Ang 330
ਜਬ ਨ ਹੋਇ; ਰਾਮ ਨਾਮ ਅਧਾਰਾ ॥੧॥ ਰਹਾਉ ॥
jab na hoe; raam naam adhaaraa |1| rahaau |
Punjabi
ਜਦ ਕਿ ਸੁਆਮੀ ਦੇ ਨਾਮ ਦਾ ਆਸਰਾ ਮੇਰੇ ਪੱਲੇ ਨਹੀਂ। ਠਹਿਰਾਉ।
English
I have not taken the Lord's Name as my Support. ||1||Pause||
ਕਹੁ ਕਬੀਰ; ਖੋਜਉ ਅਸਮਾਨ ॥
kahu kabeer; khojau asamaan |
Punjabi
ਕਬੀਰ ਜੀ ਆਖਦੇ ਹਨ ਮੈਂ ਆਕਾਸ਼ (ਆਲਮ) ਢੂੰਡਿਆ ਹੈ,
English
Says Kabeer, I have searched the skies,
ਰਾਮ ਸਮਾਨ; ਨ ਦੇਖਉ ਆਨ ॥੨॥੩੪॥
raam samaan; na dekhau aan |2|34|
Punjabi
ਅਤੇ ਵਿਆਪਕ ਵਾਹਿਗੁਰੂ ਦੇ ਤੁੱਲ ਮੈਂ ਹੋਰ ਕੋਈ ਨਹੀਂ ਵੇਖਿਆ।
English
and have not seen another, equal to the Lord. ||2||34||
ਗਉੜੀ ਕਬੀਰ ਜੀ ॥
gaurree kabeer jee |
Punjabi
ਗਉੜੀ ਕੀਬਰ ਜੀ।
English
Gauree, Kabeer Jee:
ਜਿਹ ਸਿਰਿ; ਰਚਿ ਰਚਿ ਬਾਧਤ ਪਾਗ ॥
jih sir; rach rach baadhat paag |
Punjabi
ਕਾਂ ਉਸ ਸਿਰ ਦੇ ਉਤੇ ਆਪਣੀ ਚੁੰਝ ਸੰਵਾਰਦਾ ਹੈ,
English
That head which was once embellished with the finest turban
ਸੋ ਸਿਰੁ; ਚੁੰਚ ਸਵਾਰਹਿ ਕਾਗ ॥੧॥
so sir; chunch savaareh kaag |1|
Punjabi
ਜਿਸ ਸਿਰ ਉਤੇ ਕਿਸੇ ਵੇਲੇ ਬਣਾ ਸੰਵਾਰ ਕੇ ਸਾਫਾ ਬੰਨ੍ਹਿਆ ਜਾਂਦਾ ਸੀ।
English
- upon that head, the crow now cleans his beak. ||1||
ਇਸੁ ਤਨ ਧਨ ਕੋ; ਕਿਆ ਗਰਬਈਆ ॥
eis tan dhan ko; kiaa garabeea |
Punjabi
ਇਸ ਸਰੀਰ ਅਤੇ ਦੌਲਤ ਤੇ ਕੀ ਹੰਕਾਰ ਕੀਤਾ ਜਾ ਸਕਦਾ ਹੈ?
English
What pride should we take in this body and wealth?
ਰਾਮ ਨਾਮੁ; ਕਾਹੇ ਨ ਦ੍ਰਿੜੑੀਆ ॥੧॥ ਰਹਾਉ ॥
raam naam; kaahe na drirraeea |1| rahaau |
Punjabi
ਤੂੰ ਸੁਆਮੀ ਦੇ ਨਾਮ ਨੂੰ ਕਿਉਂ ਪੱਕੀ ਤਰ੍ਹਾਂ ਨਹੀਂ ਪਕੜਦਾ? ਠਹਿਰਾਉ।
English
Why not hold tight to the Lord's Name instead? ||1||Pause||
ਕਹਤ ਕਬੀਰ; ਸੁਨਹੁ ਮਨ ਮੇਰੇ ॥
kehat kabeer; sunahu man mere |
Punjabi
ਕਬੀਰ ਜੀ ਆਖਦੇ ਹਨ, ਸੁਣ ਹੇ ਮੇਰੀ ਜਿੰਦੜੀਏ,
English
Says Kabeer, listen, O my mind:
ਇਹੀ ਹਵਾਲ; ਹੋਹਿਗੇ ਤੇਰੇ ॥੨॥੩੫॥
eihee havaal; hohige tere |2|35|
Punjabi
ਤੇਰੀ ਭੀ ਏਹੋ ਹੀ ਹਾਲਤ ਹੋਵੇਗੀ।
English
this may be your fate as well! ||2||35||
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
gaurree guaareree ke pade paitees |
Punjabi
ਗਉੜੀ ਗੁਆਰੇਰੀ ਦੇ ਪੈਤੀਸ ਪਦੇ।
English
Thirty-Five Steps Of Gauree Gwaarayree. ||
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ ॥
raag gaurree guaareree asattapadee kabeer jee kee |
Punjabi
ਰਾਗ ਗਉੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ।
English
Raag Gauree Gwaarayree, Ashtpadheeyaa Of Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸੁਖੁ ਮਾਂਗਤ; ਦੁਖੁ ਆਗੈ ਆਵੈ ॥
sukh maangat; dukh aagai aavai |
Punjabi
ਬੰਦਾ ਆਰਾਮ ਮੰਗਦਾ ਹੈ, ਪਰ ਉਸ ਨੂੰ ਪੀੜ ਆ ਮਿਲਦੀ ਹੈ।
English
People beg for pleasure, but pain comes instead.
ਸੋ ਸੁਖੁ; ਹਮਹੁ. ਨ ਮਾਂਗਿਆ ਭਾਵੈ ॥੧॥
so sukh; hamahu. na maangiaa bhaavai |1|
Punjabi
ਉਸ ਆਰਾਮ ਦੀ ਯਾਚਨਾ ਕਰਨੀ ਮੈਨੂੰ ਚੰਗੀ ਨਹੀਂ ਲਗਦੀ।
English
I would rather not beg for that pleasure. ||1||
ਬਿਖਿਆ ਅਜਹੁ ਸੁਰਤਿ; ਸੁਖ ਆਸਾ ॥
bikhiaa ajahu surat; sukh aasaa |
Punjabi
ਇਨਸਾਨ ਦੀ ਬਿਰਤੀ ਪਾਪ ਤੇ ਮਾਇਲ ਹੈ ਪਰ ਤਾ ਭੀ ਉਹ ਖੁਸ਼ੀ ਦੀ ਉਮੀਦ ਰੱਖਦਾ ਹੈ।
English
People are involved in corruption, but still, they hope for pleasure.
ਕੈਸੇ ਹੋਈ ਹੈ; ਰਾਜਾ ਰਾਮ ਨਿਵਾਸਾ ॥੧॥ ਰਹਾਉ ॥
kaise hoee hai; raajaa raam nivaasaa |1| rahaau |
Punjabi
ਉਹ ਕਿਸ ਤਰ੍ਹਾਂ ਪਾਤਸ਼ਾਹ ਪ੍ਰਭੂ ਅੰਦਰ ਵੱਸੇਬਾ ਪਾਏਗਾ? ਠਹਿਰਾਉਂ।
English
How will they find their home in the Sovereign Lord King? ||1||Pause||
ਇਸੁ ਸੁਖ ਤੇ; ਸਿਵ ਬ੍ਰਹਮ ਡਰਾਨਾ ॥
eis sukh te; siv braham ddaraanaa |
Punjabi
ਇਸ ਸੰਸਾਰੀ ਖੁਸ਼ੀ ਪਾਸੋਂ ਸ਼ਿਵਜੀ ਅਤੇ ਬ੍ਰਰਮਾ ਭੀ ਭੈ ਖਾਂਦੇ ਹਨ।
English
Even Shiva and Brahma are afraid of this pleasure,
ਸੋ ਸੁਖੁ; ਹਮਹੁ ਸਾਚੁ ਕਰਿ ਜਾਨਾ ॥੨॥
so sukh; hamahu saach kar jaanaa |2|
Punjabi
ਉਸ ਖੁਸ਼ੀ ਨੂੰ ਮੈਂ ਸੱਚ ਕਰਕੇ ਜਾਣਦਾ ਹਾਂ।
English
but I have judged that pleasure to be true. ||2||
ਸਨਕਾਦਿਕ ਨਾਰਦ ਮੁਨਿ ਸੇਖਾ ॥
sanakaadik naarad mun sekhaa |
Punjabi
ਸਨਕ ਆਦਿਕ, ਰਿਸ਼ੀ ਨਾਰਦ ਅਤੇ ਹਜ਼ਾਰ ਫਨਾਂ ਵਾਲਾ ਸ਼ੇਸ਼ਨਾਗ,
English
Even sages like Sanak and Naarad, and the thousand-headed serpent,
ਤਿਨ ਭੀ ਤਨ ਮਹਿ; ਮਨੁ ਨਹੀ ਪੇਖਾ ॥੩॥
tin bhee tan meh; man nahee pekhaa |3|
Punjabi
ਉਨ੍ਹਾਂ ਨੇ ਭੀ ਸਰੀਰ ਅੰਦਰ ਆਤਮਾ ਨੂੰ ਨਹੀਂ ਤੱਕਿਆ।
English
did not see the mind within the body. ||3||
ਇਸੁ ਮਨ ਕਉ; ਕੋਈ ਖੋਜਹੁ ਭਾਈ ॥
eis man kau; koee khojahu bhaaee |
Punjabi
ਕੋਈ ਏਸ ਆਤਮਾ ਦੀ ਦਸ਼ਾ ਦਾ ਪਤਾ ਕਰੇ, ਹੇ ਵੀਰ!
English
Anyone can search for this mind, O Siblings of Destiny.
ਤਨ ਛੂਟੇ; ਮਨੁ ਕਹਾ ਸਮਾਈ ॥੪॥
tan chhootte; man kahaa samaaee |4|
Punjabi
ਸਰੀਰ ਤੋਂ ਵੱਖਰੀ ਹੋ ਆਤਮਾ ਕਿੱਥੇ ਚਲੀ ਜਾਂਦੀ ਹੈ?
English
When it escapes from the body, where does the mind go? ||4||
ਗੁਰ ਪਰਸਾਦੀ; ਜੈਦੇਉ ਨਾਮਾਂ ॥
gur parasaadee; jaideo naamaan |
Punjabi
ਗੁਰਾਂ ਦੀ ਦਇਆ ਦੁਆਰਾ, ਜੈਦੇਵ ਤੇ ਨਾਮਾ,
English
By Guru's Grace, Jai Dayv and Naam Dayv
ਭਗਤਿ ਕੈ ਪ੍ਰੇਮਿ; ਇਨ ਹੀ ਹੈ ਜਾਨਾਂ ॥੫॥
bhagat kai prem; in hee hai jaanaan |5|
Punjabi
ਉਨ੍ਹਾਂ ਨੇ ਇਸ ਭੇਤ ਨੂੰ ਪ੍ਰਭੂ ਦੇ ਸਿਮਰਨ ਤੇ ਪਿਆਰ ਰਾਹੀਂ ਜਾਣ ਲਿਆ।
English
came to know this, through loving devotional worship of the Lord. ||5||
ਇਸੁ ਮਨ ਕਉ; ਨਹੀ ਆਵਨ ਜਾਨਾ ॥
eis man kau; nahee aavan jaanaa |
Punjabi
ਇਹ ਆਤਮਾ ਆਉਂਦੀ ਅਤੇ ਜਾਂਦੀ ਨਹੀਂ।
English
This mind does not come or go.
ਜਿਸ ਕਾ ਭਰਮੁ ਗਇਆ; ਤਿਨਿ ਸਾਚੁ ਪਛਾਨਾ ॥੬॥
jis kaa bharam geaa; tin saach pachhaanaa |6|
Punjabi
ਜਿਸ ਦਾ ਸੰਦੇਹ ਦੂਰ ਹੋ ਗਿਆ ਹੈ, ਉਹ ਸੱਚ ਨੂੰ ਜਾਣ ਲੈਦਾ ਹੈ।
English
One whose doubt is dispelled, knows the Truth. ||6||
ਇਸੁ ਮਨ ਕਉ; ਰੂਪੁ ਨ ਰੇਖਿਆ ਕਾਈ ॥
eis man kau; roop na rekhiaa kaaee |
Punjabi
ਇਸ ਆਤਮਾ ਦਾ ਕੋਈ ਸਰੂਪ ਜਾ ਚੱਕਰ-ਚਿਹਨ ਨਹੀਂ।
English
This mind has no form or outline.
ਹੁਕਮੇ ਹੋਇਆ; ਹੁਕਮੁ ਬੂਝਿ ਸਮਾਈ ॥੭॥
hukame hoeaa; hukam boojh samaaee |7|
Punjabi
ਸਾਈਂ ਦੇ ਹੁਕਮ ਦੁਆਰਾ ਇਹ ਸਾਜੀ ਗਈ ਸੀ ਅਤੇ ਉਸ ਦੇ ਹੁਕਮ ਨੂੰ ਸਮਝ ਕੇ ਇਹ ਉਸ ਵਿੱਚ ਲੀਨ ਹੋ ਜਾਏਗੀ।
English
By God's Command it was created; understanding God's Command, it will be absorbed into Him again. ||7||
ਇਸ ਮਨ ਕਾ; ਕੋਈ ਜਾਨੈ ਭੇਉ ॥
eis man kaa; koee jaanai bheo |
Punjabi
ਕੀ ਕੋਈ ਇਸ ਆਤਮਾ ਦੇ ਭੇਤ ਨੂੰ ਜਾਣਦਾ ਹੈ?
English
Does anyone know the secret of this mind?
ਇਹ ਮਨਿ; ਲੀਣ ਭਏ ਸੁਖਦੇਉ ॥੮॥
eih man; leen bhe sukhadeo |8|
Punjabi
ਇਹ ਆਤਮਾ, ਆਖਰਕਾਰ, ਆਰਾਮ ਦੇਣਹਾਰ ਵਾਹਿਗੁਰੂ ਅੰਦਰ ਸਮਾ ਜਾਂਦੀ ਹੈ।
English
This mind shall merge into the Lord, the Giver of peace and pleasure. ||8||
ਜੀਉ ਏਕੁ; ਅਰੁ ਸਗਲ ਸਰੀਰਾ ॥
jeeo ek; ar sagal sareeraa |
Punjabi
ਆਤਮਾ ਇਕ ਹੈ ਅਤੇ ਇਹ ਸਾਰੀਆਂ ਦੇਹਾਂ ਵਿੱਚ ਰਮੀ ਹੋਈ ਹੈ।
English
There is One Soul, and it pervades all bodies.
ਇਸੁ ਮਨ ਕਉ; ਰਵਿ ਰਹੇ ਕਬੀਰਾ ॥੯॥੧॥੩੬॥
eis man kau; rav rahe kabeeraa |9|1|36|
Punjabi
ਇਸ ਆਤਮਾ ਦਾ ਕਬੀਰ ਸਿਮਰਨ ਕਰ ਰਿਹਾ ਹੈ।
English
Kabeer dwells upon this Mind. ||9||1||36||
ਗਉੜੀ ਗੁਆਰੇਰੀ ॥
gaurree guaareree |
Punjabi
ਗਉੜੀ ਗੁਆਰੇਰੀ।
English
Gauree Gwaarayree:
ਅਹਿਨਿਸਿ; ਏਕ ਨਾਮ ਜੋ ਜਾਗੇ ॥
ahinis; ek naam jo jaage |
Punjabi
ਜੋ ਨਾਮ ਅੰਦਰ ਦਿਨ ਰਾਤ ਜਾਗਦੇ ਸਨ,
English
Those who are awake to the One Name, day and night
ਕੇਤਕ ਸਿਧ ਭਏ; ਲਿਵ ਲਾਗੇ ॥੧॥ ਰਹਾਉ ॥
ketak sidh bhe; liv laage |1| rahaau |
Punjabi
ਉਹ ਕਈ, ਪ੍ਰਭੂ ਨਾਲ ਪ੍ਰੇਮ ਪਾਉਣ ਦੁਆਰਾ ਪੂਰਨ ਪੁਰਸ਼ ਹੋ ਗਏ ਹਨ। ਠਹਿਰਾਉ।
English
- many of them have become Siddhas - perfect spiritual beings - with their consciousness attuned to the Lord. ||1||Pause||
ਸਾਧਕ ਸਿਧ; ਸਗਲ ਮੁਨਿ ਹਾਰੇ ॥
saadhak sidh; sagal mun haare |
Punjabi
ਅਭਿਆਸੀ, ਕਰਾਮਾਤੀ ਬੰਦੇ ਖਾਮੋਸ਼ ਰਿਸ਼ੀ ਸਾਰੇ ਬਾਜੀ ਹਾਰ ਗਏ ਹਨ।
English
The seekers, the Siddhas and the silent sages have all lost the game.
ਏਕ ਨਾਮ; ਕਲਿਪ ਤਰ ਤਾਰੇ ॥੧॥
ek naam; kalip tar taare |1|
Punjabi
ਪਾਰਜਾਤ ਬ੍ਰਿਛ ਦੀ ਤਰ੍ਹਾਂ ਇਕ ਨਾਮ ਪ੍ਰਾਣੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
English
The One Name is the wish-fulfilling Elysian Tree, which saves them and carries them across. ||1||
ਜੋ ਹਰਿ ਹਰੇ; ਸੁ ਹੋਹਿ ਨ. ਆਨਾ ॥
jo har hare; su hohi na. aanaa |
Punjabi
ਜਿਨ੍ਹਾਂ ਨੂੰ ਵਾਹਿਗੁਰੂ ਨੇ ਸਰਸਬਜ ਕੀਤਾ ਹੈ, ਉਹ ਹੋਰਸ ਕਿਸੇ ਦੇ ਨਹੀਂ ਬਣਦੇ।
English
Those who are rejuvenated by the Lord, do not belong to any other.
ਕਹਿ ਕਬੀਰ; ਰਾਮ ਨਾਮ ਪਛਾਨਾ ॥੨॥੩੭॥
keh kabeer; raam naam pachhaanaa |2|37|
Punjabi
ਕਬੀਰ ਜੀ ਆਖਦੇ ਹਨ ਉਹ ਕੇਵਲ ਸੁਆਮੀ ਦੇ ਨਾਮ ਨੂੰ ਹੀ ਸਿਆਣਦੇ ਹਨ।
English
Says Kabeer, they realize the Name of the Lord. ||2||37||
ਗਉੜੀ ਭੀ ਸੋਰਠਿ ਭੀ ॥
gaurree bhee soratth bhee |
Punjabi
ਗਉੜੀ ਅਤੇ ਸੋਰਠ ਦੋਵੇਂ।
English
Gauree And Also Sorat'h:
ਰੇ ਜੀਅ ਨਿਲਜ; ਲਾਜ ਤੋੁਹਿ ਨਾਹੀ ॥
re jeea nilaj; laaj tuohi naahee |
Punjabi
ਹੇ ਬੇਸ਼ਰਮ ਬੰਦੇ! ਕੀ ਤੈਨੂੰ ਸ਼ਰਮ ਨਹੀਂ ਆਉਂਦੀ?
English
O shameless being, don't you feel ashamed?
ਹਰਿ ਤਜਿ; ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥
har taj; kat kaahoo ke jaanhee |1| rahaau |
Punjabi
ਵਾਹਿਗੁਰੂ ਨੂੰ ਛੱਡ ਕੇ ਤੂੰ ਕਿੱਥੇ ਅਤੇ ਕੀਹਦੇ ਕੋਲ ਜਾਂਦਾ ਹੈ? ਠਹਿਰਾਉ।
English
You have forsaken the Lord - now where will you go? Unto whom will you turn? ||1||Pause||
ਜਾ ਕੋ ਠਾਕੁਰੁ; ਊਚਾ ਹੋਈ ॥
jaa ko tthaakur; aoochaa hoee |
Punjabi
ਜਿਸ ਦਾ ਮਾਲਕ ਸਭ ਤੋਂ ਉੱਚਾ ਹੈ,
English
One whose Lord and Master is the highest and most exalted
ਸੋ ਜਨੁ; ਪਰ ਘਰ ਜਾਤ. ਨ ਸੋਹੀ ॥੧॥
so jan; par ghar jaat. na sohee |1|
Punjabi
ਉਹ ਪੁਰਸ਼ ਹੋਰਸ ਦੇ ਗ੍ਰਹਿ ਨੂੰ ਜਾਂਦਾ ਸ਼ੋਭਾ ਨਹੀਂ ਪਾਉਂਦਾ।
English
- it is not proper for him to go to the house of another. ||1||
ਸੋ ਸਾਹਿਬੁ; ਰਹਿਆ ਭਰਪੂਰਿ ॥
so saahib; rahiaa bharapoor |
Punjabi
ਉਹ ਸੁਆਮੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
English
That Lord and Master is pervading everywhere.
ਸਦਾ ਸੰਗਿ; ਨਾਹੀ ਹਰਿ ਦੂਰਿ ॥੨॥
sadaa sang; naahee har door |2|
Punjabi
ਹਰੀ ਹਮੇਸ਼ਾਂ ਸਾਡੇ ਨਾਲ ਹੈ ਅਤੇ ਕਦੇ ਭੀ ਦੁਰੇਡੇ ਨਹੀਂ।
English
The Lord is always with us; He is never far away. ||2||
ਕਵਲਾ; ਚਰਨ ਸਰਨ ਹੈ ਜਾ ਕੇ ॥
kavalaa; charan saran hai jaa ke |
Punjabi
ਜਿਸ ਦੇ ਪੈਰਾਂ ਦੀ ਪਨਾਹ ਧਨ-ਦੌਲਤ ਦੀ ਦੇਵੀ ਲੈਂਦੀ ਹੈ,
English
Even Maya takes to the Sanctuary of His Lotus Feet.
ਕਹੁ ਜਨ; ਕਾ ਨਾਹੀ ਘਰ ਤਾ ਕੇ ॥੩॥
kahu jan; kaa naahee ghar taa ke |3|
Punjabi
ਦੱਸੋ ਖਾਂ ਓ ਬੰਦਿਓ! ਉਸ ਦੇ ਮੰਦਰ ਅੰਦਰ ਕਿਹੜੀ ਚੀਜ਼ ਨਹੀਂ?
English
Tell me, what is there which is not in His home? ||3||
ਸਭੁ ਕੋਊ ਕਹੈ; ਜਾਸੁ ਕੀ ਬਾਤਾ ॥
sabh koaoo kahai; jaas kee baataa |
Punjabi
ਉਹ ਜਿਸ ਦੀ ਹਰ ਕੋਈ ਗੱਲ ਕਰਦਾ ਹੈ,
English
Everyone speaks of Him; He is All-powerful.
ਸੋ ਸੰਮ੍ਰਥੁ; ਨਿਜ ਪਤਿ ਹੈ ਦਾਤਾ ॥੪॥
so samrath; nij pat hai daataa |4|
Punjabi
ਸਰਬ-ਸ਼ਕਤੀਵਾਨ ਆਪਣੇ ਆਪ ਦਾ ਆਪ ਮਾਲਕ ਅਤੇ ਦਾਤਾਰ ਹੈ।
English
He is His Own Master; He is the Giver. ||4||
ਕਹੈ ਕਬੀਰੁ; ਪੂਰਨ ਜਗ ਸੋਈ ॥
kahai kabeer; pooran jag soee |
Punjabi
ਕਬੀਰ ਜੀ ਆਖਦੇ ਹਨ, ਇਸ ਜਹਾਨ ਅੰਦਰ ਕੇਵਲ ਉਹੀ ਪੁਰਸ਼ ਮੁਕੰਮਲ ਹੈ,
English
Says Kabeer, he alone is perfect in this world,
ਜਾ ਕੇ ਹਿਰਦੈ; ਅਵਰੁ. ਨ ਹੋਈ ॥੫॥੩੮॥
jaa ke hiradai; avar. na hoee |5|38|
Punjabi
ਜਿਸ ਦੇ ਮਨ ਵਿੱਚ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ ਵਸਦਾ।
English
in whose heart there is none other than the Lord. ||5||38||