Ang 327
ਤਨ ਮਹਿ ਹੋਤੀ; ਕੋਟਿ ਉਪਾਧਿ ॥
tan meh hotee; kott upaadh |
Punjabi
ਸਰੀਰ ਅੰਦਰ ਕ੍ਰੋੜਾ ਹੀ ਰੋਗ ਸਨ।
English
My body was afflicted with millions of diseases.
ਉਲਟਿ ਭਈ; ਸੁਖ ਸਹਜਿ ਸਮਾਧਿ ॥
aulatt bhee; sukh sehaj samaadh |
Punjabi
ਉਹ ਠੰਢ-ਚੈਨ ਅਤੇ ਸ਼ਾਤ ਇਕਾਗਰਤਾ ਵਿੱਚ ਬਦਲ ਗਏ ਹਨ।
English
They have been transformed into the peaceful, tranquil concentration of Samaadhi.
ਆਪੁ ਪਛਾਨੈ; ਆਪੈ ਆਪ ॥
aap pachhaanai; aapai aap |
Punjabi
ਜਦ ਇਨਸਾਨ ਖੁਦ ਆਪਣੇ ਆਪ ਨੂੰ ਸਮਝ ਲੈਦਾ ਹੈ,
English
When someone understands his own self,
ਰੋਗੁ. ਨ ਬਿਆਪੈ; ਤੀਨੌ ਤਾਪ ॥੨॥
rog. na biaapai; teenau taap |2|
Punjabi
ਉਸ ਨੂੰ ਬੀਮਾਰੀ ਅਤੇ ਤਿੰਨੇ ਬੁਖਾਰ ਨਹੀਂ ਚਿਮੜਦੇ।
English
he no longer suffers from illness and the three fevers. ||2||
ਅਬ ਮਨੁ ਉਲਟਿ; ਸਨਾਤਨੁ ਹੂਆ ॥
ab man ulatt; sanaatan hooaa |
Punjabi
ਹੁਣ ਮੇਰੇ ਮਨੂਏ ਨੇ ਮੁੜ ਕੇ ਆਪਣੀ ਪੂਰਬਲੀ ਪਵਿੱਤ੍ਰਤਾ ਧਾਰਨ ਕਰ ਲਈ ਹੈ।
English
My mind has now been restored to its original purity.
ਤਬ ਜਾਨਿਆ; ਜਬ ਜੀਵਤ ਮੂਆ ॥
tab jaaniaa; jab jeevat mooaa |
Punjabi
ਜਦ ਮੈਂ ਜੀਉਂਦੇ ਜੀ ਮਰ ਗਿਆ, ਕੇਵਲ ਤਦ ਹੀ ਮੈਂ ਪ੍ਰਭੂ ਨੂੰ ਪਛਾਣਿਆ।
English
When I became dead while yet alive, only then did I come to know the Lord.
ਕਹੁ ਕਬੀਰ; ਸੁਖਿ ਸਹਜਿ ਸਮਾਵਉ ॥
kahu kabeer; sukh sehaj samaavau |
Punjabi
ਕਬੀਰ ਜੀ ਫਰਮਾਉਂਦੇ ਹਨ, ਮੈਂ ਹੁਣ ਬੈਕੁੰਠੀ ਅਨੰਦ ਅੰਦਰ ਲੀਨ ਹੋ ਗਿਆ ਹਾਂ।
English
Says Kabeer, I am now immersed in intuitive peace and poise.
ਆਪਿ ਨ ਡਰਉ; ਨ ਅਵਰ ਡਰਾਵਉ ॥੩॥੧੭॥
aap na ddrau; na avar ddaraavau |3|17|
Punjabi
ਮੈਂ ਖੁਦ ਕਿਸੇ ਕੋਲੋ ਨਹੀਂ ਡਰਦਾ ਅਤੇ ਨਾਂ ਹੀ ਮੈਂ ਕਿਸੇ ਹੋਰਸ ਨੂੰ ਡਰਾਉਂਦਾ ਹਾਂ।
English
I do not fear anyone, and I do not strike fear into anyone else. ||3||17||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਪਿੰਡਿ ਮੂਐ; ਜੀਉ. ਕਿਹ ਘਰਿ ਜਾਤਾ ॥
pindd mooai; jeeo. kih ghar jaataa |
Punjabi
ਜਦ ਦੇਹਿ ਮਰ ਜਾਂਦੀ ਹੈ ਤਾਂ ਪਵਿੱਤ੍ਰ ਪੁਰਸ਼ ਦੀ ਆਤਮਾ ਕਿਹੜੇ ਟਿਕਾਣੇ ਤੇ ਚਲੀ ਜਾਂਦੀ ਹੈ?
English
When the body dies, where does the soul go?
ਸਬਦਿ ਅਤੀਤਿ ਅਨਾਹਦਿ ਰਾਤਾ ॥
sabad ateet anaahad raataa |
Punjabi
ਇਹ ਨਿਰਲੇਪ ਅਤੇ ਅਬਿਨਾਸੀ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
English
It is absorbed into the untouched, unstruck melody of the Word of the Shabad.
ਜਿਨਿ ਰਾਮੁ ਜਾਨਿਆ; ਤਿਨਹਿ ਪਛਾਨਿਆ ॥
jin raam jaaniaa; tineh pachhaaniaa |
Punjabi
ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਉਸ ਦੇ ਸੁਆਦ ਨੂੰ ਅਨੁਭਵ ਕਰਦਾ ਹੈ।
English
Only one who knows the Lord realizes Him.
ਜਿਉ ਗੂੰਗੇ; ਸਾਕਰ ਮਨੁ ਮਾਨਿਆ ॥੧॥
jiau goonge; saakar man maaniaa |1|
Punjabi
ਉਸ ਦੀ ਆਤਮਾ ਗੂੰਗੇ ਆਦਮੀ ਦੇ ਸ਼ੱਕਰ ਖਾਣ ਦੀ ਤਰ੍ਹਾਂ ਸੰਤੁਸ਼ਟ ਹੋ ਜਾਂਦੀ ਹੈ।
English
The mind is satisfied and satiated, like the mute who eats the sugar candy and just smiles, without speaking. ||1||
ਐਸਾ ਗਿਆਨੁ ਕਥੈ; ਬਨਵਾਰੀ ॥
aisaa giaan kathai; banavaaree |
Punjabi
ਐਹੋ ਜੇਹਾ ਬ੍ਰਹਿਮ-ਬੋਧ ਪ੍ਰਭੂ ਹੀ ਦਰਸਾਉਂਦਾ ਹੈ।
English
Such is the spiritual wisdom which the Lord has imparted.
ਮਨ ਰੇ ਪਵਨ ਦ੍ਰਿੜ; ਸੁਖਮਨ ਨਾਰੀ ॥੧॥ ਰਹਾਉ ॥
man re pavan drirr; sukhaman naaree |1| rahaau |
Punjabi
ਹੇ ਬੰਦੇ! ਤੂੰ ਆਪਣੇ ਸੁਆਸ ਨੂੰ ਹਵਾ ਦੀ ਮਧ ਦੀ ਨਾੜੀ ਵਿੱਚ ਟਿਕਾ। ਠਹਿਰਾਉਂ।
English
O mind, hold your breath steady within the central channel of the Sushmanaa. ||1||Pause||
ਸੋ ਗੁਰੁ ਕਰਹੁ; ਜਿ ਬਹੁਰਿ. ਨ ਕਰਨਾ ॥
so gur karahu; ji bahur. na karanaa |
Punjabi
ਐਸਾ ਗੁਰੂ ਧਾਰ ਜੋ ਤੈਨੂੰ ਮੁੜ ਕੇ ਹੋਰ ਨਾਂ ਧਾਰਨਾ ਪਵੇ।
English
Adopt such a Guru, that you shall not have to adopt another again.
ਸੋ ਪਦੁ ਰਵਹੁ; ਜਿ ਬਹੁਰਿ. ਨ ਰਵਨਾ ॥
so pad ravahu; ji bahur. na ravanaa |
Punjabi
ਐਸਾ ਸ਼ਬਦ ਉਚਾਰਨ ਕਰ ਤਾਂ ਜੋ ਤੈਨੂੰ ਮੁੜ ਕੇ ਹੋਰ ਉਚਾਰਨ ਕਰਨਾ ਨਾਂ ਪਵੇ।
English
Dwell in such a state, that you shall never have to dwell in any other.
ਸੋ ਧਿਆਨੁ ਧਰਹੁ; ਜਿ ਬਹੁਰਿ. ਨ ਧਰਨਾ ॥
so dhiaan dharahu; ji bahur. na dharanaa |
Punjabi
ਐਸਾ ਸਿਮਰਨ ਅਖਤਿਆਰ ਕਰ ਤਾਂ ਜੋ ਤੈਨੂੰ ਮੁੜ ਕੇ ਹੋਰਸ ਅਖਤਿਆਰ ਨਾਂ ਕਰਨਾ ਪਵੇ।
English
Embrace such a meditation, that you shall never have to embrace any other.
ਐਸੇ ਮਰਹੁ; ਜਿ ਬਹੁਰਿ. ਨ ਮਰਨਾ ॥੨॥
aise marahu; ji bahur. na maranaa |2|
Punjabi
ਐਸ ਤਰੀਕੇ ਨਾਲ ਮਰ ਕਿ ਤੈਨੂੰ ਮਰਨਾ ਨਾਂ ਪਵੇ।
English
Die in such a way, that you shall never have to die again. ||2||
ਉਲਟੀ ਗੰਗਾ; ਜਮੁਨ ਮਿਲਾਵਉ ॥
aulattee gangaa; jamun milaavau |
Punjabi
ਆਪਣੇ ਸੁਆਸਾਂ ਨੂੰ ਇੜਾ ਤੇ ਪਿੰਗਲਾ ਤੋਂ ਉਲਟਾ ਕੇ ਕੇਂਦਰਲੀ ਸੁਰ ਵਿੱਚ ਜੋੜ।
English
Turn your breath away from the left channel, and away from the right channel, and unite them in the central channel of the Sushmanaa.
ਬਿਨੁ ਜਲ ਸੰਗਮ; ਮਨ ਮਹਿ ਨੑਾਵਉ ॥
bin jal sangam; man meh naavau |
Punjabi
ਆਪਣੇ ਚਿੱਤ ਅੰਦਰ ਅਤੇ ਉਨ੍ਹਾਂ ਦੇ ਮਿਲਾਪ ਅਸਥਾਨ ਤੇ ਤੂੰ ਪਾਣੀ ਦੇ ਬਗੈਰ ਹੀ ਇਸ਼ਨਾਨ ਕਰ।
English
At their confluence within your mind, take your bath there without water.
ਲੋਚਾ ਸਮਸਰਿ; ਇਹੁ ਬਿਉਹਾਰਾ ॥
lochaa samasar; ihu biauhaaraa |
Punjabi
ਸਾਰਿਆਂ ਨੂੰ ਉਸੇ ਅੱਖ ਨਾਲ ਵੇਖਣਾ, ਇਹ ਤੇਰਾ ਰੋਜ਼ ਦਾ ਕਾਰ-ਵਿਹਾਰ ਹੋਵੇ।
English
To look upon all with an impartial eye - let this be your daily occupation.
ਤਤੁ ਬੀਚਾਰਿ; ਕਿਆ ਅਵਰਿ ਬੀਚਾਰਾ ॥੩॥
tat beechaar; kiaa avar beechaaraa |3|
Punjabi
ਅਸਲੀਅਤ ਦੀ ਵੀਚਾਰ ਕਰ, ਹੋਰ ਸੋਚਣ ਸਮਝ ਲਈ ਹੈ ਭੀ ਕੀ?
English
Contemplate this essence of reality - what else is there to contemplate? ||3||
ਅਪੁ ਤੇਜੁ ਬਾਇ; ਪ੍ਰਿਥਮੀ ਆਕਾਸਾ ॥
ap tej baae; prithamee aakaasaa |
Punjabi
ਪਾਣੀ, ਅੱਗ, ਹਵਾ ਧਰਤੀ ਅਤੇ ਅਸਮਾਨ।
English
Water, fire, wind, earth and ether
ਐਸੀ ਰਹਤ ਰਹਉ; ਹਰਿ ਪਾਸਾ ॥
aisee rehat rhau; har paasaa |
Punjabi
ਉਹੋ ਜੇਹੀ ਜੀਵਨ ਰਹੁ-ਰੀਤੀ ਧਾਰਨ ਕਰ ਜੇਹੋ ਜੇਹੀ ਉਨ੍ਹਾਂ ਦੀ ਹੈ ਅਤੇ ਤੂੰ ਰੱਬ ਦੇ ਨੇੜੇ ਹੋਵੇਗਾ।
English
adopt such a way of life and you shall be close to the Lord.
ਕਹੈ ਕਬੀਰ; ਨਿਰੰਜਨ ਧਿਆਵਉ ॥
kahai kabeer; niranjan dhiaavau |
Punjabi
ਤੂੰ ਪਵਿਤ੍ਰ ਪ੍ਰਭੂ ਦਾ ਸਿਮਰਨ ਕਰ, ਕਬੀਰ ਜੀ ਆਖਦੇ ਹਨ।
English
Says Kabeer, meditate on the Immaculate Lord.
ਤਿਤੁ ਘਰਿ ਜਾਉ; ਜਿ ਬਹੁਰਿ. ਨ ਆਵਉ ॥੪॥੧੮॥
tit ghar jaau; ji bahur. na aavau |4|18|
Punjabi
ਉਸ ਗ੍ਰਹਿ ਤੇ ਅੱਪੜ ਜਿਥੋਂ ਮੁੜ ਕੇ ਵਾਪਸ ਆਉਣਾ ਨਾਂ ਪਵੇ।
English
Go to that home, which you shall never have to leave. ||4||18||
ਗਉੜੀ ਕਬੀਰ ਜੀ ਤਿਪਦੇ₁₅ ॥
gaurree kabeer jee tipade₁₅ |
Punjabi
ਗਉੜੀ ਕਬੀਰ ਜੀ ਤਿਪਦੇ।
English
Gauree, Kabeer Jee, Thi-Padhay:
ਕੰਚਨ ਸਿਉ; ਪਾਈਐ ਨਹੀ ਤੋਲਿ ॥
kanchan siau; paaeeai nahee tol |
Punjabi
ਆਪਣੇ ਭਾਰ ਜਿੰਨਾ ਸੋਨਾ ਦਾਨ ਦੇਣ ਦੁਆਰਾ ਪ੍ਰਭੂ ਪਰਾਪਤ ਨਹੀਂ ਹੁੰਦਾ।
English
He cannot be obtained by offering your weight in gold.
ਮਨੁ ਦੇ; ਰਾਮੁ ਲੀਆ ਹੈ ਮੋਲਿ ॥੧॥
man de; raam leea hai mol |1|
Punjabi
ਆਪਣੀ ਆਤਮਾ ਦੇ ਕੇ ਮੈਂ ਮਾਲਕ ਨੂੰ ਖਰੀਦਿਆਂ ਹੈ।
English
But I have bought the Lord by giving my mind to Him. ||1||
ਅਬ ਮੋਹਿ; ਰਾਮੁ ਅਪੁਨਾ ਕਰਿ ਜਾਨਿਆ ॥
ab mohi; raam apunaa kar jaaniaa |
Punjabi
ਹੁਣ ਮੈਂ ਪ੍ਰਭੂ ਨੂੰ ਆਪਣਾ ਨਿੱਜ ਦਾ ਕਰਕੇ ਜਾਣਦਾ ਹਾਂ।
English
Now I recognize that He is my Lord.
ਸਹਜ ਸੁਭਾਇ; ਮੇਰਾ ਮਨੁ ਮਾਨਿਆ ॥੧॥ ਰਹਾਉ ॥
sehaj subhaae; meraa man maaniaa |1| rahaau |
Punjabi
ਮੇਰਾ ਮਨੂਆ ਕੁਦਰਤੀ ਤੌਰ ਤੇ ਉਸ ਨਾਲ ਪ੍ਰਸੰਨ ਹੈ। ਠਹਿਰਾਉ।
English
My mind is intuitively pleased with Him. ||1||Pause||
ਬ੍ਰਹਮੈ ਕਥਿ ਕਥਿ; ਅੰਤੁ ਨ ਪਾਇਆ ॥
brahamai kath kath; ant na paaeaa |
Punjabi
ਉਸ ਦੀ ਮੁੜ ਮੁੜ ਵਰਨਣ ਕਰਨ ਦੁਆਰਾ ਬਰ੍ਹਮੇ ਨੂੰ ਵਾਹਿਗੁਰੂ ਦਾ ਓੜਕ ਪਤਾ ਨਹੀਂ ਲੱਗਾ।
English
Brahma spoke of Him continually, but could not find His limit.
ਰਾਮ ਭਗਤਿ; ਬੈਠੇ ਘਰਿ ਆਇਆ ॥੨॥
raam bhagat; baitthe ghar aaeaa |2|
Punjabi
ਪ੍ਰੰਤੂ ਪ੍ਰੇਮ-ਮਈ ਸੇਵਾ ਦੀ ਬਰਕਤ ਨਾਲ ਸੁਆਮੀ ਆ ਕੇ ਮੇਰੇ ਗ੍ਰਹਿ ਵਿੱਚ ਬੈਠ ਗਿਆ ਹੈ।
English
Because of my devotion to the Lord, He has come to sit within the home of my inner being. ||2||
ਕਹੁ ਕਬੀਰ; ਚੰਚਲ ਮਤਿ ਤਿਆਗੀ ॥
kahu kabeer; chanchal mat tiaagee |
Punjabi
ਕਬੀਰ ਜੀ ਆਖਦੇ ਹਨ, ਮੈਂ ਆਪਣਾ ਚੁਲਬੁਲਾ ਸੁਭਾਅ ਛੱਡ ਦਿੱਤਾ ਹੈ।
English
Says Kabeer, I have renounced my restless intellect.
ਕੇਵਲ ਰਾਮ ਭਗਤਿ; ਨਿਜ ਭਾਗੀ ॥੩॥੧॥੧੯॥
keval raam bhagat; nij bhaagee |3|1|19|
Punjabi
ਸਿਰਫ ਸੁਆਮੀ ਦੀ ਸੇਵਾ ਹੀ ਮੇਰੇ ਆਪਣੇ ਨਸੀਬਾਂ ਵਿੱਚ ਆਈ ਹੈ।
English
It is my destiny to worship the Lord alone. ||3||1||19||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਜਿਹ ਮਰਨੈ; ਸਭੁ ਜਗਤੁ ਤਰਾਸਿਆ ॥
jih maranai; sabh jagat taraasiaa |
Punjabi
ਜਿਸ ਮੌਤ ਤੋਂ ਸਾਰਾ ਜਹਾਨ ਭੈ-ਭੀਤ ਹੋਇਆ ਹੋਇਆ ਹੈ,
English
That death which terrifies the entire world
ਸੋ ਮਰਨਾ; ਗੁਰ ਸਬਦਿ ਪ੍ਰਗਾਸਿਆ ॥੧॥
so maranaa; gur sabad pragaasiaa |1|
Punjabi
ਉਸ ਮੌਤ ਦੀ ਅਸਲੀਅਤ ਗੁਰਾਂ ਦੇ ਉਪਦੇਸ਼ ਦੁਆਰਾ ਮੈਨੂੰ ਜ਼ਾਹਰ ਹੋ ਗਈ ਹੈ।
English
- the nature of that death has been revealed to me, through the Word of the Guru's Shabad. ||1||
ਅਬ ਕੈਸੇ ਮਰਉ; ਮਰਨਿ ਮਨੁ ਮਾਨਿਆ ॥
ab kaise mrau; maran man maaniaa |
Punjabi
ਹੁਣ ਮੈਂ ਕਿਸ ਤਰ੍ਹਾਂ ਮਰਾਂਗਾ? ਮੇਰੇ ਮਨੂਏ ਨੇ ਮੌਤ ਨੂੰ ਕਬੂਲ ਕਰ ਲਿਆ ਹੈ।
English
Now, how shall I die? My mind has already accepted death.
ਮਰਿ ਮਰਿ ਜਾਤੇ; ਜਿਨ. ਰਾਮੁ ਨ ਜਾਨਿਆ ॥੧॥ ਰਹਾਉ ॥
mar mar jaate; jin. raam na jaaniaa |1| rahaau |
Punjabi
ਕੇਵਲ ਓਹੀ ਜੋ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ ਬਾਰੰਬਾਰ ਮਰਦੇ ਜਾਂਦੇ ਹਨ। ਠਹਿਰਾਉ।
English
Those who do not know the Lord, die over and over again, and then depart. ||1||Pause||
ਮਰਨੋ ਮਰਨੁ; ਕਹੈ ਸਭੁ ਕੋਈ ॥
marano maran; kahai sabh koee |
Punjabi
ਹਰ ਕੋਈ ਆਖਦਾ ਹੈ, "ਮੈਂ ਮਰ ਜਾਣਾ ਹੈ, ਮੈਂ ਮਰ ਜਾਣਾ ਹੈ।"
English
Everyone says, I will die, I will die.
ਸਹਜੇ ਮਰੈ; ਅਮਰੁ ਹੋਇ ਸੋਈ ॥੨॥
sahaje marai; amar hoe soee |2|
Punjabi
ਕੇਵਲ ਓਹੀ ਅਬਿਨਾਸੀ ਹੁੰਦਾ ਹੈ, ਜੋ ਬ੍ਰਹਿਮ ਗਿਆਤ ਅੰਦਰ ਮਰਦਾ ਹੈ।
English
But he alone becomes immortal, who dies with intuitive understanding. ||2||
ਕਹੁ ਕਬੀਰ; ਮਨਿ ਭਇਆ ਅਨੰਦਾ ॥
kahu kabeer; man bheaa anandaa |
Punjabi
ਕਬੀਰ ਜੀ ਆਖਦੇ ਹਨ, "ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਆਈ ਹੈ,
English
Says Kabeer, my mind is filled with bliss;
ਗਇਆ ਭਰਮੁ; ਰਹਿਆ ਪਰਮਾਨੰਦਾ ॥੩॥੨੦॥
geaa bharam; rahiaa paramaanandaa |3|20|
Punjabi
ਮੇਰਾ ਵਹਿਮ ਦੂਰ ਹੋ ਗਿਆ ਹੈ ਅਤੇ ਪਰਮ ਪਰਸੰਨਤਾ ਇਸ ਵਿੱਚ ਵਸਦੀ ਹੈ।।
English
my doubts have been eliminated, and I am in ecstasy. ||3||20||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਕਤ ਨਹੀ ਠਉਰ; ਮੂਲੁ ਕਤ ਲਾਵਉ ॥
kat nahee tthaur; mool kat laavau |
Punjabi
ਕੋਈ ਖਾਸ ਥਾਂ ਨਹੀਂ ਜਿਥੇ ਕਿ ਆਤਮਾ ਨੂੰ ਪੀੜ ਹੁੰਦੀ ਹੈ। ਮੈਂ ਦਵਾਈ ਕਿੱਥੇ ਲਾਵਾਂ?
English
There is no special place where the soul aches; where should I apply the ointment?
ਖੋਜਤ ਤਨ ਮਹਿ; ਠਉਰ. ਨ ਪਾਵਉ ॥੧॥
khojat tan meh; tthaur. na paavau |1|
Punjabi
ਮੈਂ ਆਪਣੀ ਦੇਹਿ ਦੀ ਢੂੰਡ ਭਾਲ ਕਰ ਲਈ ਹੈ, ਪਰ ਮੈਨੂੰ ਕੋਈ ਐਸੀ ਥਾਂ ਨਹੀਂ ਮਿਲੀ।
English
I have searched the body, but I have not found such a place. ||1||
ਲਾਗੀ ਹੋਇ; ਸੁ ਜਾਨੈ ਪੀਰ ॥
laagee hoe; su jaanai peer |
Punjabi
ਜਿਸ ਨੂੰ ਇਹ ਪੀੜ ਲੱਗੀ ਹੈ, ਓਹੀ ਇਸ ਨੂੰ ਜਾਣਦਾ ਹੈ,
English
He alone knows it, who feels the pain of such love;
ਰਾਮ ਭਗਤਿ; ਅਨੀਆਲੇ ਤੀਰ ॥੧॥ ਰਹਾਉ ॥
raam bhagat; aneeaale teer |1| rahaau |
Punjabi
ਤਿੱਖੇ ਹਨ ਬਾਣ, ਸੁਆਮੀ ਦੀ ਪ੍ਰੇਮ-ਮਈ ਸੇਵਾ ਦੇ। ਠਹਿਰਾਉ।
English
the arrows of the Lord's devotional worship are so sharp! ||1||Pause||
ਏਕ ਭਾਇ; ਦੇਖਉ ਸਭ ਨਾਰੀ ॥
ek bhaae; dekhau sabh naaree |
Punjabi
ਮੈਂ ਸਾਰੀਆਂ ਜਨਾਨੀਆਂ (ਮਨੁੱਖਾਂ) ਨੂੰ ਇਕੋ ਜਿਹੀ ਨਜ਼ਰ ਨਾਲ ਵੇਖਦਾ ਹਾਂ।
English
I look upon all His soul-brides with an impartial eye;
ਕਿਆ ਜਾਨਉ; ਸਹ ਕਉਨ ਪਿਆਰੀ ॥੨॥
kiaa jaanau; seh kaun piaaree |2|
Punjabi
ਮੈਂ ਕੀ ਜਾਣਦਾ ਹਾਂ ਕਿ ਕੰਤ (ਪਰਮਾਤਮਾ) ਦੀ ਕਿਹੜੀ ਲਾਡਲੀ ਹੈ?
English
how can I know which ones are dear to the Husband Lord? ||2||
ਕਹੁ ਕਬੀਰ; ਜਾ ਕੈ ਮਸਤਕਿ ਭਾਗੁ ॥
kahu kabeer; jaa kai masatak bhaag |
Punjabi
ਕਬੀਰ ਜੀ ਆਖਦੇ ਹਨ, ਸਾਰੀਆਂ ਨੂੰ ਛੱਡ ਕੇ ਪਤੀ (ਪ੍ਰਭੂ) ਉਸ ਨੂੰ ਮਿਲਦਾ ਹੈ,
English
Says Kabeer, one who has such destiny inscribed upon her forehead
ਸਭ ਪਰਹਰਿ; ਤਾ ਕਉ ਮਿਲੈ ਸੁਹਾਗੁ ॥੩॥੨੧॥
sabh parahar; taa kau milai suhaag |3|21|
Punjabi
ਜਿਸ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ।
English
- her Husband Lord turns all others away, and meets with her. ||3||21||