Ekam
Guru Granth Sahib

Ang 1394

Ang 1394 · Line 1

ਸਕਯਥੁ ਜਨਮੁ ਕਲੵੁਚਰੈ; ਗੁਰੁ ਪਰਸੵਿਉ ਅਮਰ ਪ੍ਰਗਾਸੁ ॥੮॥

sakayath janam kalayucharai; gur parasayiau amar pragaas |8|

Punjabi

ਕਲ ਆਖਦਾ ਹੈ, ਫਲਦਾਇਕ ਹੈ ਉਸ ਦਾ ਆਗਮਨ, ਜੋ ਪ੍ਰਕਾਸ਼ਵਾਨ ਗੁਰੂ ਅਮਰਦਾਸ ਜੀ ਨੂੰ ਮਿਲ ਪੈਦਾ ਹੈ।

Bhai Manmohan Singh (Shabad OS, CC BY-SA)

English

So speaks KALL: fruitful is the life of one who meets with Guru Amar Daas, radiant with the Light of God. ||8||

Dr. Sant Singh Khalsa (Shabad OS, CC BY-SA)
Ang 1394 · Line 2

ਬਾਰਿਜੁ ਕਰਿ ਦਾਹਿਣੈ; ਸਿਧਿ. ਸਨਮੁਖ ਮੁਖੁ ਜੋਵੈ ॥

baarij kar daahinai; sidh. sanamukh mukh jovai |

Punjabi

ਤੇਰੇ ਸੱਜੇ ਹੱਥ ਉਤੇ ਕੰਵਲ ਦਾ ਨਿਸ਼ਾਨ ਹੈ ਅਤੇ ਮੁਹਰਲੇ ਪਾਸਿਓ, ਕਰਾਮਾਤੀ ਸ਼ਕਤੀਆਂ ਤੇਰੇ ਮੁਖੜਾ ਵਖਦੀਆਂ ਹਨ।

Bhai Manmohan Singh (Shabad OS, CC BY-SA)

English

On His right hand is the sign of the lotus; the Siddhis, the supernatural spiritual powers, await His Command.

Dr. Sant Singh Khalsa (Shabad OS, CC BY-SA)
Ang 1394 · Line 3

ਰਿਧਿ ਬਸੈ ਬਾਂਵਾਂਗਿ; ਜੁ ਤੀਨਿ ਲੋਕਾਂਤਰ ਮੋਹੈ ॥

ridh basai baanvaang; ju teen lokaantar mohai |

Punjabi

ਤੇਰੇ ਖੱਬੇ ਪਾਸੇ ਸੰਸਾਰੀ ਤਾਕਤਾਂ ਵਸਦੀਆਂ ਹਲ, ਜੋ ਤਿੰਨਾਂ ਜਹਾਨਾਂ ਨੂੰ ਫਰੇਫਤਾ ਕਰ ਰਹੀਆਂ ਹਨ।

Bhai Manmohan Singh (Shabad OS, CC BY-SA)

English

On His left are worldly powers, which fascinate the three worlds.

Dr. Sant Singh Khalsa (Shabad OS, CC BY-SA)
Ang 1394 · Line 4

ਰਿਦੈ ਬਸੈ ਅਕਹੀਉ; ਸੋਇ ਰਸੁ. ਤਿਨ ਹੀ ਜਾਤਉ ॥

ridai basai akaheeo; soe ras. tin hee jaatau |

Punjabi

ਅਕਹਿ ਸੁਆਮੀ ਗੁਰਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਕੇਵਲ ਉਹੀ ਉਸ ਦੇ ਅੰਮ੍ਰਿਤ ਨੂੰ ਅਨੁਭਵ ਕਰਦੇ ਹਨ।

Bhai Manmohan Singh (Shabad OS, CC BY-SA)

English

The Inexpressible Lord abides in His Heart; He alone knows this joy.

Dr. Sant Singh Khalsa (Shabad OS, CC BY-SA)
Ang 1394 · Line 5

ਮੁਖਹੁ ਭਗਤਿ ਉਚਰੈ; ਅਮਰੁ ਗੁਰੁ, ਇਤੁ ਰੰਗਿ ਰਾਤਉ ॥

mukhahu bhagat ucharai; amar gur, it rang raatau |

Punjabi

ਆਪਣੇ ਮੂੰਹ ਨਾਲ, ਗੁਰੂ ਅਮਰਦਾਸ ਜੀ ਸ਼ਰਧਾ ਅਨੁਰਾਗ ਦੇ ਬਚਨ ਬੋਲਦੇ ਹਨ ਅਤੇ ਇਸ ਈਸ਼ਵਰੀ ਪ੍ਰੀਤ ਨਾਲ ਰੰਗੇ ਹੋਏ ਹਨ।

Bhai Manmohan Singh (Shabad OS, CC BY-SA)

English

Guru Amar Daas utters the words of devotion, imbued with the Love of the Lord.

Dr. Sant Singh Khalsa (Shabad OS, CC BY-SA)
Ang 1394 · Line 6

ਮਸਤਕਿ ਨੀਸਾਣੁ, ਸਚਉ ਕਰਮੁ; ਕਲੵ ਜੋੜਿ ਕਰ ਧੵਾਇਅਉ ॥

masatak neesaan, schau karam; kalay jorr kar dhayaaeaau |

Punjabi

ਉਨ੍ਹਾਂ ਦੇ ਮੱਥੇ ਉਤੇ ਵਾਹਿਗੁਰੂ ਦੀ ਮਿਹਰ ਦਾ ਸੱਚਾ ਚਿੰਨ੍ਹ ਹੈ ਅਤੇ ਆਪਣੇ ਹੱਥ ਬੰਨ੍ਹ ਕੇ ਕਲ ਉਨ੍ਹਾਂ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

On His forehead is the true insignia of the Lord's Mercy; with his palms pressed together, KALL meditates on Him.

Dr. Sant Singh Khalsa (Shabad OS, CC BY-SA)
Ang 1394 · Line 7

ਪਰਸਿਅਉ, ਗੁਰੂ ਸਤਿਗੁਰ ਤਿਲਕੁ; ਸਰਬ ਇਛ. ਤਿਨਿ ਪਾਇਅਉ ॥੯॥

parasiaau, guroo satigur tilak; sarab ichh. tin paaeaau |9|

Punjabi

ਜੋ ਕੋਈ ਭੀ ਮੁਖੀ ਅਤੇ ਵੱਡੇ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

Whoever meets with the Guru, the certified True Guru, has all his desires fulfilled. ||9||

Dr. Sant Singh Khalsa (Shabad OS, CC BY-SA)
Ang 1394 · Line 8

ਚਰਣ. ਤ ਪਰ ਸਕਯਥ; ਚਰਣ. ਗੁਰ ਅਮਰ ਪਵਲਿ ਰਯ ॥

charan. ta par sakayath; charan. gur amar paval ray |

Punjabi

ਪਰਮ ਸਫਲ ਹਨ ਪੈਰ, ਜੇਕਰ ਪੈਰ ਗੁਰੂ ਅਮਰਦਾਸ ਦੇ ਮਾਰਗ ਤੇ ਟੁਰਦੇ ਹਨ।

Bhai Manmohan Singh (Shabad OS, CC BY-SA)

English

Supremely fruitful are the feet which walk upon the path of Guru Amar Daas.

Dr. Sant Singh Khalsa (Shabad OS, CC BY-SA)
Ang 1394 · Line 9

ਹਥ. ਤ ਪਰ ਸਕਯਥ; ਹਥ ਲਗਹਿ. ਗੁਰ ਅਮਰ ਪਯ ॥

hath. ta par sakayath; hath lageh. gur amar pay |

Punjabi

ਪਰਮ ਸਫਲ ਹਨ ਹੱਥ, ਜੇਕਰ ਹੱਥ ਗੁਰੂ ਅਮਰਦਾਸ ਦੇ ਪੈਰਾਂ ਨੂੰ ਪਰਸਦੇ ਹਨ।

Bhai Manmohan Singh (Shabad OS, CC BY-SA)

English

Supremely fruitful are the hands which touch the feet of Guru Amar Daas.

Dr. Sant Singh Khalsa (Shabad OS, CC BY-SA)
Ang 1394 · Line 10

ਜੀਹ. ਤ ਪਰ ਸਕਯਥ; ਜੀਹ. ਗੁਰ ਅਮਰੁ ਭਣਿਜੈ ॥

jeeh. ta par sakayath; jeeh. gur amar bhanijai |

Punjabi

ਪਰਮ ਸਫਲ ਹੈ ਜੀਹਭਾ, ਜੇਕਰ ਜਿਹਭਾ ਗੁਰੂ ਅਮਰਦਾਸ ਜੀ ਦਾ ਜੱਸ ਉਚਾਰਨ ਕਰਦੀ ਹੈ।

Bhai Manmohan Singh (Shabad OS, CC BY-SA)

English

Supremely fruitful is the tongue which utters the praises of Guru Amar Daas.

Dr. Sant Singh Khalsa (Shabad OS, CC BY-SA)
Ang 1394 · Line 11

ਨੈਣ. ਤ ਪਰ ਸਕਯਥ; ਨਯਣਿ. ਗੁਰੁ ਅਮਰੁ ਪਿਖਿਜੈ ॥

nain. ta par sakayath; nayan. gur amar pikhijai |

Punjabi

ਪਰਮ ਸਫਲ ਹਨ ਅੱਖਾਂ, ਜੇਕਰ ਅੱਖਾਂ ਗੁਰੂ ਅਮਰਦਾਸ ਦਾ ਦਰਸ਼ਨ ਦੇਖਦੀਆਂ ਹਨ।

Bhai Manmohan Singh (Shabad OS, CC BY-SA)

English

Supremely fruitful are the eyes which behold Guru Amar Daas.

Dr. Sant Singh Khalsa (Shabad OS, CC BY-SA)
Ang 1394 · Line 12

ਸ੍ਰਵਣ. ਤ ਪਰ ਸਕਯਥ; ਸ੍ਰਵਣਿ ਗੁਰੁ ਅਮਰੁ ਸੁਣਿਜੈ ॥

sravan. ta par sakayath; sravan gur amar sunijai |

Punjabi

ਪਰਮ ਸਫਲ ਹਨ ਕੰਨ, ਜੇਕਰ ਕੰਨ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦੇ ਹਨ।

Bhai Manmohan Singh (Shabad OS, CC BY-SA)

English

Supremely fruitful are the ears which hear the Praises of Guru Amar Daas.

Dr. Sant Singh Khalsa (Shabad OS, CC BY-SA)
Ang 1394 · Line 13

ਸਕਯਥੁ ਸੁ ਹੀਉ, ਜਿਤੁ ਹੀਅ ਬਸੈ; ਗੁਰ ਅਮਰਦਾਸੁ, ਨਿਜ ਜਗਤ ਪਿਤ ॥

sakayath su heeo, jit heea basai; gur amaradaas, nij jagat pit |

Punjabi

ਸਫਲ ਹੈ ਉਹ ਹਿਰਦਾ, ਜਿਸ ਹਿਰਦੇ ਅੰਦਰ ਸੰਸਾਰ ਦਾ ਪਿਤਾ, ਗੁਰੂ ਅਮਰਦਾਸ ਖੁਦ ਨਿਵਾਸ ਰਖਦਾ ਹੈ।

Bhai Manmohan Singh (Shabad OS, CC BY-SA)

English

Fruitful is the heart in which Guru Amar Daas, the Father of the world, Himself abides.

Dr. Sant Singh Khalsa (Shabad OS, CC BY-SA)
Ang 1394 · Line 14

ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ, ਗੁਰ ਅਮਰ ਨਿਤ ॥੧॥੧੦॥

sakayath su sir, jaalap bhanai; ju sir nivai, gur amar nit |1|10|

Punjabi

ਸਫਲ ਹੈ ਉਹ ਸੀਸ, ਜਾਲਪ ਆਖਦਾ ਹੈ, ਜਿਹੜਾ ਸੀਸ ਗੁਰੂ ਅਮਰਦਾਸ ਅੱਗੇ ਸਦਾ ਹੀ ਨਿਉਂਦਾ ਹੈ।

Bhai Manmohan Singh (Shabad OS, CC BY-SA)

English

Fruitful is the head, says Jaalap, which bows forever before Guru Amar Daas. ||1||10||

Dr. Sant Singh Khalsa (Shabad OS, CC BY-SA)
Ang 1394 · Line 15

ਤਿਨਰ ਦੁਖ ਨਹ ਭੁਖ; ਤਿਨਰ ਨਿਧਨ, ਨਹੁ ਕਹੀਅਹਿ ॥

tinar dukh neh bhukh; tinar nidhan, nahu kaheeeh |

Punjabi

ਉਨ੍ਹਾਂ ਨੂੰ ਤਕਲੀਫ ਅਤੇ ਖੁਧਿਆ ਨਹੀਂ ਵਿਆਪਦੀ ਅਤੇ ਉਹ ਗਰੀਬ ਨਹੀਂ ਆਖੇ ਜਾਂਦੇ।

Bhai Manmohan Singh (Shabad OS, CC BY-SA)

English

They do not suffer pain or hunger, and they cannot be called poor.

Dr. Sant Singh Khalsa (Shabad OS, CC BY-SA)
Ang 1394 · Line 16

ਤਿਨਰ ਸੋਕੁ, ਨਹੁ ਹੂਐ; ਤਿਨਰ ਸੇ ਅੰਤੁ, ਨ ਲਹੀਅਹਿ ॥

tinar sok, nahu hooai; tinar se ant, na laheeeh |

Punjabi

ਉਨ੍ਹਾਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਓੜਕ ਪਾਇਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

They do not grieve, and their limits cannot be found.

Dr. Sant Singh Khalsa (Shabad OS, CC BY-SA)
Ang 1394 · Line 17

ਤਿਨਰ ਸੇਵ. ਨਹੁ ਕਰਹਿ; ਤਿਨਰ. ਸਯ ਸਹਸ ਸਮਪਹਿ ॥

tinar sev. nahu kareh; tinar. say sehas samapeh |

Punjabi

ਉਹ ਹੋਰਸ ਦੀ ਟਹਿਲ ਨਹੀਂ ਕਮਾਉਂਦੇ ਅਤੇ ਸੈਕੜੇ ਤੇ ਹਜਾਰਾ ਨੂੰ ਦਾਤਾਂ ਦਿੰਦੇ ਹਨ।

Bhai Manmohan Singh (Shabad OS, CC BY-SA)

English

They do not serve anyone else, but they give gifts to hundreds and thousands.

Dr. Sant Singh Khalsa (Shabad OS, CC BY-SA)
Ang 1394 · Line 18

ਤਿਨਰ ਦੁਲੀਚੈ ਬਹਹਿ; ਤਿ ਨਰ ਉਥਪਿ ਬਿਥਪਹਿ ॥

tinar duleechai baheh; ti nar uthap bithapeh |

Punjabi

ਉਹ ਗਲੀਚਿਆਂ ਉਤੇ ਬੈਠਦੇ ਹਨ ਅਤੇ ਆਪਣੀ ਰਜਾ ਅੰਦਰ ਹੋਰਨਾ ਨੂੰ ਉਖੇੜ ਯਾ ਚੰਗੀ ਤਰ੍ਹਾਂ ਟਿਕਾ ਦਿੰਦੇ ਹਨ।

Bhai Manmohan Singh (Shabad OS, CC BY-SA)

English

They sit on beautiful carpets; they establish and disestablish at will.

Dr. Sant Singh Khalsa (Shabad OS, CC BY-SA)
Ang 1394 · Line 19

ਸੁਖ ਲਹਹਿ. ਤਿਨਰ ਸੰਸਾਰ ਮਹਿ; ਅਭੈ ਪਟੁ, ਰਿਪ ਮਧਿ ਤਿਹ ॥

sukh laheh. tinar sansaar meh; abhai patt, rip madh tih |

Punjabi

ਜਗਤ ਅੰਦਰ ਉਹ ਆਰਾਮ ਪਾਉਂਦੇ ਹਨ ਅਤੇ ਨਿਡਰਦਾ ਦੀ ਪੁਸ਼ਾਕ ਪਾ ਕੇ ਉਹ ਆਪਣੇ ਵੈਰੀਆਂ ਵਿਚਕਾਰ ਵਿਚਰਦੇ ਹਨ।

Bhai Manmohan Singh (Shabad OS, CC BY-SA)

English

They find peace in this world, and live fearlessly amidst their enemies.

Dr. Sant Singh Khalsa (Shabad OS, CC BY-SA)
Ang 1394 · Line 20

ਸਕਯਥ ਤਿਨਰ. ਜਾਲਪੁ ਭਣੈ; ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥

sakayath tinar. jaalap bhanai; gur amaradaas suprasan jih |2|11|

Punjabi

ਸੰਪੂਰਨ ਸਕਾਰਥੇ ਹਨ ਉਹ ਜਾਲਪ ਆਖਦਾ ਹੈ, ਜਿਨ੍ਹਾਂ ਉਤੇ ਗੁਰੂ ਅਮਰਦਾਸ ਜੀ ਦੀ ਖੁਸ਼ੀ ਹੈ।

Bhai Manmohan Singh (Shabad OS, CC BY-SA)

English

They are fruitful and prosperous, says Jaalap. Guru Amar Daas is pleased with them. ||2||11||

Dr. Sant Singh Khalsa (Shabad OS, CC BY-SA)
Ang 1394 · Line 21

ਤੈ ਪਢਿਅਉ ਇਕੁ, ਮਨਿ ਧਰਿਅਉ ਇਕੁ; ਕਰਿ ਇਕੁ ਪਛਾਣਿਓ ॥

tai padtiaau ik, man dhariaau ik; kar ik pachhaanio |

Punjabi

ਤੂੰ ਇਕ ਵਾਹਿਗੁਰੂ ਬਾਰੇ ਪੜ੍ਹਦਾ ਹੈ ਸਿਰਫ ਉਸ ਨੂੰ ਹੀ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ ਅਤੇ ਉਸ ਨੂੰ ਕੇਵਲ ਇਕ ਕਰ ਕੇ ਹੀ ਜਾਣਦਾ ਹੈ।

Bhai Manmohan Singh (Shabad OS, CC BY-SA)

English

You read about the One Lord, and enshrine Him in Your mind; You realize the One and Only Lord.

Dr. Sant Singh Khalsa (Shabad OS, CC BY-SA)
Ang 1394 · Line 22

ਨਯਣਿ ਬਯਣਿ ਮੁਹਿ, ਇਕੁ ਇਕੁ; ਦੁਹੁ ਠਾਂਇ. ਨ ਜਾਣਿਓ ॥

nayan bayan muhi, ik ik; duhu tthaane. na jaanio |

Punjabi

ਆਪਣੀਆਂ ਅੱਖਾਂ ਅਤੇ ਮੂੰਹ ਦੇ ਬਚਨਾਂ ਰਾਹੀਂ ਤੂੰ ਕੇਵਲ ਇਕ ਪ੍ਰਭੂ ਨੂੰ ਹੀ ਅਨੁਭਵ ਕਰਦਾ ਹੈ ਅਤੇ ਕਿਸੇ ਹੋਰਸ ਦੀ ਪਨਾਹ ਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

With Your eyes and the words You speak, You dwell upon the One Lord; You do not know any other place of rest.

Dr. Sant Singh Khalsa (Shabad OS, CC BY-SA)
Ang 1394 · Line 23

ਸੁਪਨਿ ਇਕੁ. ਪਰਤਖਿ ਇਕੁ; ਇਕਸ ਮਹਿ ਲੀਣਉ ॥

supan ik. paratakh ik; ikas meh leenau |

Punjabi

ਤੂੰ ਸੁਫਨੇ ਵਿੱਚ ਇਕ ਸੁਆਮੀ ਨੂੰ ਵੇਖਦਾ ਹੈ ਤੇ ਜਾਗਦਾ ਹੋਇਆ ਭੀ ਉਸੀ ਇਕ ਨੂੰ ਨਹੀਂ ਅਤੇ ਇਕ ਅੰਦਰ ਹੀ ਤੂੰ ਸਮਾਇਆ ਹੋਇਆ ਹੈ।

Bhai Manmohan Singh (Shabad OS, CC BY-SA)

English

You know the One Lord while dreaming, and the One Lord while awake. You are absorbed in the One.

Dr. Sant Singh Khalsa (Shabad OS, CC BY-SA)
Ang 1394 · Line 24

ਤੀਸ ਇਕੁ ਅਰੁ ਪੰਜਿ ਸਿਧੁ; ਪੈਤੀਸ. ਨ ਖੀਣਉ ॥

tees ik ar panj sidh; paitees. na kheenau |

Punjabi

ਕਹੱਤਰ (ਤੀਹ ਇਕ ਪੰਜ ਅਤੇ ਪੈਤੀ) ਸਾਲਾਂ ਦੀ ਉਮਰ ਵਿੱਚ ਤੂੰ ਨਾਂ-ਰਾਸ ਹੋਣ ਵਾਲੇ ਪ੍ਰਭੂ ਵਲ ਟੁਰਨਾ ਅਰੰਭ ਕੀਤਾ।

Bhai Manmohan Singh (Shabad OS, CC BY-SA)

English

At the age of seventy-one, You began to march towards the Indestructible Lord.

Dr. Sant Singh Khalsa (Shabad OS, CC BY-SA)
Ang 1394 · Line 25

ਇਕਹੁ ਜਿ ਲਾਖੁ. ਲਖਹੁ ਅਲਖੁ ਹੈ; ਇਕੁ ਇਕੁ ਕਰਿ ਵਰਨਿਅਉ ॥

eikahu ji laakh. lakhahu alakh hai; ik ik kar varaniaau |

Punjabi

ਇਕ ਪ੍ਰਭੂ, ਜੋ ਇਕ ਤੋਂ ਲੱਖਾਂ ਤੇ ਲੱਖਾਂ ਸਰੂਪ ਧਾਰਨ ਕਰ ਲੈਂਦਾ ਹੈ, ਵੇਖਿਆ ਨਹੀਂ ਜਾ ਸਕਦਾ, ਉਸ ਨੂੰ ਹੇ ਗੁਰਦੇਵ! ਤੂੰ ਇਕ ਕਰਕੇ ਬਿਆਨ ਕੀਤਾ ਹੈ।

Bhai Manmohan Singh (Shabad OS, CC BY-SA)

English

The One Lord, who takes hundreds of thousands of forms, cannot be seen. He can only be described as One.

Dr. Sant Singh Khalsa (Shabad OS, CC BY-SA)
Ang 1394 · Line 26

ਗੁਰ ਅਮਰਦਾਸ ਜਾਲਪੁ ਭਣੈ; ਤੂ ਇਕੁ ਲੋੜਹਿ. ਇਕੁ ਮੰਨਿਅਉ ॥੩॥੧੨॥

gur amaradaas jaalap bhanai; too ik lorreh. ik maniaau |3|12|

Punjabi

ਜਾਲਪ ਆਖਦਾ ਹੈ, ਤੂੰ ਇਕ ਪ੍ਰਭੂ ਨੂੰ ਖੋਜਦਾ ਹੈ ਅਤੇ ਇਕ ਪ੍ਰਭੂ ਨੂੰ ਹੀ ਤੂੰ ਪੂਜਦਾ ਹੈ।

Bhai Manmohan Singh (Shabad OS, CC BY-SA)

English

So speaks Jaalap: O Guru Amar Daas, You long for the One Lord, and believe in the One Lord alone. ||3||12||

Dr. Sant Singh Khalsa (Shabad OS, CC BY-SA)
Ang 1394 · Line 27

ਜਿ ਮਤਿ ਗਹੀ ਜੈਦੇਵਿ; ਜਿ ਮਤਿ ਨਾਮੈ ਸੰਮਾਣੀ ॥

ji mat gahee jaidev; ji mat naamai samaanee |

Punjabi

ਉਹ ਸਮਝ, ਜਿਹੜੀ ਜੈਦੇਵ ਨੇ ਗ੍ਰਹਿਣ ਕੀਤੀ ਸੀ ਅਤੇ ਉਹ ਸਮਝ ਜਿਹੜੀ ਨਾਮਦੇਵ ਅੰਦਰ ਰਮੀ ਸੀ।

Bhai Manmohan Singh (Shabad OS, CC BY-SA)

English

The understanding which Jai Dayv grasped, the understanding which permeated Naam Dayv,

Dr. Sant Singh Khalsa (Shabad OS, CC BY-SA)
Ang 1394 · Line 28

ਜਿ ਮਤਿ ਤ੍ਰਿਲੋਚਨ ਚਿਤਿ; ਭਗਤ ਕੰਬੀਰਹਿ ਜਾਣੀ ॥

ji mat trilochan chit; bhagat kanbeereh jaanee |

Punjabi

ਉਹ ਸਮਝ ਜਿਹੜੀ ਤ੍ਰਿਲੋਚਨ ਦੇ ਮਨ ਵਿੱਚ ਸੀ ਅਤੇ ਜਿਸ ਨੂੰ ਸੰਤ ਕਬੀਰ ਅਨੁਭਵ ਕਰਦਾ ਸੀ।

Bhai Manmohan Singh (Shabad OS, CC BY-SA)

English

the understanding which was in the consciousness of Trilochan and known by the devotee Kabeer,

Dr. Sant Singh Khalsa (Shabad OS, CC BY-SA)
Ang 1394 · Line 29

ਰੁਕਮਾਂਗਦ ਕਰਤੂਤਿ; ਰਾਮੁ ਜੰਪਹੁ ਨਿਤ ਭਾਈ ॥

rukamaangad karatoot; raam janpahu nit bhaaee |

Punjabi

ਉਹ ਸਮਝ ਜਿਸ ਦੇ ਰਾਹੀਂ ਰਾਜਾ ਰੁਕਮਾਂਗਦ ਸਦਾ ਹੀ ਆਪਣੇ ਸੁਆਮੀ ਦੇ ਸਿਮਰਨ ਦਾ ਕੰਮ ਕਰਦਾ ਸੀ, ਹੇ ਵੀਰ!

Bhai Manmohan Singh (Shabad OS, CC BY-SA)

English

by which Rukmaangad constantly meditated on the Lord, O Siblings of Destiny,

Dr. Sant Singh Khalsa (Shabad OS, CC BY-SA)
Ang 1394 · Line 30

ਅੰਮਰੀਕਿ ਪ੍ਰਹਲਾਦਿ; ਸਰਣਿ ਗੋਬਿੰਦ ਗਤਿ ਪਾਈ ॥

amareek prahalaad; saran gobind gat paaee |

Punjabi

ਉਹ ਸਮਝ, ਜਿਸ ਦੁਆਰਾ, ਪ੍ਰਭੂ ਦੀ ਪਨਾਹ ਲੈ ਕੇ, ਰਾਜਾ ਅਮਰੀਕ ਅਤੇ ਸੰਤ ਪ੍ਰਹਿਲਾਦ ਮੋਖਸ਼ ਨੂੰ ਪਰਾਪਤ ਹੋਏ।

Bhai Manmohan Singh (Shabad OS, CC BY-SA)

English

which brought Ambreek and Prahlaad to seek the Sanctuary of the Lord of the Universe, and which brought them to salvation

Dr. Sant Singh Khalsa (Shabad OS, CC BY-SA)
Ang 1394 · Line 31

ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ; ਸੁ ਮਤਿ ਜਲੵ ਜਾਣੀ ਜੁਗਤਿ ॥

tai lobh krodh trisanaa tajee; su mat jalay jaanee jugat |

Punjabi

ਜਾਲਪ ਆਖਦਾ ਹੈ ਉਸੇ ਹੀ ਸਮਝ ਦੁਆਰਾ ਤੂੰ ਹੇ ਗੁਰਦੇਵ! ਆਪਣੇ ਲਾਲਚ, ਗੁੰਸੇ ਅਤੇ ਖਾਹਿਸ਼ ਨੂੰ ਛਡ ਜੀਵਨ ਦੀ ਰਹੁ-ਰੀਤੀ ਨੂੰ ਜਾਣ ਲਿਆ ਹੈ।

Bhai Manmohan Singh (Shabad OS, CC BY-SA)

English

says JALL that sublime understanding has brought You to renounce greed, anger and desire, and to know the way.

Dr. Sant Singh Khalsa (Shabad OS, CC BY-SA)
Ang 1394 · Line 32

ਗੁਰੁ ਅਮਰਦਾਸੁ ਨਿਜ ਭਗਤੁ ਹੈ; ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥

gur amaradaas nij bhagat hai; dekh daras paavau mukat |4|13|

Punjabi

ਗੁਰੂ ਅਮਰਦਾਸ ਜੀ ਪ੍ਰਭੂ ਦੇ ਨਿਜ ਦੇ ਸੰਤ ਹਨ, ਜਿਨ੍ਹਾਂ ਦਾ ਦਰਸ਼ਨ ਵੇਖ ਇਨਸਾਨ ਨੂੰ ਕਲਿਆਣ ਪ੍ਰਾਪਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Guru Amar Daas is the Lord's own devotee; gazing upon the Blessed Vision of His Darshan, one is liberated. ||4||13||

Dr. Sant Singh Khalsa (Shabad OS, CC BY-SA)
Ang 1394 · Line 33

ਗੁਰੁ ਅਮਰਦਾਸੁ ਪਰਸੀਐ; ਪੁਹਮਿ ਪਾਤਿਕ ਬਿਨਾਸਹਿ ॥

gur amaradaas paraseeai; puham paatik binaaseh |

Punjabi

ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ ਧਰਤੀ ਦੇ ਪਾਪ ਨਸ਼ਟ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Meeting with Guru Amar Daas, the earth is purged of its sin.

Dr. Sant Singh Khalsa (Shabad OS, CC BY-SA)
Ang 1394 · Line 34

ਗੁਰੁ ਅਮਰਦਾਸੁ ਪਰਸੀਐ; ਸਿਧ ਸਾਧਿਕ ਆਸਾਸਹਿ ॥

gur amaradaas paraseeai; sidh saadhik aasaaseh |

Punjabi

ਪੂਰਨ ਪੁਰਸ਼ ਅਤੇ ਅਭਿਆਸੀ ਗੁਰੂ ਅਮਰਦਾਸ ਜੀ ਨਾਲ ਮਿਲਣ ਨੂੰ ਲੋਚਦੇ ਹਨ।

Bhai Manmohan Singh (Shabad OS, CC BY-SA)

English

The Siddhas and seekers long to meet with Guru Amar Daas.

Dr. Sant Singh Khalsa (Shabad OS, CC BY-SA)
Ang 1394 · Line 35

ਗੁਰੁ ਅਮਰਦਾਸੁ ਪਰਸੀਐ; ਧਿਆਨੁ ਲਹੀਐ, ਪਉ ਮੁਕਿਹਿ ॥

gur amaradaas paraseeai; dhiaan laheeai, pau mukihi |

Punjabi

ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਪ੍ਰਾਣੀ ਨੂੰ ਸਿਮਰਨ ਦੀ ਦਾਤ ਮਿਲ ਜਾਂਦੀ ਹੈ ਅਤੇ ਉਸ ਦਾ ਪੈਡਾ ਮੁਕ ਜਾਂਦਾ ਹੈ।

Bhai Manmohan Singh (Shabad OS, CC BY-SA)

English

Meeting with Guru Amar Daas, the mortal meditates on the Lord, and his journey comes to its end.

Dr. Sant Singh Khalsa (Shabad OS, CC BY-SA)
Ang 1394 · Line 36

ਗੁਰੁ ਅਮਰਦਾਸੁ ਪਰਸੀਐ; ਅਭਉ ਲਭੈ, ਗਉ ਚੁਕਿਹਿ ॥

gur amaradaas paraseeai; abhau labhai, gau chukihi |

Punjabi

ਗੁਰੂ ਅਮਰਦਾਸ ਜੀ ਨਾਲ ਮਿਲਣ ਦੁਆਰਾ, ਭੈ-ਰਹਿਤ ਸੁਆਮੀ ਪਰਾਪਤ ਹੋ ਜਾਂਦਾ ਹੈ ਅਤੇ ਆਦਮੀ ਦਾ ਆਵਾਗਉਣ ਮਿਟ ਜਾਂਦਾ ਹੈ।

Bhai Manmohan Singh (Shabad OS, CC BY-SA)

English

Meeting with Guru Amar Daas, the Fearless Lord is obtained, and the cycle of reincarnation is brought to an end.

Dr. Sant Singh Khalsa (Shabad OS, CC BY-SA)