Ang 1390
ਗਾਵਹਿ ਗੁਣ. ਬਰਨ ਚਾਰਿ, ਖਟ ਦਰਸਨ; ਬ੍ਰਹਮਾਦਿਕ ਸਿਮਰੰਥਿ ਗੁਨਾ ॥
gaaveh gun. baran chaar, khatt darasan; brahamaadik simaranth gunaa |
Punjabi
ਚਾਰੇ ਜਾਤਾ ਅਤੇ ਛੇ ਸ਼ਾਸਤਰ ਉਸ ਦੀਆਂ ਸਿਫਤਾਂ ਗਾਇਨ ਕਰਦੇ ਹਨ ਅਤੇ ਬ੍ਰਹਮਾ ਵਰਗੇ ਉਸ ਦੀਆਂ ਨੇਕੀਆਂ ਦਾ ਚਿੰਤਨ ਕਰਦੇ ਹਨ।
English
The four castes and the six Shaastras sing His Glorious Praises; Brahma and the others contemplate His Virtues.
ਗਾਵੈ ਗੁਣ. ਸੇਸੁ ਸਹਸ ਜਿਹਬਾ ਰਸ; ਆਦਿ ਅੰਤਿ ਲਿਵ ਲਾਗਿ ਧੁਨਾ ॥
gaavai gun. ses sehas jihabaa ras; aad ant liv laag dhunaa |
Punjabi
ਸ਼ੇਸ਼ਨਾਗ ਆਪਣੀਆਂ ਹਜਾਰਾ ਜੀਭਾ ਨਾਲ ਉਨ੍ਹਾਂ ਦੀ ਕੀਰਤੀ ਸੁਆਦ ਨਾਲ ਗਾਹਿਨ ਕਰਦਾ ਹੈ ਅਤੇ ਪਿਆਰ ਤੇ ਪ੍ਰੇਮ ਸਹਿਤ ਸਦਾ ਹੀ ਉਸ ਨਾਲ ਜੁੜਿਆ ਰਹਿੰਦਾ ਹੈ।
English
The thousand-tongued serpent king sings His Praises with delight, remaining lovingly attached to Him.
ਗਾਵੈ ਗੁਣ. ਮਹਾਦੇਉ ਬੈਰਾਗੀ; ਜਿਨਿ ਧਿਆਨ ਨਿਰੰਤਰਿ ਜਾਣਿਓ ॥
gaavai gun. mahaadeo bairaagee; jin dhiaan nirantar jaanio |
Punjabi
ਇੱਛਾ ਰਹਿਤ ਸ਼ਿਵਜੀ ਗੁਰੂ ਨਾਨਕ ਜੀ ਦੀ ਕੀਰਤੀ ਗਾਇਨ ਕਰਦਾ ਹੈ, ਜਿਨ੍ਹਾਂ ਨੇ ਸੁਆਮੀ ਦੇ ਇਕ ਰਸ ਸਿਮਰਨ ਦੀ ਮਹੱਤਤਾ ਨੂੰ ਅਨੁਭਵ ਕੀਤੀ ਸੀ।
English
Shiva, detached and beyond desire, sings the Glorious Praises of Guru Nanak, who knows the Lord's endless meditation.
ਕਬਿ ਕਲ. ਸੁਜਸੁ ਗਾਵਉ ਗੁਰ ਨਾਨਕ; ਰਾਜੁ ਜੋਗੁ ਜਿਨਿ ਮਾਣਿਓ ॥੫॥
kab kal. sujas gaavau gur naanak; raaj jog jin maanio |5|
Punjabi
ਕਵੀਸ਼ਰ, ਕਲ ਗੁਰੂ ਨਾਨਕ ਜੀ ਦੀ ਸ਼ੇਸ਼ਟ ਮਹਿਮਾ ਗਾਇਨ ਕਰਦਾ ਹੈ, ਜੋ ਮੀਰੀ ਅਤੇ ਪੀਰੀ ਦੀਆਂ ਦੋਨੋ ਹੀ ਪਾਤਿਸ਼ਾਹੀਆਂ ਹਾ ਅਨੰਦ ਲੈਂਦੇ ਹਨ।
English
KAL the poet sings the Sublime Praises of Guru Nanak, who enjoys mastery of Raja Yoga. ||5||
ਰਾਜੁ ਜੋਗੁ ਮਾਣਿਓ; ਬਸਿਓ ਨਿਰਵੈਰੁ ਰਿਦੰਤਰਿ ॥
raaj jog maanio; basio niravair ridantar |
Punjabi
ਉਹ ਇਸ ਜਹਾਨ ਅਤੇ ਪ੍ਰਲੋਕ ਦੀਆਂ ਪਾਤਿਸ਼ਾਹੀਆਂ ਦਾ ਅਨੰਦ ਲੈਂਦੇ ਸਨ ਅਤੇ ਦੁਸ਼ਮਨੀ-ਰਹਿਤ ਸੁਆਮੀ ਉਨ੍ਹਾਂ ਦੇ ਚਿੱਤ ਅੰਦਰ ਵਸਦਾ ਸੀ।
English
He mastered Raja Yoga, and enjoys sovereignty over both worlds; the Lord, beyond hate and revenge, is enshrined within His Heart.
ਸ੍ਰਿਸਟਿ ਸਗਲ ਉਧਰੀ; ਨਾਮਿ ਲੇ. ਤਰਿਓ ਨਿਰੰਤਰਿ ॥
srisatt sagal udharee; naam le. tario nirantar |
Punjabi
ਇਕ ਰਸ ਨਾਮ ਦਾ ਉਚਾਰਨ ਕਰਨ ਦੁਆਰਾ, ਸਾਰੇ ਸੰਸਾਰ ਦਾ ਬਚਾਉ ਤੇ ਪਾਰ ਉਤਾਰਾ ਹੋ ਗਿਆ ਹੈ।
English
The whole world is saved, and carried across, chanting the Naam, the Name of the Lord.
ਗੁਣ ਗਾਵਹਿ. ਸਨਕਾਦਿ ਆਦਿ; ਜਨਕਾਦਿ ਜੁਗਹ ਲਗਿ ॥
gun gaaveh. sanakaad aad; janakaad jugah lag |
Punjabi
ਸਨਕ ਵਰਗੇ ਰਿਸ਼ੀ ਅਤੇ ਜਨਕ ਵਰਗੇ ਰਾਜੇ ਆਦਿਕ ਯੁਗਾਂ-ਯੁਗੰਤਰਾਂ ਪ੍ਰਯੰਤ ਗੁਰੂ ਨਾਨਕ ਦੀਆਂ ਸਿਫਤਾਂ ਗਾਹਿਨ ਕਰਦੇ ਹਨ।
English
Sanak and Janak and the others sing His Praises, age after age.
ਧੰਨਿ ਧੰਨਿ ਗੁਰੁ ਧੰਨਿ; ਜਨਮੁ ਸਕਯਥੁ ਭਲੌ ਜਗਿ ॥
dhan dhan gur dhan; janam sakayath bhalau jag |
Punjabi
ਸੁਲੱਖਣਾ, ਸੁਲੱਖਣਾ, ਸੁਲੱਖਣਾ ਅਤੇ ਸਫਲ ਹੈ ਗੁਰਾਂ ਦਾ ਸ਼੍ਰੇਸ਼ਟ ਆਗਮਨ ਇਸ ਜਹਾਨ ਵਿੱਚ।
English
Blessed, blessed, blessed and fruitful is the sublime birth of the Guru into the world.
ਪਾਤਾਲ ਪੁਰੀ ਜੈਕਾਰ ਧੁਨਿ; ਕਬਿ ਜਨ ਕਲ ਵਖਾਣਿਓ ॥
paataal puree jaikaar dhun; kab jan kal vakhaanio |
Punjabi
ਕਲ, ਕਵੀ ਜਨ ਆਖਦਾ ਹੈ, ਉਨ੍ਹਾਂ ਦੀ ਫਤਹ ਪਇਆਲ ਲੋਕ ਅੰਦਰ ਭੀ ਗੂੰਜਦੀ ਹੈ।
English
Even in the nether regions, His Victory is celebrated; so says KAL the poet.
ਹਰਿ ਨਾਮ ਰਸਿਕ ਨਾਨਕ ਗੁਰ; ਰਾਜੁ ਜੋਗੁ ਤੈ ਮਾਣਿਓ ॥੬॥
har naam rasik naanak gur; raaj jog tai maanio |6|
Punjabi
ਹੇ ਗੁਰੂ ਨਾਨਕ! ਤੈਨੂੰ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਦੀ ਦਾਤ ਪਰਾਪਤ ਹੋਈ ਹੈ ਅਤੇ ਤੂੰ ਸੰਸਾਰੀ ਅਤੇ ਰੂਹਾਨੀ ਦੋਹਾਂ ਹੀ ਪਾਤਿਸ਼ਾਹੀਆਂ ਨੂੰ ਮਾਣਦਾ ਹੈ।
English
You are blessed with the Nectar of the Lord's Name, O Guru Nanak; You have mastered Raja Yoga, and enjoy sovereignty over both worlds. ||6||
ਸਤਜੁਗਿ. ਤੈ ਮਾਣਿਓ; ਛਲਿਓ ਬਲਿ, ਬਾਵਨ ਭਾਇਓ ॥
satajug. tai maanio; chhalio bal, baavan bhaaeo |
Punjabi
ਸੁਨਹਿਰੀ ਯੁਗ ਅੰਦਰ ਤੂੰ ਬੋਣਾ ਅਵਤਾਰ ਹੋ ਅਨੰਦ ਲਿਆ ਅਤੇ ਬਲਰਾਜੇ ਨੂੰ ਠਗਣਾ ਤੈਨੂੰ ਚੰਗਾ ਲੱਗਾ।
English
In the Golden Age of Sat Yuga, You were pleased to deceive Baal the king, in the form of a dwarf.
ਤ੍ਰੇਤੈ. ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥
tretai. tai maanio; raam raghuvans kahaaeo |
Punjabi
ਚਾਂਦੀ ਦੇ ਯੁਗ ਅੰਦਰ, ਤੈ ਰਾਘਵਾ ਖਾਨਦਾਨ ਦੇ ਰਾਮ ਚੰਦ੍ਰ ਅਖਵਾਉਣ ਵਿੱਚ ਅਨੰਦ ਲਿਆ।
English
In the Silver Age of Traytaa Yuga, You were called Raam of the Raghu dynasty.
ਦੁਆਪੁਰਿ. ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ॥
duaapur. krisan muraar; kans kirataarath keeo |
Punjabi
ਪਿੱਤਲ ਦੇ ਯੁਗ ਅੰਦਰ, ਕ੍ਰਿਸ਼ਨ ਹੋ, ਤੂੰ ਮੂਰ ਰਾਖਸ਼ ਨੂੰ ਮਾਰ ਸੁਟਿਆ ਅਤੇ ਕੰਸ ਨੂੰ ਮੁਕਤ ਕਰ ਦਿੱਤਾ।
English
In the Brass Age of Dwaapur Yuga, You were Krishna; You killed Mur the demon and saved Kans.
ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ॥
augrasain kau raaj; abhai bhagatah jan deeo |
Punjabi
ਤੈ ਉਗ੍ਰਸੈਨ ਨੂੰ ਪਾਤਿਸ਼ਾਹੀ ਅਤੇ ਪਵਿੱਤਰ ਪੁਰਸ਼ਾਂ ਭੈ-ਰਹਿਤ ਮਰਤਬਾ ਪਰਦਾਨ ਕਰ ਦਿੱਤਾ।
English
You blessed Ugrasain with a kingdom, and You blessed Your humble devotees with fearlessness.
ਕਲਿਜੁਗਿ. ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ ॥
kalijug. pramaan naanak gur; angad amar kahaaeo |
Punjabi
ਲੌਹੇ ਦੇ ਯੁਗ ਅੰਦਰ ਤੂੰ ਮਕਬੂਲ ਗੁਰਦੇਵ, ਨਾਨਕ, ਅੰਗਦ ਅਤੇ ਅਮਰਦਾਸ ਆਖਿਆ ਜਾਂਦਾ ਹੈ।
English
In the Iron Age, the Dark Age of Kali Yuga, You are known and accepted as Guru Nanak, Guru Angad and Guru Amar Das.
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ ਫੁਰਮਾਇਓ ॥੭॥
sree guroo raaj abichal attal; aad purakh furamaaeo |7|
Punjabi
ਅਬਿਨਾਸ਼ੀ ਅਤੇ ਅਹਿੱਲ ਹੈ ਰਾਜ ਭਾਗ ਪੂਜਯ ਗੁਰਾਂ ਦਾ ਕਿਉਂ ਜੋ ਐਹੋ ਜੇਹਾ ਹੀ ਹੁਕਮ ਹੈ ਪਰਾਪੂਰਬਲੇ ਪ੍ਰਭੂ ਦਾ।
English
The sovereign rule of the Great Guru is unchanging and permanent, according the Command of the Primal Lord God. ||7||
ਗੁਣ ਗਾਵੈ ਰਵਿਦਾਸੁ; ਭਗਤੁ ਜੈਦੇਵ ਤ੍ਰਿਲੋਚਨ ॥
gun gaavai ravidaas; bhagat jaidev trilochan |
Punjabi
ਸੰਤ ਰਵਿਦਾਸ, ਜੈਦੇਵ ਅਤੇ ਤ੍ਰਿਲੋਚਨ ਗੁਰੂ ਨਾਨਕ ਦੀਆਂ ਸਿਫਤਾਂ ਗਾਇਨ ਕਰਦੇ ਹਨ।
English
His Glorious Praises are sung by the devotees Ravi Daas, Jai Dayv and Trilochan.
ਨਾਮਾ ਭਗਤੁ ਕਬੀਰੁ; ਸਦਾ ਗਾਵਹਿ. ਸਮ ਲੋਚਨ ॥
naamaa bhagat kabeer; sadaa gaaveh. sam lochan |
Punjabi
ਤੈਨੂੰ ਇਕ ਦ੍ਰਿਸ਼ਟੀ ਵਾਲਾ ਜਾਣ ਕੇ, ਨਾਮਦੇਵ ਅਤੇ ਕਬੀਰ ਵਰਗੇ ਵੈਰਾਗੀ ਤੇਰੀਆਂ ਸਿਫਤਾਂ ਸਦੀਵ ਹੀ ਗਾਇਨ ਕਰਦੇ ਹਨ, ਹੇ ਗੁਰੂ ਨਾਨਕ!
English
The devotees Naam Dayv and Kabeer praise Him continually, knowing Him to be even-eyed.
ਭਗਤੁ ਬੇਣਿ. ਗੁਣ ਰਵੈ; ਸਹਜਿ ਆਤਮ ਰੰਗੁ ਮਾਣੈ ॥
bhagat ben. gun ravai; sehaj aatam rang maanai |
Punjabi
ਇਹ ਆਖਦਾ ਹੋਇਆ ਕਿ ਤੂੰ ਅਡੋਲਤਾ ਨਾਲ ਰੂਹਾਨੀ ਅਨੰਦ ਭੋਗਦਾ ਹੈ, ਸੰਤ ਬੇਣੀ ਤੇਰੀ ਮਹਿਮਾ ਉਚਾਰਨ ਕਰਦਾ ਹੈ, ਹੇ ਗੁਰੂ ਨਾਨਕ।
English
The devotee Baynee sings His Praises; He intuitively enjoys the ecstasy of the soul.
ਜੋਗ ਧਿਆਨਿ ਗੁਰ ਗਿਆਨਿ; ਬਿਨਾ ਪ੍ਰਭ. ਅਵਰੁ, ਨ ਜਾਣੈ ॥
jog dhiaan gur giaan; binaa prabh. avar, na jaanai |
Punjabi
ਸੁਆਮੀ ਦੇ ਸਿਮਰਨ ਅਤੇ ਗਿਆਤ ਦੀ ਦਾਤ ਪਰਾਪਤ ਕਰ, ਤੂੰ ਉਸ ਨਾਲ ਅਭੇਦ ਹੋ ਗਿਆ ਹੈ, ਅਤੇ ਉਸ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੇ ਗੁਰੂ ਨਾਨਕ।
English
He is the Master of Yoga and meditation, and the spiritual wisdom of the Guru; He knows none other except God.
ਸੁਖਦੇਉ ਪਰੀਖੵਤੁ. ਗੁਣ ਰਵੈ; ਗੋਤਮ ਰਿਖਿ. ਜਸੁ ਗਾਇਓ ॥
sukhadeo pareekhayat. gun ravai; gotam rikh. jas gaaeo |
Punjabi
ਸੁਖਦੇਵ ਅਤੇ ਪ੍ਰੀਖਤ ਤੇਰੀਆਂ ਨੇਕੀਆਂ ਵਰਨਣ ਕਰਦੇ ਹਨ ਅਤੇ ਗੋਤਮ ਰਿਸ਼ੀ ਤੇਰੀ ਮਹਿਮਾ ਗਾਇਨ ਕਰਦਾ ਹੈ।
English
Sukh Dayv and Preekhyat sing His Praises, and Gautam the rishi sings His Praise.
ਕਬਿ ਕਲ. ਸੁਜਸੁ ਨਾਨਕ ਗੁਰ; ਨਿਤ ਨਵਤਨੁ ਜਗਿ ਛਾਇਓ ॥੮॥
kab kal. sujas naanak gur; nit navatan jag chhaaeo |8|
Punjabi
ਕਵੀਸ਼ਰ ਕਲ ਆਖਦਾ ਹੈ, ਗੁਰੂ ਨਾਨਕ ਦੀ ਸਦੀਵੀ ਨਵੀ ਨੁੱਕ ਸ਼੍ਰੇਸ਼ਟ ਮਹਿਮਾ ਸੰਸਾਰ ਅੰਦਰ ਫੈਲੀ ਹੋਈ ਹੈ।
English
Says KAL the poet, the ever-fresh praises of Guru Nanak are spread throughout the world. ||8||
ਗੁਣ ਗਾਵਹਿ ਪਾਯਾਲਿ; ਭਗਤ ਨਾਗਾਦਿ ਭੁਯੰਗਮ ॥
gun gaaveh paayaal; bhagat naagaad bhuyangam |
Punjabi
ਪਾਤਾਲ ਵਿੱਚ ਸਾਧੂ ਸ਼ੇਸ਼ਨਾਗ ਆਦਿਕ ਅਤੇ ਹੋਰ ਸਰਪ ਉਸ ਦੀਆਂ ਸਿਫਤਾਂ ਗਾਇਨ ਕਰਦੇ ਹਨ।
English
In the nether worlds, His Praises are sung by the devotees like Shaysh-naag in serpent form.
ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥
mahaadeo gun ravai sadaa jogee jat jangam |
Punjabi
ਸ਼ਿਵਜੀ, ਯੋਗੀ, ਬ੍ਰਹਮਚਾਰੀ ਅਤੇ ਰਮਤੇ ਸਾਧੂ ਹਮੇਸ਼ਾਂ ਹੀ ਉਨ੍ਹਾ ਦੀਆਂ ਸਿਫਤਾਂ ਉਚਾਰਨ ਕਰਦੇ ਹਨ।
English
Shiva, the Yogis and the wandering hermits sing His Praises forever.
ਗੁਣ ਗਾਵੈ. ਮੁਨਿ ਬੵਾਸੁ; ਜਿਨਿ. ਬੇਦ ਬੵਾਕਰਣ ਬੀਚਾਰਿਅ ॥
gun gaavai. mun bayaas; jin. bed bayaakaran beechaaria |
Punjabi
ਖਾਮੋਸ਼ ਰਿਸ਼ੀ ਵਿਆਸ, ਜੋ ਵੇਦਾਂ ਅਤੇ ਉਨ੍ਹਾਂ ਦੇ ਵਿਆਕਰਣ ਨੂੰ ਸੋਚਦਾ ਵੀਚਾਰਦਾ ਹੈ, ਉਨ੍ਹਾਂ ਦਾ ਜੱਸ ਗਾਉਂਦਾ ਹੈ।
English
Vyaas the silent sage, who studied the Vedas and its grammar, sings His Praise.
ਬ੍ਰਹਮਾ ਗੁਣ ਉਚਰੈ; ਜਿਨਿ ਹੁਕਮਿ, ਸਭ ਸ੍ਰਿਸਟਿ ਸਵਾਰੀਅ ॥
brahamaa gun ucharai; jin hukam, sabh srisatt savaareea |
Punjabi
ਬ੍ਰਹਮਾ, ਜਿਸ ਨੇ ਪ੍ਰਭੂ ਦੇ ਫੁਰਮਾਨ ਦੁਆਰਾ, ਸਾਰਾ ਸੰਸਾਰ ਰਚਿਆ ਹੈ, ਭੀ ਉਨ੍ਹਾਂ ਦੀ ਕੀਰਤੀ ਉਚਾਰਨ ਕਰਦਾ ਹੈ।
English
His Praises are sung by Brahma, who created the entire universe by God's Command.
ਬ੍ਰਹਮੰਡ ਖੰਡ ਪੂਰਨ ਬ੍ਰਹਮੁ; ਗੁਣ ਨਿਰਗੁਣ ਸਮ ਜਾਣਿਓ ॥
brahamandd khandd pooran braham; gun niragun sam jaanio |
Punjabi
ਸੁਆਮੀ ਸੰਸਾਰ ਅਤੇ ਇਸ ਦੇ ਮਹਾਂ ਦੀਪਾਂ ਅੰਦਰ ਪਰੀਪੂਰਨ ਹੋ ਰਿਹਾ ਹੈ। ਪ੍ਰਗਟ ਅਤੇ ਗੁਪਤ ਦੋਹਾ ਸਰੂਪਾਂ ਅੰਦਰ, ਨਾਨਕ ਸੁਆਮੀ ਨੂੰ ਐਨ ਉਹੀ ਅਨੁਭਵ ਕਰਦਾ ਹੈ।
English
God fills the galaxies and realms of the universe; He is known to be the same, manifest and unmanifest.
ਜਪੁ ਕਲ. ਸੁਜਸੁ ਨਾਨਕ ਗੁਰ; ਸਹਜੁ ਜੋਗੁ ਜਿਨਿ ਮਾਣਿਓ ॥੯॥
jap kal. sujas naanak gur; sehaj jog jin maanio |9|
Punjabi
ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਉਚਾਰਨ ਕਰਦਾ ਹੈ, ਜੋ ਸਾਹਿਬ ਦੇ ਮਿਲਾਪ ਦਾ ਅਨੰਦ ਲੈਂਦੇ ਹਨ।
English
KAL chants the Sublime Praises of Guru Nanak, who enjoys mastery of Yoga. ||9||
ਗੁਣ ਗਾਵਹਿ. ਨਵ ਨਾਥ; ਧੰਨਿ ਗੁਰੁ ਸਾਚਿ ਸਮਾਇਓ ॥
gun gaaveh. nav naath; dhan gur saach samaaeo |
Punjabi
ਨੌ ਵਡੇ ਯੋਗੀ ਸੁਲੱਖਣੇ ਗੁਰੂ ਨਾਨਕ ਦੀ ਮਹਿਮਾ ਗਾਇਨ ਕਰਦੇ ਹਨ, ਜੋ ਸੱਚੇ ਸਾਈਂ ਵਿੱਚ ਲੀਨ ਹੋਏ ਹੋਏ ਹਨ।
English
The nine masters of Yoga sing His Praises; blessed is the Guru, who is merged into the True Lord.
ਮਾਂਧਾਤਾ ਗੁਣ ਰਵੈ; ਜੇਨ ਚਕ੍ਰਵੈ ਕਹਾਇਓ ॥
maandhaataa gun ravai; jen chakravai kahaaeo |
Punjabi
ਮਹਾਰਾਜਾ ਮਾਂਧਾਤਾ, ਜੋ ਆਪਣੇ ਆਪ ਨੂੰ ਸਾਰੀ ਸ਼੍ਰਿਸ਼ਟੀ ਦਾ ਪਾਤਿਸ਼ਾਹ ਅਖਵਾਉਂਦਾ ਸੀ, ਭੀ ਉਨ੍ਹਾਂ ਦੀ ਉਪਮਾ ਉਚਾਰਨ ਕਰਦਾ ਹੈ।
English
Maandhaataa, who called himself ruler of all the world, sings His Praises.
ਗੁਣ ਗਾਵੈ ਬਲਿ ਰਾਉ; ਸਪਤ ਪਾਤਾਲਿ ਬਸੰਤੌ ॥
gun gaavai bal raau; sapat paataal basantau |
Punjabi
ਬਲਰਾਜਾ, ਜੋ ਸਤਵੇ ਪਇਆਲ ਵਿੱਚ ਵਸਦਾ ਹੈ, ਉਨ੍ਹਾਂ ਦੀਆਂ ਸਿਫਤਾਂ ਗਾਇਨ ਕਰਦਾ ਹੈ।
English
Bal the king, dwelling in the seventh underworld, sings His Praises.
ਭਰਥਰਿ ਗੁਣ ਉਚਰੈ; ਸਦਾ ਗੁਰ ਸੰਗਿ ਰਹੰਤੌ ॥
bharathar gun ucharai; sadaa gur sang rahantau |
Punjabi
ਭਰਥਰੀ, ਜੋ ਹਮੇਸ਼ਾਂ ਗੋਰਖ ਆਪਣੇ ਗੁਰੂ ਨਾਲ ਵਸਦਾ ਹੈ, ਗੁਰੂ ਨਾਨਕ ਦੀ ਉਸਤਤੀ ਉਦਚਾਰਦਾ ਹੈ।
English
Bhart'har, abiding forever with Gorakh, his guru, sings His Praises.
ਦੂਰਬਾ ਪਰੂਰਉ ਅੰਗਰੈ; ਗੁਰ ਨਾਨਕ. ਜਸੁ ਗਾਇਓ ॥
doorabaa paroorau angarai; gur naanak. jas gaaeo |
Punjabi
ਰਿਸ਼ੀ ਦੁਰਬਾਸਾ, ਰਾਜਾ ਪੂਰੋ ਅਤੇ ਸੰਤ ਅੰਗਰਾ ਗੁਰੂ ਨਾਨਕ ਦੀਆਂ ਸਿਫ਼ਤ-ਸ਼ਲਾਘਾ ਗਾਉਂਦੇ ਹਨ।
English
Doorbaasaa, King Puro and Angra sing the Praises of Guru Nanak.
ਕਬਿ ਕਲ. ਸੁਜਸੁ ਨਾਨਕ ਗੁਰ; ਘਟਿ ਘਟਿ ਸਹਜਿ ਸਮਾਇਓ ॥੧੦॥
kab kal. sujas naanak gur; ghatt ghatt sehaj samaaeo |10|
Punjabi
ਕਵੀਸ਼ਰ ਕਲ ਆਖਦਾ ਹੈ, ਗੁਰੂ ਨਾਨਕ ਦੀ ਸ਼੍ਰੇਸ਼ਟ ਕੀਰਤੀ ਸੁਤੇ ਸਿਧ ਹੀ ਸਾਰਿਆਂ ਦਿਲਾਂ ਅੰਦਰ ਰਮ ਰਹੀ ਹੈ।
English
Says KAL the poet, the Sublime Praises of Guru Nanak intuitively permeate each and every heart. ||10||