Ang 1402
ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੨॥
satigur gur sev. alakh gat jaa kee; sree raamadaas taaran taranan |2|
Punjabi
ਤੂੰ ਵਡੇ ਸਚੇ ਗੁਰਾਂ ਦੀ ਘਾਲ ਕਮਾ, ਖੋਜ-ਰਹਿਤ ਹਨ, ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮ ਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ।
English
So serve the Guru, the True Guru; His ways and means are inscrutable. The Great Guru Raam Daas is the Boat to carry us across. ||2||
ਸੰਸਾਰੁ ਅਗਮ ਸਾਗਰੁ; ਤੁਲਹਾ ਹਰਿ ਨਾਮੁ, ਗੁਰੂ ਮੁਖਿ ਪਾਯਾ ॥
sansaar agam saagar; tulahaa har naam, guroo mukh paayaa |
Punjabi
ਬੇਥਾਹ ਜਗਤ ਸਮੁੰਦਰ ਨੂੰ ਪਾਰ ਕਰਨ ਲਈ ਵਾਹਿਗੁਰੂ ਦੇ ਨਾਮ ਦਾ ਤੁਲਹੜਾ, ਮੈਂ ਮੁਖੀ ਗੁਰਾਂ ਪਾਸੋ ਪ੍ਰਾਪਤ ਕੀਤਾ ਹੈ।
English
The Name of the Lord, from the Mouth of the Guru, is the Raft to cross over the unfathomable world-ocean.
ਜਗਿ ਜਨਮ ਮਰਣੁ ਭਗਾ; ਇਹ ਆਈ ਹੀਐ ਪਰਤੀਤਿ ॥
jag janam maran bhagaa; ih aaee heeai parateet |
Punjabi
ਜਿਸ ਕਿਸੇ ਦੇ ਮਨ ਅੰਦਰ ਇਸ ਤਰ੍ਹਾਂ ਯਕੀਨ ਆ ਜਾਂਦਾ ਹੈ, ਭਜ ਜਾਂਦੇ ਹਨ ਉਸ ਦੇ ਆਉਣੇ ਤੇ ਜਾਣੇ ਇਸ ਸੰਸਾਰ ਅੰਦਰ।
English
The cycle of birth and death in this world is ended for those who have this faith in their hearts.
ਪਰਤੀਤਿ ਹੀਐ ਆਈ. ਜਿਨ ਜਨ ਕੈ; ਤਿਨੑ ਕਉ ਪਦਵੀ ਉਚ ਭਈ ॥
parateet heeai aaee. jin jan kai; tina kau padavee uch bhee |
Punjabi
ਜਿਨ੍ਹਾਂ ਪੁਰਸ਼ਾਂ ਦੇ ਮਨ ਵਿੱਚ ਐਸਾ ਯਕੀਨ ਆ ਜਾਂਦਾ ਹੈ, ਅਵੱਸ਼ ਹੀ ਉਚਾ ਥੀ ਵੰਞਦਾ ਹੈ ਉਨ੍ਹਾਂ ਦਾ ਮਰਤਬਾ।
English
Those humble beings who have this faith in their hearts, are awarded the highest status.
ਤਜਿ ਮਾਇਆ ਮੋਹੁ ਲੋਭੁ ਅਰੁ ਲਾਲਚੁ; ਕਾਮ ਕ੍ਰੋਧ ਕੀ ਬ੍ਰਿਥਾ ਗਈ ॥
taj maaeaa mohu lobh ar laalach; kaam krodh kee brithaa gee |
Punjabi
ਉਹ ਮੋਹਣੀ ਦੀ ਮਮਤਾ, ਤਮ੍ਹਾਂ ਅਤੇ ਹਿਰਸਾ ਨੂੰ ਛਡ ਦਿੰਦੇ ਹਨ ਅਤੇ ਕਾਮ-ਚੇਸ਼ਟਾ ਤੇ ਗੁੱਸੇ ਦੀ ਪੀੜ ਤੋਂ ਖਲਾਸੀ ਪਾ ਜਾਂਦੇ ਹਨ।
English
They forsake Maya, emotional attachment and greed; they are rid of the frustrations of possessiveness, sexual desire and anger.
ਅਵਲੋਕੵਾ ਬ੍ਰਹਮੁ. ਭਰਮੁ ਸਭੁ ਛੁਟਕੵਾ; ਦਿਬੵ ਦ੍ਰਿਸ੍ਟਿ. ਕਾਰਣ ਕਰਣੰ ॥
avalokayaa braham. bharam sabh chhuttakayaa; dibay drisatt. kaaran karanan |
Punjabi
ਉਹ ਗਾਇਬਦਾਨ ਦ੍ਰਿਸ਼ਟੀ ਨਾਲ ਦੀ ਦਾਤ ਦੁਵਾਰਾ ਕੰਮਾਂ ਦੇ ਕਰਨ ਵਾਲੇ ਆਪਣੇ ਸੁਆਮੀ ਨੂੰ ਵੇਖਦੇ ਹਨ ਅਤੇ ਉਨ੍ਹਾਂ ਦੇ ਸਾਰੇ ਸੰਦੇਹ ਨਵਿਰਤ ਹੋ ਜਾਂਦੇ ਹਨ।
English
They are blessed with the Inner Vision to see God, the Cause of causes, and all their doubts are dispelled.
ਸਤਿਗੁਰੁ ਗੁਰੁ ਸੇਵਿ, ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੩॥
satigur gur sev, alakh gat jaa kee; sree raamadaas taaran taranan |3|
Punjabi
ਤੂੰ ਵਿਸ਼ਾਲ ਸਚੇ ਗੁਰਾਂ ਦੀ ਘਾਲ ਕਮਾ, ਅਗਾਧ ਹੈ ਜਿਨ੍ਹਾਂ ਦੀ ਅਦਭੁਤ ਅਵਸਕਾ। ਪੂਜਨੀਯ ਗੁਰੂ ਰਾਮਦਾਸ ਜੀ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ ਇਕ ਜਹਾਜ ਹਨ।
English
So serve the Guru, the True Guru; His ways and means are inscrutable. The Great Guru Raam Daas is the Boat to carry us across. ||3||
ਪਰਤਾਪੁ ਸਦਾ ਗੁਰ ਕਾ, ਘਟਿ ਘਟਿ; ਪਰਗਾਸੁ ਭਯਾ ਜਸੁ ਜਨ ਕੈ ॥
parataap sadaa gur kaa, ghatt ghatt; paragaas bhayaa jas jan kai |
Punjabi
ਗੁਰਦੇਵ ਜੀ ਦੀ ਵਡਿਆਈ ਸਾਰਿਆਂ ਦਿਲਾਂ ਅੰਦਰ ਸਦੀਵ ਹੀ ਪਰਗਟ ਹੈ। ਗੁਰਾਂ ਦੇ ਸੇਵਕ ਉਨ੍ਹਾਂ ਦੀ ਮਹਿਮਾ ਗਾਹਿਨ ਕਰਦੇ ਹਨ।
English
The Glorious Greatness of the Guru is manifest forever in each and every heart. His humble servants sing His Praises.
ਇਕਿ ਪੜਹਿ ਸੁਣਹਿ ਗਾਵਹਿ; ਪਰਭਾਤਿਹਿ ਕਰਹਿ ਇਸ੍ਨਾਨੁ ॥
eik parreh suneh gaaveh; parabhaatihi kareh isanaan |
Punjabi
ਸੁਭਾ ਸਵੇਰੇ ਨ੍ਹਾਂ ਧੋ ਕੇ ਕਈ ਉਨ੍ਹਾਂ ਦਾ ਜਸ ਪੜ੍ਹਦੇ, ਸ੍ਰਵਣ ਕਰਦੇ ਅਤੇ ਗਾਉਂਦੇ ਹਨ।
English
Some read and listen and sing of Him, taking their cleansing bath in the early hours of the morning before the dawn.
ਇਸ੍ਨਾਨੁ ਕਰਹਿ ਪਰਭਾਤਿ, ਸੁਧ ਮਨਿ; ਗੁਰ ਪੂਜਾ. ਬਿਧਿ ਸਹਿਤ ਕਰੰ ॥
eisanaan kareh parabhaat, sudh man; gur poojaa. bidh sahit karan |
Punjabi
ਪ੍ਰਾਤਹਕਾਲ ਮਜਨ ਕਰਕੇ ਉਹ ਲਿਰਮਲ ਚਿੱਤ ਨਾਲ ਅਤੇ ਸਨਮਾਨਮਈ ਤਰੀਕੇ ਸਹਿਤ ਗੁਰਾਂ ਦੀ ਉਪਾਸ਼ਨਾ ਕਰਦੇ ਹਨ।
English
After their cleansing bath in the hours before the dawn, they worship the Guru with their minds pure and clear.
ਕੰਚਨੁ ਤਨੁ ਹੋਇ ਪਰਸਿ ਪਾਰਸ ਕਉ; ਜੋਤਿ ਸਰੂਪੀ ਧੵਾਨੁ ਧਰੰ ॥
kanchan tan hoe paras paaras kau; jot saroopee dhayaan dharan |
Punjabi
ਰਸਾਇਣ ਨਾਲ ਛੁਹ ਕੇ ਉਨ੍ਹਾਂ ਦਾ ਸਰੀਰ ਸੋਨਾ ਹੋ ਗਿਆ ਹੈ ਅਤੇ ਉਹ ਆਪਣੀ ਬਿਰਤੀ ਪ੍ਰਕਾਸ਼ ਦੇ ਪੁੰਜ ਵਾਹਿਗੁਰੂ ਨਾਲ ਜੋੜਦੇ ਹਨ।
English
Touching the Philosopher's Stone, their bodies are transformed into gold. They focus their meditation on the Embodiment of Divine Light.
ਜਗਜੀਵਨੁ ਜਗੰਨਾਥੁ, ਜਲ ਥਲ ਮਹਿ ਰਹਿਆ ਪੂਰਿ; ਬਹੁ ਬਿਧਿ ਬਰਨੰ ॥
jagajeevan jaganaath, jal thal meh rahiaa poor; bahu bidh baranan |
Punjabi
ਜਗਤ ਦੀ ਜਿੰਦ-ਜਾਨ ਅਤੇ ਆਲਮ ਦਾ ਸੁਆਮੀ ਵਾਹਿਗੁਰੂ ਪਾਣੀ ਅਤੇ ਸੁੱਕੀ ਧਰਤੀ ਅੰਦਰ ਪਰੀਪੂਰਨ ਹੋ ਰਿਹਾ ਹੈ ਅਤੇ ਗੁਰੂ ਜੀ ਉਸ ਨੂੰ ਅਨੇਕਾਂ ਤਰੀਕਿਆਂ ਨਾਲ ਵਰਨਣ ਕਰਦੇ ਹਨ।
English
The Master of the Universe, the very Life of the World pervades the sea and the land, manifesting Himself in myriads of ways.
ਸਤਿਗੁਰੁ ਗੁਰੁ ਸੇਵਿ. ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ ॥੪॥
satigur gur sev. alakh gat jaa kee; sree raamadaas taaran taranan |4|
Punjabi
ਤੂੰ ਵਿਸ਼ਾਲ ਸਚੇ ਗੁਰਾਂ ਦੀ ਟਹਿਲ ਕਮਾ, ਖੋਜ ਰਹਿਤ ਹਨ ਜਿਨ੍ਹਾਂ ਦੇ ਈਸ਼ਵਰੀ ਕਰਤਬ। ਮਹਾਰਾਜ ਰਾਮਦਾਸ ਜੀ ਪਾਰ ਹੋਣ ਲਈ ਇਕ ਜਹਾਜ ਹਨ।
English
So serve the Guru, the True Guru; His ways and means are inscrutable. The Great Guru Raam Daas is the Boat to carry us across. ||4||
ਜਿਨਹੁ. ਬਾਤ ਨਿਸ੍ਚਲ ਧ੍ਰੂਅ ਜਾਨੀ; ਤੇਈ ਜੀਵ. ਕਾਲ ਤੇ ਬਚਾ ॥
jinahu. baat nischal dhraooa jaanee; teee jeev. kaal te bachaa |
Punjabi
ਜੋ ਸਦੀਵੀ ਸੁਆਮੀ ਦੇ ਈਸ਼ਵਰੀ ਭਾਸ਼ਨਾ ਨੂੰ ਧੁਰੂ ਜੀ ਤਰ੍ਹਾਂ ਅਨੁਭਵ ਕਰ ਲੈਂਦੇ ਹਨ ਉਹ ਬੰਦੇ ਨੀਚ ਮੋਤੇ ਮਰਣ ਤੋਂ ਬਚ ਜਾਂਦੇ ਹਨ।
English
Those who realize the Eternal, Unchanging Word of God, like Dhroo, are immune to death.
ਤਿਨੑ ਤਰਿਓ ਸਮੁਦ੍ਰੁ ਰੁਦ੍ਰੁ, ਖਿਨ ਇਕ ਮਹਿ; ਜਲਹਰ ਬਿੰਬ, ਜੁਗਤਿ ਜਗੁ ਰਚਾ ॥
tina tario samudru rudru, khin ik meh; jalahar binb, jugat jag rachaa |
Punjabi
ਉਹ ਭਿਆਨਕ ਸੰਸਾਰ ਸਾਗਰ ਨੂੰ ਇਕ ਮੁਹਤ ਵਿੱਚ ਪਾਰ ਕਰ ਜਾਂਦੇ ਹਨ। ਵਾਹਿਗੁਰੂ ਨੇ ਪਾਣੀ ਦੇ ਇਕ ਬੁਲਬੁਲੇ ਦੀ ਮਾਨੰਦ ਸੰਸਾਰ ਸਾਜਿਆ ਹੈ।
English
They cross over the terrifying world-ocean in an instant; the Lord created the world like a bubble of water.
ਕੁੰਡਲਨੀ ਸੁਰਝੀ, ਸਤਸੰਗਤਿ; ਪਰਮਾਨੰਦ ਗੁਰੂ ਮੁਖਿ ਮਚਾ ॥
kunddalanee surajhee, satasangat; paramaanand guroo mukh machaa |
Punjabi
ਸਾਧ ਸੰਗਤ ਕਰਨ ਦੁਆਰਾ, ਉਨ੍ਹਾਂ ਦੇ ਮਨ ਦੀ ਗੁੰਝਲ ਖੁਲ੍ਹ ਜਾਂਦੀ ਹੈ ਅਤੇ ਮੁਖੀ ਗੁਰਾਂ ਦੇ ਰਾਹੀਂ ਉਹ ਮਹਾਨ ਪਰਸੰਨਤਾ ਦੇ ਸੁਆਮੀ ਨੂੰ ਮਾਣਦੇ ਹਨ।
English
The Kundalini rises in the Sat Sangat, the True Congregation; through the Word of the Guru, they enjoy the Lord of Supreme Bliss.
ਸਿਰੀ ਗੁਰੂ ਸਾਹਿਬੁ ਸਭ ਊਪਰਿ; ਮਨ ਬਚ ਕ੍ਰੰਮ ਸੇਵੀਐ ਸਚਾ ॥੫॥
siree guroo saahib sabh aoopar; man bach kram seveeai sachaa |5|
Punjabi
ਪੂਜਯ ਵਿਸ਼ਾਲ ਗੁਰੂ ਜੀ ਸਾਰਿਆਂ ਦੇ ਸ਼੍ਰੋਮਣੀ ਹਨ, ਇਸ ਲਈ ਤੂੰ ਆਪਣੇ ਖਿਆਲ, ਬਚਨ ਅਤੇ ਅਮਲ ਦੁਆਰਾ ਸੱਚੇ ਗੁਰਾਂ ਦੀ ਘਾਲ ਕਮਾ।
English
The Supreme Guru is the Lord and Master over all; so serve the True Guru, in thought, word and deed. ||5||
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ; ਵਾਹਿ ਜੀਉ ॥
vaahiguroo vaahiguroo vaahiguroo; vaeh jeeo |
Punjabi
ਅਦਭੁਤ ਸੁੰਦਰ ਅਤੇ ਧੰਨ ਹੈ ਤੂੰ ਹੇ ਗੁਰੂ-ਪ੍ਰਮੇਸ਼ਰ!
English
Waahay Guru, Waahay Guru, Waahay Guru, Waahay Jee-o.
ਕਵਲ ਨੈਨ. ਮਧੁਰ ਬੈਨ, ਕੋਟਿ ਸੈਨ ਸੰਗ ਸੋਭ; ਕਹਤ ਮਾ ਜਸੋਦ ਜਿਸਹਿ, ਦਹੀ ਭਾਤੁ ਖਾਹਿ ਜੀਉ ॥
kaval nain. madhur bain, kott sain sang sobh; kehat maa jasod jiseh, dahee bhaat khaeh jeeo |
Punjabi
ਤੂੰ ਕਮਲ ਵਰਗ ਨੇਤ੍ਰਾਂ ਵਾਲਾ ਹੈ, ਮਿੱਠੇ ਬਚਨ ਬੋਲਦਾ ਹੈ ਅਤੇ ਕ੍ਰੋੜਾ ਹੀ ਫੋਜਾ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ। ਤੂੰ ਉਹ ਵਿਅਕਤੀ ਹੈ, ਜਿਸ ਨੂੰ ਮਾਤਾ ਯਸ਼ੋਦਾ, ਮਠਾ ਤੇ ਚੌਲ ਖਾਣ ਨੂੰ ਆਖਦੀ ਹੈ।
English
You are lotus-eyed, with sweet speech, exalted and embellished with millions of companions. Mother Yashoda invited You as Krishna to eat the sweet rice.
ਦੇਖਿ ਰੂਪੁ. ਅਤਿ ਅਨੂਪੁ, ਮੋਹ ਮਹਾ ਮਗ ਭਈ; ਕਿੰਕਨੀ ਸਬਦ, ਝਨਤਕਾਰ ਖੇਲੁ ਪਾਹਿ ਜੀਉ ॥
dekh roop. at anoop, moh mahaa mag bhee; kinkanee sabad, jhanatakaar khel paeh jeeo |
Punjabi
ਤੇਰੇ ਪਰਮ ਸੁੰਦਰ ਸਰੁਪ ਨੂੰ ਵੇਖ ਤੇ ਜਦ ਤੂੰ ਖੇਡਾਂ ਖੇਡਦਾ ਸੈ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ ਨੂੰ ਸੁਣ ਮਾਤਾ, ਪਿਆਰ ਰਾਹੀਂ ਮਹਾਨ ਮਤਵਾਲੀ ਥੀ ਵੰਞਦੀ ਸੀ।
English
Gazing upon Your supremely beautiful form, and hearing the musical sounds of Your silver bells tinkling, she was intoxicated with delight.
ਕਾਲ ਕਲਮ ਹੁਕਮੁ ਹਾਥਿ, ਕਹਹੁ ਕਉਨੁ ਮੇਟਿ ਸਕੈ; ਈਸੁ ਬੰਮੵੁ ਗੵਾਨੁ ਧੵਾਨੁ, ਧਰਤ ਹੀਐ ਚਾਹਿ ਜੀਉ ॥
kaal kalam hukam haath, kahahu kaun mett sakai; ees bamayu gayaan dhayaan, dharat heeai chaeh jeeo |
Punjabi
ਮੌਤ ਦੀ ਲੇਖਣੀ ਅਤੇ ਫੁਰਮਾਨ ਤੇਰੇ ਹੱਥ ਵਿੱਚ ਹਨ। ਦੰਸੋ ਖਾਂ! ਤੇਰੀ ਰਜਾ ਨੂੰ ਕੌਣ ਮੇਟ ਸਕਦਾ ਹੈ? ਸ਼ਿਵਜੀ ਤੇ ਬ੍ਰਹਮਾ ਤੇਰੀ ਗਿਆਤ ਅਤੇ ਸਿਮਰਨ ਨੂੰ ਆਪਣੇ ਹਿਰਦੇ ਅੰਦਰ ਟਿਕਾਉਣਾ ਚਾਹੁੰਦੇ ਹਨ।
English
Death's pen and command are in Your hands. Tell me, who can erase it? Shiva and Brahma yearn to enshrine Your spiritual wisdom in their hearts.
ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿ ਜੀਉ ॥੧॥੬॥
sat saach sree nivaas, aad purakh sadaa tuhee; vaahiguroo vaahiguroo vaahiguroo, vaeh jeeo |1|6|
Punjabi
ਤੂੰ ਸਦੀਵ ਹੀ ਨਿਆਇਕਾਰੀ, ਸੱਚਾ, ਉਤਕ੍ਰਿਸ਼ਟਤਾ ਦਾ ਟਿਕਾਣਾ ਅਤੇ ਆਦੀ ਪੁਰਸ਼ ਹੈ। ਮੇਰੇ ਅਦਭੁਤ, ਸੁੰਦਰ ਅਤੇ ਪ੍ਰਕਾਸ਼ਵਾਨ ਗੁਰੂ ਜੀ, ਤੂੰ ਉਪਮਾ ਅਤੇ ਸਨਮਾਨ ਦੇ ਯੋਗ ਹੈ।
English
You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||1||6||
ਰਾਮ ਨਾਮ ਪਰਮ ਧਾਮ, ਸੁਧ ਬੁਧ ਨਿਰੀਕਾਰ ਬੇਸੁਮਾਰ; ਸਰਬਰ ਕਉ ਕਾਹਿ ਜੀਉ ॥
raam naam param dhaam, sudh budh nireekaar besumaar; sarabar kau kaeh jeeo |
Punjabi
ਤੈਨੂੰ ਪ੍ਰਭੂ ਦੇ ਨਾਮ, ਮਹਾਨ ਮੰਦਰ ਤੇ ਸਾਫ-ਸੁਥਰੀ ਸਮਝ ਦੀ ਦਾਤ ਮਿਲੀ ਹੋਈ ਹੈ ਅਤੇ ਤੂੰ ਖੁਦ ਹੀ ਸਰੂਪ-ਰਹਿਤ ਬੇਅੰਤ ਸੁਆਮੀ ਹੈ। ਤੇਰੇ ਬਰਾਬਰ ਦਾ ਮੈਂ ਕਿਸ ਨੂੰ ਆਖਾਂ?
English
You are blessed with the Lord's Name, the supreme mansion, and clear understanding. You are the Formless, Infinite Lord; who can compare to You?
ਸੁਥਰ ਚਿਤ ਭਗਤ ਹਿਤ. ਭੇਖੁ ਧਰਿਓ; ਹਰਨਾਖਸੁ ਹਰਿਓ. ਨਖ ਬਿਦਾਰਿ ਜੀਉ ॥
suthar chit bhagat hit. bhekh dhario; haranaakhas hario. nakh bidaar jeeo |
Punjabi
ਸਾਫ-ਦਿਲ ਵਾਲੇ ਸੰਤ ਪ੍ਰਹਿਲਾਦ ਦੀ ਖਾਤਰ ਤੂੰ ਮਨੁਸ਼-ਸ਼ੇਰ ਦਾ ਸਰੂਪ ਧਾਰਨ ਕੀਤਾ ਅਤੇ ਹਰਨਾਂਖਸ਼ ਨੂੰ ਮਾਰ ਅਤੇ ਆਪਣੇ ਨੌਹਾ ਨਾਲ ਪਾੜ ਸੁਟਿਆ।
English
For the sake of the pure-hearted devotee Prahlaad, You took the form of the man-lion, to tear apart and destroy Harnaakhash with your claws.
ਸੰਖ ਚਕ੍ਰ ਗਦਾ ਪਦਮ, ਆਪਿ ਆਪੁ ਕੀਓ ਛਦਮ; ਅਪਰੰਪਰ ਪਾਰਬ੍ਰਹਮ. ਲਖੈ ਕਉਨੁ, ਤਾਹਿ ਜੀਉ ॥
sankh chakr gadaa padam, aap aap keeo chhadam; aparanpar paarabraham. lakhai kaun, taeh jeeo |
Punjabi
ਤੂੰ ਹੀ ਹਦਬੰਨਾ-ਰਹਿਤ ਪਰਮ ਪ੍ਰਭੂ ਹੈ, ਜਿਸ ਨੇ ਆਪਣੇ ਆਪ ਨੂੰ ਨਾਦ, ਧਾਰਮਕ-ਚਿੰਨ੍ਹ, ਗੁਰਜ ਅਤੇ ਕੰਵਲ ਦੇ ਨਿਸ਼ਾਨ ਨਾਲ ਸ਼ਸ਼ੋਭਤ ਕਰ ਖੁਦ ਰਾਜੇ ਬਲ ਨੂੰ ਛਲਿਆ ਸੀ! ਕੌਣ ਹੈ ਜੋ ਤੈਨੂੰ (ਉਸ ਨੂੰ) ਜਾਣ ਸਕਦਾ ਹੈ?
English
You are the Infinite Supreme Lord God; with your symbols of power, You deceived Baliraja; who can know You?
ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿ ਜੀਉ ॥੨॥੭॥
sat saach sree nivaas, aad purakh sadaa tuhee; vaahiguroo vaahiguroo vaahiguroo, vaeh jeeo |2|7|
Punjabi
ਹੇ ਮੇਰੇ ਉਪਮਾਯੋਗ ਹਰੀ, ਅਕਾਲ ਪੁਰਖ ਵਾਹਿਗੁਰੂ ਹਰੀ ਤੂੰ ਸਦੀਵ ਹੀ ਨਿਆਇਕਾਰੀ, ਸੱਚਾ, ਸ਼੍ਰੇਸ਼ਟਤਾ ਦਾ ਟਿਕਾਣਾ ਅਤੇ ਆਦੀ ਪੁਰਸ਼ ਹੈ।
English
You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||2||7||
ਪੀਤ ਬਸਨ ਕੁੰਦ ਦਸਨ. ਪ੍ਰਿਆ ਸਹਿਤ ਕੰਠ ਮਾਲ; ਮੁਕਟੁ ਸੀਸਿ. ਮੋਰ ਪੰਖ ਚਾਹਿ ਜੀਉ ॥
peet basan kund dasan. priaa sahit kantth maal; mukatt sees. mor pankh chaeh jeeo |
Punjabi
ਤੂੰ ਪੀਲੀ ਪੁਸ਼ਾਕ ਪਹਿਣਦਾ ਹੈ, ਕਲੀ ਦੇ ਫੁੱਲ ਵਰਗੇ ਹਨ ਤੇਰੇ ਦੰਦ, ਤੂੰ ਆਪਣੇ ਪ੍ਰੀਤਮ ਨਾਲ ਵਸਦਾ ਹੈ, ਤੇਰੀ ਗਰਦਨ ਦੁਆਲੇ ਮਾਲਾ ਹੈ ਅਤੇ ਸਿਖਾਧਾਰ ਦੇ ਖੰਭਾ ਦੇ ਤਾਜ ਨਾਲ, ਰੀਝ ਲਾ ਤੂੰ ਆਪਣੇ ਸਿਰ ਨੂੰ ਸ਼ਿੰਗਾਰਦਾ ਹੈ।
English
As Krishna, You wear yellow robes, with teeth like jasmine flowers; You dwell with Your lovers, with Your mala around Your neck, and You joyfully adorn Your head with the crow of peacock feathers.