Ekam
Guru Granth Sahib

Ang 1413

Ang 1413 · Line 1

ਸਲੋਕ ਮਹਲਾ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1413 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1413 · Line 3

ਅਭਿਆਗਤ ਏਹ. ਨ ਆਖੀਅਹਿ; ਜਿਨ ਕੈ ਮਨ ਮਹਿ ਭਰਮੁ ॥

abhiaagat eeh. na aakheeeh; jin kai man meh bharam |

Punjabi

ਇਹ ਤਿਆਗੀ ਨਹੀਂ ਕਹੇ ਜਾਂਦੇ, ਜਿਨ੍ਹਾਂ ਦੇ ਚਿੱਤ ਅੰਦਰ ਸੰਦੇਹ ਹੈ।

Bhai Manmohan Singh (Shabad OS, CC BY-SA)

English

Do not call the wandering beggars holy men, if their minds are filled with doubt.

Dr. Sant Singh Khalsa (Shabad OS, CC BY-SA)
Ang 1413 · Line 4

ਤਿਨ ਕੇ ਦਿਤੇ ਨਾਨਕਾ; ਤੇਹੋ ਜੇਹਾ ਧਰਮੁ ॥੧॥

tin ke dite naanakaa; teho jehaa dharam |1|

Punjabi

ਜੋ ਕੋਈ ਉਨ੍ਹਾਂ ਨੂੰ ਦਾਨ-ਪੁਨ ਦਿੰਦਾ ਹੈ ਉਸ ਨੂੰ ਉਹੋ ਜੇਹੀ ਹੀ ਨੇਕੀ ਪਰਾਪਤ ਹੁੰਦੀ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

Whoever gives to them, O Nanak, earns the same sort of merit. ||1||

Dr. Sant Singh Khalsa (Shabad OS, CC BY-SA)
Ang 1413 · Line 5

ਅਭੈ ਨਿਰੰਜਨ ਪਰਮ ਪਦੁ; ਤਾ ਕਾ ਭੀਖਕੁ ਹੋਇ ॥

abhai niranjan param pad; taa kaa bheekhak hoe |

Punjabi

ਕਿਸੇ ਨੂੰ ਭੈ-ਰਹਿਤ ਅਤੇ ਪਵਿੱਤਰ ਪ੍ਰਭੂ ਦਾ ਮੰਗਤਾ ਹੋਣ ਦੀ ਮਹਾਨ ਪਦਵੀ ਦੀ ਦਾਤ ਮਿਲ ਜਾਂਦੀ ਹੈ।

Bhai Manmohan Singh (Shabad OS, CC BY-SA)

English

One who begs for the supreme status of the Fearless and Immaculate Lord

Dr. Sant Singh Khalsa (Shabad OS, CC BY-SA)
Ang 1413 · Line 6

ਤਿਸ ਕਾ ਭੋਜਨੁ ਨਾਨਕਾ; ਵਿਰਲਾ ਪਾਏ ਕੋਇ ॥੨॥

tis kaa bhojan naanakaa; viralaa paae koe |2|

Punjabi

ਕਿਸੇ ਟਾਵੇ ਅੱਲੇ ਨੂੰ ਹੀ ਹੇ ਲਾਨਕ ਉਸ ਨੂੰ ਪ੍ਰਸ਼ਾਦ ਛਕਾਉਣ ਦਾ ਮੌਕਾ ਮਿਲਦਾ ਹੈ।

Bhai Manmohan Singh (Shabad OS, CC BY-SA)

English

- how rare are those who have the opportunity, O Nanak, to give food to such a person. ||2||

Dr. Sant Singh Khalsa (Shabad OS, CC BY-SA)
Ang 1413 · Line 7

ਹੋਵਾ ਪੰਡਿਤੁ ਜੋਤਕੀ; ਵੇਦ ਪੜਾ ਮੁਖਿ ਚਾਰਿ ॥

hovaa panddit jotakee; ved parraa mukh chaar |

Punjabi

ਜੇਕਰ ਮੈਂ ਵਿਦਵਾਨ, ਜੋਤਸ਼ੀ ਅਤੇ ਮੂੰਹ-ਜਬਾਨੀ ਚਾਰ ਵੇਦਾਂ ਨੂੰ ਪੜਨ ਵਾਲਾ ਹੋ ਜਾਵਾਂ।

Bhai Manmohan Singh (Shabad OS, CC BY-SA)

English

If I were a religious scholar, an astrologer, or one who could recite the four Vedas,

Dr. Sant Singh Khalsa (Shabad OS, CC BY-SA)
Ang 1413 · Line 8

ਨਵਾ ਖੰਡਾ ਵਿਚਿ ਜਾਣੀਆ; ਅਪਨੇ ਚਜ ਵੀਚਾਰ ॥੩॥

navaa khanddaa vich jaaneea; apane chaj veechaar |3|

Punjabi

ਅਤੇ ਆਪਣੀ ਸਿਆਣਪ ਅਤੇ ਸੋਚ-ਵਿਚਾਰ ਦੇ ਸਬਬ ਮੈਂ ਧਰਤੀ ਦਿਆਂ ਨੋ ਖਿਤਿਆਂ ਵਿੱਚ ਪ੍ਰਸਿਧ ਹੋ ਜਾਵਾਂ, ਇਹ ਸਾਰਾ ਕੁਛ ਬੇਅਰਥ ਹੈ।

Bhai Manmohan Singh (Shabad OS, CC BY-SA)

English

I could be famous throughout the nine regions of the earth, for my wisdom and thoughtful contemplation. ||3||

Dr. Sant Singh Khalsa (Shabad OS, CC BY-SA)
Ang 1413 · Line 9

ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ; ਕਾ ਧਾਨੁ ॥

brahaman kailee ghaat kanyakaa anachaaree; kaa dhaan |

Punjabi

ਜੋ ਬ੍ਰਾਹਮਣਜਾਂ ਪ੍ਰਮਾਤਮਾ ਦੀਆਂ ਪਿਆਰੀਆਂ ਗਾਈਆਂ ਅਤੇ ਧੀਆਂ ਮਾਰਦਾ ਹੈ ਅਤੇ ਮੰਦੇ ਮਨੁਸ਼ ਦਾ ਭੋਜਨ ਸਵੀਕਾਰ ਕਰਦਾ ਹੈ,

Bhai Manmohan Singh (Shabad OS, CC BY-SA)

English

The four Hindu cardinal sins of murdering a Brahmin, a cow, a female infant, and acceptance of the offerings of an evil person,

Dr. Sant Singh Khalsa (Shabad OS, CC BY-SA)
Ang 1413 · Line 10

ਫਿਟਕ ਫਿਟਕਾ ਕੋੜੁ ਬਦੀਆ; ਸਦਾ ਸਦਾ ਅਭਿਮਾਨੁ ॥

fittak fittakaa korr badeea; sadaa sadaa abhimaan |

Punjabi

ਉਹ ਕਲੰਕ, ਮੰਦੇ ਕਰਮ ਅਤੇ ਸਦੀਵ ਸਦੀਵੀ ਹੰਕਾਰ ਦੇ ਕੋਹੜ ਨਾਲ ਸਰਾਪਿਆ ਹੈ।

Bhai Manmohan Singh (Shabad OS, CC BY-SA)

English

cursed by the world and diseased by leprosy; he is forever and ever filled with egotistical pride.

Dr. Sant Singh Khalsa (Shabad OS, CC BY-SA)
Ang 1413 · Line 11

ਪਾਹਿ ਏਤੇ. ਜਾਹਿ ਵੀਸਰਿ; ਨਾਨਕਾ. ਇਕੁ ਨਾਮੁ ॥

paeh ete. jaeh veesar; naanakaa. ik naam |

Punjabi

ਐਨੇ ਪਾਪ ਉਸ ਨੂੰ ਚਿਮੜਦੇ ਹਨ, ਜੋ ਇਕ ਨਾਮ ਨੂੰ ਭੁਲਾ ਦਿੰਦਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

One who forgets the Naam, O Nanak, is covered by these sins.

Dr. Sant Singh Khalsa (Shabad OS, CC BY-SA)
Ang 1413 · Line 12

ਸਭ ਬੁਧੀ ਜਾਲੀਅਹਿ; ਇਕੁ ਰਹੈ ਤਤੁ ਗਿਆਨੁ ॥੪॥

sabh budhee jaaleeeh; ik rahai tat giaan |4|

Punjabi

ਰੱਬ ਕਰੇ ਕੇਵਲ ਸਵਾਮੀ ਦੀ ਸਿਆਣਪ ਤੋਂ ਬਿਨਾ ਸਾਰੀਆਂ ਖੂਬੀਆਂ ਸੜ ਜਾਣ।

Bhai Manmohan Singh (Shabad OS, CC BY-SA)

English

Let all wisdom be burnt away, except for the essence of spiritual wisdom. ||4||

Dr. Sant Singh Khalsa (Shabad OS, CC BY-SA)
Ang 1413 · Line 13

ਮਾਥੈ ਜੋ ਧੁਰਿ ਲਿਖਿਆ; ਸੁ ਮੇਟਿ. ਨ ਸਕੈ ਕੋਇ ॥

maathai jo dhur likhiaa; su mett. na sakai koe |

Punjabi

ਜਿਹੜਾ ਕੁਛ ਮੱਥੇ ਉਤੇ ਪ੍ਰਭੂ ਨੇ ਲਿਖ ਛਡਿਆ ਹੈ, ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ।

Bhai Manmohan Singh (Shabad OS, CC BY-SA)

English

No one can erase that primal destiny written upon one's forehead.

Dr. Sant Singh Khalsa (Shabad OS, CC BY-SA)
Ang 1413 · Line 14

ਨਾਨਕ. ਜੋ ਲਿਖਿਆ ਸੋ ਵਰਤਦਾ; ਸੋ ਬੂਝੈ. ਜਿਸ ਨੋ ਨਦਰਿ ਹੋਇ ॥੫॥

naanak. jo likhiaa so varatadaa; so boojhai. jis no nadar hoe |5|

Punjabi

ਨਾਨਕ ਜਿਹੜਾ ਕੁਛ ਲਿਖਿਆ ਹੋਇਆ ਹੈ, ਉਹੀ ਹੁੰਦਾ ਹੈ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਉਤੇ ਰੱਬ ਦੀ ਮਿਹਰ ਹੈ।

Bhai Manmohan Singh (Shabad OS, CC BY-SA)

English

O Nanak, whatever is written there, comes to pass. He alone understands, who is blessed by God's Grace. ||5||

Dr. Sant Singh Khalsa (Shabad OS, CC BY-SA)
Ang 1413 · Line 15

ਜਿਨੀ ਨਾਮੁ ਵਿਸਾਰਿਆ; ਕੂੜੈ ਲਾਲਚਿ ਲਗਿ ॥

jinee naam visaariaa; koorrai laalach lag |

Punjabi

ਝੂਠੇ ਲੋਭ ਨਾਲ ਲਗ ਕੇ, ਜੋ ਨਾਮ ਨੂੰ ਭੁਲਾਉਂਦੇ ਹਨ,

Bhai Manmohan Singh (Shabad OS, CC BY-SA)

English

Those who forget the Naam, the Name of the Lord, and become attached to greed and fraud,

Dr. Sant Singh Khalsa (Shabad OS, CC BY-SA)
Ang 1413 · Line 16

ਧੰਧਾ ਮਾਇਆ ਮੋਹਣੀ; ਅੰਤਰਿ ਤਿਸਨਾ ਅਗਿ ॥

dhandhaa maaeaa mohanee; antar tisanaa ag |

Punjabi

ਉਨ੍ਹਾਂ ਦੇ ਮਨ ਵਿੱਚ ਖਾਹਿਸ਼ ਦੀ ਅੱਗ ਹੈ, ਅਤੇ ਉਹ ਫਰੇਫਤਾ ਕਰ ਲੈਣ ਵਾਲੀ ਮੋਹਨੀ ਦੇ ਵਿਹਾਰਾਂ ਵਿੱਚ ਖਚਤ ਹੋਏ ਹੋਏ ਹਨ।

Bhai Manmohan Singh (Shabad OS, CC BY-SA)

English

are engrossed in the entanglements of Maya the enticer, with the fire of desire within them.

Dr. Sant Singh Khalsa (Shabad OS, CC BY-SA)
Ang 1413 · Line 17

ਜਿਨੑਾ. ਵੇਲਿ ਨ ਤੂੰਬੜੀ; ਮਾਇਆ ਠਗੇ ਠਗਿ ॥

jinaa. vel na toonbarree; maaeaa tthage tthag |

Punjabi

ਜੋ ਤੁੰਬੀ ਦੀ ਮਾਨੰਦ ਵੇਲ ਉੱਤੇ ਨਹੀਂ ਚੜ੍ਹਦੇ, ਉਨ੍ਹਾਂ ਨੂੰ ਮੋਹਨੀ ਠਗਣੀ ਠਗ ਲੈਂਦੀ ਹੈ।

Bhai Manmohan Singh (Shabad OS, CC BY-SA)

English

Those who, like the pumpkin vine, are too stubborn climb the trellis, are cheated by Maya the cheater.

Dr. Sant Singh Khalsa (Shabad OS, CC BY-SA)
Ang 1413 · Line 18

ਮਨਮੁਖ. ਬੰਨਿੑ ਚਲਾਈਅਹਿ; ਨਾ ਮਿਲਹੀ. ਵਗਿ ਸਗਿ ॥

manamukh. bana chalaaeeeh; naa milahee. vag sag |

Punjabi

ਆਪ ਹੁਦਰੇ, ਸਤਿ ਸੰਗਤ ਦੇ ਵਗਾ ਨਾਲ ਨਹੀਂ ਮਿਲਦੇ ਅਤੇ ਨਰੜ ਕੇ ਅੱਗੇ ਨੂੰ ਧੱਕ ਦਿਤੇ ਜਾਂਦੇ ਹਨ।

Bhai Manmohan Singh (Shabad OS, CC BY-SA)

English

The self-willed manmukhs are bound and gagged and led away; the dogs do not join the herd of cows.

Dr. Sant Singh Khalsa (Shabad OS, CC BY-SA)
Ang 1413 · Line 19

ਆਪਿ ਭੁਲਾਏ ਭੁਲੀਐ; ਆਪੇ ਮੇਲਿ ਮਿਲਾਇ ॥

aap bhulaae bhuleeai; aape mel milaae |

Punjabi

ਉਸ ਦੇ ਗੁਮਰਾਹ ਕਰਨ ਦੁਆਰਾ, ਬੰਦਾ ਗੁਮਰਾਹ ਹੁੰਦਾ ਹੈ। ਸੁਆਮੀ, ਖੁਦ ਹੀ, ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।

Bhai Manmohan Singh (Shabad OS, CC BY-SA)

English

The Lord Himself misleads the misguided ones, and He Himself unites them in His Union.

Dr. Sant Singh Khalsa (Shabad OS, CC BY-SA)
Ang 1413 · Line 20

ਨਾਨਕ. ਗੁਰਮੁਖਿ ਛੁਟੀਐ; ਜੇ ਚਲੈ ਸਤਿਗੁਰ ਭਾਇ ॥੬॥

naanak. guramukh chhutteeai; je chalai satigur bhaae |6|

Punjabi

ਨਾਨਕ ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ ਤਾਂ ਉਹ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the Gurmukhs are saved; they walk in harmony with the Will of the True Guru. ||6||

Dr. Sant Singh Khalsa (Shabad OS, CC BY-SA)
Ang 1413 · Line 21

ਸਾਲਾਹੀ ਸਾਲਾਹਣਾ; ਭੀ ਸਚਾ ਸਾਲਾਹਿ ॥

saalaahee saalaahanaa; bhee sachaa saalaeh |

Punjabi

ਪਰਸੰਸਾ-ਯੋਗ ਪ੍ਰਭੂ ਦੀ ਮੈਂ ਪ੍ਰਸੰਸਾ ਕਰਦਾ ਹਾਂ ਅਤੇ ਪੁਨਾ ਸੱਚੇ ਸੁਆਮੀ ਦੀ ਮਹਿਮਾ ਗਾਉਂਦਾ ਹਾਂ।

Bhai Manmohan Singh (Shabad OS, CC BY-SA)

English

I praise the Praiseworthy Lord, and sing the Praises of the True Lord.

Dr. Sant Singh Khalsa (Shabad OS, CC BY-SA)
Ang 1413 · Line 22

ਨਾਨਕ. ਸਚਾ ਏਕੁ ਦਰੁ; ਬੀਭਾ ਪਰਹਰਿ ਆਹਿ ॥੭॥

naanak. sachaa ek dar; beebhaa parahar aaeh |7|

Punjabi

ਨਾਨਕ ਕੇਵਲ ਇਕ ਪ੍ਰਭੂ ਹੀ ਸੱਚਾ ਹੈ, ਇਸ ਲਈ ਤੂੰ ਹੋਰ ਸਾਰੇ ਦੁਆਰੇ ਛੱਡ ਦੇ।

Bhai Manmohan Singh (Shabad OS, CC BY-SA)

English

O Nanak, the One Lord alone is True; stay away from all other doors. ||7||

Dr. Sant Singh Khalsa (Shabad OS, CC BY-SA)
Ang 1413 · Line 23

ਨਾਨਕ. ਜਹ ਜਹ ਮੈ ਫਿਰਉ; ਤਹ ਤਹ ਸਾਚਾ ਸੋਇ ॥

naanak. jeh jeh mai firau; teh teh saachaa soe |

Punjabi

ਨਾਨਕ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਸੱਚੇ ਸੁਆਮੀ ਨੂੰ ਪਾਉਂਦਾ ਹਾਂ।

Bhai Manmohan Singh (Shabad OS, CC BY-SA)

English

O Nanak, wherever I go, I find the True Lord.

Dr. Sant Singh Khalsa (Shabad OS, CC BY-SA)
Ang 1413 · Line 24

ਜਹ ਦੇਖਾ. ਤਹ ਏਕੁ ਹੈ; ਗੁਰਮੁਖਿ ਪਰਗਟੁ ਹੋਇ ॥੮॥

jeh dekhaa. teh ek hai; guramukh paragatt hoe |8|

Punjabi

ਜਿਥੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਇਕ ਪ੍ਰਭੂ ਨੂੰ ਹੀ ਵੇਖਦਾ ਹਾਂ। ਗੁਰਾਂ ਦੀ ਦਇਆ ਦੁਆਰਾ ਉਹ ਪਰਤਖ ਹੁੰਦਾ ਹੈ।

Bhai Manmohan Singh (Shabad OS, CC BY-SA)

English

Wherever I look, I see the One Lord. He reveals Himself to the Gurmukh. ||8||

Dr. Sant Singh Khalsa (Shabad OS, CC BY-SA)
Ang 1413 · Line 25

ਦੂਖ ਵਿਸਾਰਣੁ. ਸਬਦੁ ਹੈ; ਜੇ ਮੰਨਿ ਵਸਾਏ ਕੋਇ ॥

dookh visaaran. sabad hai; je man vasaae koe |

Punjabi

ਨਾਮ ਦਰਦ ਨੂੰ ਦੂਰ ਕਰਨ ਵਾਲਾ ਹੈ, ਜੇਕਰ ਕੋਈ ਜਣਾ ਇਸ ਨੂੰ ਚਿੱਤ ਅੰਦਰ ਟਿਕਾ ਲਵੇ।

Bhai Manmohan Singh (Shabad OS, CC BY-SA)

English

The Word of the Shabad is the Dispeller of sorrow, if one enshrines it in the mind.

Dr. Sant Singh Khalsa (Shabad OS, CC BY-SA)
Ang 1413 · Line 26

ਗੁਰ ਕਿਰਪਾ ਤੇ. ਮਨਿ ਵਸੈ; ਕਰਮ ਪਰਾਪਤਿ ਹੋਇ ॥੯॥

gur kirapaa te. man vasai; karam paraapat hoe |9|

Punjabi

ਗੁਰਾਂ ਦੀ ਮਿਹਰ ਸਦਕਾ, ਇਹ ਚਿੱਤ ਅੰਦਰ ਵਸਦਾ ਹੈ ਤੇ ਹਰੀ ਦੀ ਮਿਹਰ ਸਦਕਾ ਗੁਰੂ ਜੀ ਮਿਲਦੇ ਹਨ।

Bhai Manmohan Singh (Shabad OS, CC BY-SA)

English

By Guru's Grace, it dwells in the mind; by God's Mercy, it is obtained. ||9||

Dr. Sant Singh Khalsa (Shabad OS, CC BY-SA)
Ang 1413 · Line 27

ਨਾਨਕ. ਹਉ ਹਉ ਕਰਤੇ ਖਪਿ ਮੁਏ; ਖੂਹਣਿ ਲਖ ਅਸੰਖ ॥

naanak. hau hau karate khap mue; khoohan lakh asankh |

Punjabi

ਨਾਨਕ, ਹੰਕਾਰ ਤੇ ਸਵੈ-ਹੰਗਤਾ ਕਰਦੇ ਹੋਏ ਲੱਖਾਂ, ਕ੍ਰੋੜਾ ਤੇ ਅਣਗਿਣਤ ਬੰਦੇ ਸੁਕ-ਸੜ ਕੇ ਮਰ ਗਏ ਹਨ।

Bhai Manmohan Singh (Shabad OS, CC BY-SA)

English

O Nanak, acting in egotism, countless thousands have wasted away to death.

Dr. Sant Singh Khalsa (Shabad OS, CC BY-SA)
Ang 1413 · Line 28

ਸਤਿਗੁਰ ਮਿਲੇ ਸੁ ਉਬਰੇ; ਸਾਚੈ ਸਬਦਿ ਅਲੰਖ ॥੧੦॥

satigur mile su ubare; saachai sabad alankh |10|

Punjabi

ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਭੇਦ-ਰਹਿਤ ਸੁਆਮੀ ਦੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who meet with the True Guru are saved, through the Shabad, the True Word of the Inscrutable Lord. ||10||

Dr. Sant Singh Khalsa (Shabad OS, CC BY-SA)
Ang 1413 · Line 29

ਜਿਨਾ ਸਤਿਗੁਰੁ ਇਕ ਮਨਿ ਸੇਵਿਆ; ਤਿਨ ਜਨ ਲਾਗਉ ਪਾਇ ॥

jinaa satigur ik man seviaa; tin jan laagau paae |

Punjabi

ਜੋ ਇਕ ਚਿੱਤ ਨਾਲ ਸੱਚੇ ਗੁਰਾ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਪੁਰਸ਼ਾਂ ਦੇ ਮੈਂ ਪੈਰੀ ਪੈਦਾ ਹਾਂ।

Bhai Manmohan Singh (Shabad OS, CC BY-SA)

English

Those who serve the True Guru single-mindedly - I fall at the feet of those humble beings.

Dr. Sant Singh Khalsa (Shabad OS, CC BY-SA)
Ang 1413 · Line 30

ਗੁਰਸਬਦੀ ਹਰਿ ਮਨਿ ਵਸੈ; ਮਾਇਆ ਕੀ ਭੁਖ ਜਾਇ ॥

gurasabadee har man vasai; maaeaa kee bhukh jaae |

Punjabi

ਗੁਰਾਂ ਦੀ ਬਾਣੀ ਰਾਹੀਂ, ਵਾਹਿਗੁਰੂ ਮਨ ਅੰਦਰ ਟਿਕ ਜਾਂਦਾ ਹੈ ਅਤੇ ਦੌਲਤ ਦੀ ਖੁਦਿਆਂ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Through the Word of the Guru's Shabad, the Lord abides in the mind, and the hunger for Maya departs.

Dr. Sant Singh Khalsa (Shabad OS, CC BY-SA)
Ang 1413 · Line 31

ਸੇ ਜਨ ਨਿਰਮਲ ਊਜਲੇ; ਜਿ ਗੁਰਮੁਖਿ ਨਾਮਿ ਸਮਾਇ ॥

se jan niramal aoojale; ji guramukh naam samaae |

Punjabi

ਪਵਿੱਤਰ ਅਤੇ ਸਾਫ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Immaculate and pure are those humble beings, who, as Gurmukh, merge in the Naam.

Dr. Sant Singh Khalsa (Shabad OS, CC BY-SA)
Ang 1413 · Line 32

ਨਾਨਕ. ਹੋਰਿ ਪਤਿਸਾਹੀਆ ਕੂੜੀਆ; ਨਾਮਿ ਰਤੇ ਪਾਤਿਸਾਹ ॥੧੧॥

naanak. hor patisaaheea koorreea; naam rate paatisaah |11|

Punjabi

ਨਾਨਕ, ਝੂਠੀਆਂ ਹਨ ਹੋਰ ਬਾਦਸ਼ਾਹੀਆਂ ਕੇਵਲ ਵੁਹ ਹੀ ਸੱਚੇ ਰਾਜੇ ਹਨ, ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ।

Bhai Manmohan Singh (Shabad OS, CC BY-SA)

English

O Nanak, other empires are false; they alone are true emperors, who are imbued with the Naam. ||11||

Dr. Sant Singh Khalsa (Shabad OS, CC BY-SA)
Ang 1413 · Line 33

ਜਿਉ ਪੁਰਖੈ ਘਰਿ. ਭਗਤੀ ਨਾਰਿ ਹੈ; ਅਤਿ ਲੋਚੈ ਭਗਤੀ ਭਾਇ ॥

jiau purakhai ghar. bhagatee naar hai; at lochai bhagatee bhaae |

Punjabi

ਜਿਸ ਤਰ੍ਹਾਂ ਜਾਂ-ਨਿਸਾਰ ਵਹੁਟੀ ਆਪਦੇ ਪਤੀ ਦੇ ਗ੍ਰਹਿ ਵਿੱਚ ਉਸ ਦੀ ਪ੍ਰੇਮ-ਮਈ ਸੇਵਾ ਕਰਨ ਦੀ ਪਰਮ ਚਾਹਨਾ ਅੰਦਰ,

Bhai Manmohan Singh (Shabad OS, CC BY-SA)

English

The devoted wife in her husband's home has a great longing to perform loving devotional service to him;

Dr. Sant Singh Khalsa (Shabad OS, CC BY-SA)
Ang 1413 · Line 34

ਬਹੁ ਰਸ ਸਾਲਣੇ ਸਵਾਰਦੀ; ਖਟ ਰਸ ਮੀਠੇ ਪਾਇ ॥

bahu ras saalane savaaradee; khatt ras meetthe paae |

Punjabi

ਅਨੇਕਾਂ ਸੁਆਦਾ ਵਾਲੀਆਂ ਸਲੂਣੀਆਂ, ਖੱਟੀਖਆਂ ਤੇ ਮਿੱਠੀਆਂ ਨਿਆਮਤਾ ਬਣਾ ਕੇ ਉਸ ਅਗੇ ਪ੍ਰੋਸਦੀ ਹੈ;

Bhai Manmohan Singh (Shabad OS, CC BY-SA)

English

she prepares and offers to him all sorts of sweet delicacies and dishes of all flavors.

Dr. Sant Singh Khalsa (Shabad OS, CC BY-SA)
Ang 1413 · Line 35

ਤਿਉ ਬਾਣੀ ਭਗਤ ਸਲਾਹਦੇ; ਹਰਿ ਨਾਮੈ ਚਿਤੁ ਲਾਇ ॥

tiau baanee bhagat salaahade; har naamai chit laae |

Punjabi

ਏਸੇ ਤਰ੍ਹਾਂ ਹੀ ਸਾਧੂ ਗੁਰਾਂ ਦੀ ਬਾਣੀ ਦੀ ਮਹਿਮਾ ਕਰਦੇ ਹਨ ਅਤੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ।

Bhai Manmohan Singh (Shabad OS, CC BY-SA)

English

In the same way, the devotees praise the Word of the Guru's Bani, and focus their consciousness on the Lord's Name.

Dr. Sant Singh Khalsa (Shabad OS, CC BY-SA)
Ang 1413 · Line 36

ਮਨੁ ਤਨੁ ਧਨੁ ਆਗੈ ਰਾਖਿਆ; ਸਿਰੁ ਵੇਚਿਆ ਗੁਰ ਆਗੈ ਜਾਇ ॥

man tan dhan aagai raakhiaa; sir vechiaa gur aagai jaae |

Punjabi

ਉਹ ਆਪਣੀ ਆਤਮਾ, ਦੇਹ ਅਤੇ ਦੌਲਤ ਨੂੰ ਗੁਰਾਂ ਮੂਹਰੇ ਭੇਟਾ ਕਰਦੇ ਹਨ ਅਤੇ ਉਨ੍ਹਾਂ ਅਗੇ ਜਾ ਕੇ ਆਪਣਾ ਸੀਸ ਭੀ ਵੇਚ ਦਿੰਦੇ ਹਨ।

Bhai Manmohan Singh (Shabad OS, CC BY-SA)

English

They place mind, body and wealth in offering before the Guru, and sell their heads to Him.

Dr. Sant Singh Khalsa (Shabad OS, CC BY-SA)
Ang 1413 · Line 37

ਭੈ ਭਗਤੀ. ਭਗਤ ਬਹੁ ਲੋਚਦੇ; ਪ੍ਰਭ ਲੋਚਾ ਪੂਰਿ ਮਿਲਾਇ ॥

bhai bhagatee. bhagat bahu lochade; prabh lochaa poor milaae |

Punjabi

ਉਸ ਦੇ ਡਰ ਅੰਦਰ, ਉਸ ਦੇ ਅਨੁਰਾਗੀ, ਸੁਆਮੀ ਦੇ ਸਿਮਰਨ ਦੀ ਭਾਰੀ ਚਾਹਨਾ ਕਰਦੇ ਹਨ। ਉਨ੍ਹਾਂ ਦੀ ਸੱਧਰ ਪੂਰੀ ਕਰ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

In the Fear of God, His devotees yearn for His devotional worship; God fulfills their desires, and merges them with Himself.

Dr. Sant Singh Khalsa (Shabad OS, CC BY-SA)