Ang 1392
ਸਦਾ ਅਕਲ ਲਿਵ ਰਹੈ; ਕਰਨ ਸਿਉ ਇਛਾ ਚਾਰਹ ॥
sadaa akal liv rahai; karan siau ichhaa chaarah |
Punjabi
ਤੇਰੀ ਬੁਧੀ ਹਮੇਸ਼ਾਂ ਹੀ ਪ੍ਰਭੂ ਦੀ ਪ੍ਰੀਤ ਅੰਦਰ ਵਸਦੀ ਹੈ ਅਤੇ ਤੂੰ ਆਪਣੀਆਂ ਇੰਦ੍ਰੀਆਂ ਨੂੰ ਆਪਣੀ ਮਰਜੀ ਅਨੁਸਾਰ ਜੋੜਦਾ (ਚਾਰਦਾ) ਹੈ।
English
Your mind remains lovingly attuned to the Lord forever; You do whatever you desire.
ਦ੍ਰੁਮ ਸਪੂਰ ਜਿਉ ਨਿਵੈ; ਖਵੈ ਕਸੁ, ਬਿਮਲ ਬੀਚਾਰਹ ॥
drum sapoor jiau nivai; khavai kas, bimal beechaarah |
Punjabi
ਪਵਿੱਤਰ ਹਨ ਤੇਰੇ ਖਿਆਲ ਅਤੇ ਫਲ ਨਾਲ ਭਰੇ ਹੋਏ ਬਿਰਛ ਦੀ ਮਾਨੰਦ ਤੂੰ ਨਿਮਰਤਾ ਅੰਦਰ ਨਿਉਂਦਾ ਹੈ ਅਤੇ ਫਲਦਾਰ ਹੋਣ ਦਾ ਦੁਖ ਸਹਾਰਦਾ ਹੈ।
English
Like the tree heavy with fruit, You bow in humility, and endure the pain of it; You are pure of thought.
ਇਹੈ ਤਤੁ ਜਾਣਿਓ; ਸਰਬ ਗਤਿ ਅਲਖੁ ਬਿਡਾਣੀ ॥
eihai tat jaanio; sarab gat alakh biddaanee |
Punjabi
ਤੂੰ ਇਸ ਅਸਲੀਅਤ ਨੂੰ ਅਨੁਭਵ ਕਰਦਾ ਹੈ ਕਿ ਅਦ੍ਰਿਸ਼ਟ ਅਤੇ ਅਦਭੁਤ ਹੈ ਸਰਬ-ਵਿਆਪਕ ਸੁਆਮੀ।
English
You realize this reality, that the Lord is All-pervading, Unseen and Amazing.
ਸਹਜ ਭਾਇ ਸੰਚਿਓ; ਕਿਰਣਿ ਅੰਮ੍ਰਿਤ, ਕਲ ਬਾਣੀ ॥
sehaj bhaae sanchio; kiran amrit, kal baanee |
Punjabi
ਗੁਰਬਾਣੀ ਦੀਆਂ ਸੁਧਾ ਸਰੂਪ ਅਤੇ ਸੁੰਦਰ ਸੁਆਵਾਂ ਨਾਲ ਤੂੰ ਪ੍ਰਾਣੀਆਂ ਨੂੰ ਸੁਤੇ ਸਿਧ ਹੀ ਸਿੰਚਰ ਦਿੱਤਾ ਹੈ।
English
With intuitive ease, You send forth the rays of the Ambrosial Word of power.
ਗੁਰ ਗਮਿ ਪ੍ਰਮਾਣੁ, ਤੈ ਪਾਇਓ; ਸਤੁ ਸੰਤੋਖੁ ਗ੍ਰਾਹਜਿ ਲਯੌ ॥
gur gam pramaan, tai paaeo; sat santokh graahaj layau |
Punjabi
ਤੂੰ ਮਕਬੂਲ ਗੁਰਾਂ ਦਾ ਦਰਜਾ ਪਰਾਪਤ ਕਰ ਲਿਆ ਹੈ ਅਤੇ ਸੱਚ ਤੋਂ ਸੰਤੁਸ਼ਟਤਾ ਨੂੰ ਗ੍ਰਹਿਨ ਕਰ ਲਿਆ ਹੈ।
English
You have risen to the state of the certified Guru; you grasp truth and contentment.
ਹਰਿ ਪਰਸਿਓ, ਕਲੁ ਸਮੁਲਵੈ; ਜਨ ਦਰਸਨੁ ਲਹਣੇ ਭਯੌ ॥੬॥
har parasio, kal samulavai; jan darasan lahane bhayau |6|
Punjabi
ਕਲਸਹਾਰ ਪੁਕਾਰਦਾ ਹੈ, ਜਿਸ ਕਿਸੇ ਨੂੰ ਲਹਿਣੇ ਦਾ ਦੀਦਾਰ ਪਰਾਪਤ ਹੋ ਜਾਂਦਾ ਹੈ, ਉਹ ਆਪਣੇ ਹਰੀ ਨੂੰ ਮਿਲ ਪੈਦਾ ਹੈ।
English
KAL proclaims, that whoever attains the Blessed Vision of the Darshan of Lehnaa, meets with the Lord. ||6||
ਮਨਿ, ਬਿਸਾਸੁ ਪਾਇਓ; ਗਹਰਿ ਗਹੁ ਹਦਰਥਿ ਦੀਓ ॥
man, bisaas paaeo; gehar gahu hadarath deeo |
Punjabi
ਮੇਰੇ ਚਿੱਤ ਵਿੱਚ ਯਕੀਨ ਹੈ ਅਤੇ ਪੈਗੰਬਰ ਨਾਨਕ ਨੇ ਤੈਨੂੰ ਡੂੰਘੇ ਪ੍ਰਭੂ ਦੀ ਪਹੁੰਚ ਪਰਦਾਨ ਕੀਤੀ ਹੈ।
English
My mind has faith, that the Prophet has given You access to the Profound Lord.
ਗਰਲ ਨਾਸੁ, ਤਨਿ ਨਠਯੋ; ਅਮਿਉ, ਅੰਤਰਗਤਿ ਪੀਓ ॥
garal naas, tan natthayo; amiau, antaragat peeo |
Punjabi
ਪਾਪਾਂ ਦੀ ਪ੍ਰਾਣ-ਨਾਸਕ ਜ਼ਹਿਰ ਤੇਰੀ ਦੇਹ ਤੋਂ ਦੌੜ ਗਈ ਹੈ ਅਤੇ ਤੂੰ ਆਪਣੇ ਅੰਦਰੋ ਹੀ ਨਾਮ-ਅੰਮ੍ਰਿਤ ਪਾਨ ਕਰਦਾ ਹੈ।
English
Your body has been purged of the deadly poison; You drink the Ambrosial Nectar deep within.
ਰਿਦਿ ਬਿਗਾਸੁ ਜਾਗਿਓ; ਅਲਖਿ ਕਲ ਧਰੀ ਜੁਗੰਤਰਿ ॥
rid bigaas jaagio; alakh kal dharee jugantar |
Punjabi
ਜਿਸ ਅਦ੍ਰਿਸ਼ਟ ਪ੍ਰਭੂ ਨੇ ਆਪਣੀ ਸ਼ਕਤੀ ਸਾਰਿਆਂ ਯੁਗਾਂ ਅੰਦਰ ਰਖੀ ਹੈ, ਉਸ ਦਾ ਪ੍ਰਕਾਸ਼ ਉਸ ਦੇ ਹਿਰਦੇ ਅੰਦਰ ਪ੍ਰਗਟ ਥੀ ਗਿਆ ਹੈ।
English
Your Heart has blossomed forth in awareness of the Unseen Lord, who has infused His Power throughout the ages.
ਸਤਿਗੁਰੁ ਸਹਜ ਸਮਾਧਿ; ਰਵਿਓ ਸਾਮਾਨਿ ਨਿਰੰਤਰਿ ॥
satigur sehaj samaadh; ravio saamaan nirantar |
Punjabi
ਤੂੰ ਹੇ ਸੱਚੇ ਗੁਰਦੇਵ! ਉਸ ਦੀ ਅਡੋਲ ਤਾੜੀ ਅੰਦਰ ਲੀਨ ਹੋਇਆ ਹੋਇਆ ਹੈ, ਜੋ ਸਾਰਿਆ ਅੰਦਰ ਇਕ ਰਸ ਰਮਿਆ ਹੋਇਆ ਹੈ।
English
O True Guru, You are intuitively absorbed in Samaadhi, with continuity and equality.
ਉਦਾਰਉ ਚਿਤ, ਦਾਰਿਦ ਹਰਨ; ਪਿਖੰਤਿਹ ਕਲਮਲ ਤ੍ਰਸਨ ॥
audaarau chit, daarid haran; pikhantih kalamal trasan |
Punjabi
ਤੂੰ ਖੁਲ੍ਹੇ ਦਿਲ ਵਾਲਾ ਅਤੇ ਗਰੀਬੀ ਨਾਸ ਕਰਨਹਾਰ ਹੈ, ਜਿਸ ਨੂੰ ਵੇਖ ਪਾਪ ਭੈ-ਭੀਤ ਹੋ ਵੰਞਦੇ ਹਨ।
English
You are open-minded and large-hearted, the Destroyer of poverty; seeing You, sins are afraid.
ਸਦ ਰੰਗਿ ਸਹਜਿ ਕਲੁ ਉਚਰੈ; ਜਸੁ ਜੰਪਉ ਲਹਣੇ ਰਸਨ ॥੭॥
sad rang sehaj kal ucharai; jas janpau lahane rasan |7|
Punjabi
ਕਲਸਹਾਰ ਆਖਦਾ ਹੈ, ਆਪਣੀ ਜੀਭ ਨਾਲ ਮੈਂ ਸੁਤੇ ਸਿਧ ਹੀ ਲਹਿਣੇ ਦੀ ਕੀਰਤੀ ਪਿਆਰ ਨਾਲ ਸਦੀਵ ਹੀ ਉਚਾਰਨ ਕਰਦਾ ਹਾਂ।
English
Says KAL, I lovingly, continually, intuitively chant the Praises of Lehnaa with my tongue. ||7||
ਨਾਮੁ ਅਵਖਧੁ ਨਾਮੁ ਆਧਾਰੁ, ਅਰੁ ਨਾਮੁ ਸਮਾਧਿ ਸੁਖੁ; ਸਦਾ ਨਾਮ ਨੀਸਾਣੁ ਸੋਹੈ ॥
naam avakhadh naam aadhaar, ar naam samaadh sukh; sadaa naam neesaan sohai |
Punjabi
ਨਾਮ ਤੇਰੀ ਦਵਾਈ ਹੈ, ਨਾਮ ਤੇਰਾ ਆਸਰਾ, ਨਾਮ ਹੀ ਤੇਰਾ ਸਮਾਧੀ ਦਾ ਆਰਾਮ ਅਤੇ ਪ੍ਰਭੂ ਦੇ ਨਾਮ ਦੀ ਮੋਹਰ ਹੀ ਤੈਨੂੰ ਹਮੇਸ਼ਾਂ ਸ਼ਸ਼ੋਭਤ ਕਰਦੀ ਹੈ।
English
The Naam, the Name of the Lord, is our medicine; the Naam is our support; the Naam is the peace of Samaadhi. The Naam is the insignia which embellishes us forever.
ਰੰਗਿ ਰਤੌ ਨਾਮ ਸਿਉ; ਕਲ ਨਾਮੁ ਸੁਰਿ ਨਰਹ ਬੋਹੈ ॥
rang ratau naam siau; kal naam sur narah bohai |
Punjabi
ਤੂੰ ਪ੍ਰਭੂ ਦੇ ਨਾਮ ਦੇ ਪਿਆਰ ਨਾਲ ਰੰਗਿਆ ਹੋਇਆ ਹੈ ਅਤੇ ਸੁੰਦਰ ਨਾਮ ਦੇਵਤਿਆਂ ਅਤੇ ਮਨੁਸ਼ਾਂ ਨੂੰ ਸੁੰਗਧਤ ਕਰ ਦਿੰਦਾ ਹੈ।
English
KAL is imbued with the Love of the Naam, the Naam which is the fragrance of gods and human beings.
ਨਾਮ ਪਰਸੁ ਜਿਨਿ ਪਾਇਓ; ਸਤੁ ਪ੍ਰਗਟਿਓ ਰਵਿ ਲੋਇ ॥
naam paras jin paaeo; sat pragattio rav loe |
Punjabi
ਜੋ ਕੋਈ ਨਾਮ ਦੇ ਪਾਰਸ ਨੂੰ ਪਾ ਲੈਂਦਾ ਹੈ, ਉਹ ਸੱਚ ਦਾ ਸਰੂਪ ਥੀ ਵੰਞਦਾ ਹੈ ਅਤੇ ਉਸ ਦੀ ਪ੍ਰਭਤਾ ਦਾ ਸੂਰਜ ਸੰਸਾਰ ਅੰਦਰ ਚਮਕਦਾ ਹੈ।
English
Whoever obtains the Naam, the Philosopher's Stone, becomes the embodiment of Truth, manifest and radiant throughout the world.
ਦਰਸਨਿ ਪਰਸਿਐ ਗੁਰੂ ਕੈ; ਅਠਸਠਿ ਮਜਨੁ ਹੋਇ ॥੮॥
darasan parasiai guroo kai; atthasatth majan hoe |8|
Punjabi
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਇਨਸਾਨ ਅਠਾਹਟ ਤੀਰਥਾਂ ਦੇ ਇਸ਼ਨਾਨ ਦੇ ਫਲ ਨੂੰ ਪਾ ਲੈਂਦਾ ਹੈ।
English
Gazing upon the Blessed Vision of the Guru's Darshan, it is as if one has bathed at the sixty-eight sacred shrines of pilgrimage. ||8||
ਸਚੁ ਤੀਰਥੁ. ਸਚੁ ਇਸਨਾਨੁ, ਅਰੁ ਭੋਜਨੁ ਭਾਉ ਸਚੁ; ਸਦਾ ਸਚੁ ਭਾਖੰਤੁ ਸੋਹੈ ॥
sach teerath. sach isanaan, ar bhojan bhaau sach; sadaa sach bhaakhant sohai |
Punjabi
ਹੇ ਗੁਰਦੇਵ! ਸੱਚਾ ਨਾਮ ਤੇਰਾ ਧਰਮ ਅਸਥਾਨ ਹੈ, ਸੱਚਾ ਨਾਮ ਤੇਰਾ ਮਜਨ ਅਤੇ ਅਹਾਰ ਹੈ, ਸੱਚੇ ਨਾਮ ਨੂੰ ਤੂੰ ਪਿਆਰ ਕਰਦਾ ਹੈ ਅਤੇ ਹਮੇਸ਼ਾਂ ਸੱਚੇ ਨਾਮ ਨੂੰ ਉਚਾਰਨ ਕਰਨ ਦੁਆਰਾ ਤੂੰ ਸ਼ਸ਼ੋਭਤ ਹੁੰਦਾ ਹੈ।
English
The True Name is the sacred shrine, the True Name is the cleansing bath of purification and food. The True Name is eternal love; chant the True Name, and be embellished.
ਸਚੁ ਪਾਇਓ ਗੁਰ ਸਬਦਿ; ਸਚੁ ਨਾਮੁ. ਸੰਗਤੀ ਬੋਹੈ ॥
sach paaeo gur sabad; sach naam. sangatee bohai |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਤੰੇਨੂੰ ਸੱਚਾ ਨਾਮ ਪਰਾਪਤ ਹੋਇਆ ਹੈ ਅਤੇ ਸੱਚਾ ਨਾਮ ਦੀ ਸਤਿਸੰਗਤ ਨੂੰ ਸੁੰਗਧਤ ਕਰਦਾ ਹੈ।
English
The True Name is obtained through the Word of the Guru's Shabad; the Sangat, the Holy Congregation, is fragrant with the True Name.
ਜਿਸੁ ਸਚੁ ਸੰਜਮੁ. ਵਰਤੁ ਸਚੁ; ਕਬਿ ਜਨ ਕਲ, ਵਖਾਣੁ ॥
jis sach sanjam. varat sach; kab jan kal, vakhaan |
Punjabi
ਕਵੀ ਜਨ, ਕਲਸਹਾਰ ਉਸ ਦੀ ਉਸਤਤੀ ਵਰਣਨ ਕਰਦਾ ਹੈ, ਸੱਚਾ ਨਾਮ ਜਿਸ ਦਾ ਸਵੈ-ਜਬਤ ਅਤੇ ਸੱਚਾ ਨਾਮ ਹੀ ਉਪਹਾਸਸ।
English
KAL the poet utters the Praises of the one whose self-discipline is the True Name, and whose fast is the True Name.
ਦਰਸਨਿ ਪਰਸਿਐ ਗੁਰੂ ਕੈ; ਸਚੁ ਜਨਮੁ ਪਰਵਾਣੁ ॥੯॥
darasan parasiai guroo kai; sach janam paravaan |9|
Punjabi
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਮਨੁਸ਼ੀ ਜੀਵ ਨਿਸਚਿਤ ਹੀ ਪ੍ਰਵਾਰਾਣੀਕ ਥੀ ਵੰਞਦਾ ਹੈ।
English
Gazing upon the Blessed Vision of the Guru's Darshan, one's life is approved and certified in the True Name. ||9||
ਅਮਿਅ ਦ੍ਰਿਸਟਿ, ਸੁਭ ਕਰੈ; ਹਰੈ ਅਘ ਪਾਪ, ਸਕਲ ਮਲ ॥
amia drisatt, subh karai; harai agh paap, sakal mal |
Punjabi
ਜਿਸ ਉਤੇ ਤੂੰ ਆਪਦੀ ਸ਼ੇਸ਼ਟ ਅਤੇ ਅੰਮ੍ਰਿਤਮਈ ਨਜਰ ਧਾਰਦਾ ਹੈ, ਤੂੰ ਉਸ ਦੇ ਸਾਰੇ ਗੁਨਾਹ ਕਸਮਲ ਅਤੇ ਮਲੀਣਤਾ ਦੂਰ ਕਰ ਦਿੰਦਾ ਹੈ।
English
When You bestow Your Ambrosial Glance of Grace, You eradicate all wickedness, sin and filth.
ਕਾਮ ਕ੍ਰੋਧ ਅਰੁ ਲੋਭ ਮੋਹ; ਵਸਿ ਕਰੈ ਸਭੈ ਬਲ ॥
kaam krodh ar lobh moh; vas karai sabhai bal |
Punjabi
ਭੋਗ-ਬਿਲਾਸ, ਗੁੱਸਾ, ਲਾਲਚ ਅਤੇ ਸੰਸਾਰੀ ਮਮਤਾ, ਇਨ੍ਹਾਂ ਸਾਰਿਆਂ ਬਲਵਾਨ ਮਨੋ-ਭਾਵਨਾਵਾਂ ਨੂੰ ਤੂੰ ਕਾਬੂ ਕੀਤਾ ਹੋਇਆ ਹੈ।
English
Sexual desire, anger, greed and emotional attachment - You have overcome all these powerful passions.
ਸਦਾ ਸੁਖੁ ਮਨਿ ਵਸੈ; ਦੁਖੁ ਸੰਸਾਰਹ ਖੋਵੈ ॥
sadaa sukh man vasai; dukh sansaarah khovai |
Punjabi
ਆਰਾਮ ਹਮੇਸ਼ਾਂ ਹੀ ਤੇਰੇ ਚਿੱਤ ਅੰਦਰ ਵਸਦਾ ਹੈ ਅਤੇ ਤੂੰ ਦੁਨੀਆ ਦੀ ਪੀੜ ਦੂਰ ਕਰ ਦਿੰਦਾ ਹੈ।
English
Your mind is filled with peace forever; You banish the sufferings of the world.
ਗੁਰੁ. ਨਵ ਨਿਧਿ ਦਰੀਆਉ; ਜਨਮ ਹਮ. ਕਾਲਖ ਧੋਵੈ ॥
gur. nav nidh dareeaau; janam ham. kaalakh dhovai |
Punjabi
ਗੁਰੂ ਜੀ ਨੌ ਖਜਾਨਿਆਂ ਦੇ ਦਰਿਆ ਹਨ ਅਤੇ ਸਾਡਿਆਂ ਜਨਮਾਂ ਜਨਮਾਂ ਦੇ ਪਾਪਾਂ ਦੀ ਕਾਲਖ ਨੂੰ ਧੋ ਦਿੰਦੇ ਹਨ।
English
The Guru is the river of the nine treasures, washing off the dirt of our lives.
ਸੁ ਕਹੁ ਟਲ. ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥
su kahu ttal. gur seveeai; ahinis sehaj subhaae |
Punjabi
ਟੱਲ ਆਖਦਾ ਹੈ, ਇਸ ਲਈ, ਦਿਹੂੰ ਅਤੇ ਰੈਣ, ਤੂੰ ਸੁਤੇ ਸਿਧ ਹੀ, ਆਪਣੇ ਗੁਰਾਂ ਦੀ ਟਹਿਲ ਕਮਾਂ।
English
So speaks TAL the poet: serve the Guru, day and night, with intuitive love and affection.
ਦਰਸਨਿ ਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ ॥੧੦॥
darasan parasiai guroo kai; janam maran dukh jaae |10|
Punjabi
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
English
Gazing upon the Blessed Vision of the Guru, the pains of death and rebirth are taken away. ||10||
ਸਵਈਏ ਮਹਲੇ ਤੀਜੇ ਕੇ ੩ ॥
saveee mahale teeje ke 3 |
Punjabi
ਸਵਈਏ, ਤੀਜੀ ਪਾਤਿਸ਼ਾਹੀਦੀ ਉਸਤਤੀ ਵਿੱਚ।
English
Swaiyas In Praise Of The Third Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੋਈ ਪੁਰਖੁ ਸਿਵਰਿ ਸਾਚਾ; ਜਾ ਕਾ ਇਕੁ ਨਾਮੁ. ਅਛਲੁ ਸੰਸਾਰੇ ॥
soee purakh sivar saachaa; jaa kaa ik naam. achhal sansaare |
Punjabi
ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਦਾ ਇਕ ਨਾਮ ਜਗਤ ਅੰਦਰ ਛਲਿਆ ਜਾਣ ਵਾਲਾ ਨਹੀਂ।
English
Dwell upon that Primal Being, the True Lord God; in this world, His One Name is Undeceivable.
ਜਿਨਿ ਭਗਤ ਭਵਜਲ ਤਾਰੇ; ਸਿਮਰਹੁ ਸੋਈ ਨਾਮੁ ਪਰਧਾਨੁ ॥
jin bhagat bhavajal taare; simarahu soee naam paradhaan |
Punjabi
ਤੂੰ ਕੇਵਲ ਉਸ ਦੇ ਪਰਮ ਸ਼੍ਰੇਸ਼ਟ ਨਾਮ ਦਾ ਆਰਾਧਨ ਕਰ, ਜਿਸ ਨੇ ਆਪਣੇ ਅਨੁਰਾਗੀਆਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
English
He carries His devotees across the terrifying world-ocean; meditate in remembrance on His Naam, Supreme and Sublime.
ਤਿਤੁ ਨਾਮਿ ਰਸਿਕੁ, ਨਾਨਕੁ ਲਹਣਾ; ਥਪਿਓ ਜੇਨ ਸ੍ਰਬ ਸਿਧੀ ॥
tit naam rasik, naanak lahanaa; thapio jen srab sidhee |
Punjabi
ਉਸ ਨਾਮ ਦੇ ਰਸੀਏ, ਗੁਰੂ ਨਾਨਕ ਨੇ ਲਹਿਣੇ ਨੂੰ ਗੁਰੂ ਅਸਥਾਪਨ ਕੀਤਾ, ਜਿਸ ਨੂੰ ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ।
English
Nanak delighted in the Naam; He established Lehnaa as Guru, who was imbued with all supernatural spiritual powers.
ਕਵਿ ਜਨ ਕਲੵ, ਸਬੁਧੀ; ਕੀਰਤਿ ਜਨ, ਅਮਰਦਾਸ ਬਿਸ੍ਤਰੀਯਾ ॥
kav jan kalay, sabudhee; keerat jan, amaradaas bistareeyaa |
Punjabi
ਕਵੀ ਪੁਰਸ਼, ਕਲ, ਆਖਦਾ ਹੈ ਕਿ ਸ਼੍ਰੇਸ਼ਟ ਮਤ ਵਾਲੇ ਸੰਤ ਅਮਰਦਾਸ ਜੀ ਦੀ ਪ੍ਰਭਤਾ ਸਾਰੇ ਸੰਸਾਰ ਅੰਦਰ ਫੈਲੀ ਹੋਈ ਹੈ।
English
So speaks KALL the poet: the glory of the wise, sublime and humble Amar Daas is spread throughout the world.
ਕੀਰਤਿ ਰਵਿ ਕਿਰਣਿ, ਪ੍ਰਗਟਿ ਸੰਸਾਰਹ; ਸਾਖ ਤਰੋਵਰ, ਮਵਲਸਰਾ ॥
keerat rav kiran, pragatt sansaarah; saakh tarovar, mavalasaraa |
Punjabi
ਤੇਰੀ ਮਹਿਮਾ ਜਗਤ ਅੰਦਰ ਸੂਰਜ ਦੀਆਂ ਸ਼ੁਆਵਾਂ ਅਤੇ ਮੌਅਸਰੀ ਬਿਰਛ ਦੀਆਂ ਟਹਿਣੀਆਂ ਦੀ ਸੁੰਗਧੀ ਦੀ ਮਾਨੰਦ ਉਜਾਗਰ ਹੈ।
English
His Praises radiate throughout the world, like the rays of the sun, and the branches of the maulsar (fragrant) tree.
ਉਤਰਿ ਦਖਿਣਹਿ, ਪੁਬਿ ਅਰੁ ਪਸ੍ਚਮਿ; ਜੈ ਜੈ ਕਾਰੁ ਜਪੰਥਿ ਨਰਾ ॥
autar dakhineh, pub ar pascham; jai jai kaar japanth naraa |
Punjabi
ਸ਼ਮਾਲਾ, ਜਨੂਬ, ਮਸ਼ਰਕ ਅਤੇ ਮਗਰਬ ਅੰਦਰ ਲੋਕ ਤੇਰੀ ਜਿੱਤ ਦੇ ਨਾਅਰੇ ਲਾਉਂਦੇ ਹਨ।
English
In the north, south, east and west, people proclaim Your Victory.