Ang 1424
ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ; ਅੰਮ੍ਰਿਤੁ ਕਹੈ ਕਹਾਇ ॥
satigur vich amrit naam hai; amrit kahai kahaae |
Punjabi
ਸੱਚੇ ਗੁਰਾਂ ਦੇ ਅੰਦਰ ਸੁਆਮੀ ਦਾ ਸੁਧਾਰੂਪ-ਨਾਮਾ ਅਸਥਾਪਨ ਹੋਇਆ ਹੋਇਆ ਹੈ। ਸੁਧਾਰੂਪ-ਨਾਮ ਨੂੰ ਉਹ ਉਚਾਰਦੇ ਅਤੇ ਹੋਰਨਾਂ ਤੋਂ ਭੀ ਉਚਾਰਨ ਕਰਵਾਉਂਦੇ ਹਨ।
English
The Ambrosial Nectar of the Naam, the Name of the Lord, is within the True Guru.
ਗੁਰਮਤੀ ਨਾਮੁ ਨਿਰਮਲੋੁ; ਨਿਰਮਲ ਨਾਮੁ ਧਿਆਇ ॥
guramatee naam niramaluo; niramal naam dhiaae |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਪਵਿੱਤਰ ਨਾਮ, ਪ੍ਰਭੂ ਦੇ ਪਵਿੱਤਰ ਨਾਮ ਦਾ ਸਿਮਰਨ ਕਰਦਾ ਹੈ।
English
Following the Guru's Teachings, one meditates on the Immaculate Naam, the Pure and Holy Naam.
ਅੰਮ੍ਰਿਤ ਬਾਣੀ ਤਤੁ ਹੈ; ਗੁਰਮੁਖਿ ਵਸੈ ਮਨਿ ਆਇ ॥
amrit baanee tat hai; guramukh vasai man aae |
Punjabi
ਸੱਚੇ ਗੁਰਾਂ ਦੀ ਸੁਧਾ-ਸਰੂਪ ਬਾਣੀ ਜੌਹਰ ਹੈ। ਗੁਰਾਂ ਦੀ ਮਿਹਰ ਸਦਕਾ, ਸ਼ੲਹ ਆ ਕੇ ਮਨੁਸ਼ ਦੇ ਮਨੂਏ ਅੰਦਰ ਟਿੱਕ ਜਾਂਦੀ ਹੈ।
English
The Ambrosial Word of His Bani is the true essence. It comes to abide in the mind of the Gurmukh.
ਹਿਰਦੈ ਕਮਲੁ ਪਰਗਾਸਿਆ; ਜੋਤੀ ਜੋਤਿ ਮਿਲਾਇ ॥
hiradai kamal paragaasiaa; jotee jot milaae |
Punjabi
ਇਸ ਦੇ ਰਾਹੀਂ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਉਸ ਦਾ ਪ੍ਰਕਾਸ਼ ਨਾਲ ਅਭੇਦ ਥੀ ਵੰਞਦਾ ਹੈ।
English
The heart-lotus blossoms forth, and one's light merges in the Light.
ਨਾਨਕ. ਸਤਿਗੁਰੁ ਤਿਨ ਕਉ ਮੇਲਿਓਨੁ; ਜਿਨ ਧੁਰਿ ਮਸਤਕਿ ਭਾਗੁ ਲਿਖਾਇ ॥੨੫॥
naanak. satigur tin kau melion; jin dhur masatak bhaag likhaae |25|
Punjabi
ਨਾਨਕ, ਕੇਵਲ ਉਹੀ ਸੱਚੇ ਗੁਰਾਂ ਨਾਲ ਮਿਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਮੁੱਢ ਤੋਂ ਲਿਖੀ ਹੋਈ ਹੈ।
English
O Nanak, they alone meet with the True Guru, who have such pre-ordained destiny inscribed upon their foreheads. ||25||
ਅੰਦਰਿ ਤਿਸਨਾ ਅਗਿ ਹੈ; ਮਨਮੁਖ ਭੁਖ. ਨ ਜਾਇ ॥
andar tisanaa ag hai; manamukh bhukh. na jaae |
Punjabi
ਅਧਰਮੀ ਦੇ ਮਨ ਵਿੱਚ ਖਾਹਿਸ਼ ਦੀ ਅਗਨੀ ਹੈ, ਇਸ ਲਈ ਉਸ ਦੀ ਖੁਧਿਆ ਦੂਰ ਨਹੀਂ ਹੁੰਦੀ।
English
Within the self-willed manmukhs is the fire of desire; their hunger does not depart.
ਮੋਹੁ ਕੁਟੰਬੁ ਸਭੁ ਕੂੜੁ ਹੈ; ਕੂੜਿ ਰਹਿਆ ਲਪਟਾਇ ॥
mohu kuttanb sabh koorr hai; koorr rahiaa lapattaae |
Punjabi
ਸਮੂਹ ਝੂਠਾ ਹੀ ਹੈ ਸਨਬੰਧੀਆਂ ਦਾ ਪਿਆਰ ਅਤੇ ਝੂਠ ਨੂੰ ਹੀ ਅਧਰਮੀ ਚਿੰਮੜ ਰਿਹਾ ਹੈ।
English
Emotional attachments to relatives are totally false; they remain engrossed in falsehood.
ਅਨਦਿਨੁ ਚਿੰਤਾ ਚਿੰਤਵੈ; ਚਿੰਤਾ ਬਧਾ ਜਾਇ ॥
anadin chintaa chintavai; chintaa badhaa jaae |
Punjabi
ਰੈਣ ਅਤੇ ਦਿਹੁੰ, ਉਹ ਫਿਕਰ ਦਾ ਹੀ ਖਿਆਲ ਕਰਦਾ ਹੈ ਅਤੇ ਫਿਕਰ ਅੰਦਰ ਨਰੜਿਆ ਹੋਇਆ ਹੀ ਟੁਰ ਜਾਂਦਾ ਹੈ।
English
Night and day, they are troubled by anxiety; bound to anxiety, they depart.
ਜੰਮਣੁ ਮਰਣੁ. ਨ ਚੁਕਈ; ਹਉਮੈ ਕਰਮ ਕਮਾਇ ॥
jaman maran. na chukee; haumai karam kamaae |
Punjabi
ਉਸ ਦੇ ਆਉਣੇ ਅਤੇ ਜਾਣੇ ਮੁੱਕਦੇ ਨਹੀਂ ਅਤੇ ਉਹ ਹੰਕਾਰ ਅੰਦਰ ਕੰਮ ਕਰਦਾ ਹੈ।
English
Their comings and goings in reincarnation never end; they do their deeds in egotism.
ਗੁਰ ਸਰਣਾਈ ਉਬਰੈ; ਨਾਨਕ. ਲਏ ਛਡਾਇ ॥੨੬॥
gur saranaaee ubarai; naanak. le chhaddaae |26|
Punjabi
ਗੁਰਾਂ ਦੀ ਪਨਾਹ ਲੈਣ ਦੁਆਰਾ, ਉਹ ਮੁਕਤ ਹੋ ਜਾਂਦਾ ਹੈ ਅਤੇ ਗੁਰੂ ਜੀ ਉਸ ਨੂੰ ਬੰਦਨਾਂ ਤੋਂ ਆਜਾਦ ਕਰ ਦਿੰਦੇ ਹਨ, ਹੇ ਨਾਨਕ!
English
But in the Guru's Sanctuary, they are saved, O Nanak, and set free. ||26||
ਸਤਿਗੁਰ ਪੁਰਖੁ ਹਰਿ ਧਿਆਇਦਾ; ਸਤਸੰਗਤਿ ਸਤਿਗੁਰ ਭਾਇ ॥
satigur purakh har dhiaaeidaa; satasangat satigur bhaae |
Punjabi
ਸੱਚੇ ਗੁਰਦੇਵ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਸਾਧ ਸੰਗਤ ਸੱਚੇ ਗੁਰਦੇਵ ਜੀ ਨੂੰ ਪਿਆਰ ਕਰਦੀ ਹੈ।
English
The True Guru meditates on the Lord, the Primal Being. The Sat Sangat, the True Congregation, loves the True Guru.
ਸਤਸੰਗਤਿ ਸਤਿਗੁਰ ਸੇਵਦੇ; ਹਰਿ ਮੇਲੇ ਗੁਰੁ ਮੇਲਾਇ ॥
satasangat satigur sevade; har mele gur melaae |
Punjabi
ਸਾਧ ਸੰਗਤ ਨਾਲ ਜੁੜ ਕੇ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਨੂੰ ਗੁਰੂ ਜੀ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
English
Those who join the Sat Sangat, and serve the True Guru - the Guru unites them in the Lord's Union.
ਏਹੁ ਭਉਜਲੁ ਜਗਤੁ ਸੰਸਾਰੁ ਹੈ; ਗੁਰੁ ਬੋਹਿਥੁ ਨਾਮਿ ਤਰਾਇ ॥
ehu bhaujal jagat sansaar hai; gur bohith naam taraae |
Punjabi
ਇਹ ਜਹਾਨ ਅਤੇ ਆਲਮ ਇੱਕ ਭਿਆਨਕ ਸਮੁੰਦਰ ਹੈ। ਪ੍ਰਭੂ ਦੇ ਨਾਮ ਜਹਾਜ ਤੇ ਚੜ੍ਹਾ ਕੇ, ਗੁਰੂ ਜੀ ਪ੍ਰਾਣੀ ਨੂੰ ਇਸ ਤੋਂ ਪਾਰ ਕਰ ਦਿੰਦੇ ਹਨ।
English
This world, this universe, is a terrifying ocean. On the Boat of the Naam, the Name of the Lord, the Guru carries us across.
ਗੁਰਸਿਖੀ ਭਾਣਾ ਮੰਨਿਆ; ਗੁਰੁ ਪੂਰਾ ਪਾਰਿ ਲੰਘਾਇ ॥
gurasikhee bhaanaa maniaa; gur pooraa paar langhaae |
Punjabi
ਗੁਰਾਂ ਦੇ ਮੁਰੀਦ ਪ੍ਰਭੂ ਦੀ ਰਜਾ ਨੂੰ ਕਬੂਲ ਕਰਦੇ ਹਨ ਅਤੇ ਪੂਰਨ ਗੁਰੂ ਜੀ ਉਨ੍ਹਾਂ ਨੂੰ ਪਾਰ ਲੰਘਾ ਦਿੰਦੇ ਹਨ।
English
The Sikhs of the Guru accept and obey the Lord's Will; the Perfect Guru carries them across.
ਗੁਰਸਿਖਾਂ ਕੀ ਹਰਿ. ਧੂੜਿ ਦੇਹਿ; ਹਮ ਪਾਪੀ ਭੀ ਗਤਿ ਪਾਂਹਿ ॥
gurasikhaan kee har. dhoorr dehi; ham paapee bhee gat paanhi |
Punjabi
ਹੇ ਵਾਹਿਗੁਰੂ! ਤੂੰ ਮੈਨੂੰ ਗੁਰਾਂ ਦੇ ਮੁਰੀਦਾਂ ਦੇ ਪੈਰਾਂ ਦੀ ਖਾਕ ਪਰਦਾਨ ਕਰ ਤਾਂ ਜੋ ਮੈਂ ਪਾਂਬਰ ਭੀ ਮੁਕਤ ਥੀ ਵੰਞਾਂ।
English
O Lord, please bless me with the dust of the feet of the Guru's Sikhs. I am a sinner - please save me.
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ; ਗੁਰ ਨਾਨਕ. ਮਿਲਿਆ ਆਇ ॥
dhur masatak har prabh likhiaa; gur naanak. miliaa aae |
Punjabi
ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਵਾਹਿਗੁਰੂ ਨੇ ਮੁੱਢ ਤੋਂ ਐਸ ਤਰ੍ਹਾਂ ਲਿਖਿਆ ਹੋਇਆ ਹੈ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਆ ਕੇ ਮਿਲ ਪੈਦੇ ਹਨ।
English
Those who have such pre-ordained destiny written upon their foreheads by the Lord God, come to meet Guru Nanak.
ਜਮਕੰਕਰ ਮਾਰਿ ਬਿਦਾਰਿਅਨੁ; ਹਰਿ ਦਰਗਹ ਲਏ ਛਡਾਇ ॥
jamakankar maar bidaarian; har daragah le chhaddaae |
Punjabi
ਗੁਰੂ ਜੀ ਮੌਤ ਦੇ ਦੂਤ ਨੂੰ ਕੁਟ ਕੇ ਪਰ੍ਹੇ ਹਟਾ ਦਿੰਦੇ ਹਨ ਅਤੇ ਪ੍ਰਭੂ ਦੇ ਦਰਬਾਰ ਵਿੱਚ ਉਨ੍ਹਾਂ ਦੀ ਖਲਾਸੀ ਕਰਾ ਦਿੰਦੇ ਹਨ।
English
The Messenger of Death is beaten and driven away; we are saved in the Court of the Lord.
ਗੁਰਸਿਖਾ ਨੋ ਸਾਬਾਸਿ ਹੈ; ਹਰਿ ਤੁਠਾ ਮੇਲਿ ਮਿਲਾਇ ॥੨੭॥
gurasikhaa no saabaas hai; har tutthaa mel milaae |27|
Punjabi
ਧੰਨ ਹਨ ਗੁਰੂ ਦੇ ਸਿੱਖ ਜਿਨ੍ਹਾਂ ਨੂੰ ਆਪਣੀ ਪ੍ਰਸੰਨਤਾ ਦੁਆਰਾ, ਸਾਈਂ ਆਪਣੇ ਅੰਦਰ ਮਿਲਾ ਲੈਂਦਾ ਹੈ।
English
Blessed and celebrated are the Sikhs of the Guru; in His Pleasure, the Lord unites them in His Union. ||27||
ਗੁਰਿ ਪੂਰੈ. ਹਰਿ ਨਾਮੁ ਦਿੜਾਇਆ; ਜਿਨਿ ਵਿਚਹੁ ਭਰਮੁ ਚੁਕਾਇਆ ॥
gur poorai. har naam dirraaeaa; jin vichahu bharam chukaaeaa |
Punjabi
ਪੂਰਨ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਹੈ, ਜਿਸ ਨੇ ਮੇਰੇ ਅੰਦਰੋਂ ਸੰਦੇਹ ਨੂੰ ਦੂਰ ਕਰ ਛੱਡਿਆ ਹੈ।
English
The Perfect Guru has implanted the Lord's Name within me; it has dispelled my doubts from within.
ਰਾਮ ਨਾਮੁ ਹਰਿ ਕੀਰਤਿ ਗਾਇ; ਕਰਿ ਚਾਨਣੁ. ਮਗੁ ਦੇਖਾਇਆ ॥
raam naam har keerat gaae; kar chaanan. mag dekhaaeaa |
Punjabi
ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ, ਵਾਹਿਗੁਰੂ ਦਾ ਮਾਰਗ ਰੌਸ਼ਨ ਹੋ ਜਾਂਦਾ ਹੈ ਅਤੇ ਗੁਰੂ ਜੀ ਇਸ ਨੂੰ ਆਪਣੇ ਸਿੱਖਾਂ ਨੂੰ ਵਿਖਾਲ ਦਿੰਦੇ ਹਨ।
English
Singing the Kirtan of the Praises of the Lord's Name, the Lord's path is illuminated and shown to His Sikhs.
ਹਉਮੈ ਮਾਰਿ. ਏਕ ਲਿਵ ਲਾਗੀ; ਅੰਤਰਿ ਨਾਮੁ ਵਸਾਇਆ ॥
haumai maar. ek liv laagee; antar naam vasaaeaa |
Punjabi
ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੇਰਾ ਇਕ ਪ੍ਰਭੂ ਨਾਲ ਪਿਆਰ ਪੈ ਗਿਆ ਹੈ ਅਤੇ ਨਾਮ ਨੂੰ ਮੈਂ ਆਪਣੇ ਅੰਦਰ ਟਿਕਾ ਲਿਆ ਹੈ।
English
Conquering my egotism, I remain lovingly attuned to the One Lord; the Naam, the Name of the Lord, dwells within me.
ਗੁਰਮਤੀ. ਜਮੁ ਜੋਹਿ, ਨ ਸਕੈ; ਸਚੈ ਨਾਇ ਸਮਾਇਆ ॥
guramatee. jam johi, na sakai; sachai naae samaaeaa |
Punjabi
ਗੁਰਾਂ ਦੇ ਉਪਦੇਸ਼ ਦੀ ਬਰਕਤ ਦੁਆਰਾ ਯਮ ਮੈਨੂੰ ਤੱਕ ਨਹੀਂ ਸਕਦਾਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ।
English
I follow the Guru's Teachings, and so the Messenger of Death cannot even see me; I am immersed in the True Name.
ਸਭੁ ਆਪੇ ਆਪਿ. ਵਰਤੈ ਕਰਤਾ; ਜੋ ਭਾਵੈ. ਸੋ ਨਾਇ ਲਾਇਆ ॥
sabh aape aap. varatai karataa; jo bhaavai. so naae laaeaa |
Punjabi
ਖੁਦ-ਬ-ਖੁਦ ਹੀ ਸਿਰਜਣਹਾਰ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ। ਜੋ ਕੋਈ ਭੀ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਮ ਨਾਲ ਜੋੜ ਲੈਂਦਾ ਹੈ।
English
The Creator Himself is All-pervading; as He pleases, He links us to His Name.
ਜਨ ਨਾਨਕੁ. ਨਾਉ ਲਏ ਤਾਂ ਜੀਵੈ; ਬਿਨੁ ਨਾਵੈ. ਖਿਨੁ ਮਰਿ ਜਾਇਆ ॥੨੮॥
jan naanak. naau le taan jeevai; bin naavai. khin mar jaaeaa |28|
Punjabi
ਕੇਵਲ ਤਦ ਹੀ ਨਫਰ ਨਾਨਕ ਜੀਉਂਦਾ ਹੈ, ਜੇਕਰ ਉਹ ਨਾਮ ਨੂੰ ਉਚਾਰਦਾ ਹੈ। ਨਾਮ ਦੇ ਬਾਝੋਂ ਉਹ ਇੱਕ ਮੁਹਤ ਵਿੱਚ ਮਰ ਜਾਂਦਾ ਹੈ।
English
Servant Nanak lives, chanting the Name. Without the Name, he dies in an instant. ||28||
ਮਨ ਅੰਤਰਿ ਹਉਮੈ ਰੋਗੁ; ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥
man antar haumai rog; bhram bhoole haumai saakat durajanaa |
Punjabi
ਮਾਇਆ ਦੇ ਪੁਜਾਰੀਆਂ ਦੇ ਚਿੱਤ ਅੰਦਰ ਹੰਗਤਾ ਦੀ ਬੀਮਾਰੀ ਹੈ। ਉਹ ਮੰਦੇ ਪੁਰਸ਼ ਸੰਦੇਹ ਅਤੇ ਹੰਗਤਾ ਅੰਦਰ ਭੁਲੇ ਫਿਰਦੇ ਹਨ।
English
Within the minds of the faithless cynics is the disease of egotism; these evil people wander around lost, deluded by doubt.
ਨਾਨਕ. ਰੋਗੁ ਗਵਾਇ; ਮਿਲਿ ਸਤਿਗੁਰ ਸਾਧੂ ਸਜਣਾ ॥੨੯॥
naanak. rog gavaae; mil satigur saadhoo sajanaa |29|
Punjabi
ਸੰਤ ਸਰੂਪ ਸੱਚੇ ਗੁਰਦੇਵ ਜੀ ਮਿਤਰ ਨਾਲ ਮਿਲਣ ਦੁਆਰਾ ਹੇ ਨਾਨਕ! ਇਹ ਬੀਮਾਰੀ ਜੜੋਂ ਪੁਟੀ ਜਾਂਦੀ ਹੈ।
English
O Nanak, this disease is eradicated only by meeting with the True Guru, the Holy Friend. ||29||
ਗੁਰਮਤੀ; ਹਰਿ ਹਰਿ ਬੋਲੇ ॥
guramatee; har har bole |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਸਤਿਵੰਤੀ ਪਤਨੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੀ ਹੈ।
English
Following the Guru's Teachings, chant the Name of the Lord, Har, Har.
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ; ਹਰਿ ਰਤੀ ਹਰਿ ਰੰਗਿ ਚੋਲੇ ॥
har prem kasaaee dinas raat; har ratee har rang chole |
Punjabi
ਦਿਹੁੰ ਅਤੇ ਰੈਣ, ਉਹ ਪ੍ਰਭੂ ਦੀ ਪ੍ਰੀਤ ਨਾਲ ਖਿੱਚੀ ਰਹਿੰਦੀ ਹੈ ਅਤੇ ਉਸ ਦੀ ਦੇਹ ਪੁਸ਼ਾਕ ਵਾਹਿਗੁਰੂ ਅਤੇ ਵਾਹਿਗੁਰੂ ਦੇ ਪ੍ਰੇਮ ਨਾਲ ਰੰਗੀ ਹੋਈ ਹੈ।
English
Attracted by the Lord's Love, day and night, the body-robe is imbued with the Lord's Love.
ਹਰਿ ਜੈਸਾ ਪੁਰਖੁ. ਨ ਲਭਈ; ਸਭੁ ਦੇਖਿਆ ਜਗਤੁ ਮੈ ਟੋਲੇ ॥
har jaisaa purakh. na labhee; sabh dekhiaa jagat mai ttole |
Punjabi
ਮੈਂ ਸਾਰਾ ਸੰਸਾਰ ਵੇਖਿਆ ਅਤੇ ਭਾਲਿਆ ਹੈ ਅਤੇ ਮੈਨੂੰ ਮੇਰੇ ਪ੍ਰਭੂ ਵਰਗਾ ਕੋਈ ਪੁਰਸ਼ ਨਹੀਂ ਲੱਭਾ।
English
I have not found any being like the Lord, although I have searched and looked all over the world.
ਗੁਰ ਸਤਿਗੁਰਿ. ਨਾਮੁ ਦਿੜਾਇਆ; ਮਨੁ ਅਨਤ. ਨ ਕਾਹੂ ਡੋਲੇ ॥
gur satigur. naam dirraaeaa; man anat. na kaahoo ddole |
Punjabi
ਵਿਸ਼ਾਲ ਸੱਚੇ ਗੁਰਾਂ ਨੇ ਮੇਰਾ ਮਨੂਆ ਹੁਣ ਹੋਰ ਕਿਧਰੇ ਡਿਕੋ-ਡੋਲੇ ਨਹੀਂ ਖਾਂਦਾ।
English
The Guru, the True Guru, has implanted the Naam within; now, my mind does not waver or wander anywhere else.
ਜਨ ਨਾਨਕੁ. ਹਰਿ ਕਾ ਦਾਸੁ ਹੈ; ਗੁਰ ਸਤਿਗੁਰ ਕੇ ਗੁਲ ਗੋਲੇ ॥੩੦॥
jan naanak. har kaa daas hai; gur satigur ke gul gole |30|
Punjabi
ਨੌਕਰ ਨਾਨਕ ਵਾਹਿਗੁਰੂ ਦਾ ਸੇਵਕ ਅਤੇ ਵਿਸ਼ਾਲ ਸੱਚੇ ਗੁਰਾਂ ਦਾ ਨਫਰ ਹੈ।
English
Servant Nanak is the slave of the Lord, the slave of the slaves of the Guru, the True Guru. ||30||