Ang 1401
ਗੁਰੂ ਗੁਰੁ. ਗੁਰੁ ਕਰਹੁ; ਗੁਰੂ ਹਰਿ ਪਾਈਐ ॥
guroo gur. gur karahu; guroo har paaeeai |
Punjabi
ਤੂੰ ਵਿਸ਼ਾਲ ਗੁਰਾਂ ਦੇ ਨਾਮ ਦਾ ਉਚਾਰਨ ਕਰ। ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪਾਇਆ ਜਾਂਦਾ ਹੈ।
English
Chant Guru, Guru, Guru; through the Guru, the Lord is obtained.
ਉਦਧਿ ਗੁਰੁ ਗਹਿਰ ਗੰਭੀਰ; ਬੇਅੰਤੁ ਹਰਿ ਨਾਮ ਨਗ ਹੀਰ ਮਣਿ; ਮਿਲਤ ਲਿਵ ਲਾਈਐ ॥
audadh gur gahir ganbheer; beant har naam nag heer man; milat liv laaeeai |
Punjabi
ਗੁਰੂ ਜੀ ਇਕ ਡੂੰਘੇ ਅਡੋਲ ਅਤੇ ਅਨੰਤ ਸਮੁੰਦਰ ਵਾਂ ਹਨ। ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਪਾਉਣ ਦੁਆਰਾ, ਜੀਵ ਨੂੰ ਜਵੇਹਰ ਲਾਲਾਂ ਅਤੇ ਮਾਣਿਕਾ ਦੀ ਦਾਤ ਮਿਲ ਜਾਂਦੀ ਹੈ।
English
The Guru is an Ocean, deep and profound, infinite and unfathomable. Lovingly attuned to the Lord's Name, you shall be blessed with jewels, diamonds and emeralds.
ਫੁਨਿ. ਗੁਰੂ ਪਰਮਲ ਸਰਸ, ਕਰਤ ਕੰਚਨੁ ਪਰਸ; ਮੈਲੁ ਦੁਰਮਤਿ ਹਿਰਤ, ਸਬਦਿ ਗੁਰੁ ਧੵਾਈਐ ॥
fun. guroo paramal saras, karat kanchan paras; mail duramat hirat, sabad gur dhayaaeeai |
Punjabi
ਅਤੇ ਗੁਰੂ ਜੀ ਇਨਸਾਨ ਨੂੰ ਖੁਸ਼ਬੋਦਾਰ ਅਤੇ ਰਸਭਿੰਨਾ ਬਣਾ ਦਿੰਦੇ ਹਨ, ਉਨ੍ਹਾਂ ਦੀ ਛੂਹ ਉਸ ਨੂੰ ਸੋਨਾ ਕਰ ਦਿੰਦੀ ਹੈ ਅਤੇ ਅਤੇ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ ਉਸ ਦੀ ਮੰਦੀ ਅਕਲ ਦੀ ਮਲੀਣਤਾ ਧੋਤੀ ਜਾਂਦੀ ਹੈ।
English
And, the Guru makes us fragrant and fruitful, and His Touch transforms us into gold. The filth of evil-mindedness is washed away, meditating on the Word of the Guru's Shabad.
ਅੰਮ੍ਰਿਤ ਪਰਵਾਹ, ਛੁਟਕੰਤ ਸਦ ਦ੍ਵਾਰਿ ਜਿਸੁ; ਗੵਾਨ ਗੁਰ ਬਿਮਲ ਸਰ, ਸੰਤ ਸਿਖ ਨਾਈਐ ॥
amrit paravaah, chhuttakant sad dvaar jis; gayaan gur bimal sar, sant sikh naaeeai |
Punjabi
ਐਸੇ ਹਨ ਗੁਰੂ ਜੀ, ਜਿਨ੍ਹਾਂ ਦੇ ਦਰ ਤੋਂ ਸਦੀਵ ਹੀ ਸੁਧਾਰਸ ਦੀ ਨਦੀ ਵਗਦੀ ਹੈ ਅਤੇ ਉਨ੍ਹਾਂ ਦੇ ਬ੍ਰਹਮਿ ਗਿਆਨ ਦੇ ਪਵਿੱਤਰ ਸਰੋਵਰ ਵਿੱਚ ਸਾਧੂ ਅਤੇ ਉਨ੍ਹਾਂ ਦੇ ਸ਼ਿਸ਼ ਇਸ਼ਨਾਨ ਕਰਦੇ ਹਨ।
English
The Stream of Ambrosial Nectar flows constantly from His Door. The Saints and Sikhs bathe in the immaculate pool of the Guru's spiritual wisdom.
ਨਾਮੁ ਨਿਰਬਾਣੁ ਨਿਧਾਨੁ ਹਰਿ. ਉਰਿ ਧਰਹੁ; ਗੁਰੂ ਗੁਰੁ ਗੁਰੁ ਕਰਹੁ, ਗੁਰੂ ਹਰਿ ਪਾਈਐ ॥੩॥੧੫॥
naam nirabaan nidhaan har. ur dharahu; guroo gur gur karahu, guroo har paaeeai |3|15|
Punjabi
ਤੂੰ ਨਿਰਲੇਪ ਪ੍ਰਭੂ ਦੇ ਨਾਮ ਦੇ ਖਜਾਨੇ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਵੱਡੇ ਗੁਰਾਂ ਦੇ ਨਾਮ ਨੂੰ ਜਪ, ਕਿਉਂ ਜੋ ਤੂੰ ਕੇਵਲ ਗੁਰਾਂ ਦੇ ਰਾਹੀਂ ਹੀ ਆਪਣੇ ਪ੍ਰਭੂ ਨੂੰ ਪਰਾਪਤ ਹੋਵੇਗਾ।
English
Enshrine the Naam, the Name of the Lord, within your heart, and dwell in Nirvaanaa. Chant Guru, Guru, Guru; through the Guru, the Lord is obtained. ||3||15||
ਗੁਰੂ ਗੁਰੁ ਗੁਰੂ ਗੁਰੁ; ਗੁਰੂ ਜਪੁ ਮੰਨ ਰੇ ॥
guroo gur guroo gur; guroo jap man re |
Punjabi
ਹੇ ਮੇਰੀ ਜਿੰਦੜੀਏ! ਤੂੰ ਵਿਸ਼ਾਲ ਗੁਰਦੇਵ, ਹਾਂ, ਵਿਸ਼ਾਲ ਗੁਰਦੇਵ ਦੇ ਨਾਮ ਦਾ ਊਚਾਰਨ ਕਰ।
English
Chant Guru, Guru, Guru, Guru, Guru, O my mind.
ਜਾ ਕੀ ਸੇਵ, ਸਿਵ ਸਿਧ ਸਾਧਿਕ. ਸੁਰ ਅਸੁਰ ਗਣ; ਤਰਹਿ ਤੇਤੀਸ, ਗੁਰ ਬਚਨ ਸੁਣਿ ਕੰਨ ਰੇ ॥
jaa kee sev, siv sidh saadhik. sur asur gan; tareh tetees, gur bachan sun kan re |
Punjabi
ਐਸੇ ਹਨ ਗੁਰੂ ਜੀ, ਜਿਨ੍ਹਾਂ ਦੀ ਘਾਲ ਕਮਾ ਅਤੇ ਆਪਣੇ ਕੰਨਾਂ ਨਾਲ ਜਿਨ੍ਹਾਂ ਦੀ ਬਾਣੀ ਸ੍ਰਵਣ ਕਰ, ਸ਼ਿਵਜੀ, ਕਰਾਮਾਤੀ ਪੁਰਸ਼, ਅਭਿਆਸੀ, ਫ਼ਰਿਸ਼ਤੇ, ਰਾਖਸ਼ ਦੇਵਤਿਆਂ ਦੇ ਸੇਵਕ ਅਤੇ ਤੇਤੀ ਕ੍ਰੋੜ ਦੇਵਤੇ ਪਾਰ ਉਤਰ ਗਏ ਹਨ।
English
Serving Him, Shiva and the Siddhas, the angels and demons and servants of the gods, and the thrity-three million gods cross over, listening to the Word of the Guru's Teachings.
ਫੁਨਿ. ਤਰਹਿ ਤੇ ਸੰਤ ਹਿਤ, ਭਗਤ ਗੁਰੁ ਗੁਰੁ ਕਰਹਿ; ਤਰਿਓ ਪ੍ਰਹਲਾਦੁ, ਗੁਰ ਮਿਲਤ ਮੁਨਿ ਜੰਨ ਰੇ ॥
fun. tareh te sant hit, bhagat gur gur kareh; tario prahalaad, gur milat mun jan re |
Punjabi
ਅਤੇ ਉਹ ਸਾਧੂ ਅਤੇ ਪਿਆਰੇ ਅਨੁਰਾਗੀ ਜੋ ਗੁਰਾਂ ਦੇ ਨਾਮ ਨੂੰ ਉਚਾਰਨ ਕਰਦੇ ਹਨ, ਮੁਕਤ ਥੀ ਵੰਞਦੇ ਹਨ। ਖਾਮੋਸ਼ ਰਿਸ਼ੀ, ਨਾਰਦ ਨਾਲ ਮਿਲ ਕੇ ਪ੍ਰਹਿਲਾਦ ਭੀ ਪਾਰ ਉਤਰ ਗਿਆ ਸੀ।
English
And, the Saints and loving devotees are carried across, chanting Guru, Guru. Prahlaad and the silent sages met the Guru, and were carried across.
ਤਰਹਿ ਨਾਰਦਾਦਿ ਸਨਕਾਦਿ, ਹਰਿ ਗੁਰਮੁਖਹਿ ਤਰਹਿ; ਇਕ ਨਾਮ ਲਗਿ, ਤਜਹੁ ਰਸ ਅੰਨ ਰੇ ॥
tareh naaradaad sanakaad, har guramukheh tareh; ik naam lag, tajahu ras an re |
Punjabi
ਹੋਰ ਸੁਆਦ ਨੂੰ ਛਡ ਅਤੇ ਇਕ ਨਾਮ ਨਾਲ ਜੁੜ, ਨਾਰਦ ਵਰਗੇ ਸਨਕ ਆਦਿਕ ਅਤੇ ਰੱਬ ਦੇ ਹੋਰ ਲੇਕ ਬੰਦੇ ਤਰ ਅਤੇ ਪਾਰ ਉਤਰ ਗਏ ਹਨ।
English
Naarad and Sanak and those men of God who became Gurmukh were carried across; attached to the One Name, they abandoned other tastes and pleasures, and were carried across.
ਦਾਸੁ ਬੇਨਤਿ ਕਹੈ. ਨਾਮੁ ਗੁਰਮੁਖਿ ਲਹੈ; ਗੁਰੂ ਗੁਰੁ ਗੁਰੂ ਗੁਰੁ. ਗੁਰੂ ਜਪੁ ਮੰਨ ਰੇ ॥੪॥੧੬॥੨੯॥
daas benat kahai. naam guramukh lahai; guroo gur guroo gur. guroo jap man re |4|16|29|
Punjabi
ਦਾਸ, ਭੱਟ, ਬੇਨਤੀ ਕਰਦਾ ਹੈ, ਗੁਰਾਂ ਦੀ ਦਇਆ ਦੁਆਰਾ, ਨਾਮ ਪਰਾਪਤ ਹੁੰਦਾ ਹੈ, ਇਸ ਲਈ ਤੂੰ ਗੁਰਦੇਵ, ਵਿiਾਲ ਗੁਰਦੇਵ ਅਤੇ ਪਰਮ ਵਿiਾਲ ਗੁਰਦੇਵ ਜੀ ਦੇ ਨਾਮ ਦਾ ਉਚਾਰਨ ਕਰ, ਹੇ ਮੇਰੀ ਜਿੰਦੜੀਏ!
English
This is the prayer of the Lord's humble slave: the Gurmukh obtains the Naam, the Name of the Lord, chanting Guru, Guru, Guru, Guru, Guru, O my mind. ||4||16||29||
ਸਿਰੀ ਗੁਰੂ ਸਾਹਿਬੁ, ਸਭ ਊਪਰਿ ॥
siree guroo saahib, sabh aoopar |
Punjabi
ਮਹਾਰਾਜ ਵਡੇ ਗੁਰਾਂ ਨੇ ਸਾਰਿਆਂ ਉਤੇ ਆਪਣੀ ਮਿਹਰ ਧਾਰੀ ਹੈ;
English
The Great, Supreme Guru showered His Mercy upon all;
ਕਰੀ ਕ੍ਰਿਪਾ; ਸਤਜੁਗਿ ਜਿਨਿ ਧ੍ਰੂ ਪਰਿ ॥
karee kripaa; satajug jin dhraoo par |
Punjabi
ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਨੇ ਸੁਨਹਿਰੀ ਯੁਗ ਅੰਦਰ ਧਰੂ ਨੂੰ ਵਰੋਸਾਇਆ ਸੀ।
English
in the Golden Age of Sat Yuga, He blessed Dhroo.
ਸ੍ਰੀ ਪ੍ਰਹਲਾਦ ਭਗਤ ਉਧਰੀਅੰ ॥
sree prahalaad bhagat udhareean |
Punjabi
ਪੂਜਨੀਯ ਗੁਰਾਂ ਨੇ ਸੰਤ ਪ੍ਰਹਿਲਾਦ ਦੀ ਕਲਿਆਣ ਕਰ ਦਿੱਤੀ,
English
He saved the devotee Prahlaad,
ਹਸ੍ਤ ਕਮਲ; ਮਾਥੇ ਪਰ ਧਰੀਅੰ ॥
hast kamal; maathe par dhareean |
Punjabi
ਉਸ ਦੇ ਮੱਥੇ ਉਤੇ ਆਪਣਾ ਕੰਵਲ ਹੱਥ ਧਰ ਕੇ।
English
placing the Lotus of His Hand upon his forehead.
ਅਲਖ ਰੂਪ; ਜੀਅ ਲਖੵਾ. ਨ ਜਾਈ ॥
alakh roop; jeea lakhayaa. na jaaee |
Punjabi
ਸੁਆਦ ਦੇ ਅਦ੍ਰਿਸ਼ਟ ਸਰੂਪ ਨੂੰ ਜੀਵ ਦੇਖ ਨਹੀਂ ਸਕਦਾ।
English
The Unseen Form of the Lord cannot be seen.
ਸਾਧਿਕ ਸਿਧ ਸਗਲ ਸਰਣਾਈ ॥
saadhik sidh sagal saranaaee |
Punjabi
ਅਭਿਆਸੀ ਅਤੇ ਪੂਰਨ ਪੁਰਸ਼ ਸਾਰੇ ਪ੍ਰਭੂ ਦੀ ਪਨਾਹ ਲੋੜਦੇ ਹਨ।
English
The Siddhas and seekers all seek His Sanctuary.
ਗੁਰ ਕੇ ਬਚਨ; ਸਤਿ ਜੀਅ ਧਾਰਹੁ ॥
gur ke bachan; sat jeea dhaarahu |
Punjabi
ਸੱਚੇ ਹਨ ਗੁਰਾਂ ਦੇ ਬਚਨ ਬਿਲਾਸ। ਤੂੰ ਉਨ੍ਹਾਂ ਨੂੰ ਆਪਣੇ ਰਿਦੇ ਅੰਦਰ ਟਿਕਾ।
English
True are the Words of the Guru's teachings. Enshrine them in your soul.
ਮਾਣਸ ਜਨਮੁ ਦੇਹ ਨਿਸ੍ਤਾਰਹੁ ॥
maanas janam deh nistaarahu |
Punjabi
ਇਸ ਤਰ੍ਹਾਂ ਤੂੰ ਆਪਣੇ ਮੁਨੁਸ਼ੀ ਜੀਵਨ ਅਤੇ ਸਰੀਰ ਨੂੰ ਸਫਲ ਕਰ ਲੈ।
English
Emancipate your body, and redeem this human incarnation.
ਗੁਰੁ ਜਹਾਜੁ. ਖੇਵਟੁ ਗੁਰੂ; ਗੁਰ ਬਿਨੁ ਤਰਿਆ. ਨ ਕੋਇ ॥
gur jahaaj. khevatt guroo; gur bin tariaa. na koe |
Punjabi
ਗੁਰੂ ਜੀ ਬੋਹਥੇ ਹਨ ਅਤੇ ਗੁਰੂ ਜੀ ਹੀ ਮਲਾਹ। ਗੁਰਾਂ ਦੇ ਬਗੇਰ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ।
English
The Guru is the Boat, and the Guru is the Boatman. Without the Guru, no one can cross over.
ਗੁਰ ਪ੍ਰਸਾਦਿ ਪ੍ਰਭੁ ਪਾਈਐ; ਗੁਰ ਬਿਨੁ ਮੁਕਤਿ. ਨ ਹੋਇ ॥
gur prasaad prabh paaeeai; gur bin mukat. na hoe |
Punjabi
ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ। ਗੁਰਾਂ ਦੇ ਬਗੈਰ ਕਿਸੇ ਦੀ ਭੀ ਕਲਿਆਣ ਨਹੀਂ ਹੁੰਦੀ।
English
By Guru's Grace, God is obtained. Without the Guru, no one is liberated.
ਗੁਰੁ ਨਾਨਕੁ; ਨਿਕਟਿ ਬਸੈ ਬਨਵਾਰੀ ॥
gur naanak; nikatt basai banavaaree |
Punjabi
ਗੁਰੂ ਨਾਨਕ ਜੀ ਸਿਰਜਣਹਾਰ ਦੇ ਨੇੜੇ ਵਸਦੇ ਹਨ।
English
Guru Nanak dwells near the Creator Lord.
ਤਿਨਿ ਲਹਣਾ ਥਾਪਿ; ਜੋਤਿ ਜਗਿ ਧਾਰੀ ॥
tin lahanaa thaap; jot jag dhaaree |
Punjabi
ਲਹਿਣੇ ਨੂੰ ਗੁਰੂ ਅਸਥਾਪਨ ਕਰ, ਉਨ੍ਹਾਂ ਨੇ ਆਪਣਾ ਪ੍ਰਕਾਸ਼ ਜਗਤ ਅੰਦਰ ਟਿਕਾ ਦਿੱਤਾ।
English
He established Lehnaa as Guru, and enshrined His Light in the world.
ਲਹਣੈ. ਪੰਥੁ ਧਰਮ ਕਾ ਕੀਆ ॥
lahanai. panth dharam kaa keea |
Punjabi
ਲਹਿਣੇ ਨੇ ਸਚਾਈ ਦੇ ਮਾਰਗ ਨੂੰ ਪ੍ਰਚਲਤ ਕੀਤਾ,
English
Lehnaa established the path of righteousness and Dharma,
ਅਮਰਦਾਸ ਭਲੇ ਕਉ; ਦੀਆ ॥
amaradaas bhale kau; deea |
Punjabi
ਜਿਹੜਾ ਕਿ ਉਸ ਨੇ ਅਮਰਦਾਸ, ਭੱਲਿਆ ਦੀ ਸੰਤਾਨ ਨੂੰ ਦੇ ਦਿੱਤਾ।
English
which He passed on to Guru Amar Daas, of the Bhalla dynasty.
ਤਿਨਿ ਸ੍ਰੀ ਰਾਮਦਾਸੁ ਸੋਢੀ; ਥਿਰੁ ਥਪੵਉ ॥
tin sree raamadaas sodtee; thir thapyau |
Punjabi
ਉਨ੍ਹਾ ਨੇ ਫਿਰ ਸੋਢੀਆਂ ਦੇ ਮਹਾਰਾਜ ਰਾਮਦਾਸ ਜੀ ਨੂੰ ਪੱਕੇ ਤੌਰ ਤੇ ਅਸਕਾਪਨ ਕਰ ਦਿਤਾ।
English
Then, He firmly established the Great Raam Daas of the Sodhi dynasty.
ਹਰਿ ਕਾ ਨਾਮੁ; ਅਖੈ ਨਿਧਿ ਅਪੵਉ ॥
har kaa naam; akhai nidh apyau |
Punjabi
ਉਨ੍ਹਾਂ ਨੇ ਗੁਰੂ ਰਾਮਦਾਸ ਨੂੰ ਲਾ-ਨਾਸ ਹੋਣ ਵਾਲਾ ਨਾਮ ਦਾ ਖ਼ਜ਼ਾਨਾ ਅਰਪਨ ਕਰ ਦਿਤਾ।
English
He was blessed with the inexhaustible treasure of the Lord's Name.
ਅਪੵਉ ਹਰਿ ਨਾਮੁ. ਅਖੈ ਨਿਧਿ; ਚਹੁ ਜੁਗਿ ਗੁਰ ਸੇਵਾ ਕਰਿ, ਫਲੁ ਲਹੀਅੰ ॥
apyau har naam. akhai nidh; chahu jug gur sevaa kar, fal laheean |
Punjabi
ਉਨ੍ਹਾਂ ਨੇ ਗੁਰੂ ਰਾਮਦਾਸ ਨੂੰ ਹਰੀ ਦੇ ਨਾਮ ਦਾ ਖ਼ਜ਼ਾਨਾ ਅਰਪਨ ਕੀਤਾ, ਜੋ ਚੋਹਾਂ ਹੀ ਯੁਗਾਂ ਅੰਦਰ ਅਮੁਕ ਹੈ। ਗੁਰਾਂ ਦੀ ਘਾਲ ਦੁਆਰਾ, ਗੁਰੂ ਰਾਮਦਾਸ ਜੀ ਨੂੰ ਇਹ ਮੇਵਾ ਪਰਾਪਤ ਹੋਇਆ।
English
He was blessed with the treasure of the Lord's Name; throughout the four ages, it is inexhaustible. Serving the Guru, He received His reward.
ਬੰਦਹਿ ਜੋ ਚਰਣ ਸਰਣਿ. ਸੁਖੁ ਪਾਵਹਿ; ਪਰਮਾਨੰਦ ਗੁਰਮੁਖਿ ਕਹੀਅੰ ॥
bandeh jo charan saran. sukh paaveh; paramaanand guramukh kaheean |
Punjabi
ਜਿਹੜੇ ਗੁਰਾਂ ਦੇ ਪੈਰਾਂ ਨੂੰ ਬੰਦਨਾ ਕਰਦੇ ਅਤੇ ਉਨ੍ਹਾਂ ਦੀ ਸ਼ਰਣਾਗਤ ਲੈਂਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਮਹਾਨ ਪਰਸੰਨ ਗੁਰੂ-ਅਨੁਸਾਰੀ ਆਖੇ ਜਾਂਦੇ ਹਨ।
English
Those who bow at His Feet and seek His Sanctuary, are blessed with peace; those Gurmukhs are blessed with supreme bliss.
ਪਰਤਖਿ ਦੇਹ. ਪਾਰਬ੍ਰਹਮੁ ਸੁਆਮੀ; ਆਦਿ ਰੂਪਿ ਪੋਖਣ ਭਰਣੰ ॥
paratakh deh. paarabraham suaamee; aad roop pokhan bharanan |
Punjabi
ਗੁਰਾਂ ਦਾ ਸਰੀਰ ਪ੍ਰਗਟ ਹੀ ਪਰਾ-ਪੂਰਬਲੇ ਪਰਮ ਪ੍ਰਭੂ ਮਾਲਕ ਦਾ ਸਰੂਪ ਹੈ, ਜੋ ਸਾਰਿਆਂ ਨੂੰ ਪਾਲਦਾ ਪੋਸਦਾ ਅਤੇ ਪਰੀਪੂਰਨ ਕਰਦਾ ਹੈ।
English
The Guru's Body is the Embodiment of the Supreme Lord God, our Lord and Master, the Form of the Primal Being, who nourishes and cherishes all.
ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੧॥
satigur gur sev. alakh gat jaa kee; sree raamadaas taaran taranan |1|
Punjabi
ਤੂੰ ਵਡੇ ਸਚੇ ਗੁਰਾਂ ਦੀ ਘਾਲ ਕਮਾ, ਖੋਜ-ਰਹਿਤ ਹਨ ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ।
English
So serve the Guru, the True Guru; His ways and means are inscrutable. The Great Guru Raam Daas is the Boat to carry us across. ||1||
ਜਿਹ ਅੰਮ੍ਰਿਤ ਬਚਨ ਬਾਣੀ; ਸਾਧੂ ਜਨ ਜਪਹਿ. ਕਰਿ ਬਿਚਿਤਿ ਚਾਓ ॥
jih amrit bachan baanee; saadhoo jan japeh. kar bichit chaao |
Punjabi
ਜਿਨ੍ਹਾਂ ਦੇ ਅੰਮ੍ਰਿਤਮਈ ਸ਼ਬਦਾਂ ਅਤੇ ਗੁਰਬਾਣੀ ਨੂੰ ਸੰਤ-ਸਰੂਪ ਪੁਰਸ਼ ਉਚਾਰਦੇ ਹਨ, ਆਪਣੇ ਮਨ ਵਿੱਚ ਉਮੰਗ ਨਾਲ।
English
The Holy people chant the Ambrosial Words of His Bani with delight in their minds.
ਆਨੰਦੁ ਨਿਤ ਮੰਗਲੁ; ਗੁਰ ਦਰਸਨੁ ਸਫਲੁ ਸੰਸਾਰਿ ॥
aanand nit mangal; gur darasan safal sansaar |
Punjabi
ਇਸ ਜਹਾਨ ਵਿੱਚ ਫਲਦਾਇਕ ਹੈ ਦੀਦਾਰ ਉਨ੍ਹਾਂ ਗੁਰਾਂ ਦਾ ਜੋ ਸਦੀਵੀ ਪਰਸੰਨਤਾ ਅਤੇ ਖੁਸ਼ੀ ਦੇ ਹਲਕਾਰੇ ਹਨ।
English
The Blessed Vision of the Guru's Darshan is fruitful and rewarding in this world; it brings lasting bliss and joy.
ਸੰਸਾਰਿ ਸਫਲੁ. ਗੰਗਾ ਗੁਰ ਦਰਸਨੁ; ਪਰਸਨ ਪਰਮ ਪਵਿਤ੍ਰ ਗਤੇ ॥
sansaar safal. gangaa gur darasan; parasan param pavitr gate |
Punjabi
ਆਖਦਾ ਹੈ ਗੰਗਾ, ਭੱਟ, ਅਮੋਘ ਹੈ ਗੁਰਾਂ ਦਾ ਦੀਦਾਰ ਇਸ ਜਹਾਨ ਵਿੱਚ। ਉਨ੍ਹਾਂ ਨਾਲ ਮਿਲਣ ਦੁਆਰਾ ਜੀਵ ਨੂੰ ਪਾਵਨ-ਪੁਨੀਤਾ ਮਹਾਨ ਪਦਵੀ ਪ੍ਰਾਪਤ ਹੋ ਜਾਂਦੀ ਹੈ।
English
The Guru's Darshan is fruitful and rewarding in this world, like the Ganges. Meeting Him, the supreme sacred status is obtained.
ਜੀਤਹਿ ਜਮ ਲੋਕੁ. ਪਤਿਤ ਜੇ ਪ੍ਰਾਣੀ; ਹਰਿ ਜਨ ਸਿਵ ਗੁਰ ਗੵਾਨਿ ਰਤੇ ॥
jeeteh jam lok. patit je praanee; har jan siv gur gayaan rate |
Punjabi
ਪਾਂਬਰ ਪੁਰਸ਼, ਜੋ ਗੁਰੂ ਪ੍ਰਮੇਸ਼ਰ ਦੀ ਗਿਆਤ ਨਾਲ ਰੰਗੀਜੇ ਹਨ, ਉਹ ਸੁਆਮੀ ਦੇ ਸੰਤ ਥੀ ਵੰਞਦੇ ਹਨ ਅਤੇ ਮੌਤ ਦੇ ਮੰਡਲ ਨੂੰ ਫਤਹ ਕਰ ਲੈਂਦੇ ਹਨ।
English
Even sinful people conquer the realm of Death, if they become the Lord's humble servants, and are imbued with the Guru's spiritual wisdom.
ਰਘੁਬੰਸਿ ਤਿਲਕੁ ਸੁੰਦਰੁ, ਦਸਰਥ ਘਰਿ; ਮੁਨਿ ਬੰਛਹਿ ਜਾ ਕੀ ਸਰਣੰ ॥
raghubans tilak sundar, dasarath ghar; mun banchheh jaa kee saranan |
Punjabi
ਰਾਘਵਾਂ ਦੀ ਵੰਸ਼ ਦੇ ਦਸਰਥ ਦੇ ਗ੍ਰਹਿ ਅੰਦਰ ਸ਼੍ਰੋਮਣੀ ਅਤੇ ਸੋਹਣੇ ਰਾਮ ਚੰਦ੍ਰ ਦੀ ਮਾਨੰਦ ਗੁਰੂ ਜੀ ਪ੍ਰਸਿਧ ਹਨ। ਐਹੋ ਜੇਹੇ ਹਨ ਗੁਰੂ ਜੀ ਜਿਨ੍ਹਾਂ ਦੀ ਸਰਣਾਗਤ ਮੁਨੀਸ਼ਰ ਭੀ ਲੋੜਦੇ ਹਨ।
English
He is certified, like the handsome Ram Chander in the house of Dasrath of the Raghwa dynasty. Even the silent sages seek His Sanctuary.