥੬੧॥
gunahee bhariaa, mai firaa; lok kahai daraves |61|
Punjabi
ਪਾਪਾਂ ਨਾਲ ਲਿਬੜਿਆ ਹੋਇਆ ਮੈਂ ਫਿਰਦਾ ਹਾਂ ਅਤੇ ਲੋਕੀਂ ਮੈਨੂੰ ਸਾਧੂ ਆਖਦੇ ਹਨ।
English
I wander around full of sins, and yet people call me a dervish - a holy man. ||61||
ਤਤੀ ਤੋਇ. ਨ ਪਲਵੈ; ਜੇ ਜਲਿ ਟੁਬੀ ਦੇਇ ॥
tatee toe. na palavai; je jal ttubee dee |
Punjabi
ਜਿਹੜੀ ਫਸਲ ਪਾਣੀ ਨੇ ਸਾੜ ਸੁਟੀ ਹੁੰਦੀ ਹੈ, ਉਹ ਪ੍ਰਫੁਲਤ ਨਹੀਂ ਹੁੰਦੀ, ਭਾਵੇਂ ਉਸ ਨੂੰ ਪਾਣੀ ਵਿੱਚ ਡੁਬੋ ਰਖੀਏ।
English
The crop which is burnt will not bloom, even if it is soaked in water.
ਫਰੀਦਾ. ਜੋ ਡੋਹਾਗਣਿ ਰਬ ਦੀ; ਝੂਰੇਦੀ ਝੂਰੇਇ ॥੬੨॥
fareedaa. jo ddohaagan rab dee; jhooredee jhooree |62|
Punjabi
ਫਰੀਦ ਜੋ ਵਾਹਿਗੁਰੂ ਦੀ ਤਿਆਗੀ ਹੋਈ ਹੈ, ਉਹ ਪਛਤਾਉਂਦੀ ਤੇ ਅਫਸੋਸ ਕਰਦੀ ਰਹਿੰਦੀ ਹੈ।
English
Fareed, she who is forsaken by her Husband Lord, grieves and laments. ||62||
ਜਾਂ ਕੁਆਰੀ ਤਾ ਚਾਉ; ਵੀਵਾਹੀ ਤਾਂ ਮਾਮਲੇ ॥
jaan kuaaree taa chaau; veevaahee taan maamale |
Punjabi
ਜਦ ਕੁੜੀ ਅਣ-ਵਿਆਹੀ ਹੁੰਦੀ ਹੈ, ਤਦ ਉਹ ਚਾਅ ਨਾਲ ਭਰੀ ਹੁੰਦੀ ਹੈ ਅਤੇ ਜਦ ਉਹ ਵਿਆਹੀ ਜਾਂਦੀ ਹੈ, ਤਦ ਉਸਦੇ ਦੁਖੜੇ ਸ਼ੁਰੂ ਹੋ ਜਾਂਦੇ ਹਨ।
English
When she is a virgin, she is full of desire; but when she is married, then her troubles begin.
ਫਰੀਦਾ. ਏਹੋ ਪਛੋਤਾਉ; ਵਤਿ ਕੁਆਰੀ. ਨ ਥੀਐ ॥੬੩॥
fareedaa. eho pachhotaau; vat kuaaree. na theeai |63|
Punjabi
ਫਰੀਦ ਫਿਰ ਉਸ ਨੂੰ ਇਹ ਝੁਰੇਵਾਂ ਰਹਿੰਦਾ ਹੈ, ਕਿ ਉਹ ਮੁੜ ਕੇ ਅਣ ਵਿਆਹੀ ਨਹੀਂ ਹੋ ਸਕਦੀ।
English
Fareed, she has this one regret, that she cannot be a virgin again. ||63||
ਕਲਰ ਕੇਰੀ ਛਪੜੀ; ਆਇ ਉਲਥੇ ਹੰਝ ॥
kalar keree chhaparree; aae ulathe hanjh |
Punjabi
ਹੰਸ ਸਲੂਣੇ, ਪਾਣੀ ਦੇ ਛੋਟੇ ਜੇਹੇ ਟੋਪੇ ਵਿੱਚ ਆ ਉਤਰੇ ਹਨ।
English
The swans have landed in a small pond of salt water.
ਚਿੰਜੂ ਬੋੜਨਿੑ ਨਾ ਪੀਵਹਿ; ਉਡਣ ਸੰਦੀ ਡੰਝ ॥੬੪॥
chinjoo borrana naa peeveh; uddan sandee ddanjh |64|
Punjabi
ਉਹ ਆਪਣੀਆਂ ਚੁੰਝਾ ਡੋਬਦੇ ਹਨ, ਪਰ ਪੀਦੇ ਨਹੀਂ। ਤਰੇਹ ਦੇ ਮਾਰੇ ਉਹ ਉਡ ਜਾਂਦੇ ਹਨ।
English
They dip in their bills, but do not drink; they fly away, still thirsty. ||64||
ਹੰਸੁ ਉਡਰਿ ਕੋਧ੍ਰੈ ਪਇਆ; ਲੋਕੁ ਵਿਡਾਰਣਿ ਜਾਇ ॥
hans uddar kodhrai peaa; lok viddaaran jaae |
Punjabi
ਉਡ ਕੇ ਹੰਸ ਜਵਾਂ ਦੀ ਪੈਲੀ ਤੇ ਜਾ ਉਤਰਦੇ ਹਨ ਅਤੇ ਬੰਦੇ ਉਨ੍ਹਾਂ ਨੂੰ ਪਰੇ ਹਟਾਉਣ ਲਈ ਜਾਂਦੇ ਹਨ।
English
The swans fly away, and land in the fields of grain. The people go to chase them away.
ਗਹਿਲਾ ਲੋਕੁ. ਨ ਜਾਣਦਾ; ਹੰਸੁ. ਨ ਕੋਧ੍ਰਾ ਖਾਇ ॥੬੫॥
gahilaa lok. na jaanadaa; hans. na kodhraa khaae |65|
Punjabi
ਬੇਖਬਰ ਪ੍ਰਾਣੀ ਨਹੀਂ ਜਾਣਦੇ ਕਿ ਹੰਸ ਮੋਟੇ ਅਨਾਜ ਨੂੰ ਨਹੀਂ ਖਾਂਦਾ।
English
The thoughtless people do not know, that the swans do not eat the grain. ||65||
ਚਲਿ ਚਲਿ ਗਈਆਂ ਪੰਖੀਆਂ; ਜਿਨੑੀ ਵਸਾਏ ਤਲ ॥
chal chal geean pankheean; jinaee vasaae tal |
Punjabi
ਪੰਛੀ ਜੋ ਤਾਲਾਬ ਤੇ ਵਸਦੇ ਸਨ, ਉਡਾਰੀ ਮਾਰ ਗਏ ਹਨ।
English
The birds which lived in the pools have flown away and left.
ਫਰੀਦਾ. ਸਰੁ ਭਰਿਆ, ਭੀ ਚਲਸੀ; ਥਕੇ ਕਵਲ ਇਕਲ ॥੬੬॥
fareedaa. sar bhariaa, bhee chalasee; thake kaval ikal |66|
Punjabi
ਫਰੀਦ! ਲਬਾ-ਲਬ ਭਰੀ ਹੋਈ ਝੀਲ ਭੀ ਟੁਰ ਜਾਏਗੀ ਅਤੇ ਕੇਵਲ ਕੰਵਲ ਦੇ ਫੁਲ ਹੀ ਰਹਿ ਜਾਣਗੇ।
English
Fareed, the overflowing pool shall also pass away, and only the lotus flowers shall remain. ||66||
ਫਰੀਦਾ. ਇਟ ਸਿਰਾਣੇ, ਭੁਇ ਸਵਣੁ; ਕੀੜਾ ਲੜਿਓ ਮਾਸਿ ॥
fareedaa. itt siraane, bhue savan; keerraa larrio maas |
Punjabi
ਫਰੀਦ ਟਿਕ ਤੇਰਾ ਸਰਾਹਣਾ ਹੋਵੇਗਾ, ਧਰਤੀ ਤੇਰੇ ਸਾਉਣ ਲਈ ਵਿਛਾਉਣਾ ਅਤੇ ਕਿਰਮ ਤੇਰੇ ਮਾਸ ਨੂੰ ਖਾਣਗੇ।
English
Fareed, a stone will be your pillow, and the earth will be your bed. The worms shall eat into your flesh.
ਕੇਤੜਿਆ ਜੁਗ ਵਾਪਰੇ; ਇਕਤੁ ਪਇਆ ਪਾਸਿ ॥੬੭॥
ketarriaa jug vaapare; ikat peaa paas |67|
Punjabi
ਤੈਨੂੰ ਇਕ ਪਾਸੇ ਪਏ ਹੋਏ ਨੂੰ ਅਨੇਕਾਂ ਹੀ ਜੁਗ ਬੀਤ ਜਾਣਗੇ।
English
Countless ages will pass, and you will still be lying on one side. ||67||
ਫਰੀਦਾ. ਭੰਨੀ ਘੜੀ ਸਵੰਨਵੀ; ਟੁਟੀ ਨਾਗਰ ਲਜੁ ॥
fareedaa. bhanee gharree savanavee; ttuttee naagar laj |
Punjabi
ਫਰੀਦ! ਸਰੀਰ ਦਾ ਸੋਹਣਾ ਸੁਨੱਖਾ ਘੜਾ ਟੁਟ ਜਾਵੇਗਾ ਅਤੇ ਸੁਆਸ ਦਾ ਸ਼੍ਰੇਸ਼ਟ ਰੱਸਾ ਟੁਕਿਆ ਜਾਵੇਗਾ।
English
Fareed, your beautiful body shall break apart, and the subtle thread of the breath shall be snapped.
ਅਜਰਾਈਲੁ ਫਰੇਸਤਾ; ਕੈ ਘਰਿ ਨਾਠੀ ਅਜੁ ॥੬੮॥
ajaraaeel faresataa; kai ghar naatthee aj |68|
Punjabi
ਅਜਰਾਈਲ, ਮੌਤ ਦਾ ਦੂਤ, ਅੱਜ ਕੀਹਦੇ ਗ੍ਰਹਿ ਵਿੱਚ ਪ੍ਰਾਹੁਣਾ ਹੋਵੇਗਾ?
English
In which house will the Messenger of Death be a guest today? ||68||
ਫਰੀਦਾ. ਭੰਨੀ ਘੜੀ ਸਵੰਨਵੀ; ਟੂਟੀ ਨਾਗਰ ਲਜੁ ॥
fareedaa. bhanee gharree savanavee; ttoottee naagar laj |
Punjabi
ਫਰੀਦ ਦੇਹ ਦੀ ਸੁੰਦਰ ਮਟਕੀ ਫੁਟ ਜਾਉਗੀ ਅਤੇ ਸੁਆਸ ਦਾ ਸ਼੍ਰੇਸ਼ਟ ਰੱਸਾ ਟੁਟ ਜਾਵੇਗਾ।
English
Fareed, your beautiful body shall break apart, and the subtle thread of the breath shall be snapped.
ਜੋ ਸਜਣ. ਭੁਇ ਭਾਰੁ ਥੇ; ਸੇ. ਕਿਉ ਆਵਹਿ ਅਜੁ ॥੬੯॥
jo sajan. bhue bhaar the; se. kiau aaveh aj |69|
Punjabi
ਜਿਹੜੇ ਮ੍ਰਿਤ, ਧਰਤੀ ਉਤੇ ਬੋਝ ਸਨ, ਉਹ ਅੱਜ ਕਿਸ ਤਰ੍ਹਾਂ ਵਾਪਸ ਆ ਸਕਦੇ ਹਨ?
English
Those friends who were a burden on the earth - how can they come today? ||69||
ਫਰੀਦਾ. ਬੇ ਨਿਵਾਜਾ ਕੁਤਿਆ; ਏਹ. ਨ ਭਲੀ ਰੀਤਿ ॥
fareedaa. be nivaajaa kutiaa; eeh. na bhalee reet |
Punjabi
ਹੇ ਅਰਦਾਸ-ਵਿਹੁਣ ਕੂਕਰ, ਫਰੀਦ! ਚੰਗੀ ਨਹੀਂ ਤੇਰੀ ਇਹ ਆਦਤ।
English
Fareed: O faithless dog, this is not a good way of life.
ਕਬਹੀ ਚਲਿ. ਨ ਆਇਆ; ਪੰਜੇ ਵਖਤ ਮਸੀਤਿ ॥੭੦॥
kabahee chal. na aaeaa; panje vakhat maseet |70|
Punjabi
ਤੂੰ ਕਦੇ ਭੀ ਨਮਾਜ਼ ਲਈ ਪੰਜੇ ਵਕਤ ਮਸਜਦ ਨੂੰ ਨਹੀਂ ਆਇਆ।
English
You never come to the mosque for your five daily prayers. ||70||
ਉਠੁ ਫਰੀਦਾ, ਉਜੂ ਸਾਜਿ; ਸੁਬਹ ਨਿਵਾਜ ਗੁਜਾਰਿ ॥
autth fareedaa, ujoo saaj; subah nivaaj gujaar |
Punjabi
ਖੜਾ ਹੋ, ਓ ਫਰੀਦ! ਉਜੂ ਕਰ ਅਤੇ ਸਵੇਰ ਦੀ ਨਮਾਜ ਪੜ੍ਹ।
English
Rise up, Fareed, and cleanse yourself; chant your morning prayer.
ਜੋ ਸਿਰੁ ਸਾਂਈ. ਨਾ ਨਿਵੈ; ਸੋ ਸਿਰੁ ਕਪਿ ਉਤਾਰਿ ॥੭੧॥
jo sir saanee. naa nivai; so sir kap utaar |71|
Punjabi
ਜਿਹੜਾ ਸੀਸ, ਸੁਆਮੀ ਮੂਹਰੇ ਨਹੀਂ ਨਿਉਂਦਾ, ਤੂੰ ਉਹ ਸੀਸ ਨੂੰ ਵਢ ਕੇ ਲਾਹ ਸੁਟ।
English
The head which does not bow to the Lord - chop off and remove that head. ||71||
ਜੋ ਸਿਰੁ ਸਾਈ. ਨਾ ਨਿਵੈ; ਸੋ ਸਿਰੁ ਕੀਜੈ ਕਾਂਇ ॥
jo sir saaee. naa nivai; so sir keejai kaane |
Punjabi
ਜਿਹੜਾ ਸਿਰ, ਸੁਆਮੀ ਮੁਹਰੇ ਨਹੀਂ ਝੁਕਦਾ, ਉਸ ਸਿਰ ਦਾ ਕੀ ਕੀਤਾ ਜਾਵੇ?
English
That head which does not bow to the Lord - what is to be done with that head?
ਕੁੰਨੇ ਹੇਠਿ ਜਲਾਈਐ; ਬਾਲਣ ਸੰਦੈ ਥਾਇ ॥੭੨॥
kune hetth jalaaeeai; baalan sandai thaae |72|
Punjabi
ਤੂੰ ਇਸ ਨੂੰ ਈਧਨ ਦੀ ਜਗ੍ਹਾਂ ਤੇ ਮਿਟੀ ਦੇ ਭਾਂਡੇ ਥੱਲੇ ਸਾੜ ਸੁਟ।
English
Put it in the fireplace, instead of firewood. ||72||
ਫਰੀਦਾ. ਕਿਥੈ ਤੈਡੇ ਮਾਪਿਆ; ਜਿਨੑੀ ਤੂ ਜਣਿਓਹਿ ॥
fareedaa. kithai taidde maapiaa; jinaee too janiohi |
Punjabi
ਫਰੀਦ! ਕਿਥੇ ਹਨ ਅੱਜ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ?
English
Fareed, where are your mother and father, who gave birth to you?
ਤੈ ਪਾਸਹੁ ਓਇ ਲਦਿ ਗਏ; ਤੂੰ ਅਜੈ. ਨ ਪਤੀਣੋਹਿ ॥੭੩॥
tai paasahu oe lad ge; toon ajai. na pateenohi |73|
Punjabi
ਤੇਰੇ ਕੋਲੋ, ਉਹ ਕੂਚ ਕਰ ਗਏ ਹਨ। ਤਾਂ ਭੀ ਤੈਨੂੰ ਯਕੀਨ ਨਹੀਂ ਆਇਆ ਕਿ ਤੂੰ ਭੀ ਮਰ ਵੰਞਣਾ ਹੈ।
English
They have left you, but even so, you are not convinced that you shall also have to go. ||73||
ਫਰੀਦਾ. ਮਨੁ ਮੈਦਾਨੁ ਕਰਿ; ਟੋਏ ਟਿਬੇ ਲਾਹਿ ॥
fareedaa. man maidaan kar; ttoe ttibe laeh |
Punjabi
ਫਰੀਦ ਤੂੰ ਆਪਣੇ ਚਿੱਤ ਨੂੰ ਪਧਰ ਕਰ ਦੇ ਅਤੇ ਇਸ ਦੇ ਨਿਵਾਣਾ ਤੇ ਉਚਾਣਾ ਨੂੰ ਹਮਵਾਰ ਕਰ ਦੇ।
English
Fareed, flatten out your mind; smooth out the hills and valleys.
ਅਗੈ ਮੂਲਿ. ਨ ਆਵਸੀ; ਦੋਜਕ ਸੰਦੀ ਭਾਹਿ ॥੭੪॥
agai mool. na aavasee; dojak sandee bhaeh |74|
Punjabi
ਏਦੂੰ ਮਗਰੋ ਨਰਕ ਦੀ ਅੱਗ ਕਦਾਚਿਤ ਤੇਰੇ ਨੇੜੇ ਨਹੀਂ ਆਵੇਗੀ।
English
Hereafter, the fires of hell shall not even approach you. ||74||
ਮਹਲਾ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਫਰੀਦਾ. ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥
fareedaa. khaalak khalak meh; khalak vasai rab maeh |
Punjabi
ਫਰੀਦ! ਰਚਨਹਾਰ ਰਚਨਾ ਅੰਦਰ ਵਸਦਾ ਹੈ ਅਤੇ ਰਚਨਾ ਰਚਣਹਾਰ ਅੰਦਰ ਵਸਦੀ ਹੈ।
English
Fareed, the Creator is in the Creation, and the Creation abides in God.
ਮੰਦਾ. ਕਿਸ ਨੋ ਆਖੀਐ; ਜਾਂ. ਤਿਸੁ ਬਿਨੁ ਕੋਈ ਨਾਹਿ ॥੭੫॥
mandaa. kis no aakheeai; jaan. tis bin koee naeh |75|
Punjabi
ਅਸੀਂ ਕੀਹਨੂੰ ਮਾੜਾ ਕਹੀਏ, ਜਦ ਕਿ ਉਸ ਦੇ ਬਗੇਰ ਹੋਰ ਕੋਈ ਹੈ ਨਹੀਂ।
English
Whom can we call bad? There is none without Him. ||75||
ਫਰੀਦਾ. ਜਿ ਦਿਹਿ ਨਾਲਾ ਕਪਿਆ; ਜੇ ਗਲੁ ਕਪਹਿ ਚੁਖ ॥
fareedaa. ji dihi naalaa kapiaa; je gal kapeh chukh |
Punjabi
ਫਰੀਦ! ਜੇਕਰ ਜਿਸ ਦਿਨ ਮੇਰਾ ਨਾੜੂਆਂ ਵਢਿਆ ਸੀ, ਜੇ ਉਸ ਦਿਨ ਮੇਰਾ ਗਦ ਭੀ ਭੋਰਾ ਭਰ ਵੱਢ ਦਿੱਤਾ ਜਾਂਦਾ,
English
Fareed, if on that day when my umbilical cord was cut, my throat had been cut instead,
ਪਵਨਿ. ਨ ਇਤੀ ਮਾਮਲੇ; ਸਹਾਂ ਨ. ਇਤੀ ਦੁਖ ॥੭੬॥
pavan. na itee maamale; sahaan na. itee dukh |76|
Punjabi
ਮੈਨੂੰ ਐਨੀਆਂ ਤਕਲੀਫਾਂ ਨਾਂ ਵਾਪਰਦੀਆਂ, ਨਾਂ ਹੀ ਮੈਂ ਐਨੇ ਦੁਖੜੇ ਉਠਾਉਂਦਾ।
English
I would not have fallen into so many troubles, or undergone so many hardships. ||76||
ਚਬਣ ਚਲਣ ਰਤੰਨ; ਸੇ ਸੁਣੀਅਰ ਬਹਿ ਗਏ ॥
chaban chalan ratan; se suneear beh ge |
Punjabi
ਮੇਰਿਆਂ ਦੰਦਾਂ, ਪੈਰਾਂ, ਨੇਤ੍ਰਾਂ ਅਤੇ ਕੰਨਾਂ ਇਨ੍ਹਾਂ ਨੇ ਆਪਣੇ ਕੰਮ ਛੱਡ ਦਿਤੇ ਹਨ।
English
My teeth, feet, eyes and ears have stopped working.
ਹੇੜੇ ਮੁਤੀ ਧਾਹ; ਸੇ ਜਾਨੀ ਚਲਿ ਗਏ ॥੭੭॥
herre mutee dhaah; se jaanee chal ge |77|
Punjabi
ਮੇਰੀ ਦੇਹ ਨੇ ਭੁਬ ਮਾਰੀ, "ਉਹ ਮੈਡੇ ਯਾਰ ਮੈਨੂੰ ਛੱਡ ਗਏ ਹਨ।"
English
My body cries out, "Those whom I knew have left me!" ||77||
ਫਰੀਦਾ. ਬੁਰੇ ਦਾ ਭਲਾ ਕਰਿ; ਗੁਸਾ ਮਨਿ. ਨ ਹਢਾਇ ॥
fareedaa. bure daa bhalaa kar; gusaa man. na hadtaae |
Punjabi
ਫਰੀਦ! ਤੂੰ ਮੰਦੇ ਦਾ ਚੰਗਾ ਕਰ ਅਤੇ ਆਪਣੇ ਮਨ ਅੰਦਰ ਰੋਹ ਨਾਂ ਲਿਆ।
English
Fareed, answer evil with goodness; do not fill your mind with anger.