Ang 362
ਜੋ ਮਨਿ ਰਾਤੇ; ਹਰਿ ਰੰਗੁ ਲਾਇ ॥
jo man raate; har rang laae |
Punjabi
ਜਿਨ੍ਹਾਂ ਦਾ ਚਿੱਤ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਅਤੇ ਰੰਗੀਜਿਆਂ ਹੈ,
English
Those being whose minds are imbued and drenched with the Lord's Love
ਤਿਨ ਕਾ ਜਨਮ ਮਰਣ ਦੁਖੁ ਲਾਥਾ; ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥
tin kaa janam maran dukh laathaa; te har daragah mile subhaae |1| rahaau |
Punjabi
ਉਨ੍ਹਾਂ ਦੀ ਜੰਮਣ ਅਤੇ ਮਰਣ ਦੀ ਤਕਲੀਫ ਦੂਰ ਹੋ ਜਾਂਦੀ ਹੈ ਅਤੇ ਉਹ ਸੁਖੈਨ ਹੀ ਵਾਹਿਗੁਰੂ ਦੇ ਦਰਬਾਰ ਅੰਦਰ ਪਰਵੇਸ਼ ਕਰ ਜਾਂਦੇ ਹਨ। ਠਹਿਰਾਉ।
English
- their pains of birth and death are taken away. They are automatically ushered into the Court of the Lord. ||1||Pause||
ਸਬਦੁ ਚਾਖੈ; ਸਾਚਾ ਸਾਦੁ ਪਾਏ ॥
sabad chaakhai; saachaa saad paae |
Punjabi
ਜੋ ਗੁਰਬਾਣੀ ਨੂੰ ਚੱਖਦਾ ਹੈ, ਉਹ ਸੱਚੇ ਸੁਆਦ ਨੂੰ ਪਾ ਲੈਂਦਾ ਹੈ,
English
One who has tasted the Shabad, obtains the true flavor.
ਹਰਿ ਕਾ ਨਾਮੁ; ਮੰਨਿ ਵਸਾਏ ॥
har kaa naam; man vasaae |
Punjabi
ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਦਾ ਹੈ।
English
The Name of the Lord abides within his mind.
ਹਰਿ ਪ੍ਰਭੁ; ਸਦਾ ਰਹਿਆ ਭਰਪੂਰਿ ॥
har prabh; sadaa rahiaa bharapoor |
Punjabi
ਵਾਹਿਗੁਰੂ ਸੁਆਮੀ ਹਮੇਸ਼ਾਂ ਹੀ ਪਰੀਪੂਰਨ ਹੋ ਰਿਹਾ ਹੈ।
English
The Lord God is Eternal and All-pervading.
ਆਪੇ ਨੇੜੈ ਆਪੇ ਦੂਰਿ ॥੨॥
aape nerrai aape door |2|
Punjabi
ਉਹ ਖੁਦ ਨੇੜੇ ਹੈ ਅਤੇ ਖੁਦ ਹੀ ਦੁਰੇਡੇ।
English
He Himself is near, and He Himself is far away. ||2||
ਆਖਣਿ ਆਖੈ; ਬਕੈ ਸਭੁ ਕੋਇ ॥
aakhan aakhai; bakai sabh koe |
Punjabi
ਸਾਰੇ ਲਫ਼ਜ਼ਾਂ ਅਤੇ ਬਚਨਾਂ ਦੁਆਰਾ ਕਹਿੰਦੇ ਹਨ।
English
Everyone talks and speaks through speech;
ਆਪੇ ਬਖਸਿ ਮਿਲਾਏ ਸੋਇ ॥
aape bakhas milaae soe |
Punjabi
ਉਹ ਸੁਆਮੀ ਖੁਦ ਮਾਫ ਕਰਦਾ ਅਤੇ ਆਪਣੇ ਆਪ ਨਾਲ ਮਿਲਾਉਂਦਾ ਹੈ।
English
the Lord Himself forgives, and unites us with Himself.
ਕਹਣੈ ਕਥਨਿ; ਨ ਪਾਇਆ ਜਾਇ ॥
kahanai kathan; na paaeaa jaae |
Punjabi
ਕੇਵਲ ਆਖਣ ਤੇ ਉਚਾਰਨ ਕਰਨ ਦੁਆਰਾ ਸੁਆਮੀ ਪਰਾਪਤ ਨਹੀਂ ਹੁੰਦਾ।
English
By merely speaking and talking, He is not obtained.
ਗੁਰ ਪਰਸਾਦਿ; ਵਸੈ ਮਨਿ ਆਇ ॥੩॥
gur parasaad; vasai man aae |3|
Punjabi
ਗੁਰਾਂ ਦੀ ਦਇਆ ਦੁਆਰਾ ਉਹ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
English
By Guru's Grace, He comes to abide in the mind. ||3||
ਗੁਰਮੁਖਿ; ਵਿਚਹੁ ਆਪੁ ਗਵਾਇ ॥
guramukh; vichahu aap gavaae |
Punjabi
ਗੁਰੂ-ਸਮਰਪਣ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਦਿੰਦਾ ਹੈ।
English
The Gurmukh eradicates his self-conceit from within.
ਹਰਿ ਰੰਗਿ ਰਾਤੇ; ਮੋਹੁ ਚੁਕਾਇ ॥
har rang raate; mohu chukaae |
Punjabi
ਉਸ ਨੇ ਸੰਸਾਰੀ ਮਮਤਾ ਨੂੰ ਛੱਡ ਦਿੱਤਾ ਹੈ ਅਤੇ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
English
He is imbued with the Lord's Love, having discarded worldly attachment.
ਅਤਿ ਨਿਰਮਲੁ; ਗੁਰਸਬਦ ਵੀਚਾਰ ॥
at niramal; gurasabad veechaar |
Punjabi
ਉਹ ਗੁਰਾਂ ਦੀ ਪਰਮ ਪਵਿੱਤ੍ਰ ਬਾਣੀ ਨੂੰ ਸੋਚਦਾ ਵਿਚਾਰਦਾ ਹੈ।
English
He contemplates the utterly Immaculate Word of the Guru's Shabad.
ਨਾਨਕ; ਨਾਮਿ ਸਵਾਰਣਹਾਰ ॥੪॥੪॥੪੩॥
naanak; naam savaaranahaar |4|4|43|
Punjabi
ਹੇ ਨਾਨਕ! ਰੱਬ ਦਾ ਨਾਮ ਬੰਦੇ ਨੂੰ ਸਸ਼ੋਭਤ ਕਰਨ ਵਾਲਾ ਹੈ।
English
O Nanak, the Naam, the Name of the Lord, is our Salvation. ||4||4||43||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਦੂਜੈ ਭਾਇ ਲਗੇ; ਦੁਖੁ ਪਾਇਆ ॥
doojai bhaae lage; dukh paaeaa |
Punjabi
ਹੋਰਸ (ਦੂਜੇ)ੇ ਦੇ ਪਿਆਰ ਨਾਲ ਜੁੜ ਕੇ ਆਦਮੀ ਤਕਲੀਫ ਉਠਾਉਂਦਾ ਹੈ।
English
Attached to the love of duality, one only incurs pain.
ਬਿਨੁ ਸਬਦੈ; ਬਿਰਥਾ ਜਨਮੁ ਗਵਾਇਆ ॥
bin sabadai; birathaa janam gavaaeaa |
Punjabi
ਨਾਮ ਦੇ ਬਾਝੋਂ ਉਸ ਦਾ ਜੀਵਨ ਵਿਅਰਥ ਬਰਬਾਦ ਹੋ ਜਾਂਦਾ ਹੈ।
English
Without the Word of the Shabad, one's life is wasted away in vain.
ਸਤਿਗੁਰੁ ਸੇਵੈ; ਸੋਝੀ ਹੋਇ ॥
satigur sevai; sojhee hoe |
Punjabi
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਸਮਝ ਆ ਜਾਂਦੀ ਹੈ,
English
Serving the True Guru, understanding is obtained,
ਦੂਜੈ ਭਾਇ; ਨ ਲਾਗੈ ਕੋਇ ॥੧॥
doojai bhaae; na laagai koe |1|
Punjabi
ਅਤੇ ਬੰਦਾ ਸੰਸਾਰੀ ਮਮਤਾ ਨਾਲ ਨਹੀਂ ਚਿਮੜਦਾ।
English
and then, one is not attached to the love of duality. ||1||
ਮੂਲਿ ਲਾਗੇ; ਸੇ ਜਨ ਪਰਵਾਣੁ ॥
mool laage; se jan paravaan |
Punjabi
ਜਿਹੜੇ ਬੰਦੇ ਜੜ ਨਾਲ ਜੁੜਦੇ ਹਨ, ਉਹ ਕਬੂਲ ਪੈ ਜਾਂਦੇ ਹਨ।
English
Those who hold fast to their roots, become acceptable.
ਅਨਦਿਨੁ ਰਾਮ ਨਾਮੁ ਜਪਿ ਹਿਰਦੈ; ਗੁਰਸਬਦੀ. ਹਰਿ. ਏਕੋ ਜਾਣੁ ॥੧॥ ਰਹਾਉ ॥
anadin raam naam jap hiradai; gurasabadee. har. eko jaan |1| rahaau |
Punjabi
ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਦਿਲ ਅੰਦਰ ਰੈਣ ਦਿਹੁੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਕੇਵਲ ਇਕ ਵਾਹਿਗੁਰੂ ਦੀ ਸਿੰਆਣ ਕਰ। ਠਹਿਰਾਉ।
English
Night and day, they meditate within their hearts on the Lord's Name; through the Word of the Guru's Shabad, they know the One Lord. ||1||Pause||
ਡਾਲੀ ਲਾਗੈ; ਨਿਹਫਲੁ ਜਾਇ ॥
ddaalee laagai; nihafal jaae |
Punjabi
ਜੋ ਟਹਿਣੀ ਨਾਲ ਜੁੜਦਾ ਹੈ, ਉਹ ਨਿਸਫਲ ਜਾਂਦਾ ਹੈ।
English
One who is attached to the branch, does not receive the fruits.
ਅੰਧਂੀ ਕੰਮੀ; ਅੰਧ ਸਜਾਇ ॥
andhanee kamee; andh sajaae |
Punjabi
ਅੰਨ੍ਹਿਆਂ ਅਮਲਾਂ ਲਈ ਅੰਨ੍ਹਾਂ ਡੰਡ ਦਿੱਤਾ ਜਾਂਦਾ ਹੈ।
English
For blind actions, blind punishment is received.
ਮਨਮੁਖੁ ਅੰਧਾ; ਠਉਰ ਨ ਪਾਇ ॥
manamukh andhaa; tthaur na paae |
Punjabi
ਅੰਨ੍ਹੇ ਅਧਰਮੀ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਮਿਲਦੀ।
English
The blind, self-willed manmukh finds no place of rest.
ਬਿਸਟਾ ਕਾ ਕੀੜਾ; ਬਿਸਟਾ ਮਾਹਿ ਪਚਾਇ ॥੨॥
bisattaa kaa keerraa; bisattaa maeh pachaae |2|
Punjabi
ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਵਿੱਚ ਹੀ ਗਲ ਸੜ ਜਾਂਦਾ ਹੈ।
English
He is a maggot in manure, and in manure he shall rot away. ||2||
ਗੁਰ ਕੀ ਸੇਵਾ; ਸਦਾ ਸੁਖੁ ਪਾਏ ॥
gur kee sevaa; sadaa sukh paae |
Punjabi
ਗੁਰਾਂ ਦੀ ਟਹਿਲ ਸੇਵਾ ਅੰਦਰ ਪ੍ਰਾਣੀ ਹਮੇਸ਼ਾਂ ਆਰਾਮ ਪਾਉਂਦਾ ਹੈ,
English
Serving the Guru, everlasting peace is obtained.
ਸੰਤਸੰਗਤਿ ਮਿਲਿ; ਹਰਿ ਗੁਣ ਗਾਏ ॥
santasangat mil; har gun gaae |
Punjabi
ਅਤੇ ਸਾਧ-ਸਮਾਗਮ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
English
Joining the True Congregation, the Sat Sangat, the Glorious Praises of the Lord are sung.
ਨਾਮੇ ਨਾਮਿ ਕਰੇ ਵੀਚਾਰੁ ॥
naame naam kare veechaar |
Punjabi
ਜੋ ਪ੍ਰਸਿਧ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ,
English
One who contemplates the Naam, the Name of the Lord,
ਆਪਿ ਤਰੈ; ਕੁਲ ਉਧਰਣਹਾਰੁ ॥੩॥
aap tarai; kul udharanahaar |3|
Punjabi
ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਤਾਰ ਲੈਂਦਾ ਹੈ।
English
saves himself, and his family as well. ||3||
ਗੁਰ ਕੀ ਬਾਣੀ; ਨਾਮਿ ਵਜਾਏ ॥
gur kee baanee; naam vajaae |
Punjabi
ਗੁਰਾਂ ਦੀ ਬਾਣੀ ਦੁਆਰਾ ਮਨ ਅੰਦਰ ਨਾਮ ਗੂੰਜਦਾ ਹੈ।
English
Through the Word of the Guru's Bani, the Naam resounds;
ਨਾਨਕ; ਮਹਲੁ ਸਬਦਿ ਘਰੁ ਪਾਏ ॥
naanak; mehal sabad ghar paae |
Punjabi
ਨਾਮ ਦੇ ਰਾਹੀਂ ਹੇ ਨਾਨਕ! ਇਨਸਾਨ ਆਪਣੇ ਦਿਲ ਦੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਨੂੰ ਪਾ ਲੈਂਦਾ ਹੈ।
English
O Nanak, through the Word of the Shabad, one finds the Mansion of the Lord's Presence within the home of the heart.
ਗੁਰਮਤਿ ਸਤ ਸਰਿ; ਹਰਿ ਜਲਿ ਨਾਇਆ ॥
guramat sat sar; har jal naaeaa |
Punjabi
ਗੁਰਾਂ ਦੇ ਉਪਦੇਸ਼ ਤਾਬੇ ਤੂੰ ਸੱਚ ਦੇ ਸਰੋਵਰ ਤੇ ਨਾਮ ਦੇ ਪਾਣੀ ਅੰਦਰ ਇਸ਼ਨਾਨ ਕਰ,
English
Under Guru's Instruction, bathe in the Pool of Truth, in the Water of the Lord;
ਦੁਰਮਤਿ ਮੈਲੁ; ਸਭੁ ਦੁਰਤੁ ਗਵਾਇਆ ॥੪॥੫॥੪੪॥
duramat mail; sabh durat gavaaeaa |4|5|44|
Punjabi
ਇਸ ਤਰ੍ਹਾਂ ਤੇਰੀ ਮੰਦੀ ਅਕਲ ਅਤੇ ਪਾਪ ਦੀ ਸਾਰੀ ਗੰਦਗੀ ਧੋਤੀ ਜਾਊਗੀ।
English
thus the filth of evil-mindedness and sin shall all be washed away. ||4||5||44||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਮਨਮੁਖ ਮਰਹਿ; ਮਰਿ ਮਰਣੁ ਵਿਗਾੜਹਿ ॥
manamukh mareh; mar maran vigaarreh |
Punjabi
ਮਨਮੁਖ ਜਦ ਮਰਦੇ ਹਨ, ਮੰਦੀ ਮੌਤੇ ਮਰਦੇ ਹਨ।
English
The self-willed manmukhs are dying; they are wasting away in death.
ਦੂਜੈ ਭਾਇ; ਆਤਮ ਸੰਘਾਰਹਿ ॥
doojai bhaae; aatam sanghaareh |
Punjabi
ਹੋਰਸ ਦੀ ਪ੍ਰੀਤ ਦੁਆਰਾ ਉਹ ਆਪਣੀ ਆਤਮਾ ਨੂੰ ਤਬਾਹ ਕਰ ਲੈਂਦੇ ਹਨ।
English
In the love of duality, they murder their own souls.
ਮੇਰਾ ਮੇਰਾ ਕਰਿ ਕਰਿ; ਵਿਗੂਤਾ ॥
meraa meraa kar kar; vigootaa |
Punjabi
ਇਹ ਮੈਡਾਂ ਹੈ, ਇਹ ਮੈਡਾਂ ਹੈ", ਕਰਦੇ ਹੋਏ ਉਹ ਬਰਬਾਦ ਹੋ ਜਾਂਦੇ ਹਨ।
English
Crying out, Mine, mine!, they are ruined.
ਆਤਮੁ ਨ ਚੀਨੑੈ; ਭਰਮੈ ਵਿਚਿ ਸੂਤਾ ॥੧॥
aatam na cheenai; bharamai vich sootaa |1|
Punjabi
ਉਹ ਪਰਮ ਆਤਮਾ ਨੂੰ ਚੇਤੇ ਨਹੀਂ ਕਰਦੇ ਅਤੇ ਵਹਿਮ ਅੰਦਰ ਸੁੱਤੇ ਪਏ ਹਨ।
English
They do not remember their souls; they are asleep in superstition. ||1||
ਮਰੁ ਮੁਇਆ; ਸਬਦੇ ਮਰਿ ਜਾਇ ॥
mar mueaa; sabade mar jaae |
Punjabi
ਜੋ ਬਾਣੀ ਦੁਆਰਾ ਮਰਦਾ ਹੈ, ਉਹ ਅਸਲੀ ਮੌਤ ਮਰਦਾ ਹੈ।
English
He alone dies a real death, who dies in the Word of the Shabad.
ਉਸਤਤਿ ਨਿੰਦਾ. ਗੁਰਿ, ਸਮ ਜਾਣਾਈ; ਇਸੁ ਜੁਗ ਮਹਿ ਲਾਹਾ, ਹਰਿ ਜਪਿ ਲੈ ਜਾਇ ॥੧॥ ਰਹਾਉ ॥
ausatat nindaa. gur, sam jaanaaee; is jug meh laahaa, har jap lai jaae |1| rahaau |
Punjabi
ਗੁਰਾਂ ਨੇ ਮੈਨੂੰ ਦਰਸਾਇਆ ਹੈ ਕਿ ਉਪਮਾ ਅਤੇ ਇਲਜਾਮ ਇਕ ਸਮਾਨ ਹਨ। ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਤੂੰ ਇਸ ਸੰਸਾਰ ਅੰਦਰ ਨਫਾ ਪ੍ਰਾਪਤ ਕਰ। ਠਹਿਰਾਉ।
English
The Guru has inspired me to realize, that praise and slander are one and the same; in this world, the profit is obtained by chanting the Name of the Lord. ||1||Pause||
ਨਾਮ ਵਿਹੂਣ; ਗਰਭ ਗਲਿ ਜਾਇ ॥
naam vihoon; garabh gal jaae |
Punjabi
ਜੋ ਨਾਮ ਤੋਂ ਸੱਖਣਾ ਹੈ, ਉਹ ਪੇਟ ਵਿੱਚ ਗਲ ਸੜ ਜਾਂਦਾ ਹੈ।
English
Those who lack the Naam, the Name of the Lord, are dissolved within the womb.
ਬਿਰਥਾ ਜਨਮੁ; ਦੂਜੈ ਲੋਭਾਇ ॥
birathaa janam; doojai lobhaae |
Punjabi
ਬੇਫ਼ਾਇਦਾ ਹੈ ਆਗਮਨ ਉਸ ਦਾ, ਜਿਸ ਨੂੰ ਹੋਰਸ (ਮਾਇਆ) ਨੇ ਲੁਭਾਇਮਾਨ ਕਰ ਲਿਆ ਹੈ।
English
Useless is the birth of those who are lured by duality.
ਨਾਮ ਬਿਹੂਣੀ; ਦੁਖਿ ਜਲੈ ਸਬਾਈ ॥
naam bihoonee; dukh jalai sabaaee |
Punjabi
ਨਾਮ ਦੇ ਬਗੈਰ ਸਾਰੀ ਦੁਨੀਆਂ ਦੁੱਖ ਅੰਦਰ ਸੜ ਰਹੀ ਹੈ।
English
Without the Naam, all are burning in pain.
ਸਤਿਗੁਰਿ ਪੂਰੈ; ਬੂਝ ਬੁਝਾਈ ॥੨॥
satigur poorai; boojh bujhaaee |2|
Punjabi
ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।
English
The Perfect True Guru has given me this understanding. ||2||
ਮਨੁ ਚੰਚਲੁ; ਬਹੁ ਚੋਟਾ ਖਾਇ ॥
man chanchal; bahu chottaa khaae |
Punjabi
ਚੁਲਬਲਾ ਮਨ ਘਣੇਰੀਆਂ ਸੱਟਾਂ ਸਹਾਰਦਾ ਹੈ।
English
The fickle mind is struck down so many times.
ਏਥਹੁ ਛੁੜਕਿਆ; ਠਉਰ ਨ ਪਾਇ ॥
ethahu chhurrakiaa; tthaur na paae |
Punjabi
(ਮਨੁੱਖਾ ਜਨਮ ਦਾ) ਇਹ ਅਉਸਰ ਗੁਆ ਕੇ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਣੀ।
English
Having lost this opportunity, no place of rest shall be found.
ਗਰਭ ਜੋਨਿ; ਵਿਸਟਾ ਕਾ ਵਾਸੁ ॥
garabh jon; visattaa kaa vaas |
Punjabi
ਉਹ ਬੱਚੇਦਾਨੀ ਦੇ ਜੀਵਨ ਵਿੱਚ ਪਾਇਆ ਜਾਂਦਾ ਹੈ ਅਤੇ ਗੰਦਗੀ ਅੰਦਰ ਵੱਸਦਾ ਹੈ।
English
Cast into the womb of reincarnation, the mortal lives in manure;
ਤਿਤੁ ਘਰਿ; ਮਨਮੁਖੁ ਕਰੇ ਨਿਵਾਸੁ ॥੩॥
tit ghar; manamukh kare nivaas |3|
Punjabi
ਐਹੋ ਜੇਹੇ ਗ੍ਰਹਿ ਅੰਦਰ ਪ੍ਰਤੀਕੂਲ ਪੁਰਸ਼ ਵਾਸਾ ਅਖ਼ਤਿਆਰ ਕਰਦਾ ਹੈ।
English
in such a home, the self-willed manmukh takes up residence. ||3||
ਅਪੁਨੇ ਸਤਿਗੁਰ ਕਉ; ਸਦਾ ਬਲਿ ਜਾਈ ॥
apune satigur kau; sadaa bal jaaee |
Punjabi
ਮੈਂ ਆਪਣੇ ਸੱਚੇ ਗੁਰਾਂ ਤੋਂ ਹਮੇਸ਼ਾਂ ਕੁਰਬਾਨ ਵੰਞਦਾ ਹਾਂ।
English
I am forever a sacrifice to my True Guru;
ਗੁਰਮੁਖਿ; ਜੋਤੀ ਜੋਤਿ ਮਿਲਾਈ ॥
guramukh; jotee jot milaaee |
Punjabi
ਗੁਰਾਂ ਦੇ ਰਾਹੀਂ ਮਨੁੱਖੀ ਨੂਰ, ਪਰਮਨੂਰ ਨਾਲ ਅਭੇਦ ਹੋ ਜਾਂਦਾ ਹੈ।
English
the light of the Gurmukh blends with the Divine Light of the Lord.
ਨਿਰਮਲ ਬਾਣੀ; ਨਿਜ ਘਰਿ ਵਾਸਾ ॥
niramal baanee; nij ghar vaasaa |
Punjabi
ਪਵਿੱਤਰ ਗੁਰਬਾਣੀ ਦੇ ਜ਼ਰੀਏ, ਇਨਸਾਨ ਆਪਣੇ ਨਿੱਜ ਦੇ ਧਾਮ ਅੰਦਰ ਨਿਵਾਸ ਪ੍ਰਾਪਤ ਕਰ ਲੈਂਦਾ ਹੈ!
English
Through the Immaculate Bani of the Word, the mortal dwells within the home of his own inner self.
ਨਾਨਕ. ਹਉਮੈ ਮਾਰੇ; ਸਦਾ ਉਦਾਸਾ ॥੪॥੬॥੪੫॥
naanak. haumai maare; sadaa udaasaa |4|6|45|
Punjabi
ਨਾਨਕ, ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਲੈਂਦਾ ਹੈ, ਉਹ ਹਮੇਸ਼ਾਂ ਹੀ ਨਿਰਲੇਪ ਹੈ।
English
O Nanak, he conquers his ego, and remains forever detached. ||4||6||45||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਲਾਲੈ; ਆਪਣੀ ਜਾਤਿ ਗਵਾਈ ॥
laalai; aapanee jaat gavaaee |
Punjabi
ਸਾਹਿਬ ਦਾ ਗੋਲਾ ਆਪਣੀ ਜਾਤੀ ਗਵਾ ਦਿੰਦਾ ਹੈ।
English
The Lord's slave sets aside his own social status.