Ang 1411
ਕੀਚੜਿ ਹਾਥੁ. ਨ ਬੂਡਈ; ਏਕਾ ਨਦਰਿ ਨਿਹਾਲਿ ॥
keecharr haath. na booddee; ekaa nadar nihaal |
Punjabi
ਜੋ ਕੋਈ ਆਪਣੀਆਂ ਅੱਖਾਂ ਨਾਲ ਕੇਵਲ ਸੁਆਮੀ ਨੂੰ ਹੀ ਵੇਖਦਾ ਹੈ, ਉਸ ਦਾ ਹੱਥ ਗਾਰੇ ਨਾਲ ਲਿਬੜਦਾ ਨਹੀਂ।
English
One who sees the One and Only Lord with his eyes - his hands shall not get muddy and dirty.
ਨਾਨਕ. ਗੁਰਮੁਖਿ ਉਬਰੇ; ਗੁਰੁ ਸਰਵਰੁ ਸਚੀ ਪਾਲਿ ॥੮॥
naanak. guramukh ubare; gur saravar sachee paal |8|
Punjabi
ਨਾਨਕ ਗੁਰੂ-ਅਨੁਸਾਰੀ ਜਿਨ੍ਹਾਂ ਨੂੰ ਗੁਰੂ ਸਮੁੰਦਰ ਨੇ ਸੱਚੇ ਰਸਤੇ ਪਾਇਆ ਹੈ, ਤਰ ਜਾਂਦੇ ਹਨ।
English
O Nanak, the Gurmukhs are saved; the Guru has surrounded the ocean with the embankment of Truth. ||8||
ਅਗਨਿ ਮਰੈ. ਜਲੁ ਲੋੜਿ ਲਹੁ; ਵਿਣੁ ਗੁਰ. ਨਿਧਿ ਜਲੁ ਨਾਹਿ ॥
agan marai. jal lorr lahu; vin gur. nidh jal naeh |
Punjabi
ਜੇਕਰ ਤੂੰ ਅੱਗ ਨੂੰ ਬੁਝਾਉਣਾ ਚਾਹੁੰਦਾ ਹੈ ਤਾਂ ਤੂੰ ਪ੍ਰਭੂ ਦੇ ਨਾਮ ਦੇ ਪਾਣੀ ਦੀ ਭਾਲ ਕਰ ਕਰ, ਪ੍ਰੰਤੂ ਗੁਰਾਂ ਦੇ ਬਗੇਰ ਇਹ ਪਾਣੀ ਦਾ ਸਮੁੰਦਰ ਲੱਭਦਾ ਨਹੀਂ।
English
If you wish to put out the fire, then look for water; without the Guru, the ocean of water is not found.
ਜਨਮਿ ਮਰੈ ਭਰਮਾਈਐ; ਜੇ ਲਖ ਕਰਮ ਕਮਾਹਿ ॥
janam marai bharamaaeeai; je lakh karam kamaeh |
Punjabi
ਭਾਵੇਂ ਤੂੰ ਲੱਖਾਂ ਹੀ ਹੋਰ ਕੰਮ ਪਿਆ ਕਰੇ ਤਾਂ ਭੀ ਤੂੰ ਜੰਮਣ ਅਤੇ ਮਰਨ ਅੰਦਰ ਭਟਕਦਾ ਰਹੇਗਾ।
English
You shall continue to wander lost in reincarnation through birth and death, even if you do thousands of other deeds.
ਜਮੁ ਜਾਗਾਤਿ. ਨ ਲਗਈ; ਜੇ ਚਲੈ ਸਤਿਗੁਰ ਭਾਇ ॥
jam jaagaat. na lagee; je chalai satigur bhaae |
Punjabi
ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ, ਤਾਂ ਮੌਤ ਦਾ ਫਰੇਸ਼ਤਾ ਉਸ ਨੂੰ ਮਸੂਲ ਨਹੀਂ ਲਾਉਂਦਾ।
English
But you shall not be taxed by the Messenger of Death, if you walk in harmony with the Will of the True Guru.
ਨਾਨਕ. ਨਿਰਮਲੁ ਅਮਰ ਪਦੁ; ਗੁਰੁ ਹਰਿ ਮੇਲੈ ਮੇਲਾਇ ॥੯॥
naanak. niramal amar pad; gur har melai melaae |9|
Punjabi
ਨਾਨਕ ਉਹ ਪਵਿੱਤਰ ਅਬਿਨਾਸ਼ੀ ਪਦਵੀ ਨੂੰ ਪਾ ਲੈਂਦਾ ਹੈ ਅਤੇ ਗੁਰੂ ਜੀ ਉਸ ਨੂੰ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
English
O Nanak, the immaculate, immortal status is obtained, and the Guru will unite you in the Lord's Union. ||9||
ਕਲਰ ਕੇਰੀ ਛਪੜੀ; ਕਊਆ ਮਲਿ ਮਲਿ ਨਾਇ ॥
kalar keree chhaparree; kaooaa mal mal naae |
Punjabi
ਸ਼ੋਰੇ ਵਾਲੀ ਧਰਤੀ ਦੇ ਛੋਟੇ ਜਿਹੇ ਟੋਭੇ ਅੰਦਰ ਕਾਗ ਮਲ ਮਲ ਕੇ ਨ੍ਹਾਉਂਦਾ ਹੈ।
English
The crow rubs and washes itself in the mud puddle.
ਮਨੁ ਤਨੁ ਮੈਲਾ ਅਵਗੁਣੀ; ਚਿੰਜੁ ਭਰੀ. ਗੰਧੀ ਆਇ ॥
man tan mailaa avagunee; chinj bharee. gandhee aae |
Punjabi
ਇਸ ਦਾ ਚਿੱਤ ਅਤੇ ਸਰੀਰ ਬਦੀਆਂ ਨਾਲ ਗੰਦੇ ਹਨ ਅਤੇ ਇਸ ਦੀ ਚੁੰਝ ਭੀ ਗੰਦਗੀ ਨਾਲ ਪੂਰਤ ਹੈ।
English
Its mind and body are polluted with its own mistakes and demerits, and its beak is filled with dirt.
ਸਰਵਰੁ ਹੰਸਿ. ਨ ਜਾਣਿਆ; ਕਾਗ ਕੁਪੰਖੀ ਸੰਗਿ ॥
saravar hans. na jaaniaa; kaag kupankhee sang |
Punjabi
ਝੀਲ ਦੇ ਮਰਾਲ ਨੇ ਇਹ ਨਾਂ ਜਾਣਦੇ ਹੋਏ ਕਿ ਕਾਗ ਇਕ ਮੰਦਾ ਪੰਛੀ ਹੈ, ਇਸ ਦੀ ਸੰਗਤ ਕੀਤੀ।
English
The swan in the pool associated with the crow, not knowing that it was evil.
ਸਾਕਤ ਸਿਉ ਐਸੀ ਪ੍ਰੀਤਿ ਹੈ; ਬੂਝਹੁ ਗਿਆਨੀ ਰੰਗਿ ॥
saakat siau aisee preet hai; boojhahu giaanee rang |
Punjabi
ਐਹੋ ਜੇਹਾ ਹੈ ਪਿਆਰਾ ਮਾਇਆ ਦੇ ਪੁਜਾਰੀ ਨਾਲ, ਪ੍ਰਭੂ ਦੀ ਪ੍ਰੀਤ ਰਾਹੀਂ ਤੂੰ ਇਸ ਨੂੰ ਸਮਝ ਹੇ ਬ੍ਰਹਮ-ਬੇਤੇ।
English
Such is the love of the faithless cynic; understand this, O spiritually wise ones, through love and devotion.
ਸੰਤ ਸਭਾ ਜੈਕਾਰੁ ਕਰਿ; ਗੁਰਮੁਖਿ ਕਰਮ ਕਮਾਉ ॥
sant sabhaa jaikaar kar; guramukh karam kamaau |
Punjabi
ਤੂੰ ਸਤਿਸੰਗਤ ਦੀ ਜਿੱਤ ਦਾ ਨਾਹਰ ਲਾ ਅਤੇ ਇਕ ਪਵਿੱਤਰ ਪੁਰਸ਼ ਵਾਲੇ ਅਮਲਾਂ ਦੀ ਕਮਾਈ ਕਰ।
English
So proclaim the victory of the Society of the Saints, and act as Gurmukh.
ਨਿਰਮਲੁ ਨੑਾਵਣੁ ਨਾਨਕਾ; ਗੁਰੁ ਤੀਰਥੁ ਦਰੀਆਉ ॥੧੦॥
niramal naavan naanakaa; gur teerath dareeaau |10|
Punjabi
ਪਵਿੱਤਰ ਹੈ ਇਸ਼ਨਾਨ, ਹੇ ਨਾਨਕ! ਗੁਰੂ-ਦਰਿਆ ਦੇ ਮੁਕੱਦਸ ਧਰਮ ਅਸਥਾਨ ਅੰਦਰ।
English
Immaculate and pure is that cleansing bath, O Nanak, at the sacred shrine of the Guru's river. ||10||
ਜਨਮੇ ਕਾ ਫਲੁ ਕਿਆ ਗਣੀ; ਜਾਂ ਹਰਿ ਭਗਤਿ ਨ ਭਾਉ ॥
janame kaa fal kiaa ganee; jaan har bhagat na bhaau |
Punjabi
ਮੈਂ ਮੁਨਸ਼ੀ ਜਨਮ ਦਾ ਕੀ ਲਾਭ ਗਿਣਾ ਜਦ ਕਿ ਇਨਸਾਨ ਪ੍ਰਭੂ ਦੇ ਅਨੁਰਾਗ ਨੂੰ ਪਿਆਰ ਨਹੀਂ ਕਰਦਾ?
English
What should I account as the rewards of this human life, if one does not feel love and devotion to the Lord?
ਪੈਧਾ ਖਾਧਾ ਬਾਦਿ ਹੈ; ਜਾਂ ਮਨਿ ਦੂਜਾ ਭਾਉ ॥
paidhaa khaadhaa baad hai; jaan man doojaa bhaau |
Punjabi
ਬੇਫਾਇਦਾ ਹੈ ਇਨਸਾਨ ਦਾ ਪੈਨਣਾ ਅਤੇ ਖਾਣਾ ਜਦ ਕਿ ਉਸ ਦੇ ਚਿੱਤ ਅੰਦਰ ਦਵੈਤ-ਭਾਵ ਹੈ।
English
Wearing clothes and eating food is useless, if the mind is filled with the love of duality.
ਵੇਖਣੁ ਸੁਨਣਾ ਝੂਠੁ ਹੈ; ਮੁਖਿ ਝੂਠਾ ਆਲਾਉ ॥
vekhan sunanaa jhootth hai; mukh jhootthaa aalaau |
Punjabi
ਕੂੜਾ ਹੈ ਉਨ੍ਹਾਂ ਦਾ ਦੇਖਣਾ ਅਤੇ ਸ੍ਰਵਣ ਕਰਨਾ ਜੋ ਆਪਦੇ ਮੂੰਹ ਨਾਲ ਕੂੜ ਬਕਦੇ ਹਨ।
English
Seeing and hearing is false, if one speaks lies.
ਨਾਨਕ. ਨਾਮੁ ਸਲਾਹਿ ਤੂ; ਹੋਰੁ ਹਉਮੈ ਆਵਉ ਜਾਉ ॥੧੧॥
naanak. naam salaeh too; hor haumai aavau jaau |11|
Punjabi
ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ ਕਿਉਂ ਜੋ ਬਾਕੀ ਦਾ ਸਭ ਕੁਛ ਸਵੈ-ਹੰਗਤਾ ਅੰਦਰ ਨਿਰਾਪੁਰ ਆਉਣਾ ਜਾਣਾ ਹੀ ਹੈ।
English
O Nanak, praise the Naam, the Name of the Lord; everything else is coming and going in egotism. ||11||
ਹੈਨਿ ਵਿਰਲੇ. ਨਾਹੀ ਘਣੇ; ਫੈਲ ਫਕੜੁ ਸੰਸਾਰੁ ॥੧੨॥
hain virale. naahee ghane; fail fakarr sansaar |12|
Punjabi
ਸਾਧੂ ਟਾਵੇ ਟੱਲੇ ਹਨ ਅਤੇ ਬਹੁਤੇ ਨਹੀਂ। ਬਾਕੀ ਤਾਂ ਇਸ ਜਹਾਨ ਅੰਦਰ ਨਿਰਾਪੁਰਾ ਵਿਖਾਵਾ ਅਤੇ ਬਕਬਾਂਦ ਹੀ ਹੈ।
English
The Saints are few and far between; everything else in the world is just a pompous show. ||12||
ਨਾਨਕ. ਲਗੀ ਤੁਰਿ ਮਰੈ; ਜੀਵਣ. ਨਾਹੀ ਤਾਣੁ ॥
naanak. lagee tur marai; jeevan. naahee taan |
Punjabi
ਨਾਨਕ, ਬੰਦੇ ਨੂੰ ਤਾਂ ਹੀ ਵਾਹਿਗੁਰੂ ਦੀ ਚੋਟ ਲਗੀ ਸਮਝੀ ਜਾਣੀ ਚਾਹੀਦੀ ਹੈ, ਜੇਕਰ ਉਹ ਤੁਰੰਤ ਹੀ ਮਰ ਜਾਵੇ ਅਤੇ ਉਸ ਵਿੱਚ ਜੀਉਣ ਦੀ ਕੋਈ ਤਾਂਘ ਨਾਂ ਰਹੇ।
English
O Nanak, one who is struck by the Lord dies instantaneously; the power to live is lost.
ਚੋਟੈ ਸੇਤੀ ਜੋ ਮਰੈ; ਲਗੀ ਸਾ ਪਰਵਾਣੁ ॥
chottai setee jo marai; lagee saa paravaan |
Punjabi
ਜੇਕਰ ਬੰਦਾ ਇਹੋ ਜਹੀ ਸੱਟ ਨਾਲ ਮਰ ਜਾਵੇ, ਕੇਵਲ ਤਦ ਹੀ ਉਹ ਕਬੂਲ ਪੈਦਾ ਹੈ।
English
If someone dies by such a stroke, then he is accepted.
ਜਿਸ ਨੋ ਲਾਏ. ਤਿਸੁ ਲਗੈ; ਲਗੀ ਤਾ ਪਰਵਾਣੁ ॥
jis no laae. tis lagai; lagee taa paravaan |
Punjabi
ਜਿਸ ਨੂੰ ਸੁਆਮੀ ਸੱਟ ਲਾਉਂਦਾ ਹੈ, ਕੇਵਲ ਉਸੇ ਨੂੰ ਹੀ ਸੱਟ ਲਗਦੀ ਹੈ, ਐਹੋ ਜੇਹੀ ਸੱਟ ਨਾਲ ਤਦ ਉਹ ਪ੍ਰਮਾਣੀਕ ਥੀ ਵੰਞਦਾ ਹੈ।
English
He alone is struck, who is struck by the Lord; after such a stroke, he is approved.
ਪਿਰਮ ਪੈਕਾਮੁ. ਨ ਨਿਕਲੈ; ਲਾਇਆ ਤਿਨਿ ਸੁਜਾਣਿ ॥੧੩॥
piram paikaam. na nikalai; laaeaa tin sujaan |13|
Punjabi
ਪ੍ਰੇਮ ਦਾ ਤੀਰ, ਜੋ ਉਸ ਸਰਵੱਗ ਸੁਆਮੀ ਲੇ ਮਾਰਿਆ ਹੈ, ਬਾਹਰ ਖਿਚਿਆ ਨਹੀਂ ਜਾ ਸਕਦਾ।
English
The arrow of love, shot by the All-knowing Lord, cannot be pulled out. ||13||
ਭਾਂਡਾ ਧੋਵੈ ਕਉਣੁ; ਜਿ ਕਚਾ ਸਾਜਿਆ ॥
bhaanddaa dhovai kaun; ji kachaa saajiaa |
Punjabi
ਉਸ ਬਰਤਨ ਨੂੰ ਕੌਣ ਧੋ ਸਕਦਾ, ਜਿਹੜਾ ਬਨਾਵਟ ਵਿੱਚ ਹੀ ਕੱਚਾ ਹੈ?
English
Who can wash the unbaked clay pot?
ਧਾਤੂ ਪੰਜਿ ਰਲਾਇ; ਕੂੜਾ ਪਾਜਿਆ ॥
dhaatoo panj ralaae; koorraa paajiaa |
Punjabi
ਪੰਜਾਂ ਤੱਤਾਂ ਨੂੰ ਮਿਲਾ ਕੇ ਪ੍ਰਭੂ ਨੇ ਇਸ ਨੂੰ ਝੂਠਾ ਮੁਲੰਮਾ ਦਿੱਤਾ ਹੋਇਆ ਹੈ।
English
Joining the five elements together, the Lord made a false cover.
ਭਾਂਡਾ ਆਣਗੁ ਰਾਸਿ; ਜਾਂ ਤਿਸੁ ਭਾਵਸੀ ॥
bhaanddaa aanag raas; jaan tis bhaavasee |
Punjabi
ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਬਰਤਨ ਨੂੰ ਦਰੁਸਤ ਕਰ ਦਿੰਦਾ ਹੈ।
English
When it pleases Him, He makes it right.
ਪਰਮ ਜੋਤਿ ਜਾਗਾਇ; ਵਾਜਾ ਵਾਵਸੀ ॥੧੪॥
param jot jaagaae; vaajaa vaavasee |14|
Punjabi
ਇਸ ਵਿਚਸ ਤਾਂ ਮਹਾਨ ਨੂਰ ਪ੍ਰਕਾਸ਼ ਹੋ ਜਾਂਦਾ ਹੈ ਅਤੇ ਬੈਕੁੰਠੀ ਕੀਰਤਨ ਗੂੰਜਦਾ ਹੈ।
English
The supreme light shines forth, and the celestial song vibrates and resounds. ||14||
ਮਨਹੁ ਜਿ ਅੰਧੇ ਘੂਪ; ਕਹਿਆ ਬਿਰਦੁ. ਨ ਜਾਣਨੀ ॥
manahu ji andhe ghoop; kahiaa birad. na jaananee |
Punjabi
ਜੋ ਆਪਦੇ ਚਿੱਤ ਅੰਦਰ ਮੁਕੰਮਲ ਅੰਨ੍ਹੇ ਹਨ, ਉਹ ਆਪਣੇ ਬਚਨ ਨੂੰ ਪਾਲਣ ਦੀ ਮਹਿਮਾਂ ਨੂੰ ਨਹੀਂ ਜਾਣਦੇ।
English
Those who are totally blind in their minds, do not have the integrity to keep their word.
ਮਨਿ ਅੰਧੈ. ਊਂਧੈ ਕਵਲ; ਦਿਸਨਿ ਖਰੇ ਕਰੂਪ ॥
man andhai. aoondhai kaval; disan khare karoop |
Punjabi
ਅੰਨ੍ਹੇ ਮਨੂਏ ਅਤੇ ਮੂਧੇ ਹੋਏ ਹੋਏ ਦਿਲ ਕਮਲ ਰਾਹੀਂ ਉਹ ਨਿਹਾਇਤ ਹੀ ਕੋਝੇ ਦਿਸਦੇ ਹਨ।
English
With their blind minds, and their upside-down heart-lotus, they look totally ugly.
ਇਕਿ ਕਹਿ ਜਾਣਨਿ. ਕਹਿਆ ਬੁਝਨਿ; ਤੇ ਨਰ ਸੁਘੜ ਸਰੂਪ ॥
eik keh jaanan. kahiaa bujhan; te nar sugharr saroop |
Punjabi
ਕਈ ਗੱਲ ਕਰਨੀ ਜਾਣਦੇ ਹਨ ਅਤੇ ਆਖੇ ਹੋਏ ਨੂੰ ਸਮਝਦੇ ਹਨ। ਸਿਆਣੇ ਅਤੇ ਸੋਹਣੇ ਸੁਨੱਖੇ ਹਨ ਉਹ ਪੁਰਸ਼।
English
Some know how to speak and understand what they are told. Those people are wise and good-looking.
ਇਕਨਾ. ਨਾਦੁ ਨ ਬੇਦੁ, ਨ ਗੀਅ ਰਸੁ; ਰਸੁ ਕਸੁ. ਨ ਜਾਣੰਤਿ ॥
eikanaa. naad na bed, na geea ras; ras kas. na jaanant |
Punjabi
ਕਈ ਨਾਂ ਤਾਂ ਅੰਤ੍ਰੀਵੀ ਸੰਗੀਤ ਅਤੇ ਬ੍ਰਹਮ-ਗਿਆਨ ਨੂੰ ਜਾਣਦੇ ਹਨ ਤੇ ਨਾਂ ਹੀ ਕੀਰਤਨ ਦੀ ਖੁਸ਼ੀ ਨੂੰ। ਉਹ ਚੰਗੇ ਅਤੇ ਮੰਦੇ ਨੂੰ ਭੀ ਅਨੁਭਵ ਨਹੀਂ ਕਰਦੇ।
English
Some do not know the Sound-current of the Naad, spiritual wisdom or the joy of song. They do not even understand good and bad.
ਇਕਨਾ ਸਿਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ. ਨ ਲਹੰਤਿ ॥
eikanaa sidh na budh, na akal sar; akhar kaa bheo. na lahant |
Punjabi
ਕਈਆਂ ਨੂੰ ਪੂਰਨਤਾ, ਸਿਆਣਪ ਅਤੇ ਸਮਝ ਦੀ ਕੋਈ ਸਾਰ ਨਹੀਂ ਅਤੇ ਉਹ ਗੁਰਾਂ ਦੀ ਬਾਣੀ ਦੇ ਰਾਜ ਨੂੰ ਭੀ ਨਹੀਂ ਜਾਣਦੇ।
English
Some have no idea of perfection, wisdom or understanding; they know nothing about the mystery of the Word.
ਨਾਨਕ. ਤੇ ਨਰ ਅਸਲਿ ਖਰ; ਜਿ ਬਿਨੁ ਗੁਣ ਗਰਬੁ ਕਰੰਤ ॥੧੫॥
naanak. te nar asal khar; ji bin gun garab karant |15|
Punjabi
ਨਾਨਕ, ਅਸਲੀ ਖੋਤੇ ਹਨ ਉਹ ਪੁਰਸ਼, ਜੋ ਖੂਬੀਆਂ ਦੇ ਬਗੈਰ ਹੰਕਾਰ ਕਰਦੇ ਹਨ।
English
O Nanak, those people are really donkeys; they have no virtue or merit, but still, they are very proud. ||15||
ਸੋ ਬ੍ਰਹਮਣੁ; ਜੋ ਬਿੰਦੈ ਬ੍ਰਹਮੁ ॥
so brahaman; jo bindai braham |
Punjabi
ਕੇਵਲ ਉਹ ਹੀ ਬ੍ਰਹਮਣ ਹੈ ਜਿਹੜਾ ਪਰਮ ਪ੍ਰਭੂ ਨੂੰ ਜਾਣਦਾ ਹੈ।
English
He alone is a Brahmin, who knows God.
ਜਪੁ ਤਪੁ ਸੰਜਮੁ ਕਮਾਵੈ ਕਰਮੁ ॥
jap tap sanjam kamaavai karam |
Punjabi
ਜੋ ਅਨੁਰਾਗ, ਤਪੱਸਿਆ ਅਤੇ ਸਵੈ-ਜਬਤ ਦੇ ਅਮਲ ਕਮਾਉਂਦਾ ਹੈ।
English
He chants and meditates, and practices austerity and good deeds.
ਸੀਲ ਸੰਤੋਖ ਕਾ ਰਖੈ ਧਰਮੁ ॥
seel santokh kaa rakhai dharam |
Punjabi
ਜੋ ਨਿਮ੍ਰਤਾ ਅਤੇ ਸੰਤੁਸ਼ਟਤਾ ਦੇ ਈਮਾਨ ਨੂੰ ਨਿਭਾਉਂਦਾ ਹੈ,
English
He keeps to the Dharma, with faith, humility and contentment.
ਬੰਧਨ ਤੋੜੈ; ਹੋਵੈ ਮੁਕਤੁ ॥
bandhan torrai; hovai mukat |
Punjabi
ਅਤੇ ਜੋ ਆਪਣੇ ਜੂੜਾਂ ਨੂੰ ਵਢ ਕੇ ਮੋਖਸ਼ ਹੋ ਜਾਂਦਾ ਹੈ।
English
Breaking his bonds, he is liberated.
ਸੋਈ ਬ੍ਰਹਮਣੁ; ਪੂਜਣ ਜੁਗਤੁ ॥੧੬॥
soee brahaman; poojan jugat |16|
Punjabi
ਕੇਵਲ ਇਹੋ ਜਿਹਾ ਬ੍ਰਹਮਣ ਹੀ ਉਪਾਸ਼ਨਾ ਕਰਨ ਦੇ ਲਾਇਕ ਹੈ।
English
Such a Brahmin is worthy of being worshipped. ||16||
ਖਤ੍ਰੀ ਸੋ; ਜੁ ਕਰਮਾ ਕਾ ਸੂਰੁ ॥
khatree so; ju karamaa kaa soor |
Punjabi
ਕੇਵਲ ਉਹ ਹੀ ਖੱਤਰੀ ਹੈ ਜੋ ਚੰਗੇ ਅਮਲਾਂ ਵਿੱਚ ਬਹਾਦਰ ਹੈ।
English
He alone is a Kh'shaatriyaa, who is a hero in good deeds.
ਪੁੰਨ ਦਾਨ ਕਾ. ਕਰੈ ਸਰੀਰੁ ॥
pun daan kaa. karai sareer |
Punjabi
ਜੋ ਆਪਣੀ ਦੇਹ ਨੂੰ ਸਖਾਵਤ ਅਤੇ ਖੈਰ ਖੈਰਾਤ ਦੇਣ ਵਿੱਚ ਜੋੜਦਾ ਹੈ,
English
He uses his body to give in charity;
ਖੇਤੁ ਪਛਾਣੈ; ਬੀਜੈ ਦਾਨੁ ॥
khet pachhaanai; beejai daan |
Punjabi
ਅਤੇ ਜੋ ਪੈਲੀ ਨੂੰ ਦਰੁਸਤ ਨਿਸਚਿਤ ਕਰ ਪਰਉਪਕਾਰ ਬੀ ਬੀਜਦਾ ਹੈ।
English
he understands his farm, and plants the seeds of generosity.
ਸੋ ਖਤ੍ਰੀ; ਦਰਗਹ ਪਰਵਾਣੁ ॥
so khatree; daragah paravaan |
Punjabi
ਇਹੋ ਜਿਹਾ ਖੱਤਰੀ ਹੀ ਪ੍ਰਭੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
English
Such a Kh'shaatriyaa is accepted in the Court of the Lord.
ਲਬੁ ਲੋਭੁ ਜੇ ਕੂੜੁ ਕਮਾਵੈ ॥
lab lobh je koorr kamaavai |
Punjabi
ਪ੍ਰੰਤੂ ਜੋ ਕੋਈ ਲਾਲਚ ਤਮ੍ਹਾਂ ਅਤੇ ਝੂਠ ਦੀ ਕਮਾਈ ਕਰਦਾ ਹੈ,
English
Whoever practices greed, possessiveness and falsehood,
ਅਪਣਾ ਕੀਤਾ; ਆਪੇ ਪਾਵੈ ॥੧੭॥
apanaa keetaa; aape paavai |17|
Punjabi
ਉਸ ਨੂੰ ਨਿਜ ਦੇ ਕਰਮਾਂ ਦਾ ਫਲ ਭੁਗਤਣਾ ਹੀ ਪੈਦਾ ਹੈ।
English
shall receive the fruits of his own labors. ||17||
ਤਨੁ. ਨ ਤਪਾਇ ਤਨੂਰ ਜਿਉ; ਬਾਲਣੁ ਹਡ ਨ ਬਾਲਿ ॥
tan. na tapaae tanoor jiau; baalan hadd na baal |
Punjabi
ਤੂੰ ਆਪਣੀ ਦੇਹ ਨੂੰ ਤੰਦੂਰ ਦੀ ਮਾਨੰਦ ਨਾਂ ਭਖਾ ਅਤੇ ਆਪਦੇ ਹੱਡਾਂ ਨੂੰ ਈਧਨ ਦੀ ਮਾਨੰਦ ਨਾਂ ਸਾੜ।
English
Do not heat your body like a furnace, or burn your bones like firewood.
ਸਿਰਿ ਪੈਰੀ ਕਿਆ ਫੇੜਿਆ; ਅੰਦਰਿ ਪਿਰੀ ਸਮੑਾਲਿ ॥੧੮॥
sir pairee kiaa ferriaa; andar piree samaal |18|
Punjabi
ਤੇਰੇ ਮੂੰਡ ਅਤੇ ਪਗਾ ਨੇ ਕੀ ਕਸੂਰ ਕੀਤਾ ਹੈ?ਤੂੰ ਆਪਣੇ ਅੰਦਰ ਹੀ ਆਪਣੇ ਪਤੀ ਨੂੰ ਵੇਖ।
English
What have your head and feet done wrong? See your Husband Lord within yourself. ||18||