Ekam
Guru Granth Sahib

Ang 1414

Ang 1414 · Line 1

ਹਰਿ ਪ੍ਰਭੁ ਵੇਪਰਵਾਹੁ ਹੈ; ਕਿਤੁ ਖਾਧੈ ਤਿਪਤਾਇ ॥

har prabh veparavaahu hai; kit khaadhai tipataae |

Punjabi

ਮੁਛੰਦਗੀ-ਰਹਿਤ ਹੈ ਮੈਡਾ ਵਾਹਿਗੁਰੂ-ਸੁਆਮੀ! ਉਹ ਕੀ ਹੈ, ਜਿਸ ਨੂੰ ਖਾਣ ਦੁਅਰਾ ਉਹ ਤ੍ਰਿਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

My Lord God is Self-existent and Independent. What does He need to eat to be satisfied?

Dr. Sant Singh Khalsa (Shabad OS, CC BY-SA)
Ang 1414 · Line 2

ਸਤਿਗੁਰ ਕੈ ਭਾਣੈ ਜੋ ਚਲੈ; ਤਿਪਤਾਸੈ ਹਰਿ ਗੁਣ ਗਾਇ ॥

satigur kai bhaanai jo chalai; tipataasai har gun gaae |

Punjabi

ਜੋ ਕੋਈ ਸੱਚੇ ਗੁਰਾਂ ਦੀ ਰਜਾ ਅੰਦਰ, ਟੁਰਦਾ ਅਤੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ, ਉਹ ਨਿਸਚਿਤ ਹੀ ਉਸ ਨੂੰ ਪ੍ਰਸੰਨ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

Whoever walks in harmony with the Will of the True Guru, and sings the Glorious Praises of the Lord, is pleasing to Him.

Dr. Sant Singh Khalsa (Shabad OS, CC BY-SA)
Ang 1414 · Line 3

ਧਨੁ ਧਨੁ ਕਲਜੁਗਿ ਨਾਨਕਾ; ਜਿ ਚਲੇ ਸਤਿਗੁਰ ਭਾਇ ॥੧੨॥

dhan dhan kalajug naanakaa; ji chale satigur bhaae |12|

Punjabi

ਮੁਬਾਰਕ, ਮੁਬਾਰਕ ਹਨ ਉਹ ਕਾਲੇ ਯੁਗ ਅੰਦਰ, ਹੇ ਨਾਨਕ! ਜੋ ਗੁਰਾਂ ਦੇ ਮਾਰਗ ਟੁਰਦੇ ਹਨ।

Bhai Manmohan Singh (Shabad OS, CC BY-SA)

English

Blessed, blessed are they, in this Dark Age of Kali Yuga, O Nanak, who walk in harmony with the Will of the True Guru. ||12||

Dr. Sant Singh Khalsa (Shabad OS, CC BY-SA)
Ang 1414 · Line 4

ਸਤਿਗੁਰੂ. ਨ ਸੇਵਿਓ; ਸਬਦੁ. ਨ ਰਖਿਓ ਉਰ ਧਾਰਿ ॥

satiguroo. na sevio; sabad. na rakhio ur dhaar |

Punjabi

ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦੇ ਅਤੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਕੇ ਨਹੀਂ ਰਖਦੇ,

Bhai Manmohan Singh (Shabad OS, CC BY-SA)

English

Those who do not serve the True Guru, and do not keep the Shabad enshrined in their hearts

Dr. Sant Singh Khalsa (Shabad OS, CC BY-SA)
Ang 1414 · Line 5

ਧਿਗੁ ਤਿਨਾ ਕਾ ਜੀਵਿਆ; ਕਿਤੁ ਆਏ ਸੰਸਾਰਿ ॥

dhig tinaa kaa jeeviaa; kit aae sansaar |

Punjabi

ਧ੍ਰਿਕਾਰਯੋਗ ਹੈ ਉਨ੍ਹਾਂ ਦੀ ਜਿੰਦਗੀ, ਉਹ ਜਹਾਨ ਅੰਦਰ ਕਿਉਂ ਆਏ ਸਨ?

Bhai Manmohan Singh (Shabad OS, CC BY-SA)

English

cursed are their lives. Why did they even come into the world?

Dr. Sant Singh Khalsa (Shabad OS, CC BY-SA)
Ang 1414 · Line 6

ਗੁਰਮਤੀ ਭਉ ਮਨਿ ਪਵੈ; ਤਾਂ ਹਰਿ ਰਸਿ ਲਗੈ ਪਿਆਰਿ ॥

guramatee bhau man pavai; taan har ras lagai piaar |

Punjabi

ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ, ਰੱਬ ਦਾ ਡਰ ਚਿੱਤ ਅੰਦਰ ਟਿਕ ਜਾਵੇ, ਕੇਵਲ ਤਦ ਹੀ ਜੀਵ ਦਾ ਪ੍ਰਭੂ ਦੇ ਅੰਮ੍ਰਿਤ ਨਾਲ ਪ੍ਰੇਮ ਪੈਦਾ ਹੈ।

Bhai Manmohan Singh (Shabad OS, CC BY-SA)

English

If one follows the Guru's Teachings, and keeps the Fear of God in his mind, then he is lovingly attuned to the sublime essence of the Lord.

Dr. Sant Singh Khalsa (Shabad OS, CC BY-SA)
Ang 1414 · Line 7

ਨਾਉ ਮਿਲੈ. ਧੁਰਿ ਲਿਖਿਆ; ਜਨ ਨਾਨਕ. ਪਾਰਿ ਉਤਾਰਿ ॥੧੩॥

naau milai. dhur likhiaa; jan naanak. paar utaar |13|

Punjabi

ਪਰਾਪੂਰਬਲੀ ਲਿਖਤਾਕਾਰ ਦੀ ਬਰਕਤ, ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਤਦ ਹੇ ਗੋਲੇ ਨਾਨਕ! ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

By his primal destiny, he obtains the Name; O Nanak, he is carried across. ||13||

Dr. Sant Singh Khalsa (Shabad OS, CC BY-SA)
Ang 1414 · Line 8

ਮਾਇਆ ਮੋਹਿ. ਜਗੁ ਭਰਮਿਆ; ਘਰੁ ਮੁਸੈ ਖਬਰਿ. ਨ ਹੋਇ ॥

maaeaa mohi. jag bharamiaa; ghar musai khabar. na hoe |

Punjabi

ਧਨ-ਦੌਲਤ ਦੀ ਮਮਤਾ ਅੰਦਰ ਸੰਸਾਰ ਭਟਕ ਰਿਹਾ ਹੈ ਅਤੇ ਇਸ ਨੂੰ ਪਤਾ ਨਹੀਂ ਕਿ ਇਸ ਦਾ ਧਾਮ ਲੁੱਟਿਆ ਜਾ ਰਿਹਾ ਹੈ।

Bhai Manmohan Singh (Shabad OS, CC BY-SA)

English

The world wanders lost in emotional attachment to Maya; it does not realize that its own home is being plundered.

Dr. Sant Singh Khalsa (Shabad OS, CC BY-SA)
Ang 1414 · Line 9

ਕਾਮ ਕ੍ਰੋਧਿ ਮਨੁ ਹਿਰਿ ਲਇਆ; ਮਨਮੁਖ ਅੰਧਾ ਲੋਇ ॥

kaam krodh man hir leaa; manamukh andhaa loe |

Punjabi

ਅੰਨ੍ਹਾਂ ਹੈ ਮਨਮਤੀਆ, ਇਸ ਜਹਾਨ ਅੰਦਰ ਅਤੇ ਉਸ ਦੇ ਮਨੂਏ ਨੂੰ ਸ਼ਹਿਵਤ ਤੇ ਗੁੱਸੇ ਨੇ ਚੁਰਾ ਲਿਆ ਹੈ।

Bhai Manmohan Singh (Shabad OS, CC BY-SA)

English

The self-willed manmukh is blind in the world; his mind is lured away by sexual desire and anger.

Dr. Sant Singh Khalsa (Shabad OS, CC BY-SA)
Ang 1414 · Line 10

ਗਿਆਨ ਖੜਗ. ਪੰਚ ਦੂਤ ਸੰਘਾਰੇ; ਗੁਰਮਤਿ ਜਾਗੈ ਸੋਇ ॥

giaan kharrag. panch doot sanghaare; guramat jaagai soe |

Punjabi

ਕੇਵਲ ਉਹ ਹੀ, ਜੋ ਗੁਰਾਂ ਦੇ ਉਪਦੇਸ਼ ਦੁਆਰਾ, ਪੰਜਾਂ ਭੁਤਨਿਆਂ ਨੂੰ ਬ੍ਰਹਮ-ਬੋਧ ਦੀ ਤਲਵਾਰ ਨਾਲ ਮਾਰ ਲੈਂਦਾ ਹੈ, ਜਾਗਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

With the sword of spiritual wisdom, kill the five demons. Remain awake and aware to the Guru's Teachings.

Dr. Sant Singh Khalsa (Shabad OS, CC BY-SA)
Ang 1414 · Line 11

ਨਾਮ ਰਤਨੁ ਪਰਗਾਸਿਆ; ਮਨੁ ਤਨੁ ਨਿਰਮਲੁ ਹੋਇ ॥

naam ratan paragaasiaa; man tan niramal hoe |

Punjabi

ਨਾਮ ਦਾ ਜਵੇਹਰ ਉਸ ਉਤੇ ਪ੍ਰਥਮ ਹੋ ਜਾਂਦਾ ਹੈ ਅਤੇ ਉਸ ਦੀ ਜਿੰਦੜੀ ਤੇ ਦੇਹ ਪਵਿੱਤਰ ਥੀ ਵੰਞਦੇ ਹਨ।

Bhai Manmohan Singh (Shabad OS, CC BY-SA)

English

The Jewel of the Naam is revealed, and the mind and body are purified.

Dr. Sant Singh Khalsa (Shabad OS, CC BY-SA)
Ang 1414 · Line 12

ਨਾਮਹੀਨ. ਨਕਟੇ ਫਿਰਹਿ; ਬਿਨੁ ਨਾਵੈ. ਬਹਿ ਰੋਇ ॥

naamaheen. nakatte fireh; bin naavai. beh roe |

Punjabi

ਨਾਮ ਦੇ ਬਾਝੋਂ ਜੀਵ ਨੱਕ-ਵਢਾ ਹੋ ਤੁਰਿਆ ਫਿਰਦਾ ਾਹੈ। ਨਾਮ ਤੋਂ ਸੱਖਣਾ ਉਹ ਬਹਿ ਕੇ ਰੋਂਦਾ ਹੈ।

Bhai Manmohan Singh (Shabad OS, CC BY-SA)

English

Those who lack the Naam wander around lost, with their noses cut off; without the Name, they sit and cry.

Dr. Sant Singh Khalsa (Shabad OS, CC BY-SA)
Ang 1414 · Line 13

ਨਾਨਕ. ਜੋ ਧੁਰਿ ਕਰਤੈ ਲਿਖਿਆ; ਸੁ ਮੇਟਿ. ਨ ਸਕੈ ਕੋਇ ॥੧੪॥

naanak. jo dhur karatai likhiaa; su mett. na sakai koe |14|

Punjabi

ਨਾਨਕ, ਜਿਹੜਾ ਕੁਛ ਸੁਆਮੀ ਸਿਰਜਣਹਾਰ ਨੇ ਲਿਖਿਆ ਹੈ, ਉਸਨੂੰ ਕੋਈ ਭੀ ਮੇਟ ਨਹੀਂ ਸਕਦਾ।

Bhai Manmohan Singh (Shabad OS, CC BY-SA)

English

O Nanak, no one can erase that which is pre-ordained by the Creator Lord. ||14||

Dr. Sant Singh Khalsa (Shabad OS, CC BY-SA)
Ang 1414 · Line 14

ਗੁਰਮੁਖਾ ਹਰਿ ਧਨੁ ਖਟਿਆ; ਗੁਰ ਕੈ ਸਬਦਿ ਵੀਚਾਰਿ ॥

guramukhaa har dhan khattiaa; gur kai sabad veechaar |

Punjabi

ਗੁਰਾਂ ਦੀ ਬਾਣੀ ਨੂੰ ਸੋਚਣ-ਸਮਝਣ ਦੁਆਰਾ ਗੁਰੂ ਅਨੁਸਾਰੀ ਹਰੀ ਦੀ ਦੌਲਤ ਦੀ ਖੱਟੀ ਖੱਟਦੇ ਹਨ।

Bhai Manmohan Singh (Shabad OS, CC BY-SA)

English

The Gurmukhs earn the wealth of the Lord, contemplating the Word of the Guru's Shabad.

Dr. Sant Singh Khalsa (Shabad OS, CC BY-SA)
Ang 1414 · Line 15

ਨਾਮੁ ਪਦਾਰਥੁ ਪਾਇਆ; ਅਤੁਟ ਭਰੇ ਭੰਡਾਰ ॥

naam padaarath paaeaa; atutt bhare bhanddaar |

Punjabi

ਉਹ ਨਾਮ ਧਨ ਨੂੰ ਪਰਾਪਤ ਕਰ ਲੈਂਦੇ ਹਨ, ਪਰੀਪੂਰਨ ਹਨ ਜਿਸ ਦੇ ਅਮਰ ਖਜਾਨੇ।

Bhai Manmohan Singh (Shabad OS, CC BY-SA)

English

They receive the wealth of the Naam; their treasures are overflowing.

Dr. Sant Singh Khalsa (Shabad OS, CC BY-SA)
Ang 1414 · Line 16

ਹਰਿ ਗੁਣ ਬਾਣੀ ਉਚਰਹਿ; ਅੰਤੁ ਨ ਪਾਰਾਵਾਰੁ ॥

har gun baanee uchareh; ant na paaraavaar |

Punjabi

ਗੁਰਾਂ ਦੀ ਬਾਣੀ ਰਾਹੀਂ, ਉਹ ਸਾਈਂ ਦੀ ਸਿਫ਼ਤ ਉਚਾਰਨ ਕਰਦੇ ਹਨ, ਜਿਸ ਦਾ ਓੜਕ ਤੇ ਅਖੀਰ ਜਾਣਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Through the Word of the Guru's Bani, they utter the Glorious Praises of the Lord, whose end and limitations cannot be found.

Dr. Sant Singh Khalsa (Shabad OS, CC BY-SA)
Ang 1414 · Line 17

ਨਾਨਕ. ਸਭ ਕਾਰਣ ਕਰਤਾ ਕਰੈ; ਵੇਖੈ ਸਿਰਜਨਹਾਰੁ ॥੧੫॥

naanak. sabh kaaran karataa karai; vekhai sirajanahaar |15|

Punjabi

ਨਾਨਕ, ਰਚਨਹਾਰ ਹੀ ਸਾਰੇ ਕੰਮ ਕਰਦਾ ਹੈ ਅਤੇ ਉਹ ਕਰਤਾਰ ਹੀ ਸਾਰਿਆਂ ਨੂੰ ਦੇਖਦਾ ਹੈ।

Bhai Manmohan Singh (Shabad OS, CC BY-SA)

English

O Nanak, the Creator is the Doer of all; the Creator Lord beholds all. ||15||

Dr. Sant Singh Khalsa (Shabad OS, CC BY-SA)
Ang 1414 · Line 18

ਗੁਰਮੁਖਿ ਅੰਤਰਿ ਸਹਜੁ ਹੈ; ਮਨੁ ਚੜਿਆ ਦਸਵੈ ਆਕਾਸਿ ॥

guramukh antar sehaj hai; man charriaa dasavai aakaas |

Punjabi

ਗੁਰੂ-ਅਨੁਸਾਰੀ ਦੇ ਦਿਲ ਅੰਦਰ ਅਡੋਲਤਾ ਹੈ ਅਤੇ ਉਸ ਦਾ ਮਨੂਆ ਦਸਵੇ ਅਸਮਾਨ ਨੂੰ ਉਡਾਰੀ ਮਾਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Within the Gurmukh is intuitive peace and poise; his mind ascends to the Tenth Plane of the Akaashic Ethers.

Dr. Sant Singh Khalsa (Shabad OS, CC BY-SA)
Ang 1414 · Line 19

ਤਿਥੈ. ਊਂਘ ਨ ਭੁਖ ਹੈ; ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥

tithai. aoongh na bhukh hai; har amrit naam sukh vaas |

Punjabi

ਉਥੇ ਬੰਦਾ ਸੌਦਾ ਅਤੇ ਖੁਘਿਆਵੰਤ ਨਹੀਂ ਹੁੰਦਾ ਅਤੇ ਵਾਹਿਗੁਰੂ ਦੇ ਸੁਧਾ-ਸਰੂਪ ਨਾਮ ਵਿੱਚ ਆਰਾਮ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

No one is sleepy or hungry there; they dwell in the peace of the Ambrosial Name of the Lord.

Dr. Sant Singh Khalsa (Shabad OS, CC BY-SA)
Ang 1414 · Line 20

ਨਾਨਕ. ਦੁਖੁ ਸੁਖੁ ਵਿਆਪਤ ਨਹੀ; ਜਿਥੈ ਆਤਮ ਰਾਮ ਪ੍ਰਗਾਸੁ ॥੧੬॥

naanak. dukh sukh viaapat nahee; jithai aatam raam pragaas |16|

Punjabi

ਨਾਨਕ, ਪੀੜ ਅਤੇ ਪ੍ਰਸੰਨਤਾ ਬੰਦੇ ਨੂੰ ਉਥੇ ਨਹੀਂ ਚਿਮੜਦੀਆਂ ਜਿਥੇ ਕਿ ਸਰਬ-ਵਿਆਪਕ ਰੂਹ ਦਾ ਚਾਨਣ ਹੈ।

Bhai Manmohan Singh (Shabad OS, CC BY-SA)

English

O Nanak, pain and pleasure do not afflict anyone, where the Light of the Lord, the Supreme Soul, illuminates. ||16||

Dr. Sant Singh Khalsa (Shabad OS, CC BY-SA)
Ang 1414 · Line 21

ਕਾਮ ਕ੍ਰੋਧ ਕਾ ਚੋਲੜਾ; ਸਭ ਗਲਿ ਆਏ ਪਾਇ ॥

kaam krodh kaa cholarraa; sabh gal aae paae |

Punjabi

ਵਿਸ਼ੇ ਭੋਗ ਅਤੇ ਗੁੱਸੇ ਦਾ ਚੋਗਾ ਪਹਿਨ ਕੇ ਹਰ ਕੋਈ ਇਸ ਸੰਸਾਰ ਵਿੱਚ ਆਇਆ ਹੈ।

Bhai Manmohan Singh (Shabad OS, CC BY-SA)

English

All have come, wearing the robes of sexual desire and anger.

Dr. Sant Singh Khalsa (Shabad OS, CC BY-SA)
Ang 1414 · Line 22

ਇਕਿ ਉਪਜਹਿ. ਇਕਿ ਬਿਨਸਿ ਜਾਂਹਿ; ਹੁਕਮੇ ਆਵੈ ਜਾਇ ॥

eik upajeh. ik binas jaanhi; hukame aavai jaae |

Punjabi

ਕਈ ਜੰਮਦੇ ਹਨ ਅਤੇ ਕਈ ਮਰ ਜਾਂਦੇ ਹਨ। ਪ੍ਰਭੂ ਦੀ ਰਜਾ ਅੰਦਰ ਜੀਵ ਆਉਂਦਾ ਅਤੇ ਜਾਂਦਾ ਹੈ।

Bhai Manmohan Singh (Shabad OS, CC BY-SA)

English

Some are born, and some pass away. They come and go according to the Hukam of the Lord's Command.

Dr. Sant Singh Khalsa (Shabad OS, CC BY-SA)
Ang 1414 · Line 23

ਜੰਮਣੁ ਮਰਣੁ. ਨ ਚੁਕਈ; ਰੰਗੁ ਲਗਾ ਦੂਜੈ ਭਾਇ ॥

jaman maran. na chukee; rang lagaa doojai bhaae |

Punjabi

ਉਨ੍ਹਾਂ ਦੇ ਆਉਣੇ ਅਤੇ ਜਾਂਦੇ ਮੁਕਦੇ ਨਹੀਂ। ਉਨ੍ਹਾ ਨੂੰ ਹੋਰਸ ਦੀ ਪ੍ਰੀਤ ਦੀ ਰੰਗਤ ਚੜ੍ਹੀ ਹੋਈ ਹੈ।

Bhai Manmohan Singh (Shabad OS, CC BY-SA)

English

Their comings and goings in reincarnation do not end; they are imbued with the love of duality.

Dr. Sant Singh Khalsa (Shabad OS, CC BY-SA)
Ang 1414 · Line 24

ਬੰਧਨਿ ਬੰਧਿ ਭਵਾਈਅਨੁ; ਕਰਣਾ ਕਛੂ ਨ ਜਾਇ ॥੧੭॥

bandhan bandh bhavaaeean; karanaa kachhoo na jaae |17|

Punjabi

ਜੂੜਾ ਅੰਦਰ ਜਕੜੇ ਹੋਏ, ਉਹ ਭੁਆਏ ਜਾਂਦੇ ਹਨ ਅਤੇ ਉਹ ਕੁਝ ਭੀ ਨਹੀਂ ਕਰ ਸਕਦੇ।

Bhai Manmohan Singh (Shabad OS, CC BY-SA)

English

Bound in bondage, they are made to wander, and they cannot do anything about it. ||17||

Dr. Sant Singh Khalsa (Shabad OS, CC BY-SA)
Ang 1414 · Line 25

ਜਿਨ ਕਉ ਕਿਰਪਾ ਧਾਰੀਅਨੁ; ਤਿਨਾ ਸਤਿਗੁਰੁ ਮਿਲਿਆ ਆਇ ॥

jin kau kirapaa dhaareean; tinaa satigur miliaa aae |

Punjabi

ਜਿਨ੍ਹਾਂ ਉਤੇ ਸੁਆਮੀ ਮਿਹਰ ਕਰਦਾ ਹੈ, ਉਹ ਆ ਕੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ।

Bhai Manmohan Singh (Shabad OS, CC BY-SA)

English

Those, upon whom the Lord showers His Mercy, come and meet the True Guru.

Dr. Sant Singh Khalsa (Shabad OS, CC BY-SA)
Ang 1414 · Line 26

ਸਤਿਗੁਰਿ ਮਿਲੇ. ਉਲਟੀ ਭਈ; ਮਰਿ ਜੀਵਿਆ ਸਹਜਿ ਸੁਭਾਇ ॥

satigur mile. ulattee bhee; mar jeeviaa sehaj subhaae |

Punjabi

ਸੱਚੇ ਗੁਰਾਂ ਨਾਲ ਮਿਲ ਕੇ, ਇਨਸਾਨ ਦੁਨੀਆਂ ਵਲੋ ਮੁੜ ਪੈਦਾ ਹੈ ਅਤੇ ਆਪਦੇ ਆਪ ਤੋਂ ਮਰ ਕੇ ਵੁਹ ਸੁਤੇ-ਸਿਧ ਹੀ ਜੀ ਉਠਦਾ ਹੈ।

Bhai Manmohan Singh (Shabad OS, CC BY-SA)

English

Meeting with the True Guru, they turn away from the world; they remain dead while still alive, with intuitive peace and poise.

Dr. Sant Singh Khalsa (Shabad OS, CC BY-SA)
Ang 1414 · Line 27

ਨਾਨਕ. ਭਗਤੀ ਰਤਿਆ; ਹਰਿ ਹਰਿ ਨਾਮਿ ਸਮਾਇ ॥੧੮॥

naanak. bhagatee ratiaa; har har naam samaae |18|

Punjabi

ਨਾਲਕ, ਸਾਈਂ ਹਰੀ ਦੇ ਅਨੁਰਾਗ ਨਾਲ ਰੰਗੀਜਣ ਦੁਆਰਾ ਜੀਵ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the devotees are imbued with the Lord; they are absorbed in the Name of the Lord. ||18||

Dr. Sant Singh Khalsa (Shabad OS, CC BY-SA)
Ang 1414 · Line 28

ਮਨਮੁਖ ਚੰਚਲ ਮਤਿ ਹੈ; ਅੰਤਰਿ ਬਹੁਤੁ ਚਤੁਰਾਈ ॥

manamukh chanchal mat hai; antar bahut chaturaaee |

Punjabi

ਚੁਲਬੁਲਾ ਹੈ ਮਨ ਪ੍ਰੀਤਕੂਲ ਪੁਰਸ਼ ਦਾ। ਉਸ ਦੇ ਅੰਦਰ ਘਨੇਰੀ ਚਾਲਾਕੀ ਹੈ।

Bhai Manmohan Singh (Shabad OS, CC BY-SA)

English

The intellect of the self-willed manmukh is fickle; he is very tricky and clever within.

Dr. Sant Singh Khalsa (Shabad OS, CC BY-SA)
Ang 1414 · Line 29

ਕੀਤਾ ਕਰਤਿਆ ਬਿਰਥਾ ਗਇਆ; ਇਕੁ ਤਿਲੁ ਥਾਇ. ਨ ਪਾਈ ॥

keetaa karatiaa birathaa geaa; ik til thaae. na paaee |

Punjabi

ਜੋ ਕੁਛ ਉਸਨੇ ਕੀਤਾ ਹੈ ਜਾ ਉਹ ਕਰਦਾ ਹੈ, ਵਿਅਰਥ ਜਾਂਦਾ ਹੈ। ਇਸ ਵਿਚੋਂ ਇਕ ਭੋਰਾ ਭਰ ਭੀ ਕਬੂਲ ਨਹੀਂ ਪੈਦਾ।

Bhai Manmohan Singh (Shabad OS, CC BY-SA)

English

Whatever he has done, and all that he does, is useless. Not even an iota of it is acceptable.

Dr. Sant Singh Khalsa (Shabad OS, CC BY-SA)
Ang 1414 · Line 30

ਪੁੰਨ ਦਾਨੁ ਜੋ ਬੀਜਦੇ; ਸਭ ਧਰਮ ਰਾਇ ਕੈ ਜਾਈ ॥

pun daan jo beejade; sabh dharam raae kai jaaee |

Punjabi

ਖੈਰਾਤ ਅਤੇ ਦਾਨ ਪੁੰਨ ਜੋ ਜੀਵ ਦਿੰਦਾ ਹੈ ਸਮੂਹ ਧਰਮ ਰਾਜੇ ਕੋਲ ਜਾਂਦੇ ਹਨ।

Bhai Manmohan Singh (Shabad OS, CC BY-SA)

English

The charity and generosity he pretends to give will be judged by the Righteous Judge of Dharma.

Dr. Sant Singh Khalsa (Shabad OS, CC BY-SA)
Ang 1414 · Line 31

ਬਿਨੁ ਸਤਿਗੁਰੂ. ਜਮਕਾਲੁ, ਨ ਛੋਡਈ; ਦੂਜੈ ਭਾਇ ਖੁਆਈ ॥

bin satiguroo. jamakaal, na chhoddee; doojai bhaae khuaaee |

Punjabi

ਸੱਚੇ ਗੁਰਾਂ ਦੇ ਬਗੈਰ ਮੌਤ ਦਾ ਦੂਤ ਆਦਮੀ ਨੂੰ ਛੱਡਦਾ ਨਹੀਂ ਅਤੇ ਦਵੈਤ-ਭਾਵ ਉਸ ਨੂੰ ਬਰਬਾਦ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Without the True Guru, the Messenger of Death does not leave the mortal alone; he is ruined by the love of duality.

Dr. Sant Singh Khalsa (Shabad OS, CC BY-SA)
Ang 1414 · Line 32

ਜੋਬਨੁ ਜਾਂਦਾ. ਨਦਰਿ, ਨ ਆਵਈ; ਜਰੁ ਪਹੁਚੈ ਮਰਿ ਜਾਈ ॥

joban jaandaa. nadar, na aavee; jar pahuchai mar jaaee |

Punjabi

ਜੁਆਨੀ ਲੰਘਦੀ ਜਾਂਦੀ ਦਿਸਦੀ ਨਹੀਂ ਅਤੇ ਜਦ ਬੁਢੇਪਾ ਆ ਜਾਂਦਾ ਹੈ, ਪ੍ਰਾਣੀ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Youth slips away imperceptibly, old age comes, and then he dies.

Dr. Sant Singh Khalsa (Shabad OS, CC BY-SA)
Ang 1414 · Line 33

ਪੁਤੁ ਕਲਤੁ ਮੋਹੁ ਹੇਤੁ ਹੈ; ਅੰਤਿ ਬੇਲੀ ਕੋ ਨ ਸਖਾਈ ॥

put kalat mohu het hai; ant belee ko na sakhaaee |

Punjabi

ਆਦਮੀ ਆਪਣੇ ਬੱਚਿਆ ਅਤੇ ਵਹੁਟੀ ਦੇ ਪਿਆਰ ਅਤੇ ਪ੍ਰੇਮ ਅੰਦਰ ਫਾਬਾ ਹੋਇਆ ਹੈ, ਪ੍ਰੰਤੂ ਅਖੀਰ ਨੂੰ ਉਨ੍ਹਾਂ ਵਿਚੋਂ ਕੋਈ ਭੀ ਉਸ ਦਾ ਯਾਰ ਅਤੇ ਸਹਾਇਕ ਨਹੀਂ ਬਣਦਾ।

Bhai Manmohan Singh (Shabad OS, CC BY-SA)

English

The mortal is caught in love and emotional attachment to children and spouse, but none of them will be his helper and support in the end.

Dr. Sant Singh Khalsa (Shabad OS, CC BY-SA)
Ang 1414 · Line 34

ਸਤਿਗੁਰੁ ਸੇਵੇ. ਸੋ ਸੁਖੁ ਪਾਏ; ਨਾਉ ਵਸੈ ਮਨਿ ਆਈ ॥

satigur seve. so sukh paae; naau vasai man aaee |

Punjabi

ਜੋ ਕੋਈ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਤੇ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

Whoever serves the True Guru finds peace; the Name comes to abide in the mind.

Dr. Sant Singh Khalsa (Shabad OS, CC BY-SA)
Ang 1414 · Line 35

ਨਾਨਕ. ਸੇ ਵਡੇ ਵਡਭਾਗੀ; ਜਿ ਗੁਰਮੁਖਿ ਨਾਮਿ ਸਮਾਈ ॥੧੯॥

naanak. se vadde vaddabhaagee; ji guramukh naam samaaee |19|

Punjabi

ਨਾਨਕ, ਵਿਸ਼ਾਲ ਅਤੇ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਗੁਰਾਂ ਦੀ ਦਹਿਆ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, great and very fortunate are those who, as Gurmukh, are absorbed in the Naam. ||19||

Dr. Sant Singh Khalsa (Shabad OS, CC BY-SA)
Ang 1414 · Line 36

ਮਨਮੁਖ. ਨਾਮੁ, ਨ ਚੇਤਨੀ; ਬਿਨੁ ਨਾਵੈ. ਦੁਖ ਰੋਇ ॥

manamukh. naam, na chetanee; bin naavai. dukh roe |

Punjabi

ਮਨਮਤੀਏ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਨਾਮ ਦੇ ਬਗੈਰ, ਤਕਲੀਫ ਅੰਦਰ ਵਿਰਲਾਪ ਕਰਦੇ ਹਨ।

Bhai Manmohan Singh (Shabad OS, CC BY-SA)

English

The self-willed manmukhs do not even think of the Name; without the Name, they cry in pain.

Dr. Sant Singh Khalsa (Shabad OS, CC BY-SA)