Ekam
Guru Granth Sahib

Ang 1422

Ang 1422 · Line 1

ਹਉ. ਜੀਉ ਕਰੀ ਤਿਸ ਵਿਟਉ, ਚਉ ਖੰਨੀਐ; ਜੋ ਮੈ. ਪਿਰੀ ਦਿਖਾਵਏ ॥

hau. jeeo karee tis vittau, chau khaneeai; jo mai. piree dikhaave |

Punjabi

ਉਸ ਦੇ ਲਈ ਮੈਂ ਆਪਣੀ ਜਿੰਦੜੀ ਦੇ ਚਾਰ ਟੋਟੇ ਕਰ ਦਿਆਂਗੀ, ਜੋ ਮੈਨੂੰ ਮੇਰਾ ਪਿਆਰਾ ਪਤੀ ਵਿਖਾਲ ਦੇਵੇ!

Bhai Manmohan Singh (Shabad OS, CC BY-SA)

English

I would cut my living body into four pieces for anyone who shows me my Beloved.

Dr. Sant Singh Khalsa (Shabad OS, CC BY-SA)
Ang 1422 · Line 2

ਨਾਨਕ. ਹਰਿ ਹੋਇ ਦਇਆਲੁ; ਤਾਂ ਗੁਰੁ ਪੂਰਾ ਮੇਲਾਵਏ ॥੫॥

naanak. har hoe deaal; taan gur pooraa melaave |5|

Punjabi

ਨਾਨਕ, ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਤਦ ਉਹ ਇਨਸਾਨ ਨੂੰ ਪੂਰਨ ਗੁਰਾਂ ਨਾਲ ਮਿਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

O Nanak, when the Lord becomes merciful, then He leads us to meet the Perfect Guru. ||5||

Dr. Sant Singh Khalsa (Shabad OS, CC BY-SA)
Ang 1422 · Line 3

ਅੰਤਰਿ ਜੋਰੁ ਹਉਮੈ ਤਨਿ ਮਾਇਆ; ਕੂੜੀ ਆਵੈ ਜਾਇ ॥

antar jor haumai tan maaeaa; koorree aavai jaae |

Punjabi

ਮਨੁਸ਼ੀ ਦੇਹ ਦੇ ਅੰਦਰ ਹੰਕਾਰ ਅਤੇ ਸੰਸਾਰੀ ਪਦਾਰਥਾਂ ਦੀ ਹਕੂਮਤ ਹੈ ਅਤੇ ਝੂਠਾ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

The power of egotism prevails within, and the body is controlled by Maya; the false ones come and go in reincarnation.

Dr. Sant Singh Khalsa (Shabad OS, CC BY-SA)
Ang 1422 · Line 4

ਸਤਿਗੁਰ ਕਾ ਫੁਰਮਾਇਆ ਮੰਨਿ. ਨ ਸਕੀ; ਦੁਤਰੁ ਤਰਿਆ. ਨ ਜਾਇ ॥

satigur kaa furamaaeaa man. na sakee; dutar tariaa. na jaae |

Punjabi

ਸਚੇ ਗੁਰਾਂ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਇਸ ਲਈ ਕਠਨ ਸਮੁੰਦਰ ਪਾਰ ਕੀਤਾ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

If someone does not obey the Command of the True Guru, he cannot cross over the treacherous world-ocean.

Dr. Sant Singh Khalsa (Shabad OS, CC BY-SA)
Ang 1422 · Line 5

ਨਦਰਿ ਕਰੇ ਜਿਸੁ ਆਪਣੀ; ਸੋ ਚਲੈ ਸਤਿਗੁਰ ਭਾਇ ॥

nadar kare jis aapanee; so chalai satigur bhaae |

Punjabi

ਜਿਸ ਕਿਸੇ ਉਤੇ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ।

Bhai Manmohan Singh (Shabad OS, CC BY-SA)

English

Whoever is blessed with the Lord's Glance of Grace, walks in harmony with the Will of the True Guru.

Dr. Sant Singh Khalsa (Shabad OS, CC BY-SA)
Ang 1422 · Line 6

ਸਤਿਗੁਰ ਕਾ ਦਰਸਨੁ ਸਫਲੁ ਹੈ; ਜੋ ਇਛੈ ਸੋ ਫਲੁ ਪਾਇ ॥

satigur kaa darasan safal hai; jo ichhai so fal paae |

Punjabi

ਫਲਦਾਇਕ ਹੈ ਸਚੇ ਗੁਰਾਂ ਦਾ ਦੀਦਾਰ। ਇਸ ਦੇ ਰਾਹੀਂ ਪ੍ਰਾਣੀ ਉਹ ਮੇਵਾ ਹਾਸਲ ਕਰ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।

Bhai Manmohan Singh (Shabad OS, CC BY-SA)

English

The Blessed Vision of the True Guru's Darshan is fruitful; through it, one obtains the fruits of his desires.

Dr. Sant Singh Khalsa (Shabad OS, CC BY-SA)
Ang 1422 · Line 7

ਜਿਨੀ ਸਤਿਗੁਰੁ ਮੰਨਿਆਂ; ਹਉ. ਤਿਨ ਕੇ ਲਾਗਉ ਪਾਇ ॥

jinee satigur maniaan; hau. tin ke laagau paae |

Punjabi

ਮੈਂ ਉਨ੍ਹਾਂ ਦੇ ਪੈਰੀ ਪੈਦਾ ਹਾਂ, ਜੋ ਸਚੇ ਗੁਰਾਂ ਉਤੇ ਭਰੋਸਾ ਧਾਰਦੇ ਹਨ।

Bhai Manmohan Singh (Shabad OS, CC BY-SA)

English

I touch the feet of those who believe in and obey the True Guru.

Dr. Sant Singh Khalsa (Shabad OS, CC BY-SA)
Ang 1422 · Line 8

ਨਾਨਕੁ. ਤਾ ਕਾ ਦਾਸੁ ਹੈ; ਜਿ ਅਨਦਿਨੁ ਰਹੈ ਲਿਵ ਲਾਇ ॥੬॥

naanak. taa kaa daas hai; ji anadin rahai liv laae |6|

Punjabi

ਨਾਨਕ ਉਨ੍ਹਾਂ ਦਾ ਸੇਵਕ ਹੈ, ਜੋ ਰੈਣ ਅਤੇ ਦਿਹੁੰ ਪ੍ਰਭੂ ਨਾਲ ਪਿਰਹੜੀ ਪਾਈ ਰਖਦੇ ਹਨ।

Bhai Manmohan Singh (Shabad OS, CC BY-SA)

English

Nanak is the slave of those who, night and day, remain lovingly attuned to the Lord. ||6||

Dr. Sant Singh Khalsa (Shabad OS, CC BY-SA)
Ang 1422 · Line 9

ਜਿਨਾ ਪਿਰੀ ਪਿਆਰੁ; ਬਿਨੁ ਦਰਸਨ ਕਿਉ ਤ੍ਰਿਪਤੀਐ ॥

jinaa piree piaar; bin darasan kiau tripateeai |

Punjabi

ਜਿਨ੍ਹਾਂ ਦੀ ਆਪਣੇ ਪ੍ਰੀਤਮ ਦੇ ਨਾਲ ਪਿਰਹੜੀ ਹੈ, ਉਹ ਉਸ ਦੇ ਦੀਦਾਰ ਬਗੈਰ ਕਿਸ ਤਰ੍ਹਾਂ ਰੱਜ ਸਕਦੇ ਹਨ?

Bhai Manmohan Singh (Shabad OS, CC BY-SA)

English

Those who are in love with their Beloved - how can they find satisfaction without His Darshan?

Dr. Sant Singh Khalsa (Shabad OS, CC BY-SA)
Ang 1422 · Line 10

ਨਾਨਕ. ਮਿਲੇ ਸੁਭਾਇ; ਗੁਰਮੁਖਿ ਇਹੁ ਮਨੁ ਰਹਸੀਐ ॥੭॥

naanak. mile subhaae; guramukh ihu man rahaseeai |7|

Punjabi

ਨਾਨਕ, ਉਹ ਸੁਖੈਨ ਹੀ ਗੁਰਾਂ ਦੇ ਰਾਹੀਂ, ਆਪਦੇ ਸਾਈਂ ਨੂੰ ਮਿਲ ਪੈਦੇ ਹਨ ਅਤੇ ਉਨ੍ਹਾਂ ਦੀ ਇਹ ਆਤਮਾ ਪ੍ਰਫੁਲਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

O Nanak, the Gurmukhs meet Him with ease, and this mind blossoms forth in joy. ||7||

Dr. Sant Singh Khalsa (Shabad OS, CC BY-SA)
Ang 1422 · Line 11

ਜਿਨਾ ਪਿਰੀ ਪਿਆਰੁ; ਕਿਉ ਜੀਵਨਿ ਪਿਰ ਬਾਹਰੇ ॥

jinaa piree piaar; kiau jeevan pir baahare |

Punjabi

ਜੋ ਆਪਣੇ ਪਤੀ ਨਾਲ ਪ੍ਰੇਮ ਕਰਦੀਆਂ ਹਨ, ਉਹ ਆਪਣੇ ਪਿਆਰੇ ਬਿਨਾ ਕਿਸ ਤਰ੍ਹਾਂ ਜੀਊ ਸਕਦੀਆਂ ਹਨ?

Bhai Manmohan Singh (Shabad OS, CC BY-SA)

English

Those who are in love with their Beloved - how can they live without Him?

Dr. Sant Singh Khalsa (Shabad OS, CC BY-SA)
Ang 1422 · Line 12

ਜਾਂ ਸਹੁ ਦੇਖਨਿ ਆਪਣਾ; ਨਾਨਕ. ਥੀਵਨਿ ਭੀ ਹਰੇ ॥੮॥

jaan sahu dekhan aapanaa; naanak. theevan bhee hare |8|

Punjabi

ਜਦ ਉਹ ਆਪਣੇ ਕੰਤ ਨੂੰ ਵੇਖ ਲੈਦੀਆਂ ਹਨ, ਉਹ ਮੁੜ ਕੇ ਸਰਸਬਜ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

When they see their Husband Lord, O Nanak, they are rejuvenated. ||8||

Dr. Sant Singh Khalsa (Shabad OS, CC BY-SA)
Ang 1422 · Line 13

ਜਿਨਾ ਗੁਰਮੁਖਿ ਅੰਦਰਿ ਨੇਹੁ; ਤੈ ਪ੍ਰੀਤਮ ਸਚੈ ਲਾਇਆ ॥

jinaa guramukh andar nehu; tai preetam sachai laaeaa |

Punjabi

ਜਿਨ੍ਹਾਂ ਦੇ ਅੰਦਰ, ਤੂੰ ਆਪਣੀ ਪਿਰਹੜੀ, ਗੁਰਾਂ ਦੇ ਰਾਹੀਂ ਅਸਥਾਪਨ ਕਰਦਾ ਹੈ, ਹੇ ਮੇਰੇ ਸਚੇ ਦਿਲਬਰ!

Bhai Manmohan Singh (Shabad OS, CC BY-SA)

English

Those Gurmukhs who are filled with love for You, my True Beloved,

Dr. Sant Singh Khalsa (Shabad OS, CC BY-SA)
Ang 1422 · Line 14

ਰਾਤੀ ਅਤੈ ਡੇਹੁ; ਨਾਨਕ. ਪ੍ਰੇਮਿ ਸਮਾਇਆ ॥੯॥

raatee atai ddehu; naanak. prem samaaeaa |9|

Punjabi

ਰੈਣ ਅਤੇ ਦਿਹੁੰ, ਉਹ ਤੇਰੇ ਪਿਆਰ ਅੰਦਰ ਰਮੇ ਰਹਿੰਦ ਹਨ, ਹੇ ਨਾਨਕ!

Bhai Manmohan Singh (Shabad OS, CC BY-SA)

English

O Nanak, remain immersed in the Lord's Love, night and day. ||9||

Dr. Sant Singh Khalsa (Shabad OS, CC BY-SA)
Ang 1422 · Line 15

ਗੁਰਮੁਖਿ ਸਚੀ ਆਸਕੀ; ਜਿਤੁ ਪ੍ਰੀਤਮੁ ਸਚਾ ਪਾਈਐ ॥

guramukh sachee aasakee; jit preetam sachaa paaeeai |

Punjabi

ਸਚੀ ਹੈ ਪ੍ਰੀਤ ਪਵਿੱਤਰ ਪੁਰਸ਼ ਦੀ, ਜਿਸ ਦੇ ਰਾਹੀਂ ਉਹ ਆਪਣੇ ਸਚੇ ਦਿਲਬਰ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The love of the Gurmukh is true; through it, the True Beloved is attained.

Dr. Sant Singh Khalsa (Shabad OS, CC BY-SA)
Ang 1422 · Line 16

ਅਨਦਿਨੁ ਰਹਹਿ ਅਨੰਦਿ ਨਾਨਕ; ਸਹਜਿ ਸਮਾਈਐ ॥੧੦॥

anadin raheh anand naanak; sehaj samaaeeai |10|

Punjabi

ਰੈਣ ਅਤੇ ਦਿਹੁ ਉਹ ਖ਼ੁਸ਼ੀ ਅੰਦਰ ਵਸਦਾ ਹੈ ਅਤੇ ਆਪਣੇ ਸਹਿਜ ਸਰੂਪ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ।

Bhai Manmohan Singh (Shabad OS, CC BY-SA)

English

Night and day, remain in bliss, O Nanak, immersed in intuitive peace and poise. ||10||

Dr. Sant Singh Khalsa (Shabad OS, CC BY-SA)
Ang 1422 · Line 17

ਸਚਾ ਪ੍ਰੇਮ ਪਿਆਰੁ; ਗੁਰ ਪੂਰੇ ਤੇ ਪਾਈਐ ॥

sachaa prem piaar; gur poore te paaeeai |

Punjabi

ਸਚੀ ਪ੍ਰੀਤ ਅਤੇ ਪਿਰਹੜੀ ਪੂਰਨ ਗੁਰਦੇਵ ਜੀ ਪਾਸੋ ਪਰਾਪਤ ਹੁੰਦੀਆਂ ਹਨ।

Bhai Manmohan Singh (Shabad OS, CC BY-SA)

English

True love and affection are obtained from the Perfect Guru.

Dr. Sant Singh Khalsa (Shabad OS, CC BY-SA)
Ang 1422 · Line 18

ਕਬਹੂ. ਨ ਹੋਵੈ ਭੰਗੁ; ਨਾਨਕ. ਹਰਿ ਗੁਣ ਗਾਈਐ ॥੧੧॥

kabahoo. na hovai bhang; naanak. har gun gaaeeai |11|

Punjabi

ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਹੇ ਨਾਲਕ! ਉਹ ਕਦੇ ਭੀ ਟੁਟਦੀਆਂ ਨਹੀਂ।

Bhai Manmohan Singh (Shabad OS, CC BY-SA)

English

They never break, O Nanak, if one sings the Glorious Praises of the Lord. ||11||

Dr. Sant Singh Khalsa (Shabad OS, CC BY-SA)
Ang 1422 · Line 19

ਜਿਨੑਾ ਅੰਦਰਿ ਸਚਾ ਨੇਹੁ; ਕਿਉ ਜੀਵਨਿੑ ਪਿਰੀ ਵਿਹੂਣਿਆ ॥

jinaa andar sachaa nehu; kiau jeevana piree vihooniaa |

Punjabi

ਜਿਨ੍ਹਾਂ ਦੇ ਅੰਤ੍ਰੀਵ ਸਚਾ ਪਿਆਰ ਹੈ, ਉਹ ਆਪਣੇ ਕੰਤ ਦੇ ਬਗੈਰ ਕਿਸ ਤਰ੍ਹਾਂ ਜੀਉ ਸਕਦੀਆਂ ਹਨ?

Bhai Manmohan Singh (Shabad OS, CC BY-SA)

English

How can those who have true love within them live without their Husband Lord?

Dr. Sant Singh Khalsa (Shabad OS, CC BY-SA)
Ang 1422 · Line 20

ਗੁਰਮੁਖਿ ਮੇਲੇ ਆਪਿ; ਨਾਨਕ. ਚਿਰੀ ਵਿਛੁੰਨਿਆ ॥੧੨॥

guramukh mele aap; naanak. chiree vichhuniaa |12|

Punjabi

ਹੇ ਨਾਨਕ! ਗੁਰਾਂ ਦੇ ਰਾਹੀਂ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜੋ ਦੇਰ ਤੋਂ ਉਸ ਨਾਲੋਂ ਵਿਛੁੜੀਆਂ ਹੋਈਆਂ ਹਨ।

Bhai Manmohan Singh (Shabad OS, CC BY-SA)

English

The Lord unites the Gurmukhs with Himself, O Nanak; they were separated from Him for such a long time. ||12||

Dr. Sant Singh Khalsa (Shabad OS, CC BY-SA)
Ang 1422 · Line 21

ਜਿਨ ਕਉ ਪ੍ਰੇਮ ਪਿਆਰੁ; ਤਉ ਆਪੇ ਲਾਇਆ ਕਰਮੁ ਕਰਿ ॥

jin kau prem piaar; tau aape laaeaa karam kar |

Punjabi

ਆਪਣੀ ਰਹਿਮਤ ਧਾਰ ਕੇ, ਜਿਨ੍ਹਾਂ ਨੂੰ ਤੂੰ ਖੁਦ ਆਪਣੀ ਪ੍ਰੀਤ ਅਤੇ ਪਿਰਹੜੀ ਨਾਲ ਜੋੜਦਾ ਹੈਂ, ਹੇ ਸੁਆਮੀ ਵਾਹਿਗੁਰੂ!

Bhai Manmohan Singh (Shabad OS, CC BY-SA)

English

You grant Your Grace to those whom You Yourself bless with love and affection.

Dr. Sant Singh Khalsa (Shabad OS, CC BY-SA)
Ang 1422 · Line 22

ਨਾਨਕ. ਲੇਹੁ ਮਿਲਾਇ; ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥

naanak. lehu milaae; mai jaachik deejai naam har |13|

Punjabi

ਉਨ੍ਹਾਂ ਨਾਲ ਤੂੰ ਨਾਨਕ ਨੂੰ ਮਿਲਾ ਦੇ ਅਤੇ ਉਸ ਆਪਣੇ ਭਿਖਾਰੀ ਨੂੰ ਆਪਣਾ ਨਾਮ ਪਰਦਾਨ ਕਰ।

Bhai Manmohan Singh (Shabad OS, CC BY-SA)

English

O Lord, please let Nanak meet with You; please bless this beggar with Your Name. ||13||

Dr. Sant Singh Khalsa (Shabad OS, CC BY-SA)
Ang 1422 · Line 23

ਗੁਰਮੁਖਿ ਹਸੈ. ਗੁਰਮੁਖਿ ਰੋਵੈ ॥

guramukh hasai. guramukh rovai |

Punjabi

ਤੇਰੀ ਪ੍ਰੀਤ ਅੰਦਰ ਹੇ ਪ੍ਰਭ! ਗੁਰੂ-ਅਨੁਸਾਰੀ ਹਸਦਾ ਹੈ ਅਤੇ ਤੇਰੀ ਹੀ ਪ੍ਰੀਤ ਅੰਦਰ ਗੁਰੂ ਅਨੁਸਾਰੀ ਰੌਦਾ ਹੈ।

Bhai Manmohan Singh (Shabad OS, CC BY-SA)

English

The Gurmukh laughs, and the Gurmukh cries.

Dr. Sant Singh Khalsa (Shabad OS, CC BY-SA)
Ang 1422 · Line 24

ਜਿ ਗੁਰਮੁਖਿ ਕਰੇ; ਸਾਈ ਭਗਤਿ ਹੋਵੈ ॥

ji guramukh kare; saaee bhagat hovai |

Punjabi

ਜਿਹੜਾ ਕੁਛ ਗੁਰੂ-ਅਨੁਸਾਰੀ ਕਰਦਾ ਹੈ, ਉਹ ਹੀ ਸੁਆਮੀ ਦੀ ਪ੍ਰੇਮਮਈ ਸੇਵਾ ਹੈ।

Bhai Manmohan Singh (Shabad OS, CC BY-SA)

English

Whatever the Gurmukh does, is devotional worship.

Dr. Sant Singh Khalsa (Shabad OS, CC BY-SA)
Ang 1422 · Line 25

ਗੁਰਮੁਖਿ ਹੋਵੈ. ਸੁ ਕਰੇ ਵੀਚਾਰੁ ॥

guramukh hovai. su kare veechaar |

Punjabi

ਜੋ ਕੋਈ ਗੁਰੂ-ਅਨੁਸਾਰੀ ਹੋ ਵੰਜਦਾ ਹੈ, ਉਹ ਸਾਈਂ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Whoever becomes Gurmukh contemplates the Lord.

Dr. Sant Singh Khalsa (Shabad OS, CC BY-SA)
Ang 1422 · Line 26

ਗੁਰਮੁਖਿ ਨਾਨਕ. ਪਾਵੈ ਪਾਰੁ ॥੧੪॥

guramukh naanak. paavai paar |14|

Punjabi

ਗੁਰੂ-ਅਨੁਸਾਰੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

The Gurmukh, O Nanak, crosses over to the other shore. ||14||

Dr. Sant Singh Khalsa (Shabad OS, CC BY-SA)
Ang 1422 · Line 27

ਜਿਨਾ ਅੰਦਰਿ ਨਾਮੁ ਨਿਧਾਨੁ ਹੈ; ਗੁਰਬਾਣੀ ਵੀਚਾਰਿ ॥

jinaa andar naam nidhaan hai; gurabaanee veechaar |

Punjabi

ਜਿਨ੍ਹਾਂ ਦੇ ਅੰਦਰਵਾਰ ਨਾਮ ਦਾ ਖਜਾਨਾ ਹੈ ਅਤੇ ਜੋ ਗੁਰਾਂ ਦੀ ਬਾਣੀ ਨੂੰ ਸੋਚਦੇ ਵਿਚਾਰਦੇ ਹਨ।

Bhai Manmohan Singh (Shabad OS, CC BY-SA)

English

Those who have the Naam within, contemplate the Word of the Guru's Bani.

Dr. Sant Singh Khalsa (Shabad OS, CC BY-SA)
Ang 1422 · Line 28

ਤਿਨ ਕੇ ਮੁਖ ਸਦ ਉਜਲੇ; ਤਿਤੁ ਸਚੈ ਦਰਬਾਰਿ ॥

tin ke mukh sad ujale; tith sachai darabaar |

Punjabi

ਉਸ ਸੱਚੇ ਸੁਅਮਾੀ ਦੀ ਦਰਗਾਹ ਅੰਦਰ ਉਨ੍ਹਾਂ ਦੇ ਚਿਹਰੇ ਹਮੇਸ਼ਾਂ ਹੀ ਰੌਸ਼ਨ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Their faces are always radiant in the Court of the True Lord.

Dr. Sant Singh Khalsa (Shabad OS, CC BY-SA)
Ang 1422 · Line 29

ਤਿਨ ਬਹਦਿਆ ਉਠਦਿਆ ਕਦੇ. ਨ ਵਿਸਰੈ; ਜਿ ਆਪਿ ਬਖਸੇ ਕਰਤਾਰਿ ॥

tin bahadiaa utthadiaa kade. na visarai; ji aap bakhase karataar |

Punjabi

ਜਿਨ੍ਹਾਂ ਨੂੰ ਸਿਰਜਣਹਾਰ ਖੁਦ ਮੁਆਫੀ ਦੇ ਦਿੰਦਾ ਹੈ ਬੈਠਦੇ ਅਤੇ ਉਠਦੇ ਉਹ ਕਦਾਚਿਤ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦੇ।

Bhai Manmohan Singh (Shabad OS, CC BY-SA)

English

Sitting down and standing up, they never forget the Creator, who forgives them.

Dr. Sant Singh Khalsa (Shabad OS, CC BY-SA)
Ang 1422 · Line 30

ਨਾਨਕ. ਗੁਰਮੁਖਿ ਮਿਲੇ. ਨ ਵਿਛੁੜਹਿ; ਜਿ ਮੇਲੇ ਸਿਰਜਣਹਾਰਿ ॥੧੫॥

naanak. guramukh mile. na vichhurreh; ji mele sirajanahaar |15|

Punjabi

ਨੇਕ-ਬੰਦੇ ਜਿਨ੍ਹਾਂ ਨੂੰ ਸਿਰਜਣਹਾਰ-ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਮਿਲੇ ਹੋਏ, ਹੇ ਨਾਨਕ! ਮੁੜ ਕੇ ਜੁਦਾ ਨਹੀਂ ਹੁੰਦੇ।

Bhai Manmohan Singh (Shabad OS, CC BY-SA)

English

O Nanak, the Gurmukhs are united with the Lord. Those united by the Creator Lord, shall never be separated again. ||15||

Dr. Sant Singh Khalsa (Shabad OS, CC BY-SA)
Ang 1422 · Line 31

ਗੁਰ ਪੀਰਾਂ ਕੀ ਚਾਕਰੀ; ਮਹਾਂ ਕਰੜੀ ਸੁਖ ਸਾਰੁ ॥

gur peeraan kee chaakaree; mahaan kararree sukh saar |

Punjabi

ਪਰਮ ਔਖੀ ਹੈ, ਗੁਰੂ ਅਤੇ ਰੂਹਾਨੀ ਰਹਿਬਰਾਂ ਦੀ ਟਹਿਲ ਸੇਵਾ ਪਰ ਇਸ ਦੇ ਅੰਦਰ ਹੀ ਖੁਸ਼ੀ ਦਾ ਜੋਹਰ ਹੈ।

Bhai Manmohan Singh (Shabad OS, CC BY-SA)

English

To work for the Guru, or a spiritual teacher, is terribly difficult, but it brings the most excellent peace.

Dr. Sant Singh Khalsa (Shabad OS, CC BY-SA)
Ang 1422 · Line 32

ਨਦਰਿ ਕਰੇ ਜਿਸੁ ਆਪਣੀ; ਤਿਸੁ ਲਾਏ ਹੇਤ ਪਿਆਰੁ ॥

nadar kare jis aapanee; tis laae het piaar |

Punjabi

ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਸ ਨੂੰ ਉਹ ਆਪਣੀ ਪ੍ਰੀਤ ਤੇ ਪਿਰਹੜੀ ਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

The Lord casts His Glance of Grace, and inspires love and affection.

Dr. Sant Singh Khalsa (Shabad OS, CC BY-SA)
Ang 1422 · Line 33

ਸਤਿਗੁਰ ਕੀ ਸੇਵੈ ਲਗਿਆ; ਭਉਜਲੁ ਤਰੈ ਸੰਸਾਰੁ ॥

satigur kee sevai lagiaa; bhaujal tarai sansaar |

Punjabi

ਸਚੇ ਗੁਰਾਂ ਦੀ ਘਾਲ ਅੰਦਰ ਜੁੜਨ ਦੁਅਰਾ, ਦੁਨੀਆਂ ਭਿਆਨਕ ਜਗ ਸਮੁੰਦਰ ਤੋਂ ਪਾਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Joined to the service of the True Guru, the mortal being crosses over the terrifying world-ocean.

Dr. Sant Singh Khalsa (Shabad OS, CC BY-SA)
Ang 1422 · Line 34

ਮਨ ਚਿੰਦਿਆ ਫਲੁ ਪਾਇਸੀ; ਅੰਤਰਿ ਬਿਬੇਕ ਬੀਚਾਰੁ ॥

man chindiaa fal paaeisee; antar bibek beechaar |

Punjabi

ਜਿਸ ਦੇ ਚਿੱਤ ਅੰਦਰ ਤੀਬਰ ਗਿਆਤਾ ਦਾ ਸਿਮਰਨ ਹੈ, ਉਹ ਆਪਣਾ ਦਿਲ-ਚਾਹੁੰਦਾ ਮੇਵਾ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

The fruits of the mind's desires are obtained, with clear contemplation and discriminating understanding within.

Dr. Sant Singh Khalsa (Shabad OS, CC BY-SA)
Ang 1422 · Line 35

ਨਾਨਕ. ਸਤਿਗੁਰਿ ਮਿਲਿਐ ਪ੍ਰਭੁ ਪਾਈਐ; ਸਭੁ ਦੂਖ ਨਿਵਾਰਣਹਾਰੁ ॥੧੬॥

naanak. satigur miliai prabh paaeeai; sabh dookh nivaaranahaar |16|

Punjabi

ਨਾਨਕ, ਸਚੇ ਗੁਰਾਂ ਨਾਲ ਮਿਲਣ ਦੁਆਰਾ, ਇਨਸਾਨ, ਸਾਰੇ ਦੁਖੜਿਆ ਨੂੰ ਦੂਰ ਕਰਨ ਵਾਲੇ, ਆਪਣੇ ਪ੍ਰਭੂ ਨੂੰ ਪਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, meeting the True Guru, God is found; He is the Eradicator of all sorrow. ||16||

Dr. Sant Singh Khalsa (Shabad OS, CC BY-SA)
Ang 1422 · Line 36

ਮਨਮੁਖ ਸੇਵਾ ਜੋ ਕਰੇ; ਦੂਜੈ ਭਾਇ ਚਿਤੁ ਲਾਇ ॥

manamukh sevaa jo kare; doojai bhaae chit laae |

Punjabi

ਪ੍ਰਤੀਕੂਲ ਪੁਰਸ਼, ਜਿਹੜਾ ਘਾਲ ਕਮਾਉਂਦਾ ਹੈ, ਪ੍ਰੰਤੂ ਉਹ ਆਪਣੇ ਮਨ ਨੂੰ ਹੋਰਸ ਦੇ ਪਿਆਰ ਨਾਲ ਜੋੜਦਾ ਹੈ।

Bhai Manmohan Singh (Shabad OS, CC BY-SA)

English

The self-willed manmukh may perform service, but his consciousness is attached to the love of duality.

Dr. Sant Singh Khalsa (Shabad OS, CC BY-SA)
Ang 1422 · Line 37

ਪੁਤੁ ਕਲਤੁ ਕੁਟੰਬੁ ਹੈ; ਮਾਇਆ ਮੋਹੁ ਵਧਾਇ ॥

put kalat kuttanb hai; maaeaa mohu vadhaae |

Punjabi

ਉਹ ਧਨ-ਦੌਲਤ, ਆਪਣੇ ਪੁਤ੍ਰਾਂ, ਪਤਨੀ ਅਤੇ ਸਨਬੰਧੀਆਂ ਦੇ ਪਿਆਰ ਨੂੰ ਵਧੇਰਾ ਕਰੀ ਜਾਂਦਾ ਹੈ।

Bhai Manmohan Singh (Shabad OS, CC BY-SA)

English

Through Maya, his emotional attachment to children, spouse and relatives increases.

Dr. Sant Singh Khalsa (Shabad OS, CC BY-SA)
Ang 1422 · Line 38

ਦਰਗਹਿ. ਲੇਖਾ ਮੰਗੀਐ; ਕੋਈ ਅੰਤਿ. ਨ ਸਕੀ ਛਡਾਇ ॥

darageh. lekhaa mangeeai; koee ant. na sakee chhaddaae |

Punjabi

ਪ੍ਰਭੂ ਦੇ ਦਰਬਾਰ ਅੰਦਰ ਉਸ ਪਾਸੋ ਹਿਸਾਬ ਕਿਤਾਬ ਪੁਛਿਆ ਜਾਵੇਗਾ। ਅਖੀਰ ਨੂੰ ਉਸ ਨੂੰ ਕੌਈ ਭੀ ਬੰਦ-ਖਲਾਸ ਨਹੀਂ ਕਰਵਾ ਸਕਦਾ।

Bhai Manmohan Singh (Shabad OS, CC BY-SA)

English

He shall be called to account in the Court of the Lord, and in the end, no one will be able to save him.

Dr. Sant Singh Khalsa (Shabad OS, CC BY-SA)