Ang 264
ਅਸਟਪਦੀ ॥
asattapadee |
Punjabi
ਅਸ਼ਟਪਦੀ।
English
Ashtapadee:
ਜਹ ਮਾਤ ਪਿਤਾ; ਸੁਤ ਮੀਤ ਨ ਭਾਈ ॥
jeh maat pitaa; sut meet na bhaaee |
Punjabi
ਜਿਥੇ ਤੈਨੂੰ ਅੰਮੜੀ, ਬਾਬਲ, ਪੁਤ੍ਰ, ਮਿਤ੍ਰ ਅਤੇ ਵੀਰ ਨਹੀਂ ਦਿਸਣੇ,
English
Where there is no mother, father, children, friends or siblings
ਮਨ ਊਹਾ; ਨਾਮੁ ਤੇਰੈ ਸੰਗਿ ਸਹਾਈ ॥
man aoohaa; naam terai sang sahaaee |
Punjabi
ਉਥੇ ਹੇ ਮੇਰੀ ਜਿੰਦੇ ਰੱਬ ਦਾ ਨਾਮ ਤੇਰੇ ਸਹਾਇਕ ਵਜੋਂ, ਤੇਰੇ ਨਾਲ ਹੋਵੇਗਾ।
English
O my mind, there, only the Naam, the Name of the Lord, shall be with you as your help and support.
ਜਹ ਮਹਾ ਭਇਆਨ; ਦੂਤ ਜਮ ਦਲੈ ॥
jeh mahaa bheaan; doot jam dalai |
Punjabi
ਜਿਥੇ ਮੌਤ ਦਾ ਬਹੁਤ ਹੀ ਡਰਾਉਣਾ ਫ਼ਰਿਸ਼ਤਾ ਤੈਨੂੰ ਦਰੜੇਗਾ,
English
Where the great and terrible Messenger of Death shall try to crush you,
ਤਹ ਕੇਵਲ ਨਾਮੁ; ਸੰਗਿ ਤੇਰੈ ਚਲੈ ॥
teh keval naam; sang terai chalai |
Punjabi
ਉਥੇ ਸਿਰਫ ਨਾਮ ਹੀ ਤੇਰੇ ਨਾਲ ਜਾਏਗਾ।
English
there, only the Naam shall go along with you.
ਜਹ ਮੁਸਕਲ ਹੋਵੈ; ਅਤਿ ਭਾਰੀ ॥
jeh musakal hovai; at bhaaree |
Punjabi
ਜਿਥੇ ਬਹੁਤ ਵੱਡੀ ਔਕੜ ਬਣੇਗੀ,
English
Where the obstacles are so very heavy,
ਹਰਿ ਕੋ ਨਾਮੁ; ਖਿਨ ਮਾਹਿ ਉਧਾਰੀ ॥
har ko naam; khin maeh udhaaree |
Punjabi
ਉਥੇ ਵਾਹਿਗੁਰੂ ਦਾ ਨਾਮ ਇਕ ਮੁਹਤ ਵਿੱਚ ਤੈਨੂੰ ਬਚਾ ਲਏਗਾ।
English
the Name of the Lord shall rescue you in an instant.
ਅਨਿਕ ਪੁਨਹਚਰਨ ਕਰਤ; ਨਹੀ ਤਰੈ ॥
anik punahacharan karat; nahee tarai |
Punjabi
ਪ੍ਰਾਣੀ ਦੀ ਘਨੇਰੇ ਪ੍ਰਾਸਚਿਤ ਕਰਮ ਕਰਨ ਦੁਆਰਾ ਖ਼ਲਾਸੀ ਨਹੀਂ ਹੁੰਦੀ।
English
By performing countless religious rituals, you shall not be saved.
ਹਰਿ ਕੋ ਨਾਮੁ; ਕੋਟਿ ਪਾਪ ਪਰਹਰੈ ॥
har ko naam; kott paap paraharai |
Punjabi
ਵਾਹਿਗੁਰੂ ਦਾ ਨਾਮ ਕ੍ਰੋੜਾਂ ਹੀ ਗੁਨਾਹਾਂ ਨੂੰ ਧੋ ਸੁੱਟਦਾ ਹੈ।
English
The Name of the Lord washes off millions of sins.
ਗੁਰਮੁਖਿ ਨਾਮੁ ਜਪਹੁ; ਮਨ ਮੇਰੇ ॥
guramukh naam japahu; man mere |
Punjabi
ਹੈ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਉਚਾਰਨ ਕਰ।
English
As Gurmukh, chant the Naam, O my mind.
ਨਾਨਕ; ਪਾਵਹੁ ਸੂਖ ਘਨੇਰੇ ॥੧॥
naanak; paavahu sookh ghanere |1|
Punjabi
ਹੇ ਨਾਨਕ! ਇੰਜ ਤੈਨੂੰ ਬਹੁਤ ਆਰਾਮ ਪ੍ਰਾਪਤ ਹੋਣਗੇ।
English
O Nanak, you shall obtain countless joys. ||1||
ਸਗਲ ਸ੍ਰਿਸਟਿ ਕੋ ਰਾਜਾ; ਦੁਖੀਆ ॥
sagal srisatt ko raajaa; dukheea |
Punjabi
ਸਾਰੇ ਸੰਸਾਰ ਦਾ ਪਾਤਸ਼ਾਹ ਦੁਖੀ ਹੈ।
English
The rulers of the all the world are unhappy;
ਹਰਿ ਕਾ ਨਾਮੁ ਜਪਤ; ਹੋਇ ਸੁਖੀਆ ॥
har kaa naam japat; hoe sukheea |
Punjabi
ਪਰ ਜੋ ਰੱਬ ਦਾ ਨਾਮ ਉਚਾਰਨ ਕਰਦਾ ਹੈ, ਉਹ ਖੁਸ਼ ਹੋ ਜਾਂਦਾ ਹੈ।
English
one who chants the Name of the Lord becomes happy.
ਲਾਖ ਕਰੋਰੀ; ਬੰਧੁ ਨ ਪਰੈ ॥
laakh karoree; bandh na parai |
Punjabi
ਭਾਵੇਂ ਆਦਮੀ ਲੱਖਾਂ ਤੇ ਕ੍ਰੋੜਾਂ ਜੂੜਾਂ ਅੰਦਰ ਜਕੜਿਆ ਹੋਵੇ,
English
Acquiring hundreds of thousands and millions, your desires shall not be contained.
ਹਰਿ ਕਾ ਨਾਮੁ ਜਪਤ; ਨਿਸਤਰੈ ॥
har kaa naam japat; nisatarai |
Punjabi
ਰੱਬ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਉਹ ਰਿਹਾ ਹੋ ਜਾਂਦਾ ਹੈ।
English
Chanting the Name of the Lord, you shall find release.
ਅਨਿਕ ਮਾਇਆ ਰੰਗ; ਤਿਖ ਨ ਬੁਝਾਵੈ ॥
anik maaeaa rang; tikh na bujhaavai |
Punjabi
ਧੰਨ-ਦੌਲਤ ਦੀਆਂ ਘਲੇਰੀਆਂ ਰੰਗ-ਰਲੀਆਂ ਬੰਦੇ ਦੀ ਪਿਆਸ ਨੂੰ ਨਹੀਂ ਹਟਾਉਂਦੀਆਂ।
English
By the countless pleasures of Maya, your thirst shall not be quenched.
ਹਰਿ ਕਾ ਨਾਮੁ ਜਪਤ; ਆਘਾਵੈ ॥
har kaa naam japat; aaghaavai |
Punjabi
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਰੱਜ ਜਾਂਦਾ ਹੈ।
English
Chanting the Name of the Lord, you shall be satisfied.
ਜਿਹ ਮਾਰਗਿ; ਇਹੁ ਜਾਤ ਇਕੇਲਾ ॥
jih maarag; ihu jaat ikelaa |
Punjabi
ਜਿਸ ਰਸਤੇ ਉਤੇ ਇਹ ਇਨਸਾਨ ਕੱਲਮਕੱਲਾ ਜਾਂਦਾ ਹੈ,
English
Upon that path where you must go all alone,
ਤਹ ਹਰਿ ਨਾਮੁ ਸੰਗਿ; ਹੋਤ ਸੁਹੇਲਾ ॥
teh har naam sang; hot suhelaa |
Punjabi
ਉਥੇ ਰੱਬ ਦਾ ਨਾਮ ਉਸ ਦੇ ਨਾਲ ਆਰਾਮ ਦੇਣ ਵਾਲਾ ਹੁੰਦਾ ਹੈ।
English
there, only the Lord's Name shall go with you to sustain you.
ਐਸਾ ਨਾਮੁ; ਮਨ ਸਦਾ ਧਿਆਈਐ ॥
aisaa naam; man sadaa dhiaaeeai |
Punjabi
ਹਮੇਸ਼ਾਂ ਹੀ ਇਹੋ ਜਿਹੇ ਨਾਮ ਦਾ ਸਿਮਰਨ ਕਰ, ਹੈ ਮੇਰੀ ਜਿੰਦੜੀਏ!
English
On such a Name, O my mind, meditate forever.
ਨਾਨਕ ਗੁਰਮੁਖਿ; ਪਰਮ ਗਤਿ ਪਾਈਐ ॥੨॥
naanak guramukh; param gat paaeeai |2|
Punjabi
ਨਾਨਕ ਗੁਰਾਂ ਦੇ ਰਾਹੀਂ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ।
English
O Nanak, as Gurmukh, you shall obtain the state of supreme dignity. ||2||
ਛੂਟਤ ਨਹੀ; ਕੋਟਿ ਲਖ ਬਾਹੀ ॥
chhoottat nahee; kott lakh baahee |
Punjabi
ਜਿਥੇ ਆਦਮੀ ਦਾ ਲੱਖਾਂ ਅਤੇ ਕ੍ਰੋੜਾਂ ਸਹਾਇਕ ਭੁਜਾਂ ਦੁਆਰਾ ਬਚਾ ਨਹੀਂ ਹੋ ਸਕਦਾ,
English
You shall not be saved by hundreds of thousands and millions of helping hands.
ਨਾਮੁ ਜਪਤ; ਤਹ ਪਾਰਿ ਪਰਾਹੀ ॥
naam japat; teh paar paraahee |
Punjabi
ਉਥੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਇਕ-ਦਮ ਪਾਰ ਉਤਰ ਜਾਂਦਾ ਹੈ।
English
Chanting the Naam, you shall be lifted up and carried across.
ਅਨਿਕ ਬਿਘਨ; ਜਹ ਆਇ ਸੰਘਾਰੈ ॥
anik bighan; jeh aae sanghaarai |
Punjabi
ਜਿਥੇ ਬਹੁਤ ਸਾਰੀਆਂ ਦੁਰਘਟਨਾਵਾਂ ਆ ਕੇ ਬੰਦੇ ਨੂੰ ਬਰਬਾਦ ਕਰਦੀਆਂ ਹਨ,
English
Where countless misfortunes threaten to destroy you,
ਹਰਿ ਕਾ ਨਾਮੁ; ਤਤਕਾਲ ਉਧਾਰੈ ॥
har kaa naam; tatakaal udhaarai |
Punjabi
ਉਥੇ ਰੱਬ ਦਾ ਨਾਮ ਇਕ ਦਮ ਉਸ ਨੂੰ ਬਚਾ ਲੈਦਾ ਹੈ।
English
the Name of the Lord shall rescue you in an instant.
ਅਨਿਕ ਜੋਨਿ; ਜਨਮੈ ਮਰਿ ਜਾਮ ॥
anik jon; janamai mar jaam |
Punjabi
ਆਦਮੀ ਮਰ ਕੇ ਅਨੇਕਾਂ ਜੂਨਾਂ ਅੰਦਰ ਜੰਮਦਾ ਹੈ,
English
Through countless incarnations, people are born and die.
ਨਾਮੁ ਜਪਤ; ਪਾਵੈ ਬਿਸ੍ਰਾਮ ॥
naam japat; paavai bisraam |
Punjabi
ਪਰ ਹਰੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਹ ਆਰਾਮ ਪਾ ਲੈਦਾ ਹੈ।
English
Chanting the Name of the Lord, you shall come to rest in peace.
ਹਉ ਮੈਲਾ ਮਲੁ; ਕਬਹੁ. ਨ ਧੋਵੈ ॥
hau mailaa mal; kabahu. na dhovai |
Punjabi
ਪ੍ਰਾਣੀ ਸਵੈ-ਹੰਗਤਾ ਨਾਲ ਪਲੀਤ ਹੋਇਆ ਹੋਇਆ ਹੈ। ਗੰਦਗੀ ਜਿਹੜੀ ਕਦੇ ਭੀ ਧੋਤੀ ਨਹੀਂ ਜਾਂਦੀ।
English
The ego is polluted by a filth which can never be washed off.
ਹਰਿ ਕਾ ਨਾਮੁ; ਕੋਟਿ ਪਾਪ ਖੋਵੈ ॥
har kaa naam; kott paap khovai |
Punjabi
ਪਰ ਰੱਬ ਦਾ ਨਾਮ ਉਸ ਦੇ ਕ੍ਰੋੜਾਂ ਹੀ ਗੁਨਾਹਾਂ ਨੂੰ ਨਾਸ ਕਰ ਦਿੰਦਾ ਹੈ।
English
The Name of the Lord erases millions of sins.
ਐਸਾ ਨਾਮੁ ਜਪਹੁ; ਮਨ ਰੰਗਿ ॥
aisaa naam japahu; man rang |
Punjabi
ਇਹੋ ਜਿਹੇ ਨਾਮ ਦਾ, ਹੇ ਮੇਰੀ ਜਿੰਦੇ! ਤੂੰ ਪ੍ਰੇਮ ਨਾਲ ਉਚਾਰਣ ਕਰ।
English
Chant such a Name with love, O my mind.
ਨਾਨਕ ਪਾਈਐ; ਸਾਧ ਕੈ ਸੰਗਿ ॥੩॥
naanak paaeeai; saadh kai sang |3|
Punjabi
ਨਾਨਕ, ਇਹ ਸਤਿਸੰਗਤ ਅੰਦਰ ਪਰਾਪਤ ਹੁੰਦਾ ਹੈ।
English
O Nanak, it is obtained in the Company of the Holy. ||3||
ਜਿਹ ਮਾਰਗ ਕੇ; ਗਨੇ ਜਾਹਿ ਨ. ਕੋਸਾ ॥
jih maarag ke; gane jaeh na. kosaa |
Punjabi
ਜਿਸ ਪੰਧ ਦੇ ਮੀਲ ਗਿਣੇ ਨਹੀਂ ਜਾ ਸਕਦੇ,
English
On that path where the miles cannot be counted,
ਹਰਿ ਕਾ ਨਾਮੁ; ਊਹਾ ਸੰਗਿ ਤੋਸਾ ॥
har kaa naam; aoohaa sang tosaa |
Punjabi
ਵਾਹਿਗੁਰੂ ਦਾ ਨਾਮ ਉਥੇ ਤੇਰੇ ਨਾਲ ਸਫਰ-ਖਰਚ ਹੋਵੇਗਾ।
English
there, the Name of the Lord shall be your sustenance.
ਜਿਹ ਪੈਡੈ; ਮਹਾ ਅੰਧ ਗੁਬਾਰਾ ॥
jih paiddai; mahaa andh gubaaraa |
Punjabi
ਜਿਸ ਸਫਰ ਵਿੱਚ ਵੱਡਾ ਅਨ੍ਹੇਰ-ਘੁੱਪ ਹੈ,
English
On that journey of total, pitch-black darkness,
ਹਰਿ ਕਾ ਨਾਮੁ; ਸੰਗਿ ਉਜੀਆਰਾ ॥
har kaa naam; sang ujeeaaraa |
Punjabi
ਉਥੇ ਵਾਹਿਗੁਰੂ ਦੇ ਨਾਮ ਦਾ ਤੇਰੇ ਨਾਲ ਚਾਨਣ ਹੋਵੇਗਾ।
English
the Name of the Lord shall be the Light with you.
ਜਹਾ ਪੰਥਿ; ਤੇਰਾ. ਕੋ ਨ ਸਿਞਾਨੂ ॥
jahaa panth; teraa. ko na siyaanoo |
Punjabi
ਜਿਸ ਰਸਤੇ ਉਤੇ ਤੇਰਾ ਕੋਈ ਜਾਣੂ ਨਹੀਂ,
English
On that journey where no one knows you,
ਹਰਿ ਕਾ ਨਾਮੁ; ਤਹ ਨਾਲਿ ਪਛਾਨੂ ॥
har kaa naam; teh naal pachhaanoo |
Punjabi
ਉਥੇ ਵਾਹਿਗੁਰੂ ਦਾ ਨਾਮ ਤੇਰੇ ਸਾਥ, ਤੈਨੂੰ ਪਛਾਨਣ ਵਾਲਾ ਹੋਵੇਗਾ।
English
with the Name of the Lord, you shall be recognized.
ਜਹ ਮਹਾ ਭਇਆਨ; ਤਪਤਿ ਬਹੁ ਘਾਮ ॥
jeh mahaa bheaan; tapat bahu ghaam |
Punjabi
ਜਿਥੇ ਅਤੀ ਭਿਆਨਕ ਗਰਮੀ ਅਤੇ ਬਹੁਤ ਹੀ ਧੁੱਪ ਹੈ,
English
Where there is awesome and terrible heat and blazing sunshine,
ਤਹ ਹਰਿ ਕੇ ਨਾਮ ਕੀ; ਤੁਮ ਊਪਰਿ ਛਾਮ ॥
teh har ke naam kee; tum aoopar chhaam |
Punjabi
ਉਥੇ ਵਾਹਿਗੁਰੂ ਦੇ ਨਾਮ ਦੀ ਤੇਰੇ ਉਤੇ ਛਾਂ ਹੋਵੇਗੀ।
English
there, the Name of the Lord will give you shade.
ਜਹਾ ਤ੍ਰਿਖਾ; ਮਨ ਤੁਝੁ ਆਕਰਖੈ ॥
jahaa trikhaa; man tujh aakarakhai |
Punjabi
ਜਿਥੇ ਹੇ ਬੰਦੇ! ਤਰੇਹ ਤੇਰਾ ਸਾਹ ਖਿੱਚਦੀ ਹੈ,
English
Where thirst, O my mind, torments you to cry out,
ਤਹ ਨਾਨਕ; ਹਰਿ ਹਰਿ ਅੰਮ੍ਰਿਤੁ ਬਰਖੈ ॥੪॥
teh naanak; har har amrit barakhai |4|
Punjabi
ਉਥੇ ਵਾਹਿਗੁਰੂ ਦੇ ਨਾਮ ਦਾ ਆਬਿ-ਹਿਯਾਤ ਤੇਰੇ ਉਤੇ ਵਰਸੇਗਾ।
English
there, O Nanak, the Ambrosial Name, Har, Har, shall rain down upon you. ||4||
ਭਗਤ ਜਨਾ ਕੀ; ਬਰਤਨਿ ਨਾਮੁ ॥
bhagat janaa kee; baratan naam |
Punjabi
ਵਾਹਿਗੁਰੂ ਦਾ ਨਾਮ ਅਨੁਰਾਗੀਆਂ ਦੇ ਰੋਜ਼ ਦੀ ਵਰਤੋਂ ਦੀ ਸ਼ੈ ਹੈ।
English
Unto the devotee, the Naam is an article of daily use.
ਸੰਤ ਜਨਾ ਕੈ; ਮਨਿ ਬਿਸ੍ਰਾਮੁ ॥
sant janaa kai; man bisraam |
Punjabi
ਨੇਕ ਪੁਰਸ਼ਾਂ ਦੇ ਦਿਲਾਂ ਨੂੰ ਇਹ ਆਰਾਮ ਦਿੰਦਾ ਹੈ।
English
The minds of the humble Saints are at peace.
ਹਰਿ ਕਾ ਨਾਮੁ; ਦਾਸ ਕੀ ਓਟ ॥
har kaa naam; daas kee ott |
Punjabi
ਰੱਬ ਦਾ ਨਾਮ ਉਸ ਦੇ ਗੋਲੇ ਦਾ ਆਸਰਾ ਹੈ।
English
The Name of the Lord is the Support of His servants.
ਹਰਿ ਕੈ ਨਾਮਿ; ਉਧਰੇ ਜਨ ਕੋਟਿ ॥
har kai naam; udhare jan kott |
Punjabi
ਵਾਹਿਗੁਰੂ ਦੇ ਨਾਮ ਦੁਆਰਾ ਕ੍ਰੋੜਾਂ ਹੀ ਇਨਸਾਨ ਪਾਰ ਉਤਰ ਗਏ ਹਨ।
English
By the Name of the Lord, millions have been saved.
ਹਰਿ ਜਸੁ ਕਰਤ; ਸੰਤ ਦਿਨੁ ਰਾਤਿ ॥
har jas karat; sant din raat |
Punjabi
ਸਾਧੂ ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦੇ ਹਨ।
English
The Saints chant the Praises of the Lord, day and night.
ਹਰਿ ਹਰਿ ਅਉਖਧੁ; ਸਾਧ ਕਮਾਤਿ ॥
har har aaukhadh; saadh kamaat |
Punjabi
ਸੰਤ ਵਾਹਿਗੁਰੂ ਦੇ ਨਾਮ ਨੂੰ ਆਪਣੀ ਦਵਾਈ ਵਜੋਂ ਵਰਤਦੇ ਹਨ।
English
Har, Har - the Lord's Name - the Holy use it as their healing medicine.
ਹਰਿ ਜਨ ਕੈ; ਹਰਿ ਨਾਮੁ ਨਿਧਾਨੁ ॥
har jan kai; har naam nidhaan |
Punjabi
ਰੱਬ ਦੇ ਨੌਕਰ ਦਾ, ਰੱਬ ਦਾ ਨਾਮ ਖਜਾਨਾ ਹੈ।
English
The Lord's Name is the treasure of the Lord's servant.
ਪਾਰਬ੍ਰਹਮਿ; ਜਨ ਕੀਨੋ ਦਾਨ ॥
paarabraham; jan keeno daan |
Punjabi
ਪਰਮ ਪ੍ਰਭੂ ਨੇ ਉਸ ਨੂੰ ਇਹ ਦਾਤ ਵਜੋਂ ਦਿੱਤਾ ਹੈ।
English
The Supreme Lord God has blessed His humble servant with this gift.
ਮਨ ਤਨ ਰੰਗਿ; ਰਤੇ ਰੰਗ ਏਕੈ ॥
man tan rang; rate rang ekai |
Punjabi
ਸਾਧੂ ਦੀ ਆਤਮਾ ਤੇ ਦੇਹਿ ਇਕ ਪ੍ਰਭੂ ਦੀ ਪ੍ਰੀਤ ਦੀ ਖੁਸ਼ੀ ਨਾਲ ਰੰਗੇ ਹੋਏ ਹਨ।
English
Mind and body are imbued with ecstasy in the Love of the One Lord.
ਨਾਨਕ. ਜਨ ਕੈ; ਬਿਰਤਿ ਬਿਬੇਕੈ ॥੫॥
naanak. jan kai; birat bibekai |5|
Punjabi
ਨਾਨਕ, ਬ੍ਰਹਿਮ ਗਿਆਤ ਵਾਹਿਗੁਰੂ ਦੇ ਗੋਲੇ ਦੀ ਉਪਜੀਵਕਾ ਹੈ।
English
O Nanak, careful and discerning understanding is the way of the Lord's humble servant. ||5||
ਹਰਿ ਕਾ ਨਾਮੁ; ਜਨ ਕਉ ਮੁਕਤਿ ਜੁਗਤਿ ॥
har kaa naam; jan kau mukat jugat |
Punjabi
ਵਾਹਿਗੁਰੂ ਦਾ ਨਾਮ ਉਸ ਦੇ ਗੋਲੇ ਲਈ ਕਲਿਆਣ ਦਾ ਰਸਤਾ ਹੈ।
English
The Name of the Lord is the path of liberation for His humble servants.
ਹਰਿ ਕੈ ਨਾਮਿ; ਜਨ ਕਉ ਤ੍ਰਿਪਤਿ ਭੁਗਤਿ ॥
har kai naam; jan kau tripat bhugat |
Punjabi
ਰੱਬ ਦਾ ਗੋਲਾ ਉਸ ਦੇ ਨਾਮ ਦੇ ਭੋਜਨ ਨਾਲ ਰੱਜ ਜਾਂਦਾ ਹੈ।
English
With the food of the Name of the Lord, His servants are satisfied.
ਹਰਿ ਕਾ ਨਾਮੁ; ਜਨ ਕਾ ਰੂਪ ਰੰਗੁ ॥
har kaa naam; jan kaa roop rang |
Punjabi
ਰੱਬ ਦਾ ਨਾਮ ਉਸ ਦੇ ਗੋਲੇ ਦੀ ਸੁੰਦਰਤਾ ਅਤੇ ਖੁਸ਼ੀ ਹੈ।
English
The Name of the Lord is the beauty and delight of His servants.
ਹਰਿ ਨਾਮੁ ਜਪਤ; ਕਬ. ਪਰੈ ਨ ਭੰਗੁ ॥
har naam japat; kab. parai na bhang |
Punjabi
ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਦਮੀ ਨੂੰ ਕਦਾਚਿੱਤ ਰੁਕਾਵਟ ਨਹੀਂ ਪੈਦੀ।
English
Chanting the Lord's Name, one is never blocked by obstacles.
ਹਰਿ ਕਾ ਨਾਮੁ; ਜਨ ਕੀ ਵਡਿਆਈ ॥
har kaa naam; jan kee vaddiaaee |
Punjabi
ਰੱਬ ਦਾ ਨਾਮ ਉਸ ਦੇ ਨਫਰ ਦੀ ਪਤਿ ਆਬਰੂ ਹੈ।
English
The Name of the Lord is the glorious greatness of His servants.
ਹਰਿ ਕੈ ਨਾਮਿ; ਜਨ ਸੋਭਾ ਪਾਈ ॥
har kai naam; jan sobhaa paaee |
Punjabi
ਵਾਹਿਗੁਰੂ ਦੇ ਨਾਮ ਦੇ ਰਾਹੀਂ ਉਸ ਦਾ ਸੇਵਕ ਨੂੰ ਇੱਜ਼ਤ ਪਰਾਪਤ ਹੁੰਦੀ ਹੈ।
English
Through the Name of the Lord, His servants obtain honor.