Ekam
Guru Granth Sahib

Ang 1416

Ang 1416 · Line 1

ਨਾਨਕ. ਨਾਮ ਰਤੇ ਸੇ ਧਨਵੰਤ ਹੈਨਿ; ਨਿਰਧਨੁ ਹੋਰੁ ਸੰਸਾਰੁ ॥੨੬॥

naanak. naam rate se dhanavant hain; niradhan hor sansaar |26|

Punjabi

ਨਾਨਕ, ਕੇਵਲ ਉਹ ਹੀ ਅਮੀਰ ਹਨ ਅਤੇ ਜੋ ਨਾਮ ਲਾਲ ਰੰਗੀਜੇ ਹਨ। ਬਾਕੀ ਦਾ ਜਗਤ ਨਿਰਾਪੁਰਾ ਗਰੀਬ ਹੀ ਹੈ।

Bhai Manmohan Singh (Shabad OS, CC BY-SA)

English

O Nanak, they alone are wealthy, who are imbued with the Naam; the rest of the world is poor. ||26||

Dr. Sant Singh Khalsa (Shabad OS, CC BY-SA)
Ang 1416 · Line 2

ਜਨ ਕੀ ਟੇਕ. ਹਰਿ ਨਾਮੁ ਹਰਿ; ਬਿਨੁ ਨਾਵੈ. ਠਵਰ ਨ ਠਾਉ ॥

jan kee ttek. har naam har; bin naavai. tthavar na tthaau |

Punjabi

ਰੱਬ ਦੇ ਗੋਲੇ ਦਾ ਆਸਰਾ ਰੱਬ ਦਾ ਨਾਮ ਹੀ ਹੈ। ਪ੍ਰਭੂ ਦੇ ਨਾਮ ਦੇ ਬਾਝੋਂ ਉਸ ਦਾ ਹੋਰ ਕੋਈ ਥਾਂ ਅਤੇ ਟਿਕਾਣਾ ਨਹੀਂ।

Bhai Manmohan Singh (Shabad OS, CC BY-SA)

English

The Lord's Name is the Support of the Lord's humble servants. Without the Lord's Name, the there is no other place, no place of rest.

Dr. Sant Singh Khalsa (Shabad OS, CC BY-SA)
Ang 1416 · Line 3

ਗੁਰਮਤੀ ਨਾਉ ਮਨਿ ਵਸੈ; ਸਹਜੇ ਸਹਜਿ ਸਮਾਉ ॥

guramatee naau man vasai; sahaje sehaj samaau |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਨਾਮ ਇਨਸਾਨ ਦੇ ਰਿਦੇ ਅੰਦਰ ਟਿਕਾ ਜਾਂਦਾ ਹੈ ਅਤੇ ਇਸ ਦੁਆਰਾ ਉਹ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Following the Guru's Teachings, the Name abides in the mind, and one is intuitively, automatically absorbed in the Lord.

Dr. Sant Singh Khalsa (Shabad OS, CC BY-SA)
Ang 1416 · Line 4

ਵਡਭਾਗੀ ਨਾਮੁ ਧਿਆਇਆ; ਅਹਿਨਿਸਿ ਲਾਗਾ ਭਾਉ ॥

vaddabhaagee naam dhiaaeaa; ahinis laagaa bhaau |

Punjabi

ਭਾਰੇ ਲਸੀਬਾਂ ਵਾਲੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਦਿਹੁੰ ਤੇ ਰੈਣ ਇਸ ਨਾਲ ਪਿਆਰ ਪਾਈ ਰਖਦੇ ਹਨ।

Bhai Manmohan Singh (Shabad OS, CC BY-SA)

English

Those with great good fortune meditate on the Naam; night and day, they embrace love for the Name.

Dr. Sant Singh Khalsa (Shabad OS, CC BY-SA)
Ang 1416 · Line 5

ਜਨ ਨਾਨਕੁ. ਮੰਗੈ ਧੂੜਿ ਤਿਨ; ਹਉ ਸਦ ਕੁਰਬਾਣੈ ਜਾਉ ॥੨੭॥

jan naanak. mangai dhoorr tin; hau sad kurabaanai jaau |27|

Punjabi

ਨਫਰ ਨਾਨਕ ਉਨ੍ਹਾਂ ਦੇ ਪੈਰਾ ਦੀ ਖਾਕ ਦੀ ਯਾਚਨਾ ਕਰਦਾ ਹੈ। ਮੈਂ ਹਮੇਸ਼ਾਂ ਹੀ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

Servant Nanak begs for the dust of their feet; I am forever a sacrifice to them. ||27||

Dr. Sant Singh Khalsa (Shabad OS, CC BY-SA)
Ang 1416 · Line 6

ਲਖ ਚਉਰਾਸੀਹ ਮੇਦਨੀ; ਤਿਸਨਾ ਜਲਤੀ ਕਰੇ ਪੁਕਾਰ ॥

lakh chauraaseeh medanee; tisanaa jalatee kare pukaar |

Punjabi

ਜ਼ਮੀਨ ਦੀਆਂ ਚੌਰਾਸੀ ਲੱਖ ਜੂਨੀਆਂ ਖਾਹਿਸ਼ ਅੰਦਰ ਸੜਦੀਆਂ ਹੋਈਆਂ ਵਿਰਲਾਪ ਕਰਦੀਆਂ ਹਨ।

Bhai Manmohan Singh (Shabad OS, CC BY-SA)

English

The 8.4 million species of beings burn in desire and cry in pain.

Dr. Sant Singh Khalsa (Shabad OS, CC BY-SA)
Ang 1416 · Line 7

ਇਹੁ ਮੋਹੁ ਮਾਇਆ ਸਭੁ ਪਸਰਿਆ; ਨਾਲਿ ਚਲੈ ਨ. ਅੰਤੀ ਵਾਰ ॥

eihu mohu maaeaa sabh pasariaa; naal chalai na. antee vaar |

Punjabi

ਸੰਸਾਰ ਦੀ ਮਮਤਾ ਦਾ ਇਹ ਸਾਰਾ ਪਸਾਰਾ ਅਖੀਰ ਦੇ ਵੇਲੇ ਬੰਦੇ ਲਾਲ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

All this show of emotional attachment to Maya shall not go with you at that very last instant.

Dr. Sant Singh Khalsa (Shabad OS, CC BY-SA)
Ang 1416 · Line 8

ਬਿਨੁ ਹਰਿ ਸਾਂਤਿ. ਨ ਆਵਈ; ਕਿਸੁ ਆਗੈ ਕਰੀ ਪੁਕਾਰ ॥

bin har saant. na aavee; kis aagai karee pukaar |

Punjabi

ਪ੍ਰਭੂ ਦੇ ਬਗੈਰ ਠੰਢ-ਚੈਨ ਪਰਾਪਤ ਨਹੀਂ ਹੁੰਦੀ। ਜੀਵ ਕੀਹਦੇ ਮੂਹਰੇ ਫਰਿਆਦ ਕਰੋ?

Bhai Manmohan Singh (Shabad OS, CC BY-SA)

English

Without the Lord, peace and tranquility do not come; unto whom should we go and complain?

Dr. Sant Singh Khalsa (Shabad OS, CC BY-SA)
Ang 1416 · Line 9

ਵਡਭਾਗੀ ਸਤਿਗੁਰੁ ਪਾਇਆ; ਬੂਝਿਆ ਬ੍ਰਹਮੁ ਬਿਚਾਰੁ ॥

vaddabhaagee satigur paaeaa; boojhiaa braham bichaar |

Punjabi

ਭਾਰੇ ਚੰਗੇ ਨਸੀਬਾਂ ਰਾਹੀਂ ਜੀਵ ਸੱਚੇ ਗੁਰਾਂ ਨੂੰ ਮਿਲਦਾ ਅਤੇ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

By great good fortune, one meets the True Guru, and comes to understand the contemplation of God.

Dr. Sant Singh Khalsa (Shabad OS, CC BY-SA)
Ang 1416 · Line 10

ਤਿਸਨਾ ਅਗਨਿ ਸਭ ਬੁਝਿ ਗਈ; ਜਨ ਨਾਨਕ. ਹਰਿ ਉਰਿ ਧਾਰਿ ॥੨੮॥

tisanaa agan sabh bujh gee; jan naanak. har ur dhaar |28|

Punjabi

ਸੁਆਮੀ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ ਹੇ ਨਫਰ ਨਾਨਕ! ਖਾਹਿਸ਼ ਦੀ ਮਾਰੀ ਅੱਗ ਬੁਝ ਜਾਂਦੀ ਹੈ।

Bhai Manmohan Singh (Shabad OS, CC BY-SA)

English

The fire of desire is totally extinguished, O servant Nanak, enshrining the Lord within the heart. ||28||

Dr. Sant Singh Khalsa (Shabad OS, CC BY-SA)
Ang 1416 · Line 11

ਅਸੀ ਖਤੇ ਬਹੁਤੁ ਕਮਾਵਦੇ; ਅੰਤੁ ਨ ਪਾਰਾਵਾਰੁ ॥

asee khate bahut kamaavade; ant na paaraavaar |

Punjabi

ਮੈਂ ਘਨੇਰੇ ਪਾਪ ਕਰਦਾ ਹਾਂ, ਹੇ ਪ੍ਰਭੂ! ਇਨ੍ਹਾਂ ਦਾ ਕੋਈ ਓੜਕ ਅਤੇ ਅਖੀਰ ਨਹੀਂ।

Bhai Manmohan Singh (Shabad OS, CC BY-SA)

English

I make so many mistakes, there is no end or limit to them.

Dr. Sant Singh Khalsa (Shabad OS, CC BY-SA)
Ang 1416 · Line 12

ਹਰਿ ਕਿਰਪਾ ਕਰਿ ਕੈ ਬਖਸਿ ਲੈਹੁ; ਹਉ ਪਾਪੀ ਵਡ ਗੁਨਹਗਾਰੁ ॥

har kirapaa kar kai bakhas laihu; hau paapee vadd gunahagaar |

Punjabi

ਹੇ ਵਾਹਿਗੁਰੂ! ਮਿਹਰ ਘਾਰ ਕੇ ਤੂੰ ਮੈਨੂੰ ਮੁਆਫ ਕਰ ਦੇ। ਮੈਂ ਪਾਂਬਰ ਅਤੇ ਭਾਰਾ ਅਪ੍ਰਾਧੀ ਹਾਂ।

Bhai Manmohan Singh (Shabad OS, CC BY-SA)

English

O Lord, please be merciful and forgive me; I am a sinner, a great offender.

Dr. Sant Singh Khalsa (Shabad OS, CC BY-SA)
Ang 1416 · Line 13

ਹਰਿ ਜੀਉ. ਲੇਖੈ ਵਾਰ. ਨ ਆਵਈ; ਤੂੰ ਬਖਸਿ ਮਿਲਾਵਣਹਾਰੁ ॥

har jeeo. lekhai vaar. na aavee; toon bakhas milaavanahaar |

Punjabi

ਮੇਰੇ ਮਾਣਨੀਯ ਵਾਹਿਗੁਰੂ! ਜੇਕਰ ਤੂੰ ਮੇਰੇ ਕੁਕਰਮ ਗਿਣੇ ਤਾਂ ਮੈਨੂੰ ਮੁਆਫ ਕਰ ਦੇਣ ਦੀ ਵਾਰੀ ਆਉਣੀ ਹੀ ਨਹੀਂ। ਮਾਫੀ ਦੇ ਕੇ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।

Bhai Manmohan Singh (Shabad OS, CC BY-SA)

English

O Dear Lord, if You made an account of my mistakes, my turn to be forgiven would not even come. Please forgive me, and unite me with Yourself.

Dr. Sant Singh Khalsa (Shabad OS, CC BY-SA)
Ang 1416 · Line 14

ਗੁਰ ਤੁਠੈ ਹਰਿ ਪ੍ਰਭੁ ਮੇਲਿਆ; ਸਭ ਕਿਲਵਿਖ ਕਟਿ ਵਿਕਾਰ ॥

gur tutthai har prabh meliaa; sabh kilavikh katt vikaar |

Punjabi

ਮੇਰੇ ਸਾਰੇ ਪਾਪ ਅਤੇ ਅਪ੍ਰਾਧ ਮੇਟ ਕੇ, ਆਪਣੀ ਪ੍ਰਸੰਨਤਾ ਦੁਆਰਾ, ਗੁਰਾਂ ਨੇ ਮੇਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਅਭੇਦ ਕਰ ਦਿਤਾ ਹੈ।

Bhai Manmohan Singh (Shabad OS, CC BY-SA)

English

The Guru, in His Pleasure, has united me with the Lord God; He has cut away all my sinful mistakes.

Dr. Sant Singh Khalsa (Shabad OS, CC BY-SA)
Ang 1416 · Line 15

ਜਿਨਾ ਹਰਿ ਹਰਿ ਨਾਮੁ ਧਿਆਇਆ; ਜਨ ਨਾਨਕ. ਤਿਨੑ ਜੈਕਾਰੁ ॥੨੯॥

jinaa har har naam dhiaaeaa; jan naanak. tina jaikaar |29|

Punjabi

ਅਫਰੀਨ ਹੈ ਉਨ੍ਹਾਂ ਨੂੰ ਹੇ ਗੋਲੇ ਲਾਨਕ! ਜੋ ਆਪਣੇ ਹਰੀ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Servant Nanak celebrates the victory of those who meditate on the Name of the Lord, Har, Har. ||29||

Dr. Sant Singh Khalsa (Shabad OS, CC BY-SA)
Ang 1416 · Line 16

ਵਿਛੁੜਿ ਵਿਛੁੜਿ ਜੋ ਮਿਲੇ; ਸਤਿਗੁਰ ਕੇ ਭੈ ਭਾਇ ॥

vichhurr vichhurr jo mile; satigur ke bhai bhaae |

Punjabi

ਜਿਹੜੇ ਵਾਹਿਗੁਰੂ ਨਾਲੋ ਨਿਖੜੇ, ਅਤੇ ਵਿਛੁਡੇ ਹੋਏ ਹਨ, ਉਹ ਸੱਚੇ ਗੁਰਾਂ ਤੋਂ ਡਰ ਅਤੇ ਪਿਆਰ ਰਾਹੀਂ ਵੁਸ ਨੂੰ ਮਿਲ ਪੈਦੇ ਹਨ।

Bhai Manmohan Singh (Shabad OS, CC BY-SA)

English

Those who have been separated and alienated from the Lord are united with Him again, through the Fear and the Love of the True Guru.

Dr. Sant Singh Khalsa (Shabad OS, CC BY-SA)
Ang 1416 · Line 17

ਜਨਮ ਮਰਣ ਨਿਹਚਲੁ ਭਏ; ਗੁਰਮੁਖਿ ਨਾਮੁ ਧਿਆਇ ॥

janam maran nihachal bhe; guramukh naam dhiaae |

Punjabi

ਗੁਰਾਂ ਦੀ ਰਹਿਮਤ ਰਾਹੀਂ, ਨਾਮ ਦਾ ਸਿਮਰਨ ਕਰਨ ਦੁਆਰਾ ਜੰਮਣ ਤੇ ਮਰਨ ਨੂੰ ਮੇਟ ਉਹ ਅਹਿੱਲ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

They escape the cycle of birth and death, and, as Gurmukh, they meditate on the Naam, the Name of the Lord.

Dr. Sant Singh Khalsa (Shabad OS, CC BY-SA)
Ang 1416 · Line 18

ਗੁਰ ਸਾਧੂ ਸੰਗਤਿ ਮਿਲੈ; ਹੀਰੇ ਰਤਨ ਲਭੰਨਿੑ ॥

gur saadhoo sangat milai; heere ratan labhana |

Punjabi

ਸੰਤ ਗੁਰਦੇਵ ਜੀ ਦੀ ਸੰਗਤ ਨਾਲ ਮਿਲਣ ਦੁਆਰਾ ਜਵੇਹਰ ਅਤੇ ਮਾਣਕ ਲਭ ਪੈਦੇ ਹਨ।

Bhai Manmohan Singh (Shabad OS, CC BY-SA)

English

Joining the Saadh Sangat, the Guru's Congregation, the diamonds and jewels are obtained.

Dr. Sant Singh Khalsa (Shabad OS, CC BY-SA)
Ang 1416 · Line 19

ਨਾਨਕ. ਲਾਲੁ ਅਮੋਲਕਾ; ਗੁਰਮੁਖਿ ਖੋਜਿ ਲਹੰਨਿੑ ॥੩੦॥

naanak. laal amolakaa; guramukh khoj lahana |30|

Punjabi

ਨਾਨਕ, ਅਣਮੁੱਲਾ ਹੈ ਪ੍ਰਭੂ ਦੇ ਨਾਮ ਦਾ ਹੀਰਾ। ਗੁਰੂ ਅਨੁਸਾਰੀ ਲਭ ਕੇ ਇਸ ਨੂੰ ਪਰਾਪਤ ਕਰ ਲੈਂਦੇ ਹਨ।

Bhai Manmohan Singh (Shabad OS, CC BY-SA)

English

O Nanak, the jewel is priceless; the Gurmukhs seek and find it. ||30||

Dr. Sant Singh Khalsa (Shabad OS, CC BY-SA)
Ang 1416 · Line 20

ਮਨਮੁਖ. ਨਾਮੁ, ਨ ਚੇਤਿਓ; ਧਿਗੁ ਜੀਵਣੁ ਧਿਗੁ ਵਾਸੁ ॥

manamukh. naam, na chetio; dhig jeevan dhig vaas |

Punjabi

ਮਨ-ਮਤੀਆ ਨਾਮ ਦਾ ਆਰਾਧਨ ਨਹੀਂ ਕਰਦਾ ਲਾਣ੍ਹਤ ਹੈ ਉਸ ਦੀ ਜਿੰਦਗੀ ਨੂੰ ਤੇ ਲਾਣ੍ਹਤ ਉਸ ਦਾ ਰਹਿਣ ਦੇ ਥਾਂ ਨੂੰ।

Bhai Manmohan Singh (Shabad OS, CC BY-SA)

English

The self-willed manmukhs do not even think of the Naam. Cursed are their lives, and cursed are their homes.

Dr. Sant Singh Khalsa (Shabad OS, CC BY-SA)
Ang 1416 · Line 21

ਜਿਸ ਦਾ ਦਿਤਾ ਖਾਣਾ ਪੈਨਣਾ; ਸੋ ਮਨਿ ਨ ਵਸਿਓ. ਗੁਣਤਾਸੁ ॥

jis daa ditaa khaanaa painanaa; so man na vasio. gunataas |

Punjabi

ਜਿਸ ਦੀਆਂ ਦਾਤਾਂ ਬੰਦਾ ਖਾਂਦਾ ਅਤੇ ਪਹਿਰਦਾ ਹੈ, ਉਸ ਨੇਕੀਆਂ ਦੇ ਖ਼ਜ਼ਾਨੇ ਪ੍ਰਭੂ ਨੂੰ ਉਹ ਆਪਦੇ ਚਿੱਤ ਅੰਦਰ ਅਸਥਾਪਨ ਨਹੀਂ ਕਰਦਾ।

Bhai Manmohan Singh (Shabad OS, CC BY-SA)

English

That Lord who gives them so much to eat and wear - they do not enshrine that Lord, the Treasure of Virtue, in their minds.

Dr. Sant Singh Khalsa (Shabad OS, CC BY-SA)
Ang 1416 · Line 22

ਇਹੁ ਮਨੁ ਸਬਦਿ. ਨ ਭੇਦਿਓ; ਕਿਉ ਹੋਵੈ ਘਰ ਵਾਸੁ ॥

eihu man sabad. na bhedio; kiau hovai ghar vaas |

Punjabi

ਉਸ ਦਾ ਇਹ ਮਨੂਆ ਨਾਮ ਨਾਲ ਵਿੰਨ੍ਹਿਆ ਨਹੀਂ ਗਿਆ। ਉਹ ਸੱਚੇ ਧਾਮ ਅੰਦਰ ਕਿਸ ਤਰ੍ਹਾਂ ਵਸ ਸਕਦਾ ਹੈ?

Bhai Manmohan Singh (Shabad OS, CC BY-SA)

English

This mind is not pierced by the Word of the Shabad; how can it come to dwell in its true home?

Dr. Sant Singh Khalsa (Shabad OS, CC BY-SA)
Ang 1416 · Line 23

ਮਨਮੁਖੀਆ ਦੋਹਾਗਣੀ; ਆਵਣ ਜਾਣਿ ਮੁਈਆਸੁ ॥

manamukheea dohaaganee; aavan jaan mueeaas |

Punjabi

ਆਪ ਹੁਦਰੀਆਂ ਅਤੇ ਛੁਟੜ ਪਤਨੀਆਂ ਆਉਣ ਤੇ ਜਾਣ ਅੰਦਰ ਬਰਬਾਦ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

The self-willed manmukhs are like discarded brides, ruined by coming and going in the cycle of reincarnation.

Dr. Sant Singh Khalsa (Shabad OS, CC BY-SA)
Ang 1416 · Line 24

ਗੁਰਮੁਖਿ ਨਾਮੁ ਸੁਹਾਗੁ ਹੈ; ਮਸਤਕਿ ਮਣੀ ਲਿਖਿਆਸੁ ॥

guramukh naam suhaag hai; masatak manee likhiaas |

Punjabi

ਨਾਮ ਪਵਿੱਤਰ ਪਤਨੀਆਂ ਦਾ ਪਤੀ ਹੈ ਅਤੇ ਉਨ੍ਹਾਂ ਦੇ ਮੱਥੇ ਉਤੇ ਨਾਮ ਦੇ ਹੀਰੇ ਦੀ ਪਰਾਪਤੀ ਲਿਖੀ ਹੋਈ ਹੈ।

Bhai Manmohan Singh (Shabad OS, CC BY-SA)

English

The Gurmukhs are embellished and exalted by the Naam, the Name of the Lord; the jewel of destiny is engraved upon their foreheads.

Dr. Sant Singh Khalsa (Shabad OS, CC BY-SA)
Ang 1416 · Line 25

ਹਰਿ ਹਰਿ ਨਾਮੁ ਉਰਿ ਧਾਰਿਆ; ਹਰਿ ਹਿਰਦੈ ਕਮਲ ਪ੍ਰਗਾਸੁ ॥

har har naam ur dhaariaa; har hiradai kamal pragaas |

Punjabi

ਉਹ ਸਾਈਂ ਹਰੀ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਂਦੀਆਂ ਹਨ ਅਤੇ ਹਰੀ ਉਨ੍ਹਾਂ ਦੇ ਦਿਲ ਕੰਵਲ ਨੂੰ ਰੋਸ਼ਨ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

They enshrine the Name of the Lord, Har, Har, within their hearts; the Lord illumines their heart-lotus.

Dr. Sant Singh Khalsa (Shabad OS, CC BY-SA)
Ang 1416 · Line 26

ਸਤਿਗੁਰੁ ਸੇਵਨਿ ਆਪਣਾ; ਹਉ ਸਦ ਬਲਿਹਾਰੀ ਤਾਸੁ ॥

satigur sevan aapanaa; hau sad balihaaree taas |

Punjabi

ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੀਆਂ ਹਨ, ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਵੰਞਦਾ ਹਾਂ।

Bhai Manmohan Singh (Shabad OS, CC BY-SA)

English

I am forever a sacrifice to those who serve their True Guru.

Dr. Sant Singh Khalsa (Shabad OS, CC BY-SA)
Ang 1416 · Line 27

ਨਾਨਕ. ਤਿਨ ਮੁਖ ਉਜਲੇ; ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥

naanak. tin mukh ujale; jin antar naam pragaas |31|

Punjabi

ਨਾਨਕ, ਰੋਸ਼ਨ ਹਨ ਉਨ੍ਹਾਂ ਦੇ ਚਿਹਰੇ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦਾ ਨੂਰ ਹੈ।

Bhai Manmohan Singh (Shabad OS, CC BY-SA)

English

O Nanak, radiant and bright are the faces of those whose inner beings are illuminated with the Light of the Naam. ||31||

Dr. Sant Singh Khalsa (Shabad OS, CC BY-SA)
Ang 1416 · Line 28

ਸਬਦਿ ਮਰੈ. ਸੋਈ ਜਨੁ ਸਿਝੈ; ਬਿਨੁ ਸਬਦੈ ਮੁਕਤਿ. ਨ ਹੋਈ ॥

sabad marai. soee jan sijhai; bin sabadai mukat. na hoee |

Punjabi

ਜੋ ਨਾਮ ਦੇ ਰਾਹੀਂ ਮਰ ਜਾਂਦਾ ਹੈ, ਉਹ ਜੀਵ ਸੁਰਖਰੂ ਥੀ ਵੰਞਦਾ ਹੈ। ਨਾਮ ਦੇ ਬਗੈਰ ਇਨਸਾਨ ਦੀ ਕਲਿਆਣ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

Those who die in the Word of the Shabad are saved. Without the Shabad, no one is liberated.

Dr. Sant Singh Khalsa (Shabad OS, CC BY-SA)
Ang 1416 · Line 29

ਭੇਖ ਕਰਹਿ ਬਹੁ ਕਰਮ ਵਿਗੁਤੇ; ਭਾਇ ਦੂਜੈ ਪਰਜ ਵਿਗੋਈ ॥

bhekh kareh bahu karam vigute; bhaae doojai paraj vigoee |

Punjabi

ਜੋ ਧਾਰਮਕ ਲਿਬਾਸ ਪਾਉਂਦੇ ਹਨ ਤੇ ਘਣੇਰੇ ਕਰਮ ਕਾਂਡ ਕਰਦੇ ਹਨ ਉਹ ਤਬਾਹ ਹੋ ਜਾਂਦੇ ਹਨ। ਹੋਰਸ ਦੀ ਪ੍ਰੀਤ ਰਾਹੀਂ ਦੁਨੀਆ ਦਾ ਸਤਿਆਨਾਸ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

They wear religious robes and perform all sorts of rituals, but they are ruined; in the love of duality, their world is ruined.

Dr. Sant Singh Khalsa (Shabad OS, CC BY-SA)
Ang 1416 · Line 30

ਨਾਨਕ. ਬਿਨੁ ਸਤਿਗੁਰ ਨਾਉ, ਨ ਪਾਈਐ; ਜੇ ਸਉ ਲੋਚੈ ਕੋਈ ॥੩੨॥

naanak. bin satigur naau, na paaeeai; je sau lochai koee |32|

Punjabi

ਨਾਨਕ, ਸੱਚੇ ਗੁਰਾਂ ਦੇ ਬਗੈਰ ਨਾਮ ਪਰਾਪਤ ਨਹੀਂ ਹੁੰਦਾ, ਭਾਵੇਂ ਕੋਈ ਸੈਕੜੇ ਵਾਰੀ ਇਸ ਦੀ ਚਾਹਨਾ ਪਿਆ ਕਰੇ।

Bhai Manmohan Singh (Shabad OS, CC BY-SA)

English

O Nanak, without the True Guru, the Name is not obtained, even though one may long for it hundreds of times. ||32||

Dr. Sant Singh Khalsa (Shabad OS, CC BY-SA)
Ang 1416 · Line 31

ਹਰਿ ਕਾ ਨਾਉ ਅਤਿ ਵਡ ਊਚਾ; ਊਚੀ ਹੂ ਊਚਾ ਹੋਈ ॥

har kaa naau at vadd aoochaa; aoochee hoo aoochaa hoee |

Punjabi

ਮਹਾਨ ਭਾਰੀ ਉਚਾ ਅਤੇ ਉਚਿਆ ਦਾ ਪਰਮ ਉਚਾ ਹੈ ਪ੍ਰਭੂ ਦਾ ਨਾਮ।

Bhai Manmohan Singh (Shabad OS, CC BY-SA)

English

The Name of the Lord is utterly great, lofty and high, the highest of the high.

Dr. Sant Singh Khalsa (Shabad OS, CC BY-SA)
Ang 1416 · Line 32

ਅਪੜਿ ਕੋਇ. ਨ ਸਕਈ; ਜੇ ਸਉ ਲੋਚੈ ਕੋਈ ॥

aparr koe. na sakee; je sau lochai koee |

Punjabi

ਕੋਈ ਜਣਾ ਇਸ ਤਾਂਈ ਪੁਜ ਨਹੀਂ ਸਕਦਾ, ਭਾਵੇਂ ਉਹ ਸਉ (ਸੋ) ਵਾਰੀ ਤਾਂਘ ਪਿਆ ਕਰੇ।

Bhai Manmohan Singh (Shabad OS, CC BY-SA)

English

No one can climb up to it, even though one may long for it, hundreds of times.

Dr. Sant Singh Khalsa (Shabad OS, CC BY-SA)
Ang 1416 · Line 33

ਮੁਖਿ ਸੰਜਮ ਹਛਾ. ਨ ਹੋਵਈ; ਕਰਿ ਭੇਖ ਭਵੈ ਸਭ ਕੋਈ ॥

mukh sanjam hachhaa. na hovee; kar bhekh bhavai sabh koee |

Punjabi

ਹਰ ਕੋਈ ਧਾਰਮਕ ਪੁਸ਼ਾਕ ਪਾ ਕੇ ਤੁਰਿਆ ਫਿਰੇ, ਪ੍ਰੰਤੂ ਮੂੰਹ ਨਾਲ ਪਵਿੱਤਰ ਆਖਣ ਦੁਆਰਾ ਕੋਈ ਭੀ ਪਵਿੱਤਰ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Speaking about self-discipline, no one become pure; everyone walks around wearing religious robes.

Dr. Sant Singh Khalsa (Shabad OS, CC BY-SA)
Ang 1416 · Line 34

ਗੁਰ ਕੀ ਪਉੜੀ ਜਾਇ ਚੜੈ; ਕਰਮਿ ਪਰਾਪਤਿ ਹੋਈ ॥

gur kee paurree jaae charrai; karam paraapat hoee |

Punjabi

ਜੋ ਕੋਈ ਚੰਗੇ ਭਾਗਾਂ ਦੁਆਰਾ ਜਾ ਕੇ ਗੁਰਾਂ ਦੀ ਸੀੜ੍ਹੀ ਤੇ ਚੜ੍ਹ ਜਾਂਦਾ ਹੈ, ਉਹ ਸੁਆਮੀ ਦੇ ਨਾਮ ਨੂੰ ਹਾਸਲ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

Those blessed by the karma of good deeds go and climb the ladder of the Guru.

Dr. Sant Singh Khalsa (Shabad OS, CC BY-SA)
Ang 1416 · Line 35

ਅੰਤਰਿ ਆਇ ਵਸੈ ਗੁਰਸਬਦੁ ਵੀਚਾਰੈ ਕੋਇ ॥

antar aae vasai gurasabad veechaarai koe |

Punjabi

ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਸੋਚਦਾ-ਵਿਚਾਰਦਾ ਹੈ, ਸੁਆਮੀ ਆ ਕੇ ਉਸ ਦੇ ਅੰਦਰ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

The Lord comes and dwells within that one who contemplates the Word of the Guru's Shabad.

Dr. Sant Singh Khalsa (Shabad OS, CC BY-SA)