Ang 1397
ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜੑਾਯਾ; ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥
satagur dayaal har naam drirraayaa; tis prasaad vas panch kare |
Punjabi
ਮਿਹਰਬਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿਤਾ ਹੈ ਅਤੇ ਉਨ੍ਹਾਂ ਦੀ ਦਇਆ ਦੁਆਰਾ, ਮੈਂ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਲਿਆ ਹੈ।
English
The Merciful True Guru has implanted the Lord's Name within me, and by His Grace, I have overpowered the five thieves.
ਕਵਿ ਕਲੵ ਠਕੁਰ ਹਰਦਾਸ ਤਨੇ; ਗੁਰ ਰਾਮਦਾਸ ਸਰ ਅਭਰ ਭਰੇ ॥੩॥
kav kalay tthakur haradaas tane; gur raamadaas sar abhar bhare |3|
Punjabi
ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ।
English
So speaks KALL the poet: Guru Raam Daas, the son of Har Daas, fills the empty pools to overflowing. ||3||
ਅਨਭਉ ਉਨਮਾਨਿ. ਅਕਲ ਲਿਵ ਲਾਗੀ; ਪਾਰਸੁ ਭੇਟਿਆ ਸਹਜ ਘਰੇ ॥
anbhau unamaan. akal liv laagee; paaras bhettiaa sehaj ghare |
Punjabi
ਨਿਰਲੇਪ ਮਨ ਨਾਲ, ਗੁਰਾਂ ਦੀ ਪ੍ਰੀਤ ਭੈ-ਰਹਿਤ ਅਤੇ ਅਗਾਧ ਪ੍ਰਭੂ ਨਾਲ ਪੈ ਗਈ ਹੈ ਅਤੇ ਉਹ ਆਪਣੇ ਧਾਮ ਅੰਦਰ ਹੀ ਰਸਾਇਣ ਵਾਹਿਗੁਰੂ ਨਾਲ ਮਿਲ ਪਏ ਹਨ।
English
With intuitive detachment, He is lovingly attuned to the Fearless, Unmanifest Lord; He met with Guru Amar Daas, the Philosopher's Stone, within his own home.
ਸਤਗੁਰ ਪਰਸਾਦਿ ਪਰਮ ਪਦੁ ਪਾਯਾ; ਭਗਤਿ ਭਾਇ ਭੰਡਾਰ ਭਰੇ ॥
satagur parasaad param pad paayaa; bhagat bhaae bhanddaar bhare |
Punjabi
ਸੱਚੇ ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਨੂੰ ਮਹਾਨ ਮਰਤਬਾ ਪਰਾਪਤ ਹੋ ਗਿਆ ਹੈ ਅਤੇ ਉਨ੍ਹਾਂ ਦੇ ਖਜਾਨੇ ਸਿਮਰਨ ਤੇ ਪ੍ਰੇਮ ਨਾਲ ਪਰੀਪੂਰਨ ਹਨ।
English
By the Grace of the True Guru, He attained the supreme status; He is overflowing with the treasures of loving devotion.
ਮੇਟਿਆ ਜਨਮਾਂਤੁ, ਮਰਣ ਭਉ ਭਾਗਾ; ਚਿਤੁ ਲਾਗਾ ਸੰਤੋਖ ਸਰੇ ॥
mettiaa janamaant, maran bhau bhaagaa; chit laagaa santokh sare |
Punjabi
ਉਹ ਹੋਰ ਜਨਮਾਂ ਤੋਂ ਖਲਾਸੀ ਪਾ ਗਏ ਹਨ, ਉਨ੍ਹਾਂ ਦਾ ਮੌਤ ਦਾ ਡਰ ਦੂਰ ਹੋ ਗਿਆ ਹੈ ਅਤੇ ਉਨ੍ਹਾਂ ਦਾ ਮਨ ਸੰਤੁਸ਼ਟਤਾ ਦੇ ਸਮੁੰਦਰ ਵਾਹਿਗੁਰੂ ਨਾਲ ਜੁੜ ਗਿਆ ਹੈ।
English
He was released from reincarnation, and the fear of death was taken away. His consciousness is attached to the Lord, the Ocean of contentment.
ਕਵਿ ਕਲੵ. ਠਕੁਰ ਹਰਦਾਸ ਤਨੇ; ਗੁਰ ਰਾਮਦਾਸ ਸਰ ਅਭਰ ਭਰੇ ॥੪॥
kav kalay. tthakur haradaas tane; gur raamadaas sar abhar bhare |4|
Punjabi
ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ, ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ।
English
So speaks KALL the poet: Guru Raam Daas, the son of Har Daas, fills the empty pools to overflowing. ||4||
ਅਭਰ ਭਰੇ, ਪਾਯਉ ਅਪਾਰੁ; ਰਿਦ ਅੰਤਰਿ ਧਾਰਿਓ ॥
abhar bhare, paayau apaar; rid antar dhaario |
Punjabi
ਖਾਲੀਆਂ ਨੂੰ ਤੂੰ ਪਰੀਪੂਰਨ ਕਰ ਦਿੰਦਾ ਹੈ, ਹੇ ਗੁਰਦੇਵ! ਤੂੰ ਬੇਅੰਤ ਪ੍ਰਭੂ ਨੂੰ ਪਾ ਲਿਆ ਹੈ, ਜਿਸ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾਇਆ ਹੋਇਆ ਹੈ।
English
He fills the empty to overflowing; He has enshrined the Infinite within His heart.
ਦੁਖ ਭੰਜਨੁ ਆਤਮ ਪ੍ਰਬੋਧੁ; ਮਨਿ ਤਤੁ ਬੀਚਾਰਿਓ ॥
dukh bhanjan aatam prabodh; man tat beechaario |
Punjabi
ਆਪਣੇ ਚਿੱਤ ਅੰਦਰ ਤੂੰ ਸਾਰ ਵਸਤੂ ਦਾ ਸਿਮਰਨ ਕਰਦਾ ਹੈ, ਜੋ ਕਸ਼ਟ ਹਰਣਹਾਰ ਅਤੇ ਆਤਮਾ ਨੂੰ ਜਗਾਉਣਹਾਰ ਹੈ।
English
Within His mind, He contemplates the essence of reality, the Destroyer of pain, the Enlightener of the soul.
ਸਦਾ ਚਾਇ ਹਰਿ ਭਾਇ; ਪ੍ਰੇਮ ਰਸੁ. ਆਪੇ ਜਾਣਇ ॥
sadaa chaae har bhaae; prem ras. aape jaane |
Punjabi
ਤੂੰ ਸਦੀਵ ਹੀ ਪ੍ਰਭੂ ਦੀ ਪ੍ਰੀਤ ਨੂੰ ਲੋਚਦਾ ਹੈ ਅਤੇ ਖੁਦ ਹੀ ਇਸ ਪ੍ਰੀਤ ਦੇ ਸੁਆਦ ਨੂੰ ਅਨੁਭਵ ਕਰਦਾ ਹੈ।
English
He yearns for the Lord's Love forever; He Himself knows the sublime essence of this Love.
ਸਤਗੁਰ ਕੈ ਪਰਸਾਦਿ; ਸਹਜ ਸੇਤੀ ਰੰਗੁ ਮਾਣਇ ॥
satagur kai parasaad; sehaj setee rang maane |
Punjabi
ਸੱਚੇ ਗੁਰਾਂ ਦੀ ਰਹਿਮਤ ਸਦਕਾ ਤੂੰ ਬੈਕੁੰਠੀ ਅਨੰਦ ਨੂੰ ਆਰਾਮ ਨਾਲ ਭੋਗਦਾ ਹੈ।
English
By the Grace of the True Guru, He intuitively enjoys this Love.
ਨਾਨਕ ਪ੍ਰਸਾਦਿ. ਅੰਗਦ ਸੁਮਤਿ; ਗੁਰਿ ਅਮਰਿ. ਅਮਰੁ ਵਰਤਾਇਓ ॥
naanak prasaad. angad sumat; gur amar. amar varataaeo |
Punjabi
ਨਾਨਕ ਦੀ ਮਿਹਰ ਅਤੇ ਅੰਗਦ ਦੀ ਸ਼੍ਰੇਸ਼ਟ ਸਿਖਿਆ ਰਾਹੀਂ ਗੁਰੂ ਅਮਰਦਾਸ ਨੇ ਸੁਆਮੀ ਦਾ ਫੁਰਮਾਨ ਪ੍ਰਚਲਤ ਕੀਤਾ ਹੈ।
English
By the Grace of Guru Nanak, and the sublime teachings of Guru Angad, Guru Amar Daas broadcast the Lord's Command.
ਗੁਰ ਰਾਮਦਾਸ ਕਲੵੁਚਰੈ; ਤੈਂ ਅਟਲ ਅਮਰ ਪਦੁ ਪਾਇਓ ॥੫॥
gur raamadaas kalayucharai; tain attal amar pad paaeo |5|
Punjabi
ਭੱਟ ਕਲ ਕਹਿੰਦਾ ਹੈ, ਤੂੰ ਹੇ ਗੁਰੂ ਰਾਮਦਾਸ! ਅਹਿੱਲ ਅਤੇ ਅਬਿਨਾਸ਼ੀ ਪਦਵੀ ਪਰਾਪਤ ਕਰ ਲਈ ਹੈ।
English
So speaks KALL: O Guru Raam Daas, You have attained the status of eternal and imperishable dignity. ||5||
ਸੰਤੋਖ ਸਰੋਵਰਿ ਬਸੈ; ਅਮਿਅ ਰਸੁ ਰਸਨ ਪ੍ਰਕਾਸੈ ॥
santokh sarovar basai; amia ras rasan prakaasai |
Punjabi
ਤੂੰ ਸੰਤੁਸ਼ਟ ਦੇ ਤਾਲਾਬ ਅੰਦਰ ਵਸਦਾ ਹੈ ਅਤੇ ਤੇਰੀ ਜਿਹਭਾ ਰਸੀਲੇ ਨਾਮ-ਅੰਮ੍ਰਿਤ ਨੂੰ ਜਾਹਰ ਕਰਦੀ ਹੈ।
English
You abide in the pool of contentment; Your tongue reveals the Ambrosial Essence.
ਮਿਲਤ ਸਾਂਤਿ ਉਪਜੈ; ਦੁਰਤੁ ਦੂਰੰਤਰਿ ਨਾਸੈ ॥
milat saant upajai; durat doorantar naasai |
Punjabi
ਤੇਰੇ ਨਾਲ ਮਿਲਣ ਦੁਆਰਾ ਠੰਡ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਪਾਪ ਪ੍ਰਾਣੀ ਦੇ ਮਨ ਤੋਂ ਦੂਰ ਦੌੜ ਜਾਂਦਾ ਹੈ।
English
Meeting with You, a tranquil peace wells up, and sins run far away.
ਸੁਖ ਸਾਗਰੁ ਪਾਇਅਉ ਦਿੰਤੁ; ਹਰਿ ਮਗਿ. ਨ ਹੁਟੈ ॥
sukh saagar paaeaau dint; har mag. na huttai |
Punjabi
ਗੁਰੂ ਅਮਰਦਾਸ ਜੀ ਦੇ ਬਖਸ਼ੇ ਹੋਏ ਤੂੰ ਆਰਾਮ ਦੇ ਸਮੁੰਦਰ ਨੂੰ ਪਾ ਲਿਆ ਹੈ ਅਤੇ ਆਪਣੇ ਰੱਬ ਦੇ ਰਾਹ ਅੰਦਰ ਤੂੰ ਹਾਰਦਾ ਹੁਟਦਾ ਨਹੀਂ।
English
You have attained the Ocean of peace, and You never grow tired on the Lord's path.
ਸੰਜਮੁ ਸਤੁ ਸੰਤੋਖੁ; ਸੀਲ ਸੰਨਾਹੁ ਮਫੁਟੈ ॥
sanjam sat santokh; seel sanaahu mafuttai |
Punjabi
ਤੇਰੇ ਸਵੈ-ਜ਼ਬਤ ਸੱਚ, ਸੰਤੁਸ਼ਟਤਾ ਅਤੇ ਨਿੰਮਰਤਾ ਦਾ ਸੰਜੋਅ ਟੁਟਦਾ ਨਹੀਂ।
English
The armor of self-restraint, truth, contentment and humility can never be pierced.
ਸਤਿਗੁਰੁ ਪ੍ਰਮਾਣੁ, ਬਿਧ ਨੈ ਸਿਰਿਉ; ਜਗਿ. ਜਸ ਤੂਰੁ ਬਜਾਇਅਉ ॥
satigur pramaan, bidh nai siriau; jag. jas toor bajaaeaau |
Punjabi
ਬਿਧਾਤੇ-ਸੁਆਮੀ ਨੇ ਪ੍ਰਮਾਣੀਕ ਸੱਚੇ ਗੁਰਾਂ ਨੂੰ ਰਚਿਆ ਹੈ ਅਤੇ ਸੰਸਾਰ ਉਨ੍ਹਾਂ ਦੀ ਕੀਰਤੀ ਦਾ ਬਿਗਲਲ ਵਜਾਉਂਦਾ ਹੈ।
English
The Creator Lord certified the True Guru, and now the world blows the trumpet of His Praises.
ਗੁਰ ਰਾਮਦਾਸ ਕਲੵੁਚਰੈ; ਤੈ. ਅਭੈ ਅਮਰ ਪਦੁ ਪਾਇਅਉ ॥੬॥
gur raamadaas kalayucharai; tai. abhai amar pad paaeaau |6|
Punjabi
ਕਲ ਆਖਦਾ ਹੈ, ਤੂੰ ਹੇ ਗੁਰੂ ਅਮਰਦਾਸ! ਅਹਿੱਲ ਅਬਿਨਾਸ਼ੀ ਮਰਤਬਾ ਪਰਾਪਤ ਕਰ ਲਿਆ ਹੈ।
English
So speaks KALL: O Guru Raam Daas, You have attained the state of fearless immortality. ||6||
ਜਗੁ ਜਿਤਉ. ਸਤਿਗੁਰ ਪ੍ਰਮਾਣਿ; ਮਨਿ ਏਕੁ ਧਿਆਯਉ ॥
jag jitau. satigur pramaan; man ek dhiaayau |
Punjabi
ਤੂੰ ਹੇ ਪ੍ਰਮਾਣੀਕ ਸੱਚੇ ਗੁਰੂ! ਸੰਸਾਰ ਨੂੰ ਫਤਹ ਕਰ ਲਿਆ ਹੈ ਅਤੇ ਆਪਣੇ ਚਿੱਤ ਅੰਦਰ ਇਕ ਸੁਆਮੀ ਦਾ ਸਿਮਰਨ ਕਰਦਾ ਹੈ।
English
O certified True Guru, You have conquered the world; You meditate single-mindedly on the One Lord.
ਧਨਿ ਧਨਿ ਸਤਿਗੁਰ ਅਮਰਦਾਸੁ; ਜਿਨਿ ਨਾਮੁ ਦ੍ਰਿੜਾਯਉ ॥
dhan dhan satigur amaradaas; jin naam drirraayau |
Punjabi
ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਉਨ੍ਹਾਂ ਦੇ ਅੰਦਰ ਨਾਮ ਅਸਥਾਪਨ ਕੀਤਾ ਹੈ।
English
Blessed, blessed is Guru Amar Daas, the True Guru, who implanted the Naam, the Name of the Lord, deep within.
ਨਵ ਨਿਧਿ ਨਾਮੁ ਨਿਧਾਨੁ; ਰਿਧਿ ਸਿਧਿ ਤਾ ਕੀ ਦਾਸੀ ॥
nav nidh naam nidhaan; ridh sidh taa kee daasee |
Punjabi
ਪ੍ਰਭੂ ਦਾ ਨਾਮ ਨੌ ਕਿਸਮਾਂ ਦੇ ਪਦਾਰਥਾਂ ਦਾ ਖਜਾਨਾ ਹੈ। ਇਕਬਾਲ ਅਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦੀਆਂ ਟਹਿਲਣਾ ਹਨ।
English
The Naam is the wealth of the nine treasures; prosperity and supernatural spiritual powers are His slaves.
ਸਹਜ ਸਰੋਵਰੁ ਮਿਲਿਓ; ਪੁਰਖੁ ਭੇਟਿਓ ਅਬਿਨਾਸੀ ॥
sehaj sarovar milio; purakh bhettio abinaasee |
Punjabi
ਉਨ੍ਹਾਂ ਨੂੰ ਬ੍ਰਹਿਮ-ਬੋਧ ਦੇ ਸਮੁੰਦਰ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਉਹ ਨਾਸ-ਰਹਿਤ ਸੁਆਮੀ ਨੂੰ ਮਿਲ ਪਏ ਹਨ।
English
He is blessed with the ocean of intuitive wisdom; He has met with the Imperishable Lord God.
ਆਦਿ ਲੇ ਭਗਤ. ਜਿਤੁ ਲਗਿ ਤਰੇ; ਸੋ ਗੁਰਿ ਨਾਮੁ ਦ੍ਰਿੜਾਇਅਉ ॥
aad le bhagat. jit lag tare; so gur naam drirraaeaau |
Punjabi
ਗੁਰਾਂ ਨੇ ਉਨ੍ਹਾਂ ਅੰਦਰ ਉਹ ਨਾਮ ਪੱਕਾ ਕੀਤਾ ਹੈ, ਜਿਸ ਨਾਲ ਜੁੜ ਕੇ ਪਰਾ ਪੂਰਬਲੇ ਸਮੇ ਤੋਂ ਸੰਤ ਹਮੇਸ਼ਾਂ ਪਾਰ ਉਤਰ ਜਾਂਦੇ ਰਹੇ ਹਨ।
English
The Guru has implanted the Naam deep within; attached to the Naam, the devotees have been carried across since ancient times.
ਗੁਰ ਰਾਮਦਾਸ ਕਲੵੁਚਰੈ; ਤੈ. ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥
gur raamadaas kalayucharai; tai. har prem padaarath paaeaau |7|
Punjabi
ਕਵੀਸ਼ਰ, ਕਲ ਆਖਦਾ ਹੈ, ਤੈਨੂੰ ਹੇ ਗੁਰੂ ਰਾਮਦਾਸ! ਪ੍ਰਭੂ ਦੇ ਪਿਆਰ ਦੀ ਦੌਲਤ ਪਰਾਪਤ ਹੋਈ ਹੈ।
English
So speaks KALL: O Guru Raam Daas, You have obtained the wealth of the Lord's Love. ||7||
ਪ੍ਰੇਮ ਭਗਤਿ ਪਰਵਾਹ; ਪ੍ਰੀਤਿ ਪੁਬਲੀ. ਨ ਹੁਟਇ ॥
prem bhagat paravaah; preet pubalee. na hutte |
Punjabi
ਪਿਆਰੀ-ਉਪਾਸ਼ਨਾ ਅਤੇ ਪੂਰਬਲੇ ਜਨਮਾਂ ਦੀ ਪਿਰਹੜੀ ਦਾ ਬਹਾਉ ਰੁਕਦਾ ਨਹੀਂ।
English
The flow of loving devotion and primal love does not stop.
ਸਤਿਗੁਰ ਸਬਦੁ ਅਥਾਹੁ; ਅਮਿਅ ਧਾਰਾ ਰਸੁ ਗੁਟਇ ॥
satigur sabad athaahu; amia dhaaraa ras gutte |
Punjabi
ਸੱਚੇ ਗੁਰੂ ਜੀ ਬੇਅੰਤ ਪ੍ਰਭੂ ਦੀ ਸੁਰਜੀਤ ਕਰਨ ਵਾਲੀ ਨਦੀ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ।
English
The True Guru drinks in the stream of nectar, the sublime essence of the Shabad, the Infinite Word of God.
ਮਤਿ ਮਾਤਾ, ਸੰਤੋਖੁ ਪਿਤਾ; ਸਰਿ ਸਹਜ ਸਮਾਯਉ ॥
mat maataa, santokh pitaa; sar sehaj samaayau |
Punjabi
ਸਿਆਣਪ ਉਨ੍ਹਾਂ ਦੀ ਮਾਂ ਹੈ ਅਤੇ ਸੰਤੁਸ਼ਟਤਾ ਉਨ੍ਹਾਂ ਦਾ ਬਾਪੂ ਅਤੇ ਉਹ ਅਡੋਲਤਾ ਦੇ ਸਮੁੰਦਰ ਵਿੱਚ ਲੀਨ ਹੋਏ ਹਨ।
English
Wisdom is His mother, and contentment is His father; He is absorbed in the ocean of intuitive peace and poise.
ਆਜੋਨੀ ਸੰਭਵਿਅਉ; ਜਗਤੁ. ਗੁਰ ਬਚਨਿ ਤਰਾਯਉ ॥
aajonee sanbhaviaau; jagat. gur bachan taraayau |
Punjabi
ਗੁਰੂ ਜੀ ਅਜਨਮੇ ਅਤੇ ਸਵੈ-ਪ੍ਰਕਾਸ਼ਵਾਨ ਪ੍ਰਭੂ ਦੇ ਸਰੂਪ ਹਨ ਅਤੇ ਆਪਣੀ ਬਾਣੀ ਦੁਆਰਾ ਸੰਸਾਰ ਦਾ ਪਾਰ ਉਤਾਰਾ ਕਰਦੇ ਹਨ।
English
The Guru is the Embodiment of the Unborn, Self-illumined Lord; by the Word of His Teachings, the Guru carries the world across.
ਅਬਿਗਤ ਅਗੋਚਰੁ ਅਪਰਪਰੁ; ਮਨਿ. ਗੁਰਸਬਦੁ ਵਸਾਇਅਉ ॥
abigat agochar aparapar; man. gurasabad vasaaeaau |
Punjabi
ਆਪਣੇ ਹਿਰਦੇ ਅੰਦਰ, ਗੁਰਾਂ ਨੇ ਅਦ੍ਰਿਸ਼ਟ ਅਤੇ ਅਗਾਧ ਪਰਮ ਪ੍ਰਭੂ ਦੇ ਨਾਮ ਨੂੰ ਟਿਕਾਇਆ ਹੋਇਆ ਹੈ।
English
Within His mind, the Guru has enshrined the Shabad, the Word of the Unseen, Unfathomable, Infinite Lord.
ਗੁਰ ਰਾਮਦਾਸ ਕਲੵੁਚਰੈ; ਤੈ ਜਗਤ ਉਧਾਰਣੁ ਪਾਇਅਉ ॥੮॥
gur raamadaas kalayucharai; tai jagat udhaaran paaeaau |8|
Punjabi
ਕਲ ਆਖਦਾ ਹੈ, ਹੇ ਗੁਰੂ ਰਾਮਦਾਸ! ਤੂੰ ਸੰਸਾਰ ਨੂੰ ਪਾਰ ਕਰਨ ਵਾਲੇ ਵਾਹਿਗੁਰੂ ਨੂੰ ਪਾ ਲਿਆ ਹੈ।
English
So speaks KALL: O Guru Raam Daas, You have attained the Lord, the Saving Grace of the world. ||8||
ਜਗਤ ਉਧਾਰਣੁ ਨਵ ਨਿਧਾਨੁ; ਭਗਤਹ ਭਵ ਤਾਰਣੁ ॥
jagat udhaaran nav nidhaan; bhagatah bhav taaran |
Punjabi
ਹਰੀ ਦਾ ਨਾਮ ਆਲਮ ਦਾ ਨਿਸਤਾਰਾ ਕਰਨ ਵਾਲਾ ਅਤੇ ਨੌ ਖਜਾਨੇ ਦੇਣਹਾਰ ਹੈ ਅਤੇ ਸਾਧੂਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
English
The Saving Grace of the world, the nine treasures, carries the devotees across the world-ocean.
ਅੰਮ੍ਰਿਤ ਬੂੰਦ. ਹਰਿ ਨਾਮੁ; ਬਿਸੁ ਕੀ ਬਿਖੈ ਨਿਵਾਰਣੁ ॥
amrit boond. har naam; bis kee bikhai nivaaran |
Punjabi
ਸੁਆਮੀ ਦੇ ਨਾਮ ਦੀ ਅੰਮ੍ਰਿਤਮਈ ਕਣੀ ਪਾਪਾਂ ਦੀ ਜ਼ਹਿਰ ਲਈ ਜ਼ਹਿਰ-ਮੁਹਰਾ ਹੈ।
English
The Drop of Ambrosial Nectar, the Lord's Name, is the antidote to the poison of sin.
ਸਹਜ ਤਰੋਵਰ ਫਲਿਓ; ਗਿਆਨ ਅੰਮ੍ਰਿਤ ਫਲ ਲਾਗੇ ॥
sehaj tarovar falio; giaan amrit fal laage |
Punjabi
ਅਡੋਲਤਾ ਦਾ ਬਿਰਛ ਮੌਲਦਾ ਹੈ ਅਤੇ ਉਸ ਨੂੰ ਬ੍ਰਹਿਮ-ਬੋਧ ਦਾ ਅੰਮ੍ਰਿਤਮਈ ਮੇਵਾ ਲਗਦਾ ਹੈ।
English
The tree of intuitive peace and poise blossoms and bears the ambrosial fruit of spiritual wisdom.
ਗੁਰ ਪ੍ਰਸਾਦਿ ਪਾਈਅਹਿ; ਧੰਨਿ ਤੇ ਜਨ ਬਡਭਾਗੇ ॥
gur prasaad paaeeeh; dhan te jan baddabhaage |
Punjabi
ਸੁਲੱਖਣੇ ਅਤੇ ਪਰਮ ਨਸੀਬਾਂ ਵਾਲੇ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦੇ ਹਨ।
English
Blessed are those fortunate people who receive it, by Guru's Grace.
ਤੇ ਮੁਕਤੇ ਭਏ, ਸਤਿਗੁਰ ਸਬਦਿ; ਮਨਿ. ਗੁਰ ਪਰਚਾ ਪਾਇਅਉ ॥
te mukate bhe, satigur sabad; man. gur parachaa paaeaau |
Punjabi
ਸੱਚੇ ਗੁਰਾਂ ਦੀ ਬਾਣੀ ਦੁਆਰਾ, ਉਹ ਮੋਖਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਚਿੱਤ ਅੰਦਰ ਗੁਰਾਂ ਦੀ ਸਿਆਣਪ ਆ ਜਾਂਦੀ ਹੈ।
English
They are liberated through the Shabad, the Word of the True Guru; their minds are filled with the Guru's Wisdom.
ਗੁਰ ਰਾਮਦਾਸ ਕਲੵੁਚਰੈ; ਤੈ ਸਬਦ ਨੀਸਾਨੁ ਬਜਾਇਅਉ ॥੯॥
gur raamadaas kalayucharai; tai sabad neesaan bajaaeaau |9|
Punjabi
ਕਲ ਕਹਿੰਦਾ ਹੈ, ਹੇ ਗੁਰੂ ਰਾਮਦਾਸ! ਤੂੰ ਸੁਆਮੀ ਦੇ ਨਾਮ ਦਾ ਨਗਾਰਾ ਵਜਾਇਆ ਹੈ।
English
So speaks KALL: O Guru Raam Daas, You beat the drum of the Shabad. ||9||