Ang 277
ਅੰਤੁ ਨਹੀ ਕਿਛੁ ਪਾਰਾਵਾਰਾ ॥
ant nahee kichh paaraavaaraa |
Punjabi
ਉਸ ਦਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
English
He has no end or limitation.
ਹੁਕਮੇ ਧਾਰਿ; ਅਧਰ ਰਹਾਵੈ ॥
hukame dhaar; adhar rahaavai |
Punjabi
ਆਪਣੇ ਫੁਰਮਾਨ ਦੁਆਰਾ ਉਸ ਨੇ ਧਰਤੀ ਨੂੰ ਅਸਥਾਪਨ ਕੀਤਾ ਹੈ ਅਤੇ ਬਿਨਾਂ ਕਿਸੇ ਆਸਰੇ ਦੇ ਇਸ ਨੂੰ ਰਖਿਆ ਹੋਇਆ ਹੈ।
English
By His Order, He established the earth, and He maintains it unsupported.
ਹੁਕਮੇ ਉਪਜੈ; ਹੁਕਮਿ ਸਮਾਵੈ ॥
hukame upajai; hukam samaavai |
Punjabi
ਜੋ ਕੁਛ ਉਸ ਦੇ ਅਮਰ ਦੁਆਰਾ ਉਤਪੰਨ ਹੋਇਆ ਹੈ, ਓੜਕ ਨੂੰ ਉਸਦੇ ਅਮਰ ਅੰਦਰ ਲੀਨ ਹੋ ਜਾਂਦਾ ਹੈ।
English
By His Order, the world was created; by His Order, it shall merge again into Him.
ਹੁਕਮੇ; ਊਚ ਨੀਚ ਬਿਉਹਾਰ ॥
hukame; aooch neech biauhaar |
Punjabi
ਚੰਗੇ ਤੇ ਮੰਦੇ ਕਾਰ-ਵਿਹਾਰ ਉਸ ਦੀ ਰਜਾ ਅਨੁਸਾਰ ਹਨ।
English
By His Order, one's occupation is high or low.
ਹੁਕਮੇ; ਅਨਿਕ ਰੰਗ ਪਰਕਾਰ ॥
hukame; anik rang parakaar |
Punjabi
ਉਸ ਦੇ ਫੁਰਮਾਨ ਦੁਆਰਾ ਅਨੇਕਾਂ ਰੰਗ ਅਤੇ ਵੰਨਗੀਆਂ ਦੇ ਜੀਵ ਸਾਜੇ ਜਾਂਦੇ ਹਨ।
English
By His Order, there are so many colors and forms.
ਕਰਿ ਕਰਿ ਦੇਖੈ; ਅਪਨੀ ਵਡਿਆਈ ॥
kar kar dekhai; apanee vaddiaaee |
Punjabi
ਰਚਨਾ ਨੂੰ ਰਚ ਕੇ ਉਹ ਆਪਣੀ ਨਿੱਜ ਦੀ ਵਿਸ਼ਾਲਤਾ ਨੂੰ ਵੇਖਦਾ ਹੈ।
English
Having created the Creation, He beholds His own greatness.
ਨਾਨਕ. ਸਭ ਮਹਿ; ਰਹਿਆ ਸਮਾਈ ॥੧॥
naanak. sabh meh; rahiaa samaaee |1|
Punjabi
ਨਾਨਕ ਵਾਹਿਗੁਰੂ ਸਾਰੀਆਂ ਵਸਤੂਆਂ ਅੰਦਰ ਵਿਆਪਕ ਹੋ ਰਿਹਾ ਹੈ।
English
O Nanak, He is pervading in all. ||1||
ਪ੍ਰਭ ਭਾਵੈ; ਮਾਨੁਖ ਗਤਿ ਪਾਵੈ ॥
prabh bhaavai; maanukh gat paavai |
Punjabi
ਜੇਕਰ ਸੁਆਮੀ ਨੂੰ ਚੰਗਾ ਲਗੇ, ਬੰਦਾ ਮੁਕਤੀ ਪਾ ਲੈਦਾ ਹੈ।
English
If it pleases God, one attains salvation.
ਪ੍ਰਭ ਭਾਵੈ; ਤਾ ਪਾਥਰ ਤਰਾਵੈ ॥
prabh bhaavai; taa paathar taraavai |
Punjabi
ਜੇਕਰ ਸੁਆਮੀ ਨੂੰ ਚੰਗਾ ਲਗੇ ਤਦ ਉਹ ਪੱਥਰਾਂ ਨੂੰ ਤਾਰ ਦਿੰਦਾ ਹੈ।
English
If it pleases God, then even stones can swim.
ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ॥
prabh bhaavai; bin saas te raakhai |
Punjabi
ਜੇਕਰ ਸੁਆਮੀ ਨੂੰ ਚੰਗਾ ਲਗੇ ਤਾਂ ਉਹ ਦੇਹਿ ਨੂੰ ਬਿਨਾਂ ਸਾਹ ਦੇ ਬਚਾਈ ਰਖਦਾ ਹੈ।
English
If it pleases God, the body is preserved, even without the breath of life.
ਪ੍ਰਭ ਭਾਵੈ; ਤਾ ਹਰਿ ਗੁਣ ਭਾਖੈ ॥
prabh bhaavai; taa har gun bhaakhai |
Punjabi
ਜੇਕਰ ਸਾਈਂ ਨੂੰ ਚੰਗਾ ਲਗੇ ਤਦ, ਬੰਦਾ ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹੈ।
English
If it pleases God, then one chants the Lord's Glorious Praises.
ਪ੍ਰਭ ਭਾਵੈ; ਤਾ ਪਤਿਤ ਉਧਾਰੈ ॥
prabh bhaavai; taa patit udhaarai |
Punjabi
ਜੇਕਰ ਸਾਈਂ ਨੂੰ ਚੰਗਾ ਲੱਗੇ ਤਦ ਉਹ ਪਾਪੀਆਂ ਨੂੰ ਤਾਰ ਦਿੰਦਾ ਹੈ।
English
If it pleases God, then even sinners are saved.
ਆਪਿ ਕਰੈ; ਆਪਨ ਬੀਚਾਰੈ ॥
aap karai; aapan beechaarai |
Punjabi
ਠਾਕੁਰ ਆਪੇ ਕਰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।
English
He Himself acts, and He Himself contemplates.
ਦੁਹਾ ਸਿਰਿਆ ਕਾ; ਆਪਿ ਸੁਆਮੀ ॥
duhaa siriaa kaa; aap suaamee |
Punjabi
ਉਹ ਖੁਦ ਦੋਨਾ ਕਿਨਾਰਿਆਂ (ਜਹਾਨਾ) ਦਾ ਸਾਹਿਬ ਹੈ।
English
He Himself is the Master of both worlds.
ਖੇਲੈ ਬਿਗਸੈ; ਅੰਤਰਜਾਮੀ ॥
khelai bigasai; antarajaamee |
Punjabi
ਦਿਲਾਂ ਦੀਆਂ ਜਾਨਣਹਾਰ ਖੇਡਦਾ ਅਤੇ ਖੁਸ਼ ਹੁੰਦਾ ਹੈ।
English
He plays and He enjoys; He is the Inner-knower, the Searcher of hearts.
ਜੋ ਭਾਵੈ; ਸੋ ਕਾਰ ਕਰਾਵੈ ॥
jo bhaavai; so kaar karaavai |
Punjabi
ਉਹ ਬੰਦੇ ਪਾਸੋਂ ਉਹ ਕੰਮ ਕਰਵਾਉਂਦਾ ਹੈ ਜਿਹੜਾ ਉਸ ਨੂੰ ਭਾਉਂਦਾ ਹੈ।
English
As He wills, He causes actions to be done.
ਨਾਨਕ. ਦ੍ਰਿਸਟੀ; ਅਵਰੁ. ਨ ਆਵੈ ॥੨॥
naanak. drisattee; avar. na aavai |2|
Punjabi
ਨਾਨਕ ਨੂੰ ਉਸ ਦੇ ਬਾਝੋਂ ਹੋਰ ਕੋਈ ਨਹੀਂ ਦਿਸਦਾ।
English
Nanak sees no other than Him. ||2||
ਕਹੁ ਮਾਨੁਖ ਤੇ; ਕਿਆ ਹੋਇ ਆਵੈ ॥
kahu maanukh te; kiaa hoe aavai |
Punjabi
ਦੱਸੋ! ਆਦਮੀ ਪਾਸੋਂ ਕੀ ਹੋ ਸਕਦਾ ਹੈ?
English
Tell me - what can a mere mortal do?
ਜੋ ਤਿਸੁ ਭਾਵੈ; ਸੋਈ ਕਰਾਵੈ ॥
jo tis bhaavai; soee karaavai |
Punjabi
ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹ ਓਹੀ ਕੁਛ ਕਰਵਾਉਂਦਾ ਹੈ।
English
Whatever pleases God is what He causes us to do.
ਇਸ ਕੈ ਹਾਥਿ ਹੋਇ; ਤਾ ਸਭੁ ਕਿਛੁ ਲੇਇ ॥
eis kai haath hoe; taa sabh kichh lee |
Punjabi
ਜੇਕਰ ਇਹ ਪ੍ਰਾਣੀ ਦੇ ਹੱਥ ਵਿੱਚ ਹੁੰਦਾ ਤਾਂ ਉਹ ਹਰ ਸ਼ੈ ਲੈ ਲੈਂਦਾ।
English
If it were in our hands, we would grab up everything.
ਜੋ ਤਿਸੁ ਭਾਵੈ; ਸੋਈ ਕਰੇਇ ॥
jo tis bhaavai; soee karee |
Punjabi
ਜਿਹੜਾ ਕੁਝ ਉਸ ਨੂੰ ਚੰਗਾ ਲਗਦਾ ਉਹ ਉਹੀ ਕੁਝ ਕਰਦਾ।
English
Whatever pleases God - that is what He does.
ਅਨਜਾਨਤ; ਬਿਖਿਆ ਮਹਿ ਰਚੈ ॥
anajaanat; bikhiaa meh rachai |
Punjabi
ਸਮਝ ਨਾਂ ਹੋਣ ਕਰਕੇ ਬੰਦਾ ਪਾਪ ਅੰਦਰ ਖੱਚਤ ਹੁੰਦਾ ਹੈ।
English
Through ignorance, people are engrossed in corruption.
ਜੇ ਜਾਨਤ; ਆਪਨ ਆਪ ਬਚੈ ॥
je jaanat; aapan aap bachai |
Punjabi
ਜੇਕਰ ਉਹ (ਹਰੀ ਨੂੰ) ਪਛਾਣੇ, ਤਾਂ ਉਹ ਆਪਣੇ ਆਪ ਨੂੰ ਬਚਾ ਲਵੇ।
English
If they knew better, they would save themselves.
ਭਰਮੇ ਭੂਲਾ; ਦਹ ਦਿਸਿ ਧਾਵੈ ॥
bharame bhoolaa; deh dis dhaavai |
Punjabi
ਸੰਦੇਹ ਦਾ ਬਹਿਕਾਇਆ ਹੋਇਆ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਹੈ।
English
Deluded by doubt, they wander around in the ten directions.
ਨਿਮਖ ਮਾਹਿ; ਚਾਰਿ ਕੁੰਟ ਫਿਰਿ ਆਵੈ ॥
nimakh maeh; chaar kuntt fir aavai |
Punjabi
ਚੋਹੀਂ ਨੁੱਕਰੀ ਚੱਕਰ ਕੱਟ ਕੇ, ਇਹ ਇਕ ਮੁਹਤ ਅੰਦਰ ਵਾਪਸ ਮੁੜ ਆਉਂਦਾ ਹੈ।
English
In an instant, their minds go around the four corners of the world and come back again.
ਕਰਿ ਕਿਰਪਾ; ਜਿਸੁ ਅਪਨੀ ਭਗਤਿ ਦੇਇ ॥
kar kirapaa; jis apanee bhagat dee |
Punjabi
ਜਿਸ ਨੂੰ ਦਇਆ ਧਾਰ ਕੇ, ਪ੍ਰਭੂ ਆਪਣਾ ਸਿਮਰਨ ਪ੍ਰਦਾਨ ਕਰਦਾ ਹੈ,
English
Those whom the Lord mercifully blesses with His devotional worship
ਨਾਨਕ. ਤੇ ਜਨ; ਨਾਮਿ ਮਿਲੇਇ ॥੩॥
naanak. te jan; naam milee |3|
Punjabi
ਹੇ ਨਾਨਕ, ਉਹ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ।
English
- O Nanak, they are absorbed into the Naam. ||3||
ਖਿਨ ਮਹਿ; ਨੀਚ ਕੀਟ ਕਉ ਰਾਜ ॥
khin meh; neech keett kau raaj |
Punjabi
ਇਕ ਮੁਹਤ ਵਿੱਚ ਉਹ ਇਕ ਨੀਵੇਂ ਕੀੜੇ ਨੂੰ ਰਾਜਾ ਬਣਾ ਸਕਦਾ ਹੈ।
English
In an instant, the lowly worm is transformed into a king.
ਪਾਰਬ੍ਰਹਮ; ਗਰੀਬ ਨਿਵਾਜ ॥
paarabraham; gareeb nivaaj |
Punjabi
ਪਰਮ-ਪ੍ਰਭੂ ਮਸਕੀਨਾਂ ਨੂੰ ਮਾਣ ਬਖਸ਼ਣ ਵਾਲਾ ਹੈ।
English
The Supreme Lord God is the Protector of the humble.
ਜਾ ਕਾ; ਦ੍ਰਿਸਟਿ ਕਛੂ. ਨ ਆਵੈ ॥
jaa kaa; drisatt kachhoo. na aavai |
Punjabi
ਜੋ ਮੁਲੋਂ ਹੀ ਕਿਸੇ ਦੀ ਨਿਗ੍ਹਾ ਨਹੀਂ ਚੜ੍ਹਦਾ,
English
Even one who has never been seen at all,
ਤਿਸੁ ਤਤਕਾਲ; ਦਹ ਦਿਸ ਪ੍ਰਗਟਾਵੈ ॥
tis tatakaal; deh dis pragattaavai |
Punjabi
ਸੁਆਮੀ, ਝਟਪਟ ਹੀ ਉਸ ਨੂੰ ਦਸੀਂ ਪਾਸੀਂ ਪਰਸਿਧ ਕਰ ਸਕਦਾ ਹੈ।
English
becomes instantly famous in the ten directions.
ਜਾ ਕਉ; ਅਪੁਨੀ ਕਰੈ ਬਖਸੀਸ ॥
jaa kau; apunee karai bakhasees |
Punjabi
ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ,
English
And that one upon whom He bestows His blessings
ਤਾ ਕਾ ਲੇਖਾ; ਨ ਗਨੈ. ਜਗਦੀਸ ॥
taa kaa lekhaa; na ganai. jagadees |
Punjabi
ਸ੍ਰਿਸ਼ਟੀ ਦਾ ਸੁਆਮੀ ਉਸ ਦਾ ਹਿਸਾਬ ਕਿਤਾਬ ਨਹੀਂ ਗਿਣਦਾ।
English
the Lord of the world does not hold him to his account.
ਜੀਉ ਪਿੰਡੁ; ਸਭ ਤਿਸ ਕੀ ਰਾਸਿ ॥
jeeo pindd; sabh tis kee raas |
Punjabi
ਜਿੰਦੜੀ ਅਤੇ ਦੇਹਿ ਸਭ ਉਸੇ ਦੀ ਪੂੰਜੀ ਹਨ।
English
Soul and body are all His property.
ਘਟਿ ਘਟਿ; ਪੂਰਨ ਬ੍ਰਹਮ ਪ੍ਰਗਾਸ ॥
ghatt ghatt; pooran braham pragaas |
Punjabi
ਹਰ ਦਿਲ ਨੂੰ ਮੁਕੰਮਲ ਮਾਲਕ ਰੋਸ਼ਨ ਕਰਦਾ ਹੈ।
English
Each and every heart is illuminated by the Perfect Lord God.
ਅਪਨੀ ਬਣਤ; ਆਪਿ ਬਨਾਈ ॥
apanee banat; aap banaaee |
Punjabi
ਆਪਣੀ ਨਿੱਜ ਦੀ ਬਣਤਰ, ਉਸ ਨੇ ਖੁਦ ਹੀ ਬਣਾਈ ਹੈ।
English
He Himself fashioned His own handiwork.
ਨਾਨਕ ਜੀਵੈ; ਦੇਖਿ ਬਡਾਈ ॥੪॥
naanak jeevai; dekh baddaaee |4|
Punjabi
ਨਾਨਕ ਉਸ ਦੀ ਮਹਾਨਤਾ ਨੂੰ ਵੇਖ ਕੇ ਜੀਊਦਾ ਹੈ।
English
Nanak lives by beholding His greatness. ||4||
ਇਸ ਕਾ ਬਲੁ; ਨਾਹੀ ਇਸੁ ਹਾਥ ॥
eis kaa bal; naahee is haath |
Punjabi
ਇਸ ਪ੍ਰਾਣੀ ਦੀ ਤਾਕਤ ਇਸ ਦੇ ਆਪਣੇ ਹੱਥ ਵਿੱਚ ਨਹੀਂ।
English
There is no power in the hands of mortal beings;
ਕਰਨ ਕਰਾਵਨ; ਸਰਬ ਕੋ ਨਾਥ ॥
karan karaavan; sarab ko naath |
Punjabi
ਹੇਤੂਆਂ ਦਾ ਹੇਤੂ ਸਾਰਿਆਂ ਦਾ ਸੁਆਮੀ ਹੈ।
English
the Doer, the Cause of causes is the Lord of all.
ਆਗਿਆਕਾਰੀ; ਬਪੁਰਾ ਜੀਉ ॥
aagiaakaaree; bapuraa jeeo |
Punjabi
ਨਿਹੱਥਲ ਪ੍ਰਾਣੀ ਸੁਆਮੀ ਦੇ ਫੁਰਮਾਨ ਦੇ ਤਾਬੇ ਹੈ।
English
The helpless beings are subject to His Command.
ਜੋ ਤਿਸੁ ਭਾਵੈ; ਸੋਈ ਫੁਨਿ ਥੀਉ ॥
jo tis bhaavai; soee fun theeo |
Punjabi
ਜੋ ਕੁਛ ਉਸ ਨੂੰ ਭਾਉਂਦਾ ਹੈ, ਆਖਰਕਾਰ, ਉਹੀ ਹੁੰਦਾ ਹੈ।
English
That which pleases Him, ultimately comes to pass.
ਕਬਹੂ; ਊਚ ਨੀਚ ਮਹਿ ਬਸੈ ॥
kabahoo; aooch neech meh basai |
Punjabi
ਕਦੇ ਆਦਮੀ ਉਚਤਾ ਅਤੇ ਕਦੇ ਨੀਚਤਾ ਅੰਦਰ ਵਸਦਾ ਹੈ।
English
Sometimes, they abide in exaltation; sometimes, they are depressed.
ਕਬਹੂ; ਸੋਗ ਹਰਖ ਰੰਗਿ ਹਸੈ ॥
kabahoo; sog harakh rang hasai |
Punjabi
ਕਦੇ ਉਹ ਗਮੀਂ ਨਾਲ ਦੁਖਾਂਤ ਹੁੰਦਾ ਹੈ ਅਤੇ ਕਦੇ ਖੁਸ਼ੀ ਤੇ ਪਰਸੰਨਤਾ ਨਾਲ ਹੱਸਦਾ ਹੈ।
English
Sometimes, they are sad, and sometimes they laugh with joy and delight.
ਕਬਹੂ; ਨਿੰਦ ਚਿੰਦ ਬਿਉਹਾਰ ॥
kabahoo; nind chind biauhaar |
Punjabi
ਕਦੇ ਕਲੰਕ ਲਾਉਣ ਤੇ ਚਿੰਤਾ ਫਿਕਰ ਉਸ ਦਾ ਪੇਸ਼ਾ ਹੁੰਦੇ ਹਨ।
English
Sometimes, they are occupied with slander and anxiety.
ਕਬਹੂ; ਊਭ ਅਕਾਸ ਪਇਆਲ ॥
kabahoo; aoobh akaas peaal |
Punjabi
ਕਦੇ ਉਹ ਉਤੇ ਅਸਮਾਨ ਵਿੱਚ ਹੁੰਦਾ ਹੈ ਅਤੇ ਕਦੇ ਹੇਠਾਂ ਪਾਤਾਲ ਵਿੱਚ।
English
Sometimes, they are high in the Akaashic Ethers, sometimes in the nether regions of the underworld.
ਕਬਹੂ; ਬੇਤਾ ਬ੍ਰਹਮ ਬੀਚਾਰ ॥
kabahoo; betaa braham beechaar |
Punjabi
ਕਦੇ ਉਹ ਪ੍ਰਭੂ ਦੀ ਗਿਆਤ ਦਾ ਜਾਣੂ ਹੁੰਦਾ ਹੈ।
English
Sometimes, they know the contemplation of God.
ਨਾਨਕ; ਆਪਿ ਮਿਲਾਵਣਹਾਰ ॥੫॥
naanak; aap milaavanahaar |5|
Punjabi
ਨਾਨਕ ਸੁਆਮੀ ਬੰਦੇ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।
English
O Nanak, God Himself unites them with Himself. ||5||
ਕਬਹੂ; ਨਿਰਤਿ ਕਰੈ ਬਹੁ ਭਾਤਿ ॥
kabahoo; nirat karai bahu bhaat |
Punjabi
ਕਦੇ ਆਦਮੀ ਅਨੇਕਾਂ ਤ੍ਰੀਕਿਆਂ ਨਾਲ ਨੱਚਦਾ ਹੈ।
English
Sometimes, they dance in various ways.
ਕਬਹੂ; ਸੋਇ ਰਹੈ ਦਿਨੁ ਰਾਤਿ ॥
kabahoo; soe rahai din raat |
Punjabi
ਕਦੇ ਉਹ ਦਿਨ ਰਾਤ ਸੁੱਤਾ ਰਹਿੰਦਾ ਹੈ।
English
Sometimes, they remain asleep day and night.
ਕਬਹੂ; ਮਹਾ ਕ੍ਰੋਧ ਬਿਕਰਾਲ ॥
kabahoo; mahaa krodh bikaraal |
Punjabi
ਕਦੇ ਉਹ ਆਪਣੇ ਜਬਰਦਸਤ ਗੁੱਸੇ ਵਿੱਚ ਭਿਆਨਕ ਹੁੰਦਾ ਹੈ।
English
Sometimes, they are awesome, in terrible rage.
ਕਬਹੂੰ; ਸਰਬ ਕੀ ਹੋਤ ਰਵਾਲ ॥
kabahoon; sarab kee hot ravaal |
Punjabi
ਕਦੇ ਉਹ ਸਾਰਿਆਂ ਬੰਦਿਆਂ ਦੇ ਪੈਰਾਂ ਦੀ ਧੂੜ ਹੁੰਦਾ ਹੈ।
English
Sometimes, they are the dust of the feet of all.
ਕਬਹੂ; ਹੋਇ ਬਹੈ ਬਡ ਰਾਜਾ ॥
kabahoo; hoe bahai badd raajaa |
Punjabi
ਕਦੇ ਉਹ ਵੱਡਾ ਪਾਤਸ਼ਾਹ ਹੋ ਬੈਠਦਾ ਹੈ।
English
Sometimes, they sit as great kings.
ਕਬਹੁ; ਭੇਖਾਰੀ ਨੀਚ ਕਾ ਸਾਜਾ ॥
kabahu; bhekhaaree neech kaa saajaa |
Punjabi
ਕਦੇ ਉਹ ਨੀਵੇਂ ਮੰਗਤੇ ਦੀ ਪੁਸ਼ਾਕ ਪਾ ਲੈਦਾ ਹੈ।
English
Sometimes, they wear the coat of a lowly beggar.
ਕਬਹੂ; ਅਪਕੀਰਤਿ ਮਹਿ ਆਵੈ ॥
kabahoo; apakeerat meh aavai |
Punjabi
ਕਦੇ ਉਹ ਬਦਨਾਮੀ ਅੰਦਰ ਆ ਜਾਂਦਾ ਹੈ।
English
Sometimes, they come to have evil reputations.
ਕਬਹੂ; ਭਲਾ ਭਲਾ ਕਹਾਵੈ ॥
kabahoo; bhalaa bhalaa kahaavai |
Punjabi
ਕਦੇ ਉਹ ਪਰਮ ਚੰਗਾ ਆਖਿਆ ਜਾਂਦਾ ਹੈ।
English
Sometimes, they are known as very, very good.
ਜਿਉ ਪ੍ਰਭੁ ਰਾਖੈ; ਤਿਵ ਹੀ ਰਹੈ ॥
jiau prabh raakhai; tiv hee rahai |
Punjabi
ਜਿਸ ਤਰ੍ਹਾਂ ਸੁਆਮੀ ਉਸ ਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਉਹ ਰਹਿੰਦਾ ਹੈ।
English
As God keeps them, so they remain.
ਗੁਰ ਪ੍ਰਸਾਦਿ; ਨਾਨਕ ਸਚੁ ਕਹੈ ॥੬॥
gur prasaad; naanak sach kahai |6|
Punjabi
ਗੁਰਾਂ ਦੀ ਰਹਿਮਤ ਸਦਕਾ, ਨਾਨਕ ਸੱਚ ਆਖਦਾ ਹੈ।
English
By Guru's Grace, O Nanak, the Truth is told. ||6||
ਕਬਹੂ; ਹੋਇ ਪੰਡਿਤੁ. ਕਰੇ ਬਖੵਾਨੁ ॥
kabahoo; hoe panddit. kare bakhayaan |
Punjabi
ਕਦੇ ਬੰਦਾ ਬਤੌਰ ਵਿੱਦਵਾਨ ਦੇ ਲੈਕਚਰ ਦਿੰਦਾ ਹੈ।
English
Sometimes, as scholars, they deliver lectures.
ਕਬਹੂ; ਮੋਨਿਧਾਰੀ ਲਾਵੈ ਧਿਆਨੁ ॥
kabahoo; monidhaaree laavai dhiaan |
Punjabi
ਕਦੇ ਉਹ ਚੁੱਪ ਕੀਤੇ ਸਾਧੂ ਵਜੋਂ ਬਿਰਤੀ ਜੋੜਦਾ ਹੈ।
English
Sometimes, they hold to silence in deep meditation.
ਕਬਹੂ; ਤਟ ਤੀਰਥ ਇਸਨਾਨ ॥
kabahoo; tatt teerath isanaan |
Punjabi
ਕਦੇ ਉਹ ਯਾਤ੍ਰਾਂ ਅਸਥਾਨਾ ਦੇ ਕਿਨਾਰਿਆਂ ਉਤੇ ਨ੍ਹਾਉਂਦਾ ਹੈ।
English
Sometimes, they take cleansing baths at places of pilgrimage.
ਕਬਹੂ; ਸਿਧ ਸਾਧਿਕ ਮੁਖਿ ਗਿਆਨ ॥
kabahoo; sidh saadhik mukh giaan |
Punjabi
ਕਦੇ ਉਹ ਕਰਾਮਾਤੀ ਬੰਦੇ ਅਤੇ ਅਭਿਆਸੀ ਦੇ ਤੌਰ ਤੇ ਆਪਣੇ ਮੂੰਹੋਂ ਰੱਬੀ ਭਜਨ ਪ੍ਰਚਾਰਦਾ ਹੈ।
English
Sometimes, as Siddhas or seekers, they impart spiritual wisdom.
ਕਬਹੂ; ਕੀਟ ਹਸਤਿ ਪਤੰਗ ਹੋਇ ਜੀਆ ॥
kabahoo; keett hasat patang hoe jeea |
Punjabi
ਕਦੇ ਆਦਮੀ ਕੀੜਾ, ਹਾਥੀ ਜਾ ਪਰਵਾਨਾ ਹੁੰਦਾ ਹੈ,
English
Sometimes, they becomes worms, elephants, or moths.
ਅਨਿਕ ਜੋਨਿ; ਭਰਮੈ ਭਰਮੀਆ ॥
anik jon; bharamai bharameea |
Punjabi
ਅਤੇ ਅਨੇਕਾਂ ਜੂਨੀਆਂ ਅੰਦਰ ਲਗਾਤਾਰ ਭਟਕਦਾ ਹੈ।
English
They may wander and roam through countless incarnations.