Ang 1423
ਬਿਨੁ ਨਾਵੈ. ਸਭੁ ਦੁਖੁ ਹੈ; ਦੁਖਦਾਈ ਮੋਹ ਮਾਇ ॥
bin naavai. sabh dukh hai; dukhadaaee moh maae |
Punjabi
ਪ੍ਰਭੂ ਦੇ ਨਾਮ ਦੇ ਬਗੈਰ ਸਭ ਮੁਸੀਬਤ ਹੀ ਹੈ। ਕਸ਼ਟ ਦੇਣਹਾਰ ਹੈ ਮਾਇਆ ਦੀ ਮਮਤਾ।
English
Without the Lord's Name, all is pain. Attachment to Maya is agonizingly painful.
ਨਾਨਕ. ਗੁਰਮੁਖਿ ਨਦਰੀ ਆਇਆ; ਮੋਹ ਮਾਇਆ ਵਿਛੁੜਿ ਸਭ ਜਾਇ ॥੧੭॥
naanak. guramukh nadaree aaeaa; moh maaeaa vichhurr sabh jaae |17|
Punjabi
ਨਾਨਕ, ਗੁਰਾਂ ਦੇ ਰਾਹੀਂ ਪ੍ਰਾਣੀ ਅਨੁਭਵ ਕਰ ਲੈਂਦਾ ਹੈ ਕਿ ਮੋਹਣੀ ਦੀ ਮਮਤਾ ਦੇ ਸਬਬ ਸਾਰੇ ਜਣੇ ਆਪਣੇ ਸੁਆਮੀ ਨਾਲੋ ਜੁਦਾ ਹੋ ਜਾਂਦੇ ਹਨ।
English
O Nanak, the Gurmukh comes to see, that attachment to Maya separates all from the Lord. ||17||
ਗੁਰਮੁਖਿ. ਹੁਕਮੁ ਮੰਨੇ ਸਹ ਕੇਰਾ; ਹੁਕਮੇ ਹੀ ਸੁਖੁ ਪਾਏ ॥
guramukh. hukam mane seh keraa; hukame hee sukh paae |
Punjabi
ਗੁਰੂ-ਅਨੁਸਾਰਨ ਆਪਦੇ ਕੰਤ ਦੇ ਫੁਰਮਾਨ ਦੀ ਪਾਲਣਾ ਕਰਦੀ ਅਤੇ ਉਸ ਦੀ ਰਜ਼ਾ ਵਿੱਚ ਆਰਾਮ ਪਾਉਂਦੀ ਹੈ।
English
The Gurmukh obeys the Order of her Husband Lord God; through the Hukam of His Command, she finds peace.
ਹੁਕਮੋ ਸੇਵੇ ਹੁਕਮੁ ਅਰਾਧੇ; ਹੁਕਮੇ ਸਮੈ ਸਮਾਏ ॥
hukamo seve hukam araadhe; hukame samai samaae |
Punjabi
ਉਸ ਦੀ ਰਜ਼ਾ ਅੰਦਰ, ਉਹ ਘਾਲ ਕਮਾਉਂਦੀ ਹੈ, ਉਸ ਦੀ ਰਜਾ ਅੰਦਰ ਉਹ ਸਿਮਰਨ ਕਰਦੀ ਹੈ ਅਤੇ ਉਸ ਦੀ ਰਜਾ ਅੰਦਰ ਹੀ ਉਹ ਸਾਈਂ ਵਿੱਚ ਲੀਨ ਹੁੰਦੀ ਤੇ ਹੋਰਨਾ ਨੂੰ ਲੀਨ ਕਰਾਉਂਦੀ ਹੈ।
English
In His Will, she serves; in His Will, she worship and adores Him.
ਹੁਕਮੁ ਵਰਤੁ ਨੇਮੁ ਸੁਚ ਸੰਜਮੁ; ਮਨ ਚਿੰਦਿਆ ਫਲੁ ਪਾਏ ॥
hukam varat nem such sanjam; man chindiaa fal paae |
Punjabi
ਸਾਈਂ ਦੀ ਰਜ਼ਾ ਅੰਦਰ ਰਹਿਣਾ ਉਸ ਦਾ ਉਪਹਾਸ, ਪ੍ਰਤਿਗਿਆ, ਪਵਿੱਤਰਤਾ ਤੇ ਸਵੈ-ਜਬਤ ਹੈ ਅਤੇ ਇਸ ਰਾਹੀਂ ਹੀ, ਉਹ ਆਪਣੇ ਚਿੱਤ-ਚਾਹੁੰਦੇ ਮੇਵੇ ਪਾਉਂਦੀ ਹੈ।
English
In His Will, she merges in absorption. His Will is her fast, vow, purity and self-discipline; through it, she obtains the fruits of her mind's desires.
ਸਦਾ ਸੁਹਾਗਣਿ. ਜਿ ਹੁਕਮੈ ਬੁਝੈ; ਸਤਿਗੁਰੁ ਸੇਵੈ ਲਿਵ ਲਾਏ ॥
sadaa suhaagan. ji hukamai bujhai; satigur sevai liv laae |
Punjabi
ਸਦੀਵੀ ਹੀ ਸਤਿਵੰਤੀ ਪਤਨੀ ਹੈ ਉਹ ਜੋ ਆਪਣੇ ਸਾਈਂ ਦੀ ਰਜਾ ਨੂੰ ਅਨੁਭਵ ਕਰਦੀ ਹੈ ਅਤੇ ਪ੍ਰੀਤ ਲਾ ਕੇ ਸਚੇ ਗੁਰਾਂ ਦੀ ਘਾਲ ਕਮਾਉਂਦੀ ਹੈ।
English
She is always and forever the happy, pure soul-bride, who realizes His Will; she serves the True Guru, inspired by loving absorption.
ਨਾਨਕ. ਕ੍ਰਿਪਾ ਕਰੇ ਜਿਨ ਊਪਰਿ; ਤਿਨਾ ਹੁਕਮੇ ਲਏ ਮਿਲਾਏ ॥੧੮॥
naanak. kripaa kare jin aoopar; tinaa hukame le milaae |18|
Punjabi
ਨਾਨਕ, ਜਿਨ੍ਹਾਂ ਉਤੇ ਸੁਆਮੀ ਆਪਣੀ ਮਿਹਰ ਧਾਰਦਾ ਹੈ, ਉਨ੍ਹਾਂ ਨੂੰ ਉਹ ਆਪਣੀ ਰਜਾ ਅੰਦਰ ਲੀਨ ਕਰ ਲੈਂਦਾ ਹੈ।
English
O Nanak, those upon whom the Lord showers His Mercy, are merged and immersed in His Will. ||18||
ਮਨਮੁਖਿ ਹੁਕਮੁ, ਨ ਬੁਝੇ ਬਪੁੜੀ; ਨਿਤ ਹਉਮੈ ਕਰਮ ਕਮਾਇ ॥
manamukh hukam, na bujhe bapurree; nit haumai karam kamaae |
Punjabi
ਬਦਬਖਤ ਅਧਰਮਣ ਆਪਣੇ ਸੁਆਮੀ ਦੀ ਰਜਾ ਨੂੰ ਅਨੁਭਵ ਨਹੀਂ ਕਰਦੀ ਅਤੇ ਸਦਾ ਹੰਕਾਰ ਅੰਦਰ ਕੰਮ ਕਰਦੀ ਹੈ।
English
The wretched, self-willed manmukhs do not realize His Will; they continually act in ego.
ਵਰਤ ਨੇਮੁ ਸੁਚ ਸੰਜਮੁ ਪੂਜਾ; ਪਾਖੰਡਿ ਭਰਮੁ. ਨ ਜਾਇ ॥
varat nem such sanjam poojaa; paakhandd bharam. na jaae |
Punjabi
ਉਪਹਾਸਾਂ, ਧਾਰਮਕ ਨਿਤ ਕਰਮਾਂ, ਸੁਚਮਤਾ, ਸਵੈ-ਜਬਤ ਅਤੇ ਉਪਾਸਨਾ ਦੀ ਕਮਾਈ ਕਰਨ ਦੁਆਰਾ, ਦੰਭ ਅਤੇ ਸੰਦੇਹ ਦੂਰ ਨਹੀਂ ਹੁੰਦੇ।
English
By ritualistic fasts, vows, purities, self-disciplines and worship ceremonies, they still cannot get rid of their hypocrisy and doubt.
ਅੰਤਰਹੁ ਕੁਸੁਧੁ. ਮਾਇਆ ਮੋਹਿ ਬੇਧੇ; ਜਿਉ ਹਸਤੀ ਛਾਰੁ ਉਡਾਏ ॥
antarahu kusudh. maaeaa mohi bedhe; jiau hasatee chhaar uddaae |
Punjabi
ਉਹ ਅੰਦਰੋ ਮਲੀਣ ਹਨ, ਧਨ-ਦੌਲਤ ਦੀ ਲਗਨ ਨਾਲ ਵਿੰਨ੍ਹੇ ਹੋਏ ਹਨ ਅਤੇ ਮੈਗਲ ਦੀ ਮਾਨੰਦ ਹਨ, ਜੋ ਨਹਾ ਕੇ, ਆਪਣੇ ਉਤੇ ਮਿੱਟੀ ਘਟਾ ਪਾਉਂਦਾ ਹੈ।
English
Inwardly, they are impure, pierced through by attachment to Maya; they are like elephants, who throw dirt all over themselves right after their bath.
ਜਿਨਿ ਉਪਾਏ ਤਿਸੈ. ਨ ਚੇਤਹਿ; ਬਿਨੁ ਚੇਤੇ. ਕਿਉ ਸੁਖੁ ਪਾਏ ॥
jin upaae tisai. na cheteh; bin chete. kiau sukh paae |
Punjabi
ਉਹ ਉਸ ਦਾ ਭਜਨ ਨਹੀਂ ਕਰਦੇ ਜਿਸ ਨੇ ਉਨ੍ਹਾਂ ਨੂੰ ਰਚਿਆ ਹੈ। ਉਸ ਦੇ ਭਜਨ ਦੇ ਬਗੈਰ ਉਹ ਆਰਾਮ ਕਿਸ ਤਰ੍ਰਾਂ ਪਾ ਸਕਦੇ ਹਨ?
English
They do not even think of the One who created them. Without thinking of Him, they cannot find peace.
ਨਾਨਕ. ਪਰਪੰਚੁ ਕੀਆ ਧੁਰਿ ਕਰਤੈ; ਪੂਰਬਿ ਲਿਖਿਆ ਕਮਾਏ ॥੧੯॥
naanak. parapanch keea dhur karatai; poorab likhiaa kamaae |19|
Punjabi
ਨਾਲਕ ਸਿਰਜਣਹਾਰ ਸੁਆਮੀ ਨੇ ਸੰਸਾਰ ਰਚਿਆ ਹੈ ਅਤੇ ਪ੍ਰਾਣੀ ਉਹੋ ਕੁਛ ਕਰਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ।
English
O Nanak, the Primal Creator has made the drama of the Universe; all act as they are pre-ordained. ||19||
ਗੁਰਮੁਖਿ ਪਰਤੀਤਿ ਭਈ. ਮਨੁ ਮਾਨਿਆ; ਅਨਦਿਨੁ ਸੇਵਾ ਕਰਤ ਸਮਾਇ ॥
guramukh parateet bhee. man maaniaa; anadin sevaa karat samaae |
Punjabi
ਗੁਰੂ-ਅਨੁਸਾਰੀ ਦਾ ਭਰੋਸਾ ਆਪਣੇ ਪ੍ਰਭੂ ਉਤੇ ਹੈ ਅਤੇ ਉਸ ਦਾ ਚਿੱਤ ਪ੍ਰਸੰਨ ਹੈ, ਰੈਣ ਤੇ ਦਿਹੁੰ ਪ੍ਰਭੂ ਦੀ ਘਾਲ ਕਮਾ ਉਹ ਉਸ ਅੰਦਰ ਲੀਨ ਹੋ ਜਾਂਦਾ ਹੈ।
English
The Gurmukh has faith; his mind is contented and satisfied. Night and day, he serves the Lord, absorbed in Him.
ਅੰਤਰਿ ਸਤਿਗੁਰੁ. ਗੁਰੂ ਸਭ ਪੂਜੇ; ਸਤਿਗੁਰ ਕਾ ਦਰਸੁ ਦੇਖੈ ਸਭ ਆਇ ॥
antar satigur. guroo sabh pooje; satigur kaa daras dekhai sabh aae |
Punjabi
ਵਿਸ਼ਾਲ ਵਾਹਿਗੁਰੂ ਸਚੇ ਗੁਰਾਂ ਦੇ ਹਿਰਦੇ ਅੰਦਰ ਵਸਦਾ ਹੈ। ਹਰ ਕੋਈ ਉਸ ਦੀ ਉਪਾਸ਼ਨਾ ਕਰਦਾ ਤੇ ਹਰ ਕੋਈ ਆ ਕੇ ਉਨ੍ਹਾਂ ਦਾ ਦਰਸ਼ਨ ਵੇਖਦਾ ਹੈ।
English
The Guru, the True Guru, is within; all worship and adore Him. Everyone comes to see the Blessed Vision of His Darshan.
ਮੰਨੀਐ ਸਤਿਗੁਰ ਪਰਮ ਬੀਚਾਰੀ; ਜਿਤੁ ਮਿਲਿਐ. ਤਿਸਨਾ ਭੁਖ ਸਭ ਜਾਇ ॥
maneeai satigur param beechaaree; jit miliai. tisanaa bhukh sabh jaae |
Punjabi
ਤੂੰ ਮਹਾਨ ਵਿਚਾਰਾਵਾਨ ਸਚੇ ਗੁਰਾਂ ਉਤੇ ਭਰੋਸਾ ਧਾਰ, ਜਿਨ੍ਹਾਂ ਨਾਲ ਮਿਲਣ ਦੁਆਰਾ ਪਿਆਸ ਅਤੇ ਖੁਧਿਆ ਸਮੂਹ ਦੂਰ ਹੋ ਜਾਂਦੀਆਂ ਹਨ।
English
So believe in the True Guru, the supreme sublime Contemplator. Meeting with Him, hunger and thirst are completely relieved.
ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ; ਜੋ ਪ੍ਰਭੁ ਸਚਾ ਦੇਇ ਮਿਲਾਇ ॥
hau sadaa sadaa balihaaree gur apune; jo prabh sachaa dee milaae |
Punjabi
ਸਦੀਵ ਹੀ ਮੈਂ ਆਪਣੇ ਗੁਰਦੇਵ ਜੀ ਉਤੋਂ ਘੋਲੀ ਵੰਝਦਾ ਹਾਂ, ਜੋ ਮੈਨੂੰ ਸੱਚੇ ਸੁਆਮੀ ਦੇ ਨਾਲ ਮਿਲਾ ਦਿੰਦੇ ਹਨ।
English
I am forever a sacrifice to my Guru, who leads me to meet the True Lord God.
ਨਾਨਕ. ਕਰਮੁ ਪਾਇਆ ਤਿਨ ਸਚਾ; ਜੋ ਗੁਰ ਚਰਣੀ ਲਗੇ ਆਇ ॥੨੦॥
naanak. karam paaeaa tin sachaa; jo gur charanee lage aae |20|
Punjabi
ਨਾਨਕ, ਕੇਵਲ ਉਨ੍ਹਾਂ ਨੂੰ ਹੀ ਅਸਲੀ ਪ੍ਰਾਲਭਧ ਪਰਾਪਤ ਹੁੰਦੀ ਹੈ, ਜੋ ਆ ਕੇ ਗੁਰਾਂ ਦੇ ਪੈਰੀ ਢਹਿ ਪੈਦੇ ਹਨ।
English
O Nanak, those who come and fall at the Feet of the Guru are blessed with the karma of Truth. ||20||
ਜਿਨ ਪਿਰੀਆ ਸਉ ਨੇਹੁ; ਸੇ ਸਜਣ ਮੈ ਨਾਲਿ ॥
jin pireea sau nehu; se sajan mai naal |
Punjabi
ਪ੍ਰੀਤਮ ਜਿਸ ਨਾਲ ਮੇਰਾ ਪਿਆਰ ਹੈ, ਉਹ ਮਿੱਤਰ ਮੇਰੇ ਸਾਥ ਹੀ ਹੈ।
English
That Beloved, with whom I am in love, that Friend of mine is with me.
ਅੰਤਰਿ ਬਾਹਰਿ ਹਉ ਫਿਰਾਂ; ਭੀ ਹਿਰਦੈ ਰਖਾ ਸਮਾਲਿ ॥੨੧॥
antar baahar hau firaan; bhee hiradai rakhaa samaal |21|
Punjabi
ਮੈਂ ਆਪਦੇ ਘਰ ਦੇ ਅੰਦਰ ਅਤੇ ਬਾਹਰ ਫਿਰਦਾ ਹਾਂ ਪ੍ਰੰਤੂ ਹਰ ਹਾਲਤ ਵਿੱਚ, ਮੈਂ ਉਸ ਨੂੰ ਆਪਦੇ ਮਨ ਅੰਦਰ ਯਾਦ ਕਰਦਾ ਹਾਂ।
English
I wander around inside and outside, but I always keep Him enshrined within my heart. ||21||
ਜਿਨਾ. ਇਕ ਮਨਿ ਇਕ ਚਿਤਿ ਧਿਆਇਆ; ਸਤਿਗੁਰ ਸਉ ਚਿਤੁ ਲਾਇ ॥
jinaa. ik man ik chit dhiaaeaa; satigur sau chit laae |
Punjabi
ਜੋ ਇਕ ਮਨੂਏ ਤੇ ਇਕ ਦਿਲ ਨਾਲ ਹਰੀ ਨੂੰ ਸਿਮਰਦੇ ਹਨ ਅਤੇ ਆਪਣੀ ਆਤਮਾ ਨੂੰ ਸਚੇ ਗੁਰਾਂ ਨਾਲ ਜੋੜਦੇ ਹਨ।
English
Those who meditate on the Lord single-mindedly, with one-pointed concentration, link their consciousness to the True Guru.
ਤਿਨ ਕੀ ਦੁਖ ਭੁਖ. ਹਉਮੈ ਵਡਾ ਰੋਗੁ ਗਇਆ; ਨਿਰਦੋਖ ਭਏ ਲਿਵ ਲਾਇ ॥
tin kee dukh bhukh. haumai vaddaa rog geaa; niradokh bhe liv laae |
Punjabi
ਉਹ ਪੀੜ ਖੁਧਿਆ ਅਤੇ ਹੰਕਾਰ ਵਰਗੀ ਭਾਰੀ ਬੀਮਾਰੀ ਤੋਂ ਖਲਾਸੀ ਪਾ ਜਾਂਦੇ ਹਨ ਤੇ ਹਰੀ ਨਾਲ ਪ੍ਰੇਮ ਪਾ ਰੋਗ-ਰਹਿਤ ਥੀ ਵੰਝਦੇ ਹਨ।
English
They are rid of pain, hunger, and the great illness of egotism; lovingly attuned to the Lord, they become free of pain.
ਗੁਣ ਗਾਵਹਿ ਗੁਣ ਉਚਰਹਿ; ਗੁਣ ਮਹਿ ਸਵੈ ਸਮਾਇ ॥
gun gaaveh gun uchareh; gun meh savai samaae |
Punjabi
ਪ੍ਰਭੂ ਦਾ ਜੱਸ ਉਹ ਗਾਉਂਦੇ ਹਨ, ਪ੍ਰਭੂ ਦਾ ਜੱਸ ਉਹ ਉਚਾਰਦੇ ਹਨ ਅਤੇ ਪ੍ਰਭੂ ਦੇ ਜੱਸ ਅੰਦਰ ਹੀਉਹ ਸੌਦੇ ਅਤੇ ਲੀਨ ਹੁੰਦੇ ਹਨ।
English
They sing His Praises, and chant His Praises; in His Glorious Praises, they sleep in absorption.
ਨਾਨਕ. ਗੁਰ ਪੂਰੇ ਤੇ ਪਾਇਆ; ਸਹਜਿ ਮਿਲਿਆ ਪ੍ਰਭੁ ਆਇ ॥੨੨॥
naanak. gur poore te paaeaa; sehaj miliaa prabh aae |22|
Punjabi
ਨਾਲਕ, ਪੂਰਨ ਗੁਰਾਂ ਦੇ ਰਾਹੀਂ ਹੀ ਉਹ ਪ੍ਰਭੂ ਨੂੰ ਪਰਾਪਤ ਹੁੰਦੇ ਹਨ, ਜੋ ਕਿ ਤਦ ਆ ਕੇ ਸੁਖੈਨ ਹੀ ਉਨ੍ਹਾਂ ਨੂੰ ਮਿਲ ਪੈਦਾ ਹੈ।
English
O Nanak, through the Perfect Guru, they come to meet God with intuitive peace and poise. ||22||
ਮਨਮੁਖਿ ਮਾਇਆ ਮੋਹੁ ਹੈ; ਨਾਮਿ. ਨ ਲਗੈ ਪਿਆਰੁ ॥
manamukh maaeaa mohu hai; naam. na lagai piaar |
Punjabi
ਮਨਮਤੀਏ ਦਾ ਧਨ-ਦੌਲਤ ਨਾਲ ਪਿਆਰ ਹੈ ਅਤੇ ਉਹ ਪ੍ਰਭੂ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ।
English
The self-willed manmukhs are emotionally attached to Maya; they are not in love with the Naam.
ਕੂੜੁ ਕਮਾਵੈ. ਕੂੜੁ ਸੰਘਰੈ; ਕੂੜਿ ਕਰੈ ਆਹਾਰੁ ॥
koorr kamaavai. koorr sangharai; koorr karai aahaar |
Punjabi
ਉਹ ਝੂਠ ਦੀ ਕਮਾਈ ਕਰਦਾ ਹੈ, ਝੂਠ ਨੂੰ ਇਕੱਤਰ ਕਰਦਾ ਹੈ ਅਤੇ ਝੂਠ ਦਾ ਹੀ ਖਾਣਾ ਖਾਂਦਾ ਹੈ।
English
They practice falsehood, gather falsehood, and eat the food of falsehood.
ਬਿਖੁ ਮਾਇਆ ਧਨੁ ਸੰਚਿ ਮਰਹਿ; ਅੰਤਿ ਹੋਇ ਸਭੁ ਛਾਰੁ ॥
bikh maaeaa dhan sanch mareh; ant hoe sabh chhaar |
Punjabi
ਉਹ ਜਹਿਰੀਲੀ ਜਾਇਦਾਦ ਅਤੇ ਦੌਲਤ ਜਮ੍ਹਾਂ ਕਰਕੇ ਮਰ ਜਾਂਦਾ ਹੈ ਅਤੇ ਅਖੀਰ ਨੂੰ ਸਮੂਹ ਸੁਆਹ ਹੀ ਥੀ ਵੰਞਦਾ ਹੈ।
English
Gathering the poisonous wealth and property of Maya, they die; in the end, they are all reduced to ashes.
ਕਰਮ ਧਰਮ ਸੁਚਿ ਸੰਜਮੁ ਕਰਹਿ; ਅੰਤਰਿ ਲੋਭੁ ਵਿਕਾਰ ॥
karam dharam such sanjam kareh; antar lobh vikaar |
Punjabi
ਉਹ ਧਾਰਮਕ ਸੰਸਕਾਰ, ਸੁਚਮਤਾਈਆਂ ਤੇ ਸਵੈਜਬਤ ਕਮਾਉਂਦਾ ਹੈ, ਪਰੰਤੂ ਉਸ ਦੇ ਅੰਦਰ ਲਾਲਚ ਦਾ ਪਾਪ ਹੈ।
English
They perform religious rituals of purity and self-discipline, but they are filled with greed, evil and corruption.
ਨਾਨਕ. ਮਨਮੁਖਿ ਜਿ ਕਮਾਵੈ. ਸੁ ਥਾਇ, ਨ ਪਵੈ; ਦਰਗਹ ਹੋਇ ਖੁਆਰੁ ॥੨੩॥
naanak. manamukh ji kamaavai. su thaae, na pavai; daragah hoe khuaar |23|
Punjabi
ਨਾਨਕ, ਜਿਹੜਾ ਕੁਝ ਮਨਮਤੀਆ ਕਰਦਾ ਹੈ, ਉਹ ਕਬੂਲ ਨਹੀਂ ਪੈਂਦਾ ਅਤੇ ਪ੍ਰਭੂ ਦੇ ਦਰਬਾਰ ਅੰਦਰ ਉਹ ਆਵਾਜ਼ਾਰ ਹੁੰਦਾ ਹੈ।
English
O Nanak, the actions of the self-willed manmukhs are not accepted; in the Court of the Lord, they are miserable. ||23||
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ; ਜਿਤੁ ਵਸਿਆ ਮਨਿ ਆਇ ॥
sabhanaa raagaan vich so bhalaa bhaaee; jit vasiaa man aae |
Punjabi
ਸਾਰੀਆਂ ਸੁਰੀਲੀਆਂ ਸੁਰਾਂ ਵਿੱਚੋਂ ਕੇਵਲ ਉਹ ਹੀ ਸ੍ਰੇਸ਼ਟ ਹੈ, ਹੇ ਵੀਰ! ਜਿਸ ਦੁਆਰਾ ਪ੍ਰਭੂ ਆ ਕੇ ਚਿੱਤ ਅੰਦਰ ਟਿੱਕ ਜਾਂਦਾ ਹੈ।
English
Among all Ragas, that one is sublime, O Siblings of Destiny, by which the Lord comes to abide in the mind.
ਰਾਗੁ ਨਾਦੁ ਸਭੁ ਸਚੁ ਹੈ; ਕੀਮਤਿ ਕਹੀ. ਨ ਜਾਇ ॥
raag naad sabh sach hai; keemat kahee. na jaae |
Punjabi
ਜਿਨ੍ਹਾਂ ਤਰਾਨਿਆਂ ਵਿੱਚ ਗੁਰਾਂ ਦੀ ਬਾਣੀ ਗਾਇਨ ਕੀਤੀ ਜਾਂਦੀ ਹੈ, ਉਹ ਸਾਰੇ ਸੱਚੇ ਹਨ। ਉਨ੍ਹਾਂ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
English
Those Ragas which are in the Sound-current of the Naad are totally true; their value cannot be expressed.
ਰਾਗੈ ਨਾਦੈ ਬਾਹਰਾ; ਇਨੀ ਹੁਕਮੁ. ਨ ਬੂਝਿਆ ਜਾਇ ॥
raagai naadai baaharaa; inee hukam. na boojhiaa jaae |
Punjabi
ਪ੍ਰਭੂ ਤਰਾਨਿਆਂ ਅਤੇ ਸੁਰੀਲੀਆਂ ਸੁਰਾਂ ਤੋਂ ਪਰੇਰ ਹੈ। ਨਿਰਾਪੁਰਾ ਇਨ੍ਹਾਂ ਦੇ ਰਾਹੀਂ ਉਸ ਦੀ ਰਜਾ ਅਨੁਭਵ ਨਹੀਂ ਕੀਤੀ ਜਾ ਸਕਦੀ।
English
Those Ragas which are not in the Sound-current of the Naad - by these, the Lord's Will cannot be understood.
ਨਾਨਕ. ਹੁਕਮੈ ਬੂਝੈ, ਤਿਨਾ ਰਾਸਿ ਹੋਇ; ਸਤਿਗੁਰ ਤੇ ਸੋਝੀ ਪਾਇ ॥
naanak. hukamai boojhai, tinaa raas hoe; satigur te sojhee paae |
Punjabi
ਨਾਨਕ, ਕੇਵਲ ਉਹ ਹੀ ਦਰੁਸਤ ਹੁੰਦੇ ਹਨ, ਜੋ ਸੁਆਮੀ ਦੀ ਰਜਾ ਨੂੰ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਹੀ ਸੱਚੇ ਗੁਰਾਂ ਪਾਸੋਂ ਸਮਝ ਪ੍ਰਦਾਨ ਹੁੰਦੀ ਹੈ।
English
O Nanak, they alone are right, who understand the Will of the True Guru.
ਸਭੁ ਕਿਛੁ ਤਿਸ ਤੇ ਹੋਇਆ; ਜਿਉ ਤਿਸੈ ਦੀ ਰਜਾਇ ॥੨੪॥
sabh kichh tis te hoeaa; jiau tisai dee rajaae |24|
Punjabi
ਹਰ ਇਕ ਚੀਜ ਉਸ ਦੇ ਰਾਹੀਂ ਹੀ ਉਸ ਦੇ ਭਾਣੇ ਅਨੁਸਾਰ ਹੁੰਦੀ ਹੈ।
English
Everything happens as He wills. ||24||