Ang 1393
ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ; ਉਲਟਿ ਗੰਗ ਪਸ੍ਚਮਿ ਧਰੀਆ ॥
har naam rasan guramukh baradaayau; ulatt gang pascham dhareea |
Punjabi
ਜੱਬ ਦਾ ਨਾਮ, ਜੋ ਕਿ ਮੁਖੀ ਗੁਰਾਂ ਨੇ ਉਨ੍ਹਾਂ ਦੇ ਮਨ ਦਾ (ਸੁਰਸਰੀ) ਦਾ ਮਗਰਬ ਵਲ ਬਹਾਓ ਬਦਲਣ ਲਈ ਮਨੂਸ਼ ਵਿੱਚ ਆਪਣੀ ਜੀਭ ਦੁਆਰਾ ਵਰਤਾਇਆ ਸੀ।
English
The Guru spoke the Lord's Name with His mouth and broadcast it throughout the world, to turn the tide of the hearts of men.
ਸੋਈ ਨਾਮੁ ਅਛਲੁ. ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੧॥
soee naam achhal. bhagatah bhav taaran; amaradaas gur kau furiaa |1|
Punjabi
ਉਹ ਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਮਨ ਵਿੱਚ ਆ ਉਤਰਿਆ।
English
That Undeceivable Naam, which carries the devotees across the world-ocean, came into Guru Amar Daas. ||1||
ਸਿਮਰਹਿ ਸੋਈ ਨਾਮੁ. ਜਖੵ ਅਰੁ ਕਿੰਨਰ; ਸਾਧਿਕ ਸਿਧ ਸਮਾਧਿ ਹਰਾ ॥
simareh soee naam. jakhay ar kinar; saadhik sidh samaadh haraa |
Punjabi
ਉਸੇ ਹੀ ਨਾਮ ਦਾ ਸ਼੍ਰੇਸ਼ਟ ਦੇਵਤੇ ਸਵਰਗੀ ਗਵੱਈਏ, ਅਭਿਆਸੀ, ਕਰਾਮਾਤੀ ਬੰਦੇ ਅਤੇ ਸ਼ਿਵਜੀ, ਆਪਣੀ ਤਾੜੀ ਅੰਦਰ ਆਰਾਧਨ ਕਰਦੇ ਹਨ।
English
The gods and heavenly heralds, the Siddhas and seekers and Shiva in Samaadhi meditate in remembrance on the Naam, the Name of the Lord.
ਸਿਮਰਹਿ ਨਖੵਤ੍ਰ ਅਵਰ ਧ੍ਰੂ ਮੰਡਲ; ਨਾਰਦਾਦਿ ਪ੍ਰਹਲਾਦਿ ਵਰਾ ॥
simareh nakhayatr avar dhraoo manddal; naaradaad prahalaad varaa |
Punjabi
ਤਾਰੇ ਧਰੂ ਆਪਣੀ ਪੁਰੀ ਅੰਦਰ, ਨਾਰਦ ਵਰਗੇ ਰਿਸ਼ੀ, ਪ੍ਰਹਿਲਾਦ ਅਤੇ ਸ਼੍ਰੇਸ਼ਟ ਪੁਰਸ਼ ਉਸੇ ਹੀ ਨਾਮ ਦਾ ਆਰਾਧਨ ਕਰਦੇ ਹਨ।
English
The stars and the realms of Dhroo, and devotees like Naaraad and Prahlaad meditate on the Naam.
ਸਸੀਅਰੁ ਅਰੁ ਸੂਰੁ. ਨਾਮੁ ਉਲਾਸਹਿ; ਸੈਲ ਲੋਅ, ਜਿਨਿ ਉਧਰਿਆ ॥
saseear ar soor. naam ulaaseh; sail loa, jin udhariaa |
Punjabi
ਚੰਦਰਮਾ ਅਤੇ ਸੂਰਜ ਨਾਮ ਨੂੰ ਲੋਚਦੇ ਹਨ, ਜਿਸ ਨੇ ਕਿ ਪਹਾੜਾਂ ਦੀਆਂ ਸ਼੍ਰੇਣੀਆਂ ਦੀਆਂ ਸ਼੍ਰੇਣੀਆਂ ਦਾ ਪਾਰ ਉਤਾਰਾ ਕੀਤਾ ਹੈ।
English
The moon and the sun long for the Naam; it has saved even mountain ranges.
ਸੋਈ ਨਾਮੁ ਅਛਲੁ. ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੨॥
soee naam achhal. bhagatah bhav taaran; amaradaas gur kau furiaa |2|
Punjabi
ਐਨ ਉਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਹਿਰਦੇ ਅੰਦਰ ਆ ਉਤਰਿਆ।
English
That Undeceivable Naam, which carries the devotees across the world-ocean, came into Guru Amar Daas. ||2||
ਸੋਈ ਨਾਮੁ ਸਿਵਰਿ, ਨਵ ਨਾਥ ਨਿਰੰਜਨੁ; ਸਿਵ ਸਨਕਾਦਿ ਸਮੁਧਰਿਆ ॥
soee naam sivar, nav naath niranjan; siv sanakaad samudhariaa |
Punjabi
ਉਸੇ ਹੀ ਪਵਿੱਤਰ ਨਾਮ ਦਾ ਆਰਾਧਨ ਕਰਨ ਦੁਆਰਾ, ਨੌ ਵਡੇ ਯੋਗੀ, ਸ਼ਿਵਜੀ ਅਤੇ ਸਨਕ ਆਦਿ ਪੂਰੀ ਤਰ੍ਹਾਂ ਪਾਰ ਉਤਰ ਗਏ ਹਨ।
English
Dwelling upon that Immaculate Naam, the nine Yogic masters, Shiva and Sanak and many others have been emancipated.
ਚਵਰਾਸੀਹ ਸਿਧ ਬੁਧ ਜਿਤੁ ਰਾਤੇ; ਅੰਬਰੀਕ ਭਵਜਲੁ ਤਰਿਆ ॥
chavaraaseeh sidh budh jit raate; anbareek bhavajal tariaa |
Punjabi
ਚੁਰਾਸੀ ਕਰਾਮਾਤੀ ਬੰਦੇ ਅਤੇ ਬੁੱਧ ਉਸ ਨਾਮ ਨਾਲ ਰੰਗੀਜੇ ਹਨ, ਜਿਸ ਦੁਆਰਾ ਅੰਬਰੀਕ ਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਇਆ ਸੀ।
English
The eighty-four Siddhas, the beings of supernatural spiritual powers, and the Buddhas are imbued with the Naam; it carried Ambreek across the terrifying world-ocean.
ਉਧਉ ਅਕ੍ਰੂਰੁ ਤਿਲੋਚਨੁ ਨਾਮਾ; ਕਲਿ ਕਬੀਰ. ਕਿਲਵਿਖ ਹਰਿਆ ॥
audhau akraoor tilochan naamaa; kal kabeer. kilavikh hariaa |
Punjabi
ਨਾਮ ਨੇ ਊਧੋ, ਅਕਰੂਰ ਅਤੇ ਕਲਜੁਗ ਵਿੱਚ ਤ੍ਰਿਲੋਚਨ, ਨਾਮਦੇਵ ਅਤੇ ਕਬੀਰ ਦੇ ਪਾਪ ਮੇਟ ਦਿੱਤੇ।
English
It has erased the sins of Oodho, Akroor, Trilochan, Naam Dayv and Kabeer, in this Dark Age of Kali Yuga.
ਸੋਈ ਨਾਮੁ ਅਛਲੁ. ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੩॥
soee naam achhal. bhagatah bhav taaran; amaradaas gur kau furiaa |3|
Punjabi
ਐਨ ਉਹੀ ਨਾਂ ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਹਿਰਦੇ ਅੰਦਰ ਆ ਉਤਰਿਆ।
English
That Undeceivable Naam, which carries the devotees across the world-ocean, came into Guru Amar Daas. ||3||
ਤਿਤੁ ਨਾਮਿ ਲਾਗਿ, ਤੇਤੀਸ ਧਿਆਵਹਿ; ਜਤੀ ਤਪੀਸੁਰ ਮਨਿ ਵਸਿਆ ॥
tit naam laag, tetees dhiaaveh; jatee tapeesur man vasiaa |
Punjabi
ਉਸੇ ਹੀ ਨਾਮ ਨਾਲ ਜੁੜੇ ਹੋਏ ਤੇਤੀ ਕ੍ਰੋੜ ਦੇਵਤੇ ਸਦਾ ਉਸ ਦਾ ਸਿਮਰਨ ਕਰਦੇ ਹਨ ਅਤੇ ਬ੍ਰਹਮਚਾਰੀਆਂ ਤੇ ਤਪੀਆਂ ਦੇ ਹਿਰਦੇ ਅੰਦਰ ਭੀ ਇਹ ਟਿਕਿਆ ਹੋਇਆ ਹੈ।
English
The three hundred thirty million angels meditate, attached to the Naam; it is enshrined within the minds of the celibates and ascetics.
ਸੋਈ ਨਾਮੁ ਸਿਮਰਿ, ਗੰਗੇਵ ਪਿਤਾਮਹ; ਚਰਣ ਚਿਤ ਅੰਮ੍ਰਿਤ ਰਸਿਆ ॥
soee naam simar, gangev pitaamah; charan chit amrit rasiaa |
Punjabi
ਉਸੇ ਹੀ ਨਾਮ ਦਾ ਭਜਨ ਕਰਨ ਦੁਆਰਾ, ਗੰਗਾ ਦੇ ਪੁਤ੍ਰ, ਭੀਸ਼ਮ ਪਿਤਾਮਾ ਨੇ ਆਪਣੇ ਮਨ ਅੰਦਰ ਪ੍ਰਭੂ ਦੇ ਪੈਰਾ ਦੇ ਸੁਧਾਰਸ ਦਾ ਅਨੰਦ ਮਾਣਿਆ।
English
Bhisham Pitama, the son of the Ganges, meditated on that Naam; his consciousness delighted in the Ambrosial Nectar of the Lord's Feet.
ਤਿਤੁ ਨਾਮਿ ਗੁਰੂ ਗੰਭੀਰ. ਗਰੂਅ ਮਤਿ; ਸਤ ਕਰਿ ਸੰਗਤਿ ਉਧਰੀਆ ॥
tit naam guroo ganbheer. garooa mat; sat kar sangat udhareea |
Punjabi
ਉਸੇ ਹੀ ਨਾਮ ਦਾ ਚਿੰਤਨ ਅਤੇ ਡੂੰਘੇ ਵਿਸ਼ਾਲ ਗੁਰਾਂ ਦੇ ਉਪਦੇਸ਼ ਨੂੰ ਸੱਚਾ ਕਬੂਲ ਕਰਨ ਦੁਆਰਾ, ਸਾਧੂਆਂ ਦਾ ਪਾਰ ਉਤਾਰਾ ਹੋ ਗਿਆ ਹੈ।
English
The great and profound Guru has brought forth the Naam; accepting the teachings as true, the Holy Congregation has been saved.
ਸੋਈ ਨਾਮੁ ਅਛਲੁ. ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੪॥
soee naam achhal. bhagatah bhav taaran; amaradaas gur kau furiaa |4|
Punjabi
ਐਨ ਉਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਰਿਦੇ ਅੰਦਰ ਆ ਉਤਰਿਆ।
English
That Undeceivable Naam, which carries the devotees across the world-ocean, came into Guru Amar Daas. ||4||
ਨਾਮ ਕਿਤਿ ਸੰਸਾਰਿ; ਕਿਰਣਿ ਰਵਿ ਸੁਰਤਰ ਸਾਖਹ ॥
naam kit sansaar; kiran rav suratar saakhah |
Punjabi
ਨਾਮ ਦੀ ਕੀਰਤੀ ਸੂਰਜ ਦੀਆਂ ਸੁਆਵਾ ਅਤੇ ਕਲਪ ਬਿਰਛ ਦੀਆਂ ਟਹਿਣੀਆਂ ਦੀ ਸੁੰਗਧੀ ਦੀ ਮਾਨੰਦ ਜਗਤ ਅੰਦਰ ਫੈਲੀ ਹੋਈ ਹੈ।
English
The Glory of the Naam shines forth, like the rays of the sun, and the branches of the Elysian Tree.
ਉਤਰਿ ਦਖਿਣਿ ਪੁਬਿ ਦੇਸਿ; ਪਸ੍ਚਮਿ ਜਸੁ ਭਾਖਹ ॥
autar dakhin pub des; pascham jas bhaakhah |
Punjabi
ਅਤੇ ਇਸ ਦੀ ਮਹਿਮਾ, ਸ਼ਮਾਲ, ਜਨੂਬ, ਮਸ਼ਰਕ ਅਤੇ ਮਗਰਬ ਦੇ ਮੁਲਕਾ ਵਿੱਚ ਉਚਾਰਨ ਕੀਤੀ ਜਾਂਦੀ ਹੈ।
English
In the countries of the north, south, east and west, the Praises of the Naam are chanted.
ਜਨਮੁ. ਤ ਇਹੁ ਸਕਯਥੁ; ਜਿਤੁ ਨਾਮੁ ਹਰਿ ਰਿਦੈ ਨਿਵਾਸੈ ॥
janam. ta ihu sakayath; jit naam har ridai nivaasai |
Punjabi
ਕੇਵਲ ਉਹ ਜੀਵਨ ਹੀ ਸਫਲ ਹੈ, ਜਿਸ ਦੇ ਮਨ ਅੰਦਰ ਪ੍ਰਭੂ ਦੇ ਨਾਮ ਦਾ ਨਿਵਾਸ ਹੈ।
English
Life is fruitful, when the Name of the Lord abides in the heart.
ਸੁਰਿ ਨਰ ਗਣ ਗੰਧਰਬ; ਛਿਅ ਦਰਸਨ ਆਸਾਸੈ ॥
sur nar gan gandharab; chhia darasan aasaasai |
Punjabi
ਪ੍ਰਭੂ ਦੇ ਨਾਮ ਨੂੰ ਲੋਚਦੇ ਹਨ ਦੇਵੀ ਪੁਰਸ਼, ਇਲਾਹੀ ਏਲਚੀ, ਸਵਰਗੀ ਗਵੱਈਏ ਅਤੇ ਛੇ ਸ਼ਾਸ਼ਤਰ।
English
The angelic beings, heavenly heralds, celestial singers and the six Shaastras yearn for the Naam.
ਭਲਉ ਪ੍ਰਸਿਧੁ. ਤੇਜੋ ਤਨੌ; ਕਲੵ ਜੋੜਿ ਕਰ ਧੵਾਇਅਓ ॥
bhlau prasidh. tejo tanau; kalay jorr kar dhayaaeiao |
Punjabi
ਕੀਰਤੀਮਾਨ ਹਨ ਅਮਰਦਾਸ ਜੀ, ਭੱਲੇ ਖਾਨਦਾਨ ਦੇ, ਤੇਜਭਾਨ ਦੇ ਪੁੱਤ੍ਰ। ਹੱਥ ਬੰਨ੍ਹ ਕੇ ਕਲ ਉਨ੍ਹਾਂ ਦਾ ਸਿਮਰਨ ਕਰਦਾ ਹੈ।
English
The son of Tayj Bhaan of the Bhalla dynasty is noble and famous; with his palms pressed together, KALL meditates on Him.
ਸੋਈ ਨਾਮੁ. ਭਗਤ ਭਵਜਲ ਹਰਣੁ; ਗੁਰ ਅਮਰਦਾਸ. ਤੈ ਪਾਇਓ ॥੫॥
soee naam. bhagat bhavajal haran; gur amaradaas. tai paaeo |5|
Punjabi
ਐਨ ਉਹੀ ਨਾਮ, ਜੋ ਅਨੁਰਾਗੀਆਂ ਦੇ ਸੰਸਾਰ ਸਮੁੰਦਰ ਦੇ ਡਰ ਨੂੰ ਦੂਰ ਕਰਦਾ ਹੈ, ਤੈਨੂੰ ਹੇ ਗੁਰੂ ਅਮਰਦਾਸ! ਪਰਾਪਤ ਹੋਇਆ ਹੈ।
English
The Naam takes away the fears of the devotees about the word-ocean; Guru Amar Daas has obtained it. ||5||
ਨਾਮੁ ਧਿਆਵਹਿ ਦੇਵ ਤੇਤੀਸ, ਅਰੁ ਸਾਧਿਕ ਸਿਧ ਨਰ; ਨਾਮਿ ਖੰਡ ਬ੍ਰਹਮੰਡ ਧਾਰੇ ॥
naam dhiaaveh dev tetees, ar saadhik sidh nar; naam khandd brahamandd dhaare |
Punjabi
ਤੈਤੀ ਕ੍ਰੋੜ ਦੇਵਤੇ ਅਭਿਨਾਸ਼ੀ, ਕਾਮਲ ਪੁਰਸ਼ ਅਤੇ ਇਨਸਾਨ ਨਾਮ ਨੂੰ ਸਿਮਰਦੇ ਹਨ ਅਤੇ ਨਾਮ ਪੁਰੀਆਂ ਅਤੇ ਆਲਮਾਂ ਨੂੰ ਆਸਰਾ ਦਿੰਦਾ ਹੈ।
English
The thirty-one million gods meditate on the Naam, along with the Siddhas and seekers; the Naam supports solar systems and galaxies.
ਜਹ ਨਾਮੁ ਸਮਾਧਿਓ; ਹਰਖੁ ਸੋਗੁ. ਸਮ ਕਰਿ ਸਹਾਰੇ ॥
jeh naam samaadhio; harakh sog. sam kar sahaare |
Punjabi
ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ। ਉਹ ਖੁਸ਼ੀ ਅਤੇ ਗਮੀ ਨੂੰ ਇਕ ਸਮਾਨ ਸਹਾਰਦਾ ਹੈ।
English
One who meditates on the Naam in Samaadhi, endures sorrow and joy as one and the same.
ਨਾਮੁ ਸਿਰੋਮਣਿ ਸਰਬ ਮੈ; ਭਗਤ ਰਹੇ ਲਿਵ ਧਾਰਿ ॥
naam siroman sarab mai; bhagat rahe liv dhaar |
Punjabi
ਸਾਰੀਆਂ ਵਸਤੂਆਂ ਵਿਚੋਂ ਨਾਮ ਪਰਮ ਸ਼੍ਰੇਸ਼ਟ ਹੈ। ਸਾਧੂ ਇਸ ਨਾਲ ਪਿਰਹੜੀ ਰਖਦੇ ਹਨ।
English
The Naam is the most sublime of all; the devotees remain lovingly attuned to it.
ਸੋਈ ਨਾਮੁ ਪਦਾਰਥੁ ਅਮਰ ਗੁਰ; ਤੁਸਿ ਦੀਓ ਕਰਤਾਰਿ ॥੬॥
soee naam padaarath amar gur; tus deeo karataar |6|
Punjabi
ਆਪਣੀ ਪਰਸੰਨਤਾ ਦੁਆਰਾ, ਸਿਰਜਣ-ਸੁਆਮੀ ਨੇ ਉਸੇ ਹੀ ਨਾਮ ਦੀ ਦੌਲਤ ਗੁਰੂ ਅਮਰਦਾਸ ਜੀ ਨੂੰ ਬਖਸ਼ੀ ਹੈ।
English
Guru Amar Daas was blessed with the treasure of the Naam, by the Creator Lord, in His Pleasure. ||6||
ਸਤਿ ਸੂਰਉ ਸੀਲਿ ਬਲਵੰਤੁ; ਸਤ ਭਾਇ ਸੰਗਤਿ ਸਘਨ, ਗਰੂਅ ਮਤਿ, ਨਿਰਵੈਰਿ ਲੀਣਾ ॥
sat soorau seel balavant; sat bhaae sangat saghan, garooa mat, niravair leenaa |
Punjabi
ਗੁਰੂ ਸੱਚ ਦਾ ਸੂਰਮਾ, ਨਿੰਮਰਤਾ ਵਿੱਚ ਬਲੀ ਨੇਕ-ਸੁਭਾ ਅਤੇ ਡੂੰਘੀ ਸਮਝ ਵਾਲਾ ਹੈ ਅਤੇ ਭਾਰੀ ਸਮਝ ਵਾਲੀ ਸੰਗਤ ਵਿੱਚ ਵਸਦਾ ਹੋਇਆ ਹੈ ਦੁਸ਼ਮਨੀ ਰਹਿਤ ਸਾਈਂ ਅੰਦਰ ਸਮਾਇਆ ਰਹਿੰਦਾ ਹੈ।
English
He is the Warrior Hero of Truth, humility is His Power. His Loving Nature inspires the Congregation with deep and profound understanding; He is absorbed in the Lord, free of hate and vengeance.
ਜਿਸੁ ਧੀਰਜੁ ਧੁਰਿ. ਧਵਲੁ; ਧੁਜਾ ਸੇਤਿ, ਬੈਕੁੰਠ ਬੀਣਾ ॥
jis dheeraj dhur. dhaval; dhujaa set, baikuntth beenaa |
Punjabi
ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਦਾ ਸਹਿਨਸ਼ੀਲਤਾ ਦਾ ਚਿੱਟਾ ਝੰਡਾ ਬ੍ਰਹਮਲੋਕ ਨੂੰ ਜਾਨ ਵਾਲੇ ਪੁਲ ਉਤੇ ਐਨ ਆਰੰਭ ਤੋਂ ਦਿਸ ਰਿਹਾ ਹੈ।
English
Patience has been His white banner since the beginning of time, planted on the bridge to heaven.
ਪਰਸਹਿ ਸੰਤ ਪਿਆਰੁ; ਜਿਹ ਕਰਤਾਰਹ ਸੰਜੋਗੁ ॥
paraseh sant piaar; jih karataarah sanjog |
Punjabi
ਸਾਧੂ ਪ੍ਰੇਮ ਸਹਿਤ ਉਨ੍ਹਾਂ ਗੁਰਾਂ ਨਾਲ ਮਿਲਦੇ ਹਨ ਜੋ ਸਿਰਜਣਹਾਰ ਸੁਆਮੀ ਨਾਲ ਇਕਮਿਕ ਹਨ।
English
The Saints meet their Beloved Guru, who is united with the Creator Lord.
ਸਤਿਗੁਰੂ ਸੇਵਿ ਸੁਖੁ ਪਾਇਓ; ਅਮਰਿ ਗੁਰਿ. ਕੀਤਉ ਜੋਗੁ ॥੭॥
satiguroo sev sukh paaeo; amar gur. keetau jog |7|
Punjabi
ਸੱਚੇ ਗੁਰਾਂ ਦੀ ਟਹਿਲ ਕਮਾ, ਸਾਧੂ ਆਰਾਮ ਪਾਉਂਦੇ ਹਨ ਅਤੇ ਗੁਰੂ ਅਮਰਦਾਸ ਜੀ ਉਨ੍ਹਾਂ ਨੂੰ ਆਰਾਮ ਪਾਉਣ ਦੇ ਲਾਇਕ ਬਣਾ ਦਿੰਦੇ ਹਨ।
English
Serving the True Guru, they find peace; Guru Amar Daas has given them this ability. ||7||
ਨਾਮੁ ਨਾਵਣੁ, ਨਾਮੁ ਰਸ ਖਾਣੁ, ਅਰੁ ਭੋਜਨੁ ਨਾਮ ਰਸੁ; ਸਦਾ ਚਾਯ, ਮੁਖਿ ਮਿਸ੍ਟ ਬਾਣੀ ॥
naam naavan, naam ras khaan, ar bhojan naam ras; sadaa chaay, mukh misatt baanee |
Punjabi
ਨਾਮ ਗੁਰਾਂ ਦਾ ਇਸ਼ਨਾਨ ਹੈ, ਨਾਮ, ਨਾਮ ਉਨ੍ਹਾਂ ਦਾ ਨਿਆਮਤਾਂ ਦਾ ਛਕਣਾ ਅਤੇ ਨਾਮ ਹੀ ਉਨ੍ਹਾਂ ਦਾ ਲਿਆਮਤਾ ਦਾ ਛਕਣਾ ਅਤੇ ਨਾਮ ਹੀ ਉਨ੍ਹਾਂ ਦਾ ਖਾਣਿਆ ਦਾ ਸੁਆਦ ਅਤੇ ਆਪਣੇ ਮੂੰਹ ਨਾਲ ਉਹ ਹਮੇਸ਼ਾਂ ਮਿੱਠੀ ਗੁਰਾਂ ਦੀ ਬਾਣੀ ਨੂੰ ਉਮੰਗ ਸਹਿਤ ਉਚਾਰਨ ਕਰਦੇ ਹਨ।
English
The Naam is His cleansing bath; the Naam is the food He eats; the Naam is the taste He enjoys. With deep yearning, He chants the Sweet Bani of the Guru's Word forever.
ਧਨਿ ਸਤਿਗੁਰੁ ਸੇਵਿਓ; ਜਿਸੁ ਪਸਾਇ ਗਤਿ ਅਗਮ ਜਾਣੀ ॥
dhan satigur sevio; jis pasaae gat agam jaanee |
Punjabi
ਤੂੰ ਸੁਲੱਖਣੇ ਸੱਚੇ ਗੁਰਾਂ ਦੀ ਟਹਿਲ ਕਮਾਈ ਹੈ, ਜਿਨ੍ਹਾਂ ਦੀ ਰਹਿਮਤ ਸਦਕਾ, ਤੂੰ ਅਲਖ ਸੁਆਮੀ ਦੀ ਅਵਸਥਾ ਨੂੰ ਅਨੁਭਵ ਕਰ ਲਿਆ ਹੈ।
English
Blessed is service to the True Guru; by His Grace, the State of the Unfathomable Lord is known.
ਕੁਲ ਸੰਬੂਹ, ਸਮੁਧਰੇ; ਪਾਯਉ ਨਾਮ ਨਿਵਾਸੁ ॥
kul sanbooh, samudhare; paayau naam nivaas |
Punjabi
ਤੇਰੇ ਨਾਮ ਅੰਦਰ ਵਸੇਬਾ ਪ੍ਰਾਪਤ ਹੋਇਆ ਹੈ ਅਤੇ ਤੇਰੀ ਸਾਰੀ ਵੰਸ਼ ਚੰਗੀ ਤਰ੍ਹਾਂ ਪਾਰ ਉਤਰ ਗਈ ਹੈ।
English
All Your generations are totally saved; You dwell in the Naam, the Name of the Lord.