Ekam
Guru Granth Sahib

Ang 1400

Ang 1400 · Line 1

ਤਾਰਣ ਤਰਣ ਸਮ੍ਰਥੁ, ਕਲਿਜੁਗਿ; ਸੁਨਤ ਸਮਾਧਿ, ਸਬਦ ਜਿਸੁ ਕੇਰੇ ॥

taaran taran samrath, kalijug; sunat samaadh, sabad jis kere |

Punjabi

ਇਸ ਕਾਲੇ ਯੁਗ ਅੰਦਰ, ਸਰਬ ਸ਼ਕਤੀਵਾਨ ਗੁਰੂ ਜੀ ਪਾਰ ਉਤਾਰਨ ਲਈ ਇਕ ਜਹਾਜ ਹਨ, ਜਿਨ੍ਹਾਂ ਦੀ ਬਾਣੀ ਸੁਣਨ ਦੁਆਰਾ, ਜੀਵ ਅਫੁਰ ਤਾੜੀ ਅੰਦਰ ਰਮ ਜਾਂਦਾ ਹੈ।

Bhai Manmohan Singh (Shabad OS, CC BY-SA)

English

The All-powerful Guru is the Boat to carry us across in this Dark Age of Kali Yuga. Hearing the Word of His Shabad, we are transported into Samaadhi.

Dr. Sant Singh Khalsa (Shabad OS, CC BY-SA)
Ang 1400 · Line 2

ਫੁਨਿ ਦੁਖਨਿ ਨਾਸੁ. ਸੁਖਦਾਯਕੁ ਸੂਰਉ; ਜੋ ਧਰਤ ਧਿਆਨੁ. ਬਸਤ ਤਿਹ ਨੇਰੇ ॥

fun dukhan naas. sukhadaayak soorau; jo dharat dhiaan. basat tih nere |

Punjabi

ਉਹ ਐਸੇ ਯੋਧੇ ਹਨ, ਜੋ ਪੀੜ ਨੂੰ ਇਕ ਛਿਨ ਵਿੱਚ ਨਸ਼ਟ ਕਰ ਸਕਦੇ ਹਨ ਅਤੇ ਆਰਾਮ ਬਖਸ਼ ਸਕਦੇ ਹਨ। ਜੋ ਕੋਈ ਉਨ੍ਹਾਂ ਦਾ ਚਿੰਤਨ ਕਰਦਾ ਹੈ ਉਸ ਦੇ ਉਹ ਨੇੜੇ ਹੀ ਵਸਦੇ ਹਨ।

Bhai Manmohan Singh (Shabad OS, CC BY-SA)

English

He is the Spiritual Hero who destroys pain and brings peace. Whoever meditates on Him, dwells near Him.

Dr. Sant Singh Khalsa (Shabad OS, CC BY-SA)
Ang 1400 · Line 3

ਪੂਰਉ ਪੁਰਖੁ. ਰਿਦੈ ਹਰਿ ਸਿਮਰਤ; ਮੁਖੁ ਦੇਖਤ. ਅਘ ਜਾਹਿ ਪਰੇਰੇ ॥

poorau purakh. ridai har simarat; mukh dekhat. agh jaeh parere |

Punjabi

ਗੁਰੂ ਜੀ ਪੂਰਨ ਪੁਰਸ਼ ਹਨ ਜੋ ਹਿਰਦੇ ਅੰਦਰ ਆਪਣੇ ਪ੍ਰਭੂ ਨੂੰ ਆਰਾਧਦੇ ਹਨ। ਉਨ੍ਹਾਂ ਦਾ ਚਿਹਰਾ ਵੇਖਣ ਦੁਆਰਾ ਪਾਪ ਦੂਰ ਦੋਡ ਜਾਂਦੇ ਹਨ।

Bhai Manmohan Singh (Shabad OS, CC BY-SA)

English

He is the Perfect Primal Being, who meditates in remembrance on the Lord within his heart; seeing His Face, sins run away.

Dr. Sant Singh Khalsa (Shabad OS, CC BY-SA)
Ang 1400 · Line 4

ਜਉ ਹਰਿ ਬੁਧਿ ਰਿਧਿ ਸਿਧਿ ਚਾਹਤ; ਗੁਰੂ ਗੁਰੂ, ਗੁਰੁ ਕਰੁ ਮਨ ਮੇਰੇ ॥੫॥੯॥

jau har budh ridh sidh chaahat; guroo guroo, gur kar man mere |5|9|

Punjabi

ਹੇ ਮੇਰੇ ਮਨੂਏ! ਜੇਕਰ ਤੂੰ ਰਬੀ ਸਿਆਣਪਾਂ ਦੌਲਤ ਅਤੇ ਇਕਬਾਲ ਲੋੜਦਾ ਹੈ ਤਾਂ ਤੂੰ ਗੁਰੂਆਂ ਦੇ ਗੁਰੂ ਆਪਣੇ ਗੁਰਦੇਵ ਜੀ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

If you long for wisdom, wealth, spiritual perfection and properity, O my mind, dwell upon the Guru, the Guru, the Guru. ||5||9||

Dr. Sant Singh Khalsa (Shabad OS, CC BY-SA)
Ang 1400 · Line 5

ਗੁਰੂ ਮੁਖੁ ਦੇਖਿ; ਗਰੂ ਸੁਖੁ ਪਾਯਉ ॥

guroo mukh dekh; garoo sukh paayau |

Punjabi

ਗੁਰਾਂ ਦਾ ਮੁਖਾਰਬਿੰਦ ਵੇਖਣ ਦੁਆਰਾ, ਮੈਂ ਵਡਾ ਆਰਾਮ ਪਾਇਆ ਹੈ।

Bhai Manmohan Singh (Shabad OS, CC BY-SA)

English

Gazing upon the Face of the Guru, I find peace.

Dr. Sant Singh Khalsa (Shabad OS, CC BY-SA)
Ang 1400 · Line 6

ਹੁਤੀ ਜੁ ਪਿਆਸ, ਪਿਊਸ ਪਿਵੰਨ ਕੀ; ਬੰਛਤ ਸਿਧਿ ਕਉ ਬਿਧਿ ਮਿਲਾਯਉ ॥

hutee ju piaas, piaoos pivan kee; banchhat sidh kau bidh milaayau |

Punjabi

ਮੈਨੂੰ ਅੰਮ੍ਰਿਤ ਪਾਨ ਕਰਨ ਦੀ ਤਰੇਹ ਸੀ। ਉਸ ਅਭਿਲਾਸ਼ਾ ਨੂੰ ਪੂਰਾ ਕਰਨ ਲਈ ਸੁਆਮੀ ਨੇ ਵਿਉਤ ਬਣਾ ਦਿੱਤੀ ਹੈ।

Bhai Manmohan Singh (Shabad OS, CC BY-SA)

English

I was thirsty, yearning to drink in the Nectar; to fulfill that wish, the Guru laid out the way.

Dr. Sant Singh Khalsa (Shabad OS, CC BY-SA)
Ang 1400 · Line 7

ਪੂਰਨ ਭੋ. ਮਨ ਠਉਰ ਬਸੋ; ਰਸ ਬਾਸਨ ਸਿਉ, ਜੁ ਦਹੰ ਦਿਸਿ ਧਾਯਉ ॥

pooran bho. man tthaur baso; ras baasan siau, ju dahan dis dhaayau |

Punjabi

ਮੇਰਾ ਮਨੂਆ, ਜੋ ਸੁਆਦਾਂ ਦੀ ਖਾਹਿਸ਼ ਨਾਲ ਦੰਸੀ ਪਾਸੀ ਭਟਕਦਾ ਫਿਰਦਾ ਸੀਸ, ਸੰਪੂਰਨ ਥੀ ਗਿਆ ਹੈ ਅਤੇ ਹੁਣ ਪ੍ਰਭੂ ਦੇ ਅਸਥਾਨ ਤੇ ਵਸਦਾ ਹੈ।

Bhai Manmohan Singh (Shabad OS, CC BY-SA)

English

My mind has become perfect; it dwells in the Lord's Place; it had been wandering in all directions, in its desire for tastes and pleasures.

Dr. Sant Singh Khalsa (Shabad OS, CC BY-SA)
Ang 1400 · Line 8

ਗੋਬਿੰਦ ਵਾਲੁ, ਗੋਬਿੰਦ ਪੁਰੀ ਸਮ; ਜਲੵਨ. ਤੀਰਿ ਬਿਪਾਸ ਬਨਾਯਉ ॥

gobind vaal, gobind puree sam; jalayan. teer bipaas banaayau |

Punjabi

ਜਲਨ ਆਖਦਾ ਹੈ, ਗੋਇਦਵਾਲ ਸੁਆਮੀ ਦੇ ਸ਼ਹਿਰ ਵਰਗਾ ਹੈ, ਜੋ ਬਿਆਸ ਦਰਿਆ ਦੇ ਕੰਢੇ ਤੇ ਬਣਾਇਆ ਗਿਆ ਹੈ।

Bhai Manmohan Singh (Shabad OS, CC BY-SA)

English

Goindwal is the City of God, built on the bank of the Beas River.

Dr. Sant Singh Khalsa (Shabad OS, CC BY-SA)
Ang 1400 · Line 9

ਗਯਉ ਦੁਖੁ ਦੂਰਿ, ਬਰਖਨ ਕੋ; ਸੁ ਗੁਰੂ ਮੁਖੁ ਦੇਖਿ, ਗਰੂ ਸੁਖੁ ਪਾਯਉ ॥੬॥੧੦॥

gyau dukh door, barakhan ko; su guroo mukh dekh, garoo sukh paayau |6|10|

Punjabi

ਉਨ੍ਹਾਂ ਗੁਰਾਂ ਦਾ ਦਰਸ਼ਨ ਵੇਖਣ ਦੁਆਰਾ ਮੇਰੇ ਅਨੇਕਾਂ ਵਰ੍ਹਿਆਂ ਦੇ ਦੁਖੜੇ ਦੂਰ ਹੋ ਗਏ ਹਨ ਅਤੇ ਮੈਨੂੰ ਵਡਾ ਆਰਾਮ ਪਰਾਪਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

The pains of so many years have been taken away; gazing upon the Face of the Guru, I find peace. ||6||10||

Dr. Sant Singh Khalsa (Shabad OS, CC BY-SA)
Ang 1400 · Line 10

ਸਮਰਥ ਗੁਰੂ; ਸਿਰਿ ਹਥੁ ਧਰੵਉ ॥

samarath guroo; sir hath dharyau |

Punjabi

ਸਰਬ-ਸ਼ਕਤੀਵਾਨ ਗੁਰਾਂ ਨੇ ਮੇਰੇ ਸੀਸ ਉਤੇ ਆਪਣਾ ਹੱਥ ਟੇਕਿਆ ਹੈ।

Bhai Manmohan Singh (Shabad OS, CC BY-SA)

English

The All-powerful Guru placed His hand upon my head.

Dr. Sant Singh Khalsa (Shabad OS, CC BY-SA)
Ang 1400 · Line 11

ਗੁਰਿ ਕੀਨੀ ਕ੍ਰਿਪਾ, ਹਰਿ ਨਾਮੁ ਦੀਅਉ; ਜਿਸੁ ਦੇਖਿ ਚਰੰਨ ਅਘੰਨ ਹਰੵਉ ॥

gur keenee kripaa, har naam deeo; jis dekh charan aghan haryau |

Punjabi

ਗੁਰਾਂ ਨੇ ਮਿਹਰ ਧਾਰੀ ਹੈ ਅਤੇ ਮੈਨੂੰ ਪ੍ਰਭੂ ਦਾ ਨਾਮ ਪਰਦਾਨ ਕੀਤਾ ਹੈ। ਪ੍ਰਭੂ ਦੇ ਪੈਰ ਪੇਖਣ ਦੁਆਰਾ, ਮੇਰੇ ਪਾਪ ਧੋਤੇ ਗਏ ਹਨ।

Bhai Manmohan Singh (Shabad OS, CC BY-SA)

English

The Guru was kind, and blessed me with the Lord's Name. Gazing upon His Feet, my sins were dispelled.

Dr. Sant Singh Khalsa (Shabad OS, CC BY-SA)
Ang 1400 · Line 12

ਨਿਸਿ ਬਾਸੁਰ, ਏਕ ਸਮਾਨ ਧਿਆਨ; ਸੁ ਨਾਮ ਸੁਨੇ, ਸੁਤੁ ਭਾਨ ਡਰੵਉ ॥

nis baasur, ek samaan dhiaan; su naam sune, sut bhaan ddaryau |

Punjabi

ਰੈਣ ਅਤੇ ਦਿਹੂੰ ਗੁਰੂ ਜੀ ਇਕ ਰਸ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਉਨ੍ਹਾਂ ਦਾ ਨਾਮ ਸੁਣ ਕੇ ਸੂਰਜ ਦਾ ਪੁਤ੍ਰ, ਯਮ ਡਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Night and day, the Guru meditates on the One Lord; hearing His Name, the Messenger of Death is scared away.

Dr. Sant Singh Khalsa (Shabad OS, CC BY-SA)
Ang 1400 · Line 13

ਭਨਿ ਦਾਸ, ਸੁ ਆਸ ਜਗਤ੍ਰ ਗੁਰੂ ਕੀ; ਪਾਰਸੁ ਭੇਟਿ, ਪਰਸੁ ਕਰੵਉ ॥

bhan daas, su aas jagatr guroo kee; paaras bhett, paras karyau |

Punjabi

ਗੁਰੂ ਦਾ ਗੋਲਾ ਆਖਦਾ ਹੈ, (ਗੁਰੂ) ਰਾਮਦਾਸ ਜਗਤ ਦੇ ਮੁਰਸ਼ਦ, ਗੁਰੂ ਅਮਰਦਾਸ ਜੀ ਤੇ ਨਿਰਭਰ ਕਰਦੇ ਸਨ, ਜਿਨ੍ਹਾਂ ਨੇ ਉਸ ਨੂੰ ਰਸਾਇਣ ਨਾਲ ਜੋੜ ਕੇ ਰਸਾਇਣ ਬਣਾ ਦਿੱਤਾ ਹੈ।

Bhai Manmohan Singh (Shabad OS, CC BY-SA)

English

So speaks the Lord's slave: Guru Raam Daas placed His Faith in Guru Amar Daas, the Guru of the World; touching the Philosopher's Stone, He was transformed into the Philosopher's Stone.

Dr. Sant Singh Khalsa (Shabad OS, CC BY-SA)
Ang 1400 · Line 14

ਰਾਮਦਾਸੁ ਗੁਰੂ. ਹਰਿ ਸਤਿ ਕੀਯਉ; ਸਮਰਥ ਗੁਰੂ. ਸਿਰਿ ਹਥੁ ਧਰੵਉ ॥੭॥੧੧॥

raamadaas guroo. har sat keeyau; samarath guroo. sir hath dharyau |7|11|

Punjabi

ਜਦ ਸਰਬ-ਸ਼ਕਤੀਵਾਨ ਗੁਰਾਂ ਨੇ ਰਾਮਦਾਸ ਦੇ ਸੀਸ ਉਤੇ ਆਪਣਾ ਹੱਥ ਰਖਿਆ ਤਾਂ ਉਸ ਨੇ ਪ੍ਰਭੂ ਨੂੰ ਸੱਚਾ ਕਰਕੇ ਅਨੁਭਵ ਕੀਤਾ।

Bhai Manmohan Singh (Shabad OS, CC BY-SA)

English

Guru Raam Daas recognized the Lord as True; the All-powerful Guru placed His hand upon His head. ||7||11||

Dr. Sant Singh Khalsa (Shabad OS, CC BY-SA)
Ang 1400 · Line 15

ਅਬ ਰਾਖਹੁ; ਦਾਸ ਭਾਟ ਕੀ ਲਾਜ ॥

ab raakhahu; daas bhaatt kee laaj |

Punjabi

ਹੇ ਮੇਰੇ ਗੁਰਦੇਵ! ਤੂੰ ਹੁਣ ਦਾਸ ਆਪਣੇ ਭੱਟ ਦੀ ਇਜ਼ਤ ਰੱਖ।

Bhai Manmohan Singh (Shabad OS, CC BY-SA)

English

Now, please preserve the honor of Your humble slave.

Dr. Sant Singh Khalsa (Shabad OS, CC BY-SA)
Ang 1400 · Line 16

ਜੈਸੀ ਰਾਖੀ ਲਾਜ. ਭਗਤ ਪ੍ਰਹਿਲਾਦ ਕੀ; ਹਰਨਾਖਸ ਫਾਰੇ ਕਰ ਆਜ ॥

jaisee raakhee laaj. bhagat prahilaad kee; haranaakhas faare kar aaj |

Punjabi

ਜਿਸ ਤਰ੍ਹਾਂ ਹਰਨਾਖਸ਼ ਨੂੰ ਆਪਣੇ ਹੱਥਾਂ ਦੇ ਨੋਹਾਂ ਨਾਲ ਪਾੜ ਕੇ ਵਾਹਿਗੁਰੂ ਨੇ ਸੰਤ ਪ੍ਰਹਿਲਾਦ ਦੀ ਇੱਜ਼ਤ ਰੱਖੀ ਸੀ।

Bhai Manmohan Singh (Shabad OS, CC BY-SA)

English

God saved the honor of the devotee Prahlaad, when Harnaakhash tore him apart with his claws.

Dr. Sant Singh Khalsa (Shabad OS, CC BY-SA)
Ang 1400 · Line 17

ਫੁਨਿ ਦ੍ਰੋਪਤੀ ਲਾਜ ਰਖੀ, ਹਰਿ ਪ੍ਰਭ ਜੀ; ਛੀਨਤ ਬਸਤ੍ਰ. ਦੀਨ ਬਹੁ ਸਾਜ ॥

fun dropatee laaj rakhee, har prabh jee; chheenat basatr. deen bahu saaj |

Punjabi

ਅਤੇ ਜਿਸ ਤਰ੍ਹਾਂ ਜਦ ਉਸ ਦੇ ਕਪੜੇ ਲਾਹੇ ਗਏ ਸੀ, ਦਰੋਪਦੀ ਨੂੰ ਹੋਰ ਬਹੁਤੇ ਪੁਸ਼ਾਕੇ ਦੇ ਕੇ ਮਹਾਰਾਜ ਵਾਹਿਗੁਰੂ ਸੁਆਮੀ ਨੇ ਉਸ ਦੀ ਇਜ਼ਤ ਰੱਖੀ ਸੀ।

Bhai Manmohan Singh (Shabad OS, CC BY-SA)

English

And the Dear Lord God saved the honor of Dropadi; when her clothes were stripped from her, she was blessed with even more.

Dr. Sant Singh Khalsa (Shabad OS, CC BY-SA)
Ang 1400 · Line 18

ਸੋਦਾਮਾ ਅਪਦਾ ਤੇ ਰਾਖਿਆ; ਗਨਿਕਾ ਪੜ੍ਹਤ. ਪੂਰੇ ਤਿਹ ਕਾਜ ॥

sodaamaa apadaa te raakhiaa; ganikaa parrhat. poore tih kaaj |

Punjabi

ਜਿਵੇ ਸੁਦਾਮੇ ਦੀ ਮੁਸੀਬਤ ਤੋਂ ਰੱਖਿਆ ਕੀਤੀ ਅਤੇ ਵੇਸਵਾ ਪ੍ਰਭੂ ਦੇ ਨਾਮ ਦਾ ਉਚਾਰਨ ਕੀਤਾ ਅਤੇ ਉਸ ਲੇ ਉਸ ਦੇ ਕੰਮ ਸੰਪੂਰਨ ਕਰ ਦਿੱਤੇ ਗਏ,

Bhai Manmohan Singh (Shabad OS, CC BY-SA)

English

Sudaamaa was saved from misfortune; and Ganikaa the prostitute - when she chanted Your Name, her affairs were perfectly resolved.

Dr. Sant Singh Khalsa (Shabad OS, CC BY-SA)
Ang 1400 · Line 19

ਸ੍ਰੀ ਸਤਿਗੁਰ ਸੁਪ੍ਰਸੰਨ, ਕਲਜੁਗ ਹੋਇ; ਰਾਖਹੁ. ਦਾਸ ਭਾਟ ਕੀ ਲਾਜ ॥੮॥੧੨॥

sree satigur suprasan, kalajug hoe; raakhahu. daas bhaatt kee laaj |8|12|

Punjabi

ਹੇ ਮਹਾਰਾਜ ਸਾਰੇ ਗੁਰਦੇਵ ਜੀ! ਇਸੀ ਪ੍ਰਕਾਰ ਪਰਮ ਖੁਸ਼ ਹੋ ਕੇ ਤੁਸੀਂ ਦਾਸ, ਭੱਟ ਦੀ ਇਸ ਕਾਲੇ ਯੁਗ ਅੰਦਰ ਲੱਜਿਆ ਰੱਖੋ।

Bhai Manmohan Singh (Shabad OS, CC BY-SA)

English

O Great True Guru, if it pleases You, please save the honor of Your slave in this Dark Age of kali Yuga. ||8||12||

Dr. Sant Singh Khalsa (Shabad OS, CC BY-SA)
Ang 1400 · Line 20

ਝੋਲਨਾ ॥

jholanaa |

Punjabi

ਇਕ ਛੰਦ ਦਾ ਨਾਮ।

Bhai Manmohan Singh (Shabad OS, CC BY-SA)

English

Jholnaa:

Dr. Sant Singh Khalsa (Shabad OS, CC BY-SA)
Ang 1400 · Line 21

ਗੁਰੂ ਗੁਰੁ ਗੁਰੂ ਗੁਰੁ; ਗੁਰੂ ਜਪੁ. ਪ੍ਰਾਨੀਅਹੁ ॥

guroo gur guroo gur; guroo jap. praaneeahu |

Punjabi

ਹੇ ਫਾਨੀ ਬੰਦਿਓ! ਤੁਸੀਂ ਆਪਣੇ ਗੁਰੂ ਵਿਸ਼ਾਲ ਗੁਰੂ, ਹਾਂ ਪਰਮ ਵਿਸ਼ਾਲ ਗੁਰੂ ਦੇ ਨਾਮ ਦਾ ਉਚਾਰਨ ਕਰੋ।

Bhai Manmohan Singh (Shabad OS, CC BY-SA)

English

Chant Guru, Guru, Guru, Guru, Guru, O mortal beings.

Dr. Sant Singh Khalsa (Shabad OS, CC BY-SA)
Ang 1400 · Line 22

ਸਬਦੁ ਹਰਿ ਹਰਿ ਜਪੈ. ਨਾਮੁ ਨਵ ਨਿਧਿ ਅਪੈ; ਰਸਨਿ ਅਹਿਨਿਸਿ ਰਸੈ. ਸਤਿ ਕਰਿ ਜਾਨੀਅਹੁ ॥

sabad har har japai. naam nav nidh apai; rasan ahinis rasai. sat kar jaaneeahu |

Punjabi

ਤੂੰ ਇਸ ਨੂੰ ਸੱਚ ਕਰਕੇ ਜਾਣ ਲੈ ਕਿ ਗੁਰੂ ਜੀ ਸਾਈਂ ਹਰੀ ਦੇ ਨਾਮ ਨੂੰ ਉਚਾਰਦੇ ਹਨ। ਹੋਰਨਾ ਨੂੰ ਨਾਮ ਦੇ ਨੌ ਖਜਾਨੇ ਬਖਸ਼ਦੇ ਹਨ, ਅਤੇ ਉਨ੍ਹਾਂ ਦੀ ਜੀਭਾਂ ਦਿਹੁੰ ਅਤੇ ਰੈਣ ਨਾਮ ਨੂੰ ਮਾਣਦੀ ਹੈ।

Bhai Manmohan Singh (Shabad OS, CC BY-SA)

English

Chant the Shabad, the Word of the Lord, Har, Har; the Naam, the Name of the Lord, brings the nine treasures. With your tongue, taste it, day and night, and know it as true.

Dr. Sant Singh Khalsa (Shabad OS, CC BY-SA)
Ang 1400 · Line 23

ਫੁਨਿ. ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ; ਅੰਨ ਮਾਰਗ ਤਜਹੁ, ਭਜਹੁ ਹਰਿ ਗੵਾਨੀਅਹੁ ॥

fun. prem rang paaeeai, guramukheh dhiaaeeai; an maarag tajahu, bhajahu har gayaaneeahu |

Punjabi

ਬਹੁੜੇ ਹੇ ਬ੍ਰਹਮ ਬੇਤਿਓ! ਤੁਸੀਂ ਪ੍ਰਭੂ ਦੀ ਪ੍ਰੀਤਿ ਅਤੇ ਪਿਰਹੜੀ ਨੂੰ ਪ੍ਰਾਪਤ ਹੋਵੇ ਅਤੇ ਹੋਰ ਰਸਤੇ ਛਡ ਕੇ ਮੁਖੀ ਗੁਰਾਂ ਦੇ ਰਾਹੀਂ ਆਪਣੇ ਵਾਹਿਗੁਰੂ ਦਾ ਆਰਾਧਨ ਤੇ ਸਿਮਰਨ ਕਰੋ।

Bhai Manmohan Singh (Shabad OS, CC BY-SA)

English

Then, you shall obtain His Love and Affection; become Gurmukh, and meditate on Him. Give up all other ways; vibrate and meditate on Him, O spiritual people.

Dr. Sant Singh Khalsa (Shabad OS, CC BY-SA)
Ang 1400 · Line 24

ਬਚਨ ਗੁਰ. ਰਿਦਿ ਧਰਹੁ, ਪੰਚ ਭੂ ਬਸਿ ਕਰਹੁ; ਜਨਮੁ ਕੁਲ ਉਧਰਹੁ. ਦ੍ਵਾਰਿ ਹਰਿ ਮਾਨੀਅਹੁ ॥

bachan gur. rid dharahu, panch bhoo bas karahu; janam kul udharahu. dvaar har maaneeahu |

Punjabi

ਗੁਰਾਂ ਦੀ ਬਾਣੀ ਨੂੰ ਆਪਣੇ ਮਨ ਅੰਦਰ ਟਿਕਾਓ, ਪੰਜਾਂ ਤਤਾਂ ਵਾਲੇ ਆਪਣੇ ਦਿਲ ਨੂੰ ਕਾਬੂ ਕਰੋ ਅਤੇ ਆਪਣੇ ਜਾਵਨ ਤੇ ਵੰਸ਼ ਦਾ ਉਧਾਰ ਕਰੋ। ਇਸ ਤਰ੍ਹਾਂ ਤੁਸੀਂ ਪ੍ਰਭੂ ਦੇ ਦਰਬਾਰ ਅੰਦਰ ਮਾਣ ਪਾਓਗੇ!

Bhai Manmohan Singh (Shabad OS, CC BY-SA)

English

Enshrine the Word of the Guru's Teachings within your heart, and overpower the five passions. Your life, and your generations, shall be saved, and you shall be honored at the Lord's Door.

Dr. Sant Singh Khalsa (Shabad OS, CC BY-SA)
Ang 1400 · Line 25

ਜਉ. ਤ ਸਭ ਸੁਖ, ਇਤ ਉਤ ਤੁਮ ਬੰਛਵਹੁ; ਗੁਰੂ ਗੁਰੁ ਗੁਰੂ ਗੁਰੁ, ਗੁਰੂ ਜਪੁ ਪ੍ਰਾਨੀਅਹੁ ॥੧॥੧੩॥

jau. ta sabh sukh, it ut tum banchhavahu; guroo gur guroo gur, guroo jap praaneeahu |1|13|

Punjabi

ਜੇਕਰ ਤੁਸੀਂ ਇਸ ਅਤੇ ਉਸ ਜਹਾਨ ਦੇ ਸਾਰੇ ਆਰਾਮ ਲੋੜਦੇ ਹੋ, ਹੇ ਫਾਨੀ ਬੰਦਿਓ! ਤਾਂ ਤੁਸੀਂ ਆਪਣੇ ਗੁਰੂ ਵਿਸ਼ਾਲ ਗੁਰੂ ਦੇ ਨਾਮ ਦਾ ਉਚਾਰਨ ਕਰੋ।

Bhai Manmohan Singh (Shabad OS, CC BY-SA)

English

If you desire all the peace and comforts of this world and the next, then chant Guru, Guru, Guru, Guru, Guru, O mortal beings. ||1||13||

Dr. Sant Singh Khalsa (Shabad OS, CC BY-SA)
Ang 1400 · Line 26

ਗੁਰੂ ਗੁਰੁ ਗੁਰੂ ਗੁਰੁ; ਗੁਰੂ ਜਪਿ ਸਤਿ ਕਰਿ ॥

guroo gur guroo gur; guroo jap sat kar |

Punjabi

ਉਸ ਨੂੰ ਸੱਚਾ ਕਰਕੇ ਜਾਣ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ, ਵਡੇ ਮੁਰਸ਼ਿਦ, ਮੁਰਸ਼ਿਦਾਂ ਦੇ ਮੁਰਸ਼ਿਦ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

Chant Guru, Guru, Guru, Guru, Guru, and know Him as true.

Dr. Sant Singh Khalsa (Shabad OS, CC BY-SA)
Ang 1400 · Line 27

ਅਗਮ ਗੁਨ ਜਾਨੁ ਨਿਧਾਨੁ, ਹਰਿ ਮਨਿ ਧਰਹੁ ਧੵਾਨੁ; ਅਹਿਨਿਸਿ ਕਰਹੁ ਬਚਨ. ਗੁਰ ਰਿਦੈ ਧਰਿ ॥

agam gun jaan nidhaan, har man dharahu dhayaan; ahinis karahu bachan. gur ridai dhar |

Punjabi

ਤੂੰ ਜਾਣ ਲੈ ਕਿ ਵਾਹਿਗੁਰੂ ਨੇਕੀਆਂ ਦਾ ਬੇਅੰਤ ਖਜਾਨਾ ਹੈ। ਇਸ ਲਈ ਆਪਣੇ ਚਿੱਤ ਵਿੱਚ ਉਸ ਦਾ ਚਿੰਤਨ ਕਰ ਅਤੇ ਦਿਹੁੰ ਤੇ ਰੈਣ ਗੁਰਾਂ ਦੀ ਬਾਣੀ ਨੂੰ ਆਪਣੇ ਦਿਲ ਅੰਦਰ ਉਚਾਰ ਅਤੇ ਟਿਕਾ।

Bhai Manmohan Singh (Shabad OS, CC BY-SA)

English

Know that the Lord is the Treasure of Excellence. Enshrine Him in your mind, and meditate on Him. Enshrine the Word of the Guru's Teachings within your heart.

Dr. Sant Singh Khalsa (Shabad OS, CC BY-SA)
Ang 1400 · Line 28

ਫੁਨਿ. ਗੁਰੂ ਜਲ ਬਿਮਲ, ਅਥਾਹ ਮਜਨੁ ਕਰਹੁ; ਸੰਤ ਗੁਰਸਿਖ ਤਰਹੁ, ਨਾਮ ਸਚ ਰੰਗ ਸਰਿ ॥

fun. guroo jal bimal, athaah majan karahu; sant gurasikh tarahu, naam sach rang sar |

Punjabi

ਤਾਂ ਤੁਸੀਂ ਗੁਰਾਂ ਦੇ ਲਿਰਮਲ ਅਤੇ ਬੇਥਾਹ ਪਾਣੀ ਅੰਦਰ ਇਸ਼ਨਾਨ ਕਰੋ ਅਤੇ ਸਚੇ ਨਾਮ ਦੇ ਪ੍ਰੇਮ ਦੇ ਸਮੁੰਦਰ ਵਿੱਚ ਤਾਰੀਆਂ ਲਾਓ ਹੇ ਸਾਧੂਓ ਅਤੇ ਗੁਰਾਂ ਦੇ ਮਰੀਦੋ!

Bhai Manmohan Singh (Shabad OS, CC BY-SA)

English

Then, cleanse yourself in the Immaculate and Unfathomable Water of the Guru; O Gursikhs and Saints, cross over the Ocean of Love of the True Name.

Dr. Sant Singh Khalsa (Shabad OS, CC BY-SA)
Ang 1400 · Line 29

ਸਦਾ ਨਿਰਵੈਰੁ ਨਿਰੰਕਾਰੁ, ਨਿਰਭਉ ਜਪੈ; ਪ੍ਰੇਮ ਗੁਰਸਬਦ ਰਸਿ, ਕਰਤ ਦ੍ਰਿੜੁ ਭਗਤਿ ਹਰਿ ॥

sadaa niravair nirankaar, nirbhau japai; prem gurasabad ras, karat drirr bhagat har |

Punjabi

ਗੁਰੂ ਜੀ ਸਦੀਵ ਹੀ ਪਿਆਰ ਨਾਲ ਕੀਨਾ-ਰਹਿਤ ਸਰੂਪ-ਵਿਹੁਣ ਅਤੇ ਨਿੱਡਰ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਸੁਆਦ ਨਾਲ ਆਪਣੇ ਵਾਹਿਗੁਰੂ ਦੇ ਨਾਮ ਅਤੇ ਅਨੁਰਾਗ ਨੂੰ ਗ੍ਰਹਿਣ ਕਰਦੇ ਹਨ।

Bhai Manmohan Singh (Shabad OS, CC BY-SA)

English

Meditate lovingly forever on the Lord, free of hate and vengeance, Formless and Fearless; lovingly savor the Word of the Guru's Shabad, and implant devotional worship of the Lord deep within.

Dr. Sant Singh Khalsa (Shabad OS, CC BY-SA)
Ang 1400 · Line 30

ਮੁਗਧ ਮਨ ਭ੍ਰਮੁ ਤਜਹੁ. ਨਾਮੁ ਗੁਰਮੁਖਿ ਭਜਹੁ; ਗੁਰੂ ਗੁਰੁ ਗੁਰੂ ਗੁਰੁ, ਗੁਰੂ ਜਪੁ ਸਤਿ ਕਰਿ ॥੨॥੧੪॥

mugadh man bhram tajahu. naam guramukh bhajahu; guroo gur guroo gur, guroo jap sat kar |2|14|

Punjabi

ਹੇ ਮੇਰੇ ਮੂਰਖ ਮਨੂਏ! ਤੂੰ ਆਪਦਾ ਸੰਦੇਹ ਛਡ ਦੇ ਅਤੇ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਉਚਾਰਨ ਕਰ। ਉਸ ਨੂੰ ਸੱਚਾ ਜਾਣ ਕੇ, ਤੂੰ ਆਪਣੇ ਹਰੀ, ਵਡੇ ਮੁਰਸ਼ਿਦ, ਮੁਰਸ਼ਿਦਾਂ ਦੇ ਮੁਰਸ਼ਿਦ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

O foolish mind, give up your doubts; as Gurmukh, vibrate and meditate on the Naam. Chant Guru, Guru, Guru, Guru, Guru, and know Him as true. ||2||14||

Dr. Sant Singh Khalsa (Shabad OS, CC BY-SA)