Ang 1417
ਨਾਨਕ. ਸਬਦਿ ਮਰੈ, ਮਨੁ ਮਾਨੀਐ; ਸਾਚੇ ਸਾਚੀ ਸੋਇ ॥੩੩॥
naanak. sabad marai, man maaneeai; saache saachee soe |33|
Punjabi
ਨਾਨਕ, ਨਾਮ ਦੇ ਰਾਹੀਂ ਮਰਨ ਦੁਆਰਾ ਮਨੂਆ ਪ੍ਰਸੰਨ ਹੋ ਜਾਂਦਾ ਹੈ। ਸੱਚੀ ਹੈ ਪ੍ਰਭਤਾ ਸੱਚੇ ਪ੍ਰਾਣੀ ਦੀ।
English
O Nanak, when someone dies in the Word of the Shabad, the mind is pleased and appeased. True is the reputation of those who are true. ||33||
ਮਾਇਆ ਮੋਹੁ ਦੁਖੁ ਸਾਗਰੁ ਹੈ; ਬਿਖੁ ਦੁਤਰੁ ਤਰਿਆ. ਨ ਜਾਇ ॥
maaeaa mohu dukh saagar hai; bikh dutar tariaa. na jaae |
Punjabi
ਧਨ-ਦੌਲਤ ਦਾ ਪਿਆਰ ਪੀੜ ਅਤੇ ਜ਼ਹਿਰ ਦਾ ਇਕ ਕਠਨ ਸਮੁੰਦਰ ਹੈ, ਜੋ ਪਾਰ ਕੀਤਾ ਨਹੀਂ ਜਾ ਸਕਦਾ।
English
Emotional attachment to Maya is a treacherous ocean of pain and poison, which cannot be crossed.
ਮੇਰਾ ਮੇਰਾ ਕਰਦੇ ਪਚਿ ਮੁਏ; ਹਉਮੈ ਕਰਤ ਵਿਹਾਇ ॥
meraa meraa karade pach mue; haumai karat vihaae |
Punjabi
ਮਨਮੁਖਾਂ ਦਾ ਜੀਵਨ ਹੰਕਾਰ ਕਰਦਿਆਂ ਹੋਇਆ ਹੀ ਬੀਤ ਜਾਂਦਾ ਹੈ ਅਤੇ ਇਹ ਆਖਦਿਆਂ ਹੋਇਆ "ਇਹ ਮੈਰਾ ਹੈ, ਇਹ ਮੈਰਾ ਹੈ " ਉਹ ਗਲ ਸੜ ਕੇ ਮਰ ਜਾਂਦੇ ਹਨ।
English
Screaming, "Mine, mine!", they rot and die; they pass their lives in egotism.
ਮਨਮੁਖਾ. ਉਰਵਾਰੁ ਨ ਪਾਰੁ ਹੈ; ਅਧ ਵਿਚਿ ਰਹੇ ਲਪਟਾਇ ॥
manamukhaa. uravaar na paar hai; adh vich rahe lapattaae |
Punjabi
ਪ੍ਰਤੀਕੂਲ ਪੁਰਸ਼ ਨਾਂ ਇਸ ਕਿਨਾਰੇ ਤੇ ਹਨ ਤੇ ਨਾਂ ਹੀ ਪਰਲੇ ਤੇ ਉਹ ਅੱਧ-ਵਾਟੇ ਹੀ ਫਸੇ ਰਹਿੰਦੇ ਹਨ।
English
The self-willed manmukhs are in limbo, neither on this side, nor the other; they are stuck in the middle.
ਜੋ ਧੁਰਿ ਲਿਖਿਆ ਸੁ ਕਮਾਵਣਾ; ਕਰਣਾ ਕਛੂ. ਨ ਜਾਇ ॥
jo dhur likhiaa su kamaavanaa; karanaa kachhoo. na jaae |
Punjabi
ਉਹ ਕੇਵਲ ਉਹ ਹੀ ਕਰਦੇ ਹਨ, ਜਿਹੜਾ ਉਨ੍ਹਾਂ ਲਈ ਮੁੱਢ ਤੋਂ ਲਿਖਿਆ ਹੋਇਆ ਹੈ ਤੇ ਹੋਰ ਕੁਛ ਉਹ ਕਰ ਹੀ ਨਹੀਂ ਸਕਦੇ।
English
They act as they are pre-destined; they cannot do anything else.
ਗੁਰਮਤੀ ਗਿਆਨੁ ਰਤਨੁ ਮਨਿ ਵਸੈ; ਸਭੁ ਦੇਖਿਆ ਬ੍ਰਹਮੁ ਸੁਭਾਇ ॥
guramatee giaan ratan man vasai; sabh dekhiaa braham subhaae |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਬ੍ਰਹਮ-ਬੋਧ ਦਾ ਜਵੇਹਰ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਤਦ ਉਹ ਸੂਖੈਨ ਹੀ ਸਾਰਿਆਂ ਅੰਦਰ ਸਾਈਂ ਨੂੰ ਵੇਖਦਾ ਹੈ।
English
Following the Guru's Teachings, the jewel of spiritual wisdom abides in the mind, and then God is easily seen in all.
ਨਾਨਕ. ਸਤਿਗੁਰਿ ਬੋਹਿਥੈ, ਵਡਭਾਗੀ ਚੜੈ; ਤੇ ਭਉਜਲਿ ਪਾਰਿ ਲੰਘਾਇ ॥੩੪॥
naanak. satigur bohithai, vaddabhaagee charrai; te bhaujal paar langhaae |34|
Punjabi
ਨਾਨਕ ਭਾਰੇ ਚੰਗੇ ਕਰਮਾਂ ਵਾਲੇ ਸਚੇ ਗੁਰਾਂ ਦੇ ਜਹਾਜ ਤੇ ਚੜ੍ਹਦੇ ਹਨ, ਅਤੇ ਉਨ੍ਹਾਂ ਨੂੰ ਸੱਚੇ ਗੁਰੂ ਜੀ ਭਿਆਨਕ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ।
English
O Nanak, the very fortunate ones embark on the Boat of the True Guru; they are carried across the terrifying world-ocean. ||34||
ਬਿਨੁ ਸਤਿਗੁਰ. ਦਾਤਾ ਕੋ ਨਹੀ; ਜੋ ਹਰਿ ਨਾਮੁ ਦੇਇ ਆਧਾਰੁ ॥
bin satigur. daataa ko nahee; jo har naam dee aadhaar |
Punjabi
ਸਚੇ ਗੁਰਾਂ ਦੇ ਬਗੈਰ, ਹੋਰ ਕੋਈ ਦਾਤਾਰ ਨਹੀਂ ਜੋ ਇਨਸਾਨ ਨੂੰ ਸੁਆਮੀ ਦੇ ਨਾਮ ਦਾ ਆਸਰਾ ਦੇ ਸਕਦਾ ਹੈ।
English
Without the True Guru, there is no giver who can bestow the Support of the Lord's Name.
ਗੁਰ ਕਿਰਪਾ ਤੇ. ਨਾਉ ਮਨਿ ਵਸੈ; ਸਦਾ ਰਹੈ ਉਰਿ ਧਾਰਿ ॥
gur kirapaa te. naau man vasai; sadaa rahai ur dhaar |
Punjabi
ਗੁਰਾ ਦੀ ਦਇਆ ਦੁਆਰਾ ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਉਹ ਸਦੀਵ ਹੀ ਇਸ ਨੂੰ ਆਪਦੇ ਦਿਲ ਨਾਲ ਲਾਈ ਰਖਦਾ ਹੈ।
English
By Guru's Grace, the Name comes to dwell in the mind; keep it enshrined in your heart.
ਤਿਸਨਾ ਬੁਝੈ ਤਿਪਤਿ ਹੋਇ; ਹਰਿ ਕੈ ਨਾਇ ਪਿਆਰਿ ॥
tisanaa bujhai tipat hoe; har kai naae piaar |
Punjabi
ਹਰੀ ਦੇ ਨਾਮ ਦੇ ਪ੍ਰੇਮ ਰਾਹੀਂ, ਉਹ ਦੀ ਖਾਹਿਸ਼ ਮਿਟ ਜਾਂਦੀ ਹੈ ਅਤੇ ਉਹ ਰੱਜ ਜਾਂਦਾ ਹੈ।
English
The fire of desire is extinguished, and one finds satisfaction, through the Love of the Name of the Lord.
ਨਾਨਕ. ਗੁਰਮੁਖਿ ਪਾਈਐ; ਹਰਿ ਅਪਨੀ ਕਿਰਪਾ ਧਾਰਿ ॥੩੫॥
naanak. guramukh paaeeai; har apanee kirapaa dhaar |35|
Punjabi
ਜਦ ਹਰੀ ਆਪਣੀ ਮਿਹਰ ਕਰਦਾ ਹੈ, ਕੇਵਲ ਤਾਂ ਹੀ ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
O Nanak, the Gurmukh finds the Lord, when He showers His Mercy. ||35||
ਬਿਨੁ ਸਬਦੈ. ਜਗਤੁ ਬਰਲਿਆ; ਕਹਣਾ ਕਛੂ. ਨ ਜਾਇ ॥
bin sabadai. jagat baraliaa; kahanaa kachhoo. na jaae |
Punjabi
ਨਾਮ ਦੇ ਬਗੈਰ, ਦੁਨੀਆ ਐਨੀ ਬਉਰੀ ਹੋ ਗਈ ਹੈ ਕਿ ਜੀਵ ਇਯ ਨੂੰ ਬਿਆਨ ਨਹੀਂ ਕਰ ਸਕਦਾ।
English
Without the Shabad, the world is so insane, that it cannot even be described.
ਹਰਿ ਰਖੇ ਸੇ ਉਬਰੇ; ਸਬਦਿ ਰਹੇ ਲਿਵ ਲਾਇ ॥
har rakhe se ubare; sabad rahe liv laae |
Punjabi
ਜਿਨ੍ਹਾਂ ਨੂੰ ਸੁਆਮੀ ਬਚਾਉਂਦਾ ਹੈ, ਊਹ ਬਚ ਜਾਂਦੇ ਹਨ ਅਤੇ ਉਹ ਉਸਦੇ ਨਾਮ ਨਾਲ ਪਿਰਹੜੀ ਪਾਈ ਰਖਦੇ ਹਨ।
English
Those who are protected by the Lord are saved; they remain lovingly attuned to the Word of the Shabad.
ਨਾਨਕ. ਕਰਤਾ ਸਭ ਕਿਛੁ ਜਾਣਦਾ; ਜਿਨਿ ਰਖੀ ਬਣਤ ਬਣਾਇ ॥੩੬॥
naanak. karataa sabh kichh jaanadaa; jin rakhee banat banaae |36|
Punjabi
ਨਾਨਕ, ਸਿਰਜਣਹਾਰ ਸੁਆਮੀ, ਜਿਸ ਦੇ ਚਰਨਾ ਰਚੀ ਹੈ, ਸਾਰ ਕੁਝ ਜਾਣਦਾ ਹੈ।
English
O Nanak, the Creator who made this making knows everything. ||36||
ਹੋਮ ਜਗ ਸਭਿ ਤੀਰਥਾ; ਪੜਿੑ ਪੰਡਿਤ ਥਕੇ ਪੁਰਾਣ ॥
hom jag sabh teerathaa; parra panddit thake puraan |
Punjabi
ਬ੍ਰਹਮਣ ਹਵਨ ਯੱਗ ਤੇ ਸਮੂਹ ਧਰਮ ਅਸਥਾਨਾਂ ਦੀਆਂ ਯਾਂਤਰਾ ਕਰਦੇ ਅਤੇ ਪੁਰਾਣਾ ਨੂੰ ਵਾਚਦੇ ਹਾਰ ਹੁਟ ਗਏ ਹਨ।
English
The Pandits, the religious scholars, have grown weary of making fire-offerings and sacrifices, making pilgrimages to all the sacred shrines, and reading the Puraanas.
ਬਿਖੁ ਮਾਇਆ ਮੋਹੁ. ਨ ਮਿਟਈ; ਵਿਚਿ ਹਉਮੈ ਆਵਣੁ ਜਾਣੁ ॥
bikh maaeaa mohu. na mittee; vich haumai aavan jaan |
Punjabi
ਪ੍ਰੰਤੂ ਉਹ ਸੰਸਾਰੀ ਦੌਲਤ ਦੀ ਮਮਤਾ ਦੀ ਜ਼ਹਿਰ ਤੋਂ ਖਲਾਸੀ ਨਹੀਂ ਪਾਉਂਦੇ ਅਤੇ ਹੰਕਾਰ ਅੰਦਰ, ਉਹ ਆਉਂਦੇ ਤੇ ਜਾਂਦੇ ਰਹਿੰਦ ਹਨ।
English
But they cannot get rid of the poison of emotional attachment to Maya; they continue to come and go in egotism.
ਸਤਿਗੁਰ ਮਿਲਿਐ. ਮਲੁ ਉਤਰੀ; ਹਰਿ ਜਪਿਆ ਪੁਰਖੁ ਸੁਜਾਣੁ ॥
satigur miliai. mal utaree; har japiaa purakh sujaan |
Punjabi
ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਗੰਦਗੀ ਧੋਤੀ ਜਾਂਦੀ ਹੈ ਅਤੇ ਇਨਸਾਨ ਸਰਬ-ਸਿਆਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ।
English
Meeting with the True Guru, one's filth is washed off, meditating on the Lord, the Primal Being, the All-knowing One.
ਜਿਨਾ ਹਰਿ ਹਰਿ ਪ੍ਰਭੁ ਸੇਵਿਆ; ਜਨ ਨਾਨਕੁ. ਸਦ ਕੁਰਬਾਣੁ ॥੩੭॥
jinaa har har prabh seviaa; jan naanak. sad kurabaan |37|
Punjabi
ਜੋ ਆਪਦੇ ਵਾਹਿਗੁਰੂ ਸੁਆਮੀ ਮਾਲਕ ਦੀ ਘਾਲ ਕਮਾਉਂਦੇ ਹਨ ਉਨ੍ਹਾਂ ਤੋਂ ਗੋਲਾ ਨਾਨਕ ਹਮੇਸ਼ਾਂ ਵਾਰਨੇ ਜਾਂਦਾ ਹੈ।
English
Servant Nanak is forever a sacrifice to those who serve their Lord God. ||37||
ਮਾਇਆ ਮੋਹੁ ਬਹੁ ਚਿਤਵਦੇ; ਬਹੁ ਆਸਾ ਲੋਭੁ ਵਿਕਾਰ ॥
maaeaa mohu bahu chitavade; bahu aasaa lobh vikaar |
Punjabi
ਮਨਮਤੀਏ ਧਨ-ਦੌਲਤ, ਸੰਸਾਰੀ ਮਮਤਾ, ਘਣੇਰੀਆਂ ਉਮੈਦਾ ਲਾਲਚ ਅਤੇ ਪਾਪਾਂ ਵਲ ਅਤਿਅੰਤ ਹੀ ਧਿਆਨ ਦਿੰਦੇ ਹਨ।
English
Mortals give great thought to Maya and emotional attachment; they harbor great hopes, in greed and corruption.
ਮਨਮੁਖਿ ਅਸਥਿਰੁ. ਨਾ ਥੀਐ; ਮਰਿ ਬਿਨਸਿ ਜਾਇ ਖਿਨ ਵਾਰ ॥
manamukh asathir. naa theeai; mar binas jaae khin vaar |
Punjabi
ਇਹੋ ਜਹੇ ਪ੍ਰਤੀਕੂਲ ਪੁਰਸ਼ ਸਥਿਰ ਨਹੀਂ ਹੁੰਦੇ ਅਤੇ ਇਕ ਮੁਹਤ ਵਿੱਚ ਮਰ ਤੇ ਨਸ਼ਟ ਹੋ ਜਾਂਦੇ ਹਨ।
English
The self-willed manmukhs do not become steady and stable; they die and are gone in an instant.
ਵਡਭਾਗੁ ਹੋਵੈ ਸਤਿਗੁਰੁ ਮਿਲੈ; ਹਉਮੈ ਤਜੈ ਵਿਕਾਰ ॥
vaddabhaag hovai satigur milai; haumai tajai vikaar |
Punjabi
ਜੇਕਰ ਬੰਦੇ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਾਂ ਹੀ ਉਹ ਸਚੇ ਗੁਰਾਂ ਨੂੰ ਮਿਲਦਾ ਅਤੇ ਹੰਗਤਾ ਅਤੇ ਪਾਪਾਂ ਨੂੰ ਛਡਦਾ ਹੈ।
English
Only those who are blessed with great good fortune meet the True Guru, and leave behind their egotism and corruption.
ਹਰਿ ਨਾਮਾ ਜਪਿ ਸੁਖੁ ਪਾਇਆ; ਜਨ ਨਾਨਕ. ਸਬਦੁ ਵੀਚਾਰ ॥੩੮॥
har naamaa jap sukh paaeaa; jan naanak. sabad veechaar |38|
Punjabi
ਸਾਈਂ ਦੇ ਨਾਮ ਦਾ ਉਚਾਰਨ ਕਰਨ ਤੇ ਗੁਰਬਾਣੀ ਦਾ ਵੀਚਾਰ ਕਰਨ ਦੁਆਰਾ ਗੋਲੇ ਨਾਨਕ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
English
Chanting the Name of the Lord, they find peace; servant Nanak contemplates the Word of the Shabad. ||38||
ਬਿਨੁ ਸਤਿਗੁਰ ਭਗਤਿ. ਨ ਹੋਵਈ; ਨਾਮਿ. ਨ ਲਗੈ ਪਿਆਰੁ ॥
bin satigur bhagat. na hovee; naam. na lagai piaar |
Punjabi
ਸਚੇ ਗੁਰਾਂ ਦੇ ਬਗੈਰ, ਜੀਵ ਹਰੀ ਦੀ ਅਨੁਰਾਗੀ ਸੇਵਾ ਕਮਾ ਨਹੀਂ ਸਕਦਾ ਅਤੇ ਉਸ ਦਾ ਨਾਮ ਨਾਲ ਪ੍ਰੇਮ ਨਹੀਂ ਪੈਦਾ।
English
Without the True Guru, there is no devotional worship, and no love of the Naam, the Name of the Lord.
ਜਨ ਨਾਨਕ. ਨਾਮੁ ਅਰਾਧਿਆ; ਗੁਰ ਕੈ ਹੇਤਿ ਪਿਆਰਿ ॥੩੯॥
jan naanak. naam araadhiaa; gur kai het piaar |39|
Punjabi
ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਰਾਹੀਂ, ਨਫਰ ਨਾਨਕ ਨਾਮ ਦਾ ਸਿਮਰਨ ਕਰਦਾ ਹੈ।
English
Servant Nanak worships and adores the Naam, with love and affection for the Guru. ||39||
ਲੋਭੀ ਕਾ ਵੇਸਾਹੁ. ਨ ਕੀਜੈ; ਜੇ ਕਾ ਪਾਰਿ ਵਸਾਇ ॥
lobhee kaa vesaahu. na keejai; je kaa paar vasaae |
Punjabi
ਜਿਥੋਂ ਤਾਈ, ਤੇਰਾ ਵਸ ਚਲਦਾ ਹੈ, ਤੂੰ ਲਾਲਚੀ ਪੁਰਸ਼ ਦਾ ਇਤਬਾਰ ਨਾਂ ਕਰ।
English
Do not trust greedy people, if you can avoid doing so.
ਅੰਤਿ ਕਾਲਿ ਤਿਥੈ ਧੁਹੈ; ਜਿਥੈ ਹਥੁ. ਨ ਪਾਇ ॥
ant kaal tithai dhuhai; jithai hath. na paae |
Punjabi
ਅਖੀਰ ਦੇ ਵੇਲੇ, ਉਹ ਤੈਨੂੰ ਉਥੇ ਧੋਖਾ ਦੇਵੇਗਾ, ਜਿਥੇ ਕੋਈ ਜਣਾ ਭੀ ਤੈਨੂੰ ਸਹਾਇਤਾ ਦਾ ਹਥ ਨਹੀਂ ਦੇ ਸਕੇਗਾ।
English
At the very last moment, they will deceive you there, where no one will be able to lend a helping hand.
ਮਨਮੁਖ ਸੇਤੀ ਸੰਗੁ ਕਰੇ; ਮੁਹਿ ਕਾਲਖ ਦਾਗੁ ਲਗਾਇ ॥
manamukh setee sang kare; muhi kaalakh daag lagaae |
Punjabi
ਜੇ ਕੋਈ ਭੀ ਅਧਰਮੀ ਦੀ ਸੰਗਤ ਕਰਦਾ ਹੈ ਉਸ ਦੇ ਚਿਹਰੇ ਨੂੰ ਕਾਲਸ ਦਾ ਧੱਬਾ ਲਗਦਾ ਹੈ।
English
Whoever associates with the self-willed manmukhs, will have his face blackened and dirtied.
ਮੁਹ ਕਾਲੇ ਤਿਨੑ ਲੋਭੀਆਂ; ਜਾਸਨਿ ਜਨਮੁ ਗਵਾਇ ॥
muh kaale tina lobheean; jaasan janam gavaae |
Punjabi
ਸਿਆਹ ਹਨ ਚਿਹਰੇ ਉਨ੍ਹਾਂ ਲਾਲਾਚੀ ਪੁਰਸ਼ਾ ਦੇ। ਆਪਣੇ ਮਨੁਸ਼ੀ ਜੀਵਨ ਨੂੰ ਗੁਆ ਕੇ ਉਹ ਤੁਰ ਜਾਂਦੇ ਹਨ।
English
Black are the faces of those greedy people; they lose their lives, and leave in disgrace.
ਸਤਸੰਗਤਿ ਹਰਿ ਮੇਲਿ ਪ੍ਰਭ; ਹਰਿ ਨਾਮੁ ਵਸੈ ਮਨਿ ਆਇ ॥
satasangat har mel prabh; har naam vasai man aae |
Punjabi
ਹੇ ਸਾਈਂ ਹਰੀ! ਮੈਨੂੰ ਸਾਧ ਸੰਗਤ ਨਾਲ ਜੋੜ ਦੇ, ਤਾਂ ਜੋ ਵਾਹਿਗੁਰੂ ਦਾ ਨਾਮ ਆ ਕੇ ਮੇਰੇ ਚਿੱਤ ਵਿੱਚ ਟਿਕ ਜਾਵੇ।
English
O Lord, let me join the Sat Sangat, the True Congregation; may the Name of the Lord God abide in my mind.
ਜਨਮ ਮਰਨ ਕੀ ਮਲੁ ਉਤਰੈ; ਜਨ ਨਾਨਕ. ਹਰਿ ਗੁਨ ਗਾਇ ॥੪੦॥
janam maran kee mal utarai; jan naanak. har gun gaae |40|
Punjabi
ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆ, ਹੇ ਗੋਲੇ ਲਾਨਕ! ਜੰਮਣ ਅਤੇ ਮਰਨ ਦੀ ਗੰਦਗੀ ਧੋਤੀ ਜਾਂਦੀ ਹੈ।
English
The filth and pollution of birth and death is washed away, O servant Nanak, singing the Glorious Praises of the Lord. ||40||
ਧੁਰਿ ਹਰਿ ਪ੍ਰਭਿ ਕਰਤੈ ਲਿਖਿਆ; ਸੁ ਮੇਟਣਾ. ਨ ਜਾਇ ॥
dhur har prabh karatai likhiaa; su mettanaa. na jaae |
Punjabi
ਜਿਹੜਾ ਕੁਛ ਵਾਹਿਗੁਰੂ, ਸਿਰਜਣਹਾਰ ਸੁਆਮੀ ਨੇ ਮੁਢ ਤੋਂ ਲਿਖ ਛਡਿਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
English
Whatever is pre-destined by the Lord God Creator, cannot be erased.
ਜੀਉ ਪਿੰਡੁ ਸਭੁ ਤਿਸ ਦਾ; ਪ੍ਰਤਿਪਾਲਿ ਕਰੇ ਹਰਿ ਰਾਇ ॥
jeeo pindd sabh tis daa; pratipaal kare har raae |
Punjabi
ਆਤਮਾ ਅਤੇ ਦੇਹ ਸਮੂਹ ਉਸ ਦੀ ਮਲਕੀਅਤ ਹਨ। ਵਾਹਿਗੁਰੂ ਪਾਤਿਸ਼ਾਹ ਸਾਰਿਆਂ ਨੂੰ ਪਾਲਦਾ ਪੋਸਦਾ ਹੈ।
English
Body and soul are all His. The Sovereign Lord King cherishes all.
ਚੁਗਲ ਨਿੰਦਕ ਭੁਖੇ ਰੁਲਿ ਮੁਏ; ਏਨਾ ਹਥੁ. ਨ ਕਿਥਾਊ ਪਾਇ ॥
chugal nindak bhukhe rul mue; enaa hath. na kithaaoo paae |
Punjabi
ਚੁਗਲਖੋਰ ਅਤੇ ਬਦਖੋਈ ਕਰਨ ਵਾਲੇ ਖੁਧਿਆਵੰਤ ਰਹਿੰਦੇ ਹਨ, ਘੱਟੇ ਵਿੱਚ ਰੁਲ ਕੇ ਮਰ ਜਾਂਦੇ ਹਨ ਅਤੇ ਉਨ੍ਹਾਂ ਦਾ ਹਥ ਕਿਧਰੇ ਭੀ ਨਹੀਂ ਪੈਦਾ।
English
The gossipers and slanderers shall remain hungry and die, rolling in the dust; their hands cannot reach anywhere.
ਬਾਹਰਿ ਪਾਖੰਡ ਸਭ ਕਰਮ ਕਰਹਿ; ਮਨਿ ਹਿਰਦੈ ਕਪਟੁ ਕਮਾਇ ॥
baahar paakhandd sabh karam kareh; man hiradai kapatt kamaae |
Punjabi
ਬਾਹਰਵਾਰੇ ਅਤੇ ਦੰਭ ਨਾਲ, ਉਹ ਸਾਰੇ ਚੰਗੇ ਅਮਲ ਕਮਾਉਂਦੇ ਹਨ, ਪ੍ਰੰਤੂ ਆਪਣੇ ਚਿੱਤ ਦਿਲ ਅੰਦਰ ਉਹ ਛਲ-ਫਰੇਬ ਕਰਦੇ ਹਨ।
English
Outwardly, they do all the proper deeds, but they are hypocrites; in their minds and hearts, they practice deception and fraud.
ਖੇਤਿ ਸਰੀਰਿ ਜੋ ਬੀਜੀਐ; ਸੋ ਅੰਤਿ ਖਲੋਆ ਆਇ ॥
khet sareer jo beejeeai; so ant khaloaa aae |
Punjabi
ਜਿਹੜਾ ਕੁਛ ਆਦਮੀ ਦੇਹ ਦੀ ਪੈਲੀ ਵਿੱਚ ਬੀਜਦਾ ਹੈ ਉਹ ਅਖੀਰ ਨੂੰ ਆ ਕੇ ਉਸ ਦੀਆਂ ਅੱਖਾਂ ਅੱਗੇ ਖੜ੍ਹ ਜਾਂਦਾ ਹੈ।
English
Whatever is planted in the farm of the body, shall come and stand before them in the end.