Ang 328
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਜਾ ਕੈ; ਹਰਿ ਸਾ ਠਾਕੁਰੁ. ਭਾਈ ॥
jaa kai; har saa tthaakur. bhaaee |
Punjabi
ਜਿਸ ਦਾ ਮਾਲਕ, ਵਾਹਿਗੁਰੂ ਵਰਗਾ ਹੈ, ਹੇ ਵੀਰ!
English
One who has the Lord as his Master, O Siblings of Destiny
ਮੁਕਤਿ ਅਨੰਤ; ਪੁਕਾਰਣਿ ਜਾਈ ॥੧॥
mukat anant; pukaaran jaaee |1|
Punjabi
ਬਿਅੰਤ ਮੁਕਤੀਆਂ ਉਸ ਦੇ ਦਰ ਤੇ ਹਾਕਾਂ ਮਾਰਦੀਆਂ ਹਨ।
English
- countless liberations knock at his door. ||1||
ਅਬ ਕਹੁ ਰਾਮ; ਭਰੋਸਾ ਤੋਰਾ ॥
ab kahu raam; bharosaa toraa |
Punjabi
ਦੱਸੋ! ਹੁਣ ਜਦ ਮੇਰਾ ਯਕੀਨ ਤੇਰੇ ਉਤੇ ਹੀ ਹੈ, ਹੇ ਸਾਹਿਬ!
English
If I say now that my trust is in You alone, Lord,
ਤਬ ਕਾਹੂ ਕਾ; ਕਵਨੁ ਨਿਹੋਰਾ ॥੧॥ ਰਹਾਉ ॥
tab kaahoo kaa; kavan nihoraa |1| rahaau |
Punjabi
ਤਦ, ਮੈਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ? ਠਹਿਰਾਉ।
English
then what obligation do I have to anyone else? ||1||Pause||
ਤੀਨਿ ਲੋਕ; ਜਾ ਕੈ ਹਹਿ ਭਾਰ ॥
teen lok; jaa kai heh bhaar |
Punjabi
ਸੁਆਮੀ ਜੋ ਤਿੰਨਾਂ ਜਹਾਨ ਦਾ ਬੋਝ ਬਰਦਾਸ਼ਤ ਕਰ ਰਿਹਾ ਹੈ,
English
He bears the burden of the three worlds;
ਸੋ. ਕਾਹੇ ਨ ਕਰੈ; ਪ੍ਰਤਿਪਾਰ ॥੨॥
so. kaahe na karai; pratipaar |2|
Punjabi
ਮੇਰੀ ਕਿਉਂ ਪ੍ਰਤਿਪਾਲਣਾ ਨਾਂ ਕਰੇਗਾ?
English
why should He not cherish you also? ||2||
ਕਹੁ ਕਬੀਰ; ਇਕ ਬੁਧਿ ਬੀਚਾਰੀ ॥
kahu kabeer; ik budh beechaaree |
Punjabi
ਕਬੀਰ ਜੀ ਆਖਦੇ ਹਨ, ਸੋਚ ਵਿਚਾਰ ਦੁਆਰਾ ਮੈਂ ਇਕ ਗਿਆਤ ਪ੍ਰਾਪਤ ਕੀਤੀ ਹੈ,
English
Says Kabeer, through contemplation, I have obtained this one understanding.
ਕਿਆ ਬਸੁ; ਜਉ. ਬਿਖੁ ਦੇ ਮਹਤਾਰੀ ॥੩॥੨੨॥
kiaa bas; jau. bikh de mahataaree |3|22|
Punjabi
ਜੇਕਰ ਮਾਂ ਆਪਣੇ ਬੱਚੇ ਨੂੰ ਹੀ ਜ਼ਹਿਰ ਦੇਵੇ ਤਾਂ ਅਸੀਂ ਕੀ ਕਰ ਸਕਦੇ ਹਾਂ?
English
If the mother poisons her own child, what can anyone do? ||3||22||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਬਿਨੁ ਸਤ; ਸਤੀ ਹੋਇ ਕੈਸੇ ਨਾਰਿ ॥
bin sat; satee hoe kaise naar |
Punjabi
ਪਵਿਤ੍ਰਤਾ ਦੇ ਬਾਝੋਂ, ਪਤਨੀ ਪਤਿਬ੍ਰਤਾ ਕਿਸ ਤਰ੍ਹਾ ਹੋ ਸਕਦੀ ਹੈ?
English
Without Truth, how can the woman be a true satee - a widow who burns herself on her husband's funeral pyre?
ਪੰਡਿਤ ਦੇਖਹੁ; ਰਿਦੈ ਬੀਚਾਰਿ ॥੧॥
panddit dekhahu; ridai beechaar |1|
Punjabi
ਹੇ ਪੰਡਤ ਵੇਖ ਅਤੇ ਇਸ ਨੂੰ ਆਪਣੇ ਚਿੱਤ ਅੰਦਰ ਸੋਚ ਸਮਝ।
English
O Pandit, O religious scholar, see this and contemplate it within your heart. ||1||
ਪ੍ਰੀਤਿ ਬਿਨਾ; ਕੈਸੇ ਬਧੈ ਸਨੇਹੁ ॥
preet binaa; kaise badhai sanehu |
Punjabi
ਜੇ ਪਤਨੀ ਦਾ ਪਤੀ ਨਾਲ ਪਿਆਰ ਨਹੀਂ ਤਾਂ ਪਤੀ ਦਾ ਉਸ ਲਈ ਪਿਆਰ ਕਿਸ ਤਰ੍ਹਾਂ ਵਧ ਸਕਦਾ ਹੈ?
English
Without love, how can one's affection increase?
ਜਬ ਲਗੁ ਰਸੁ; ਤਬ ਲਗੁ ਨਹੀ ਨੇਹੁ ॥੧॥ ਰਹਾਉ ॥
jab lag ras; tab lag nahee nehu |1| rahaau |
Punjabi
ਜਦ ਤਾਂਈ ਸੰਸਾਰੀ ਲਗਨ ਹੈ, ਤਦ ਤਾਂਈ ਈਸ਼ਵਰੀ ਪ੍ਰੀਤ ਨਹੀਂ ਹੋ ਸਕਦੀ। ਠਹਿਰਾਉ।
English
As long as there is attachment to pleasure, there can be no spiritual love. ||1||Pause||
ਸਾਹਨਿ ਸਤੁ ਕਰੈ; ਜੀਅ ਅਪਨੈ ॥
saahan sat karai; jeea apanai |
Punjabi
ਜੋ ਆਪਣੇ ਚਿੱਤ ਵਿੱਚ ਮਾਇਆ ਨੂੰ ਸੱਚੀ ਸਮਝਦਾ ਹੈ,
English
One who, in his own soul, believes the Queen Maya to be true,
ਸੋ ਰਮਯੇ ਕਉ; ਮਿਲੈ ਨ. ਸੁਪਨੈ ॥੨॥
so ramaye kau; milai na. supanai |2|
Punjabi
ਉਹ ਵਿਆਪਕ ਸੁਆਮੀ ਨੂੰ ਆਪਣੇ ਸੁਪਨੇ ਵਿੱਚ ਭੀ ਨਹੀਂ ਮਿਲਦਾ।
English
does not meet the Lord, even in dreams. ||2||
ਤਨੁ ਮਨੁ ਧਨੁ; ਗ੍ਰਿਹੁ ਸਉਪਿ ਸਰੀਰੁ ॥
tan man dhan; grihu saup sareer |
Punjabi
ਜੋ ਆਪਣੀ ਦੇਹਿ, ਆਤਮਾ, ਦੌਲਤ ਘਰ ਅਤੇ ਆਪਣਾ ਆਪ ਆਪਣੇ ਮਾਲਕ ਦੇ ਸਮਰਪਣ ਕਰਦੀ ਹੈ,
English
One who surrenders her body, mind, wealth, home and self
ਸੋਈ ਸੁਹਾਗਨਿ; ਕਹੈ ਕਬੀਰੁ ॥੩॥੨੩॥
soee suhaagan; kahai kabeer |3|23|
Punjabi
ਕਬੀਰ ਉਸ ਨੂੰ ਸੱਚੀ ਵਹੁਟੀ ਆਖਦਾ ਹੈ।
English
- she is the true soul-bride, says Kabeer. ||3||23||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਬਿਖਿਆ ਬਿਆਪਿਆ; ਸਗਲ ਸੰਸਾਰੁ ॥
bikhiaa biaapiaa; sagal sansaar |
Punjabi
ਸਾਰਾ ਜਗ ਪ੍ਰਾਣਨਾਸਕ ਪਾਪਾਂ ਅੰਦਰ ਗਲਤਾਨ ਹੈ।
English
The whole world is engrossed in corruption.
ਬਿਖਿਆ; ਲੈ ਡੂਬੀ ਪਰਵਾਰੁ ॥੧॥
bikhiaa; lai ddoobee paravaar |1|
Punjabi
ਪਾਪਾ ਨੇ ਟੱਬਰਾਂ ਦੇ ਟੱਬਰ ਡੋਬ ਛੱਡੇ ਹਨ।
English
This corruption has drowned entire families. ||1||
ਰੇ ਨਰ; ਨਾਵ ਚਉੜਿ ਕਤ ਬੋੜੀ ॥
re nar; naav chaurr kat borree |
Punjabi
ਹੇ ਬੰਦੇ! ਤੂੰ ਆਪਣੀ ਬੇੜੀ ਕਿੱਥੇ ਤਬਾਹ ਅਤੇ ਗਰਕ ਕਰ ਛੱਡੀ ਹੈ?
English
O man, why have you wrecked your boat and sunk it?
ਹਰਿ ਸਿਉ ਤੋੜਿ; ਬਿਖਿਆ ਸੰਗਿ ਜੋੜੀ ॥੧॥ ਰਹਾਉ ॥
har siau torr; bikhiaa sang jorree |1| rahaau |
Punjabi
ਰੱਬ ਨਾਲੋਂ ਤੋੜ ਵਿਛੋੜੀ ਕਰਕੇ ਤੂੰ ਗੁਨਾਹਾਂ ਨਾਲ ਗੰਢ ਜੋੜ ਕਰ ਲਿਆ ਹੈ। ਠਹਿਰਾਉ।
English
You have broken with the Lord, and joined hands with corruption. ||1||Pause||
ਸੁਰਿ ਨਰ ਦਾਧੇ; ਲਾਗੀ ਆਗਿ ॥
sur nar daadhe; laagee aag |
Punjabi
ਅੱਗ ਲੱਗੀ ਹੋਈ ਹੈ ਅਤੇ ਦੇਵਤੇ ਤੇ ਇਨਸਾਨ ਉਸ ਅੰਦਰ ਸੜ ਰਹੇ ਹਨ।
English
Angels and human beings alike are burning in the raging fire.
ਨਿਕਟਿ ਨੀਰੁ; ਪਸੁ. ਪੀਵਸਿ ਨ ਝਾਗਿ ॥੨॥
nikatt neer; pas. peevas na jhaag |2|
Punjabi
ਸਾਈਂ ਦੇ ਨਾਮ ਦਾ ਪਾਣੀ ਨੇੜੇ ਹੀ ਹੈ। ਮੰਦ ਵੇਗਾਂ ਦੀ ਝੱਗ ਨੂੰ ਪਰੇ ਹਟਾ ਕੇ, ਡੰਗਰ ਇਸ ਨੂੰ ਪਾਨ ਨਹੀਂ ਕਰਦਾ।
English
The water is near at hand, but the beast does not drink it in. ||2||
ਚੇਤਤ ਚੇਤਤ; ਨਿਕਸਿਓ ਨੀਰੁ ॥
chetat chetat; nikasio neer |
Punjabi
ਲਗਾਤਾਰ ਸਿਮਰਨ ਕਰਨ ਰਾਹੀਂ ਸੁਆਮੀ ਦੇ ਨਾਮ ਦਾ ਪਾਣੀ ਨਿਕਲ ਆਉਂਦਾ ਹੈ।
English
By constant contemplation and awareness, the water is brought forth.
ਸੋ ਜਲੁ ਨਿਰਮਲੁ; ਕਥਤ ਕਬੀਰੁ ॥੩॥੨੪॥
so jal niramal; kathat kabeer |3|24|
Punjabi
ਪਵਿੱਤ੍ਰ ਹੈ ਉਹ ਪਾਣੀ, ਕਬੀਰ ਜੀ ਫੁਰਮਾਉਂਦੇ ਹਨ।
English
That water is immaculate and pure, says Kabeer. ||3||24||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਜਿਹ ਕੁਲਿ ਪੂਤੁ; ਨ ਗਿਆਨ ਬੀਚਾਰੀ ॥
jih kul poot; na giaan beechaaree |
Punjabi
ਉਸ ਖਾਨਦਾਨ ਦੇ ਪੁਤ੍ਰ ਨੂੰ ਬ੍ਰਹਿਮ-ਬੋਧ ਨਹੀਂ ਅਤੇ ਜੋ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,
English
That family, whose son has no spiritual wisdom or contemplation
ਬਿਧਵਾ. ਕਸ ਨ ਭਈ; ਮਹਤਾਰੀ ॥੧॥
bidhavaa. kas na bhee; mahataaree |1|
Punjabi
ਉਸ ਦੀ ਮਾਤਾ ਰੰਡੀ ਕਿਉਂ ਨਾਂ ਹੋ ਗਈ।
English
- why didn't his mother just become a widow? ||1||
ਜਿਹ ਨਰ; ਰਾਮ ਭਗਤਿ. ਨਹਿ ਸਾਧੀ ॥
jih nar; raam bhagat. neh saadhee |
Punjabi
ਐਸੇ ਗੁਨਾਹਗਾਰ ਬੰਦੇ ਨੇ ਜਿਸ ਨੇ ਸਾਹਿਬ ਦੀ ਸੇਵਾ ਨਹੀਂ ਕਮਾਈ,
English
That man who has not practiced devotional worship of the Lord
ਜਨਮਤ; ਕਸ. ਨ ਮੁਓ, ਅਪਰਾਧੀ ॥੧॥ ਰਹਾਉ ॥
janamat; kas. na muo, aparaadhee |1| rahaau |
Punjabi
ਉਹ ਗੁਨਾਗਾਰ ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ? ਠਹਿਰਾਉ।
English
- why didn't such a sinful man die at birth? ||1||Pause||
ਮੁਚੁ ਮੁਚੁ ਗਰਭ ਗਏ; ਕੀਨ ਬਚਿਆ ॥
much much garabh ge; keen bachiaa |
Punjabi
ਹਮਲ ਬਹੁਤੀ ਵਾਰੀ ਗਿਰ ਜਾਂਦੇ ਹਨ, ਉਹ ਕਿਉਂ ਬਚ ਗਿਆ ਹੈ?
English
So many pregnancies end in miscarriage - why was this one spared?
ਬੁਡਭੁਜ ਰੂਪ; ਜੀਵੇ ਜਗ ਮਝਿਆ ॥੨॥
buddabhuj roop; jeeve jag majhiaa |2|
Punjabi
ਡਰਾਉਣੀ ਸ਼ਕਲ ਵਾਲਾ ਪੁਰਸ਼ ਜਗਤ ਵਿੱਚ ਨੀਚ ਜੀਵਨ ਬਤੀਤ ਕਰ ਰਿਹਾ ਹੈ।
English
He lives his life in this world like a deformed amputee. ||2||
ਕਹੁ ਕਬੀਰ; ਜੈਸੇ ਸੁੰਦਰ ਸਰੂਪ ॥
kahu kabeer; jaise sundar saroop |
Punjabi
ਕਬੀਰ ਜੀ ਆਖਦੇ ਹਨ, ਜਿਨੇ ਸੁਹਣੇ ਨਕਸ਼ਾਂ ਵਾਲੇ ਪੁਰਸ਼ ਹਨ,
English
Says Kabeer, without the Naam, the Name of the Lord,
ਨਾਮ ਬਿਨਾ; ਜੈਸੇ ਕੁਬਜ ਕੁਰੂਪ ॥੩॥੨੫॥
naam binaa; jaise kubaj kuroop |3|25|
Punjabi
ਉਨੇ ਹੀ ਉਹ ਕੋਝੇ ਤੇ ਕੁੱਬੇ ਹਨ, ਵਾਹਿਗੁਰੂ ਦੇ ਨਾਮ ਦੇ ਬਗੈਰ।
English
Beautiful and handsome people are just ugly hunch-backs. ||3||25||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਜੋ ਜਨ ਲੇਹਿ; ਖਸਮ ਕਾ ਨਾਉ ॥
jo jan lehi; khasam kaa naau |
Punjabi
ਮੈਂ ਹਮੇਸ਼ਾਂ ਉਨ੍ਹਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ,
English
I am forever a sacrifice to those humble beings
ਤਿਨ ਕੈ; ਸਦ ਬਲਿਹਾਰੈ ਜਾਉ ॥੧॥
tin kai; sad balihaarai jaau |1|
Punjabi
ਜੋ ਆਪਣੇ ਮਾਲਕ ਦਾ ਨਾਮ ਲੈਂਦੇ ਹਨ।
English
Who take the Name of their Lord and Master. ||1||
ਸੋ ਨਿਰਮਲੁ; ਨਿਰਮਲ ਹਰਿ ਗੁਨ ਗਾਵੈ ॥
so niramal; niramal har gun gaavai |
Punjabi
ਉਹ ਪਵਿੱਤ੍ਰ ਹੇ ਜੋ ਵਾਹਿਗੁਰੂ ਦਾ ਪਵਿੱਤ੍ਰ ਜੱਸ ਗਾਇਨ ਕਰਦਾ ਹੈ,
English
Those who sing the Glorious Praises of the Pure Lord are pure.
ਸੋ ਭਾਈ; ਮੇਰੈ ਮਨਿ ਭਾਵੈ ॥੧॥ ਰਹਾਉ ॥
so bhaaee; merai man bhaavai |1| rahaau |
Punjabi
ਉਹ ਮੇਰਾ ਵੀਰ ਹੈ ਅਤੇ ਮੇਰੇ ਦਿਲ ਨੂੰ ਪਿਆਰਾ ਲਗਦਾ ਹੈ। ਠਹਿਰਾਉ।
English
They are my Siblings of Destiny, so dear to my heart. ||1||Pause||
ਜਿਹ ਘਟ; ਰਾਮੁ ਰਹਿਆ ਭਰਪੂਰਿ ॥
jih ghatt; raam rahiaa bharapoor |
Punjabi
ਜਿਨ੍ਹਾਂ ਦੇ ਦਿਲ ਵਿਆਪਕ ਵਾਹਿਗੁਰੂ ਨਾਲ ਪਰੀਪੂਰਨ ਹਨ,
English
I am the dust of the lotus feet of those
ਤਿਨ ਕੀ ਪਗ ਪੰਕਜ; ਹਮ ਧੂਰਿ ॥੨॥
tin kee pag pankaj; ham dhoor |2|
Punjabi
ਮੈਂ ਉਨ੍ਹਾਂ ਦੇ ਕੰਵਲ ਰੂਪੀ ਚਰਨਾ ਦੀ ਧੂੜ ਹਾਂ।
English
Whose hearts are filled with the All-pervading Lord. ||2||
ਜਾਤਿ ਜੁਲਾਹਾ; ਮਤਿ ਕਾ ਧੀਰੁ ॥
jaat julaahaa; mat kaa dheer |
Punjabi
ਮੈਂ ਜਾਤੀ ਤੋਂ ਕਪੜੇ ਉਣਨ ਵਾਲਾ ਹਾਂ ਅਤੇ ਸੁਭਾਵ ਤੋਂ ਧੀਰਜਵਾਨ ਹਾਂ।
English
I am a weaver by birth, and patient of mind.
ਸਹਜਿ ਸਹਜਿ; ਗੁਣ ਰਮੈ ਕਬੀਰੁ ॥੩॥੨੬॥
sehaj sehaj; gun ramai kabeer |3|26|
Punjabi
ਕਬੀਰ ਧੀਰੇ ਧੀਰੇ ਸਾਹਿਬ ਦੀਆਂ ਵਡਿਆਈਆਂ ਉਚਾਰਨ ਕਰਦਾ ਹੈ।
English
Slowly, steadily, Kabeer chants the Glories of God. ||3||26||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਗਗਨਿ ਰਸਾਲ; ਚੁਐ ਮੇਰੀ ਭਾਠੀ ॥
gagan rasaal; chuai meree bhaatthee |
Punjabi
ਦਸਮ ਦੁਆਰ ਪਰਮ ਅਨੰਦ ਦਾ ਘਰ-ਮੇਰੀ ਭੱਠੀ ਹੈ, ਜਿਸ ਵਿਚੋਂ ਸ਼ਰਾਬ ਟਪਕ ਰਹੀ ਹੈ।
English
From the Sky of the Tenth Gate, the nectar trickles down, distilled from my furnace.
ਸੰਚਿ ਮਹਾ ਰਸੁ; ਤਨੁ ਭਇਆ ਕਾਠੀ ॥੧॥
sanch mahaa ras; tan bheaa kaatthee |1|
Punjabi
ਆਪਣੇ ਸਰੀਰ ਨੂੰ ਬਾਲਣ ਬਣਾ ਕੇ ਮੈਂ ਸੁਆਮੀ ਦੇ ਨਾਮ ਦੀ ਪਰਮ ਸ਼ਰਾਬ ਨੂੰ ਇਕੱਤ੍ਰ ਕੀਤਾ ਹੈ।
English
I have gathered in this most sublime essence, making my body into firewood. ||1||
ਉਆ ਕਉ ਕਹੀਐ; ਸਹਜ ਮਤਵਾਰਾ ॥
auaa kau kaheeai; sehaj matavaaraa |
Punjabi
ਕੇਵਲ ਓਹੀ ਅਸਲੀ ਸ਼ਰਾਬੀ ਆਖਿਆ ਜਾਂਦਾ ਹੈ,
English
He alone is called intoxicated with intuitive peace and poise,
ਪੀਵਤ ਰਾਮ ਰਸੁ; ਗਿਆਨ ਬੀਚਾਰਾ ॥੧॥ ਰਹਾਉ ॥
peevat raam ras; giaan beechaaraa |1| rahaau |
Punjabi
ਜੋ ਸੁਆਮੀ ਦੇ ਨਾਮ ਦੀ ਸ਼ਰਾਬ ਪੀਦਾ ਹੈ ਅਤੇ ਬ੍ਰਹਿਮ-ਗਿਆਤ ਦਾ ਧਿਆਨ ਧਾਰਦਾ ਹੈ। ਠਹਿਰਾਉ।
English
who drinks in the juice of the Lord's essence, contemplating spiritual wisdom. ||1||Pause||
ਸਹਜ ਕਲਾਲਨਿ; ਜਉ ਮਿਲਿ ਆਈ ॥
sehaj kalaalan; jau mil aaee |
Punjabi
ਹੁਣ ਜਦ ਗਿਆਨ ਦੀ ਕਲਾਲੀ ਨੇ ਸਾਈਂ ਦੇ ਨਾਮ ਦੀ ਸ਼ਰਾਬ ਮੈਨੂੰ ਆ ਕੇ ਦਿੱਤੀ ਹੈ,
English
Intuitive poise is the bar-maid who comes to serve it.
ਆਨੰਦਿ ਮਾਤੇ; ਅਨਦਿਨੁ ਜਾਈ ॥੨॥
aanand maate; anadin jaaee |2|
Punjabi
ਮੇਰੇ ਰੈਣ ਤੇ ਦਿਨ ਖੁਸ਼ੀ ਅੰਦਰ ਮਸਤ ਬੀਤ ਰਹੇ ਹਨ।
English
I pass my nights and days in ecstasy. ||2||
ਚੀਨਤ ਚੀਤੁ; ਨਿਰੰਜਨ ਲਾਇਆ ॥
cheenat cheet; niranjan laaeaa |
Punjabi
ਜਦ ਸਿਮਰਨ ਦੁਆਰਾ ਮੈਂ ਆਪਣਾ ਮਨ ਪਵਿੱਤ੍ਰ ਪੁਰਖ ਨਾਲ ਜੋੜ ਲਿਆ,
English
Through conscious meditation, I linked my consciousness with the Immaculate Lord.
ਕਹੁ ਕਬੀਰ; ਤੌ ਅਨਭਉ ਪਾਇਆ ॥੩॥੨੭॥
kahu kabeer; tau anbhau paaeaa |3|27|
Punjabi
ਕਬੀਰ ਆਖਦਾ ਹੈ, ਤਦ ਮੈਂ ਨਿਡੱਰ ਪ੍ਰਭੂ ਨੂੰ ਪਰਾਪਤ ਹੋ ਗਿਆ ਹੈ।
English
Says Kabeer, then I obtained the Fearless Lord. ||3||27||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕਬੀਰ ਜੀ।
English
Gauree, Kabeer Jee:
ਮਨ ਕਾ ਸੁਭਾਉ; ਮਨਹਿ ਬਿਆਪੀ ॥
man kaa subhaau; maneh biaapee |
Punjabi
ਮਨੂਏ ਦੀ ਖ਼ਸਲਤ ਹੈ, ਮਨੂਏ ਦੇ ਪਿਛੇ ਪੈਣਾ ਅਤੇ ਇਸ ਦਾ ਸੁਧਾਰ ਕਰਨਾ।
English
The natural tendency of the mind is to chase the mind.