Ekam
Guru Granth Sahib

Ang 1391

Ang 1391 · Line 1

ਸਵਈਏ ਮਹਲੇ ਦੂਜੇ ਕੇ ੨ ॥

saveee mahale dooje ke 2 |

Punjabi

ਸਵੱਈਏ, ਦੂਜੀ ਪਾਤਿਸ਼ਾਹੀ ਦੀ ਉਪਮਾ ਵਿੱਚ।

Bhai Manmohan Singh (Shabad OS, CC BY-SA)

English

Swaiyas In Praise Of The Second Mehl:

Dr. Sant Singh Khalsa (Shabad OS, CC BY-SA)
Ang 1391 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1391 · Line 3

ਸੋਈ ਪੁਰਖੁ ਧੰਨੁ ਕਰਤਾ; ਕਾਰਣ ਕਰਤਾਰੁ ਕਰਣ ਸਮਰਥੋ ॥

soee purakh dhan karataa; kaaran karataar karan samaratho |

Punjabi

ਮੁਬਾਰਕ ਹੈ ਉਹ ਸਿਰਜਣਹਾਰ, ਸੁਆਮੀ ਮਾਲਕ, ਜੋ ਸਾਰੇ ਕੰਮ ਕਰਨਾ ਨੂੰ ਸਰਬ ਸ਼ਕਤੀਵਾਨ ਹੈ।

Bhai Manmohan Singh (Shabad OS, CC BY-SA)

English

Blessed is the Primal Lord God, the Creator, the All-powerful Cause of causes.

Dr. Sant Singh Khalsa (Shabad OS, CC BY-SA)
Ang 1391 · Line 4

ਸਤਿਗੁਰੂ ਧੰਨੁ ਨਾਨਕੁ; ਮਸਤਕਿ ਤੁਮ. ਧਰਿਓ ਜਿਨਿ ਹਥੋ ॥

satiguroo dhan naanak; masatak tum. dhario jin hatho |

Punjabi

ਮੁਬਾਰਕ ਹਨ ਸੱਚੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਤੇਰੇ ਮੱਥੇ ਉਤੇ ਆਪਣਾ ਹੱਥ ਰਖਿਆ ਹੈ, ਹੇ ਗੁਰੂ ਅੰਗਦ!

Bhai Manmohan Singh (Shabad OS, CC BY-SA)

English

Blessed is the True Guru Nanak, who placed His hand upon Your forehead.

Dr. Sant Singh Khalsa (Shabad OS, CC BY-SA)
Ang 1391 · Line 5

ਤ ਧਰਿਓ ਮਸਤਕਿ ਹਥੁ ਸਹਜਿ; ਅਮਿਉ ਵੁਠਉ ਛਜਿ; ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥

t dhario masatak hath sehaj; amiau vutthau chhaj; sur nar gan mun bohiy agaaj |

Punjabi

ਜਦ ਗੁਰੂ ਨਾਨਕ ਨੇ ਤੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ, ਤਦ ਰੱਬੀ ਅੰਮ੍ਰਿਤ ਮੁਸਲਾਧਾਰ (ਛਜੀ) ਵਰਸਨਾ ਸ਼ੁਰੂ ਹੋ ਗਿਆ ਅਤੇ ਦੇਵਤੇ ਮਨੁਸ਼ ਇਲਾਹੀ ਏਲਚੀ ਅਤੇ ਰਿiੀ ਪ੍ਰਗਟ ਹੀ ਸੁੰਗਧਤ ਥੀ ਗਏ।

Bhai Manmohan Singh (Shabad OS, CC BY-SA)

English

When He placed His hand upon Your forehead, then the celestial nectar began to rain down in torrents; the gods and human beings, heavenly heralds and sages were drenched in its fragrance.

Dr. Sant Singh Khalsa (Shabad OS, CC BY-SA)
Ang 1391 · Line 6

ਮਾਰਿਓ ਕੰਟਕੁ ਕਾਲੁ ਗਰਜਿ; ਧਾਵਤੁ ਲੀਓ ਬਰਜਿ; ਪੰਚ ਭੂਤ ਏਕ ਘਰਿ, ਰਾਖਿ ਲੇ ਸਮਜਿ ॥

maario kanttak kaal garaj; dhaavat leeo baraj; panch bhoot ek ghar, raakh le samaj |

Punjabi

ਲਲਕਾਰ ਕੇ, ਤੂੰ ਦੁਖਦਾਈ ਮੌਤ ਨੂੰ ਮਾਰ ਸੁਟਿਆ ਭਟਕਦੇ ਹੋਏ ਮਨ ਨੂੰ ਰੋਕ ਲਿਆ ਅਤੇ ਪੰਜਾਂ ਭੁਤਨਿਆਂ ਨੂੰ ਕਾਬੂ ਕਰ, ਉਨ੍ਹਾਂ ਨੂੰ ਆਪਣੇ ਇਕ ਧਾਮ ਅੰਦਰ ਟਿਕਾ ਲਿਆ।

Bhai Manmohan Singh (Shabad OS, CC BY-SA)

English

You challenged and subdued the cruel demon of death; You restrained Your wandering mind; You overpowered the five demons and You keep them in one home.

Dr. Sant Singh Khalsa (Shabad OS, CC BY-SA)
Ang 1391 · Line 7

ਜਗੁ ਜੀਤਉ. ਗੁਰ ਦੁਆਰਿ; ਖੇਲਹਿ ਸਮਤ ਸਾਰਿ; ਰਥੁ ਉਨਮਨਿ, ਲਿਵ ਰਾਖਿ ਨਿਰੰਕਾਰਿ ॥

jag jeetau. gur duaar; kheleh samat saar; rath unaman, liv raakh nirankaar |

Punjabi

ਗੁਰੂ ਨਾਨਕ ਦੇ ਰਾਹੀਂ ਤੂੰ ਸੰਸਾਰ ਨੂੰ ਜਿੱਤ ਲਿਆ ਹੈ, ਤੂੰ ਸਮਾਨਤਾ ਦੀ ਖੇਡ ਖੇਡਦਾ ਹੈ ਅਤੇ ਆਪਦੀ ਅਡੋਲ ਪ੍ਰੀਤ ਦੇ ਪਰਵਾਹ ਨੂੰ ਸਰੂਪ ਰਹਿਤ ਸੁਆਮੀ ਅੰਦਰ ਜੋੜੀ ਰਖਦਾ ਹੈ।

Bhai Manmohan Singh (Shabad OS, CC BY-SA)

English

Through the Guru's Door, the Gurdwara, You have conquered the world; You play the game even-handedly. You keep the flow of your love steady for the Formless Lord.

Dr. Sant Singh Khalsa (Shabad OS, CC BY-SA)
Ang 1391 · Line 8

ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੧॥

kahu keerat. kal sahaar, sapat deep majhaar; lahanaa jagatr gur paras muraar |1|

Punjabi

ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।

Bhai Manmohan Singh (Shabad OS, CC BY-SA)

English

O Kal Sahaar, chant the Praises of Lehnaa throughout the seven continents; He met with the Lord, and became Guru of the World. ||1||

Dr. Sant Singh Khalsa (Shabad OS, CC BY-SA)
Ang 1391 · Line 9

ਜਾ ਕੀ ਦ੍ਰਿਸਟਿ, ਅੰਮ੍ਰਿਤ ਧਾਰ; ਕਾਲੁਖ ਖਨਿ ਉਤਾਰ; ਤਿਮਰ ਅਗੵਾਨ ਜਾਹਿ, ਦਰਸ ਦੁਆਰ ॥

jaa kee drisatt, amrit dhaar; kaalukh khan utaar; timar agayaan jaeh, daras duaar |

Punjabi

ਐਹੋ ਜੇਹੇ ਹਨ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦੇ ਨੇਤ੍ਰਾਂ ਦੀ ਆਬਿ-ਹਿਯਾਤ ਦੀ ਨਦੀ ਪਾਪਾਂ ਦੀ ਕਾਲਸ ਨੂੰ ਧੋ ਸੁਟਦੀ ਹੈ ਅਤੇ ਜਿਨ੍ਹਾਂ ਦੇ ਬੂਹੇ ਦੇ ਦਰਸ਼ਨ ਬੇਸਮਝੀ ਦਾ ਅਨ੍ਹੇਰਾ ਦੂਰ ਕਰ ਦੇਦਾਂ ਹੈ।

Bhai Manmohan Singh (Shabad OS, CC BY-SA)

English

The Stream of Ambrosial Nectar from His eyes washes away the slime and filth of sins; the sight of His door dispels the darkness of ignorance.

Dr. Sant Singh Khalsa (Shabad OS, CC BY-SA)
Ang 1391 · Line 10

ਓਇ ਜੁ ਸੇਵਹਿ. ਸਬਦੁ ਸਾਰੁ; ਗਾਖੜੀ ਬਿਖਮ ਕਾਰ; ਤੇ ਨਰ ਭਵ ਉਤਾਰਿ, ਕੀਏ ਨਿਰਭਾਰ ॥

oe ju seveh. sabad saar; gaakharree bikham kaar; te nar bhav utaar, kee nirabhaar |

Punjabi

ਉਹ ਜਿਹੜੇ ਸ਼੍ਰੇਸ਼ਟ ਨਾਮ ਦਾ ਸਿਮਰਨ ਕਰਦੇ ਹਨ, ਜੋ ਕਿ ਸਖਤ ਤੇ ਔਖਾ ਕੰਮ ਹੈ, ਉਹ ਪੁਰਸ਼ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਅਤੇ ਪਾਪਾਂ ਦੇ ਬੋਝ ਤੋਂ ਖਲਾਸੀ ਪਾ ਜਾਂਦੇ ਹਨ।

Bhai Manmohan Singh (Shabad OS, CC BY-SA)

English

Whoever accomplishes this most difficult task of contemplating the most sublime Word of the Shabad - those people cross over the terrifying world-ocean, and cast off their loads of sin.

Dr. Sant Singh Khalsa (Shabad OS, CC BY-SA)
Ang 1391 · Line 11

ਸਤਸੰਗਤਿ ਸਹਜ ਸਾਰਿ, ਜਾਗੀਲੇ ਗੁਰ ਬੀਚਾਰਿ; ਨਿੰਮਰੀ ਭੂਤ ਸਦੀਵ, ਪਰਮ ਪਿਆਰਿ ॥

satasangat sehaj saar, jaageele gur beechaar; ninmaree bhoot sadeev, param piaar |

Punjabi

ਹੇ ਗੁਰੂ ਅੰਗਦ! ਸਚੀ ਦੈਵੀ ਅਤੇ ਸ਼੍ਰੇਸ਼ਟ ਹੈ ਤੇਰੀ ਸੁਹਬਤ। ਤੂੰ ਗੁਰਾਂ ਦੇ ਸਿਮਰਨ ਅੰਦਰ, ਜਾਗਦਾ ਰਹਿੰਦਾ ਹੈ, ਨਿਮ੍ਰਤਾ ਦਾ ਨਚੋੜ ਹੈ ਅਤੇ ਪ੍ਰਭੂ ਦੇ ਮਹਾਨ ਪ੍ਰੇਮ ਨਾਲ ਹੇਮਸ਼ਾਂ ਹੀ ਰੰਗਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The Sat Sangat, the True Congregation, is celestial and sublime; whoever remains awake and aware, contemplating the Guru, embodies humility, and is imbued forever with the Supreme Love of the Lord.

Dr. Sant Singh Khalsa (Shabad OS, CC BY-SA)
Ang 1391 · Line 12

ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੨॥

kahu keerat. kal sahaar, sapat deep majhaar; lahanaa jagatr gur paras muraar |2|

Punjabi

ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।

Bhai Manmohan Singh (Shabad OS, CC BY-SA)

English

O Kal Sahaar, chant the Praises of Lehnaa throughout the seven continents; He met with the Lord, and became Guru of the World. ||2||

Dr. Sant Singh Khalsa (Shabad OS, CC BY-SA)
Ang 1391 · Line 13

ਤੈ ਤਉ. ਦ੍ਰਿੜਿਓ ਨਾਮੁ ਅਪਾਰੁ, ਬਿਮਲ ਜਾਸੁ ਬਿਥਾਰੁ; ਸਾਧਿਕ ਸਿਧ ਸੁਜਨ, ਜੀਆ ਕੋ ਅਧਾਰੁ ॥

tai tau. drirrio naam apaar, bimal jaas bithaar; saadhik sidh sujan, jeea ko adhaar |

Punjabi

ਤੂੰ ਪੱਕੀ ਤਰ੍ਹਾਂ ਉਸ ਬੇਅੰਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਪਵਿੱਤਰ ਹੈ ਜਿਸ ਦਾ ਵਿਸਥਾਰ ਅਤੇ ਜੋ ਅਭਿਆਸੀਆਂ, ਪਵਿੱਤਰ ਪੁਰਸ਼ਾ ਨੇਕ-ਬੰਦਿਆਂ ਅਤੇ ਸਾਰੇ ਜੀਵਾਂ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

You hold tight to the Naam, the Name of the Infinite Lord; Your expanse is immaculate. You are the Support of the Siddhas and seekers, and the good and humble beings.

Dr. Sant Singh Khalsa (Shabad OS, CC BY-SA)
Ang 1391 · Line 14

ਤੂ ਤਾ. ਜਨਿਕ ਰਾਜਾ ਅਉਤਾਰੁ; ਸਬਦੁ ਸੰਸਾਰਿ ਸਾਰੁ; ਰਹਹਿ ਜਗਤ੍ਰ, ਜਲ ਪਦਮ ਬੀਚਾਰ ॥

too taa. janik raajaa aautaar; sabad sansaar saar; raheh jagatr, jal padam beechaar |

Punjabi

ਤੂੰ ਜਨਕ ਪਾਤਿਸ਼ਾਹ ਦਾ ਅਵਤਾਰ ਹੈ, ਸ਼੍ਰੇਸ਼ਟ ਹੈ ਤੇਰੀ ਬਾਣੀ ਦੀ ਸੋਚ-ਵਿਚਾਰ ਇਸ ਆਲਮ ਅੰਦਰ। ਤੂੰ ਇਸ ਜਹਾਨ ਵਿੱਚ ਪਾਣੀ ਅੰਦਰ ਕੰਵਲ ਦੀ ਨਿਆਈ ਵਿਚਰਦਾ ਹੈ।

Bhai Manmohan Singh (Shabad OS, CC BY-SA)

English

You are the incarnation of King Janak; the contemplation of Your Shabad is sublime throughout the universe. You abide in the world like the lotus on the water.

Dr. Sant Singh Khalsa (Shabad OS, CC BY-SA)
Ang 1391 · Line 15

ਕਲਿਪ ਤਰੁ ਰੋਗ ਬਿਦਾਰੁ, ਸੰਸਾਰ ਤਾਪ ਨਿਵਾਰੁ; ਆਤਮਾ ਤ੍ਰਿਬਿਧਿ. ਤੇਰੈ ਏਕ ਲਿਵ ਤਾਰ ॥

kalip tar rog bidaar, sansaar taap nivaar; aatamaa tribidh. terai ek liv taar |

Punjabi

ਸਵਰਗੀ ਬਿਰਛ ਦੀ ਮਾਨੰਦ ਤੂੰ ਜਗਤ ਦੀਆਂ ਬੀਮਾਰੀਆਂ ਨੂੰ ਨਸ਼ਟ ਅਤੇ ਦੁਖੜਿਆਂ ਨੂੰ ਦੁਰ ਕਰ ਦਿੰਦਾ ਹੈ। ਤਿੰਨਾਂ ਹਾਲਤਾਂ ਵਾਲੇ ਮੇਰੇ ਮਨ ਦੀ ਬਿਰਤੀ ਕੇਵਲ ਤੇਰੇ ਹੀ ਪ੍ਰੇਮ ਅੰਦਰ ਜੁੜੀ ਹੋਈ ਹੈ।

Bhai Manmohan Singh (Shabad OS, CC BY-SA)

English

Like the Elyisan Tree, You cure all illnesses and take away the sufferings of the world. The three-phased soul is lovingly attuned to You alone.

Dr. Sant Singh Khalsa (Shabad OS, CC BY-SA)
Ang 1391 · Line 16

ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੩॥

kahu keerat. kal sahaar, sapat deep majhaar; lahanaa jagatr gur paras muraar |3|

Punjabi

ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।

Bhai Manmohan Singh (Shabad OS, CC BY-SA)

English

O Kal Sahaar, chant the Praises of Lehnaa throughout the seven continents; He met with the Lord, and became Guru of the World. ||3||

Dr. Sant Singh Khalsa (Shabad OS, CC BY-SA)
Ang 1391 · Line 17

ਤੈ ਤਾ. ਹਦਰਥਿ ਪਾਇਓ ਮਾਨੁ, ਸੇਵਿਆ ਗੁਰੁ ਪਰਵਾਨੁ; ਸਾਧਿ ਅਜਗਰੁ. ਜਿਨਿ ਕੀਆ ਉਨਮਾਨੁ ॥

tai taa. hadarath paaeo maan, seviaa gur paravaan; saadh ajagar. jin keea unamaan |

Punjabi

ਤੈਨੂੰ ਪੈਗੰਬਰ ਨਾਨਕ ਨੇ ਪ੍ਰਭਤਾ ਪ੍ਰਦਾਨ ਕੀਤੀ ਸੀ ਅਤੇ ਤੂੰ ਪਰਧਾਨ ਗੁਰਾਂ ਦੀ ਟਹਿਲ ਕਮਾਈ ਸੀ, ਜਿਨ੍ਹਾਂ ਨੇ ਆਪਣੇ ਮਨ ਸਰਪ ਹੈ ਕਾਬੂ ਕਰ, ਪਰਮ-ਉਚੀ ਅਵਸਥਾ ਵਿੱਚ ਪਹੁੰਚ ਗਏ।

Bhai Manmohan Singh (Shabad OS, CC BY-SA)

English

You were blessed with glory by the Prophet; You serve the Guru, certified by the Lord, who has subdued the snake of the mind, and who abides in the state of sublime bliss.

Dr. Sant Singh Khalsa (Shabad OS, CC BY-SA)
Ang 1391 · Line 18

ਹਰਿ ਹਰਿ ਦਰਸ ਸਮਾਨ, ਆਤਮਾ ਵੰਤਗਿਆਨ; ਜਾਣੀਅ ਅਕਲ ਗਤਿ, ਗੁਰ ਪਰਵਾਨ ॥

har har daras samaan, aatamaa vantagiaan; jaaneea akal gat, gur paravaan |

Punjabi

ਤੇਰਾ ਦਰਸ਼ਨ, ਹੇ ਗੁਰੂ ਅੰਗਦ! ਸਾਈਂ ਹਰੀ ਦੇ ਦਰਸ਼ਨ ਵਰਗਾ ਹੈ, ਤੇਰੀ ਜਿੰਦੜੀ ਸਰਬ-ਗਿਆਤਾ ਹੈ ਅਤੇ ਤੂੰ ਪ੍ਰਨਾਣੀਕ ਗੁਰਾਂ ਦੀ ਆਰਾਮ ਦਸ਼ਾ ਨੂੰ ਜਾਣਦਾ ਹੈ।

Bhai Manmohan Singh (Shabad OS, CC BY-SA)

English

Your Vision is like that of the Lord, Your soul is a fount of spiritual wisdom; You know the unfathomable state of the certified Guru.

Dr. Sant Singh Khalsa (Shabad OS, CC BY-SA)
Ang 1391 · Line 19

ਜਾ ਕੀ ਦ੍ਰਿਸਟਿ. ਅਚਲ ਠਾਣ, ਬਿਮਲ ਬੁਧਿ ਸੁਥਾਨ; ਪਹਿਰਿ ਸੀਲ ਸਨਾਹੁ. ਸਕਤਿ ਬਿਦਾਰਿ ॥

jaa kee drisatt. achal tthaan, bimal budh suthaan; pahir seel sanaahu. sakat bidaar |

Punjabi

ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਦੇ ਨੇਤ੍ਰ ਮਾਲਕ ਦੇ ਅਹਿੱਲ ਮੰਦਰ ਨੂੰ ਵੇਖਦੇ ਹਨ, ਜਿਨ੍ਹਾਂ ਦੀ ਪਵਿੱਤਰ ਅਕਲ ਸ਼੍ਰੇਸ਼ਟ ਟਿਕਾਣੇ ਨਾਲ ਜੁੜੀ ਹੋਈ ਹੈ ਅਤੇ ਜਿਨ੍ਹਾਂ ਨੇ ਨਿੰਮਰਤਾ ਦੀ ਸੰਜੋਅ ਪਹਿਨ ਕੇ ਮਾਇਆ ਨੂੰ ਮਾਰ ਲਿਆ ਹੈ।

Bhai Manmohan Singh (Shabad OS, CC BY-SA)

English

Your Gaze is focused upon the unmoving, unchanging place. Your Intellect is immaculate; it is focused upon the most sublime place. Wearing the armor of humility, you have overcome Maya.

Dr. Sant Singh Khalsa (Shabad OS, CC BY-SA)
Ang 1391 · Line 20

ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ, ਪਰਸਿ ਮੁਰਾਰਿ ॥੪॥

kahu keerat. kal sahaar, sapat deep majhaar; lahanaa jagatr gur, paras muraar |4|

Punjabi

ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।

Bhai Manmohan Singh (Shabad OS, CC BY-SA)

English

O Kal Sahaar, chant the Praises of Lehnaa throughout the seven continents; He met with the Lord, and became Guru of the World. ||4||

Dr. Sant Singh Khalsa (Shabad OS, CC BY-SA)
Ang 1391 · Line 21

ਦ੍ਰਿਸਟਿ ਧਰਤ, ਤਮ ਹਰਨ; ਦਹਨ ਅਘ, ਪਾਪ ਪ੍ਰਨਾਸਨ ॥

drisatt dharat, tam haran; dehan agh, paap pranaasan |

Punjabi

ਆਪਣੀ ਨਜ਼ਰ ਧਾਰ ਕੇ ਤੂੰ ਅਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ, ਪਾਪਾਂ ਨੂੰ ਸਾੜ ਸੁਟਦਾ ਹੈ ਤੇ ਕਸਮਲਾਂ ਨੂੰ ਨਾਸ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Casting Your Glance of Grace, you dispel the darkness, burn away evil, and destroy sin.

Dr. Sant Singh Khalsa (Shabad OS, CC BY-SA)
Ang 1391 · Line 22

ਸਬਦ ਸੂਰ ਬਲਵੰਤ; ਕਾਮ ਅਰੁ ਕ੍ਰੋਧ ਬਿਨਾਸਨ ॥

sabad soor balavant; kaam ar krodh binaasan |

Punjabi

ਤੂੰ ਪ੍ਰਭੂ ਦਾ ਯੋਧਾ ਹੈ, ਜੋ ਮਿਥਨ-ਹੁਲਾਸ ਅਤੇ ਗੁੱਸੇ ਨੂੰ ਨਾਸ ਕਰਨ ਲਈ ਬਲਵਾਨ ਹੈ।

Bhai Manmohan Singh (Shabad OS, CC BY-SA)

English

You are the Heroic Warrior of the Shabad, the Word of God. Your Power destroys sexual desire and anger.

Dr. Sant Singh Khalsa (Shabad OS, CC BY-SA)
Ang 1391 · Line 23

ਲੋਭ ਮੋਹ, ਵਸਿ ਕਰਣ; ਸਰਣ ਜਾਚਿਕ, ਪ੍ਰਤਿਪਾਲਣ ॥

lobh moh, vas karan; saran jaachik, pratipaalan |

Punjabi

ਤੂੰ ਲਾਲਚ ਤੇ ਸੰਸਾਰੀ ਮਮਤਾ ਨੂੰ ਕਾਬੂ ਕਰ ਲਿਆ ਹੈ ਅਤੇ ਤੂੰ ਆਪਣੀ ਪਨਾਹ ਲੈਣ ਵਾਲਿਆਂ ਨੂੰ ਪਾਲਦਾ-ਪੋਸਦਾ ਹੈ।

Bhai Manmohan Singh (Shabad OS, CC BY-SA)

English

You have overpowered greed and emotional attachment; You nurture and cherish those who seek Your Sanctuary.

Dr. Sant Singh Khalsa (Shabad OS, CC BY-SA)
Ang 1391 · Line 24

ਆਤਮ ਰਤ, ਸੰਗ੍ਰਹਣ; ਕਹਣ ਅੰਮ੍ਰਿਤ ਕਲ ਢਾਲਣ ॥

aatam rat, sangrahan; kehan amrit kal dtaalan |

Punjabi

ਤੂੰ ਰੂਹਾਨੀ ਪ੍ਰੀਤ ਨੂੰ ਇਕੱਤਰ ਕਰਦਾ ਹੈ ਅਤੇ ਤੇਰੀ ਬਾਣੀ ਆਬਿ-ਹਿਯਾਂਤ ਢਾਲਣ ਵਾਲੀ ਇਕ ਮਸ਼ੀਨ ਹੈ।

Bhai Manmohan Singh (Shabad OS, CC BY-SA)

English

You gather in the joyful love of the soul; Your Words have the Potency to bring forth Ambrosial Nectar.

Dr. Sant Singh Khalsa (Shabad OS, CC BY-SA)
Ang 1391 · Line 25

ਸਤਿਗੁਰੂ ਕਲ, ਸਤਿਗੁਰ ਤਿਲਕੁ; ਸਤਿ ਲਾਗੈ, ਸੋ ਪੈ ਤਰੈ ॥

satiguroo kal, satigur tilak; sat laagai, so pai tarai |

Punjabi

ਤੂੰ ਕਲਜੁਗ ਦਾ ਟਿਕਿਆ ਹੋਇਆ ਸੱਚਾ ਗੁਰੂ ਹੈ ਕਲਜੁਗ ਦਾ ਸੱਚਾ ਗੁਰੂ ਹੈ। ਜੋ ਕੋਈ ਭੀ ਤੇਰੇ ਨਾਲ ਜੁੜ ਜਾਂਦਾ ਹੈ, ਹੇ ਸੱਚੇ ਗੁਰੂ! ਉਹ ਪਾਰ ਉਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

You are appointed the True Guru, the True Guru in this Dark Age of Kali Yuga; whoever is truly attached to You is carried across.

Dr. Sant Singh Khalsa (Shabad OS, CC BY-SA)
Ang 1391 · Line 26

ਗੁਰੁ ਜਗਤ. ਫਿਰਣਸੀਹ ਅੰਗਰਉ; ਰਾਜੁ ਜੋਗੁ. ਲਹਣਾ ਕਰੈ ॥੫॥

gur jagat. firanaseeh angrau; raaj jog. lahanaa karai |5|

Punjabi

ਫੇਰੂ ਦਾ ਸ਼ੇਰ ਵਰਗਾ ਪੁਤ੍ਰ ਲਹਿਣਾ, ਸੰਸਾਰ ਦਾ ਗੁਰੂ ਹੈ ਅਤੇ ਮੀਰੀ ਅਤੇ ਪੀਰੀ ਦੀਆਂ ਸ਼ਕਤੀਆਂ ਮਾਣਦਾ ਹੈ।

Bhai Manmohan Singh (Shabad OS, CC BY-SA)

English

The lion, the son of Pheru, is Guru Angad, the Guru of the World; Lehnaa practices Raja Yoga, the Yoga of meditation and success. ||5||

Dr. Sant Singh Khalsa (Shabad OS, CC BY-SA)