Ang 342
ਬੰਦਕ ਹੋਇ; ਬੰਧ ਸੁਧਿ ਲਹੈ ॥੨੯॥
bandak hoe; bandh sudh lahai |29|
Punjabi
ਜੇਕਰ ਬੰਦਾ ਸਾਹਿਬ ਦਾ ਸਿਮਰਨ ਕਰਨ ਵਾਲਾ ਹੋ ਜਾਏ ਤਾਂ ਉਹ ਉਸ ਦੀ ਰਿਸ਼ਤੇਦਾਰ ਦੀ ਤਰ੍ਹਾਂ ਖ਼ਬਰਸਾਰ ਲੈਦਾ ਹੈ।
English
If you turn your thoughts to the Lord, the Lord will take care of you like a relative. ||29||
ਭਭਾ; ਭੇਦਹਿ ਭੇਦ ਮਿਲਾਵਾ ॥
bhabhaa; bhedeh bhed milaavaa |
Punjabi
ਭ-ਸੰਦੇਹ ਨੂੰ ਵਿੰਨ੍ਹਣ (ਦੂਰ ਕਰਨ) ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।
English
BHABHA: When doubt is pierced, union is achieved.
ਅਬ ਭਉ ਭਾਨਿ; ਭਰੋਸਉ ਆਵਾ ॥
ab bhau bhaan; bharosau aavaa |
Punjabi
ਡਰ ਨੂੰ ਭੰਨ-ਤੋੜ ਕੇ, ਹੁਣ ਮੇਰਾ ਯਕੀਨ ਬੱਝ ਗਿਆ ਹੈ।
English
I have shattered my fear, and now I have come to have faith.
ਜੋ ਬਾਹਰਿ; ਸੋ ਭੀਤਰਿ ਜਾਨਿਆ ॥
jo baahar; so bheetar jaaniaa |
Punjabi
ਜਿਸ ਨੂੰ ਮੈਂ ਆਪਣੇ ਆਪ ਤੋਂ ਬਾਹਰਵਾਰ ਖਿਆਲ ਕਰਦਾ ਸਾਂ, ਉਸ ਨੂੰ ਹੁਣ ਮੈਂ ਆਪਣੇ ਅੰਦਰ ਸਮਝਦਾ ਹਾਂ।
English
I thought that He was outside of me, but now I know that He is within me.
ਭਇਆ ਭੇਦੁ; ਭੂਪਤਿ ਪਹਿਚਾਨਿਆ ॥੩੦॥
bheaa bhed; bhoopat pahichaaniaa |30|
Punjabi
ਜਦ ਮੈਨੂੰ ਇਸ ਭੇਦ ਦਾ ਪਤਾ ਲੱਗ ਗਿਆ, ਤਾਂ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਸਿਆਣ ਲਿਆ।
English
When I came to understand this mystery, then I recognized the Lord. ||30||
ਮਮਾ. ਮੂਲ ਗਹਿਆ; ਮਨੁ ਮਾਨੈ ॥
mamaa. mool gahiaa; man maanai |
Punjabi
ਮ-ਜੜ੍ਹ ਨਾਲ ਜੁੜਨ ਦੁਆਰਾ ਆਤਮਾ ਪਤੀਜ ਜਾਂਦੀ ਹੈ।
English
MAMMA: Clinging to the source, the mind is satisfied.
ਮਰਮੀ ਹੋਇ; ਸੁ. ਮਨ ਕਉ ਜਾਨੈ ॥
maramee hoe; su. man kau jaanai |
Punjabi
ਇਸ ਭੇਤ ਨੂੰ ਜਾਨਣ ਵਾਲਾ ਆਪਣੇ ਮਨੂਏ ਨੂੰ ਸਮਝਦਾ ਹੈ।
English
One who knows this mystery understands his own mind.
ਮਤ ਕੋਈ; ਮਨ ਮਿਲਤਾ ਬਿਲਮਾਵੈ ॥
mat koee; man milataa bilamaavai |
Punjabi
ਕੋਈ ਜਣਾ ਆਪਣੀ ਆਤਮਾ ਨੂੰ ਵਾਹਿਗੁਰੂ ਨਾਲ ਜੋੜਨ ਵਿੱਚ ਢਿੱਲ ਨਾਂ ਕਰੇ।
English
Let no one delay in uniting his mind.
ਮਗਨ ਭਇਆ ਤੇ; ਸੋ ਸਚੁ ਪਾਵੈ ॥੩੧॥
magan bheaa te; so sach paavai |31|
Punjabi
ਜੋ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ, ਉਹ ਖੁਸ਼ੀ ਅੰਦਰ ਭਿੱਜ ਜਾਂਦੇ ਹਨ।
English
Those who obtain the True Lord are immersed in delight. ||31||
ਮਮਾ. ਮਨ ਸਿਉ ਕਾਜੁ ਹੈ; ਮਨ ਸਾਧੇ. ਸਿਧਿ ਹੋਇ ॥
mamaa. man siau kaaj hai; man saadhe. sidh hoe |
Punjabi
ਮ-ਜੀਵ ਦਾ ਵਿਹਾਰ ਆਪਣੇ ਮਨੂਏ ਨਾਲ ਹੈ। ਜੋ ਆਪਣੇ ਮਨੂਏ ਨੂੰ ਸੁਧਾਰਦਾ ਹੈ, ਉਹ ਪੂਰਨਤਾ ਨੂੰ ਪਾ ਲੈਦਾ ਹੈ।
English
MAMMA: The mortal's business is with his own mind; one who disciplines his mind attains perfection.
ਮਨ ਹੀ ਮਨ ਸਿਉ, ਕਹੈ ਕਬੀਰਾ; ਮਨ ਸਾ. ਮਿਲਿਆ ਨ ਕੋਇ ॥੩੨॥
man hee man siau, kahai kabeeraa; man saa. miliaa na koe |32|
Punjabi
ਕਬੀਰ ਆਖਦਾ ਹੈ, ਮੇਰਾ ਲੈਣ-ਦੇਣ ਕੇਵਲ ਆਪਣੇ ਮਨੂਏ ਨਾਲ ਹੈ। ਮੈਨੂੰ ਮਨੂਏ ਵਰਗਾ ਹੋਰ ਕੋਈ ਨਹੀਂ ਮਿਲਿਆ।
English
Only the mind can deal with the mind; says Kabeer, I have not met anything like the mind. ||32||
ਇਹੁ ਮਨੁ ਸਕਤੀ; ਇਹੁ ਮਨੁ ਸੀਉ ॥
eihu man sakatee; ihu man seeo |
Punjabi
ਇਹ ਮਨੂਆ ਤਾਕਤ ਹੈ। ਇਹ ਮਨੂਆ ਵਾਹਿਗੁਰੂ ਹੈ।
English
This mind is Shakti; this mind is Shiva.
ਇਹੁ ਮਨੁ; ਪੰਚ ਤਤ ਕੋ ਜੀਉ ॥
eihu man; panch tat ko jeeo |
Punjabi
ਇਹ ਮਨੂਆ ਸਰੀਰ ਦੇ ਪੰਜਾਂ ਅੰਸ਼ਾਂ ਦੀ ਜਿੰਦ-ਜਾਨ ਹੈ।
English
This mind is the life of the five elements.
ਇਹੁ ਮਨੁ ਲੇ; ਜਉ ਉਨਮਨਿ ਰਹੈ ॥
eihu man le; jau unaman rahai |
Punjabi
ਆਪਣੇ ਮਨੂਏ ਨੂੰ ਰੋਕ ਕੇ ਜਦ ਆਦਮੀ ਪਰਮ ਪਰਸੰਨਤਾ ਦੀ ਦਸ਼ਾ ਅੰਦਰ ਵਿਚਰਦਾ ਹੈ,
English
When this mind is channeled, and guided to enlightenment,
ਤਉ; ਤੀਨਿ ਲੋਕ ਕੀ ਬਾਤੈ ਕਹੈ ॥੩੩॥
tau; teen lok kee baatai kahai |33|
Punjabi
ਤਦ ਉਹ ਤਿੰਨਾਂ ਜਹਾਨਾਂ ਦੇ ਭੇਤ ਦੱਸ ਸਕਦਾ ਹੈ।
English
it can describe the secrets of the three worlds. ||33||
ਯਯਾ. ਜਉ ਜਾਨਹਿ, ਤਉ ਦੁਰਮਤਿ ਹਨਿ; ਕਰਿ ਬਸਿ ਕਾਇਆ ਗਾਉ ॥
yayaa. jau jaaneh, tau duramat han; kar bas kaaeaa gaau |
Punjabi
ਯ - ਜੇਕਰ ਤੂੰ ਕੁਛ ਸੋਚਦਾ ਸਮਝਦਾ ਹੈ ਤਾਂ ਆਪਣੀ ਖੋਟੀ ਬੁੱਧੀ ਨੂੰ ਨਾਸ ਕਰ ਦੇ ਅਤੇ ਆਪਣੇ ਸਰੀਰ ਦੀ ਬਸਤੀ ਨੂੰ ਕਾਬੂ ਕਰ।
English
YAYYA: If you know anything, then destroy your evil-mindedness, and subjugate the body-village.
ਰਣਿ ਰੂਤਉ. ਭਾਜੈ ਨਹੀ; ਸੂਰਉ. ਥਾਰਉ ਨਾਉ ॥੩੪॥
ran rootau. bhaajai nahee; soorau. thaarau naau |34|
Punjabi
ਯੁਧ ਅੰਦਰ ਰੁੱਝਾ ਹੋਇਆ ਜੇਕਰ ਤੂੰ ਭੱਜੇਗਾ ਨਹੀਂ, ਤੇਰਾ ਨਾਮ ਸੂਰਮਾ ਪੈ ਜਾਵੇਗਾ।
English
When you are engaged in the battle, don't run away; then, you shall be known as a spiritual hero. ||34||
ਰਾਰਾ. ਰਸੁ; ਨਿਰਸ ਕਰਿ ਜਾਨਿਆ ॥
raaraa. ras; niras kar jaaniaa |
Punjabi
ਰ-ਸੰਸਾਰੀ ਖੁਸ਼ੀਆਂ ਨੂੰ ਮੈਂ ਬੇਸੁਆਦੀਆਂ ਕਰਕੇ ਜਾਤਾ ਹੈ।
English
RARRA: I have found tastes to be tasteless.
ਹੋਇ ਨਿਰਸ; ਸੁ ਰਸੁ ਪਹਿਚਾਨਿਆ ॥
hoe niras; su ras pahichaaniaa |
Punjabi
ਸੁਆਦਾ ਦਾ ਤਿਆਗੀ ਹੋ, ਮੈਂ ਉਸ ਰੂਹਾਨੀ ਅਨੰਦ ਨੂੰ ਅਨੁਭਵ ਕਰ ਲਿਆ ਹੈ।
English
Becoming tasteless, I have realized that taste.
ਇਹ ਰਸ ਛਾਡੇ; ਉਹ ਰਸੁ ਆਵਾ ॥
eih ras chhaadde; uh ras aavaa |
Punjabi
ਇਨ੍ਹਾਂ ਸੰਸਾਰੀ ਸੁਆਦਾ ਨੂੰ ਛੱਡਣ ਦੁਆਰਾ ਉਹ ਰੂਹਾਨੀ ਪਰਸੰਨਤਾ ਪਰਾਪਤ ਹੁੰਦੀ ਹੈ।
English
Abandoning these tastes, I have found that taste.
ਉਹ ਰਸੁ ਪੀਆ; ਇਹ ਰਸੁ ਨਹੀ ਭਾਵਾ ॥੩੫॥
auh ras peea; ih ras nahee bhaavaa |35|
Punjabi
ਉਸ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਇਹ ਸੰਸਾਰੀ ਸੁਆਦ ਚੰਗਾ ਨਹੀਂ ਲੱਗਦਾ।
English
Drinking in that taste, this taste is no longer pleasing. ||35||
ਲਲਾ; ਐਸੇ ਲਿਵ ਮਨੁ ਲਾਵੈ ॥
lalaa; aise liv man laavai |
Punjabi
ਲ - ਆਪਣੇ ਚਿੱਤ ਅੰਦਰ ਆਦਮੀ ਨੂੰ ਰੱਬ ਨਾਲ ਇਹੋ ਜਿਹਾ ਪਿਆਰ ਪਾਉਣਾ ਚਾਹੀਦਾ ਹੈ,
English
LALLA: Embrace such love for the Lord in your mind,
ਅਨਤ ਨ ਜਾਇ; ਪਰਮ ਸਚੁ ਪਾਵੈ ॥
anat na jaae; param sach paavai |
Punjabi
ਕਿ ਉਹ ਕਿਸੇ ਹੋਰਸ ਕੋਲ ਨਾਂ ਜਾਵੇ ਅਤੇ ਮਹਾਨ ਸੱਚ ਨੂੰ ਪਰਾਪਤ ਹੋਵੇ।
English
that you shall not have to go to any other; you shall attain the supreme truth.
ਅਰੁ ਜਉ ਤਹਾ; ਪ੍ਰੇਮ ਲਿਵ ਲਾਵੈ ॥
ar jau tahaa; prem liv laavai |
Punjabi
ਅਤੇ ਜੇਕਰ ਉਥੇ, ਉਹ ਉਸ ਲਈ ਪਿਆਰ ਤੇ ਪ੍ਰੀਤ ਪੈਦਾ ਕਰ ਲਵੇ,
English
And if you embrace love and affection for Him there,
ਤਉ ਅਲਹ ਲਹੈ; ਲਹਿ ਚਰਨ ਸਮਾਵੈ ॥੩੬॥
tau alah lahai; leh charan samaavai |36|
Punjabi
ਉਹ ਸੁਆਮੀ ਨੂੰ ਪਰਾਪਤ ਕਰ ਲੈਦਾ ਹੈ ਅਤੇ ਪਰਾਪਤ ਕਰ ਕੇ ਉਸ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ।
English
then you shall obtain the Lord; obtaining Him, you shall be absorbed in His Feet. ||36||
ਵਵਾ. ਬਾਰ; ਬਾਰ; ਬਿਸਨ ਸਮ੍ਹਾਰਿ ॥
vavaa. baar; baar; bisan samhaar |
Punjabi
ਵ - ਬਾਰੰਬਾਰ ਆਪਣੇ ਮਾਲਕ ਨੂੰ ਯਾਦ ਕਰ।
English
WAWA: Time and time again, dwell upon the Lord.
ਬਿਸਨ ਸੰਮ੍ਹਾਰਿ; ਨ ਆਵੈ ਹਾਰਿ ॥
bisan samhaar; na aavai haar |
Punjabi
ਰੱਬ ਦੇ ਚੇਤੇ ਕਰਨ ਦੁਆਰਾ ਤੈਨੂੰ ਸ਼ਿਕਸਤ ਨਹੀਂ ਆਏਗੀ।
English
Dwelling upon the Lord, defeat shall not come to you.
ਬਲਿ; ਬਲਿ; ਜੇ ਬਿਸਨਤਨਾ, ਜਸੁ ਗਾਵੈ ॥
bal; bal; je bisanatanaa, jas gaavai |
Punjabi
ਮੈਂ ਸਦਕੇ ਤੇ ਕੁਰਬਾਨ ਹਾਂ ਉਨ੍ਹਾਂ ਉਤੋਂ ਜੋ ਸਾਈਂ ਦੇ ਪੁੱਤ੍ਰਾਂ ਦੀ ਕੀਰਤੀ ਗਾਇਨ ਕਰਦੇ ਹਨ।
English
I am a sacrifice, a sacrifice to those, who sing the praises of the Saints, the sons of the Lord.
ਵਿਸਨ ਮਿਲੇ; ਸਭ ਹੀ ਸਚੁ ਪਾਵੈ ॥੩੭॥
visan mile; sabh hee sach paavai |37|
Punjabi
ਵਾਹਿਗੁਰੂ ਨੂੰ ਭੇਟਣ ਦੁਆਰਾ ਸਮੂਹ ਸੱਚ ਹਾਸਲ ਹੁੰਦਾ ਹੈ।
English
Meeting the Lord, total Truth is obtained. ||37||
ਵਾਵਾ. ਵਾਹੀ ਜਾਨੀਐ; ਵਾ ਜਾਨੇ ਇਹੁ ਹੋਇ ॥
vaavaa. vaahee jaaneeai; vaa jaane ihu hoe |
Punjabi
ਵ - ਉਸ ਨੂੰ ਅਨੁਭਵ ਕਰ। ਉਸ ਨੂੰ ਅਨੁਭਵ ਕਰਨ ਦੁਆਰਾ, ਇਹ ਇਨਸਾਨ ਉਸ ਵਰਗਾ ਹੋ ਜਾਂਦਾ ਹੈ।
English
WAWA: Know Him. By knowing Him, this mortal becomes Him.
ਇਹੁ ਅਰੁ ਓਹੁ. ਜਬ ਮਿਲੈ; ਤਬ ਮਿਲਤ. ਨ ਜਾਨੈ ਕੋਇ ॥੩੮॥
eihu ar ohu. jab milai; tab milat. na jaanai koe |38|
Punjabi
ਜਦ ਇਹ ਆਤਮਾ ਤੇ ਉਹ ਸੁਆਮੀ ਅਭੇਦ ਹੋ ਜਾਂਦੇ ਹਨ, ਤਦ ਮਿਲਾਪ ਮਗਰੋਂ ਕੋਈ ਭੀ ਉਨ੍ਹਾਂ ਨੂੰ ਅੱਡਰਾ ਨਹੀਂ ਜਾਣ ਸਕਦਾ।
English
When this soul and that Lord are blended, then, having been blended, they cannot be known separately. ||38||
ਸਸਾ; ਸੋ ਨੀਕਾ ਕਰਿ ਸੋਧਹੁ ॥
sasaa; so neekaa kar sodhahu |
Punjabi
ਸ-ਉਸ ਮਨ ਦੀ ਪੂਰੀ ਤਰ੍ਹਾਂ ਤਾੜਨਾ ਕਰ।
English
SASSA: Discipline your mind with sublime perfection.
ਘਟ ਪਰਚਾ ਕੀ; ਬਾਤ ਨਿਰੋਧਹੁ ॥
ghatt parachaa kee; baat nirodhahu |
Punjabi
ਆਪਣੇ ਆਪ ਨੂੰ ਹਰ ਇਕ ਗੱਲ ਤੋਂ ਰੋਕ ਜੋ ਮਨ ਨੂੰ ਵਰਗਲਾਉਂਦੀ ਹੈ।
English
Refrain from that talk which attracts the heart.
ਘਟ ਪਰਚੈ; ਜਉ ਉਪਜੈ ਭਾਉ ॥
ghatt parachai; jau upajai bhaau |
Punjabi
ਜਦ ਹਰੀ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ ਤਾਂ ਮਨ ਪਰਸੰਨ ਹੋ ਜਾਂਦਾ ਹੈ,
English
The heart is attracted, when love wells up.
ਪੂਰਿ ਰਹਿਆ ਤਹ; ਤ੍ਰਿਭਵਣ ਰਾਉ ॥੩੯॥
poor rahiaa teh; tribhavan raau |39|
Punjabi
ਅਤੇ ਉਥੇ ਤਿੰਨਾਂ ਜਹਾਨਾ ਦਾ ਰਾਜਾ ਪਰੀਪੂਰਨ ਰਹਿੰਦਾ ਹੈ।
English
The King of the three worlds is perfectly pervading and permeating there. ||39||
ਖਖਾ ਖੋਜਿ ਪਰੈ; ਜਉ ਕੋਈ ॥
khakhaa khoj parai; jau koee |
Punjabi
ਖ - ਜੋ ਕੋਈ ਉਸ ਨੂੰ ਢੁੰਡੇ,
English
KHAKHA: Anyone who seeks Him, and by seeking Him,
ਜੋ ਖੋਜੈ; ਸੋ. ਬਹੁਰਿ ਨ ਹੋਈ ॥
jo khojai; so. bahur na hoee |
Punjabi
ਅਤੇ ਜੋ ਕੋਈ ਉਸ ਨੂੰ ਢੂਡ ਲੈਦਾ ਹੈ, ਉਹ ਮੁੜ ਕੇ ਨਹੀਂ ਜੰਮਦਾ।
English
finds Him, shall not be born again.
ਖੋਜ ਬੂਝਿ; ਜਉ ਕਰੈ ਬੀਚਾਰਾ ॥
khoj boojh; jau karai beechaaraa |
Punjabi
ਜਦ ਇਨਸਾਨ ਸੁਆਮੀ ਨੂੰ ਢੁਡਦਾ, ਸਮਝਦਾ ਅਤੇ ਉਸ ਦਾ ਸਿਮਰਨ ਕਰਦਾ ਹੈ,
English
When someone seeks Him, and comes to understand and contemplate Him,
ਤਉ ਭਵਜਲ ਤਰਤ; ਨ ਲਾਵੈ ਬਾਰਾ ॥੪੦॥
tau bhavajal tarat; na laavai baaraa |40|
Punjabi
ਤਦ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੁੰਦਿਆਂ ਦੇਰ ਨਹੀਂ ਲੱਗਦੀ ਹੈ।
English
then he crosses over the terrifying world-ocean in an instant. ||40||
ਸਸਾ; ਸੋ ਸਹ ਸੇਜ ਸਵਾਰੈ ॥
sasaa; so seh sej savaarai |
Punjabi
ਸ - ਉਹ ਸਖੀ, ਜਿਸ ਦੇ ਪਲੰਘ ਨੂੰ ਉਹ ਕੰਤ ਆਪਣੀ ਹਾਜ਼ਰੀ ਨਾਲ ਸੁਸ਼ੋਭਤ ਕਰਦਾ ਹੈ,
English
SASSA: The bed of the soul-bride is adorned by her Husband Lord;
ਸੋਈ ਸਹੀ; ਸੰਦੇਹ ਨਿਵਾਰੈ ॥
soee sahee; sandeh nivaarai |
Punjabi
ਉਹ ਆਪਣੇ ਸ਼ਕ-ਸ਼ੁਭੇ ਨੂੰ ਦੂਰ ਕਰ ਦਿੰਦੀ ਹੈ।
English
her skepticism is dispelled.
ਅਲਪ ਸੁਖ ਛਾਡਿ; ਪਰਮ ਸੁਖ ਪਾਵਾ ॥
alap sukh chhaadd; param sukh paavaa |
Punjabi
ਤੁਛ ਆਰਾਮ ਨੂੰ ਤਿਆਗ ਕੇ, ਉਹ ਮਹਾਨ ਅਨੰਦ ਨੂੰ ਪਾ ਲੈਂਦੀ ਹੈ।
English
Renouncing the shallow pleasures of the world, she obtains the supreme delight.
ਤਬ ਇਹ ਤ੍ਰੀਅ; ਓੁਹੁ. ਕੰਤੁ ਕਹਾਵਾ ॥੪੧॥
tab ih treea; ouhu. kant kahaavaa |41|
Punjabi
ਤਦ ਇਹ ਪਤਨੀ ਆਖੀ ਜਾਂਦੀ ਹੈ, ਅਤੇ ਉਹ ਇਸ ਦਾ ਪਤੀ।
English
Then, she is the soul-bride; He is called her Husband Lord. ||41||
ਹਾਹਾ; ਹੋਤ ਹੋਇ. ਨਹੀ ਜਾਨਾ ॥
haahaa; hot hoe. nahee jaanaa |
Punjabi
ਹ-ਵਾਹਿਗੁਰੂ ਹੈ, ਪਰ ਬੰਦਾ ਉਸ ਦੀ ਹੋਂਦ ਨੂੰ ਨਹੀਂ ਜਾਣਦਾ।
English
HAHA: He exists, but He is not known to exist.
ਜਬ ਹੀ ਹੋਇ; ਤਬਹਿ ਮਨੁ ਮਾਨਾ ॥
jab hee hoe; tabeh man maanaa |
Punjabi
ਜਦ ਉਹ ਉਸ ਦੀ ਹੋਂਦ ਨੂੰ ਅਨੁਭਵ ਕਰ ਲੈਦਾ ਹੈ, ਤਦੋਂ ਉਸ ਦੀ ਆਤਮਾ ਪਤੀਜ ਜਾਂਦੀ ਹੈ।
English
When He is known to exist, then the mind is pleased and appeased.
ਹੈ ਤਉ ਸਹੀ; ਲਖੈ ਜਉ ਕੋਈ ॥
hai tau sahee; lakhai jau koee |
Punjabi
ਪ੍ਰਭੂ ਯਕੀਨਨ ਹੀ ਹੈ, ਜੇਕਰ ਕਿਵੇਂ ਕੋਈ ਬੰਦਾ ਉਸ ਨੂੰ ਸਮਝ ਸਕਦਾ ਹੋਵੇ।
English
Of course the Lord exists, if one could only understand Him.
ਤਬ ਓਹੀ ਉਹੁ; ਏਹੁ ਨ ਹੋਈ ॥੪੨॥
tab ohee uhu; ehu na hoee |42|
Punjabi
ਉਸ ਹਾਲਤ ਵਿੱਚ ਕੇਵਲ ਉਹੀ ਮਲੂਮ ਹੋਵੇਗਾ ਅਤੇ ਇਹ ਬੰਦਾ ਨਹੀਂ।
English
Then, He alone exists, and not this mortal being. ||42||
ਲਿੰਉ ਲਿੰਉ ਕਰਤ; ਫਿਰੈ ਸਭੁ ਲੋਗੁ ॥
linau linau karat; firai sabh log |
Punjabi
ਮੈਂ ਇਹ ਲਵਾਂਗਾ, ਮੈਂ ਉਹ ਲਵਾਂਗਾ" ਹਰ ਜਣਾ ਆਖਦਾ ਫਿਰਦਾ ਹੈ।
English
Everyone goes around saying, I'll take this, and I'll take that.
ਤਾ ਕਾਰਣਿ; ਬਿਆਪੈ ਬਹੁ ਸੋਗੁ ॥
taa kaaran; biaapai bahu sog |
Punjabi
ਉਸ ਦੇ ਸਬੱਬ ਆਦਮੀ ਨੂੰ ਬਹੁਤਾ ਸ਼ੋਕ ਆ ਅਕਾਉਂਦਾ ਹੈ।
English
Because of that, they suffer in terrible pain.
ਲਖਿਮੀ ਬਰ ਸਿਉ; ਜਉ ਲਿਉ ਲਾਵੈ ॥
lakhimee bar siau; jau liau laavai |
Punjabi
ਜਦ ਉਹ ਲਛਮੀ ਦੇ ਸੁਆਮੀ ਨਾਲ ਪ੍ਰੇਮ ਪਾ ਲੈਦਾ ਹੈ,
English
When someone comes to love the Lord of Lakhshmi,
ਸੋਗੁ ਮਿਟੈ; ਸਭ ਹੀ ਸੁਖ ਪਾਵੈ ॥੪੩॥
sog mittai; sabh hee sukh paavai |43|
Punjabi
ਉਸ ਦਾ ਗ਼ਮ ਦੂਰ ਹੋ ਜਾਂਦਾ ਹੈ ਅਤੇ ਉਹ ਸਮੂਹ ਆਰਾਮ ਪਾ ਲੈਦਾ ਹੈ।
English
his sorrow departs, and he obtains total peace. ||43||
ਖਖਾ; ਖਿਰਤ ਖਪਤ ਗਏ ਕੇਤੇ ॥
khakhaa; khirat khapat ge kete |
Punjabi
ਖ - ਅਨੇਕਾਂ ਹੀ ਖੁਰ ਕੇ ਨਾਸ ਹੋ ਗਏ ਹਨ।
English
KHAKHA: Many have wasted their lives, and then perished.
ਖਿਰਤ ਖਪਤ; ਅਜਹੂੰ ਨਹ ਚੇਤੇ ॥
khirat khapat; ajahoon neh chete |
Punjabi
ਇਸ ਤਰ੍ਹਾਂ ਖੁਰਨ ਅਤੇ ਤਬਾਹ ਹੋਣ ਦੇ ਬਾਵਜੂਦ ਅਜੇ ਭੀ, ਬੰਦਾ ਸੁਆਮੀ ਨੂੰ ਯਾਦ ਨਹੀਂ ਕਰਦਾ।
English
Wasting away, they do not remember the Lord, even now.
ਅਬ ਜਗੁ ਜਾਨਿ; ਜਉ ਮਨਾ ਰਹੈ ॥
ab jag jaan; jau manaa rahai |
Punjabi
ਜੇਕਰ ਕੋਈ ਹੁਣ ਭੀ ਦੁਨੀਆਂ ਦੀ ਆਰਜ਼ੀ ਦਸ਼ਾਂ ਨੂੰ ਸਮਝ ਲਵੇ,
English
But if someone, even now, comes to know the transitory nature of the world and restrain his mind,
ਜਹ ਕਾ ਬਿਛੁਰਾ; ਤਹ ਥਿਰੁ ਲਹੈ ॥੪੪॥
jeh kaa bichhuraa; teh thir lahai |44|
Punjabi
ਅਤੇ ਆਪਣੇ ਮਨੂਏ ਨੂੰ ਰੋਕੇ ਤਦ ਉਹ ਉਥੇ ਮੁਸਤਕਿਲ ਥਾਂ ਪਾ ਲਵੇਗਾ, ਜਿਥੋਂ ਕਿ ਉਹ ਵਿਛੜਿਆ ਹੈ।
English
he shall find his permanent home, from which he was separated. ||44||