Ang 1395
ਇਕੁ ਬਿੰਨਿ, ਦੁਗਣ ਜੁ ਤਉ ਰਹੈ; ਜਾ ਸੁਮੰਤ੍ਰਿ ਮਾਨਵ ਹਿਲਹਿ ॥
eik bin, dugan ju tau rahai; jaa sumantr maanav hileh |
Punjabi
ਇਕ ਪ੍ਰਭੂ ਦੇ ਬਗੈਰ, ਹੋਰਸ ਦਾ ਪਿਆਰ, ਕੇਵਲ ਤਾਂ ਹੀ ਉਹ ਦੂਰ ਹੁੰਦਾ ਹੈ, ਜਦ ਮਨੁਸ਼ ਗੁਰਾਂ ਦੀ ਸ਼੍ਰੇਸ਼ਟ ਬਾਣੀ ਨਾਲ ਹਿਲ ਜਾਂਦਾ ਹੈ।
English
Realizing the One Lord, love of duality ceases, and one comes to accept the Sublime Mantra of the Guru.
ਜਾਲਪਾ ਪਦਾਰਥ ਇਤੜੇ; ਗੁਰ ਅਮਰਦਾਸਿ ਡਿਠੈ ਮਿਲਹਿ ॥੫॥੧੪॥
jaalapaa padaarath itarre; gur amaradaas dditthai mileh |5|14|
Punjabi
ਜਾਲਪ ਆਖਦਾ ਹੈ, ਗੁਰੂ ਅਮਰਦਾਸ ਜੀ ਦਾ ਦਰਸ਼ਨ ਦੇਖਣ ਦੁਆਰਾ, ਐਨੀਆਂ ਅਣਮੁੱਲੀਆਂ ਵਸਤੂਆਂ ਪਰਰਾਪਤ ਹੋ ਜਾਂਦੀਆਂ ਹਨ।
English
So speaks Jaalap: countless treasures are obtained, by the sight of Guru Amar Daas. ||5||14||
ਸਚੁ ਨਾਮੁ ਕਰਤਾਰੁ; ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥
sach naam karataar; su drirr naanak sangrahiaau |
Punjabi
ਸਿਰਜਣਹਾਰ ਸੁਆਮੀ ਦਾ ਸੱਚਾ ਨਾਮ, ਉਸ ਨੂੰ ਗੁਰੂ ਨਾਨਕ ਦੇ ਗ੍ਰਹਿਣ ਅਤੇ ਇਕੱਤਰ ਕੀਤਾ ਹੈ।
English
Guru Nanak gathered up the True Name of the Creator Lord, and implanted it within.
ਤਾ ਤੇ ਅੰਗਦੁ ਲਹਣਾ ਪ੍ਰਗਟਿ; ਤਾਸੁ ਚਰਣਹ ਲਿਵ ਰਹਿਅਉ ॥
taa te angad lahanaa pragatt; taas charanah liv rahiaau |
Punjabi
ਉਨ੍ਹਾ ਤੋਂ ਲਹਿਣਾ, ਗੁਰੂ ਅੰਗਦ ਦੇ ਰੂਪ ਵਿੱਚ ਜਾਹਰ ਹੋਇਆ, ਜੋ ਉਨ੍ਹਾਂ ਦੇ ਪੈਰਾ ਦੇ ਪਿਆਰ ਅੰਦਰ ਲੀਨ ਰਹਿੰਦਾ ਹੈ।
English
Through Him, Lehnaa became manifest in the form of Guru Angad, who remained lovingly attuned to His Feet.
ਤਿਤੁ ਕੁਲਿ ਗੁਰ ਅਮਰਦਾਸੁ, ਆਸਾ ਨਿਵਾਸੁ; ਤਾਸੁ ਗੁਣ. ਕਵਣ ਵਖਾਣਉ ॥
tit kul gur amaradaas, aasaa nivaas; taas gun. kavan vakhaanau |
Punjabi
ਉਮੈਦ ਦੇ ਟਿਕਾਣੇ, ਗੁਰੂ ਅਮਰਦਾਸ ਜੀ ਉਸ ਖਾਨਦਾਨ ਵਿੱਚ ਪ੍ਰਗਟ ਹੋਏ। ਉਨ੍ਹਾਂ ਦੀ ਮਹਿਮਾ ਮੈਂ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ?
English
Guru Amar Daas of that dynasty is the home of hope. How can I express His Glorious Virtues?
ਜੋ ਗੁਣ ਅਲਖ ਅਗੰਮ; ਤਿਨਹ ਗੁਣ ਅੰਤੁ. ਨ ਜਾਣਉ ॥
jo gun alakh agam; tinah gun ant. na jaanau |
Punjabi
ਬੇਥਾਹ ਅਤੇ ਬੇਅੰਤ ਹਨ ਨੇਕੀਆਂ ਜਿਹੜੀਆਂ ਉਨ੍ਹਾਂ ਦੇ ਪੱਲੇ ਹਨ। ਉਨ੍ਹਾਂ ਨੇਕੀਆਂ ਦੇ ਓੜਕ ਨੂੰ ਮੈਂ ਨਹੀਂ ਜਾਣਦਾ।
English
His Virtues are unknowable and unfathomable. I do not know the limits of His Virtues.
ਬੋਹਿਥਉ ਬਿਧਾਤੈ, ਨਿਰਮਯੌ; ਸਭ ਸੰਗਤਿ, ਕੁਲ ਉਧਰਣ ॥
bohithau bidhaatai, niramayau; sabh sangat, kul udharan |
Punjabi
ਸਿਰਜਣਹਾਰ-ਸੁਆਮੀ ਨੇ ਆਪਦੀ ਸਾਰੀ ਉਮਤ ਅਤੇ ਵੰਸ਼ ਪਾਰ ਕਰਨ ਲਈ ਉਨ੍ਹਾਂ ਨੂੰ ਇਕ ਜਹਾਜ ਬਣਾਇਆ ਹੈ।
English
The Creator, the Architect of Destiny, has made Him a boat to carry all His generations across, along with the Sangat, the Holy Congregation.
ਗੁਰ ਅਮਰਦਾਸ ਕੀਰਤੁ ਕਹੈ; ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥
gur amaradaas keerat kahai; traeh traeh tua paa saran |1|15|
Punjabi
ਕੀਰਤ ਭੱਟ ਆਖਦਾ ਹੈ, ਤੂੰ ਮੇਰੀ ਰੱਖਿਆ ਕਰ ਅਤੇ ਬਚਾ ਲੈ, ਹੇ ਗੁਰੂ ਅਮਰਦਾਸ! ਕਿਉਂ ਜੋ ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ।
English
So speaks Keerat: O Guru Amar Daas, please protect me and save me; I seek the Sanctuary of Your Feet. ||1||15||
ਆਪਿ ਨਰਾਇਣੁ. ਕਲਾ ਧਾਰਿ; ਜਗ ਮਹਿ ਪਰਵਰਿਯਉ ॥
aap naraaein. kalaa dhaar; jag meh paravariyau |
Punjabi
ਸੱਤਿਆਂ ਇਖਤਿਆਰ ਕਰ, ਪ੍ਰਿਥਮ ਪੁਰਖ ਨੇ ਖੁਦ, ਸੱਚੇ ਗੁਰਾਂ ਦੇ ਸਰੂਪ ਵਿੱਚ ਸੰਸਾਰ ਅੰਦਰ ਪ੍ਰਵੇਸ਼ ਕੀਤਾ ਹੈ।
English
The Lord Himself wielded His Power and entered the world.
ਨਿਰੰਕਾਰਿ ਆਕਾਰੁ; ਜੋਤਿ. ਜਗ ਮੰਡਲਿ ਕਰਿਯਉ ॥
nirankaar aakaar; jot. jag manddal kariyau |
Punjabi
ਗੁਰੂ ਅਮਰਦਾਸ ਦਾ ਸਰੂਪ ਧਾਰਨ ਕਰ, ਸਰੂਪ-ਰਹਿਤ ਸੁਆਮੀ ਨੇ ਜਗਤ ਪੁਰੀ ਅੰਦਰ ਚਾਨਣ ਕੀਤਾ ਹੈ।
English
The Formless Lord took form, and with His Light He illuminated the realms of the world.
ਜਹ ਕਹ ਤਹ ਭਰਪੂਰੁ; ਸਬਦੁ ਦੀਪਕਿ. ਦੀਪਾਯਉ ॥
jeh keh teh bharapoor; sabad deepak. deepaayau |
Punjabi
ਪ੍ਰਭੂ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਦੇਵ ਜੀ ਲੇ ਉਸ ਦੇ ਨਾਮ ਦਾ ਦੀਵਾ ਜਗਾਇਆ ਹੈ।
English
He is All-pervading everywhere; the Lamp of the Shabad, the Word, has been lit.
ਜਿਹ ਸਿਖਹ ਸੰਗ੍ਰਹਿਓ; ਤਤੁ ਹਰਿ ਚਰਣ ਮਿਲਾਯਉ ॥
jih sikhah sangrahio; tat har charan milaayau |
Punjabi
ਜੋ ਕੋਈ ਗੁਰਾਂ ਦੀ ਸਿਖਿਆ ਦੇ ਜੋਹਰ ਨੂੰ ਗ੍ਰਹਿਣ ਕਰਦਾ ਹੈ, ਉਸ ਨੂੰ ਗੁਰੂ ਜੀ ਪ੍ਰਭੂ ਦੇ ਪੈਰਾਂ ਨਾਲ ਮਿਲਾ ਦਿੰਦੇ ਹਨ।
English
Whoever gathers in the essence of the teachings shall be absorbed in the Feet of the Lord.
ਨਾਨਕ ਕੁਲਿ ਨਿੰਮਲੁ ਅਵਤਰੵਿਉ; ਅੰਗਦ ਲਹਣੇ ਸੰਗਿ ਹੁਅ ॥
naanak kul ninmal avatarayiau; angad lahane sang hua |
Punjabi
ਲਹਿਣੇ ਅੰਗਦ ਨੇ ਅਮਰਦਾਸ ਸਮੇਤ, ਗੁਰੂ ਲਾਨਕ ਦੇ ਨਿਰਮਲ ਖਾਨਦਾਨ ਅੰਦਰ ਜਨਮ ਲਿਆ।
English
Lehnaa, who became Guru Angad, and Guru Amar Daas, have been reincarnated into the pure house of Guru Nanak.
ਗੁਰ ਅਮਰਦਾਸ ਤਾਰਣ ਤਰਣ; ਜਨਮ ਜਨਮ ਪਾ ਸਰਣਿ ਤੁਅ ॥੨॥੧੬॥
gur amaradaas taaran taran; janam janam paa saran tua |2|16|
Punjabi
ਪ੍ਰਾਣੀਆਂ ਨੂੰ ਪਾਰ ਕਰਨ ਲਈ ਗੁਰੂ ਅਮਰਦਾਸ ਜੀ ਇਕ ਜਹਾਜ ਹਨ। ਜਨਮਾਂ ਜਨਮਾਤਰਾ ਅੰਦਰ, ਮੈਂ ਤੇਰੇ ਪੈਰਾਂ ਦੀ ਪਲਾਹ ਲੋੜਦਾ ਹਾਂ।
English
Guru Amar Daas is our Saving Grace, who carries us across; in lifetime after lifetime, I seek the Sanctuary of Your Feet. ||2||16||
ਜਪੁ ਤਪੁ ਸਤੁ ਸੰਤੋਖੁ; ਪਿਖਿ ਦਰਸਨੁ ਗੁਰ ਸਿਖਹ ॥
jap tap sat santokh; pikh darasan gur sikhah |
Punjabi
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਗੁਰਾਂ ਦੇ ਸਿਖ ਨੂੰ ਸੁਆਮੀ ਦੇ ਸਿਮਰਨ, ਸੇਵਾ ਸੋਚ ਅਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਂਦੀ ਹੈ।
English
Gazing upon the Blessed Vision of His Darshan, the Gursikh is blessed with chanting and deep meditation, truth and contentment.
ਸਰਣਿ ਪਰਹਿ. ਤੇ ਉਬਰਹਿ; ਛੋਡਿ ਜਮ ਪੁਰ ਕੀ ਲਿਖਹ ॥
saran pareh. te ubareh; chhodd jam pur kee likhah |
Punjabi
ਜੋ ਕੋਈ ਗੁਰਾਂ ਦੀ ਪਨਾਹ ਲੈਂਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਉਹ ਮੌਤ ਦੇ ਸ਼ਹਿਰ ਦੇ ਲੇਖੇ ਪੱਤੇ ਤੋਂ ਖਲਾਸੀ ਪਾ ਜਾਂਦਾ ਹੈ।
English
Whoever seeks His Sanctuary is saved; his account is cleared in the City of Death.
ਭਗਤਿ ਭਾਇ ਭਰਪੂਰੁ; ਰਿਦੈ ਉਚਰੈ ਕਰਤਾਰੈ ॥
bhagat bhaae bharapoor; ridai ucharai karataarai |
Punjabi
ਉਸ ਦਾ ਮਨ ਸਾਈਂ ਦੇ ਸਿਮਰਨ ਅਤੇ ਪਿਆਰ ਨਾਲ ਪਰੀਪੂਰਨ ਥੀ ਵੰਞਦਾ ਹੈ ਅਤੇ ਉਹ ਸਿਰਜਣਹਾਰ ਸੁਆਮੀ ਦੇ ਨਾਮ ਦਾ ਜਾਪ ਕਰਦਾ ਹੈ।
English
His heart is totally filled with loving devotion; he chants to the Creator Lord.
ਗੁਰੁ ਗਉਹਰੁ ਦਰੀਆਉ; ਪਲਕ ਡੁਬੰਤੵਹ ਤਾਰੈ ॥
gur gauhar dareeaau; palak ddubantayeh taarai |
Punjabi
ਗੁਰੂ ਜੀ ਮੋਤੀਆਂ ਦੇ ਦਰਿਆ ਹਨ ਅਤੇ ਡੁਬਦਿਆਂ ਹੋਇਆ ਨੂੰ ਇਕ ਮੁਹਤ ਵਿੱਚ ਪਾਰ ਕਰ ਦਿੰਦੇ ਹਨ।
English
The Guru is the river of pearls; in an instant, he carries the drowning ones across.
ਨਾਨਕ ਕੁਲਿ ਨਿੰਮਲੁ ਅਵਤਰੵਿਉ; ਗੁਣ ਕਰਤਾਰੈ ਉਚਰੈ ॥
naanak kul ninmal avatarayiau; gun karataarai ucharai |
Punjabi
ਉਨ੍ਹਾਂ ਨੇ ਗੁਰੂ ਨਾਨਕ ਦੀ ਪਵਿੱਤਰ ਵੰਸ ਅੰਦਰ ਅਵਤਾਰ ਧਾਰਿਆ ਅਤੇ ਉਹ ਸਿਰਜਣਹਾਰ ਸੁਆਮੀ ਦੀਆਂ ਸਿਫਤਾਂ ਉਚਾਰਦੇ ਹਨ।
English
He was reincarnated into the House of Guru Nanak; He chants the Glorious Praises of the Creator Lord.
ਗੁਰੁ ਅਮਰਦਾਸੁ. ਜਿਨੑ ਸੇਵਿਅਉ; ਤਿਨੑ ਦੁਖੁ ਦਰਿਦ੍ਰੁ ਪਰਹਰਿ ਪਰੈ ॥੩॥੧੭॥
gur amaradaas. jina seviaau; tina dukh daridru parahar parai |3|17|
Punjabi
ਜੋ, ਅਮਰਦਾਸ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਕਸ਼ਟ ਅਤੇ ਕੰਗਾਲਤਾ ਤੋਂ ਖਲਾਸੀ ਪਾ ਜਾਂਦੇ ਹਨ।
English
Those who serve Guru Amar Daas - their pains and poverty are taken away, far away. ||3||17||
ਚਿਤਿ ਚਿਤਵਉ ਅਰਦਾਸਿ ਕਹਉ; ਪਰੁ ਕਹਿ ਭਿ, ਨ ਸਕਉ ॥
chit chitvau aradaas khau; par keh bhi, na skau |
Punjabi
ਹੇ ਮੇਰੇ ਗੁਰਦੇਵ ਜੀ! ਆਪਣੇ ਮਨ ਅੰਦਰ ਮੈਂ ਤੇਰੇ ਮੂਹਰੇ ਇਕ ਬੇਨਤੀ ਕਰਨ ਦਾ ਖਿਆਲ ਕਰਦਾ ਹਾਂ, ਪ੍ਰੰਤੂ ਇਸ ਨੂੰ ਮੈਂ ਆਖਣ ਦਾ ਹੀਆ ਨਹੀਂ ਕਰ ਸਕਦਾ।
English
I consciously pray within my consciousness, but I cannot express it in words.
ਸਰਬ ਚਿੰਤ. ਤੁਝੁ ਪਾਸਿ; ਸਾਧਸੰਗਤਿ ਹਉ ਤਕਉ ॥
sarab chint. tujh paas; saadhasangat hau tkau |
Punjabi
ਮੈਂ ਸਾਰਾ ਫਿਕਰ ਤੇਰੇ ਤੇ ਛਡ ਦਿੱਤਾ ਹੈ ਅਤੇ ਸਹਾਇਤਾ ਲਈ ਮੈਂ ਸਤਿਸੰਗਤ ਵਲ ਵੇਖਦਾ ਹਾਂ।
English
I place all my worries and anxieties before You; I look to the Saadh Sangat, the Company of the Holy, for help.
ਤੇਰੈ ਹੁਕਮਿ ਪਵੈ ਨੀਸਾਣੁ; ਤਉ ਕਰਉ ਸਾਹਿਬ ਕੀ ਸੇਵਾ ॥
terai hukam pavai neesaan; tau krau saahib kee sevaa |
Punjabi
ਤੇਰੀ ਰਜਾ ਅੰਦਰ, ਮੇਰੇ ਤੇ ਤੇਰੀ ਮਿਹਰ ਦੀ ਮੋਹਰ ਲਗਦੀ ਹੈ ਤੇ ਤਦ ਹੀ ਮੈਂ ਆਪਣੇ ਸੁਆਮੀ ਦੀ ਘਾਲ ਕਮਾਉਂਦਾ ਹਾਂ।
English
By the Hukam of Your Command, I am blessed with Your Insignia; I serve my Lord and Master.
ਜਬ ਗੁਰੁ ਦੇਖੈ ਸੁਭ ਦਿਸਟਿ; ਨਾਮੁ ਕਰਤਾ ਮੁਖਿ ਮੇਵਾ ॥
jab gur dekhai subh disatt; naam karataa mukh mevaa |
Punjabi
ਹੇ ਗੁਰਦੇਵ! ਜਦ ਤੁਸੀਂ ਆਪਣੀ ਮਿਹਰ ਦੀ ਨਜਰ ਨਾਲ ਮੈਨੂੰ ਦੇਖਦੇ ਹੋ, ਤਾਂ ਸਿਰਜਣਹਾਰ ਦੇ ਨਾਮ ਦਾ ਘਲ ਮੇਰੇ ਮੂਹ ਵਿੱਚ ਹੁੰਦਾ ਹੈ।
English
When You, O Guru, gaze at me with Your Glance of Grace, the fruit of the Naam, the Name of the Creator, is placed within my mouth.
ਅਗਮ ਅਲਖ ਕਾਰਣ ਪੁਰਖ; ਜੋ ਫੁਰਮਾਵਹਿ ਸੋ ਕਹਉ ॥
agam alakh kaaran purakh; jo furamaaveh so khau |
Punjabi
ਜਿਹੜਾ ਕੁਛ ਬੇਥਾਹ, ਅਦ੍ਰਿਸ਼ਟ ਅਤੇ ਹੇਤੂਆਂ ਦਾ ਹੇਤੂ ਸੁਆਮੀ ਹੁਕਮ ਦਿੰਦਾ ਹੈ, ਕੇਵਲ ਉਹ ਹੀ ਮੈਂ ਉਚਾਰਨ ਕਰਦਾ ਹਾਂ।
English
The Unfathomable and Unseen Primal Lord God, the Cause of causes - as He orders, so do I speak.
ਗੁਰ ਅਮਰਦਾਸ ਕਾਰਣ ਕਰਣ; ਜਿਵ ਤੂ ਰਖਹਿ. ਤਿਵ ਰਹਉ ॥੪॥੧੮॥
gur amaradaas kaaran karan; jiv too rakheh. tiv rhau |4|18|
Punjabi
ਹੇ ਸਾਰੇ ਕੰਮਾਂ ਦੇ ਕਰਨ ਵਾਲੇ, ਗੁਰੂ ਅਮਰਦਾਸ! ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
English
O Guru Amar Daas, Doer of deeds, Cause of causes, as You keep me, I remain; as You protect me, I survive. ||4||18||
ਭਿਖੇ ਕੇ ॥
bhikhe ke |
Punjabi
ਸਵੱਯੇ ਭਿੱਖੇ ਭੱਟ ਦੇ।
English
Of Bhikhaa:
ਗੁਰੁ ਗਿਆਨੁ ਅਰੁ ਧਿਆਨੁ; ਤਤ ਸਿਉ ਤਤੁ ਮਿਲਾਵੈ ॥
gur giaan ar dhiaan; tat siau tat milaavai |
Punjabi
ਗੁਰਾਂ ਦੀ ਬ੍ਰਹਮਵੀਚਾਰ ਅਤੇ ਬੰਦਗੀ ਰਾਹੀਂ, ਬੰਦੇ ਦਾ ਜੋਹਰ ਸੁਆਮੀ ਦੇ ਜੋਹਰ ਨਾਲ ਅਭੇਦ ਹੋ ਜਾਂਦਾ ਹੈ।
English
In deep meditation, and the spiritual wisdom of the Guru, one's essence merges with the essence of reality.
ਸਚਿ ਸਚੁ ਜਾਣੀਐ; ਇਕ ਚਿਤਹਿ ਲਿਵ ਲਾਵੈ ॥
sach sach jaaneeai; ik chiteh liv laavai |
Punjabi
ਸੱਚ ਦੇ ਰਾਹੀਂ ਇਨਸਾਨ ਸੱਚੇ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਫਿਰ ਇਕ ਮਨ ਹੋ ਉਸ ਦਾ ਉਸ ਨਾਲ ਪਿਆਰ ਪੈ ਜਾਂਦਾ ਹੈ।
English
In truth, the True Lord is recognized and realized, when one is lovingly attuned to Him, with one-pointed consciousness.
ਕਾਮ ਕ੍ਰੋਧ ਵਸਿ ਕਰੈ; ਪਵਣੁ ਉਡੰਤ. ਨ ਧਾਵੈ ॥
kaam krodh vas karai; pavan uddant. na dhaavai |
Punjabi
ਉਹ ਆਪਣੇ ਵਿਸ਼ੇ ਭੋਗ ਤੇ ਗੁੱਸੇ ਨੂੰ ਮਾਰ ਲੈਂਦਾ ਹੈ ਅਤੇ ਫਿਰ ਉਸ ਦਾ ਹਵਾ ਵਰਗਾ ਮਨੂਆ ਮੁੜ ਉਡਦਾ ਭਟਕਦਾ ਨਹੀਂ।
English
Lust and anger are brought under control, when the breath does not fly around, wandering restlessly.
ਨਿਰੰਕਾਰ ਕੈ ਵਸੈ ਦੇਸਿ; ਹੁਕਮੁ ਬੁਝਿ. ਬੀਚਾਰੁ ਪਾਵੈ ॥
nirankaar kai vasai des; hukam bujh. beechaar paavai |
Punjabi
ਉਹ ਸਰੂਪ-ਰਹਿਤ ਸੁਆਮੀ ਦੀ ਪੁਰੀ ਅੰਦਰ ਵਸਦਾ ਹੈ ਅਤੇ ਉਸ ਦੀ ਰਜਾ ਨੂੰ ਅਨੁਭਵ ਕਰ ਉਸ ਦੇ ਸਿਮਰਨ ਨੂੰ ਪਾ ਲੈਂਦਾ ਹੈ।
English
Dwelling in the land of the Formless Lord, realizing the Hukam of His Command, His contemplative wisdom is attained.
ਕਲਿ ਮਾਹਿ ਰੂਪੁ ਕਰਤਾ ਪੁਰਖੁ; ਸੋ ਜਾਣੈ ਜਿਨਿ ਕਿਛੁ ਕੀਅਉ ॥
kal maeh roop karataa purakh; so jaanai jin kichh keeo |
Punjabi
ਇਸ ਕਲਜੁਗ ਅੰਦਰ ਗੁਰੂ ਜੀ ਸਿਰਜਣਹਜਰ ਸੁਆਮੀ ਦਾ ਸਰੂਪ ਹਲ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਨੇ ਪਿਛੇ ਕੁਝ ਚੰਗੇ ਕਰਮ ਕੀਤੇ ਸਨ।
English
In this Dark Age of Kali Yuga, the Guru is the Form of the Creator, the Primal Lord God; he alone knows, who has tried it.
ਗੁਰੁ ਮਿਲੵਿਉ ਸੋਇ, ਭਿਖਾ ਕਹੈ; ਸਹਜ ਰੰਗਿ ਦਰਸਨੁ ਦੀਅਉ ॥੧॥੧੯॥
gur milayiau soe, bhikhaa kahai; sehaj rang darasan deeo |1|19|
Punjabi
ਭਿੱਖਾ ਆਖਦਾ ਹੈ- ਉਹ ਗੁਰਦੇਵ ਜੀ ਮੈਨੂੰ ਮਿਲ ਪਏ ਹਨ ਅਤੇ ਸੁਆਮੀ ਨੇ ਆਪਣੀ ਪਰਸੰਨਤਾ ਰਾਹੀਂ ਮੈਨੂੰ ਆਪਦਾ ਦੀਦਾਰ ਬਖਸ਼ਿਆ ਹੈ।
English
So speaks Bhikhaa: I have met the Guru. With love and intuitive affection, He has bestowed the Blessed Vision of His Darshan. ||1||19||
ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥
rahio sant hau ttol; saadh bahutere dditthe |
Punjabi
ਮੈਂ ਸਾਧੂਆਂ ਦੀ ਭਾਲ ਕੀਤੀ ਹੈ ਅਤੇ ਘਣੇਰੇ ਹੀ ਪਵਿੱਤਰ ਪੁਰਸ਼ ਵੇਖੇ ਹਨ।
English
I have been searching for the Saints; I have seen so many Holy and spiritual people.
ਸੰਨਿਆਸੀ ਤਪਸੀਅਹ; ਮੁਖਹੁ. ਏ ਪੰਡਿਤ ਮਿਠੇ ॥
saniaasee tapaseeah; mukhahu. e panddit mitthe |
Punjabi
ਇਹ ਇਕਾਂਤੀ, ਤਪੀ ਅਤੇ ਬ੍ਰਹਮਣ, ਸਾਰੇ ਹੀ ਮਿੱਠੀ ਜਬਾਨ ਵਾਲੇ ਹਨ।
English
The hermits, Sannyaasees, ascetics, penitents, fanatics and Pandits all speak sweetly.
ਬਰਸੁ ਏਕੁ ਹਉ ਫਿਰਿਓ; ਕਿਨੈ. ਨਹੁ ਪਰਚਉ ਲਾਯਉ ॥
baras ek hau firio; kinai. nahu parchau laayau |
Punjabi
ਪਰ ਕੋਈ ਭੀ ਮੇਰੀ ਤਸੱਲੀ ਨਾਂ ਕਰ ਸਕਿਆ ਭਾਵੇਂ ਮੈਂ ਇਕ ਸਾਲ ਭਰ ਭਟਕਦਾ ਫਿਰਿਆ।
English
I wandered around lost for a year, but no one touched my soul.