Ang 225
ਦੂਜੈ ਭਾਇ; ਦੈਤ ਸੰਘਾਰੇ ॥
doojai bhaae; dait sanghaare |
Punjabi
ਦਵੈਤਭਾਵ ਦੇ ਕਾਰਨ, ਵਾਹਿਗੁਰੂ ਨੇ ਰਾਖਸ਼ ਤਬਾਹ ਕਰ ਦਿਤੇ।
English
Because of the love of duality, God killed the demons.
ਗੁਰਮੁਖਿ; ਸਾਚਿ ਭਗਤਿ ਨਿਸਤਾਰੇ ॥੮॥
guramukh; saach bhagat nisataare |8|
Punjabi
ਉਨ੍ਹਾਂ ਦੇ ਸੱਚੇ ਅਨੁਰਾਗ ਖ਼ਾਤਰ ਸੁਆਮੀ ਨੇ ਗੁਰੂ ਅਨੁਸਾਰੀਆਂ ਨੂੰ ਤਾਰ ਦਿਤਾ।
English
By their true devotion, the Gurmukhs have been saved. ||8||
ਬੂਡਾ ਦੁਰਜੋਧਨੁ; ਪਤਿ ਖੋਈ ॥
booddaa durajodhan; pat khoee |
Punjabi
ਹੰਕਾਰ ਅਦਰਿ ਡੁੱਬ ਕੇ ਦਰਯੋਧਨ ਨੇ ਆਪਣੀ ਇੱਜ਼ਤ ਵੰਞਾ ਲਈ।
English
Sinking down, Durodhan lost his honor.
ਰਾਮੁ ਨ ਜਾਨਿਆ; ਕਰਤਾ ਸੋਈ ॥
raam na jaaniaa; karataa soee |
Punjabi
ਉਸ ਨੇ ਉਸ ਸਰਬ ਵਿਆਪੀ ਸੁਆਮੀ ਸਿਰਜਣਹਾਰ ਨੂੰ ਅਨੁਭਵ ਨਾਂ ਕੀਤਾ।
English
He did not know the Creator Lord.
ਜਨ ਕਉ ਦੂਖਿ ਪਚੈ; ਦੁਖੁ ਹੋਈ ॥੯॥
jan kau dookh pachai; dukh hoee |9|
Punjabi
ਜੋ ਰਬ ਦੇ ਗੋਲੇ ਨੂੰ ਦੁਖ ਦਿੰਦਾ ਹੈ, ਉਹ ਖੁਦ ਪੀੜਾ ਅੰਦਰ ਗਲ ਸੜ ਜਾਂਦਾ ਹੈ।
English
One who makes the Lord's humble servant suffer, shall himself suffer and rot. ||9||
ਜਨਮੇਜੈ; ਗੁਰਸਬਦੁ. ਨ ਜਾਨਿਆ ॥
janamejai; gurasabad. na jaaniaa |
Punjabi
ਜਨਮੇਜੇ ਨੇ ਗੁਰੂ ਦੇ ਬਚਨ ਨੂੰ ਅਨੁਭਵ ਨਾਂ ਕੀਤਾ।
English
Janameja did not know the Word of the Guru's Shabad.
ਕਿਉ ਸੁਖੁ ਪਾਵੈ; ਭਰਮਿ ਭੁਲਾਨਿਆ ॥
kiau sukh paavai; bharam bhulaaniaa |
Punjabi
ਸੰਦੇਹ ਵਿੱਚ ਕੁਰਾਹੇ ਪਿਆ ਹੋਇਆ ਉਹ ਆਰਾਮ ਕਿਸ ਤਰ੍ਹਾਂ ਪਾ ਸਕਦਾ ਸੀ।
English
Deluded by doubt, how could he find peace?
ਇਕੁ ਤਿਲੁ ਭੂਲੇ; ਬਹੁਰਿ ਪਛੁਤਾਨਿਆ ॥੧੦॥
eik til bhoole; bahur pachhutaaniaa |10|
Punjabi
ਸਾਹਿਬ ਨੂੰ ਇਕ ਮੁਹਤ ਭਰ ਲਈ ਵਿਸਾਰਨ ਕਰ ਕੇ ਇਨਸਾਨ ਮਗਰੋਂ ਪਸਚਾਤਾਪ ਕਰਦਾ ਹੈ।
English
Making a mistake, for even an instant, you shall regret and repent later on. ||10||
ਕੰਸੁ ਕੇਸੁ ਚਾਂਡੂਰੁ ਨ ਕੋਈ ॥
kans kes chaanddoor na koee |
Punjabi
ਕੰਸ ਕੇਸ ਅਤੇ ਚਾਂਡੂਰ ਦੇ ਤੁੱਲ ਕੋਈ ਨਹੀਂ ਸੀ।
English
Kansa the King and his warriors Kays and Chandoor had no equals.
ਰਾਮੁ. ਨ ਚੀਨਿਆ; ਅਪਨੀ ਪਤਿ ਖੋਈ ॥
raam. na cheeniaa; apanee pat khoee |
Punjabi
ਸਰਬ-ਵਿਆਪਕ ਸੁਆਮੀ ਨੂੰ ਜਾਨਣ ਦੇ ਬਗ਼ੈਰ ਉਨ੍ਹਾਂ ਨੇ ਆਪਣੀ ਇੱਜ਼ਤ ਆਬਰੂ ਗੁਆ ਲਈ।
English
But they did not remember the Lord, and they lost their honor.
ਬਿਨੁ ਜਗਦੀਸ; ਨ ਰਾਖੈ ਕੋਈ ॥੧੧॥
bin jagadees; na raakhai koee |11|
Punjabi
ਆਲਮ ਦੇ ਸੁਆਮੀ ਦੇ ਬਾਝੋਂ ਕੋਈ ਭੀ ਪ੍ਰਾਣੀ ਨੂੰ ਬਚਾ ਨਹੀਂ ਸਕਦਾ।
English
Without the Lord of the Universe, no one can be saved. ||11||
ਬਿਨੁ ਗੁਰ; ਗਰਬੁ. ਨ ਮੇਟਿਆ ਜਾਇ ॥
bin gur; garab. na mettiaa jaae |
Punjabi
ਗੁਰਾਂ ਦੇ ਬਗੈਰ ਸਵੈ-ਹੰਗਤਾ ਮੇਸੀ ਨਹੀਂ ਜਾ ਸਕਦੀ।
English
Without the Guru, pride cannot be eradicated.
ਗੁਰਮਤਿ ਧਰਮੁ ਧੀਰਜੁ; ਹਰਿ ਨਾਇ ॥
guramat dharam dheeraj; har naae |
Punjabi
ਗੁਰਾਂ ਦੀ ਸਿਖਮਤ ਦੁਆਰਾ ਈਮਾਨ, ਤਸੱਲੀ ਅਤੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦੇ ਹਨ।
English
Following the Guru's Teachings, one obtains Dharmic faith, composure and the Lord's Name.
ਨਾਨਕ ਨਾਮੁ ਮਿਲੈ; ਗੁਣ ਗਾਇ ॥੧੨॥੯॥
naanak naam milai; gun gaae |12|9|
Punjabi
ਨਾਨਕ, ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ।
English
O Nanak, singing the Glories of God, His Name is received. ||12||9||
ਗਉੜੀ ਮਹਲਾ ੧ ॥
gaurree mahalaa 1 |
Punjabi
ਗਊੜੀ ਪਾਤਸ਼ਾਹੀ ਪਹਿਲੀ।
English
Gauree, First Mehl:
ਚੋਆ ਚੰਦਨੁ; ਅੰਕਿ ਚੜਾਵਉ ॥
choaa chandan; ank charraavau |
Punjabi
ਮੈਂ ਅਗਰ ਤੇ ਚੰਨਣ ਦਾ ਅਤਰ ਆਪਣੀ ਦੇਹਿ ਦੇ ਅੰਗਾਂ ਨੂੰ ਮਲਾਂ।
English
I may anoint my limbs with sandalwood oil.
ਪਾਟ ਪਟੰਬਰ; ਪਹਿਰਿ ਹਢਾਵਉ ॥
paatt pattanbar; pahir hadtaavau |
Punjabi
ਆਪਣੀ ਦੇਹਿ ਨੂੰ ਰੇਸ਼ਮ ਅਤੇ ਰੇਸ਼ਮੀ ਬਸਤਰ ਪਾਵਾਂ ਓਢਾਂ।
English
I may dress up and wear silk and satin clothes.
ਬਿਨੁ ਹਰਿ ਨਾਮ; ਕਹਾ ਸੁਖੁ ਪਾਵਉ ॥੧॥
bin har naam; kahaa sukh paavau |1|
Punjabi
ਰਬ ਦੇ ਨਾਮ ਦੇ ਬਗੈਰ ਮੈਂ ਕਿਥੇ ਆਰਾਮ ਪਾ ਸਕਦਾ ਹਾਂ?
English
But without the Lord's Name, where would I find peace? ||1||
ਕਿਆ ਪਹਿਰਉ; ਕਿਆ ਓਢਿ ਦਿਖਾਵਉ ॥
kiaa pahirau; kiaa odt dikhaavau |
Punjabi
ਮੈਂ ਕੀ ਪਹਿਨਾਂ ਅਤੇ ਕਿਹੜੀ ਪੁਸ਼ਾਕ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਾਂ?
English
So what should I wear? In what clothes should I display myself?
ਬਿਨੁ ਜਗਦੀਸ; ਕਹਾ ਸੁਖੁ ਪਾਵਉ ॥੧॥ ਰਹਾਉ ॥
bin jagadees; kahaa sukh paavau |1| rahaau |
Punjabi
ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਮੈਂ ਠੰਢ-ਚੈਨ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ?
English
Without the Lord of the Universe, how can I find peace? ||1||Pause||
ਕਾਨੀ ਕੁੰਡਲ; ਗਲਿ ਮੋਤੀਅਨ ਕੀ ਮਾਲਾ ॥
kaanee kunddal; gal moteean kee maalaa |
Punjabi
ਮੇਰੇ ਕੰਨੀ ਮੂਰਕੀਆਂ ਹੋਣ ਅਤੇ ਗਲ ਉਦਾਲੇ ਹੀਰਿਆਂ ਦਾ ਹਾਰ।
English
I may wear ear-rings, and a pearl necklace around my neck;
ਲਾਲ ਨਿਹਾਲੀ; ਫੂਲ ਗੁਲਾਲਾ ॥
laal nihaalee; fool gulaalaa |
Punjabi
ਮੇਰੇ ਪਾਸ ਸੂਹਾ ਪਲੰਘ-ਪੋਸ਼, ਪੁਸ਼ਪ ਅਤੇ ਸੂਹਾ ਧੂੜਾ ਹੋਵੇ।
English
my bed may be adorned with red blankets, flowers and red powder;
ਬਿਨੁ ਜਗਦੀਸ; ਕਹਾ ਸੁਖੁ ਭਾਲਾ ॥੨॥
bin jagadees; kahaa sukh bhaalaa |2|
Punjabi
ਸ੍ਰਿਸ਼ਟੀ ਦੇ ਮਾਲਕ ਦੇ ਬਗੈਰ, ਮੈਂ ਖੁਸ਼ੀ ਕਿੱਥੇ ਲੱਭ ਸਕਦਾ ਹਾਂ?
English
but without the Lord of the Universe, where can I search for peace? ||2||
ਨੈਨ ਸਲੋਨੀ; ਸੁੰਦਰ ਨਾਰੀ ॥
nain salonee; sundar naaree |
Punjabi
ਮੇਰੇ ਕੋਲ ਮੋਹਨੀਆਂ ਅੱਖਾਂ ਵਾਲੀ ਰੂਪਵੰਤੀ ਇਸਤਰੀ ਹੋਵੇ।
English
I may have a beautiful woman with fascinating eyes;
ਖੋੜ ਸੀਗਾਰ ਕਰੈ; ਅਤਿ ਪਿਆਰੀ ॥
khorr seegaar karai; at piaaree |
Punjabi
ਉਹ ਸੋਲਾਂ ਪਰਕਾਰ ਦਾ ਹਾਰਸ਼ਿੰਗਾਰ ਲਾਵੇ ਅਤੇ ਆਪਣੇ ਆਪ ਨੂੰ ਪਰਮ ਮਨ ਮੋਹ ਲੈਣ ਵਾਲੀ ਬਣਾ ਲਵੇ।
English
she may decorate herself with the sixteen adornments, and make herself appear gorgeous.
ਬਿਨੁ ਜਗਦੀਸ ਭਜੇ; ਨਿਤ ਖੁਆਰੀ ॥੩॥
bin jagadees bhaje; nit khuaaree |3|
Punjabi
ਜਹਾਨ ਦੇ ਮਾਲਕ ਦਾ ਆਰਾਧਨ ਕਰਨ ਬਗੈਰ ਇਨਸਾਨ ਸਦੀਵ ਹੀ ਖੱਜਲ-ਖੁਆਰ ਹੁੰਦਾ ਹੈ।
English
But without meditating on the Lord of the Universe, there is only continual suffering. ||3||
ਦਰ ਘਰ ਮਹਲਾ; ਸੇਜ ਸੁਖਾਲੀ ॥
dar ghar mahalaa; sej sukhaalee |
Punjabi
ਆਪਣੇ ਘਰ ਬੂਹੇ ਤੇ ਮੰਦਰ ਅੰਦਰ ਬੰਦੇ ਕੋਲ ਆਰਾਮ-ਦਿਹ ਪਲੰਘ ਹੋਣ।
English
In his hearth and home, in his palace, upon his soft and comfortable bed,
ਅਹਿਨਿਸਿ; ਫੂਲ ਬਿਛਾਵੈ ਮਾਲੀ ॥
ahinis; fool bichhaavai maalee |
Punjabi
ਦਿਨ ਰੈਣ ਮਾਲਣ ਉਸ ਉਤੇ ਪੁਸ਼ਪ ਖਿਲਾਰਦੀ ਹੋਵੇ।
English
day and night, the flower-girls scatter flower petals;
ਬਿਨੁ ਹਰਿ ਨਾਮ; ਸੁ ਦੇਹ ਦੁਖਾਲੀ ॥੪॥
bin har naam; su deh dukhaalee |4|
Punjabi
ਰੱਬ ਦੇ ਨਾਮ ਬਗ਼ੈਰ ਉਸਦਾ ਸਰੀਰ ਦੁਖੀ ਹੋਵੇਗਾ।
English
but without the Lord's Name, the body is miserable. ||4||
ਹੈਵਰ ਗੈਵਰ; ਨੇਜੇ ਵਾਜੇ ॥
haivar gaivar; neje vaaje |
Punjabi
ਵਧੀਆ ਕੋਤਲ, ਉਮਦਾ ਹਾਥੀ, ਬਰਛੇ, ਸੰਗੀਤਕ ਬੈਂਡ,
English
Horses, elephants, lances, marching bands,
ਲਸਕਰ ਨੇਬ; ਖਵਾਸੀ ਪਾਜੇ ॥
lasakar neb; khavaasee paaje |
Punjabi
ਫ਼ੌਜਾਂ, ਚੋਬਦਾਰ, ਪਾਤਸ਼ਾਹੀ ਅਹਿਲਕਾਰ ਅਤੇ ਕੂੜੇ ਅਡੰਬਰ,
English
armies, standard bearers, royal attendants and ostentatious displays
ਬਿਨੁ ਜਗਦੀਸ; ਝੂਠੇ ਦਿਵਾਜੇ ॥੫॥
bin jagadees; jhootthe divaaje |5|
Punjabi
ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਇਹ ਕਾਰ ਵਿਹਾਰ ਫ਼ਜ਼ੂਲ ਹਨ।
English
- without the Lord of the Universe, these undertakings are all useless. ||5||
ਸਿਧੁ ਕਹਾਵਉ; ਰਿਧਿ ਸਿਧਿ ਬੁਲਾਵਉ ॥
sidh kahaavau; ridh sidh bulaavau |
Punjabi
ਮੈਂ ਕਰਾਮਾਤੀ ਬੰਦਾ ਅਖਵਾਵਾਂ ਅਤੇ ਧਨ-ਦੌਲਤ ਤੇ ਗ਼ੈਬੀ ਸ਼ਕਤੀਆਂ ਨੂੰ ਆਪਣੇ ਕੋਲ ਸੱਦ ਲਵਾਂ।
English
He may be called a Siddha, a man of spiritual perfection, and he may summon riches and supernatural powers;
ਤਾਜ ਕੁਲਹ; ਸਿਰਿ ਛਤ੍ਰੁ ਬਨਾਵਉ ॥
taaj kulah; sir chhatru banaavau |
Punjabi
ਆਪਣੇ ਸੀਸ ਲਈ ਮੈਂ ਰਾਜਸੀ ਮੁਕਟ, ਸ਼ਾਹਾਨਾ ਟੋਪ ਅਤੇ ਪਾਤਸ਼ਾਹੀ ਸਰਗਸ਼ਤ ਬਣਵਾ ਲਵਾਂ।
English
he may place a crown upon his head, and carry a royal umbrella;
ਬਿਨੁ ਜਗਦੀਸ; ਕਹਾ ਸਚੁ ਪਾਵਉ ॥੬॥
bin jagadees; kahaa sach paavau |6|
Punjabi
ਪ੍ਰੰਤੂ ਆਲਮ ਦੇ ਸੁਆਮੀ ਦੇ ਬਗੈਰ ਮੈਂ ਕਿੱਥੇ ਸੱਚੀ ਖੁਸ਼ੀ ਪਾ ਸਕਦਾ ਹਾਂ?
English
but without the Lord of the Universe, where can Truth be found? ||6||
ਖਾਨੁ ਮਲੂਕੁ; ਕਹਾਵਉ ਰਾਜਾ ॥
khaan malook; kahaavau raajaa |
Punjabi
ਮੈਂ ਸਰਦਾਰ, ਸ਼ਹਿਨਸ਼ਾਹ ਅਤੇ ਪਾਤਸ਼ਾਹ ਕਰ ਕੇ ਸੱਦਿਆਂ ਜਾਂਦਾ ਹੋਵਾਂ।
English
He may be called an emperor, a lord, and a king;
ਅਬੇ ਤਬੇ; ਕੂੜੇ ਹੈ ਪਾਜਾ ॥
abe tabe; koorre hai paajaa |
Punjabi
ਹੰਕਾਰ ਅੰਦਰ ਮੈਂ ਹੋਰਨਾਂ ਨੂੰ "ਹਮਕੀ ਤੁਮਕੀ" ਕਰਾਂ, ਪਰ ਇਹ ਸਾਰਾ ਕੁਛ ਝੂਠਾ ਦਿਖਾਵਾ ਹੈ।
English
he may give orders - "Do this now, do this then" - but this is a false display.
ਬਿਨੁ ਗੁਰਸਬਦ ਨ; ਸਵਰਸਿ ਕਾਜਾ ॥੭॥
bin gurasabad na; savaras kaajaa |7|
Punjabi
ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਕਾਰਜ ਰਾਸ ਨਹੀਂ ਆਉਂਦਾ।
English
Without the Word of the Guru's Shabad, his works are not accomplished. ||7||
ਹਉਮੈ ਮਮਤਾ; ਗੁਰ ਸਬਦਿ ਵਿਸਾਰੀ ॥
haumai mamataa; gur sabad visaaree |
Punjabi
ਹੰਕਾਰ ਤੇ ਅਪਣੱਤ ਮੈਂ ਗੁਰਾਂ ਦੇ ਉਪਦੇਸ਼ ਤਾਬੇ ਭੁਲਾ ਛੱਡੀਆਂ ਹਨ।
English
Egotism and possessiveness are dispelled by the Word of the Guru's Shabad.
ਗੁਰਮਤਿ ਜਾਨਿਆ; ਰਿਦੈ ਮੁਰਾਰੀ ॥
guramat jaaniaa; ridai muraaree |
Punjabi
ਗੁਰਾਂ ਦੀ ਸਿਖ-ਮਤ ਦੁਆਰਾ ਮੁਰ, ਦੈਂਤ, ਦੇ ਮਾਰਣ ਵਾਲੇ ਹਰੀ ਨੂੰ ਆਪਣੇ ਹਿਰਦੇ ਵਿੱਚ ਹੀ ਮੈਂ ਜਾਣ ਲਿਆ ਹੈ।
English
With the Guru's Teachings in my heart, I have come to know the Lord.
ਪ੍ਰਣਵਤਿ ਨਾਨਕ; ਸਰਣਿ ਤੁਮਾਰੀ ॥੮॥੧੦॥
pranavat naanak; saran tumaaree |8|10|
Punjabi
ਨਾਨਕ ਬੇਨਤੀ ਕਰਦਾ ਹੈ, "ਹੈ ਮਾਲਕ! ਮੈਂ ਤੇਰੀ ਪਨਾਹ ਮੰਗਦਾ ਹਾਂ।"
English
Prays Nanak, I seek Your Sanctuary. ||8||10||
ਗਉੜੀ ਮਹਲਾ ੧ ॥
gaurree mahalaa 1 |
Punjabi
ਗਊੜੀ ਪਾਤਸ਼ਾਹੀ ਪਹਿਲੀ।
English
Gauree, First Mehl:
ਸੇਵਾ ਏਕ; ਨ ਜਾਨਸਿ ਅਵਰੇ ॥
sevaa ek; na jaanas avare |
Punjabi
ਜੋ ਇਕ ਸੁਆਮੀ ਦੀ ਟਹਿਲ ਕਮਾਉਂਦਾ ਹੈ, ਉਹ ਹੋਰਸ ਨੂੰ ਨਹੀਂ ਜਾਣਦਾ।
English
Those who serve the One Lord, do not know any other.
ਪਰਪੰਚ ਬਿਆਧਿ; ਤਿਆਗੈ ਕਵਰੇ ॥
parapanch biaadh; tiaagai kavare |
Punjabi
ਉਹ ਕੌੜੇ ਸੰਸਾਰੀ ਬਖੇੜੇ ਛੱਡ ਦਿੰਦਾ ਹੈ।
English
They abandon the bitter worldly conflicts.
ਭਾਇ ਮਿਲੈ; ਸਚੁ ਸਾਚੈ ਸਚੁ ਰੇ ॥੧॥
bhaae milai; sach saachai sach re |1|
Punjabi
ਪ੍ਰੀਤ ਤੇ ਸੱਚ ਦੁਆਰਾ ਉਹ ਸੱਚਿਆਰਾ ਦੇ ਪਰਮ ਸੱਚਿਆਰ ਨੂੰ ਮਿਲ ਪੈਦਾ ਹੈ।
English
Through love and truth, they meet the Truest of the True. ||1||
ਐਸਾ ਰਾਮ ਭਗਤੁ; ਜਨੁ ਹੋਈ ॥
aisaa raam bhagat; jan hoee |
Punjabi
ਇਹੋ ਜਿਹਾ ਹੈ ਜਾ-ਨਿਸਾਰ ਗੋਲਾ ਸਰਬ-ਵਿਆਪਕ ਸੁਆਮੀ ਦਾ।
English
Such are the humble devotees of the Lord.
ਹਰਿ ਗੁਣ ਗਾਇ ਮਿਲੈ; ਮਲੁ ਧੋਈ ॥੧॥ ਰਹਾਉ ॥
har gun gaae milai; mal dhoee |1| rahaau |
Punjabi
ਉਹ ਆਪਣੀ ਮਲੀਨਤਾ ਧੋ ਸੁਟਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਕੇ ਉਸ ਨੂੰ ਮਿਲ ਪੈਦਾ ਹੈ। ਠਹਿਰਾਉ।
English
They sing the Glorious Praises of the Lord, and their pollution is washed away. ||1||Pause||
ਊਂਧੋ ਕਵਲੁ; ਸਗਲ ਸੰਸਾਰੈ ॥
aoondho kaval; sagal sansaarai |
Punjabi
ਮੂਧਾ ਹੈ ਦਿਲ-ਕਮਲ ਸਾਰੇ ਜਹਾਨ ਦਾ।
English
The heart-lotus of the entire universe is upside-down.
ਦੁਰਮਤਿ ਅਗਨਿ; ਜਗਤ ਪਰਜਾਰੈ ॥
duramat agan; jagat parajaarai |
Punjabi
ਮੰਦੀ ਅਕਲ ਦੀ ਅੱਗ ਸੰਸਾਰ ਨੂੰ ਸਾੜ ਰਹੀ ਹੈ।
English
The fire of evil-mindedness is burning up the world.
ਸੋ ਉਬਰੈ; ਗੁਰਸਬਦੁ ਬੀਚਾਰੈ ॥੨॥
so ubarai; gurasabad beechaarai |2|
Punjabi
ਉਹ ਬਚ ਜਾਂਦਾ ਹੈ, ਜੋ ਗੁਰਾਂ ਦੇ ਸ਼ਬਦ ਦਾ ਧਿਆਨ ਧਾਰਦਾ ਹੈ।
English
They alone are saved, who contemplate the Word of the Guru's Shabad. ||2||
ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥
bhring patang kunchar ar meenaa |
Punjabi
ਭੋਰਾ, ਪਰਵਾਨ, ਹਾਥੀ, ਮੱਛੀ,
English
The bumble bee, the moth, the elephant, the fish
ਮਿਰਗੁ ਮਰੈ; ਸਹਿ ਅਪੁਨਾ ਕੀਨਾ ॥
mirag marai; seh apunaa keenaa |
Punjabi
ਅਤੇ ਹਰਨ ਆਪਣੇ ਕੀਤੇ ਦਾ ਫਲ ਪਾਉਂਦੇਂ ਹਨ ਅਤੇ ਮਰ ਜਾਂਦੇ ਹਨ।
English
and the deer - all suffer for their actions, and die.
ਤ੍ਰਿਸਨਾ ਰਾਚਿ; ਤਤੁ ਨਹੀ ਬੀਨਾ ॥੩॥
trisanaa raach; tat nahee beenaa |3|
Punjabi
ਖ਼ਾਹਿਸ਼ ਅੰਦਰ ਗ਼ਲਤਾਨ ਉਹ ਅਸਲੀਅਤ ਨੂੰ ਨਹੀਂ ਵੇਖਦੇ।
English
Trapped by desire, they cannot see reality. ||3||
ਕਾਮੁ ਚਿਤੈ; ਕਾਮਣਿ ਹਿਤਕਾਰੀ ॥
kaam chitai; kaaman hitakaaree |
Punjabi
ਤ੍ਰੀਮਤ ਦਾ ਆਸ਼ਕ, ਭੋਗ-ਬਿਲਾਸ ਦਾ ਖਿਆਲ ਕਰਦਾ ਹੈ।
English
The lover of women is obsessed with sex.
ਕ੍ਰੋਧੁ ਬਿਨਾਸੈ; ਸਗਲ ਵਿਕਾਰੀ ॥
krodh binaasai; sagal vikaaree |
Punjabi
ਗੁੱਸਾ ਸਾਰੇ ਗੁਨਹਿਗਾਰਾਂ ਨੂੰ ਤਬਾਹ ਕਰ ਦਿੰਦਾ ਹੈ।
English
All the wicked are ruined by their anger.
ਪਤਿ ਮਤਿ ਖੋਵਹਿ; ਨਾਮੁ ਵਿਸਾਰੀ ॥੪॥
pat mat khoveh; naam visaaree |4|
Punjabi
ਨਾਮ ਨੂੰ ਭੁਲਾ ਕੇ ਇਨਸਾਨ ਆਪਣੀ ਇੱਜ਼ਤ ਤੇ ਅਕਲ ਗੁਆ ਲੈਂਦਾ ਹੈ।
English
Honor and good sense are lost, when one forgets the Naam, the Name of the Lord. ||4||