Ekam
Guru Granth Sahib

Ang 1415

Ang 1415 · Line 1

ਆਤਮਾ ਰਾਮੁ. ਨ ਪੂਜਨੀ; ਦੂਜੈ ਕਿਉ ਸੁਖੁ ਹੋਇ ॥

aatamaa raam. na poojanee; doojai kiau sukh hoe |

Punjabi

ਉਹ ਸਰਬ ਵਿਆਪਕ ਰੂਹ ਦੀ ਉਪਾਸ਼ਨਾ ਨਹੀਂ ਕਰਦੇ। ਉਨ੍ਹਾਂ ਨੂੰ ਹੋਰਸ ਪਾਸੋ ਆਰਾਮ ਕਿਸ ਤਰ੍ਹਾਂ ਮਿਲ ਸਕਦਾ ਹੈ?

Bhai Manmohan Singh (Shabad OS, CC BY-SA)

English

They do not worship the Lord, the Supreme Soul; how can they find peace in duality?

Dr. Sant Singh Khalsa (Shabad OS, CC BY-SA)
Ang 1415 · Line 2

ਹਉਮੈ ਅੰਤਰਿ ਮੈਲੁ ਹੈ; ਸਬਦਿ. ਨ ਕਾਢਹਿ ਧੋਇ ॥

haumai antar mail hai; sabad. na kaadteh dhoe |

Punjabi

ਉਨ੍ਹਾਂ ਦੇ ਅੰਦਰ ਹੰਕਾਰ ਦੀ ਗੰਦਗੀ ਹੈ। ਪ੍ਰਭੂ ਦੇ ਨਾਮ ਨਾਲ ਧੋ ਕੇ, ਉਹ ਇਸ ਨੂੰ ਬਾਹਰ ਨਹੀਂ ਕਢਦੇ।

Bhai Manmohan Singh (Shabad OS, CC BY-SA)

English

They are filled with the filth of egotism; they do not wash it away with the Word of the Shabad.

Dr. Sant Singh Khalsa (Shabad OS, CC BY-SA)
Ang 1415 · Line 3

ਨਾਨਕ. ਬਿਨੁ ਨਾਵੈ, ਮੈਲਿਆ ਮੁਏ; ਜਨਮੁ ਪਦਾਰਥੁ ਖੋਇ ॥੨੦॥

naanak. bin naavai, mailiaa mue; janam padaarath khoe |20|

Punjabi

ਨਾਨਕ, ਨਾਮ ਦੇ ਬਗੈਰ ਅਮੋਲਕ ਮਨੁਸ਼ੀ-ਜੀਵਨ ਨੂੰ ਗੁਆ ਕੇ, ਉਹ ਗੰਦਗੀ ਅੰਦਰ ਹੀ ਮਰ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, without the Name, they die in their filth; they waste the priceless opportunity of this human life. ||20||

Dr. Sant Singh Khalsa (Shabad OS, CC BY-SA)
Ang 1415 · Line 4

ਮਨਮੁਖ ਬੋਲੇ ਅੰਧੁਲੇ; ਤਿਸੁ ਮਹਿ ਅਗਨੀ ਕਾ ਵਾਸੁ ॥

manamukh bole andhule; tis meh aganee kaa vaas |

Punjabi

ਮਨਮਤੀਏ ਡੋਰੇ ਅਤੇ ਅੰਨ੍ਹੇ ਹਨ। ਉਨ੍ਹਾਂ ਦੇ ਅੰਦਰ ਖਾਹਿਸ਼ਾਂ ਦੀ ਅੱਗ ਹੈ।

Bhai Manmohan Singh (Shabad OS, CC BY-SA)

English

The self-willed manmukhs are deaf and blind; they are filled with the fire of desire.

Dr. Sant Singh Khalsa (Shabad OS, CC BY-SA)
Ang 1415 · Line 5

ਬਾਣੀ ਸੁਰਤਿ. ਨ ਬੁਝਨੀ; ਸਬਦਿ. ਨ ਕਰਹਿ ਪ੍ਰਗਾਸੁ ॥

baanee surat. na bujhanee; sabad. na kareh pragaas |

Punjabi

ਉਹ ਗਹੁ ਨਾਲ ਗੁਰਬਾਣੀ ਨੂੰ ਨਹੀਂ ਸਮਝਦੇ ਅਤੇ ਆਪਦੇ ਮਨ ਨੂੰ ਨਾਮ ਨਾਲ ਰੋਸ਼ਲ ਨਹੀਂ ਕਰਦੇ।

Bhai Manmohan Singh (Shabad OS, CC BY-SA)

English

They have no intuitive understanding of the Guru's Bani; they are not illumined with the Shabad.

Dr. Sant Singh Khalsa (Shabad OS, CC BY-SA)
Ang 1415 · Line 6

ਓਨਾ ਆਪਣੀ ਅੰਦਰਿ ਸੁਧਿ ਨਹੀ; ਗੁਰ ਬਚਨਿ. ਨ ਕਰਹਿ ਵਿਸਾਸੁ ॥

onaa aapanee andar sudh nahee; gur bachan. na kareh visaas |

Punjabi

ਉਹ ਆਪਣੇ ਅੰਤ੍ਰੀਵ ਨੂੰ ਨਹੀਂ ਜਾਣਦੇ ਅਤੇ ਗੁਰਾਂ ਦੇ ਸ਼ਬਦ ਤੇ ਭਰੋਸਾ ਨਹੀਂ ਧਾਰਾਦੇ।

Bhai Manmohan Singh (Shabad OS, CC BY-SA)

English

They do not know their own inner being, and they have no faith in the Guru's Word.

Dr. Sant Singh Khalsa (Shabad OS, CC BY-SA)
Ang 1415 · Line 7

ਗਿਆਨੀਆ ਅੰਦਰਿ ਗੁਰਸਬਦੁ ਹੈ; ਨਿਤ ਹਰਿ ਲਿਵ ਸਦਾ ਵਿਗਾਸੁ ॥

giaaneea andar gurasabad hai; nit har liv sadaa vigaas |

Punjabi

ਰੱਬ ਨੂੰ ਜਾਣਨ ਵਾਲੇ ਜੀਵਾਂ ਦੇ ਮਨ ਅੰਦਰ ਗੁਰਾਂ ਦੀ ਬਾਣੀ ਟਿੱਕੀ ਹੋਈ ਹੈ ਅਤੇ ਆਪਣੇ ਪ੍ਰਭੂ ਦੇ ਪਿਆਰ ਅੰਦਰ ਉਹ ਸਦੀਵ, ਅਤੇ ਹਮੇਸ਼ਾਂ ਹੀ ਖਿੜੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

The Word of the Guru's Shabad is within the being of the spiritually wise ones. They always blossom in His love.

Dr. Sant Singh Khalsa (Shabad OS, CC BY-SA)
Ang 1415 · Line 8

ਹਰਿ ਗਿਆਨੀਆ ਕੀ ਰਖਦਾ; ਹਉ ਸਦ ਬਲਿਹਾਰੀ ਤਾਸੁ ॥

har giaaneea kee rakhadaa; hau sad balihaaree taas |

Punjabi

ਵਾਹਿਗੁਰੂ ਬ੍ਰਹਮ ਬੇਤਿਆਂ ਦੀ ਇੱਜ਼ਤ ਰਖਦਾ ਹੈ। ਉਨ੍ਹਾਂ ਉਤੋਂ ਮੈਂ ਹਮੇਸ਼ਾਂ ਕੁਰਬਾਨ ਵੰਞਦਾ ਹਾਂ।

Bhai Manmohan Singh (Shabad OS, CC BY-SA)

English

The Lord saves the honor of the spiritually wise ones.I am forever a sacrifice to them.

Dr. Sant Singh Khalsa (Shabad OS, CC BY-SA)
Ang 1415 · Line 9

ਗੁਰਮੁਖਿ ਜੋ ਹਰਿ ਸੇਵਦੇ; ਜਨ ਨਾਨਕੁ. ਤਾ ਕਾ ਦਾਸੁ ॥੨੧॥

guramukh jo har sevade; jan naanak. taa kaa daas |21|

Punjabi

ਨੌਕਰ ਨਾਲਕ ਉਨ੍ਹਾਂ ਦਾ ਗੋਲਾ ਹੈ, ਜੋ ਗੁਰਾਂ ਦੀ ਦਹਿਆ ਦੁਆਰਾ ਆਪਦੇ ਪ੍ਰਭੂ ਦੀ ਘਾਲ ਕਮਾਉਂਦੇ ਹਨ।

Bhai Manmohan Singh (Shabad OS, CC BY-SA)

English

Servant Nanak is the slave of those Gurmukhs who serve the Lord. ||21||

Dr. Sant Singh Khalsa (Shabad OS, CC BY-SA)
Ang 1415 · Line 10

ਮਾਇਆ ਭੁਇਅੰਗਮੁ ਸਰਪੁ ਹੈ; ਜਗੁ ਘੇਰਿਆ ਬਿਖੁ ਮਾਇ ॥

maaeaa bhueiangam sarap hai; jag gheriaa bikh maae |

Punjabi

ਹੇ ਮਾਤਾ! ਸੰਸਾਰ ਨੂੰ ਧਨ-ਦੌਲਤ ਦੇ ਜ਼ਹਿਰੀਲੇ ਨਾਗ ਅਤੇ ਸੱਪ ਨੇ ਆਪਣੇ ਲਪੇਟੇ ਵਿੱਚ ਲਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The poisonous snake, the serpent of Maya, has surrounded the world with its coils, O mother!

Dr. Sant Singh Khalsa (Shabad OS, CC BY-SA)
Ang 1415 · Line 11

ਬਿਖੁ ਕਾ ਮਾਰਣੁ. ਹਰਿ ਨਾਮੁ ਹੈ; ਗੁਰ ਗਰੁੜ ਸਬਦੁ ਮੁਖਿ ਪਾਇ ॥

bikh kaa maaran. har naam hai; gur garurr sabad mukh paae |

Punjabi

ਇਸ ਵਿਹੁ ਦਾ ਜ਼ਹਿਰ-ਮੁਹਰਾ ਪ੍ਰਭੂ ਦਾ ਨਾਮ ਹੈ। ਗੁਰੂ ਜੀ ਨਾਮ ਦੇ ਨੀਲੇ-ਕੰਠ ਦੇ ਮੰਤ੍ਰ ਨੂੰ ਮਨੁਸ਼ ਦੇ ਮੂੰਹ ਵਿੱਚ ਪਾਉਂਦੇ ਹਨ।

Bhai Manmohan Singh (Shabad OS, CC BY-SA)

English

The antidote to this poisonous venom is the Name of the Lord; the Guru places the magic spell of the Shabad into the mouth.

Dr. Sant Singh Khalsa (Shabad OS, CC BY-SA)
Ang 1415 · Line 12

ਜਿਨ ਕਉ ਪੂਰਬਿ ਲਿਖਿਆ; ਤਿਨ ਸਤਿਗੁਰੁ ਮਿਲਿਆ ਆਇ ॥

jin kau poorab likhiaa; tin satigur miliaa aae |

Punjabi

ਜਿਨ੍ਹਾਂ ਲਈ ਮੁੱਢ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਆ ਕੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ।

Bhai Manmohan Singh (Shabad OS, CC BY-SA)

English

Those who are blessed with such pre-ordained destiny come and meet the True Guru.

Dr. Sant Singh Khalsa (Shabad OS, CC BY-SA)
Ang 1415 · Line 13

ਮਿਲਿ ਸਤਿਗੁਰ ਨਿਰਮਲੁ ਹੋਇਆ; ਬਿਖੁ ਹਉਮੈ ਗਇਆ ਬਿਲਾਇ ॥

mil satigur niramal hoeaa; bikh haumai geaa bilaae |

Punjabi

ਸੱਚੇ ਗੁਰਾਂ ਨਾਲ ਮਿਲ ਕੇ, ਉਹ ਪਵਿੱਤਰ ਥੀ ਵੰਞਦੇ ਹਨ ਅਤੇ ਉਨ੍ਹਾਂ ਦੀ ਹੰਕਾਰ ਦੀ ਜ਼ਹਿਰ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Meeting with the True Guru, they become immaculate, and the poison of egotism is eradicated.

Dr. Sant Singh Khalsa (Shabad OS, CC BY-SA)
Ang 1415 · Line 14

ਗੁਰਮੁਖਾ ਕੇ ਮੁਖ ਉਜਲੇ; ਹਰਿ ਦਰਗਹ ਸੋਭਾ ਪਾਇ ॥

guramukhaa ke mukh ujale; har daragah sobhaa paae |

Punjabi

ਰੋਸ਼ਨ ਹਨ ਚਿਹਰੇ ਗੁਰੂ-ਅਨੁਸਾਰੀਆਂ ਦੇ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਉਹ ੲੱਖ਼ਤ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Radiant and bright are the faces of the Gurmukhs; they are honored in the Court of the Lord.

Dr. Sant Singh Khalsa (Shabad OS, CC BY-SA)
Ang 1415 · Line 15

ਜਨ ਨਾਨਕੁ. ਸਦਾ ਕੁਰਬਾਣੁ ਤਿਨ; ਜੋ ਚਾਲਹਿ ਸਤਿਗੁਰ ਭਾਇ ॥੨੨॥

jan naanak. sadaa kurabaan tin; jo chaaleh satigur bhaae |22|

Punjabi

ਗੋਲਾ ਨਾਨਕ, ਹਮੇਸ਼ਾਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ ਜੋ ਸੱਚੇ ਗੁਰਾਂ ਦੀ ਰਜਾ ਅੰਦਰ ਟੁਰਦੇ ਹਨ।

Bhai Manmohan Singh (Shabad OS, CC BY-SA)

English

Servant Nanak is forever a sacrifice to those who walk in harmony with the Will of the True Guru. ||22||

Dr. Sant Singh Khalsa (Shabad OS, CC BY-SA)
Ang 1415 · Line 16

ਸਤਿਗੁਰ ਪੁਰਖੁ ਨਿਰਵੈਰੁ ਹੈ; ਨਿਤ ਹਿਰਦੈ ਹਰਿ ਲਿਵ ਲਾਇ ॥

satigur purakh niravair hai; nit hiradai har liv laae |

Punjabi

ਦੁਸ਼ਮਨੀ ਰਹਿਤ ਹਨ ਈਸ਼ਵਰ ਰੂਪ ਸੱਚੇ ਗੁਰੂ ਜੀ, ਜੋ ਆਪਣੇ ਰਿਦੇ ਵਿੱਚ ਹਮੇਸ਼ਾਂ ਹੀ ਪ੍ਰਭੂ ਨਾਲ ਪ੍ਰੀਤ ਪਾਈ ਰਖਦੇ ਹਨ।

Bhai Manmohan Singh (Shabad OS, CC BY-SA)

English

The True Guru, the Primal Being, has no hatred or vengeance. His heart is constantly attuned to the Lord.

Dr. Sant Singh Khalsa (Shabad OS, CC BY-SA)
Ang 1415 · Line 17

ਨਿਰਵੈਰੈ ਨਾਲਿ ਵੈਰੁ ਰਚਾਇਦਾ; ਅਪਣੈ ਘਰਿ ਲੂਕੀ ਲਾਇ ॥

niravairai naal vair rachaaeidaa; apanai ghar lookee laae |

Punjabi

ਜੋ ਕੋਈ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਆਪਦੇ ਨਿਜ ਦੇ ਗ੍ਰਹਿ ਨੂੰ ਅੱਗ ਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Whoever directs hatred against the Guru, who has no hatred at all, only sets his own home on fire.

Dr. Sant Singh Khalsa (Shabad OS, CC BY-SA)
Ang 1415 · Line 18

ਅੰਤਰਿ ਕ੍ਰੋਧੁ ਅਹੰਕਾਰੁ ਹੈ; ਅਨਦਿਨੁ ਜਲੈ ਸਦਾ ਦੁਖੁ ਪਾਇ ॥

antar krodh ahankaar hai; anadin jalai sadaa dukh paae |

Punjabi

ਉਸ ਦੇ ਅੰਦਰ ਗੁੱਸਾ ਅਤੇ ਹੰਗਤਾ ਹੈ, ਜਿਸ ਨਾਲ ਉਹ ਰੈਣ ਤੇ ਦਿਹੂੰ ਸੜਦਾ ਹੈ ਅਤੇ ਹਮੇਸ਼ਾਂ ਕਸ਼ਟ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

Anger and egotism are within him night and day; he burns, and suffers constant pain.

Dr. Sant Singh Khalsa (Shabad OS, CC BY-SA)
Ang 1415 · Line 19

ਕੂੜੁ ਬੋਲਿ ਬੋਲਿ ਨਿਤ ਭਉਕਦੇ; ਬਿਖੁ ਖਾਧੇ ਦੂਜੈ ਭਾਇ ॥

koorr bol bol nit bhaukade; bikh khaadhe doojai bhaae |

Punjabi

ਜੋ ਹੋਰਸ ਦੇ ਪਿਆਰ ਦੀ ਜ਼ਹਿਰ ਨੂੰ ਖਾਂਦੇ ਹਨ, ਉਹ ਝੂਠ ਬਕਦੇ ਤੇ ਬੋਲਦੇ ਹਨ ਅਤੇ ਹਮੇਸ਼ਾਂ ਬਕਵਾਸ ਕਰੀ ਜਾਂਦੇ ਹਨ।

Bhai Manmohan Singh (Shabad OS, CC BY-SA)

English

They babble and tell lies, and keep on barking, eating the poison of the love of duality.

Dr. Sant Singh Khalsa (Shabad OS, CC BY-SA)
Ang 1415 · Line 20

ਬਿਖੁ ਮਾਇਆ ਕਾਰਣਿ ਭਰਮਦੇ; ਫਿਰਿ ਘਰਿ ਘਰਿ ਪਤਿ ਗਵਾਇ ॥

bikh maaeaa kaaran bharamade; fir ghar ghar pat gavaae |

Punjabi

ਜ਼ਹਿਰੀਲੀ ਦੌਲਤ ਦੀ ਖਾਤਰ ਉਹ ਗ੍ਰਹਿ ਗ੍ਰਹਿ ਤੇ ਭਟਕਦੇ ਫਿਰਦੇ ਹਨ ਅਤੇ ਐਕੁਰ ਆਪਣੀ ਇੱਜ਼ਤ ਗੁਆ ਲੈਂਦੇ ਹਨ।

Bhai Manmohan Singh (Shabad OS, CC BY-SA)

English

For the sake of the poison of Maya, they wander from house to house, and lose their honor.

Dr. Sant Singh Khalsa (Shabad OS, CC BY-SA)
Ang 1415 · Line 21

ਬੇਸੁਆ ਕੇਰੇ ਪੂਤ ਜਿਉ; ਪਿਤਾ ਨਾਮੁ ਤਿਸੁ ਜਾਇ ॥

besuaa kere poot jiau; pitaa naam tis jaae |

Punjabi

ਉਹ ਕੰਜਰੀ ਦੇ ਪੁਤ ਦੀ ਮਾਨੰਦ ਹਨ, ਜਿਸ ਦੇ ਪਿਉ ਦੇ ਨਾਮ ਦਾ ਪਤਾ ਹੀ ਨਹੀਂ।

Bhai Manmohan Singh (Shabad OS, CC BY-SA)

English

They are like the son of a prostitute, who does not know the name of his father.

Dr. Sant Singh Khalsa (Shabad OS, CC BY-SA)
Ang 1415 · Line 22

ਹਰਿ ਹਰਿ ਨਾਮੁ. ਨ ਚੇਤਨੀ; ਕਰਤੈ ਆਪਿ ਖੁਆਇ ॥

har har naam. na chetanee; karatai aap khuaae |

Punjabi

ਉਹ ਸੁਆਮੀ ਹਰੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਸਿਰਜਣਹਾਰ ਨੇ ਖੁਦ ਹੀ ਉਨ੍ਹਾਂ ਨੂੰ ਤਬਾਹ ਕਰ ਦੇਣਾ ਹੈ।

Bhai Manmohan Singh (Shabad OS, CC BY-SA)

English

They do not remember the Name of the Lord, Har, Har; the Creator Himself brings them to ruin.

Dr. Sant Singh Khalsa (Shabad OS, CC BY-SA)
Ang 1415 · Line 23

ਹਰਿ ਗੁਰਮੁਖਿ ਕਿਰਪਾ ਧਾਰੀਅਨੁ; ਜਨ ਵਿਛੁੜੇ ਆਪਿ ਮਿਲਾਇ ॥

har guramukh kirapaa dhaareean; jan vichhurre aap milaae |

Punjabi

ਵਾਹਿਗੁਰੂ ਗੁਰੂ-ਅਨੁਸਾਰੀਆਂ ਉਤੇ ਮਿਹਰ ਕਰਦਾ ਹੈ ਅਤੇ ਵਿਛੁਨਿਆ ਹੋਇਆ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The Lord showers His Mercy upon the Gurmukhs, and reunites the separated ones with Himself.

Dr. Sant Singh Khalsa (Shabad OS, CC BY-SA)
Ang 1415 · Line 24

ਜਨ ਨਾਨਕੁ. ਤਿਸੁ ਬਲਿਹਾਰਣੈ; ਜੋ ਸਤਿਗੁਰ ਲਾਗੇ ਪਾਇ ॥੨੩॥

jan naanak. tis balihaaranai; jo satigur laage paae |23|

Punjabi

ਗੋਲਾ ਨਾਨਕ, ਉਸ ਉਤੋਂ ਕੁਰਬਾਨ ਵੰਞਦਾ ਹੈ, ਜਿਹੜਾ ਸੱਚੇ ਗੁਰਾਂ ਦੇ ਪੈਰੀ ਪੈਦਾ ਹੈ।

Bhai Manmohan Singh (Shabad OS, CC BY-SA)

English

Servant Nanak is a sacrifice to those who fall at the Feet of the True Guru. ||23||

Dr. Sant Singh Khalsa (Shabad OS, CC BY-SA)
Ang 1415 · Line 25

ਨਾਮਿ ਲਗੇ ਸੇ ਊਬਰੇ; ਬਿਨੁ ਨਾਵੈ. ਜਮ ਪੁਰਿ ਜਾਂਹਿ ॥

naam lage se aoobare; bin naavai. jam pur jaanhi |

Punjabi

ਜੋ ਨਾਮ ਨਾਲ ਜੁੜੇ ਹਨ, ਉਹ ਬਚ ਜਾਂਦੇ ਹਨ। ਨਾਮ ਦੇ ਬਗੈਰ ਪ੍ਰਾਣੀ ਯਮ ਦੇ ਸ਼ਹਿਰ ਨੂੰ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who are attached to the Naam, the Name of the Lord, are saved; without the Name, they must go to the City of Death.

Dr. Sant Singh Khalsa (Shabad OS, CC BY-SA)
Ang 1415 · Line 26

ਨਾਨਕ. ਬਿਨੁ ਨਾਵੈ, ਸੁਖੁ ਨਹੀ; ਆਇ ਗਏ ਪਛੁਤਾਹਿ ॥੨੪॥

naanak. bin naavai, sukh nahee; aae ge pachhutaeh |24|

Punjabi

ਨਾਨਕ ਨਾਮ ਦੇ ਬਗੈਰ ਕੋਈ ਆਰਾਮ ਨਹੀਂ ਅਤੇ ਜੰਮਦੇ ਤੇ ਮਰਦੇ ਹੋਏ ਉਹ ਪਸਚਾਤਾਪ ਕਰਦੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

O Nanak, without the Name, they find no peace; they come and go in reincarnation with regrets. ||24||

Dr. Sant Singh Khalsa (Shabad OS, CC BY-SA)
Ang 1415 · Line 27

ਚਿੰਤਾ ਧਾਵਤ ਰਹਿ ਗਏ; ਤਾਂ ਮਨਿ ਭਇਆ ਅਨੰਦੁ ॥

chintaa dhaavat reh ge; taan man bheaa anand |

Punjabi

ਜਦ ਫਿਕਰ ਅਤੇ ਭਟਕਣੇ ਮੁਕ ਜਾਂਦੇ ਹਨ, ਕੇਵਲ ਤਦ ਹੀ ਆਤਮਾ ਪ੍ਰਸੰਨ ਹੁੰਦੀ ਹੈ।

Bhai Manmohan Singh (Shabad OS, CC BY-SA)

English

When anxiety and wanderings come to an end, the mind becomes happy.

Dr. Sant Singh Khalsa (Shabad OS, CC BY-SA)
Ang 1415 · Line 28

ਗੁਰ ਪ੍ਰਸਾਦੀ ਬੁਝੀਐ; ਸਾ ਧਨ ਸੁਤੀ ਨਿਚਿੰਦ ॥

gur prasaadee bujheeai; saa dhan sutee nichind |

Punjabi

ਜਿਹੜੇ ਪਤਨੀ, ਗੁਰਾਂ ਦੀ ਮਿਹਰ ਸਦਕੇ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ ਉਹ ਬੇਫਿਕਰ ਹੋ ਕੇ ਸੌਦੀ ਹੈ।

Bhai Manmohan Singh (Shabad OS, CC BY-SA)

English

By Guru's Grace, the soul-bride understands, and then she sleeps without worry.

Dr. Sant Singh Khalsa (Shabad OS, CC BY-SA)
Ang 1415 · Line 29

ਜਿਨ ਕਉ ਪੂਰਬਿ ਲਿਖਿਆ; ਤਿਨੑਾ ਭੇਟਿਆ ਗੁਰ ਗੋਵਿੰਦੁ ॥

jin kau poorab likhiaa; tinaa bhettiaa gur govind |

Punjabi

ਜਿਨ੍ਹਾਂ ਲਈ ਮੁਢ ਤੋਂ ਐਹੋ ਜੇਹੇ ਲਿਖਿਆ ਹੋਇਆ ਹੈ, ਉਹ ਗੁਰੂ ਪ੍ਰਮੇਸ਼ਰ ਨੂੰ ਮਿਲ ਪੈਦੇ ਹਨ।

Bhai Manmohan Singh (Shabad OS, CC BY-SA)

English

Those who have such pre-ordained destiny meet with the Guru, the Lord of the Universe.

Dr. Sant Singh Khalsa (Shabad OS, CC BY-SA)
Ang 1415 · Line 30

ਨਾਨਕ. ਸਹਜੇ ਮਿਲਿ ਰਹੇ; ਹਰਿ ਪਾਇਆ ਪਰਮਾਨੰਦੁ ॥੨੫॥

naanak. sahaje mil rahe; har paaeaa paramaanand |25|

Punjabi

ਨਾਨਕ ਉਹ ਮਹਾਨ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਨੂੰ ਪਰਾਪਤ ਹੋ ਜਾਂਦੇ ਹਨ ਅਤੇ ਸੁਤੇ-ਸਿਧ ਹੀ ਉਸ ਨਾਲ ਅਭੇਦ ਹੋਏ ਰਹਿੰਦੇ ਹਨ।

Bhai Manmohan Singh (Shabad OS, CC BY-SA)

English

O Nanak, they merge intuitively into the Lord, the Embodiment of Supreme Bliss. ||25||

Dr. Sant Singh Khalsa (Shabad OS, CC BY-SA)
Ang 1415 · Line 31

ਸਤਿਗੁਰੁ ਸੇਵਨਿ ਆਪਣਾ; ਗੁਰਸਬਦੀ ਵੀਚਾਰਿ ॥

satigur sevan aapanaa; gurasabadee veechaar |

Punjabi

ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਗੁਰਾਂ ਦੀ ਬਾਣੀ ਨੂੰ ਸੋਚਦੇ-ਵਿਚਾਰਦੇ ਹਨ,

Bhai Manmohan Singh (Shabad OS, CC BY-SA)

English

Those who serve their True Guru, who contemplate the Word of the Guru's Shabad,

Dr. Sant Singh Khalsa (Shabad OS, CC BY-SA)
Ang 1415 · Line 32

ਸਤਿਗੁਰ ਕਾ ਭਾਣਾ ਮੰਨਿ ਲੈਨਿ; ਹਰਿ ਨਾਮੁ ਰਖਹਿ ਉਰ ਧਾਰਿ ॥

satigur kaa bhaanaa man lain; har naam rakheh ur dhaar |

Punjabi

ਸੱਚੇ ਗੁਰਾਂ ਦੀ ਰਜਾ ਨੂੰ ਸਵੀਕਾਰ ਕਰਦੇ ਹਨ, ਰੰਬ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦੇ ਹਨ,

Bhai Manmohan Singh (Shabad OS, CC BY-SA)

English

who honor and obey the Will of the True Guru, who keep the Lord's Name enshrined within their hearts,

Dr. Sant Singh Khalsa (Shabad OS, CC BY-SA)
Ang 1415 · Line 33

ਐਥੈ ਓਥੈ ਮੰਨੀਅਨਿ; ਹਰਿ ਨਾਮਿ ਲਗੇ ਵਾਪਾਰਿ ॥

aithai othai maneean; har naam lage vaapaar |

Punjabi

ਅਤੇ ਸੁਆਮੀ ਦੇ ਨਾਮ ਦੇ ਵਣਜ ਦੇ ਸਮਰਪਨ ਹੋਏ ਹੋਏ ਉਹ ਏਥੇ ਅਤੇ ਓਥੇ ਇੱਜ਼ਤ ਆਬਰੂ ਪਾਉਂਦੇ ਹਨ।

Bhai Manmohan Singh (Shabad OS, CC BY-SA)

English

are honored, here and hereafter; they are dedicated to the business of the Lord's Name.

Dr. Sant Singh Khalsa (Shabad OS, CC BY-SA)
Ang 1415 · Line 34

ਗੁਰਮੁਖਿ ਸਬਦਿ ਸਿਞਾਪਦੇ ਤਿਤੁ; ਸਾਚੈ ਦਰਬਾਰਿ ॥

guramukh sabad siyaapade tith; saachai darabaar |

Punjabi

ਨਾਮ ਦੇ ਰਾਹੀਂ, ਹੀ ਪਵਿੱਤ੍ਰ ਪੁਰਸ਼ ਉਸ ਸੱਚੀ ਦਰਗਾਹ ਅੰਦਰ ਪਹਿਚਾਨੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Through the Word of the Shabad, the Gurmukhs gain recognition in that Court of the True Lord.

Dr. Sant Singh Khalsa (Shabad OS, CC BY-SA)
Ang 1415 · Line 35

ਸਚਾ ਸਉਦਾ ਖਰਚੁ ਸਚੁ; ਅੰਤਰਿ ਪਿਰਮੁ ਪਿਆਰੁ ॥

sachaa saudaa kharach sach; antar piram piaar |

Punjabi

ਸੱਚਾ ਨਾਮ ਉਨ੍ਹਾਂ ਦਾ ਸੌਦਾ-ਸੂਤ ਹੈ, ਸੱਚਾ ਨਾਮ ਉਨ੍ਹਾਂ ਦਾ ਆਧਾਰ ਅਤੇ ਉਨ੍ਹਾਂ ਦੇ ਅੰਦਰ ਆਪਣੇ ਪਿਆਰੇ ਦਾ ਪ੍ਰੇਮ ਹੈ।

Bhai Manmohan Singh (Shabad OS, CC BY-SA)

English

The True Name is their merchandise, the True Name is their expenditure; the Love of their Beloved fills their inner beings.

Dr. Sant Singh Khalsa (Shabad OS, CC BY-SA)
Ang 1415 · Line 36

ਜਮਕਾਲੁ ਨੇੜਿ. ਨ ਆਵਈ; ਆਪਿ ਬਖਸੇ ਕਰਤਾਰਿ ॥

jamakaal nerr. na aavee; aap bakhase karataar |

Punjabi

ਸਿਰਜਣਹਾਰ ਸੁਆਮੀ ਖੁਦ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਅਤੇ ਮੌਤ ਦਾ ਦੁਤ ਉਨ੍ਹਾਂ ਦੇ ਨਿਕਟ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

The Messenger of Death does not even approach them; the Creator Lord Himself forgives them.

Dr. Sant Singh Khalsa (Shabad OS, CC BY-SA)