Ang 1396
ਕਹਤਿਅਹ ਕਹਤੀ ਸੁਣੀ; ਰਹਤ. ਕੋ ਖੁਸੀ, ਨ ਆਯਉ ॥
kahatiah kahatee sunee; rehat. ko khusee, na aayau |
Punjabi
ਮੈਂ ਲੋਕਾਂ ਨੂੰ ਆਖਦੇ ਅਤੇ ਪਰਚਾਰ ਕਰਦੇ ਸੁਣਿਆ ਹੈ, ਪ੍ਰੰਤੂ ਉਨ੍ਹਾਂ ਦੀ ਜੀਵਨ ਰਹੁ-ਰੀਤੀ ਦੇਖ ਕੇ, ਮੈਨੂੰ ਕੋਈ ਪਰਸੰਨਤਾ ਨਹੀਂ ਹੁੰਦੀ।
English
I listened to preachers and teachers, but I could not be happy with their lifestyles.
ਹਰਿ ਨਾਮੁ ਛੋਡਿ. ਦੂਜੈ ਲਗੇ; ਤਿਨੑ ਕੇ ਗੁਣ. ਹਉ ਕਿਆ ਕਹਉ ॥
har naam chhodd. doojai lage; tina ke gun. hau kiaa khau |
Punjabi
ਮੈਂ ਉਨ੍ਹਾਂ ਦੀ ਮਹਿਮਾ ਕਿਉਂ ਵਰਨਣ ਕਰਾਂ, ਜੋ ਸੁਆਮੀ ਦੇ ਨਾਮ ਨੂੰ ਤਿਆਗ ਕੇ ਹੋਰਸ ਨਾਲ ਜੁੜੇ ਹੋਏ ਹਨ।
English
Those who have abandoned the Lord's Name, and become attached to duality - why should I speak in praise of them?
ਗੁਰੁ ਦਯਿ ਮਿਲਾਯਉ ਭਿਖਿਆ; ਜਿਵ ਤੂ ਰਖਹਿ. ਤਿਵ ਰਹਉ ॥੨॥੨੦॥
gur day milaayau bhikhiaa; jiv too rakheh. tiv rhau |2|20|
Punjabi
ਭਿੱਖਾ ਆਖਦਾ ਹੈ, ਵਾਹਿਗੁਰੂ ਨੇ ਮੈਨੂੰ ਗੁਰਾਂ ਨਾਲ ਮਿਲਾ ਦਿੱਤਾ ਹੈ। ਜਿਸ ਤਰ੍ਹਾਂ ਤੂੰ ਹੇ ਗੁਰਦੇਵ! ਮੈਨੂੰ ਰਖਦਾ ਹੈ, ਉਸੇ ਤਰ੍ਹਾਂ ਹੀ ਹੁਣ ਮੈਂ ਰਹਿੰਦਾ ਹਾਂ।
English
So speaks Bhikhaa: the Lord has led me to meet the Guru. As You keep me, I remain; as You protect me, I survive. ||2||20||
ਪਹਿਰਿ ਸਮਾਧਿ ਸਨਾਹੁ; ਗਿਆਨਿ ਹੈ ਆਸਣਿ ਚੜਿਅਉ ॥
pahir samaadh sanaahu; giaan hai aasan charriaau |
Punjabi
ਅਫੁਰ ਤਾੜੀ ਦੀ ਸੰਜੋਅ ਪਾ ਕੇ, ਗੁਰੂ ਜੀ, ਜਿਸ ਘੋਡੇ ਤੇ ਬ੍ਰਹਿਮ ਵੀਚਾਰ ਦੀ ਕਾਠੀ ਪਾਈ ਹੋਈ ਹੈ, ਸਵਾਰ ਹੋਏ ਹਨ।
English
Wearing the armor of Samaadhi, the Guru has mounted the saddled horse of spiritual wisdom.
ਧ੍ਰੰਮ ਧਨਖੁ ਕਰ ਗਹਿਓ; ਭਗਤ ਸੀਲਹ ਸਰਿ ਲੜਿਅਉ ॥
dhram dhanakh kar gahio; bhagat seelah sar larriaau |
Punjabi
ਆਪਣੇ ਹੱਥ ਵਿੱਚ ਈਮਾਨ ਦੀ ਕਮਾਣ ਪਕੜ ਉਨ੍ਹਾਂ ਦੇ ਸਿਮਰਨ ਅਤੇ ਨਿਮਰਤਾ ਦੇ ਤੀਰ ਚਲਾਏ ਹਨ।
English
Holding the bow of Dharma in His Hands, He has shot the arrows of devotion and humility.
ਭੈ ਨਿਰਭਉ ਹਰਿ ਅਟਲੁ ਮਨਿ; ਸਬਦਿ ਗੁਰ. ਨੇਜਾ ਗਡਿਓ ॥
bhai nirbhau har attal man; sabad gur. nejaa gaddio |
Punjabi
ਅਹਿੱਲ ਵਾਹਿਗੁਰੂ ਦੇ ਚਿੱਤ ਅੰਦਰ ਹੋਣ ਨਾਲ ਡਰ ਤੋਂ ਨਿਡਰ ਹੋ, ਗੁਰਾਂ ਨੇ ਆਪਣੇ ਮਨ ਅੰਦਰ ਨਾਮ ਦਾ ਬਰਛਾ ਖੁਭੋਇਆ ਹੈ।
English
He is fearless in the Fear of the Eternal Lord God; He has thrust the spear of the Word of the Guru's Shabad into the mind.
ਕਾਮ ਕ੍ਰੋਧ ਲੋਭ ਮੋਹ ਅਪਤੁ; ਪੰਚ ਦੂਤ. ਬਿਖੰਡਿਓ ॥
kaam krodh lobh moh apat; panch doot. bikhanddio |
Punjabi
ਅਤੇ ਇਸ ਪ੍ਰਕਾਰ ਉਨ੍ਹਾਂ ਨੇ ਸ਼ਹਿਵਤ, ਗੁੱਸੇ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਦੇ ਪੰਜਾਂ ਭੂਤਨਿਆਂ ਨੂੰ ਮਾਰ ਸੁਟਿਆ ਹੈ।
English
He has cut down the five demons of unfulfilled sexual desire, unresolved anger, unsatisfied greed, emotional attachment and self-conceit.
ਭਲਉ ਭੂਹਾਲੁ. ਤੇਜੋ ਤਨਾ; ਨ੍ਰਿਪਤਿ ਨਾਥੁ ਨਾਨਕ ਬਰਿ ॥
bhlau bhoohaal. tejo tanaa; nripat naath naanak bar |
Punjabi
ਤੇਜਭਾਨ ਦੇ ਪੁਤ੍ਰ, ਗੁਰੂ ਅਮਰਦਾਸ ਜੀ, ਭੱਲਿਆਂ ਦੇ ਖਾਨਦਾਨ ਦੇ ਸ਼੍ਰੋਮਣੀ ਪੁਰਸ਼ ਹਨ। ਗੁਰੂ ਨਾਨਕ ਦੇਵ ਜੀ ਦੇ ਵਰ ਰਾਹੀਂ ਉਹ ਹੁਣ ਪਾਤਿਸ਼ਾਹਾਂ ਦੇ ਪਾਤਿਸ਼ਾਹ ਹਨ।
English
Guru Amar Daas, the son of Tayj Bhaan, of the noble Bhalla dynasty, blessed by Guru Nanak, is the Master of kings.
ਗੁਰ ਅਮਰਦਾਸ, ਸਚੁ ਸਲੵ ਭਣਿ; ਤੈ ਦਲੁ ਜਿਤਉ. ਇਵ ਜੁਧੁ ਕਰਿ ॥੧॥੨੧॥
gur amaradaas, sach salay bhan; tai dal jitau. iv judh kar |1|21|
Punjabi
ਸੱਚ ਆਖਦਾ ਹੈ ਸਲ, ਤੂੰ ਹੇ ਗੁਰੂ ਅਮਰਦਾਸ! ਇਸ ਤਰ੍ਹਾਂ ਲੜਾਈ ਕਰ ਕੇ ਦੁਸ਼ਮਨ ਦੀਆਂ ਫੋਜਾਂ ਨੂੰ ਹਰਾ ਦਿੱਤਾ ਹੈ।
English
SALL speaks the truth; O Guru Amar Daas, you have conquered the army of evil, fighting the battle this way. ||1||21||
ਘਨਹਰ ਬੂੰਦ. ਬਸੁਅ ਰੋਮਾਵਲਿ; ਕੁਸਮ ਬਸੰਤ. ਗਨੰਤ, ਨ ਆਵੈ ॥
ghanahar boond. basua romaaval; kusam basant. ganant, na aavai |
Punjabi
ਬੱਦਲਾਂ ਦੀਆਂ ਕਣੀਆਂ ਧਰਤੀ ਦੀ ਬਨਾਸਪਤੀ ਅਤੇ ਬਹਾਰ ਦੇ ਫੁੱਲ ਗਿਣੇ ਨਹੀਂ ਜਾ ਸਕਦੇ।
English
The raindrops of the clouds, the plants of the earth, and the flowers of the spring cannot be counted.
ਰਵਿ ਸਸਿ ਕਿਰਣਿ. ਉਦਰੁ ਸਾਗਰ ਕੋ; ਗੰਗ ਤਰੰਗ. ਅੰਤੁ, ਕੋ ਪਾਵੈ ॥
rav sas kiran. udar saagar ko; gang tarang. ant, ko paavai |
Punjabi
ਸੂਰਜ ਤੇ ਚੰਦ ਦੀਆਂ ਸੁਆਵਾਂ, ਸਮੁੰਦਰ ਦੇ ਪੇਟ ਅਤੇ ਗੰਗਾ ਦੀਆਂ ਲਹਿਰਾਂ ਦੇ ਓੜਕ ਨੂੰ ਕੌਣ ਪਾ ਸਕਦਾ ਹੈ।
English
Who can know the limits of the rays of the sun and the moon, the waves of the ocean and the Ganges?
ਰੁਦ੍ਰ ਧਿਆਨ, ਗਿਆਨ ਸਤਿਗੁਰ ਕੇ; ਕਬਿ ਜਨ ਭਲੵ. ਉਨਹ ਜੋੁ ਗਾਵੈ ॥
rudr dhiaan, giaan satigur ke; kab jan bhalay. unah juo gaavai |
Punjabi
ਭੱਲ ਕਵੀ ਪੁਰਸ਼ ਆਖਦਾ ਹੈ, ਸ਼ਿਵਜੀ ਦੀ ਇਕਾਗਰਤਾ ਨਾਲ ਭਾਵੇਂ ਇਨਸਾਨ ਉਨ੍ਹਾਂ ਨੂੰ ਗਿਣ (ਗਾਇਨ ਕਰ) ਲਵੇ, ਪ੍ਰੰਤੂ ਉਹ ਸੱਚੇ ਗੁਰਾਂ ਦੇ ਬ੍ਰਹਮ ਵੀਚਾਰ ਨੂੰ ਜਾਣ ਨਹੀਂ ਸਕਦਾ।
English
With Shiva's meditation and the spiritual wisdom of the True Guru, says BHALL the poet, these may be counted.
ਭਲੇ ਅਮਰਦਾਸ. ਗੁਣ ਤੇਰੇ; ਤੇਰੀ ਉਪਮਾ, ਤੋਹਿ ਬਨਿ ਆਵੈ ॥੧॥੨੨॥
bhale amaradaas. gun tere; teree upamaa, tohi ban aavai |1|22|
Punjabi
ਸ਼ੇਸ਼ਟ ਹਨ ਤੇਰੀਆਂ ਨੇਕੀਆਂ, ਹੇ ਗੁਰੂ ਅਮਰਦਾਸ! ਤੇਰੀ ਮਹਿਮਾ ਕੇਵਲ ਤੈਨੂੰ ਹੀ ਫਬਦੀ ਹੈ।
English
O Guru Amar Daas, Your Glorious Virtues are so sublime; Your Praises belong only to You. ||1||22||
ਸਵਈਏ ਮਹਲੇ ਚਉਥੇ ਕੇ ੪ ॥
saveee mahale chauthe ke 4 |
Punjabi
ਸਵੱਈਏ, ਚੌਥੀ ਪਾਤਿਸ਼ਾਹੀ ਦੀ ਮਹਿਮਾਂ ਵਿੱਚ।
English
Swaiyas In Praise Of The Fourth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਇਕ ਮਨਿ; ਪੁਰਖੁ ਨਿਰੰਜਨੁ ਧਿਆਵਉ ॥
eik man; purakh niranjan dhiaavau |
Punjabi
ਇਕ ਚਿੱਤ ਨਾਲ, ਤੂੰ ਆਪਣੇ ਪਵਿੱਤਰ ਪ੍ਰਭੂ ਦਾ ਆਰਾਧਨ ਕਰ।
English
Meditate single-mindedly on the Immaculate Primal Lord God.
ਗੁਰ ਪ੍ਰਸਾਦਿ; ਹਰਿ ਗੁਣ ਸਦ ਗਾਵਉ ॥
gur prasaad; har gun sad gaavau |
Punjabi
ਗੁਰਾਂ ਦੀ ਦਇਆ ਦੁਆਰਾ, ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ।
English
By Guru's Grace, sing the Glorious Praises of the Lord forever.
ਗੁਨ ਗਾਵਤ; ਮਨਿ ਹੋਇ ਬਿਗਾਸਾ ॥
gun gaavat; man hoe bigaasaa |
Punjabi
ਹਰੀ ਦਾ ਜੱਸ ਗਾਇਨ ਕਰਨ ਦੁਆਰਾ, ਮਨੂਆ ਖਿੜ ਜਾਂਦਾ ਹੈ,
English
Singing His Praises, the mind blossoms forth in ecstasy.
ਸਤਿਗੁਰ; ਪੂਰਿ. ਜਨਹ ਕੀ ਆਸਾ ॥
satigur; poor. janah kee aasaa |
Punjabi
ਅਤੇ ਸੱਚੇ ਗੁਰੂ ਜੀ ਉਸ ਦੇ ਗੋਲੇ ਦੀਆਂ ਉਮੈਦਾ ਪੂਰੀਆਂ ਕਰ ਦਿੰਦੇ ਹਨ।
English
The True Guru fulfills the hopes of His humble servant.
ਸਤਿਗੁਰੁ ਸੇਵਿ; ਪਰਮ ਪਦੁ ਪਾਯਉ ॥
satigur sev; param pad paayau |
Punjabi
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ,
English
Serving the True Guru, the supreme status is obtained.
ਅਬਿਨਾਸੀ ਅਬਿਗਤੁ; ਧਿਆਯਉ ॥
abinaasee abigat; dhiaayau |
Punjabi
ਅਤੇ ਅਮਰ ਤੇ ਸਰੂਪ-ਰਹਿਤ ਸੁਆਮੀ ਦੀ ਬੰਦਗੀ ਕਰਦਾ ਹੈ।
English
Meditate on the Imperishable, Formless Lord God.
ਤਿਸੁ ਭੇਟੇ; ਦਾਰਿਦ੍ਰੁ. ਨ ਚੰਪੈ ॥
tis bhette; daaridru. na chanpai |
Punjabi
ਉਸ ਲਾਲ ਮਿਲਣ ਦੁਆਰਾ, ਜੀਵ ਨੂੰ ਗਰੀਬੀ ਨਹੀਂ ਚਿਮੜਦੀ।
English
Meeting with Him, one escapes poverty.
ਕਲੵ ਸਹਾਰੁ, ਤਾਸੁ ਗੁਣ ਜੰਪੈ ॥
kalay sahaar, taas gun janpai |
Punjabi
ਕਲਸਹਾਰ ਉਸ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
English
Kal Sahaar chants His Glorious Praises.
ਜੰਪਉ ਗੁਣ ਬਿਮਲ. ਸੁਜਨ ਜਨ ਕੇਰੇ; ਅਮਿਅ ਨਾਮੁ, ਜਾ ਕਉ ਫੁਰਿਆ ॥
janpau gun bimal. sujan jan kere; amia naam, jaa kau furiaa |
Punjabi
ਮੈਂ ਸ਼੍ਰੇਸ਼ਟ ਪੁਰਸ਼ ਹਾਂ, ਉਸ ਪੁਰਸ਼ ਦੀ ਪਵਿੱਤਰ ਪ੍ਰਭਤਾ ਉਚਾਰਨ ਕਰਦਾ ਹਾਂ, ਜਿਸ ਨੂੰ ਪ੍ਰਭੂ ਦਾ ਅੰਮ੍ਰਿਤਮਈ ਨਾਮ ਅਉੜਿਆ ਹੈ।
English
I chant the pure praises of that humble being who has been blessed with the Ambrosial Nectar of the Naam, the Name of the Lord.
ਇਨਿ ਸਤਗੁਰੁ ਸੇਵਿ. ਸਬਦ ਰਸੁ ਪਾਯਾ; ਨਾਮੁ ਨਿਰੰਜਨ ਉਰਿ ਧਰਿਆ ॥
ein satagur sev. sabad ras paayaa; naam niranjan ur dhariaa |
Punjabi
ਅਮਰਦਾਸ, ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਇਸ ਗੁਰੂ ਰਾਮਦਾਸ ਜੀ ਨੂੰ ਪ੍ਰਭੂ ਦੇ ਅੰਮ੍ਰਿਤ ਦੀ ਦਾਤ ਮਿਲੀ ਅਤੇ ਉਨ੍ਹਾਂ ਪਵਿੱਤਰ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲਿਆ।
English
He served the True Guru and was blessed with the sublime essence of the Shabad, the Word of God. The Immaculate Naam has been enshrined in his heart.
ਹਰਿ ਨਾਮ ਰਸਿਕੁ. ਗੋਬਿੰਦ ਗੁਣ ਗਾਹਕੁ; ਚਾਹਕੁ. ਤਤ ਸਮਤ ਸਰੇ ॥
har naam rasik. gobind gun gaahak; chaahak. tat samat sare |
Punjabi
ਗੁਰੂ ਰਾਮਦਾਸ ਜੀ, ਵਾਹਿਗੁਰੂ ਦੇ ਨਾਮ ਦੇ ਰਸੀਏ, ਸੁਆਮੀ ਦੀਆਂ ਨੇਕੀਆਂ ਦੇ ਖਰੀਦਦਾਰ, ਮਾਲਕ ਦੇ ਜੌਹਰ ਦੇ ਚਾਹਵਾਨ ਅਤੇ ਸੋਲਾ ਆਨੇ ਇਲਸਾਫ ਦੇ ਚਸ਼ਮੇ ਹਨ।
English
He enjoys and savors the Lord's Name, and purchases the Glorious Virtues of the Lord of the Universe. He seeks the essence of reality; he is the Fountain of even-handed justice.
ਕਵਿ ਕਲੵ ਠਕੁਰ ਹਰਦਾਸ ਤਨੇ; ਗੁਰ ਰਾਮਦਾਸ. ਸਰ ਅਭਰ ਭਰੇ ॥੧॥
kav kalay tthakur haradaas tane; gur raamadaas. sar abhar bhare |1|
Punjabi
ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁੱਤਰ ਗੁਰੂ ਰਾਮਦਾਸ ਜੀ ਖਾਲੀ ਸਰੋਵਰ ਨੂੰ ਪਰੀ-ਪੂਰਨ ਕਰ ਦਿੰਦੇ ਹਨ।
English
So speaks KALL the poet: Guru Raam Daas, the son of Har Daas, fills the empty pools to overflowing. ||1||
ਛੁਟਤ ਪਰਵਾਹ ਅਮਿਅ ਅਮਰਾ ਪਦ; ਅੰਮ੍ਰਿਤ ਸਰੋਵਰ ਸਦ ਭਰਿਆ ॥
chhuttat paravaah amia amaraa pad; amrit sarovar sad bhariaa |
Punjabi
ਗੁਰੂ ਰਾਮਦਾਸ ਜੀ ਪਾਸੋ ਅੰਮ੍ਰਿਤ ਅਤੇ ਅਵਿਨਾਸ਼ੀ ਮਰਤਬੇ ਦੀ ਨਦੀ ਜਾਰੀ ਹੁੰਦੀ ਹੈ ਅਤੇ ਉਹ ਸੁਧਾਰਸ ਦੇ ਸਦੀਵੀ ਭਰਪੂਬ ਤਾਲਾਬ ਹਨ।
English
The stream of ambrosial nectar flows and the immortal status is obtained; the pool is forever overflowing with Ambrosial Nectar.
ਤੇ ਪੀਵਹਿ ਸੰਤ. ਕਰਹਿ ਮਨਿ ਮਜਨੁ; ਪੁਬ ਜਿਨਹੁ ਸੇਵਾ ਕਰੀਆ ॥
te peeveh sant. kareh man majan; pub jinahu sevaa kareea |
Punjabi
ਕੇਵਲ ਉਹ ਸਾਧੂ ਹੀ ਇਸ ਅੰਮ੍ਰਿਤ ਨੂੰ ਪਾਨ ਕਰਦੇ ਅਤੇ ਆਪਣੇ ਮਨੂਏ ਨੂੰ ਇਸ ਅੰਦਰ ਨੁਹਾਉਂਦੇ ਹਨ, ਜਿਨ੍ਹਾਂ ਨੇ ਪਿਛਲੇ ਸਮੇ ਅੰਦਰ ਆਪਣੇ ਸਾਈਂ ਦੀ ਘਾਲ ਕਮਾਈ ਸੀ।
English
Those Saints who have served the Lord in the past drink in this Nectar, and bathe their minds in it.
ਤਿਨ ਭਉ ਨਿਵਾਰਿ. ਅਨਭੈ ਪਦੁ ਦੀਨਾ; ਸਬਦ ਮਾਤ੍ਰ ਤੇ ਉਧਰ ਧਰੇ ॥
tin bhau nivaar. anabhai pad deenaa; sabad maatr te udhar dhare |
Punjabi
ਪ੍ਰਭੂ ਉਨ੍ਹਾਂ ਦਾ ਡਰ ਦੂਰ ਕਰ ਦਿੰਦਾ ਹੈ। ਉਨ੍ਹਾਂ ਨੂੰ ਡਰ-ਰਹਿਤ ਪਦਵੀ ਰਖ਼ਸ਼ਦਾ ਹੈ ਅਤੇ ਉਨ੍ਹਾਂ ਦਾ ਕੇਵਲ ਆਪਣੇ ਨਾਮ ਰਾਹੀਂ ਪਾਰ ਉਤਾਰਾ ਦਰ ਦਿੰਦਾ ਹੈ।
English
God takes their fears away, and blesses them with the state of fearless dignity. Through the Word of His Shabad, He has saved them.
ਕਵਿ ਕਲੵ. ਠਕੁਰ ਹਰਦਾਸ ਤਨੇ; ਗੁਰ ਰਾਮਦਾਸ, ਸਰ ਅਭਰ ਭਰੇ ॥੨॥
kav kalay. tthakur haradaas tane; gur raamadaas, sar abhar bhare |2|
Punjabi
ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਿਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ।
English
So speaks KALL the poet: Guru Raam Daas, the son of Har Daas, fills the empty pools to overflowing. ||2||
ਸਤਗੁਰ ਮਤਿ ਗੂੜੑ. ਬਿਮਲ ਸਤਸੰਗਤਿ; ਆਤਮੁ ਰੰਗਿ ਚਲੂਲੁ ਭਯਾ ॥
satagur mat goorra. bimal satasangat; aatam rang chalool bhayaa |
Punjabi
ਡੂੰਘੀ ਹੈ ਸੱਚੇ ਗੁਰਾਂ ਦੀ ਸਮਝ, ਉਨ੍ਹਾਂ ਦੀ ਸੁਹਬਤ ਬੰਦੇ ਨੂੰ ਬੇਦਾਗ ਬਣਾ ਦਿੰਦੀ ਹੈ ਅਤੇ ਉਨ੍ਹਾਂ ਦੀ ਜਿੰਦੜੀ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਗੂੜ੍ਹੀ ਲਾਲ ਰੰਗੀ ਹੋਈ ਹੈ।
English
The True Guru's understanding is deep and profound. The Sat Sangat is His Pure Congregation. His Soul is drenched in the deep crimson color of the Lord's Love.
ਜਾਗੵਾ ਮਨੁ ਕਵਲੁ, ਸਹਜਿ ਪਰਕਾਸੵਾ; ਅਭੈ ਨਿਰੰਜਨੁ. ਘਰਹਿ ਲਹਾ ॥
jaagayaa man kaval, sehaj parakaasayaa; abhai niranjan. ghareh lahaa |
Punjabi
ਬ੍ਰਹਮਿ ਗਿਆਨ ਨਾਲ ਰੋਸ਼ਨ ਹੋਇਆ ਹੋਇਆ ਉਨ੍ਹਾਂ ਦਾ ਚਿੱਤ ਕਮਲ ਸਾਵਧਾਨ ਰਹਿੰਦਾ ਹੈ ਅਤੇ ਆਪਣੇ ਧਾਮ ਅੰਦਰ ਹੀ ਉਨ੍ਹਾਂ ਨੇ ਨਿੱਡਰ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ।
English
The Lotus of His mind remains awake and aware, illuminated with intuitive wisdom. In His own home, He has obtained the Fearless, Immaculate Lord.