Ang 1412
ਸਭਨੀ ਘਟੀ. ਸਹੁ ਵਸੈ; ਸਹ ਬਿਨੁ ਘਟੁ. ਨ ਕੋਇ ॥
sabhanee ghattee. sahu vasai; seh bin ghatt. na koe |
Punjabi
ਸਾਰਿਆ ਦਿਲਾਂ ਅੰਦਰ ਕੰਤ ਵਸਦਾ ਹੈ। ਬਗੈਰ ਕੰਤ ਦੇ ਹੋਰ ਕੋਈ ਦਿਲ ਭੀ ਨਹੀਂ।
English
God the Cosmic Husband dwells within all hearts; without Him, there is no heart at all.
ਨਾਨਕ. ਤੇ ਸੋਹਾਗਣੀ; ਜਿਨੑਾ ਗੁਰਮੁਖਿ ਪਰਗਟੁ ਹੋਇ ॥੧੯॥
naanak. te sohaaganee; jinaa guramukh paragatt hoe |19|
Punjabi
ਨਾਨਕ ਕੇਵਲ ਉਹ ਹੀ ਪਵਿੱਤਰ ਪਤਨੀਆਂ ਹਨ, ਜਿਨ੍ਹਾਂ ਉਤੇ ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਦਾ ਸੁਆਮੀ ਪ੍ਰਤੱਖ ਹੁੰਦਾ ਹੈ।
English
O Nanak, the Gurmukhs are the happy, virtuous soul-brides; the Lord is revealed to them. ||19||
ਜਉ ਤਉ; ਪ੍ਰੇਮ ਖੇਲਣ ਕਾ ਚਾਉ ॥
jau tau; prem khelan kaa chaau |
Punjabi
ਜੇਕਰ ਤੈਨੂੰ ਪਿਆਰ ਦੀ ਖੇਡ ਖੇਡਣ ਦੀ ਸਧਰ ਹੈ,
English
If you desire to play this game of love with Me,
ਸਿਰੁ ਧਰਿ ਤਲੀ; ਗਲੀ ਮੇਰੀ ਆਉ ॥
sir dhar talee; galee meree aau |
Punjabi
ਤਾਂ ਆਪਣੇ ਹੱਥ ਦੀ ਹਥੇਲੀ ਉੱਤੇ ਆਪਣਾ ਸੀਸ ਰੱਖ ਕੇ ਤੂੰ ਮੇਰੇ ਕੂਚੇ ਵਿੱਚ ਆ।
English
then step onto My Path with your head in hand.
ਇਤੁ ਮਾਰਗਿ ਪੈਰੁ ਧਰੀਜੈ ॥
eit maarag pair dhareejai |
Punjabi
ਜੇ ਤੂੰ ਇਸ ਰਸਤੇ ਉਤੇ ਆਪਣੇ ਪੈਰ ਧਰ ਦੇਵੇਂ,
English
When you place your feet on this Path,
ਸਿਰੁ ਦੀਜੈ; ਕਾਣਿ. ਨ ਕੀਜੈ ॥੨੦॥
sir deejai; kaan. na keejai |20|
Punjabi
ਫਿਰ ਤੂੰ ਆਪਣਾ ਸੀਸ ਮੂਹਰੇ ਧਰ ਅਤੇ ਲੋਕ-ਲੱਜਿਆ ਦੀ ਪਰਵਾਹ ਨਾਂ ਕਰ।
English
give Me your head, and do not pay any attention to public opinion. ||20||
ਨਾਲਿ ਕਿਰਾੜਾ ਦੋਸਤੀ; ਕੂੜੈ ਕੂੜੀ ਪਾਇ ॥
naal kiraarraa dosatee; koorrai koorree paae |
Punjabi
ਝੂਠੀ ਹੈ ਯਾਰੀ ਮਾਇਆ ਦੇ ਪੁਜਾਰੀਆਂ ਦੀ, ਝੂਠੀ ਹੈ ਇਸ ਦੀ ਬੁਨਿਆਦ।
English
False is friendship with the false and greedy. False is its foundation.
ਮਰਣੁ. ਨ ਜਾਪੈ ਮੂਲਿਆ; ਆਵੈ ਕਿਤੈ ਥਾਇ ॥੨੧॥
maran. na jaapai mooliaa; aavai kitai thaae |21|
Punjabi
ਹੇ ਮੂਲੇ! ਇਹ ਪਤਾ ਨਹੀਂ ਕਿ ਪ੍ਰਾਣੀ ਨੂੰ ਮੌਤ ਕਿਸ ਜਗ੍ਹਾ ਤੇ ਆਉਗੀ।
English
O Moollah, no one knows where death shall strike. ||21||
ਗਿਆਨ ਹੀਣੰ; ਅਗਿਆਨ ਪੂਜਾ ॥
giaan heenan; agiaan poojaa |
Punjabi
ਰੱਬੀ ਗਿਆਤ ਤੋਂ ਵਿਹੁਣ ਬੰਦਾ ਅਗਿਆਨਤਾ ਦੀ ਉਪਾਸ਼ਨਾ ਕਰਦਾ ਹੈ।
English
Without spiritual wisdom, the people worship ignorance.
ਅੰਧ ਵਰਤਾਵਾ; ਭਾਉ ਦੂਜਾ ॥੨੨॥
andh varataavaa; bhaau doojaa |22|
Punjabi
ਦਵੈਤ ਭਾਵ ਦੇ ਰਾਹੀਂ ਉਹ ਅੰਧੇਰੇ ਵਿੱਚ ਭਟਕਦਾ ਫਿਰਦਾ ਹੈ।
English
They grope in the darkness, in the love of duality. ||22||
ਗੁਰ ਬਿਨੁ ਗਿਆਨੁ; ਧਰਮ ਬਿਨੁ ਧਿਆਨੁ ॥
gur bin giaan; dharam bin dhiaan |
Punjabi
ਗੁਰਾਂ ਦੇ ਬਗੈਰ ਬ੍ਰਹਮ-ਬੋਧ ਅਤੇ ਈਮਾਨ ਦੇ ਬਗੈਰ ਸਿਮਰਨ ਪਰਾਪਤ ਨਹੀਂ ਹੁੰਦਾ।
English
Without the Guru, there is no spiritual wisdom; without Dharma, there is no meditation.
ਸਚ ਬਿਨੁ ਸਾਖੀ; ਮੂਲੋ. ਨ ਬਾਕੀ ॥੨੩॥
sach bin saakhee; moolo. na baakee |23|
Punjabi
ਸੱਚ ਦੇ ਬਾਝੋਂ ਸਾਖ ਅਤੇ ਅਸਲ ਜਰ ਦੇ ਬਾਝੋਂ ਬਚਤ ਨਹੀਂ ਹੁੰਦਾ।
English
Without Truth, there is no credit; without capital, there is no balance. ||23||
ਮਾਣੂ ਘਲੈ; ਉਠੀ ਚਲੈ ॥
maanoo ghalai; utthee chalai |
Punjabi
ਮਨੁਸ਼ ਸੰਸਾਰ ਵਿੱਚ ਭੇਜਿਆ ਜਾਂਦਾ ਹੈ ਅਤੇ ਮੁੜ ਖੜ੍ਹਾਂ ਹੋ ਉਹ ਟੁਰ ਜਾਂਦਾ ਹੈ।
English
The mortals are sent into the world; then, they arise and depart.
ਸਾਦੁ ਨਾਹੀ; ਇਵੇਹੀ ਗਲੈ ॥੨੪॥
saad naahee; ivehee galai |24|
Punjabi
ਜੇਕਰ ਉਹ ਲਾਭ ਨਹੀਂ ਉਠਾਉਂਦਾ ਤਾਂ ਇਸ ਗਲ ਵਿੱਚ ਕੋਈ ਖੁਸ਼ੀ ਨਹੀਂ।
English
There is no joy in this. ||24||
ਰਾਮੁ ਝੁਰੈ ਦਲ ਮੇਲਵੈ; ਅੰਤਰਿ ਬਲੁ ਅਧਿਕਾਰ ॥
raam jhurai dal melavai; antar bal adhikaar |
Punjabi
ਆਪਣੇ ਮਨ ਦੇ ਬਹੁਤੇ ਜੋਰ ਨਾਲ, ਰਾਮ ਚੰਦ੍ਰ ਉਦਾਸੀਨ ਹੋ ਆਪਣੀ ਸੈਨਾ ਇਕੱਤਰ ਕਰਦਾ ਹੈ।
English
Raam Chand, sad at heart, assembled his army and forces.
ਬੰਤਰ ਕੀ ਸੈਨਾ. ਸੇਵੀਐ; ਮਨਿ ਤਨਿ ਜੁਝੁ ਅਪਾਰੁ ॥
bantar kee sainaa. seveeai; man tan jujh apaar |
Punjabi
ਬਾਂਦਰਾਂ ਦੀ ਫੌਜ ਵੀ ਇਸ ਦੀ ਸੇਵਾ ਵਿੱਚ ਹਾਜਰ ਸੀ ਅਤੇ ਆਪਣੇ ਚਿੱਤ ਅਤੇ ਸਰੀਰ ਅੰਦਰ ਉਹ ਲੜਾਈ ਦਾ ਬੇਅੰਤ ਹੀ ਚਾਹਵਾਨ ਹੋ ਗਿਆ।
English
The army of monkeys was at his service; his mind and body became eager for war.
ਸੀਤਾ ਲੈ ਗਇਆ ਦਹਸਿਰੋ; ਲਛਮਣੁ ਮੂਓ ਸਰਾਪਿ ॥
seetaa lai geaa dahasiro; lachhaman mooo saraap |
Punjabi
ਦਸਾਂ-ਸਿਰਾਂ ਵਾਲਾ ਰਾਵਣ, ਉਸ ਦੀ ਪਤਲੀ ਸੀਤਾ ਨੂੰ ਲੈ ਗਿਆ ਸੀ ਅਤੇ ਲਛਮਣ ਬਦ-ਦੂਆ ਨਾਲ ਮਰ ਗਿਆ ਸੀ।
English
Raawan captured his wife Sita, and Lachhman was cursed to die.
ਨਾਨਕ. ਕਰਤਾ ਕਰਣਹਾਰੁ; ਕਰਿ ਵੇਖੈ ਥਾਪਿ ਉਥਾਪਿ ॥੨੫॥
naanak. karataa karanahaar; kar vekhai thaap uthaap |25|
Punjabi
ਨਾਨਕ, ਸਿਰਜਣਹਾਰ-ਸੁਆਮੀ! ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ। ਜੋ ਉਸ ਨੇ ਆਪ ਉਤਪੰਨ ਕੀਤਾ ਹੈ ਉਸ ਨੂੰ ਨਾਸ ਕਰ, ਉਹ ਆਪ ਹੀ ਵੇਖਦਾ ਹੈ।
English
O Nanak, the Creator Lord is the Doer of all; He watches over all, and destroys what He has created. ||25||
ਮਨ ਮਹਿ ਝੂਰੈ ਰਾਮਚੰਦੁ; ਸੀਤਾ ਲਛਮਣ ਜੋਗੁ ॥
man meh jhoorai raamachand; seetaa lachhaman jog |
Punjabi
ਆਪਣੇ ਚਿੱਤ ਅੰਦਰ ਰਾਮ ਚੰਦਰ ਸੀਤਾ ਲਛਮਣ ਲਈ ਸ਼ੋਕ ਕਰਦਾ ਸੀ।
English
In his mind, Raam Chand mourned for Sita and Lachhman.
ਹਣਵੰਤਰੁ ਆਰਾਧਿਆ; ਆਇਆ ਕਰਿ ਸੰਜੋਗੁ ॥
hanavantar aaraadhiaa; aaeaa kar sanjog |
Punjabi
ਉਸ ਨੇ ਬਾਂਦਰਾਂ ਦੇ ਦੇਵਤੇ ਹਨੁਮਾਨ ਨੂੰ ਯਾਦ ਕੀਤਾ ਅਤੇ ਉਹ ਉਸ ਨੂੰ ਮਿਲਣ ਦੇ ਲਈ ਆਇਆ।
English
Then, he remembered Hanuman the monkey-god, who came to him.
ਭੂਲਾ ਦੈਤੁ. ਨ ਸਮਝਈ; ਤਿਨਿ ਪ੍ਰਭ ਕੀਏ ਕਾਮ ॥
bhoolaa dait. na samajhee; tin prabh kee kaam |
Punjabi
ਭੁੱਲਿਆ ਹੋਇਆ ਰਾਖਸ਼ ਜਾਣਦਾ ਨਹੀਂ ਕਿ ਅਸਚਰਜ ਹਨ ਕੰਮ, ਜਿਹੜੇ ਕਿ ਉਹ ਸੁਆਮੀ ਕਰਦਾ ਹੈ।
English
The misguided demon did not understand that God is the Doer of deeds.
ਨਾਨਕ. ਵੇਪਰਵਾਹੁ ਸੋ; ਕਿਰਤੁ. ਨ ਮਿਟਈ, ਰਾਮ ॥੨੬॥
naanak. veparavaahu so; kirat. na mittee, raam |26|
Punjabi
ਨਾਨਕ, ਨਾਂ ਮਿਸਣ ਵਾਲੇ ਹਨ ਪੂਰਬਲੇ ਕਰਮ ਜਿਨ੍ਹਾਂ ਦਾ ਬਦਲਾ ਉਹ ਮੁਛੰਦਗੀ-ਰਹਿਤ ਸੁਆਮੀ ਭੁਗਤਾਉਂਦਾ ਹੈ।
English
O Nanak, the actions of the Self-existent Lord cannot be erased. ||26||
ਲਾਹੌਰ ਸਹਰੁ; ਜਹਰੁ ਕਹਰੁ. ਸਵਾ ਪਹਰੁ ॥੨੭॥
laahauar sehar; jehar kehar. savaa pehar |27|
Punjabi
ਸਵਾ ਤਿੰਨ ਘੰਟੇ ਲਈ ਗੁੱਸੇ ਅਤੇ ਜੁਲਮ ਨੇ ਲਾਹੌਰ ਸ਼ਹਿਰ ਦਾ ਸੱਤਿਆਨਾਸ ਕਰ ਦਿਛਾ।
English
The city of Lahore suffered terrible destruction for four hours. ||27||
ਮਹਲਾ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਲਾਹੌਰ ਸਹਰੁ; ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥
laahauar sehar; amrit sar sifatee daa ghar |28|
Punjabi
ਲਾਹੌਰ ਦਾ ਸ਼ਹਿਰ ਸੁਧਾਰਸ ਦਾ ਸਰੋਵਰ ਅਤੇ ਪ੍ਰਭਤਾ ਦਾ ਧਾਮ ਹੈ।
English
The city of Lahore is a pool of ambrosial nectar, the home of praise. ||28||
ਮਹਲਾ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਉਦੋਸਾਹੈ ਕਿਆ ਨੀਸਾਨੀ; ਤੋਟਿ. ਨ ਆਵੈ ਅੰਨੀ ॥
audosaahai kiaa neesaanee; tott. na aavai anee |
Punjabi
ਮਾਲਦਾਰ ਪੁਰਸ਼ ਦੀ ਕੀ ਚਿੰਨ੍ਹ ਹੈ। ਅਮੁਕ ਹੈ ਉਸ ਦਾ ਅਨਾਜ ਦਾ ਭੰਡਾਰ।
English
What are the signs of a prosperous person? His stores of food never run out.
ਉਦੋਸੀਅ ਘਰੇ ਹੀ ਵੁਠੀ; ਕੁੜਿੲਂੀ ਰੰਨੀ ਧੰਮੀ ॥
audoseea ghare hee vutthee; kurrienee ranee dhamee |
Punjabi
ਬਹੁਤਾਤ ਉਸ ਦੇ ਧਾਮ ਅੰਦਰ ਵਸਦੀ ਹੈ, ਜਿਥੇ ਕਿ ਗੂੰਜਦੀ ਹੈ ਕੁੜੀਆਂ ਤੇ ਤ੍ਰੀਮਤਾ ਦੀ ਧੌਮ ਸਲੁਟੀ।
English
Prosperity dwells in his home, with the sounds of girls and women.
ਸਤੀ ਰੰਨੀ ਘਰੇ ਸਿਆਪਾ; ਰੋਵਨਿ ਕੂੜੀ ਕੰਮੀ ॥
satee ranee ghare siaapaa; rovan koorree kamee |
Punjabi
ਉਸ ਦੇ ਧਾਮ ਦੀਆਂ ਕਈ ਕੁ (ਸੱਤੇ ਹੀ) ਵਹੁਟੀਆਂ ਨਿਕੰਮੀਆਂ ਗੱਲਾਂ ਤੇ ਵਿਰਲਾਪ ਅਤੇ ਰੁਦਨ ਕਰਦੀਆਂ ਹਨ।
English
All the women of his home shout and cry over useless things.
ਜੋ ਲੇਵੈ ਸੋ ਦੇਵੈ ਨਾਹੀ; ਖਟੇ ਦੰਮ ਸਹੰਮੀ ॥੨੯॥
jo levai so devai naahee; khatte dam sahamee |29|
Punjabi
ਜਿਹੜਾ ਕੁਛ ਉਹ ਲੈਂਦਾ ਹੈ, ਉਸ ਨੂੰ ਵਾਪਸ ਨਹੀਂ ਦਿੰਦਾ ਅਤੇ ਭਾਰੀ ਤਕਲੀਫ ਨਾਲ ਵਧ ਤੋਂ ਵਧ ਉਹ ਧਨ-ਦੌਲਤ ਕਮਾਉਣ ਵਿੱਚ ਰਹਿੰਦਾ ਹੈ।
English
Whatever he takes, he does not give back. Seeking to earn more and more, he is troubled and uneasy. ||29||
ਪਬਰ ਤੂੰ ਹਰੀਆਵਲਾ; ਕਵਲਾ ਕੰਚਨ ਵੰਨਿ ॥
pabar toon hareeaavalaa; kavalaa kanchan van |
Punjabi
ਹੇ ਚਪਤੀ, ਤੂੰ ਕਮਲ ਵਰਗੀ ਸਰ-ਸਬਜ ਸੈ ਅਤੇ ਸੋਲੇ ਵਰਗਾ ਤੇਰਾ ਰੰਗ ਸੀ।
English
O lotus, your leaves were green, and your blossoms were gold.
ਕੈ ਦੋਖੜੈ ਸੜਿਓਹਿ, ਕਾਲੀ ਹੋਈਆ ਦੇਹੁਰੀ; ਨਾਨਕ. ਮੈ ਤਨਿ ਭੰਗੁ ॥
kai dokharrai sarriohi, kaalee hoeea dehuree; naanak. mai tan bhang |
Punjabi
ਗੁਰੂ ਜੀ ਆਖਦੇ ਹਨ, ਕਿਹੜੀ ਪੀੜ ਨੇ ਤੈਨਰੇ ਲੂਹ ਅਤੇ ਤੇਰੇ ਸਰੀਰ ਨੂੰ ਕਾਲਾ ਕਰ ਸੁੱਟਿਆ ਹੈ?
English
What pain has burnt you, and made your body black? O Nanak, my body is battered.
ਜਾਣਾ ਪਾਣੀ ਨਾ ਲਹਾਂ; ਜੈ ਸੇਤੀ ਮੇਰਾ ਸੰਗੁ ॥
jaanaa paanee naa lahaan; jai setee meraa sang |
Punjabi
(ਚੁਪਤੀ ਉਤਰੀ ਦਿੰਦੀ ਹੈ:) ਮੇਰੀ ਦੇਹ ਚੀਰੀ ਹੋਈ ਹੈ ਕਿਉਂਕਿ ਮੈਨੂੰ ਆਪਣਾ ਜਾਨੀ ਜਲ ਦਿਸ ਨਹੀਂ ਆਉਂਦਾ ਜਿਸ ਨਾਲ ਮੇਰੀ ਯਾਰੀ ਹੈ,
English
I have not received that water which I love.
ਜਿਤੁ ਡਿਠੈ ਤਨੁ ਪਰਫੁੜੈ; ਚੜੈ ਚਵਗਣਿ ਵੰਨੁ ॥੩੦॥
jit dditthai tan parafurrai; charrai chavagan van |30|
Punjabi
ਅਤੇ ਜਿਸ ਨੂੰ ਵੇਖ ਮੇਰੀ ਦੇਹ ਪ੍ਰਫੁਲਤ ਹੁੰਦੀ ਹੈ ਅਤੇ ਮੈਨੂੰ ਚਾਰ ਗੁਣਾ ਰੰਗ ਚੜ੍ਹ ਜਾਂਦਾ ਹੈ।
English
Seeing it, my body blossomed forth, and I was blessed with a deep and beautiful color. ||30||
ਰਜਿ. ਨ ਕੋਈ ਜੀਵਿਆ; ਪਹੁਚਿ. ਨ ਚਲਿਆ ਕੋਇ ॥
raj. na koee jeeviaa; pahuch. na chaliaa koe |
Punjabi
ਕੋਈ ਇਨਸਾਨ ਆਪਣੀ ਨਿਸ਼ਾ ਹੋਣ ਤਾਂਈ ਜੀਉਂਦਾ ਨਹੀਂ ਰਹਿੰਦਾ ਅਤੇ ਕੋਈ ਭੀ ਆਪਣੇ ਮਨੋਰਥ ਨੂੰ ਹਾਸਲ ਕਰਕੇ ਨਹੀਂ ਤੁਰਦਾ।
English
No one lives long enough to accomplish all he wishes.
ਗਿਆਨੀ ਜੀਵੈ ਸਦਾ ਸਦਾ; ਸੁਰਤੀ ਹੀ ਪਤਿ ਹੋਇ ॥
giaanee jeevai sadaa sadaa; suratee hee pat hoe |
Punjabi
ਕੇਵਲ ਬ੍ਰਹਮ ਬੇਤਾ ਹੀ ਹਮੇਸ਼ਾਂ ਹੇਮਸ਼ਾਂ ਲਈ ਜੀਉਂਦਾ ਰਹਿੰਦਾ ਹੈ। ਸਿਮਰਨ ਦੇ ਰਾਹੀਂ ਹੀ ਜੀਵ ਦੀ ਇਜਤ-ਆਬਰੂ ਹੁੰਦੀ ਹੈ।
English
Only the spiritually wise live forever; they are honored for their intuitive awareness.
ਸਰਫੈ ਸਰਫੈ ਸਦਾ ਸਦਾ; ਏਵੈ ਗਈ ਵਿਹਾਇ ॥
sarafai sarafai sadaa sadaa; evai gee vihaae |
Punjabi
ਹੋਲੀ ਹੋਲੀ ਹੀ, ਸਕੁੰਚਦਿਆਂ ਤੇ ਬਚਾਉਂਦੇ ਹੋਇਆ ਜਿੰਦਗੀ ਬੇਅਰਥ ਬੀਤ ਜਾਂਦੀ ਹੈ।
English
Bit by bit, life passes away, even though the mortal tries to hold it back.
ਨਾਨਕ. ਕਿਸ ਨੋ ਆਖੀਐ; ਵਿਣੁ ਪੁਛਿਆ ਹੀ ਲੈ ਜਾਇ ॥੩੧॥
naanak. kis no aakheeai; vin puchhiaa hee lai jaae |31|
Punjabi
ਨਾਨਕ, ਜੀਵ ਕੀਹਦੇ ਕੋਲ ਫਰਿਆਦੀ ਹੋਵੇ? ਉਸ ਦੀ ਰਜਾ-ਮਰਜੀ ਦੇ ਬਗੈਰ ਹੀ, ਮੌਤ ਪ੍ਰਾਣੀ ਨੂੰ ਲੈ ਜਾਂਦੀ ਹੈ।
English
O Nanak, unto whom should we complain? Death takes one's life away without anyone's consent. ||31||
ਦੋਸੁ. ਨ ਦੇਅਹੁ ਰਾਇ ਨੋ; ਮਤਿ ਚਲੈ ਜਾਂ ਬੁਢਾ ਹੋਵੈ ॥
dos. na deahu raae no; mat chalai jaan budtaa hovai |
Punjabi
ਪਾਤਿਸ਼ਾਹ ਪ੍ਰਮੇਸ਼ਰ ਨੂੰ ਦੂਸ਼ਣ ਨਾਂ ਲਾ ਜਦ ਉਹ ਬਿਰਧ ਹੋ ਜਾਂਦਾ ਹੈ, ਇਨਸਾਨ ਦੀ ਅਕਲ ਉਸ ਨੂੰ ਛੱਡ ਜਾਂਦੀ ਹੈ।
English
Do not blame the Sovereign Lord; when someone grows old, his intellect leaves him.
ਗਲਾਂ ਕਰੇ ਘਣੇਰੀਆ; ਤਾਂ ਅੰਨੑੇ ਪਵਣਾ ਖਾਤੀ ਟੋਵੈ ॥੩੨॥
galaan kare ghanereea; taan anae pavanaa khaatee ttovai |32|
Punjabi
ਅੰਨ੍ਹਾਂ ਮਨੁੱਸ਼ ਬਹੁਤੀਆਂ ਬਾਤਾ ਕਰਦਾ ਹੈ ਅਤੇ ਤਦ ਖਾਈਆਂ ਅਤੇ ਟੋਇਆ ਵਿੱਚ ਡਿਗਦਾ ਹੈ।
English
The blind man talks and babbles, and then falls into the ditch. ||32||
ਪੂਰੇ ਕਾ ਕੀਆ. ਸਭ ਕਿਛੁ ਪੂਰਾ; ਘਟਿ ਵਧਿ ਕਿਛੁ ਨਾਹੀ ॥
poore kaa keea. sabh kichh pooraa; ghatt vadh kichh naahee |
Punjabi
ਸਾਰਾ ਕੁਝ ਜੋ ਪੂਰਨ ਪ੍ਰਭੂ ਕਰਦਾ ਹੈ, ਪੂਰਨ ਹੈ ਇਸ ਵਿੱਚ ਕੋਈ ਕਮੀ ਜਾਂ ਵਾਧਾ ਨਹੀਂ।
English
All that the Perfect Lord does is perfect; there is not too little, or too much.
ਨਾਨਕ. ਗੁਰਮੁਖਿ ਐਸਾ ਜਾਣੈ; ਪੂਰੇ ਮਾਂਹਿ ਸਮਾਂਹੀ ॥੩੩॥
naanak. guramukh aisaa jaanai; poore maanhi samaanhee |33|
Punjabi
ਨਾਨਕ, ਗੁਰਾਂ ਦੀ ਦਇਆ ਦੁਆਰਾ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਪ੍ਰਾਣੀ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
English
O Nanak, knowing this as Gurmukh, the mortal merges into the Perfect Lord God. ||33||