Ang 341
ਝਝਾ. ਉਰਝਿ; ਸੁਰਝਿ ਨਹੀ ਜਾਨਾ ॥
jhajhaa. urajh; surajh nahee jaanaa |
Punjabi
ਝ-ਤੂੰ ਸੰਸਾਰ ਅੰਦਰ ਫਸ ਗਿਆ ਹੈਂ ਅਤੇ ਆਪਣੇ ਆਪ ਨੂੰ ਬੰਦ-ਖਲਾਸ ਕਰਾਉਣਾ ਨਹੀਂ ਜਾਣਦਾ।
English
JHAJHA: You are entangled in the world, and you do not know how to get untangled.
ਰਹਿਓ ਝਝਕਿ; ਨਾਹੀ ਪਰਵਾਨਾ ॥
rahio jhajhak; naahee paravaanaa |
Punjabi
ਤੂੰ ਝਿਜਕ ਰਿਹਾ ਹੈਂ ਅਤੇ ਵਾਹਿਗੁਰੂ ਦਾ ਮਕਬੂਲ ਨਹੀਂ ਹੋਇਆ।
English
You hold back in fear, and are not approved by the Lord.
ਕਤ ਝਖਿ ਝਖਿ; ਅਉਰਨ ਸਮਝਾਵਾ ॥
kat jhakh jhakh; aauran samajhaavaa |
Punjabi
ਹੋਰਨਾ ਦੀ ਤਸੱਲੀ ਕਰਾਉਣ ਲਈ ਤੂੰ ਕਿਉਂ ਬਕਵਾਸ ਕਰਦਾ ਹੈਂ?
English
Why do you talk such nonsense, trying to convince others?
ਝਗਰੁ ਕੀਏ; ਝਗਰਉ ਹੀ ਪਾਵਾ ॥੧੫॥
jhagar kee; jhagrau hee paavaa |15|
Punjabi
ਬਖੇੜਾ ਖੜਾ ਕਰਨ ਦੁਆਰਾ ਬਖੇੜਾ ਹੀ ਤੇਰੇ ਪੱਲੇ ਪਵੇਗਾ।
English
Stirring up arguments, you shall only obtain more arguments. ||15||
ਞੰਞਾ ਨਿਕਟਿ. ਜੁ ਘਟ ਰਹਿਓ; ਦੂਰਿ; ਕਹਾ ਤਜਿ ਜਾਇ ॥
yanyaa nikatt. ju ghatt rahio; door; kahaa taj jaae |
Punjabi
ਉਹ ਪ੍ਰਭੂ ਤੇਰੇ ਨੇੜੇ ਤੇਰੇ ਦਿਲ ਵਿੱਚ ਵਸਦਾ ਹੈ, ਉਸ ਨੂੰ ਛੱਡ ਤੂੰ ਉਸ ਨੂੰ ਲੱਭਣ ਲਈ ਦੁਰੇਡੇ ਕਿਉਂ ਜਾਂਦਾ ਹੈਂ?
English
NYANYA: He dwells near you, deep within your heart; why do you leave Him and go far away?
ਜਾ ਕਾਰਣਿ ਜਗੁ ਢੂਢਿਅਉ; ਨੇਰਉ ਪਾਇਅਉ ਤਾਹਿ ॥੧੬॥
jaa kaaran jag dtoodtiaau; nerau paaeaau taeh |16|
Punjabi
ਜਿਸ ਦੇ ਲਈ ਮੈਂ ਸਾਰਾ ਜਹਾਨ ਛਾਣ ਮਾਰਿਆ ਹੈ, ਉਸ ਨੂੰ ਮੈਂ ਨੇੜਿਓ ਹੀ ਲੱਭ ਲਿਆ ਹੈ।
English
I searched the whole world for Him, but I found Him near myself. ||16||
ਟਟਾ; ਬਿਕਟ ਘਾਟ. ਘਟ ਮਾਹੀ ॥
ttattaa; bikatt ghaatt. ghatt maahee |
Punjabi
ਟ-ਵਾਹਿਗੁਰੂ ਦਾ ਔਖਾ ਮਾਰਗ ਇਨਸਾਨ ਦੇ ਮਨ ਵਿੱਚ ਹੀ ਹੈ।
English
TATTA: It is such a difficult path, to find Him within your own heart.
ਖੋਲਿ ਕਪਾਟ; ਮਹਲਿ ਕਿ ਨ ਜਾਹੀ ॥
khol kapaatt; mehal ki na jaahee |
Punjabi
ਕਿਵਾੜ ਖੋਲ੍ਹ ਕੇ ਤੂੰ ਕਿਉਂ ਉਸ ਦੀ ਹਜ਼ੂਰੀ ਵਿੱਚ ਨਹੀਂ ਪੁੱਜਦਾ?
English
Open the doors within, and enter the Mansion of His Presence.
ਦੇਖਿ ਅਟਲ; ਟਲਿ. ਕਤਹਿ ਨ ਜਾਵਾ ॥
dekh attal; ttal. kateh na jaavaa |
Punjabi
ਅਹਿੱਲ ਪੁਰਖ ਨੂੰ ਤੱਕ ਕੇ ਤੂੰ ਤਿਲਕ ਕੇ ਹੋਰ ਕਿਧਰੇ ਨਹੀਂ ਜਾਵੇਗਾ।
English
Beholding the Immovable Lord, you shall not slip and go anywhere else.
ਰਹੈ ਲਪਟਿ; ਘਟ ਪਰਚਉ ਪਾਵਾ ॥੧੭॥
rahai lapatt; ghatt parchau paavaa |17|
Punjabi
ਤੂੰ ਵਾਹਿਗੁਰੂ ਨਾਲ ਚਿਮੜਿਆ ਰਹੇਗਾ ਅਤੇ ਤੇਰਾ ਦਿਲ ਪ੍ਰਸੰਨ ਹੋਵੇਗਾ।
English
You shall remain firmly attached to the Lord, and your heart will be happy. ||17||
ਠਠਾ. ਇਹੈ ਦੂਰਿ; ਠਗ ਨੀਰਾ ॥
tthatthaa. ihai door; tthag neeraa |
Punjabi
ਠ- ਇਸ ਮਾਇਆ ਦੇ ਮਿਰਗ-ਤ੍ਰਿਸ਼ਨਾ ਦੇ ਜਲ ਤੋਂ ਆਪਣੇ ਆਪ ਨੂੰ ਦੂਰੇਡੇ ਰੱਖ।
English
T'HAT'HA: Keep yourself far away from this mirage.
ਨੀਠਿ ਨੀਠਿ; ਮਨੁ ਕੀਆ ਧੀਰਾ ॥
neetth neetth; man keea dheeraa |
Punjabi
ਬੜੀ ਮੁਸ਼ਕਲ ਨਾਲ ਮੈਂ ਆਪਣੇ ਮਨੂਏ ਨੂੰ ਧੀਰਜਵਾਨ ਕੀਤਾ ਹੈ।
English
With great difficulty, I have calmed my mind.
ਜਿਨਿ ਠਗਿ ਠਗਿਆ; ਸਗਲ ਜਗੁ ਖਾਵਾ ॥
jin tthag tthagiaa; sagal jag khaavaa |
Punjabi
ਜਿਸ ਛਲੀਏ ਨੇ ਸਾਰੇ ਜਹਾਨ ਨੂੰ ਛਲ ਕੇ ਹੜੱਪ ਕਰ ਲਿਆ ਹੈ,
English
That cheater, who cheated and devoured the whole world
ਸੋ ਠਗੁ ਠਗਿਆ; ਠਉਰ ਮਨੁ ਆਵਾ ॥੧੮॥
so tthag tthagiaa; tthaur man aavaa |18|
Punjabi
ਮੈਂ ਉਸ ਛਲੀਏ ਨੂੰ ਛਲ ਲਿਆ ਹੈ, ਮੇਰਾ ਚਿੱਤ ਹੁਣ ਆਰਾਮ ਵਿੱਚ ਹੈ।
English
- I have cheated that cheater, and my mind is now at peace. ||18||
ਡਡਾ. ਡਰ ਉਪਜੇ; ਡਰੁ ਜਾਈ ॥
ddaddaa. ddar upaje; ddar jaaee |
Punjabi
ਡ - ਜਦ ਪ੍ਰਭੂ ਦਾ ਭੈ ਉਤਪੰਨ ਹੋ ਜਾਂਦਾ ਹੈ, ਤਾਂ ਹੋਰ ਭੈ ਦੂਰ ਹੋ ਜਾਂਦੇ ਹਨ।
English
DADDA: When the Fear of God wells up, other fears depart.
ਤਾ ਡਰ ਮਹਿ; ਡਰੁ ਰਹਿਆ ਸਮਾਈ ॥
taa ddar meh; ddar rahiaa samaaee |
Punjabi
ਉਸ ਭੈ ਅੰਦਰ ਹੋਰ ਭੈ ਲੀਨ ਰਹਿੰਦੇ ਹਨ।
English
Other fears are absorbed into that Fear.
ਜਉ ਡਰ ਡਰੈ; ਤ ਫਿਰਿ ਡਰੁ ਲਾਗੈ ॥
jau ddar ddarai; ta fir ddar laagai |
Punjabi
ਜਦ ਪ੍ਰਾਣੀ ਪ੍ਰਭੂ ਦੇ ਭੈ ਨੂੰ ਛੱਡ ਦਿੰਦਾ ਹੈ, ਤਦ ਉਸ ਨੂੰ ਹੋਰ ਡਰ ਆ ਚਿਮੜਦੇ ਹਨ।
English
When one rejects the Fear of God, then other fears cling to him.
ਨਿਡਰ ਹੂਆ; ਡਰੁ ਉਰ ਹੋਇ ਭਾਗੈ ॥੧੯॥
niddar hooaa; ddar ur hoe bhaagai |19|
Punjabi
ਜੇਕਰ ਉਹ ਡਰ-ਰਹਿਤ ਹੋ ਜਾਵੇ, ਤਾਂ ਉਸ ਦੇ ਮਨ ਦਾ ਡਰ ਭਜ ਜਾਂਦਾ ਹੈ।
English
But if he becomes fearless, the fears of his heart run away. ||19||
ਢਢਾ. ਢਿਗ; ਢੂਢਹਿ ਕਤ ਆਨਾ ॥
dtadtaa. dtig; dtoodteh kat aanaa |
Punjabi
ਢ-ਤੂੰ ਉਸ ਨੂੰ ਹੋਰ ਥਾਂ ਹੋਰਨੀ ਪਾਸੀਂ ਕਿਉਂ ਲੱਭਦਾ ਹੈ?
English
DHADHA: Why do you search in other directions?
ਢੂਢਤ ਹੀ; ਢਹਿ ਗਏ ਪਰਾਨਾ ॥
dtoodtat hee; dteh ge paraanaa |
Punjabi
ਹੋਰਸ ਥਾਵਾਂ ਤੇ ਉਸ ਨੂੰ ਲੱਭਦਿਆਂ ਹੋਇਆ ਜਿੰਦਗੀ ਖਤਮ ਹੋ ਜਾਂਦੀ ਹੈ।
English
Searching for Him like this, the breath of life runs out.
ਚੜਿ ਸੁਮੇਰਿ; ਢੂਢਿ ਜਬ ਆਵਾ ॥
charr sumer; dtoodt jab aavaa |
Punjabi
ਉਸ ਨੂੰ ਭਾਲਦਾ ਹੋਇਆ ਜਦ ਮੈਂ ਪਹਾੜ ਉਤੇ ਚੜ੍ਹ ਕੇ ਵਾਪਸ ਆਇਆ,
English
When I returned after climbing the mountain,
ਜਿਹ ਗੜੁ ਗੜਿਓ; ਸੁ ਗੜ ਮਹਿ ਪਾਵਾ ॥੨੦॥
jih garr garrio; su garr meh paavaa |20|
Punjabi
ਤਾਂ ਮੈਂ ਉਸ ਨੂੰ ਦੇਹਿ ਦੇ ਕਿਲ੍ਹੇ ਅੰਦਰ ਪਾ ਲਿਆ, ਜਿਹੜਾ ਕਿਲ੍ਹਾ ਕਿ ਉਸ ਨੇ ਖੁਦ ਬਣਾਇਆ ਸੀ।
English
I found Him in the fortress - the fortress which He Himself made. ||20||
ਣਾਣਾ. ਰਣਿ ਰੂਤਉ; ਨਰ ਨੇਹੀ ਕਰੈ ॥
naanaa. ran rootau; nar nehee karai |
Punjabi
ਣ-ਲੜਾਈ ਵਿੱਚ ਰੁੱਝੇ ਹੋਏ ਆਦਮੀ ਨੂੰ ਸਿਰੜ ਧਾਰਨਾ ਉਚਿਤ ਹੈ।
English
NANNA: The warrior who fights on the battle-field should keep up and press on.
ਨਾ ਨਿਵੈ; ਨਾ ਫੁਨਿ ਸੰਚਰੈ ॥
naa nivai; naa fun sancharai |
Punjabi
ਉਸ ਨੂੰ ਨਾਂ ਦਬਣਾ ਚਾਹੀਦਾ ਹੈ ਅਤੇ ਮੁੜ ਨਾਂ ਹੀ ਪਿਛੇ ਹਟਣਾ ਚਾਹੀਦਾ ਹੈ।
English
He should not yield, and he should not retreat.
ਧੰਨਿ ਜਨਮੁ; ਤਾਹੀ ਕੋ ਗਣੈ ॥
dhan janam; taahee ko ganai |
Punjabi
ਮੁਬਾਰਕ ਗਿਣਿਆ ਜਾਂਦਾ ਹੈ ਉਸ ਦਾ ਆਗਮਨ,
English
Blessed is the coming of one
ਮਾਰੈ ਏਕਹਿ; ਤਜਿ ਜਾਇ ਘਣੈ ॥੨੧॥
maarai ekeh; taj jaae ghanai |21|
Punjabi
ਜੋ ਆਪਣੇ ਇਕ ਮਨੂਏ ਤੇ ਫ਼ਤਿਹ ਪਾਉਂਦਾ ਹੈ ਅਤੇ ਅਨੇਕਾਂ ਖ਼ਾਹਿਸ਼ਾਂ ਨੂੰ ਛੱਡ ਦਿੰਦਾ ਹੈ।
English
who conquers the one and renounces the many. ||21||
ਤਤਾ. ਅਤਰ; ਤਰਿਓ. ਨਹ ਜਾਈ ॥
tataa. atar; tario. neh jaaee |
Punjabi
ਤ - ਨਾਂ-ਤਰੇ ਜਾਣ ਵਾਲਾ ਸੰਸਾਰ ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ।
English
TATTA: The impassable world-ocean cannot be crossed over;
ਤਨ ਤ੍ਰਿਭਵਣ ਮਹਿ; ਰਹਿਓ ਸਮਾਈ ॥
tan tribhavan meh; rahio samaaee |
Punjabi
ਮਨੁੱਖੀ ਦੇਹਿ ਤਿੰਨਾਂ ਜਹਾਨਾਂ ਅੰਦਰ ਖਚਤ ਹੋ ਰਹੀ ਹੈ।
English
the body remains embroiled in the three worlds.
ਜਉ ਤ੍ਰਿਭਵਣ; ਤਨ ਮਾਹਿ ਸਮਾਵਾ ॥
jau tribhavan; tan maeh samaavaa |
Punjabi
ਜਦ ਤਿੰਨਾਂ ਜਹਾਨਾਂ ਦਾ ਸੁਆਮੀ ਮੇਰੀ ਦੇਹਿ ਅੰਦਰ ਪ੍ਰਵੇਸ਼ ਕਰਦਾ ਹੈ,
English
But when the Lord of the three worlds enters into the body,
ਤਉ. ਤਤਹਿ ਤਤ ਮਿਲਿਆ; ਸਚੁ ਪਾਵਾ ॥੨੨॥
tau. tateh tat miliaa; sach paavaa |22|
Punjabi
ਤਾਂ ਮੇਰਾ ਅਸਲਾ ਅਸਲੀਅਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੱਚੇ ਸਾਈਂ ਨੂੰ ਪਾ ਲੈਦਾ ਹੈ।
English
then one's essence merges with the essence of reality, and the True Lord is attained. ||22||
ਥਥਾ. ਅਥਾਹ; ਥਾਹ ਨਹੀ ਪਾਵਾ ॥
thathaa. athaah; thaah nahee paavaa |
Punjabi
ਥ-ਸੁਆਮੀ ਓੜਕ-ਰਹਿਤ ਹੈ। ਉਸ ਦੀ ਡੂੰਘਾਈ ਜਾਣੀ ਨਹੀਂ ਜਾ ਸਕਦੀ।
English
T'HAT'HA: He is Unfathomable; His depths cannot be fathomed.
ਓਹੁ ਅਥਾਹ; ਇਹੁ ਥਿਰੁ. ਨ ਰਹਾਵਾ ॥
ohu athaah; ihu thir. na rahaavaa |
Punjabi
ਉਹ ਹੱਦ ਬੰਨਾ-ਰਹਿਤ ਹੈ। ਇਹ ਦੇਹਿ ਸਥਿਰ ਨਹੀਂ ਰਹਿੰਦੀ।
English
He is Unfathomable; this body is impermanent, and unstable.
ਥੋੜੈ ਥਲਿ; ਥਾਨਕ ਆਰੰਭੈ ॥
thorrai thal; thaanak aaranbhai |
Punjabi
ਥੋੜੀ ਜੇਹੀ ਜਗ੍ਹਾ ਉਤੇ ਇਨਸਾਨ ਬਸਤੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ।
English
The mortal builds his dwelling upon this tiny space;
ਬਿਨੁ ਹੀ ਥਾਭਹ; ਮੰਦਿਰੁ ਥੰਭੈ ॥੨੩॥
bin hee thaabhah; mandir thanbhai |23|
Punjabi
ਥੰਮਿ੍ਹਆਂ ਦੇ ਬਗੈਰ ਉਹ ਮਹਿਲ ਨੂੰ ਠਹਿਰਾਉਣਾ ਚਾਹੁੰਦਾ ਹੈ।
English
without any pillars, he wishes to support a mansion. ||23||
ਦਦਾ ਦੇਖਿ; ਜੁ ਬਿਨਸਨਹਾਰਾ ॥
dadaa dekh; ju binasanahaaraa |
Punjabi
ਦ-ਜੋ ਕੁਛ ਅਸੀਂ ਵੇਖਦੇ ਹਾਂ, ਨਾਸਵੰਤ ਹੈ।
English
DADDA: Whatever is seen shall perish.
ਜਸ ਅਦੇਖਿ; ਤਸ ਰਾਖਿ ਬਿਚਾਰਾ ॥
jas adekh; tas raakh bichaaraa |
Punjabi
ਉਸ ਨੂੰ ਚੇਤੇ ਕਰ ਜੋ ਦਿਸਦਾ ਨਹੀਂ।
English
Contemplate the One who is unseen.
ਦਸਵੈ ਦੁਆਰਿ; ਕੁੰਚੀ ਜਬ ਦੀਜੈ ॥
dasavai duaar; kunchee jab deejai |
Punjabi
ਜਦ ਦਸਵੇ ਦਰਵਾਜ਼ੇ ਨੂੰ ਬ੍ਰਹਿਮ-ਗਿਆਨ ਦੀ ਕੁੰਜੀ ਲਾਈ ਜਾਂਦੀ ਹੈ,
English
When the key is inserted in the Tenth Gate,
ਤਉ; ਦਇਆਲ ਕੋ ਦਰਸਨੁ ਕੀਜੈ ॥੨੪॥
tau; deaal ko darasan keejai |24|
Punjabi
ਤਦ ਮਿਹਰਬਾਨ ਮਾਲਕ ਦਾ ਦੀਦਾਰ ਦੇਖਿਆ ਜਾਂਦਾ ਹੈ।
English
then the Blessed Vision of the Merciful Lord's Darshan is seen. ||24||
ਧਧਾ; ਅਰਧਹਿ ਉਰਧ ਨਿਬੇਰਾ ॥
dhadhaa; aradheh uradh niberaa |
Punjabi
ਧ - ਜੇਕਰ ਆਦਮੀ ਨੀਵੇ ਮੰਡਲ ਤੋਂ ਉਚੇ ਨੂੰ ਉਡਾਰੀ ਮਾਰ ਜਾਵੇ, ਤਾਂ ਸਾਰੀ ਗੱਲ ਮੁੱਕ ਜਾਂਦੀ ਹੈ।
English
DHADHA: When one ascends from the lower realms of the earth to the higher realms of the heavens, then everything is resolved.
ਅਰਧਹਿ ਉਰਧਹ ਮੰਝਿ ਬਸੇਰਾ ॥
aradheh uradhah manjh baseraa |
Punjabi
ਧਰਤੀ ਅਤੇ ਅਸਮਾਨ ਵਿੱਚ ਸੁਆਮੀ ਦਾ ਵਸੇਬਾ ਹੈ।
English
The Lord dwells in both the lower and higher worlds.
ਅਰਧਹ ਛਾਡਿ; ਉਰਧ ਜਉ ਆਵਾ ॥
aradhah chhaadd; uradh jau aavaa |
Punjabi
ਜਦ ਧਰਤੀ ਨੂੰ ਤਿਆਗ ਆਤਮਾ ਅਸਮਾਨੀ ਜਾਂਦੀ ਹੈ,
English
Leaving the earth, the soul ascends to the heavens;
ਤਉ ਅਰਧਹਿ ਉਰਧ ਮਿਲਿਆ; ਸੁਖ ਪਾਵਾ ॥੨੫॥
tau aradheh uradh miliaa; sukh paavaa |25|
Punjabi
ਤਾਂ ਆਤਮਾ ਤੇ ਵਾਹਿਗੁਰੂ ਮਿਲ ਪੈਦੇ ਹਨ, ਅਤੇ ਆਰਾਮ ਪਰਾਪਤ ਹੁੰਦਾ ਹੈ।
English
then, the lower and higher join together, and peace is obtained. ||25||
ਨੰਨਾ. ਨਿਸਿ ਦਿਨੁ; ਨਿਰਖਤ ਜਾਈ ॥
nanaa. nis din; nirakhat jaaee |
Punjabi
ਨ - ਵਾਹਿਗੁਰੂ ਨੂੰ ਦੇਖਦਿਆਂ ਮੇਰੀਆਂ ਰਾਤਾਂ ਤੇ ਦਿਨ ਗੁਜ਼ਰਦੇ ਹਨ।
English
NANNA: The days and nights go by; I am looking for the Lord.
ਨਿਰਖਤ ਨੈਨ; ਰਹੇ ਰਤਵਾਈ ॥
nirakhat nain; rahe ratavaaee |
Punjabi
ਇਸ ਤਰ੍ਹਾਂ ਵੇਖਣ ਦੁਆਰਾ ਮੇਰੀਆਂ ਅੱਖੀਆਂ ਲਹੂ-ਵਰਗੀਆਂ ਲਾਲ ਹੋ ਗਈਆਂ ਹਨ।
English
Looking for Him, my eyes have become blood-shot.
ਨਿਰਖਤ ਨਿਰਖਤ; ਜਬ ਜਾਇ ਪਾਵਾ ॥
nirakhat nirakhat; jab jaae paavaa |
Punjabi
ਜਦ ਬਹੁਤ ਇੰਤਜਾਰ ਮਗਰੋਂ ਬੰਦਾ, ਵਾਹਿਗੁਰੂ ਨੂੰ ਆਪਣੇ ਦਿਲ ਦੇ ਟਿਕਾਣੇ ਅੰਦਰ ਪਾ ਲੈਦਾ ਹੈ,
English
After looking and looking,when He is finally found,
ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥
tab le nirakheh nirakh milaavaa |26|
Punjabi
ਤਦ ਦੇਖਣਹਾਰ, ਦੇਖੇ ਜਾਣ ਵਾਲੇ ਨਾਲ ਅਭੇਦ ਹੋ ਜਾਂਦਾ ਹੈ।
English
then the one who was looking merges into the One who was looked for. ||26||
ਪਪਾ ਅਪਰ; ਪਾਰੁ ਨਹੀ ਪਾਵਾ ॥
papaa apar; paar nahee paavaa |
Punjabi
ਪ - ਪਰਮੇਸ਼ਰ ਹੱਦਬੰਨਾ-ਰਹਿਤ ਹੈ ਤੇ ਉਸ ਦਾ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।
English
PAPPA: He is limitless; His limits cannot be found.
ਪਰਮ ਜੋਤਿ ਸਿਉ; ਪਰਚਉ ਲਾਵਾ ॥
param jot siau; parchau laavaa |
Punjabi
ਮੈਂ ਮਹਾਨ ਪ੍ਰਕਾਸ਼ ਨਾਲ ਮਿਤ੍ਰਤਾਈ ਗੰਢ ਲਈ ਹੈ।
English
I have attuned myself to the Supreme Light.
ਪਾਂਚਉ ਇੰਦ੍ਰੀ; ਨਿਗ੍ਰਹ ਕਰਈ ॥
paanchau indree; nigrah karee |
Punjabi
ਜੋ ਕੋਈ ਆਪਣੇ ਪੰਜੇ ਇੰਦ੍ਰਿਆਂ ਨੂੰ ਕਾਬੂ ਕਰ ਲੈਦਾ ਹੈ,
English
One who controls his five senses
ਪਾਪੁ ਪੁੰਨੁ ਦੋਊ; ਨਿਰਵਰਈ ॥੨੭॥
paap pun doaoo; niravaree |27|
Punjabi
ਉਹ ਬਦੀ ਤੇ ਨੇਕੀ ਦੋਨਾਂ ਦੇ ਖਿਆਲ ਤੋਂ ਖਲਾਸੀ ਪਾ ਜਾਂਦਾ ਹੈ।
English
rises above both sin and virtue. ||27||
ਫਫਾ; ਬਿਨੁ ਫੂਲਹ. ਫਲੁ ਹੋਈ ॥
fafaa; bin foolah. fal hoee |
Punjabi
ਫ - ਫੁਲ ਦੇ ਬਗੈਰ ਹੀ ਫਲ ਪੈਦਾ ਹੋਇਆ ਹੈ।
English
FAFFA: Even without the flower, the fruit is produced.
ਤਾ ਫਲ ਫੰਕ; ਲਖੈ ਜਉ ਕੋਈ ॥
taa fal fank; lakhai jau koee |
Punjabi
ਜੇਕਰ ਕੋਈ ਜਣਾ ਉਸ ਫਲ ਦੀ ਫਾੜੀ ਨੂੰ ਵੇਖ ਲਵੇ,
English
One who looks at a slice of that fruit
ਦੂਣਿ. ਨ ਪਰਈ; ਫੰਕ ਬਿਚਾਰੈ ॥
doon. na paree; fank bichaarai |
Punjabi
ਅਤੇ ਉਸ ਫਾੜੀ ਦਾ ਚਿੰਤਨ ਕਰੇ, ਉਹ ਆਵਾਗਉਣ ਵਿੱਚ ਨਹੀਂ ਪੈਦਾ।
English
and reflects on it, will not be consigned to reincarnation.
ਤਾ ਫਲ ਫੰਕ; ਸਭੈ ਤਨ ਫਾਰੈ ॥੨੮॥
taa fal fank; sabhai tan faarai |28|
Punjabi
ਫਲ ਦੀ ਉਹ ਫਾਂਕੜੀ ਸਾਰੀਆਂ ਦੇਹਾਂ ਨੂੰ ਪਾੜ ਸੁੱਟਦੀ ਹੈ।
English
A slice of that fruit slices all bodies. ||28||
ਬਬਾ; ਬਿੰਦਹਿ ਬਿੰਦ ਮਿਲਾਵਾ ॥
babaa; bindeh bind milaavaa |
Punjabi
ਬ - ਜਦ ਬੂੰਦ ਨਾਲ ਬੂੰਦ ਅਭੇਦ ਹੋ ਜਾਂਦੀ ਹੈ,
English
BABBA: When one drop blends with another drop,
ਬਿੰਦਹਿ ਬਿੰਦਿ; ਨ ਬਿਛੁਰਨ ਪਾਵਾ ॥
bindeh bind; na bichhuran paavaa |
Punjabi
ਤਾਂ ਇਹ ਬੂੰਦਾ ਮੁੜ ਵੱਖਰੀਆਂ ਨਹੀਂ ਹੁੰਦੀਆਂ।
English
then these drops cannot be separated again.
ਬੰਦਉ ਹੋਇ; ਬੰਦਗੀ ਗਹੈ ॥
bandau hoe; bandagee gahai |
Punjabi
ਸਾਹਿਬ ਦਾ ਗੁਮਾਸ਼ਤਾ ਬਣ ਕੇ, ਇਨਸਾਨ ਨੂੰ ਉਸ ਦਾ ਸਿਮਰਨ ਫੜੀ ਰੱਖਣਾ ਉਚਿਤ ਹੈ।
English
Become the Lord's slave, and hold tight to His meditation.