Ang 1399
ਨਲੵ ਕਵਿ ਪਾਰਸ ਪਰਸ, ਕਚ ਕੰਚਨਾ ਹੁਇ; ਚੰਦਨਾ ਸੁਬਾਸੁ ਜਾਸੁ, ਸਿਮਰਤ ਅਨ ਤਰ ॥
nalay kav paaras paras, kach kanchanaa hue; chandanaa subaas jaas, simarat an tar |
Punjabi
ਕਵੀ ਨਲ ਆਖਦਾ ਹੈ, ਜਿਸ ਤਰ੍ਹਾਂ ਰਸਾਇਣ ਨਾਲ ਛੁਹਣ ਦੁਆਰਾ ਸ਼ੀਸ਼ਾ, ਸੋਨਾ ਹੋ ਜਾਂਦਾ ਹੈ ਅਤੇ ਜਿਸ ਤਰ੍ਹਾਂ ਚੰਨਣ ਹੋਰਨਾ ਬਿਰਛਾ ਨੂੰ ਸੁੰਗਧਤ ਕਰ ਦਿੰਦਾ ਹੈ ਏਸੇ ਤਰ੍ਹਾਂ ਐਸੇ ਹਨ ਗੁਰਦੇਵ ਜਿਨ੍ਹਾਂ ਦਾ ਚਿੰਤਨ ਬੰਦੇ ਦੀ ਕਾਂਇਆ ਨੂੰ ਪਲਟ ਦਿੰਦਾ ਹੈ।
English
So speaks NALL the poet: touching the Philosopher's Stone, glass is transformed into gold, and the sandalwood tree imparts its fragrance to other trees; meditating in remembrance on the Lord, I am transformed.
ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ ਜੀ; ਹਉ ਬਲਿ ਬਲਿ ਜਾਉ, ਸਤਿਗੁਰ ਸਾਚੇ ਨਾਮ ਪਰ ॥੩॥
jaa ke dekhat duaare, kaam krodh hee nivaare jee; hau bal bal jaau, satigur saache naam par |3|
Punjabi
ਮੈਂ ਸੱਚੇ ਗੁਰਾਂ ਦੇ ਨਾਮ ਉਤੋਂ ਕੁਰਬਾਨ ਅਤੇ ਵਾਰੀ ਵੰਞਦਾ ਹਾਂ, ਜਿਨ੍ਹਾਂ ਦਾ ਦਰ ਵੇਖਣ ਦੁਆਰਾ ਮਿਥਨ ਹੁਲਾਸ ਅਤੇ ਗੁੱਸਾ ਦੂਰ ਹੋ ਜਾਂਦੇ ਹਨ।
English
Seeing His Door, I am rid of sexual desire and anger. I am a sacrifice, a sacrifice, to the True Name, O my True Guru. ||3||
ਰਾਜੁ ਜੋਗੁ ਤਖਤੁ; ਦੀਅਨੁ ਗੁਰ ਰਾਮਦਾਸ ॥
raaj jog takhat; deean gur raamadaas |
Punjabi
ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਸੰਸਾਰੀ ਅਤੇ ਰੂਹਾਨੀ ਰਾਜ-ਸਿੰਘਾਸਣ ਬਖਸ਼ਿਆ ਹੈ।
English
Guru Raam Daas was blessed with the Throne of Raja Yoga.
ਪ੍ਰਥਮੇ ਨਾਨਕ ਚੰਦੁ, ਜਗਤ ਭਯੋ ਆਨੰਦੁ; ਤਾਰਨਿ ਮਨੁਖੵ ਜਨ, ਕੀਅਉ ਪ੍ਰਗਾਸ ॥
prathame naanak chand, jagat bhayo aanand; taaran manukhay jan, keeo pragaas |
Punjabi
ਪਹਿਲ ਪ੍ਰਿਥਮੇ ਨਾਨਕ ਦੇਵ ਜੀ ਚੰਦਰਮੇ ਦੀ ਮਾਨੰਦ ਪ੍ਰਗਟ ਹੋਏ। ਮਨੁਸ਼ ਜਾਤੀ ਨੂੰ ਤਾਰਣ ਲਈ ਉਨ੍ਹਾਂ ਨੇ ਸੰਸਾਰ ਨੂੰ ਰੋਸ਼ਨ ਕੀਤਾ, ਜੋ ਤਦ ਖੁਸ਼ੀ ਨਾਲ ਪਰੀਪੂਰਨ ਹੋ ਗਿਆ।
English
First, Guru Nanak illuminated the world, like the full moon, and filled it with bliss. To carry humanity across, He bestowed His Radiance.
ਗੁਰ ਅੰਗਦ. ਦੀਅਉ ਨਿਧਾਨੁ, ਅਕਥ ਕਥਾ ਗਿਆਨੁ; ਪੰਚ ਭੂਤ ਬਸਿ ਕੀਨੇ, ਜਮਤ. ਨ ਤ੍ਰਾਸ ॥
gur angad. deeo nidhaan, akath kathaa giaan; panch bhoot bas keene, jamat. na traas |
Punjabi
ਅਕਨੀਯ ਪ੍ਰਭੂ ਦੇ ਧਰਮ-ਚਰਚੇ ਅਤੇ ਬ੍ਰਹਮ-ਬੋਧ ਦੇ ਖਜਾਨੇ ਦੀ, ਨਾਨਕ ਨੇ ਗੁਰੂ ਅੰਗਦ ਨੂੰ ਦਾਤ ਦਿੱਤੀ, ਜਿਸ ਨੇ ਆਪਣੇ ਪੰਜੇ ਭੂਤਨਿਆਂ ਨੂੰ ਕਾਬੂ ਕਰ ਲਿਆ ਅਤੇ ਮੌਤ ਦੇ ਦੂਤਾਂ ਦੇ ਡਰ ਤੋਂ ਖਲਾਸੀ ਪਾ ਲਈ।
English
He blessed Guru Angad with the treasure of spiritual wisdom, and the Unspoken Speech; He overcame the five demons and the fear of the Messenger of Death.
ਗੁਰ ਅਮਰੁ ਗੁਰੂ ਸ੍ਰੀ ਸਤਿ, ਕਲਿਜੁਗਿ ਰਾਖੀ ਪਤਿ; ਅਘਨ ਦੇਖਤ ਗਤੁ, ਚਰਨ ਕਵਲ ਜਾਸ ॥
gur amar guroo sree sat, kalijug raakhee pat; aghan dekhat gat, charan kaval jaas |
Punjabi
ਵਿਸ਼ਾਲ ਅਤੇ ਪੂਜਯ ਸੱਚੇ ਗੁਰੂ ਅਮਰਦਾਸ ਜੀ ਨੇ ਕਾਲੇ ਯੁਗ ਦੀ ਇਜ਼ਤ ਰੱਖ ਲਈ ਅਤੇ ਐਸੇ ਹਨ ਉਹ ਜਿਨ੍ਹਾਂ ਦੇ ਕਮਲ ਪੈਰਾਂ ਨੂੰ ਵੇਖ ਕੇ, ਜੀਵਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ।
English
The Great and True Guru, Guru Amar Daas, has preserved honor in this Dark Age of Kali Yuga. Seeing His Lotus Feet, sin and evil are destroyed.
ਸਭ ਬਿਧਿ. ਮਾਨੵਿਉ ਮਨੁ, ਤਬ ਹੀ ਭਯਉ ਪ੍ਰਸੰਨੁ; ਰਾਜੁ ਜੋਗੁ ਤਖਤੁ, ਦੀਅਨੁ ਗੁਰ ਰਾਮਦਾਸ ॥੪॥
sabh bidh. maanayiau man, tab hee bhyau prasan; raaj jog takhat, deean gur raamadaas |4|
Punjabi
ਜਦ ਉਨ੍ਹਾਂ ਦੇ ਚਿੱਤ ਦੀ ਹਰ ਤਰ੍ਹਾਂ ਨਾਲ ਤਸੱਲੀ ਹੋ ਗਈ ਤਾਂ ਉਹ ਖੁਸ਼ ਹੋ ਗਏ ਅਤੇ ਉਨ੍ਹਾਂ ਨੇ ਦੁਨਿਆਵੀ ਅਤੇ ਰੂਹਾਨੀ ਰਾਜ-ਸਿੰਘਾਸਣ ਗੁਰੂ ਰਾਮਦਾਸ ਨੂੰ ਬਖਸ਼ ਦਿੱਤਾ।
English
When His mind was totally satisfied in every way, when He was totally pleased, He bestowed upon Guru Raam Daas the Throne of Raja Yoga. ||4||
ਰਡ ॥
radd |
Punjabi
ਇਹ ਇਕ ਛੰਦ ਦਾ ਨਾਮ ਹੈ।
English
Radd:
ਜਿਸਹਿ ਧਾਰੵਿਉ. ਧਰਤਿ ਅਰੁ ਵਿਉਮੁ, ਅਰੁ ਪਵਣੁ ਤੇ ਨੀਰ ਸਰ; ਅਵਰ ਅਨਲ ਅਨਾਦਿ ਕੀਅਉ ॥
jiseh dhaarayiau. dharat ar viaum, ar pavan te neer sar; avar anal anaad keeo |
Punjabi
ਜਿਸ ਨੇ ਧਰਤੀ ਅਤੇ ਅਸਮਾਨ ਅਤੇ ਹਵਾ ਅਤੇ ਸਮੁੰਦਰਾਂ ਦਾ ਪਾਣੀ ਅਸਥਾਪਨ ਕੀਤਾ ਹੈ, ਅਤੇ ਅੱਗ ਅਤੇ ਅੰਨ ਆਦਿਕ ਬਣਾਏ ਹਨ।
English
He established the earth, the sky and the air, the water of the oceans, fire and food.
ਸਸਿ ਰਿਖਿ ਨਿਸਿ. ਸੂਰ ਦਿਨਿ, ਸੈਲ; ਤਰੂਅ ਫਲ ਫੁਲ ਦੀਅਉ ॥
sas rikh nis. soor din, sail; tarooa fal ful deeo |
Punjabi
ਜਿਸ ਨੇ ਚੰਦ੍ਰਮਾ, ਤਾਰੇ ਸੂਰਜ ਰਾਤ੍ਰੀ ਦਿਹੁੰ ਅਤੇ ਪਹਾੜ ਰਚੇ ਹਨ, ਅਤੇ ਜਿਸ ਨੇ ਬਿਰਛਾਂ ਨੂੰ ਪੁਸ਼ਪ ਅਤੇ ਮੇਵੇ ਲਾਏ ਹਨ।
English
He created the moon, the starts and the sun, night and day and mountains; he blessed the trees with flowers and fruits.
ਸੁਰਿ ਨਰ ਸਪਤ ਸਮੁਦ੍ਰ ਕਿਅ; ਧਾਰਿਓ ਤ੍ਰਿਭਵਣ ਜਾਸੁ ॥
sur nar sapat samudr kia; dhaario tribhavan jaas |
Punjabi
ਜਿਸ ਨੇ ਦੇਵਤਿਆਂ ਮਨੁਸ਼ਾਂ ਅਤੇ ਸੱਤਾਂ ਸਾਗਰਾਂ ਨੂੰ ਰਚਿਆ ਹੈ ਅਤੇ ਜਿਸ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ।
English
He created the gods, human beings and the seven seas; He established the three worlds.
ਸੋਈ ਏਕੁ ਨਾਮੁ, ਹਰਿ ਨਾਮੁ ਸਤਿ; ਪਾਇਓ. ਗੁਰ ਅਮਰ ਪ੍ਰਗਾਸੁ ॥੧॥੫॥
soee ek naam, har naam sat; paaeo. gur amar pragaas |1|5|
Punjabi
ਉਹ ਅਦੁਤੀ ਨਾਮ, ਸੁਆਮੀ ਦੇ ਸਚੇ ਨਾਮ ਦੀ ਰੋਸ਼ਨੀ ਦੀ ਦਾਤ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਈ ਹੈ।
English
Guru Amar Daas was blessed with the Light of the One Name, the True Name of the Lord. ||1||5||
ਕਚਹੁ. ਕੰਚਨੁ ਭਇਅਉ; ਸਬਦੁ ਗੁਰ. ਸ੍ਰਵਣਹਿ ਸੁਣਿਓ ॥
kachahu. kanchan bheaau; sabad gur. sravaneh sunio |
Punjabi
ਕੰਨਾਂ ਨਾਲ ਗੁਰਾਂ ਦੀ ਬਾਣੀ ਸ੍ਰਵਣ ਕਰਨ ਦੁਆਰਾ ਸ਼ੀਸ਼ਾ ਸੋਨਾ ਥੀ ਵੰਞਦਾ ਹੈ।
English
Glass is transformed into gold, listening to the Word of the Guru's Shabad.
ਬਿਖੁ ਤੇ ਅੰਮ੍ਰਿਤੁ ਹੁਯਉ; ਨਾਮੁ ਸਤਿਗੁਰ ਮੁਖਿ ਭਣਿਅਉ ॥
bikh te amrit huyau; naam satigur mukh bhaniaau |
Punjabi
ਮੂੰਹ ਨਾਲ ਸਚੇ ਗੁਰਾਂ ਦਾ ਨਾਮ ਉਚਾਰਨ ਕਰਨ ਦੁਆਰਾ, ਜ਼ਹਿਰ ਆਬਿ-ਹਿਯਾਤ ਹੋ ਜਾਂਦੀ ਹੈ।
English
Poison is transformed into ambrosial nectar, speaking the Name of the True Guru.
ਲੋਹਉ. ਹੋਯਉ ਲਾਲੁ; ਨਦਰਿ ਸਤਿਗੁਰੁ ਜਦਿ ਧਾਰੈ ॥
lohau. hoyau laal; nadar satigur jad dhaarai |
Punjabi
ਜਦ ਸਚੇ ਗੁਰਦੇਵ ਜੀ ਆਪਣੀ ਦਇਆ-ਦ੍ਰਿਸ਼ਤੀ ਕਰਦੇ ਹਨ ਤਾਂ ਲੋਹਾ ਜਵੇਹਰ ਥੀ ਵੰਞਦਾ ਹੈ।
English
Iron is transformed into jewels, when the True Guru bestows His Glance of Grace.
ਪਾਹਣ ਮਾਣਕ ਕਰੈ; ਗਿਆਨੁ ਗੁਰ ਕਹਿਅਉ ਬੀਚਾਰੈ ॥
paahan maanak karai; giaan gur kahiaau beechaarai |
Punjabi
ਜਦ ਇਨਸਾਨ ਗੁਰਾਂ ਦੀ ਗਿਆਤ ਨੂੰ ਉਚਾਰਦਾ ਅਤੇ ਸੋਚਦਾ ਸਮਝਦਾ ਹੈ, ਪੱਥਰ ਹੀਰਾ ਥੀ ਵੰਞਦਾ ਹੈ।
English
Stones are transformed into emeralds, when the mortal chants and contemplates the spiritual wisdom of the Guru.
ਕਾਠਹੁ. ਸ੍ਰੀਖੰਡ ਸਤਿਗੁਰਿ ਕੀਅਉ; ਦੁਖ ਦਰਿਦ੍ਰ. ਤਿਨ ਕੇ ਗਇਅ ॥
kaatthahu. sreekhandd satigur keeo; dukh daridr. tin ke geia |
Punjabi
ਦੂਰ ਹੋ ਗਈਆਂ ਹਨ ਪੀੜ ਤੇ ਗਰੀਬੀ ਉਨ੍ਹਾਂ ਦੀ, ਜਿਨ੍ਹਾਂ ਨੂੰ ਸਚੇ ਗੁਰਾਂ ਨੇ ਲੱਕੜੀ ਤੋਂ ਚੰਨਣ ਬਣਾ ਦਿੱਤਾ ਹੈ।
English
The True Guru transforms ordinary wood into sandalwood, eradicating the pains of poverty.
ਸਤਿਗੁਰੂ ਚਰਨ ਜਿਨੑ ਪਰਸਿਆ; ਸੇ ਪਸੁ ਪਰੇਤ. ਸੁਰਿ ਨਰ ਭਇਅ ॥੨॥੬॥
satiguroo charan jina parasiaa; se pas paret. sur nar bheia |2|6|
Punjabi
ਜੋ ਸਚੇ ਗੁਰਾਂ ਦੇ ਪੈਰਾ ਨੂੰ ਛੂਹ ਲੈਂਦਾ ਹੈ, ਉਹ ਡੰਗਰ ਅਤੇ ਭੂਤਨੇ ਤੋਂ ਇਕ ਦੇਵੀ ਪੁਰਸ਼ ਬਣ ਜਾਂਦਾ ਹੈ।
English
Whoever touches the Feet of the True Guru, is transformed from a beast and a ghost into an angelic being. ||2||6||
ਜਾਮਿ ਗੁਰੂ ਹੋਇ ਵਲਿ; ਧਨਹਿ ਕਿਆ ਗਾਰਵੁ ਦਿਜਇ ॥
jaam guroo hoe val; dhaneh kiaa gaarav dije |
Punjabi
ਜਿਸ ਦੇ ਪਾਸੇ ਗੁਰਦੇਵ ਜੀ ਹਨ, ਉਸ ਨੂੰ ਧਨ ਦੌਲਤ ਕਿਸ ਤਰ੍ਹਾਂ ਹੰਕਾਰੀ ਬਣਾ ਸਕਦੀ ਹੈ?
English
One who has the Guru on his side - how could he be proud of his wealth?
ਜਾਮਿ ਗੁਰੂ. ਹੋਇ ਵਲਿ; ਲਖ ਬਾਹੇ ਕਿਆ ਕਿਜਇ ॥
jaam guroo. hoe val; lakh baahe kiaa kije |
Punjabi
ਜਿਸ ਦੀ ਤਰਫ ਗੁਰਦੇਵ ਜੀ ਹਨ, ਲੱਖਾਂ ਬਾਹਾਂ ਉਸ ਦਾ ਕੀ ਕਰ ਸਕਦੀਆਂ ਹਨ।
English
One who has the Guru on his side - what would hundreds of thousands of supporters do for him?
ਜਾਮਿ ਗੁਰੂ. ਹੋਇ ਵਲਿ; ਗਿਆਨ ਅਰੁ ਧਿਆਨ. ਅਨਨ ਪਰਿ ॥
jaam guroo. hoe val; giaan ar dhiaan. anan par |
Punjabi
ਜਿਸ ਦੇ ਪਾਸੇ ਗੁਰੂ ਜੀ ਹਨ, ਬ੍ਰਹਿਮ ਗਿਆਤ ਅਤੇ ਆਤਮ ਦ੍ਰਿਸ਼ਯ ਲਈ ਉਹ ਹੋਰ ਕਿਸੇ ਤੇ ਲਿਰਭਰ ਨਹੀਂ ਹੁੰਦਾ।
English
One who has the Guru on his side, does not depend on anyone else for spiritual wisdom and meditation.
ਜਾਮਿ ਗੁਰੂ ਹੋਇ ਵਲਿ; ਸਬਦੁ ਸਾਖੀ ਸੁ ਸਚਹ ਘਰਿ ॥
jaam guroo hoe val; sabad saakhee su sachah ghar |
Punjabi
ਜਿਸ ਵਲ ਗੁਰੂ ਜੀ ਹਨ, ਉਹ ਗੁਰਾਂ ਦੀ ਬਾਣੀ ਅਤੇ ਸਿੱਖਿਆ ਨੂੰ ਵੀਚਾਰਦਾ ਹੈ ਅਤੇ ਸਚੇ ਧਾਮਾਂ ਅੰਦਰ ਵਸਦਾ ਹੈ।
English
One who has the Guru on his side contemplates the Shabad and the Teachings, and abides in the Home of Truth.
ਜੋ ਗੁਰੂ ਗੁਰੂ ਅਹਿਨਿਸਿ ਜਪੈ; ਦਾਸੁ ਭਟੁ ਬੇਨਤਿ ਕਹੈ ॥
jo guroo guroo ahinis japai; daas bhatt benat kahai |
Punjabi
ਗੋਲਾ ਡਾਢੀ ਬਿਨੇ ਕਰਦਾ ਹੈ, ਜੋ ਕੋਈ ਦਿਨ ਤੇ ਰਾਤ ਵਿਸ਼ਾਲ ਗੁਰਾਂ ਦੇ ਨਾਮ ਦਾ ਉਚਾਰਨ ਕਰਦਾ ਹੈ,
English
The Lord's humble slave and poet utters this prayer: whoever chants to the Guru night and day,
ਜੋ ਗੁਰੂ ਨਾਮੁ. ਰਿਦ ਮਹਿ ਧਰੈ; ਸੋ ਜਨਮ ਮਰਣ ਦੁਹ. ਥੇ ਰਹੈ ॥੩॥੭॥
jo guroo naam. rid meh dharai; so janam maran duh. the rahai |3|7|
Punjabi
ਅਤੇ ਗੁਰਾਂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ, ਉਹ ਜੰਮਣ ਅਤੇ ਮਰਨ ਦੋਹਾਂ ਤੋਂ ਖਲਾਸੀ ਪਾ ਜਾਂਦਾ ਹੈ।
English
whoever enshrines the Name of the Guru within his heart, is rid of both birth and death. ||3||7||
ਗੁਰ ਬਿਨੁ. ਘੋਰੁ ਅੰਧਾਰੁ; ਗੁਰੂ ਬਿਨੁ ਸਮਝ. ਨ ਆਵੈ ॥
gur bin. ghor andhaar; guroo bin samajh. na aavai |
Punjabi
ਗੁਰਾਂ ਦੇ ਬਾਝੋਂ ਅਨ੍ਹੇਰਾ ਘੁੱਪ ਹੈ ਅਤੇ ਗੁਰਾਂ ਦੇ ਬਾਝੋਂ ਸੋਝੀ ਪਰਾਪਤ ਨਹੀਂ ਹੁੰਦੀ।
English
Without the Guru, there is utter darkness; without the Guru, understanding does not come.
ਗੁਰ ਬਿਨੁ. ਸੁਰਤਿ ਨ ਸਿਧਿ; ਗੁਰੂ ਬਿਨੁ ਮੁਕਤਿ. ਨ ਪਾਵੈ ॥
gur bin. surat na sidh; guroo bin mukat. na paavai |
Punjabi
ਗੁਰਾਂ ਦੇ ਬਗੈਰ, ਬੰਦੇ ਨੂੰ ਬ੍ਰਹਿਮ-ਗਿਆਤ ਅਤੇ ਕਾਮਯਾਬੀ ਪਰਾਪਤ ਨਹੀਂ ਹੁੰਦੀ ਅਤੇ ਗੁਰਾਂ ਦੇ ਬਗੈਰ ਉਸ ਨੂੰ ਕਲਿਆਣ ਦੀ ਦਾਤ ਨਹੀਂ ਮਿਲਦੀ।
English
Without the Guru, there is no intuitive awareness or success; without the Guru, there is no liberation.
ਗੁਰੁ ਕਰੁ ਸਚੁ ਬੀਚਾਰੁ; ਗੁਰੂ ਕਰੁ ਰੇ ਮਨ ਮੇਰੇ ॥
gur kar sach beechaar; guroo kar re man mere |
Punjabi
ਤੂੰ ਗੁਰੂ ਧਾਰਾਨ ਕਰ, ਹਾਂ ਮੇਰੀ ਜਿੰਦੜੀਏ ਤੂੰ ਗੁਰੂ ਧਾਰਨ ਕਰ, ਤਾਂ ਜੋ ਤੂੰ ਸੱਚੀ ਬ੍ਰਹਮ ਵੀਚਾਰ ਕਰ ਸਕੇ।
English
So make Him your Guru, and contemplate the Truth; make Him your Guru, O my mind.
ਗੁਰੁ ਕਰੁ ਸਬਦ ਸਪੁੰਨ; ਅਘਨ ਕਟਹਿ ਸਭ ਤੇਰੇ ॥
gur kar sabad sapun; aghan katteh sabh tere |
Punjabi
ਤੂੰ ਉਹ ਗੁਰੂ ਧਾਰਨ ਕਰ, ਜੋ ਨਾਮ ਨਾਲ ਸ਼ਸ਼ੋਭਤ ਹੈ, ਤਾਂ ਜੋ ਤੇਰੇ ਸਾਰੇ ਪਾਪ ਧੋਤੇ ਜਾਣ।
English
Make Him your Guru, who is embellished and exalted in the Word of the Shabad; all your sins shall be washed away.
ਗੁਰੁ ਨਯਣਿ ਬਯਣਿ, ਗੁਰੁ ਗੁਰੁ ਕਰਹੁ; ਗੁਰੂ ਸਤਿ. ਕਵਿ ਨਲੵ ਕਹਿ ॥
gur nayan bayan, gur gur karahu; guroo sat. kav nalay keh |
Punjabi
ਭੱਟ ਕਲ ਆਖਦਾ ਹੈ, ਆਪਣਿਆਂ ਨੇਤਰਾਂ ਅਤੇ ਬਚਨਾਂ ਦੁਆਰਾ ਤੂੰ ਗੁਰਾਂ ਵਡੇ ਗੁਰਾਂ, ਸਚੇ ਗੁਰਾਂ ਦਾ ਸਿਮਰਨ ਕਰ।
English
So speaks NALL the poet: with your eyes, make Him your Guru; with the words you speak, make Him your Guru, your True Guru.
ਜਿਨਿ ਗੁਰੂ. ਨ ਦੇਖਿਅਉ, ਨਹੁ ਕੀਅਉ; ਤੇ ਅਕਯਥ ਸੰਸਾਰ ਮਹਿ ॥੪॥੮॥
jin guroo. na dekhiaau, nahu keeo; te akayath sansaar meh |4|8|
Punjabi
ਜਿਨ੍ਹਾਂ ਨੇ ਗੁਰੂ ਨਾਂ ਵੇਖਿਆ ਹੈ ਅਤੇ ਨਾਂ ਹੀ ਘਾਰਨ ਕੀਤਾ ਹੈ, ਨਿਸਫਲ ਹਨ ਉਹ ਇਸ ਜਹਾਨ ਅੰਦਰ।
English
Those who have not seen the Guru, who have not made Him their Guru, are useless in this world. ||4||8||
ਗੁਰੂ ਗੁਰੂ ਗੁਰੁ ਕਰੁ; ਮਨ ਮੇਰੇ ॥
guroo guroo gur kar; man mere |
Punjabi
ਹੇ ਮੇਰੀ ਜਿੰਦੜੀਏ! ਤੂੰ ਗੁਰੂਆਂ ਦੇ ਗੁਰੂ ਗੁਰਦੇਵ ਜੀ ਦੇ ਨਾਮ ਦਾ ਉਚਾਰਨ ਕਰ।
English
Dwell upon the Guru, the Guru, the Guru, O my mind.