Ekam
Guru Granth Sahib

Ang 1419

Ang 1419 · Line 1

ਮਾਇਆ ਮੋਹੁ. ਨ ਚੁਕਈ; ਮਰਿ ਜੰਮਹਿ ਵਾਰੋ ਵਾਰ ॥

maaeaa mohu. na chukee; mar jameh vaaro vaar |

Punjabi

ਉਨ੍ਹਾਂ ਦੀ ਧਨ-ਦੌਲਤ ਦੀ ਮਮਤਾ ਜਾਂਦੀ ਨਹੀਂ ਅਤੇ ਉਹ ਮੁੜ ਮੁੜ ਕੇ ਮਰਦੇ ਤੇ ਜੰਮਦੇ ਰਹਿੰੇਦ ਹਨ।

Bhai Manmohan Singh (Shabad OS, CC BY-SA)

English

Their attachment to Maya does not cease; they die, only to be reborn, over and over again.

Dr. Sant Singh Khalsa (Shabad OS, CC BY-SA)
Ang 1419 · Line 2

ਸਤਿਗੁਰੁ ਸੇਵਿ ਸੁਖੁ ਪਾਇਆ; ਅਤਿ ਤਿਸਨਾ ਤਜਿ ਵਿਕਾਰ ॥

satigur sev sukh paaeaa; at tisanaa taj vikaar |

Punjabi

ਆਪਣੀ ਅਤਿਅੰਤ ਖਾਹਿਸ਼ ਅਤੇ ਪਾਪ ਨੂੰ ਛਡ ਸਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Serving the True Guru, peace is found; intense desire and corruption are discarded.

Dr. Sant Singh Khalsa (Shabad OS, CC BY-SA)
Ang 1419 · Line 3

ਜਨਮ ਮਰਨ ਕਾ ਦੁਖੁ ਗਇਆ; ਜਨ ਨਾਨਕ. ਸਬਦੁ ਬੀਚਾਰਿ ॥੪੯॥

janam maran kaa dukh geaa; jan naanak. sabad beechaar |49|

Punjabi

ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੇ ਗੋਲੇ ਨਾਨਕ! ਜੰਮਣ ਤੇ ਮਰਨ ਦੀ ਪੀੜ ਕਟੀ ਜਾਂਦੀ ਹੈ।

Bhai Manmohan Singh (Shabad OS, CC BY-SA)

English

The pains of death and birth are taken away; servant Nanak reflects upon the Word of the Shabad. ||49||

Dr. Sant Singh Khalsa (Shabad OS, CC BY-SA)
Ang 1419 · Line 4

ਹਰਿ ਹਰਿ ਨਾਮੁ ਧਿਆਇ ਮਨ; ਹਰਿ ਦਰਗਹ ਪਾਵਹਿ ਮਾਨੁ ॥

har har naam dhiaae man; har daragah paaveh maan |

Punjabi

ਸਾਈਂ ਹਰੀ ਦੇ ਨਾਮ ਦਾ ਸਮਰਨ ਕਰਨ ਦੁਆਰਾ, ਹੇ ਮੇਰੀ ਜਿੰਦੜੀਏ! ਤੂੰ ਸਾਈਂ ਦੇ ਦਰਬਾਰ ਅੰਦਰ ਇਜ਼ਤ ਪਾਵੇਗੀ।

Bhai Manmohan Singh (Shabad OS, CC BY-SA)

English

Meditate on the Name of the Lord, Har, Har, O mortal being, and you shall be honored in the Court of the Lord.

Dr. Sant Singh Khalsa (Shabad OS, CC BY-SA)
Ang 1419 · Line 5

ਕਿਲਵਿਖ ਪਾਪ ਸਭਿ ਕਟੀਅਹਿ; ਹਉਮੈ ਚੁਕੈ ਗੁਮਾਨੁ ॥

kilavikh paap sabh katteeeh; haumai chukai gumaan |

Punjabi

ਤੇਰੇ ਸਾਰੇ ਕੁਕਰਮ ਅਤੇ ਗੁਨਾਹ ਮਿਟ ਜਾਣਗੇ ਅਤੇ ਤੂੰ ਸਵੈ-ਹੰਗਤਾ ਤੇ ਹੰਕਾਰ ਤੋਂ ਖਲਾਸੀ ਪਾ ਜਾਵੇਗਾ।

Bhai Manmohan Singh (Shabad OS, CC BY-SA)

English

All your sins and terrible mistakes shall be taken away, and you shall be rid of your pride and egotism.

Dr. Sant Singh Khalsa (Shabad OS, CC BY-SA)
Ang 1419 · Line 6

ਗੁਰਮੁਖਿ ਕਮਲੁ ਵਿਗਸਿਆ; ਸਭੁ ਆਤਮ ਬ੍ਰਹਮੁ ਪਛਾਨੁ ॥

guramukh kamal vigasiaa; sabh aatam braham pachhaan |

Punjabi

ਗੁਰਾਂ ਦੀ ਦਇਆ ਦੁਆਰਾ, ਦਿਲ ਕੰਵਲ ਖਿੜ ਜਾਂਦਾ ਹੈ ਅਤੇ ਜੀਵ ਸਰਬ-ਵਿਆਪਕ ਸੁਆਮੀ ਨੂੰ ਸਾਰੇ ਹੀ ਰਮਿਆ ਹੋਇਆ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

The heart-lotus of the Gurmukh blossoms forth, realizing God, the Soul of all.

Dr. Sant Singh Khalsa (Shabad OS, CC BY-SA)
Ang 1419 · Line 7

ਹਰਿ ਹਰਿ ਕਿਰਪਾ ਧਾਰਿ ਪ੍ਰਭ; ਜਨ ਨਾਨਕ. ਜਪਿ ਹਰਿ ਨਾਮੁ ॥੫੦॥

har har kirapaa dhaar prabh; jan naanak. jap har naam |50|

Punjabi

ਹੇ ਵਾਹਿਗੁਰੂ, ਸੁਆਮੀ ਮਾਲਕ! ਤੂੰ ਨਫਰ ਲਾਨਕ ਉਤੇ ਮਿਹਰ ਕਰ, ਤਾਂ ਜੋ ਉਸ ਸੁਆਮੀ ਦੇ ਨਾਮ ਦਾ ਉਚਾਰਨ ਕਰੇ।

Bhai Manmohan Singh (Shabad OS, CC BY-SA)

English

O Lord God, please shower Your Mercy upon servant Nanak, that he may chant the Name of the Lord. ||50||

Dr. Sant Singh Khalsa (Shabad OS, CC BY-SA)
Ang 1419 · Line 8

ਧਨਾਸਰੀ ਧਨਵੰਤੀ ਜਾਣੀਐ ਭਾਈ; ਜਾਂ ਸਤਿਗੁਰ ਕੀ ਕਾਰ ਕਮਾਇ ॥

dhanaasaree dhanavantee jaaneeai bhaaee; jaan satigur kee kaar kamaae |

Punjabi

ਧਨਾਸਰੀ ਰਾਗ ਵਿੱਚ ਕੇਵਲ ਤਾਂ ਹੀ ਪਤਨੀ ਧਨਵਾਨ ਜਾਣੀ ਜਾਂਦੀ ਹੈ, ਜਦ ਉਹ ਸਚੇ ਗੁਰਾਂ ਦੀ ਟਹਿਲ ਸੇਵਾ ਕਰਦੀ ਹੈ, ਹੇ ਭਰਾਵਾ!

Bhai Manmohan Singh (Shabad OS, CC BY-SA)

English

In Dhanaasaree, the soul-bride is known to be wealthy, O Siblings of Destiny, when she works for the True Guru.

Dr. Sant Singh Khalsa (Shabad OS, CC BY-SA)
Ang 1419 · Line 9

ਤਨੁ ਮਨੁ ਸਉਪੇ. ਜੀਅ ਸਉ ਭਾਈ; ਲਏ ਹੁਕਮਿ ਫਿਰਾਉ ॥

tan man saupe. jeea sau bhaaee; le hukam firaau |

Punjabi

ਹੇ ਵੀਰਾਂ! ਉਸ ਨੂੰ ਆਪਣੀ ਦੇਹ ਤੇ ਆਤਮਾ ਆਪਣੀ ਜਿੰਦਗੀ ਸਮੇਤ ਸਚੇ ਗੁਰਾਂ ਨੂੰ ਅਰਪਨ ਕਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਰਜ਼ਾ ਅੰਦਰ ਟੁਰਨਾ ਉਚਿਤ ਹੈ।

Bhai Manmohan Singh (Shabad OS, CC BY-SA)

English

She surrenders her body, mind and soul, O Siblings of Destiny, and lives according to the Hukam of His Command.

Dr. Sant Singh Khalsa (Shabad OS, CC BY-SA)
Ang 1419 · Line 10

ਜਹ ਬੈਸਾਵਹਿ ਬੈਸਹ ਭਾਈ; ਜਹ ਭੇਜਹਿ ਤਹ ਜਾਉ ॥

jeh baisaaveh baisah bhaaee; jeh bhejeh teh jaau |

Punjabi

ਜਿਥੇ ਵਾਹਿਗੁਰੂ ਮੈਨੂੰ ਬਿਠਾਉਂਦਾ ਹੈ, ਉਥੇ ਹੀ ਮੈਂ ਬੈਠਦਾ ਹਾਂ, ਹੇ ਵੀਰ! ਅਤੇ ਜਿਥੇ ਉਹ ਮੈਨੂੰ ਘਲਦਾ ਹੈ ਉਥੇ ਹੀ ਮੈਂ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I sit where He wishes me to sit, O Siblings of Destiny; wherever He sends me, I go.

Dr. Sant Singh Khalsa (Shabad OS, CC BY-SA)
Ang 1419 · Line 11

ਏਵਡੁ ਧਨੁ ਹੋਰੁ ਕੋ ਨਹੀ ਭਾਈ; ਜੇਵਡੁ ਸਚਾ ਨਾਉ ॥

evadd dhan hor ko nahee bhaaee; jevadd sachaa naau |

Punjabi

ਜਿਡਾ ਵਡਾ ਸਚਾ ਨਾਮ ਹੈ, ਹੇ ਵੀਰ, ਓਡਾ ਵਡਾ ਹੋਰ ਕੋਈ ਪਦਾਰਥ ਨਹੀਂ।

Bhai Manmohan Singh (Shabad OS, CC BY-SA)

English

There is no other wealth as great, O Siblings of Destiny; such is the greatness of the True Name.

Dr. Sant Singh Khalsa (Shabad OS, CC BY-SA)
Ang 1419 · Line 12

ਸਦਾ ਸਚੇ ਕੇ ਗੁਣ ਗਾਵਾਂ ਭਾਈ; ਸਦਾ ਸਚੇ ਕੈ ਸੰਗਿ ਰਹਾਉ ॥

sadaa sache ke gun gaavaan bhaaee; sadaa sache kai sang rahaau |

Punjabi

ਮੈਂ ਹਮੇਸ਼ਾਂ ਸਚੇ ਸਾਈਂ ਦੀਆਂ ਸਿਫਤਾਂ ਗਾਇਨ ਕਰਦਾ ਹਾਂ, ਹੇ ਵੀਰ! ਅਤੇ ਹਮੇਸ਼ਾਂ ਹੀ ਸਚੇ ਸਾਈਂ ਦੇ ਨਾਲ ਵਸਦਾ ਹਾਂ।

Bhai Manmohan Singh (Shabad OS, CC BY-SA)

English

I sing forever the Glorious Praises of the True Lord; I shall remain with the True One forever.

Dr. Sant Singh Khalsa (Shabad OS, CC BY-SA)
Ang 1419 · Line 13

ਪੈਨਣੁ. ਗੁਣ ਚੰਗਿਆਈਆ ਭਾਈ; ਆਪਣੀ ਪਤਿ ਕੇ ਸਾਦ ਆਪੇ ਖਾਇ ॥

painan. gun changiaaeea bhaaee; aapanee pat ke saad aape khaae |

Punjabi

ਤੂੰ ਹਰੀ ਦੀਆਂ ਸਿਫਤਾਂ ਤੇ ਨੇਕੀਆਂ ਨੂੰ ਆਪਣੀ ਪੁਸ਼ਾਕਾ ਬਦਾ, ਹੇ ਵੀਰ! ਅਤੇ ਆਪਣੀ ਇਜ਼ਤ ਦਾ ਸੁਆਦ ਆਪੇ ਹੀ ਮਾਣ।

Bhai Manmohan Singh (Shabad OS, CC BY-SA)

English

So wear the clothes of His Glorious Virtues and goodness, O Siblings of Destiny; eat and enjoy the flavor of your own honor.

Dr. Sant Singh Khalsa (Shabad OS, CC BY-SA)
Ang 1419 · Line 14

ਤਿਸ ਕਾ ਕਿਆ ਸਾਲਾਹੀਐ ਭਾਈ; ਦਰਸਨ ਕਉ ਬਲਿ ਜਾਇ ॥

tis kaa kiaa saalaaheeai bhaaee; darasan kau bal jaae |

Punjabi

ਮੈਂ ਉਸ ਦੀ ਮਹਿਮਾ ਕਿਸ ਤਰ੍ਹਾਂ ਕਰ ਸਕਦਾ ਹਾਂ, ਹੇ ਵੀਰ! ਉਸ ਦੇ ਦੀਦਾਰ ਉਤੋਂ ਮੈਂ ਵਾਰਨੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

How can I praise Him, O Siblings of Destiny? I am a sacrifice to the Blessed Vision of His Darshan.

Dr. Sant Singh Khalsa (Shabad OS, CC BY-SA)
Ang 1419 · Line 15

ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ; ਕਰਮਿ ਮਿਲੈ ਤਾਂ ਪਾਇ ॥

satigur vich vaddeea vaddiaaeea bhaaee; karam milai taan paae |

Punjabi

ਭਾਰੀਆਂ ਹਨ ਵਿਸ਼ਾਲਤਾਈਆਂ ਸਚੇ ਗੁਰਾਂ ਵਿੱਚ, ਹੇ ਭਰਾਵਾ! ਜੇਕਰ ਜੀਵ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਦ ਹੀ ਉਹ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

Great is the Glorious Greatness of the True Guru, O Siblings of Destiny; if one is blessed with good karma, He is found.

Dr. Sant Singh Khalsa (Shabad OS, CC BY-SA)
Ang 1419 · Line 16

ਇਕਿ ਹੁਕਮੁ ਮੰਨਿ. ਨ ਜਾਣਨੀ ਭਾਈ; ਦੂਜੈ ਭਾਇ ਫਿਰਾਇ ॥

eik hukam man. na jaananee bhaaee; doojai bhaae firaae |

Punjabi

ਕਈ ਪ੍ਰਭੂ ਦੀ ਰਜਾ ਦਾ ਪਾਲਣ-ਕਰਨਾ ਨਹੀਂ ਜਾਣਦੇ ਅਤੇ ਹੋਰਸ ਦੀ ਪ੍ਰੀਤ ਅੰਦਰ ਭਟਕਦੇ ਫਿਰਦੇ ਹਨ, ਹੇ ਭਰਾਵਾ!

Bhai Manmohan Singh (Shabad OS, CC BY-SA)

English

Some do not know how to submit to the Hukam of His Command, O Siblings of Destiny; they wander around lost in the love of duality.

Dr. Sant Singh Khalsa (Shabad OS, CC BY-SA)
Ang 1419 · Line 17

ਸੰਗਤਿ ਢੋਈ. ਨਾ ਮਿਲੈ, ਭਾਈ; ਬੈਸਣਿ ਮਿਲੈ. ਨ ਥਾਉ ॥

sangat dtoee. naa milai, bhaaee; baisan milai. na thaau |

Punjabi

ਉਨ੍ਹਾਂ ਨੂੰ ਗੁਰਾਂ ਦੀ ਸੰਗਤ ਅੰਦਰ ਪਲਾਹ ਨਹੀਂ ਮਿਲਦੀ ਅਤੇ ਬੈਠਣ ਲਈ ਜਗ੍ਹਾ ਨਹੀਂ ਲੱਭਦੀ ਹੇ ਵੀਰ!

Bhai Manmohan Singh (Shabad OS, CC BY-SA)

English

They find no place of rest in the Sangat, O Siblings of Destiny; they find no place to sit.

Dr. Sant Singh Khalsa (Shabad OS, CC BY-SA)
Ang 1419 · Line 18

ਨਾਨਕ. ਹੁਕਮੁ ਤਿਨਾ ਮਨਾਇਸੀ ਭਾਈ; ਜਿਨਾ ਧੁਰੇ ਕਮਾਇਆ ਨਾਉ ॥

naanak. hukam tinaa manaaeisee bhaaee; jinaa dhure kamaaeaa naau |

Punjabi

ਨਾਨਕ, ਕੇਵਲ ਉਹ ਹੀ ਪ੍ਰਭੂ ਦੀ ਰਜਾ ਨੂੰ ਕਬੂਲ ਕਰਦੇ ਹਨ, ਹੇ ਵੀਰ! ਜਿਨ੍ਹਾਂ ਲਈ ਉਸ ਦੇ ਨਾਮ ਦੀ ਕਮਾਈ ਕਰਨੀ ਮੁੱਢ ਤੋਂ ਲਿਖੀ ਹੋਈ ਹੈ।

Bhai Manmohan Singh (Shabad OS, CC BY-SA)

English

Nanak: they alone submit to His Command, O Siblings of Destiny, who are pre-destined to live the Name.

Dr. Sant Singh Khalsa (Shabad OS, CC BY-SA)
Ang 1419 · Line 19

ਤਿਨੑ ਵਿਟਹੁ ਹਉ ਵਾਰਿਆ ਭਾਈ; ਤਿਨ ਕਉ ਸਦ ਬਲਿਹਾਰੈ ਜਾਉ ॥੫੧॥

tina vittahu hau vaariaa bhaaee; tin kau sad balihaarai jaau |51|

Punjabi

ਉਨ੍ਹਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ, ਹੇ ਵੀਰ! ਅਤੇ ਸਦੀਵ ਹੀ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I am a sacrifice to them, O Siblings of Destiny, I am forever a sacrifice to them. ||51||

Dr. Sant Singh Khalsa (Shabad OS, CC BY-SA)
Ang 1419 · Line 20

ਸੇ ਦਾੜੀਆਂ ਸਚੀਆ; ਜਿ ਗੁਰ ਚਰਨੀ ਲਗੰਨਿੑ ॥

se daarreean sacheea; ji gur charanee lagana |

Punjabi

ੋਸੱਚੇ ਸੁਚੇ ਹਨ, ਉਹ ਦਾਹੜੇ, ਜਿਹੜੇ ਗੁਰਾਂ ਦੇ ਪੈਰਾਂ ਨੂੰ ਪਰਸਦੇ ਹਨ।

Bhai Manmohan Singh (Shabad OS, CC BY-SA)

English

Those beards are true, which brush the feet of the True Guru.

Dr. Sant Singh Khalsa (Shabad OS, CC BY-SA)
Ang 1419 · Line 21

ਅਨਦਿਨੁ ਸੇਵਨਿ ਗੁਰੁ ਆਪਣਾ; ਅਨਦਿਨੁ ਅਨਦਿ ਰਹੰਨਿੑ ॥

anadin sevan gur aapanaa; anadin anad rahana |

Punjabi

ਜੋ ਰੈਣ ਅਤੇ ਦਿਹੁੰ ਆਪਣੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਮਦਾ ਦੀ ਖੁਸ਼ੀ ਅੰਦਰ ਵਸਦੇ ਹਨ।

Bhai Manmohan Singh (Shabad OS, CC BY-SA)

English

Those who serve their Guru night and day, live in bliss, night and day.

Dr. Sant Singh Khalsa (Shabad OS, CC BY-SA)
Ang 1419 · Line 22

ਨਾਨਕ. ਸੇ ਮੁਹ ਸੋਹਣੇ; ਸਚੈ ਦਰਿ ਦਿਸੰਨਿੑ ॥੫੨॥

naanak. se muh sohane; sachai dar disana |52|

Punjabi

ਨਾਨਕ, ਸੋਹਣੇ ਸੁਨੱਖੇ ਦਿਸਦੇ ਹਨ, ਉਨ੍ਹਾਂ ਦੇ ਚਿਹਰੇ, ਸੱਚੇ ਸੁਆਮੀ ਦੇ ਦਰਬਾਰ ਅੰਦਰ।

Bhai Manmohan Singh (Shabad OS, CC BY-SA)

English

O Nanak, their faces appear beautiful in the Court of the True Lord. ||52||

Dr. Sant Singh Khalsa (Shabad OS, CC BY-SA)
Ang 1419 · Line 23

ਮੁਖ ਸਚੇ ਸਚੁ ਦਾੜੀਆ; ਸਚੁ ਬੋਲਹਿ ਸਚੁ ਕਮਾਹਿ ॥

mukh sache sach daarreea; sach boleh sach kamaeh |

Punjabi

ਸੱਚੇ ਸੁਚੇ ਹਨ ਉਨ੍ਹਾਂ ਦੇ ਚਿਹਰੇ ਅਤੇ ਸੱਚੇ ਸੁਚੇ ਉਨ੍ਹਾਂ ਦੇ ਦਾਹੜੇ ਜੋ ਸੱਚ ਆਖਦੇ ਹਨ ਅਤੇ ਸੱਚ ਦੀ ਕਮਾਈ ਕਰਦੇ ਹਨ।

Bhai Manmohan Singh (Shabad OS, CC BY-SA)

English

True are the faces and true are the beards, of those who speak the Truth and live the Truth.

Dr. Sant Singh Khalsa (Shabad OS, CC BY-SA)
Ang 1419 · Line 24

ਸਚਾ ਸਬਦੁ ਮਨਿ ਵਸਿਆ; ਸਤਿਗੁਰ ਮਾਂਹਿ ਸਮਾਂਹਿ ॥

sachaa sabad man vasiaa; satigur maanhi samaanhi |

Punjabi

ਸੱਚਾ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

The True Word of the Shabad abides in their minds; they are absorbed in the True Guru.

Dr. Sant Singh Khalsa (Shabad OS, CC BY-SA)
Ang 1419 · Line 25

ਸਚੀ ਰਾਸੀ ਸਚੁ ਧਨੁ; ਉਤਮ ਪਦਵੀ ਪਾਂਹਿ ॥

sachee raasee sach dhan; utam padavee paanhi |

Punjabi

ਸੱਚੀ ਹੈ ਉਨ੍ਹਾਂ ਦੀ ਪੂੰਜੀ ਅਤੇ ਸੱਚੀ ਉਨ੍ਹਾਂ ਦੀ ਦੌਲਤ ਅਤੇ ਉਹ ਸ਼੍ਰੇਸ਼ਟ ਮਰਤਬੇ ਨੂੰ ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

True is their capital, and true is their wealth; they are blessed with the ultimate status.

Dr. Sant Singh Khalsa (Shabad OS, CC BY-SA)
Ang 1419 · Line 26

ਸਚੁ ਸੁਣਹਿ ਸਚੁ ਮੰਨਿ ਲੈਨਿ; ਸਚੀ ਕਾਰ ਕਮਾਹਿ ॥

sach suneh sach man lain; sachee kaar kamaeh |

Punjabi

ਉਹ ਸੱਚ ਸ੍ਰਵਨ ਕਰਦੇ ਹਨ, ਸੱਚ ਤੇ ਭਰੋਸਾ ਰਖਦੇ ਹਨ ਅਤੇ ਸੱਚੇ ਅਮਲ ਕਮਾਉਂਦੇ ਹਨ।

Bhai Manmohan Singh (Shabad OS, CC BY-SA)

English

They hear the Truth, they believe in the Truth; they act and work in the Truth.

Dr. Sant Singh Khalsa (Shabad OS, CC BY-SA)
Ang 1419 · Line 27

ਸਚੀ ਦਰਗਹ ਬੈਸਣਾ; ਸਚੇ ਮਾਹਿ ਸਮਾਹਿ ॥

sachee daragah baisanaa; sache maeh samaeh |

Punjabi

ਉਨ੍ਹਾਂ ਦਾ ਟਿਕਾਣਾ ਸੱਚੇ ਦਰਬਾਰ ਅੰਦਰ ਹੈ ਅਤੇ ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

They are given a place in the Court of the True Lord; they are absorbed in the True Lord.

Dr. Sant Singh Khalsa (Shabad OS, CC BY-SA)
Ang 1419 · Line 28

ਨਾਨਕ. ਵਿਣੁ ਸਤਿਗੁਰ ਸਚੁ. ਨ ਪਾਈਐ; ਮਨਮੁਖ ਭੂਲੇ ਜਾਂਹਿ ॥੫੩॥

naanak. vin satigur sach. na paaeeai; manamukh bhoole jaanhi |53|

Punjabi

ਨਾਨਕ, ਸੱਚੇ ਗੁਰਾਂ ਦੇ ਬਗੈਰ ਸਤਿਪੁਰਖ ਪਾਇਆ ਨਹੀਂ ਜਾਂਦਾ ਅਤੇ ਮਨਮਤੀਏ ਕੁਰਾਹੇ ਪੈ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, without the True Guru, the True Lord is not found. The self-willed manmukhs leave, wandering around lost. ||53||

Dr. Sant Singh Khalsa (Shabad OS, CC BY-SA)
Ang 1419 · Line 29

ਬਾਬੀਹਾ ਪ੍ਰਿਉ ਪ੍ਰਿਉ ਕਰੇ; ਜਲਨਿਧਿ ਪ੍ਰੇਮ ਪਿਆਰਿ ॥

baabeehaa priau priau kare; jalanidh prem piaar |

Punjabi

ਉਪਰਲੇ ਪਾਣੀ ਦੇ ਖਜਾਨੇ ਦੀ ਪਿਰਹੜੀ ਅਤੇ ਪ੍ਰੀਤ ਅੰਦਰ ਚਾਤ੍ਰਿਕ "ਪ੍ਰੀਤਮ, ਮੈਡਾ ਪ੍ਰੀਤਮ", ਪੁਕਾਰਦਾ ਹੈ।

Bhai Manmohan Singh (Shabad OS, CC BY-SA)

English

The rainbird cries, "Pri-o! Pri-o! Beloved! Beloved!" She is in love with the treasure, the water.

Dr. Sant Singh Khalsa (Shabad OS, CC BY-SA)
Ang 1419 · Line 30

ਗੁਰ ਮਿਲੇ ਸੀਤਲ ਜਲੁ ਪਾਇਆ; ਸਭਿ ਦੂਖ ਨਿਵਾਰਣਹਾਰੁ ॥

gur mile seetal jal paaeaa; sabh dookh nivaaranahaar |

Punjabi

ਗੁਰਾਂ ਨਾਲ ਮਿਲ ਕੇ, ਮੈਨੂੰ ਪ੍ਰਭੂ ਦੇ ਨਾਮ ਦੇ ਨਾਮ ਦਾ ਠੰਢਾ ਪਾਣੀ ਪਰਾਪਤ ਹੋ ਗਿਆ ਹੈ, ਸਾਰਿਆਂ ਦੁਖੜਿਆਂ ਨੂੰ ਨਾਸ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

Meeting with the Guru, the cooling, soothing water is obtained, and all pain is taken away.

Dr. Sant Singh Khalsa (Shabad OS, CC BY-SA)
Ang 1419 · Line 31

ਤਿਸ ਚੁਕੈ ਸਹਜੁ ਊਪਜੈ; ਚੁਕੈ ਕੂਕ ਪੁਕਾਰ ॥

tis chukai sehaj aoopajai; chukai kook pukaar |

Punjabi

ਮੇਰੀ ਤ੍ਰਿਹ ਬੁਝ ਗਈ ਹੈ, ਬ੍ਰਹਿਮ ਗਿਆਨ ਉਤਪੰਨ ਹੋ ਆਇਆ ਹੈ ਅਤੇ ਮੁਕ ਗਈ ਹੈ ਪੀੜਾਂ ਦੀ ਮੇਰੀ ਚੀਕ-ਚਿਹਾੜ।

Bhai Manmohan Singh (Shabad OS, CC BY-SA)

English

My thirst has been quenched, and intuitive peace and poise have welled up; my cries and screams of anguish are past.

Dr. Sant Singh Khalsa (Shabad OS, CC BY-SA)
Ang 1419 · Line 32

ਨਾਨਕ. ਗੁਰਮੁਖਿ ਸਾਂਤਿ ਹੋਇ; ਨਾਮੁ ਰਖਹੁ ਉਰਿ ਧਾਰਿ ॥੫੪॥

naanak. guramukh saant hoe; naam rakhahu ur dhaar |54|

Punjabi

ਨਾਨਕ, ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਹਿਰਦੇ ਅੰਦਰ ਟਿਕਾਉਣ ਨਾਲ ਪ੍ਰਾਣੀ ਦੇ ਅੰਦਰ ਠੰਢ-ਚੈਨ ਪੈਦਾ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

O Nanak, the Gurmukhs are peaceful and tranquil; they enshrine the Naam, the Name of the Lord, within their hearts. ||54||

Dr. Sant Singh Khalsa (Shabad OS, CC BY-SA)
Ang 1419 · Line 33

ਬਾਬੀਹਾ. ਤੂੰ ਸਚੁ ਚਉ; ਸਚੇ ਸਉ ਲਿਵ ਲਾਇ ॥

baabeehaa. toon sach chau; sache sau liv laae |

Punjabi

ਹੇ ਪਪੀਹੇ! ਤੂੰ ਸੱਚੇ ਨਾਮ ਦਾ ਉਚਾਰਨ ਕਰ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾ।

Bhai Manmohan Singh (Shabad OS, CC BY-SA)

English

O rainbird, chirp the True Name, and let yourself be attuned to the True Lord.

Dr. Sant Singh Khalsa (Shabad OS, CC BY-SA)
Ang 1419 · Line 34

ਬੋਲਿਆ ਤੇਰਾ ਥਾਇ ਪਵੈ; ਗੁਰਮੁਖਿ ਹੋਇ ਅਲਾਇ ॥

boliaa teraa thaae pavai; guramukh hoe alaae |

Punjabi

ਜੇਕਰ ਤੂੰ ਗੁਰੂ-ਅਨੁਸਾਰੀ ਥੀ ਕੇ ਨਾਮ ਦਾ ਉਚਾਰਨ ਕਰੇ, ਤਦ ਕਬੂਲ ਪੈ ਜਾਵੇਗਾ ਤੈਡਾ ਉਚਾਰਨ।

Bhai Manmohan Singh (Shabad OS, CC BY-SA)

English

Your word shall be accepted and approved, if you speak as Gurmukh.

Dr. Sant Singh Khalsa (Shabad OS, CC BY-SA)
Ang 1419 · Line 35

ਸਬਦੁ ਚੀਨਿ. ਤਿਖ ਉਤਰੈ; ਮੰਨਿ ਲੈ ਰਜਾਇ ॥

sabad cheen. tikh utarai; man lai rajaae |

Punjabi

ਨਾਮ ਦਾ ਸਿਮਰਨ ਕਰਨ ਅਤੇ ਪ੍ਰਭੂ ਦੇ ਭਾਣੇ ਸਵੀਕਾਰ ਕਰਨ ਦੁਆਰਾ, ਤੇਰੀ ਪਿਆਸ ਨਵਿਰਤ ਹੋ ਜਾਵੇਗੀ।

Bhai Manmohan Singh (Shabad OS, CC BY-SA)

English

Remember the Shabad, and your thirst shall be relieved; surrender to the Will of the Lord.

Dr. Sant Singh Khalsa (Shabad OS, CC BY-SA)