Ang 278
ਨਾਨਾ ਰੂਪ; ਜਿਉ ਸ੍ਵਾਗੀ ਦਿਖਾਵੈ ॥
naanaa roop; jiau svaagee dikhaavai |
Punjabi
ਬਹੂ-ਰੂਪੀਏ ਵਾਂਗ ਉਹ ਘਣੇਰੇ ਸਰੂਪ ਧਾਰਨ ਕਰਦਾ ਹੋਇਆ ਦਿਸਦਾ ਹੈ।
English
In various costumes, like actors, they appear.
ਜਿਉ ਪ੍ਰਭ ਭਾਵੈ; ਤਿਵੈ ਨਚਾਵੈ ॥
jiau prabh bhaavai; tivai nachaavai |
Punjabi
ਜਿਸ ਤਰ੍ਹਾਂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਉਹ ਬੰਦੇ ਨੂੰ ਨਚਾਉਂਦਾ ਹੈ।
English
As it pleases God, they dance.
ਜੋ ਤਿਸੁ ਭਾਵੈ; ਸੋਈ ਹੋਇ ॥
jo tis bhaavai; soee hoe |
Punjabi
ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
English
Whatever pleases Him, comes to pass.
ਨਾਨਕ; ਦੂਜਾ ਅਵਰੁ. ਨ ਕੋਇ ॥੭॥
naanak; doojaa avar. na koe |7|
Punjabi
ਨਾਨਕ ਉਸ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
English
O Nanak, there is no other at all. ||7||
ਕਬਹੂ; ਸਾਧਸੰਗਤਿ ਇਹੁ ਪਾਵੈ ॥
kabahoo; saadhasangat ihu paavai |
Punjabi
ਕਦੇ ਇਹ ਇਨਸਾਨ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ।
English
Sometimes, this being attains the Company of the Holy.
ਉਸੁ ਅਸਥਾਨ ਤੇ; ਬਹੁਰਿ ਨ ਆਵੈ ॥
aus asathaan te; bahur na aavai |
Punjabi
ਓਸ ਥਾਂ ਤੋਂ ਫੇਰ ਉਹ ਮੁੜ ਕੇ ਨਹੀਂ ਆਉਂਦਾ।
English
From that place, he does not have to come back again.
ਅੰਤਰਿ ਹੋਇ; ਗਿਆਨ ਪਰਗਾਸੁ ॥
antar hoe; giaan paragaas |
Punjabi
ਉਸ ਦੇ ਮਨ ਅੰਦਰ ਬ੍ਰਹਮ-ਗਿਆਨ ਦਾ ਚਾਨਣ ਆਉਂਦਾ ਹੈ।
English
The light of spiritual wisdom dawns within.
ਉਸੁ ਅਸਥਾਨ ਕਾ; ਨਹੀ ਬਿਨਾਸੁ ॥
aus asathaan kaa; nahee binaas |
Punjabi
ਉਹ ਟਿਕਾਣਾ ਅਬਿਨਾਸੀ ਹੈ।
English
That place does not perish.
ਮਨ ਤਨ ਨਾਮਿ ਰਤੇ; ਇਕ ਰੰਗਿ ॥
man tan naam rate; ik rang |
Punjabi
ਉਸ ਦੀ ਜਿੰਦ ਤੇ ਦੇਹਿ ਇਕ ਦੇ ਨਾਮ ਦੇ ਪ੍ਰੇਮ ਨਾਲ ਰੰਗੇ ਹੋਏ ਹਨ।
English
The mind and body are imbued with the Love of the Naam, the Name of the One Lord.
ਸਦਾ ਬਸਹਿ; ਪਾਰਬ੍ਰਹਮ ਕੈ ਸੰਗਿ ॥
sadaa baseh; paarabraham kai sang |
Punjabi
ਉਹ ਹਮੇਸ਼ਾਂ ਸ਼ਰੋਮਣੀ ਸਾਹਿਬ ਦੇ ਨਾਲ ਰਹਿੰਦਾ ਹੈ।
English
He dwells forever with the Supreme Lord God.
ਜਿਉ ਜਲ ਮਹਿ ਜਲੁ; ਆਇ ਖਟਾਨਾ ॥
jiau jal meh jal; aae khattaanaa |
Punjabi
ਜਿਸ ਤਰ੍ਹਾਂ ਪਾਣੀ ਆ ਕੇ ਪਾਣੀ ਨਾਲ ਮਿਲ ਜਾਂਦਾ ਹੈ,
English
As water comes to blend with water,
ਤਿਉ ਜੋਤੀ ਸੰਗਿ; ਜੋਤਿ ਸਮਾਨਾ ॥
tiau jotee sang; jot samaanaa |
Punjabi
ਏਸੇ ਤਰ੍ਹਾਂ ਹੀ ਉਸ ਦਾ ਨੂਰ ਪਰਮ-ਨੂਰ ਨਾਲ ਅਭੇਦ ਹੋ ਜਾਂਦਾ ਹੈ।
English
his light blends into the Light.
ਮਿਟਿ ਗਏ ਗਵਨ; ਪਾਏ ਬਿਸ੍ਰਾਮ ॥
mitt ge gavan; paae bisraam |
Punjabi
ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਦਾ ਹੈ।
English
Reincarnation is ended, and eternal peace is found.
ਨਾਨਕ. ਪ੍ਰਭ ਕੈ; ਸਦ ਕੁਰਬਾਨ ॥੮॥੧੧॥
naanak. prabh kai; sad kurabaan |8|11|
Punjabi
ਨਾਨਕ ਸੁਆਮੀ ਉਤੋਂ ਸਦੀਵ ਸਦਕੇ ਜਾਂਦਾ ਹੈ।
English
Nanak is forever a sacrifice to God. ||8||11||
ਸਲੋਕੁ ॥
salok |
Punjabi
ਸਲੋਕ।
English
Salok:
ਸੁਖੀ ਬਸੈ ਮਸਕੀਨੀਆ; ਆਪੁ ਨਿਵਾਰਿ ਤਲੇ ॥
sukhee basai masakeeneea; aap nivaar tale |
Punjabi
ਮਸਕੀਨ ਮਨੁੱਖ ਆਰਾਮ ਅੰਦਰ ਵੱਸਦਾ ਹੈ। ਆਪਣੇ ਹੰਕਾਰ ਨੂੰ ਛੱਡ ਕੇ ਉਹ ਆਜਜ ਹੋ ਵਰਤਦਾ ਹੈ।
English
The humble beings abide in peace; subduing egotism, they are meek.
ਬਡੇ ਬਡੇ ਅਹੰਕਾਰੀਆ; ਨਾਨਕ. ਗਰਬਿ ਗਲੇ ॥੧॥
badde badde ahankaareea; naanak. garab gale |1|
Punjabi
ਭਾਰੇ ਆਕੜ ਖਾਂ ਪੁਰਸ਼, ਹੇ ਨਾਨਕ, ਆਪਣੀ ਹੰਗਤਾ ਰਾਹੀਂ ਗਲ ਸੜ ਗਏ ਹਨ।
English
The very proud and arrogant persons, O Nanak, are consumed by their own pride. ||1||
ਅਸਟਪਦੀ ॥
asattapadee |
Punjabi
ਅਸ਼ਟਪਦੀ।
English
Ashtapadee:
ਜਿਸ ਕੈ ਅੰਤਰਿ; ਰਾਜ ਅਭਿਮਾਨੁ ॥
jis kai antar; raaj abhimaan |
Punjabi
ਜਿਸ ਦੇ ਮਨ ਵਿੱਚ ਪਾਤਸ਼ਾਹੀ ਦਾ ਹੰਕਾਰ ਹੈ,
English
One who has the pride of power within,
ਸੋ ਨਰਕਪਾਤੀ; ਹੋਵਤ ਸੁਆਨੁ ॥
so narakapaatee; hovat suaan |
Punjabi
ਉਹ ਦੌਜ਼ਕ-ਵਾਸੀ ਅਤੇ ਕੁੱਤਾ ਹੋ ਜਾਂਦਾ ਹੈ।
English
shall dwell in hell, and become a dog.
ਜੋ ਜਾਨੈ; ਮੈ ਜੋਬਨਵੰਤੁ ॥
jo jaanai; mai jobanavant |
Punjabi
ਜੋ ਹੰਕਾਰਿਆਂ ਹੋਇਆ ਆਪਣੇ ਆਪ ਨੂੰ ਜੁਆਨ ਸਮਝਦਾ ਹੈ,
English
One who deems himself to have the beauty of youth,
ਸੋ ਹੋਵਤ; ਬਿਸਟਾ ਕਾ ਜੰਤੁ ॥
so hovat; bisattaa kaa jant |
Punjabi
ਉਹ ਗੰਦਗੀ ਦਾ ਕੀੜਾ ਹੁੰਦਾ ਹੈ।
English
shall become a maggot in manure.
ਆਪਸ ਕਉ; ਕਰਮਵੰਤੁ ਕਹਾਵੈ ॥
aapas kau; karamavant kahaavai |
Punjabi
ਜੋ ਆਪਣੇ ਆਪ ਨੂੰ ਚੰਗੇ ਅਮਲਾਂ ਵਾਲਾ ਅਖਵਾਉਂਦਾ ਹੈ,
English
One who claims to act virtuously,
ਜਨਮਿ ਮਰੈ; ਬਹੁ ਜੋਨਿ ਭ੍ਰਮਾਵੈ ॥
janam marai; bahu jon bhramaavai |
Punjabi
ਉਹ ਆਉਂਦਾ ਜਾਂਦਾ ਅਤੇ ਬਹੁਤੀਆਂ ਜੂਨੀਆਂ ਅੰਦਰ ਭੌਦਾਂ ਹੈ।
English
shall live and die, wandering through countless reincarnations.
ਧਨ ਭੂਮਿ ਕਾ; ਜੋ ਕਰੈ ਗੁਮਾਨੁ ॥
dhan bhoom kaa; jo karai gumaan |
Punjabi
ਜੋ ਆਪਣੀ ਦੌਲਤ ਅਤੇ ਜਮੀਨ ਦਾ ਹੰਕਾਰ ਕਰਦਾ ਹੈ,
English
One who takes pride in wealth and lands
ਸੋ ਮੂਰਖੁ; ਅੰਧਾ ਅਗਿਆਨੁ ॥
so moorakh; andhaa agiaan |
Punjabi
ਉਹ ਮੂੜ੍ਹ ਅੰਨਾ ਅਤੇ ਬੇਸਮਝ ਹੈ।
English
is a fool, blind and ignorant.
ਕਰਿ ਕਿਰਪਾ; ਜਿਸ ਕੈ ਹਿਰਦੈ. ਗਰੀਬੀ ਬਸਾਵੈ ॥
kar kirapaa; jis kai hiradai. gareebee basaavai |
Punjabi
ਜਿਸ ਦੇ ਦਿਲ ਅੰਦਰ ਮਿਹਰ ਧਾਰ ਕੇ ਸੁਆਮੀ ਨਿਰਮਾਣਤਾ ਅਸਥਾਪਨ ਕਰਦਾ ਹੈ,
English
One whose heart is mercifully blessed with abiding humility,
ਨਾਨਕ. ਈਹਾ ਮੁਕਤੁ; ਆਗੈ ਸੁਖੁ ਪਾਵੈ ॥੧॥
naanak. eehaa mukat; aagai sukh paavai |1|
Punjabi
ਨਾਨਕ, ਉਹ ਏਥੇ ਮੋਖ਼ਸ਼ ਅਤੇ ਅੱਗੇ ਆਰਾਮ ਪਾਉਂਦਾ ਹੈ।
English
O Nanak, is liberated here, and obtains peace hereafter. ||1||
ਧਨਵੰਤਾ ਹੋਇ ਕਰਿ; ਗਰਬਾਵੈ ॥
dhanavantaa hoe kar; garabaavai |
Punjabi
ਜੋ ਧਨਾਢ ਆਪਣੀ ਦੌਲਤ ਦਾ ਗੁਮਾਨ ਕਰਦਾ ਹੈ,
English
One who becomes wealthy and takes pride in it
ਤ੍ਰਿਣ ਸਮਾਨਿ; ਕਛੁ ਸੰਗਿ. ਨ ਜਾਵੈ ॥
trin samaan; kachh sang. na jaavai |
Punjabi
ਇਕ ਤੀਲ੍ਹੇ ਦੇ ਬਰਾਬਰ ਭੀ ਕੁਝ ਉਸ ਦੇ ਨਾਲ ਨਹੀਂ ਜਾਣਾ।
English
not even a piece of straw shall go along with him.
ਬਹੁ ਲਸਕਰ ਮਾਨੁਖ ਊਪਰਿ; ਕਰੇ ਆਸ ॥
bahu lasakar maanukh aoopar; kare aas |
Punjabi
ਜੋ ਬਹੁਤੀ ਫੌਜ ਅਤੇ ਬੰਦਿਆਂ ਉਤੇ ਉਮੀਦ ਬੰਨ੍ਹਦਾ ਹੈ,
English
He may place his hopes on a large army of men,
ਪਲ ਭੀਤਰਿ; ਤਾ ਕਾ ਹੋਇ ਬਿਨਾਸ ॥
pal bheetar; taa kaa hoe binaas |
Punjabi
ਉਹ ਇਕ ਮੁਹਤ ਵਿੱਚ ਤਬਾਹ ਹੋ ਜਾਏਗਾ।
English
but he shall vanish in an instant.
ਸਭ ਤੇ; ਆਪ ਜਾਨੈ ਬਲਵੰਤੁ ॥
sabh te; aap jaanai balavant |
Punjabi
ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਜ਼ੋਰਾਵਰ ਸਮਝਦਾ ਹੈ,
English
One who deems himself to be the strongest of all,
ਖਿਨ ਮਹਿ; ਹੋਇ ਜਾਇ ਭਸਮੰਤੁ ॥
khin meh; hoe jaae bhasamant |
Punjabi
ਉਹ ਇਕ ਛਿਨ ਵਿੱਚ ਸੁਆਹ ਬਣ ਜਾਏਗਾ।
English
in an instant, shall be reduced to ashes.
ਕਿਸੈ ਨ ਬਦੈ; ਆਪਿ ਅਹੰਕਾਰੀ ॥
kisai na badai; aap ahankaaree |
Punjabi
ਜੋ ਆਪਣੇ ਗਰੂਰ ਅੰਦਰ ਕਿਸੇ ਨੂੰ ਕੁਛ ਭੀ ਨਹੀਂ ਬਿੱਦਦਾ,
English
One who thinks of no one else except his own prideful self
ਧਰਮ ਰਾਇ; ਤਿਸੁ ਕਰੇ ਖੁਆਰੀ ॥
dharam raae; tis kare khuaaree |
Punjabi
ਧਰਮ ਰਾਜਾ ਉਸ ਨੂੰ ਖੱਜਲ-ਖੁਆਰ ਕਰੇਗਾ।
English
the Righteous Judge of Dharma shall expose his disgrace.
ਗੁਰ ਪ੍ਰਸਾਦਿ; ਜਾ ਕਾ ਮਿਟੈ ਅਭਿਮਾਨੁ ॥
gur prasaad; jaa kaa mittai abhimaan |
Punjabi
ਜਿਸ ਪੁਰਸ਼ ਦੀ ਸਵੈ-ਹੰਗਤਾ ਗੁਰਾਂ ਦੀ ਦਇਆ ਦੁਆਰਾ ਦੂਰ ਹੋ ਗਈ ਹੈ,
English
One who, by Guru's Grace, eliminates his ego,
ਸੋ ਜਨੁ ਨਾਨਕ; ਦਰਗਹ ਪਰਵਾਨੁ ॥੨॥
so jan naanak; daragah paravaan |2|
Punjabi
ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਹੇ ਨਾਨਕ!
English
O Nanak, becomes acceptable in the Court of the Lord. ||2||
ਕੋਟਿ ਕਰਮ ਕਰੈ; ਹਉ ਧਾਰੇ ॥
kott karam karai; hau dhaare |
Punjabi
ਜੇਕਰ ਬੰਦਾ ਕ੍ਰੋੜਾਂ ਚੰਗੇ ਕੰਮ ਕਰਦਾ ਹੋਇਆ ਹੰਕਾਰ ਕਰੇ,
English
If someone does millions of good deeds, while acting in ego,
ਸ੍ਰਮੁ ਪਾਵੈ; ਸਗਲੇ ਬਿਰਥਾਰੇ ॥
sram paavai; sagale birathaare |
Punjabi
ਉਹ ਤਕਲੀਫ ਹੀ ਉਠਾਉਂਦਾ ਹੈ ਤੇ ਉਸ ਦੇ ਸਾਰੇ ਕੰਮ ਵਿਅਰਥ ਹਨ।
English
he shall incur only trouble; all this is in vain.
ਅਨਿਕ ਤਪਸਿਆ; ਕਰੇ ਅਹੰਕਾਰ ॥
anik tapasiaa; kare ahankaar |
Punjabi
ਜੋ ਹੰਕਾਰ ਅੰਦਰ ਘਣੇਰੀਆਂ ਮੁਸ਼ੱਕਤਾ ਘਾਲਦਾ ਹੈ,
English
If someone performs great penance, while acting in selfishness and conceit,
ਨਰਕ ਸੁਰਗ; ਫਿਰਿ ਫਿਰਿ ਅਵਤਾਰ ॥
narak surag; fir fir avataar |
Punjabi
ਉਹ ਮੁੜ ਮੁੜ ਕੇ ਦੋਜ਼ਕ ਤੇ ਬਹਿਸ਼ਤ ਵਿੱਚ ਜੰਮਦਾ ਹੈ।
English
he shall be reincarnated into heaven and hell, over and over again.
ਅਨਿਕ ਜਤਨ ਕਰਿ; ਆਤਮ ਨਹੀ ਦ੍ਰਵੈ ॥
anik jatan kar; aatam nahee dravai |
Punjabi
ਜਿਸ ਦਾ ਹਿਰਦਾ, ਬਹੁਤੇ ਉਪਰਾਲੇ ਕਰਨ ਦੇ ਬਾਵਜੂਦ ਭੀ ਨਰਮ ਨਹੀਂ ਹੁੰਦਾ,
English
He makes all sorts of efforts, but his soul is still not softened
ਹਰਿ ਦਰਗਹ; ਕਹੁ ਕੈਸੇ ਗਵੈ ॥
har daragah; kahu kaise gavai |
Punjabi
ਦੱਸੋ, ਉਹ ਜੀਵ, ਕਿਸ ਤਰ੍ਹਾਂ ਰੱਬ ਦੇ ਦਰਬਾਰ ਵਿੱਚ ਜਾ ਸਕਦਾ ਹੈ?
English
how can he go to the Court of the Lord?
ਆਪਸ ਕਉ; ਜੋ ਭਲਾ ਕਹਾਵੈ ॥
aapas kau; jo bhalaa kahaavai |
Punjabi
ਜੋ ਆਪਣੇ ਆਪ ਨੂੰ ਚੰਗਾ ਅਖਵਾਉਂਦਾ ਹੈ,
English
One who calls himself good
ਤਿਸਹਿ ਭਲਾਈ; ਨਿਕਟਿ ਨ ਆਵੈ ॥
tiseh bhalaaee; nikatt na aavai |
Punjabi
ਚਗਿਆਈ ਉਸ ਦੇ ਨੇੜੇ ਨਹੀਂ ਲਗਦੀ।
English
goodness shall not draw near him.
ਸਰਬ ਕੀ ਰੇਨ; ਜਾ ਕਾ ਮਨੁ ਹੋਇ ॥
sarab kee ren; jaa kaa man hoe |
Punjabi
ਜਿਸ ਦਾ ਮਨੂਆ ਸਾਰੇ ਆਦਮੀਆਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ,
English
One whose mind is the dust of all
ਕਹੁ ਨਾਨਕ; ਤਾ ਕੀ ਨਿਰਮਲ ਸੋਇ ॥੩॥
kahu naanak; taa kee niramal soe |3|
Punjabi
ਗੁਰੂ ਜੀ ਫੁਰਮਾਉਂਦੇ ਹਨ, ਪਵਿੱਤ੍ਰ ਹੈ ਉਸ ਦੀ ਕੀਰਤੀ।
English
- says Nanak, his reputation is spotlessly pure. ||3||
ਜਬ ਲਗੁ ਜਾਨੈ; ਮੁਝ ਤੇ ਕਛੁ ਹੋਇ ॥
jab lag jaanai; mujh te kachh hoe |
Punjabi
ਜਦ ਤਾਂਈ ਉਹ ਖਿਆਲ ਕਰਦਾ ਹੈ, ਕਿ ਉਹ ਕੁਛ ਕਰ ਸਕਦਾ ਹੈ,
English
As long as someone thinks that he is the one who acts,
ਤਬ ਇਸ ਕਉ; ਸੁਖੁ ਨਾਹੀ ਕੋਇ ॥
tab is kau; sukh naahee koe |
Punjabi
ਉਦੋਂ ਤਾਂਈ ਉਸ ਨੂੰ ਕੋਈ ਆਰਾਮ ਨਹੀਂ ਹੁੰਦਾ।
English
he shall have no peace.
ਜਬ ਇਹ ਜਾਨੈ; ਮੈ ਕਿਛੁ ਕਰਤਾ ॥
jab ih jaanai; mai kichh karataa |
Punjabi
ਜਦ ਤਕ ਆਦਮੀ ਇਹ ਸਮਝਦਾ ਹੈ ਕਿ ਉਹ ਕਿਸੇ ਸ਼ੈ ਦੇ ਕਰਨ ਵਾਲਾ ਹੈ,
English
As long as this mortal thinks that he is the one who does things,
ਤਬ ਲਗੁ; ਗਰਭ ਜੋਨਿ ਮਹਿ ਫਿਰਤਾ ॥
tab lag; garabh jon meh firataa |
Punjabi
ਤਦ ਤਕ ਉਹ ਗਰਭ ਦੀਆਂ ਜੂਨਾਂ ਅੰਦਰ ਭਟਕਦਾ ਹੈ।
English
he shall wander in reincarnation through the womb.
ਜਬ ਧਾਰੈ; ਕੋਊ ਬੈਰੀ ਮੀਤੁ ॥
jab dhaarai; koaoo bairee meet |
Punjabi
ਜਦ ਤਾਈਂ ਉਹ ਇਕ ਬੰਦੇ ਨੂੰ ਦੁਸ਼ਮਨ ਤੇ ਹੋਰਸ ਨੂੰ ਦੋਸਤ ਸਮਝਦਾ ਹੈ,
English
As long as he considers one an enemy, and another a friend,
ਤਬ ਲਗੁ; ਨਿਹਚਲੁ ਨਾਹੀ ਚੀਤੁ ॥
tab lag; nihachal naahee cheet |
Punjabi
ਉਦੋਂ ਤਾਈਂ ਉਸ ਦਾ ਮਨ ਸਥਿਰ ਨਹੀਂ ਹੁੰਦਾ।
English
his mind shall not come to rest.
ਜਬ ਲਗੁ; ਮੋਹ ਮਗਨ ਸੰਗਿ ਮਾਇ ॥
jab lag; moh magan sang maae |
Punjabi
ਜਦ ਤੋੜੀ ਇਨਸਾਨ ਮਾਇਆ ਦੀ ਮੁਹੱਬਤ ਨਾਲ ਮਤਵਾਲਾ ਹੋਇਆ ਹੋਇਆ ਹੈ,
English
As long as he is intoxicated with attachment to Maya,
ਤਬ ਲਗੁ; ਧਰਮ ਰਾਇ ਦੇਇ ਸਜਾਇ ॥
tab lag; dharam raae dee sajaae |
Punjabi
ਤਦ ਤੋੜੀ ਕਾਨੂੰਨ ਦਾ ਸੁਆਮੀ ਉਸ ਨੂੰ ਸਜ਼ਾ ਦਿੰਦਾ ਹੈ।
English
the Righteous Judge shall punish him.
ਪ੍ਰਭ ਕਿਰਪਾ ਤੇ; ਬੰਧਨ ਤੂਟੈ ॥
prabh kirapaa te; bandhan toottai |
Punjabi
ਸੁਆਮੀ ਦੀ ਦਇਆ ਦੁਆਰਾ ਪ੍ਰਾਣੀ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
English
By God's Grace, his bonds are shattered;
ਗੁਰ ਪ੍ਰਸਾਦਿ; ਨਾਨਕ. ਹਉ ਛੂਟੈ ॥੪॥
gur prasaad; naanak. hau chhoottai |4|
Punjabi
ਗੁਰਾਂ ਦੀ ਮਿਹਰ ਸਦਕਾ ਹੇ ਨਾਨਕ! ਹੰਕਾਰ ਨਵਿਰਤ ਹੋ ਜਾਂਦਾ ਹੈ।
English
by Guru's Grace, O Nanak, his ego is eliminated. ||4||
ਸਹਸ ਖਟੇ; ਲਖ ਕਉ ਉਠਿ ਧਾਵੈ ॥
sehas khatte; lakh kau utth dhaavai |
Punjabi
ਹਜ਼ਾਰਾਂ ਕਮਾ ਕੇ ਬੰਦਾ ਲੱਖ ਮਗਰ ਉਠ ਭਜਦਾ ਹੈ।
English
Earning a thousand, he runs after a hundred thousand.