Ekam
Guru Granth Sahib

Ang 1398

Ang 1398 · Line 1

ਸੇਜ ਸਧਾ. ਸਹਜੁ ਛਾਵਾਣੁ, ਸੰਤੋਖੁ ਸਰਾਇਚਉ; ਸਦਾ ਸੀਲ ਸੰਨਾਹੁ ਸੋਹੈ ॥

sej sadhaa. sehaj chhaavaan, santokh saraaeichau; sadaa seel sanaahu sohai |

Punjabi

ਸ਼ਰਧਾ ਦਾ ਪਲੰਘ, ਅਡੋਲਤਾ ਦਾ ਵਛਾਉਣਾ ਅਤੇ ਸੰਤੁਸ਼ਟਤਾ ਦੀ ਤੇਰੀ ਚਾਨਣੀ ਹੈ, ਹੇ ਗੁਰਦੇਵ! ਅਤੇ ਨਿੰਮਰਤਾ ਦੀ ਸੰਜੋਅ ਹਮੇਸ਼ਾਂ ਹੀ ਤੈਨੂੰ ਸ਼ਸ਼ੋਭਤ ਕਰਦੀ ਹੈ।

Bhai Manmohan Singh (Shabad OS, CC BY-SA)

English

On the bed of faith, with the blankets of intuitive peace and poise and the canopy of contentment, You are embellished forever with the armor of humility.

Dr. Sant Singh Khalsa (Shabad OS, CC BY-SA)
Ang 1398 · Line 2

ਗੁਰ ਸਬਦਿ. ਸਮਾਚਰਿਓ; ਨਾਮੁ ਟੇਕ. ਸੰਗਾਦਿ ਬੋਹੈ ॥

gur sabad. samaachario; naam ttek. sangaad bohai |

Punjabi

ਗੁਰਾਂ ਦੀ ਬਾਣੀ ਰਾਹੀਂ, ਤੂੰ ਨਾਮ ਦੀ ਕਮਾਈ ਅਤੇ ਇਸ ਦਾ ਹੀ ਆਸਰਾ ਲੈ, ਤੂੰ ਆਪਣੇ ਸੰਗੀਆਂ ਨੂੰ ਮਹਿਕਾਉਂਦਾ ਹੈ।

Bhai Manmohan Singh (Shabad OS, CC BY-SA)

English

Through the Word of the Guru's Shabad, you practice the Naam; You lean on its Support, and give Your Fragrance to Your companions.

Dr. Sant Singh Khalsa (Shabad OS, CC BY-SA)
Ang 1398 · Line 3

ਅਜੋਨੀਉ ਭਲੵੁ ਅਮਲੁ; ਸਤਿਗੁਰ ਸੰਗਿ ਨਿਵਾਸੁ ॥

ajoneeo bhalayu amal; satigur sang nivaas |

Punjabi

ਤੂੰ ਜਨਮ-ਰਹਿਤ, ਸ਼੍ਰੇਸ਼ਟ ਅਤੇ ਨਿਰਮਲ ਸੱਚੇ ਗੁਰੂ ਅਮਰਦਾਸ ਨਾਲ ਵਸਦਾ ਹੈ।

Bhai Manmohan Singh (Shabad OS, CC BY-SA)

English

You abide with the Unborn Lord, the Good and Pure True Guru.

Dr. Sant Singh Khalsa (Shabad OS, CC BY-SA)
Ang 1398 · Line 4

ਗੁਰ ਰਾਮਦਾਸ ਕਲੵੁਚਰੈ; ਤੁਅ ਸਹਜ ਸਰੋਵਰਿ ਬਾਸੁ ॥੧੦॥

gur raamadaas kalayucharai; tua sehaj sarovar baas |10|

Punjabi

ਭੱਟ ਕਲ ਆਖਦਾ ਹੈ, ਤੂੰ ਹੇ ਗੁਰੂ ਰਾਮਦਾਸ, ਬ੍ਰਹਿਮ-ਗਿਆਨ ਦੇ ਸਮੁੰਦਰ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

So speaks KALL: O Guru Raam Daas, You abide in the sacred pool of intuitive peace and poise. ||10||

Dr. Sant Singh Khalsa (Shabad OS, CC BY-SA)
Ang 1398 · Line 5

ਗੁਰੁ. ਜਿਨੑ ਕਉ ਸੁਪ੍ਰਸੰਨੁ; ਨਾਮੁ ਹਰਿ ਰਿਦੈ ਨਿਵਾਸੈ ॥

gur. jina kau suprasan; naam har ridai nivaasai |

Punjabi

ਜਿਨ੍ਹਾਂ ਉਤੇ ਗੁਰਦੇਵ ਜੀ ਦੀ ਖੁਸ਼ੀ ਹੁੰਦੀ ਹੈ, ਪ੍ਰਭੂ ਦਾ ਨਾਮ ਉਨ੍ਹਾਂ ਦੇ ਮਨ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

The Lord's Name abides in the hearts of those who are pleasing to the Guru.

Dr. Sant Singh Khalsa (Shabad OS, CC BY-SA)
Ang 1398 · Line 6

ਜਿਨੑ ਕਉ. ਗੁਰੁ ਸੁਪ੍ਰਸੰਨੁ; ਦੁਰਤੁ ਦੂਰੰਤਰਿ ਨਾਸੈ ॥

jina kau. gur suprasan; durat doorantar naasai |

Punjabi

ਜਿਨ੍ਹਾਂ ਨਾਲ ਗੁਰੂ ਜੀ ਪਰਮ ਪ੍ਰਸੰਨ ਹਨ, ਉਨ੍ਹਾਂ ਪਾਸੋ ਪਾਪ ਬਹੁਤ ਦੂਰ ਭਜ ਜਾਂਦੇ ਹਨ।

Bhai Manmohan Singh (Shabad OS, CC BY-SA)

English

Sins run far away from those who are pleasing to the Guru.

Dr. Sant Singh Khalsa (Shabad OS, CC BY-SA)
Ang 1398 · Line 7

ਗੁਰੁ. ਜਿਨੑ ਕਉ ਸੁਪ੍ਰਸੰਨੁ; ਮਾਨੁ ਅਭਿਮਾਨੁ ਨਿਵਾਰੈ ॥

gur. jina kau suprasan; maan abhimaan nivaarai |

Punjabi

ਜਿਨ੍ਹਾਂ ਉਤੇ ਗੁਰਾ ਦੀ ਖੁਸ਼ੀ ਹੈ, ਉਹ ਆਪਣੇ ਸਵੈ-ਸਨਮਾਨ ਅਤੇ ਸਵੈ-ਹੰਗਤਾ ਨੂੰ ਨਸ਼ਟ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

Those who are pleasing to the Guru eradicate pride and egotism from within.

Dr. Sant Singh Khalsa (Shabad OS, CC BY-SA)
Ang 1398 · Line 8

ਜਿਨੑ ਕਉ. ਗੁਰੁ ਸੁਪ੍ਰਸੰਨੁ; ਸਬਦਿ ਲਗਿ. ਭਵਜਲੁ ਤਾਰੈ ॥

jina kau. gur suprasan; sabad lag. bhavajal taarai |

Punjabi

ਜਿਨ੍ਹਾਂ ਨਾਲ ਗੁਰੂ ਜੀ ਘਣੇਰੇ ਖੁਸ਼ ਹਨ, ਨਾਮ ਨਾਲ ਜੋੜ ਕੇ ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Those who are pleasing to the Guru are attached to the Shadad, the Word of God; they are carried across the terrifying world-ocean.

Dr. Sant Singh Khalsa (Shabad OS, CC BY-SA)
Ang 1398 · Line 9

ਪਰਚਉ ਪ੍ਰਮਾਣੁ, ਗੁਰ ਪਾਇਅਉ; ਤਿਨ ਸਕਯਥਉ ਜਨਮੁ ਜਗਿ ॥

parchau pramaan, gur paaeaau; tin sakaythau janam jag |

Punjabi

ਜਿਸ ਕਿਸੇ ਨੂੰ ਪ੍ਰਮਾਣੀਕ ਗੁਰਾਂ ਦੇ ਗਿਆਨ ਦੀ ਦਾਤ ਪਰਾਪਤ ਹੋਈ ਹੈ, ਫਲਦਾਇਕ ਹੈ ਉਸ ਦਾ ਆਗਮਨ ਇਸ ਜਹਾਨ ਅੰਦਰ।

Bhai Manmohan Singh (Shabad OS, CC BY-SA)

English

Those who are blessed with the wisdom of the certified Guru - blessed and fruitful is their birth into the world.

Dr. Sant Singh Khalsa (Shabad OS, CC BY-SA)
Ang 1398 · Line 10

ਸ੍ਰੀ ਗੁਰੂ ਸਰਣਿ ਭਜੁ. ਕਲੵ ਕਬਿ; ਭੁਗਤਿ ਮੁਕਤਿ ਸਭ. ਗੁਰੂ ਲਗਿ ॥੧੧॥

sree guroo saran bhaj. kalay kab; bhugat mukat sabh. guroo lag |11|

Punjabi

ਕਵੀਸ਼ਰ ਕਲ ਦੌੜ ਕੇ ਮਹਾਰਾਜ ਗੁਰਦੇਵ ਜੀ ਦੀ ਪਨਾਹ ਲੈਂਦਾ ਹੈ। ਗੁਰਾਂ ਦੇ ਨਾਲ ਜੁੜਨ ਦੁਆਰਾ ਜੀਵ ਨੂੰ ਸੰਸਾਰੀ ਇਕਬਾਲ ਆਤਮਕ ਮੋਖਸ਼ ਅਤੇ ਹਰ ਕਿਸਮ ਦੀ ਦਾਤ ਮਿਲ ਜਾਂਦੀ ਹੈ।

Bhai Manmohan Singh (Shabad OS, CC BY-SA)

English

KALL the poet runs to the Sanctuary of the Great Guru; attached to the Guru, they are blessed with worldly enjoyments, liberation and everything. ||11||

Dr. Sant Singh Khalsa (Shabad OS, CC BY-SA)
Ang 1398 · Line 11

ਸਤਿਗੁਰਿ. ਖੇਮਾ ਤਾਣਿਆ; ਜੁਗ ਜੂਥ ਸਮਾਣੇ ॥

satigur. khemaa taaniaa; jug jooth samaane |

Punjabi

ਸੱਚੇ ਗੁਰਾਂ ਨੇ ਤੰਬੂ ਲਾਇਆ ਹੈ ਜਿਸ ਦੇ ਹੇਠਾਂ ਸਾਰੇ ਲੋਕ ਇਕੱਤਰ ਹੋ ਗਏ ਹਨ।

Bhai Manmohan Singh (Shabad OS, CC BY-SA)

English

The Guru has pitched the tent; under it, all the ages are gathered.

Dr. Sant Singh Khalsa (Shabad OS, CC BY-SA)
Ang 1398 · Line 12

ਅਨਭਉ ਨੇਜਾ ਨਾਮੁ ਟੇਕ; ਜਿਤੁ ਭਗਤ ਅਘਾਣੇ ॥

anbhau nejaa naam ttek; jit bhagat aghaane |

Punjabi

ਗੈਬੀ ਗਿਆਤ ਉਨ੍ਹਾਂ ਦਾ ਝੰਡਾ ਹੈ ਅਤੇ ਪ੍ਰਭੂ ਦਾ ਨਾਮ ਉਨ੍ਹਾਂ ਦਾ ਆਸਰਾ, ਜਿਸ ਦੇ ਨਾਲ ਸਾਧੂ ਰੱਜ ਗਏ ਹਨ।

Bhai Manmohan Singh (Shabad OS, CC BY-SA)

English

He carries the spear of intuition, and takes the Support of Naam, the Name of the Lord, through which the devotees are fulfilled.

Dr. Sant Singh Khalsa (Shabad OS, CC BY-SA)
Ang 1398 · Line 13

ਗੁਰੁ ਨਾਨਕੁ ਅੰਗਦੁ ਅਮਰੁ ਭਗਤ; ਹਰਿ ਸੰਗਿ ਸਮਾਣੇ ॥

gur naanak angad amar bhagat; har sang samaane |

Punjabi

ਪਿਆਰੀ ਉਪਾਸ਼ਨਾ ਦੇ ਰਾਹੀਂ ਗੁਰੂ ਨਾਨਕ, ਅੰਗਦ ਅਤੇ ਅਮਰਦਾਸ ਜੀ, ਪ੍ਰਭੂ ਨਾਲ ਅਭੇਦ ਹੋ ਗਏ ਹਨ।

Bhai Manmohan Singh (Shabad OS, CC BY-SA)

English

Guru Nanak, Guru Angad and Guru Amar Daas, through devotional worship, have merged into the Lord.

Dr. Sant Singh Khalsa (Shabad OS, CC BY-SA)
Ang 1398 · Line 14

ਇਹੁ ਰਾਜ ਜੋਗ ਗੁਰ ਰਾਮਦਾਸ; ਤੁਮੑ ਹੂ ਰਸੁ ਜਾਣੇ ॥੧੨॥

eihu raaj jog gur raamadaas; tuma hoo ras jaane |12|

Punjabi

ਕੇਵਲ ਤੂੰ ਹੀ, ਹੇ ਗੁਰੂ ਰਾਮਦਾਸ! ਵਾਹਿਗੁਰੂ ਪਾਤਿਸ਼ਾਹ ਨਾਲ ਇਸ ਮਿਲਾਪ ਦੇ ਸੁਆਦ ਨੂੰ ਜਾਣਦਾ ਹੈ।

Bhai Manmohan Singh (Shabad OS, CC BY-SA)

English

O Guru Raam Daas, You alone know the taste of this Raja Yoga. ||12||

Dr. Sant Singh Khalsa (Shabad OS, CC BY-SA)
Ang 1398 · Line 15

ਜਨਕੁ ਸੋਇ. ਜਿਨਿ ਜਾਣਿਆ; ਉਨਮਨਿ ਰਥੁ ਧਰਿਆ ॥

janak soe. jin jaaniaa; unaman rath dhariaa |

Punjabi

ਕੇਵਲ ਉਹ ਹੀ ਗਿਆਨੀ ਹੈ ਜੋ ਆਪਣੇ ਮਨ ਦੀ ਗੱਡੀ ਨੂੰ ਪਰਮ ਸ਼੍ਰੇਸ਼ਟ ਅਵਸਥਾ ਨਾਲ ਜੋੜਦਾ ਹੈ ਅਤੇ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

He alone is enlightened like Janaka, who links the chariot of his mind to the state of ecstatic realization.

Dr. Sant Singh Khalsa (Shabad OS, CC BY-SA)
Ang 1398 · Line 16

ਸਤੁ ਸੰਤੋਖੁ ਸਮਾਚਰੇ; ਅਭਰਾ ਸਰੁ ਭਰਿਆ ॥

sat santokh samaachare; abharaa sar bhariaa |

Punjabi

ਉਹ ਸੱਚ ਤੇ ਸੰਤੁਸ਼ਟਤਾ ਨੂੰ ਇਕੱਤਰ ਕਰਦਾ ਹੈ ਅਤੇ ਆਪਣੇ ਮਨ ਦੇ ਖਾਲੀ ਤਾਲਾਬ ਨੂੰ ਭਰ ਲੈਂਦਾ ਹੈ।

Bhai Manmohan Singh (Shabad OS, CC BY-SA)

English

He gathers in truth and contentment, and fills up the empty pool within.

Dr. Sant Singh Khalsa (Shabad OS, CC BY-SA)
Ang 1398 · Line 17

ਅਕਥ ਕਥਾ ਅਮਰਾ ਪੁਰੀ; ਜਿਸੁ ਦੇਇ ਸੁ ਪਾਵੈ ॥

akath kathaa amaraa puree; jis dee su paavai |

Punjabi

ਅਕਹਿ ਹੈ ਵਾਰਤਾ ਅਬਿਨਾਸ਼ੀ ਸ਼ਹਿਰ ਦੀ। ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।

Bhai Manmohan Singh (Shabad OS, CC BY-SA)

English

He speaks the Unspoken Speech of the eternal city. He alone obtains it, unto whom God gives it.

Dr. Sant Singh Khalsa (Shabad OS, CC BY-SA)
Ang 1398 · Line 18

ਇਹੁ ਜਨਕ ਰਾਜੁ, ਗੁਰ ਰਾਮਦਾਸ; ਤੁਝ ਹੀ ਬਣਿ ਆਵੈ ॥੧੩॥

eihu janak raaj, gur raamadaas; tujh hee ban aavai |13|

Punjabi

ਹੇ ਗੁਰੂ ਰਾਮਦਾਸ! ਇਕ ਜਨਕ ਵਰਗੀ ਪਾਤਿਸ਼ਾਹੀ ਕੇਵਲ ਤੈਨੂੰ ਹੀ ਫਬਦੀ ਹੈ।

Bhai Manmohan Singh (Shabad OS, CC BY-SA)

English

O Guru Raam Daas, Your sovereign rule, like that of Janak, is Yours alone. ||13||

Dr. Sant Singh Khalsa (Shabad OS, CC BY-SA)
Ang 1398 · Line 19

ਸਤਿਗੁਰ ਨਾਮੁ. ਏਕ ਲਿਵ ਮਨਿ ਜਪੈ ਦ੍ਰਿੜੑੁ; ਤਿਨੑ ਜਨ ਦੁਖ ਪਾਪੁ. ਕਹੁ ਕਤ ਹੋਵੈ ਜੀਉ ॥

satigur naam. ek liv man japai drirrau; tina jan dukh paap. kahu kat hovai jeeo |

Punjabi

ਜੇ ਕੋਈ ਸੱਚੇ ਗੁਰਾਂ ਦੇ ਦਿੱਤੇ ਹੋਏ ਨਾਮ ਨੂੰ ਇਕ ਚਿੱਤ ਤੇ ਪਿਆਰ ਨਾਲ ਸਥਿਰਤਾ ਸਹਿਤ ਉਚਾਰਦਾ ਹੈ, ਦਸੋ! ਉਸ ਪੁਰਸ਼ ਨੂੰ ਕਸ਼ਟ ਅਤੇ ਕਸਮਲ ਕਿਸ ਤਰ੍ਹਾਂ ਚਿਮੜ ਸਕਦੇ ਹਨ?

Bhai Manmohan Singh (Shabad OS, CC BY-SA)

English

Tell me, how can sin and suffering cling to that humble being who chants the Naam, given by the Guru, with single-minded love and firm faith?

Dr. Sant Singh Khalsa (Shabad OS, CC BY-SA)
Ang 1398 · Line 20

ਤਾਰਣ ਤਰਣ, ਖਿਨ ਮਾਤ੍ਰ ਜਾ ਕਉ ਦ੍ਰਿਸ੍ਟਿ ਧਾਰੈ; ਸਬਦੁ ਰਿਦ ਬੀਚਾਰੈ, ਕਾਮੁ ਕ੍ਰੋਧੁ ਖੋਵੈ ਜੀਉ ॥

taaran taran, khin maatr jaa kau drisatt dhaarai; sabad rid beechaarai, kaam krodh khovai jeeo |

Punjabi

ਜਿਸ ਕਿਸੇ ਉਤੇ ਵਾਹਿਗੁਰੂ, ਪਾਰ ਕਰਨ ਲਈ ਇਕ ਜਹਾਜ, ਇਕ ਮੁਹਤ ਭਰ ਲਈ ਭੀ ਆਪਣੀ ਮਿਹਰ ਦੀ ਨਿਗ੍ਹਾ ਕਰਦਾ ਹੈ, ਉਹ ਆਪਣੇ ਮਨ ਵਿੱਚ ਨਾਮ ਦਾ ਆਰਾਧਨ ਕਰਦਾ ਹੈ ਅਤੇ ਵਿਸ਼ੇਭੋਗ ਤੇ ਗੁੱਸੇ ਤੋਂ ਖਲਾਸੀ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

When the Lord, the Boat to carry us across, bestows His Glance of Grace, even for an instant, the mortal contemplates the Shabad within his heart; unfulfilled sexual desire and unresolved anger are eradicated.

Dr. Sant Singh Khalsa (Shabad OS, CC BY-SA)
Ang 1398 · Line 21

ਜੀਅਨ ਸਭਨ ਦਾਤਾ. ਅਗਮ ਗੵਾਨ ਬਿਖੵਾਤਾ; ਅਹਿਨਿਸਿ ਧੵਾਨ ਧਾਵੈ. ਪਲਕ, ਨ ਸੋਵੈ ਜੀਉ ॥

jeean sabhan daataa. agam gayaan bikhayaataa; ahinis dhayaan dhaavai. palak, na sovai jeeo |

Punjabi

ਗੁਰੂ ਜੀ ਸਾਰੇ ਜੀਵਾਂ ਦੇ ਦਾਤਾਰ ਹਨ, ਬੇਥਾਹ ਸੁਆਮੀ ਦੀ ਗਿਆਤ ਦਾ ਉਚਾਰਨ ਕਰਦੇ ਹਨ, ਸਦੀਵ ਹੀ ਉਸ ਨੂੰ ਸਿਮਰਦੇ ਹਨ ਅਤੇ ਇਕ ਮੁਹਤ ਭਰ ਲਈ ਭੀ ਸੌਦੇ ਨਹੀਂ।

Bhai Manmohan Singh (Shabad OS, CC BY-SA)

English

The Guru is the Giver to all beings; He speaks the spiritual wisdom of the Unfathomable Lord, and meditates on Him day and night. He never sleeps, even for an instant.

Dr. Sant Singh Khalsa (Shabad OS, CC BY-SA)
Ang 1398 · Line 22

ਜਾ ਕਉ ਦੇਖਤ. ਦਰਿਦ੍ਰੁ ਜਾਵੈ, ਨਾਮੁ ਸੋ ਨਿਧਾਨੁ ਪਾਵੈ; ਗੁਰਮੁਖਿ ਗੵਾਨਿ. ਦੁਰਮਤਿ ਮੈਲੁ. ਧੋਵੈ ਜੀਉ ॥

jaa kau dekhat. daridru jaavai, naam so nidhaan paavai; guramukh gayaan. duramat mail. dhovai jeeo |

Punjabi

ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਨੂੰ ਵੇਖਣ ਦੁਆਰਾ ਗਰੀਬੀ ਅਲੋਪ ਹੋ ਜਾਂਦੀ ਹੈ ਅਤੇ ਜੀਵ ਨਾਮ-ਵਰਗੇ ਖਜਾਨੇ ਨੂੰ ਪਾ ਲੈਂਦਾ ਹੈ। ਸ਼੍ਰੋਮਣੀ ਗੁਰਾਂ ਦਾ ਦਿੱਤਾ ਹੋਇਆ ਬ੍ਰਹਿਮ-ਬੋਧ ਮੰਦੀ-ਅਕਲ ਦੀ ਮਲੀਣਤਾ ਨੂੰ ਧੋ ਸੁਟਦਾ ਹੈ।

Bhai Manmohan Singh (Shabad OS, CC BY-SA)

English

Seeing Him, poverty vanishes, and one is blessed with the treasure of the Naam, the Name of the Lord. The spiritual wisdom of the Guru's Word washes away the filth of evil-mindedness.

Dr. Sant Singh Khalsa (Shabad OS, CC BY-SA)
Ang 1398 · Line 23

ਸਤਿਗੁਰ ਨਾਮੁ. ਏਕ ਲਿਵ ਮਨਿ ਜਪੈ ਦ੍ਰਿੜੁ; ਤਿਨ ਜਨ ਦੁਖ ਪਾਪ, ਕਹੁ ਕਤ ਹੋਵੈ ਜੀਉ ॥੧॥

satigur naam. ek liv man japai drirr; tin jan dukh paap, kahu kat hovai jeeo |1|

Punjabi

ਜੋ ਕੋਈ ਸੱਚੇ ਗੁਰਾਂ ਦੇ ਦਿੱਤੇ ਹੋਏ ਨਾਮ ਨੂੰ ਪ੍ਰੇਮ ਤੇ ਇਕ ਚਿੱਤ ਸਥਿਰਤਾ ਰਹਿਤ ਉਚਾਰਦਾ ਹੈ, ਦਸੋ ਕਿ ਉਹ ਪੁਰਸ਼ ਨੂੰ ਕਸ਼ਟ ਅਤੇ ਕਸਮਲ ਕਿਸ ਤਰ੍ਹਾਂ ਚਿਮੜ ਸਕਦੇ ਹਨ?

Bhai Manmohan Singh (Shabad OS, CC BY-SA)

English

Tell me, how can sin and suffering cling to that humble being who chants the Naam, given by the Guru, with single-minded love and firm faith? ||1||

Dr. Sant Singh Khalsa (Shabad OS, CC BY-SA)
Ang 1398 · Line 24

ਧਰਮ ਕਰਮ; ਪੂਰੈ ਸਤਿਗੁਰੁ ਪਾਈ ਹੈ ॥

dharam karam; poorai satigur paaee hai |

Punjabi

ਈਮਾਨ ਅਤੇ ਚੰਗੇ ਅਮਲ ਪੂਰਨ ਸੱਚੇ ਗੁਰਾਂ ਪਾਸੋ ਪਰਾਪਤ ਹੁੰਦੇ ਹਨ।

Bhai Manmohan Singh (Shabad OS, CC BY-SA)

English

Dharmic faith and the karma of good deeds are obtained from the Perfect True Guru.

Dr. Sant Singh Khalsa (Shabad OS, CC BY-SA)
Ang 1398 · Line 25

ਜਾ ਕੀ ਸੇਵਾ ਸਿਧ ਸਾਧ ਮੁਨਿ ਜਨ, ਸੁਰਿ ਨਰ ਜਾਚਹਿ; ਸਬਦ ਸਾਰੁ, ਏਕ ਲਿਵ ਲਾਈ ਹੈ ॥

jaa kee sevaa sidh saadh mun jan, sur nar jaacheh; sabad saar, ek liv laaee hai |

Punjabi

ਐਹੋ ਜਿਹਾ ਹੈ ਸੁਆਮੀ, ਜਿਸ ਦੀ ਘਾਲ ਨੂੰ ਪੂਰਨ ਪੁਰਸ਼, ਸੰਤ, ਖਾਮੋਸ਼ ਰਿਸ਼ੀ ਅਤੇ ਦੈਵੀ ਮਨੁਸ਼ ਲੋਚਦੇ ਹਨ ਅਤੇ ਜਿਸ ਦੇ ਸ੍ਰੇਸ਼ਟ ਨਾਮ ਦੇ ਰਾਹੀਂ, ਬੰਦੇ ਦੀ ਇਕ ਹਰੀ ਨਾਲ ਪਿਰਹੜੀ ਪੈ ਜਾਂਦੀ ਹੈ।

Bhai Manmohan Singh (Shabad OS, CC BY-SA)

English

The Siddhas and Holy Saadhus, the silent sages and angelic beings, yearn to serve Him; through the most excellent Word of the Shabad, they are lovingly attuned to the One Lord.

Dr. Sant Singh Khalsa (Shabad OS, CC BY-SA)
Ang 1398 · Line 26

ਫੁਨਿ ਜਾਨੈ ਕੋ ਤੇਰਾ ਅਪਾਰੁ. ਨਿਰਭਉ ਨਿਰੰਕਾਰੁ; ਅਕਥ ਕਥਨਹਾਰੁ. ਤੁਝਹਿ ਬੁਝਾਈ ਹੈ ॥

fun jaanai ko teraa apaar. nirbhau nirankaar; akath kathanahaar. tujheh bujhaaee hai |

Punjabi

ਬਹੁੜੇ ਤੇਰੇ ਅੰਤ ਨੂੰ ਕੌਣ ਜਾਣ ਸਕਦਾ ਹੈ, ਹੇ ਗੁਰਦੇਵ! ਤੂੰ ਭੈ-ਵਿਹੁਣ ਅਤੇ ਸਰੂਪ ਰਹਿਤ ਸੁਆਮੀ ਦਾ ਸਰੂਪ ਹੈ। ਕੇਵਲ ਤੂੰ ਹੀ ਅਕਹਿ ਵਾਹਿਗੁਰੂ ਨੂੰ ਵਰਨਣ ਕਰਦਾ ਹੈ ਅਤੇ ਕੇਵਲ ਤੈਨੂੰ ਹੀ ਉਸ ਦੀ ਗਿਆਤ ਹੈ।

Bhai Manmohan Singh (Shabad OS, CC BY-SA)

English

Who can know Your limits? You are the Embodiment of the Fearless, Formless Lord. You are the Speaker of the Unspoken Speech; You alone understand this.

Dr. Sant Singh Khalsa (Shabad OS, CC BY-SA)
Ang 1398 · Line 27

ਭਰਮ ਭੂਲੇ ਸੰਸਾਰ. ਛੁਟਹੁ ਜੂਨੀ ਸੰਘਾਰ; ਜਮ ਕੋ. ਨ ਡੰਡ ਕਾਲ, ਗੁਰਮਤਿ ਧੵਾਈ ਹੈ ॥

bharam bhoole sansaar. chhuttahu joonee sanghaar; jam ko. na ddandd kaal, guramat dhayaaee hai |

Punjabi

ਹੇ ਸੰਦੇਹ ਅੰਦਰ ਭਟਕ ਰਹੇ ਦੁਨੀਆਵੀ ਬੰਦੇ! ਗੁਰਾਂ ਦੀ ਸਿਖਿਆ ਦੁਆਰਾ, ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਇਸ ਤਰ੍ਹਾਂ ਤੂੰ ਜੰਮਣ ਅਤੇ ਕਰਨ ਤੋਂ ਖਲਾਸੀ ਪਾ ਜਾਵੇਗਾ ਅਤੇ ਮੌਤ ਦਾ ਦੂਤ ਤੈਨੂੰ ਸਜ਼ਾ ਨਹੀਂ ਦੇਵੇਗਾ।

Bhai Manmohan Singh (Shabad OS, CC BY-SA)

English

O foolish worldly mortal, you are deluded by doubt; give up birth and death, and you shall not be punished by the Messenger of Death. Meditate on the Guru's Teachings.

Dr. Sant Singh Khalsa (Shabad OS, CC BY-SA)
Ang 1398 · Line 28

ਮਨ ਪ੍ਰਾਣੀ ਮੁਗਧ ਬੀਚਾਰੁ, ਅਹਿਨਿਸਿ ਜਪੁ; ਧਰਮ ਕਰਮ, ਪੂਰੈ ਸਤਿਗੁਰੁ ਪਾਈ ਹੈ ॥੨॥

man praanee mugadh beechaar, ahinis jap; dharam karam, poorai satigur paaee hai |2|

Punjabi

ਹੇ ਮੂਰਖ ਫਾਨੀ ਬੰਦੇ! ਤੂੰ ਆਪਣੇ ਚਿੱਤ ਅੰਦਰ ਖਿਆਲ ਕਰ ਅਤੇ ਦਿਹੂੰ ਤੇ ਰੈਣ ਆਪਣੇ ਸਾਈਂ ਨਾਮ ਦਾ ਉਚਾਰਨ ਕਰ। ਈਮਾਨ ਅਤੇ ਸ਼ੁਭ ਅਮਲ ਪੂਰਨ ਸੱਚੇ ਗੁਰਾਂ ਪਾਸੋ ਪਰਾਪਤ ਹੁੰਦੇ ਹਨ।

Bhai Manmohan Singh (Shabad OS, CC BY-SA)

English

You foolish mortal being, reflect on this in your mind; chant and meditate day and night. Dharmic faith and the karma of good deeds are obtained from the Perfect True Guru. ||2||

Dr. Sant Singh Khalsa (Shabad OS, CC BY-SA)
Ang 1398 · Line 29

ਹਉ ਬਲਿ ਬਲਿ ਜਾਉ; ਸਤਿਗੁਰ ਸਾਚੇ ਨਾਮ ਪਰ ॥

hau bal bal jaau; satigur saache naam par |

Punjabi

ਹੇ ਮੇਰੇ ਸੱਚੇ ਗੁਰਦੇਵ! ਮੈਂ ਤੇਰੇ ਸੱਚੇ ਨਾਮ ਉਤੋਂ ਕੁਰਬਾਨ ਅਤੇ ਵਾਰੀ ਵੰਞਦਾ ਹਾਂ।

Bhai Manmohan Singh (Shabad OS, CC BY-SA)

English

I am a sacrifice, a sacrifice, to the True Name, O my True Guru.

Dr. Sant Singh Khalsa (Shabad OS, CC BY-SA)
Ang 1398 · Line 30

ਕਵਨ ਉਪਮਾ ਦੇਉ. ਕਵਨ ਸੇਵਾ ਸਰੇਉ; ਏਕ ਮੁਖ ਰਸਨਾ ਰਸਹੁ. ਜੁਗ ਜੋਰਿ ਕਰ ॥

kavan upamaa deo. kavan sevaa sareo; ek mukh rasanaa rasahu. jug jor kar |

Punjabi

ਮੈਂ ਤੈਨੂੰ ਕਿਹੜੀ ਮਹਿਮਾ ਨਿਰੂਪਣ ਕਰ ਸਕਦਾ ਹਾਂ ਅਤੇ ਤੇਰੀ ਕਿਹੜੀ ਘਾਲ ਕਮਾ ਸਕਦਾ ਹਾਂ? ਆਪਣੇ ਮੂੰਹ ਦੀ ਇਕ ਜੀਭ ਨਾਲ ਆਪਣੇ ਦੋਨੋ ਹੱਥ ਬੰਨ੍ਹ ਕੇ ਤੇਰੇ ਨਾਮ ਦਾ ਮੈਂ ਖੁਸ਼ੀ ਨਾਲ ਉਚਾਰਨ ਕਰਦਾ ਹਾਂ।

Bhai Manmohan Singh (Shabad OS, CC BY-SA)

English

What Praises can I offer to You? What service can I do for You? I have only one mouth and tongue; with my palms pressed together, I chant to You with joy and delight.

Dr. Sant Singh Khalsa (Shabad OS, CC BY-SA)
Ang 1398 · Line 31

ਫੁਨਿ ਮਨ ਬਚ ਕ੍ਰਮ ਜਾਨੁ. ਅਨਤ ਦੂਜਾ, ਨ ਮਾਨੁ; ਨਾਮੁ ਸੋ ਅਪਾਰੁ ਸਾਰੁ. ਦੀਨੋ ਗੁਰਿ, ਰਿਦ ਧਰ ॥

fun man bach kram jaan. anat doojaa, na maan; naam so apaar saar. deeno gur, rid dhar |

Punjabi

ਫਿਰ ਆਪਣੇ ਖਿਆਲ, ਬਚਨ ਅਤੇ ਅਮਲ ਅੰਦਰ ਤੂੰ ਸੱਚੇ ਨਾਮ ਨੂੰ ਅਨੁਭਵ ਕਰਦਾ ਹੈ ਅਤੇ ਹੋਰਸ ਕਿਸੇ ਨੂੰ ਨਹੀਂ ਪੂਜਦਾ, ਹੇ ਗੁਰਦੇਵ! ਉਸ ਬੇਅੰਤ ਪ੍ਰਭੂ ਦੇ ਸ਼੍ਰੇਸ਼ਟ ਨਾਮ ਨੂੰ ਤੂੰ ਮੇਰੇ ਹਿਰਦੇ ਅੰਦਰ ਟਿਕਾ ਦਿੱਤਾ ਹੈ।

Bhai Manmohan Singh (Shabad OS, CC BY-SA)

English

In thought, word and deed, I know the Lord; I do not worship any other. The Guru has enshrined the most excellent Name of the Infinite Lord within my heart.

Dr. Sant Singh Khalsa (Shabad OS, CC BY-SA)