Ang 371
ਜਜਿ ਕਾਜਿ; ਪਰਥਾਇ ਸੁਹਾਈ ॥੧॥ ਰਹਾਉ ॥
jaj kaaj; parathaae suhaaee |1| rahaau |
Punjabi
ਪੂਜਾ, ਵਿਵਾਹ ਅਤੇ ਪ੍ਰਲੋਕ ਅੰਦਰ ਉਹ ਸੁਹਣੀ ਲੱਗਦੀ ਹੈ। ਠਹਿਰਾਉ।
English
In worship, marriage and in the next world, such a soul-bride looks beautiful. ||1||Pause||
ਜਿਚਰੁ ਵਸੀ; ਪਿਤਾ ਕੈ ਸਾਥਿ ॥
jichar vasee; pitaa kai saath |
Punjabi
ਜਦ ਤੋੜੀਂ ਉਹ ਆਪਣੇ ਬਾਬਲ ਨਾਲ ਰਹਿੰਦੀ ਸੀ,
English
As long as she lived with her father,
ਤਿਚਰੁ ਕੰਤੁ; ਬਹੁ ਫਿਰੈ ਉਦਾਸਿ ॥
tichar kant; bahu firai udaas |
Punjabi
ਤਦ ਤੋੜੀਂ ਉਸ ਦਾ ਪਤੀ ਬਹੁਤ ਹੀ ਨਿੰਮੋਝੂਣਾ ਹੋ ਫਿਰਦਾ ਸੀ।
English
her Husband wandered around in sadness.
ਕਰਿ ਸੇਵਾ; ਸਤ ਪੁਰਖੁ ਮਨਾਇਆ ॥
kar sevaa; sat purakh manaaeaa |
Punjabi
ਜਦ ਮੈਂ ਸੱਚੇ ਪੁਰਸ਼ ਦੀ ਟਹਿਲ ਕਮਾ ਕੇ ਆਪਣੇ ਉਤੇ ਪ੍ਰਸੰਨ ਕਰ ਲਿਆ,
English
I served and surrendered to the Lord, the True Being;
ਗੁਰਿ ਆਣੀ ਘਰ ਮਹਿ; ਤਾ ਸਰਬ ਸੁਖ ਪਾਇਆ ॥੨॥
gur aanee ghar meh; taa sarab sukh paaeaa |2|
Punjabi
ਗੁਰਾਂ ਨੇ ਪਤਨੀ ਮੇਰੇ ਹਿਰਦੇ ਘਰ ਵਿੱਚ ਲੈਆਂਦੀ ਅਤੇ ਤਦੋਂ ਮੈਨੂੰ ਸਾਰੀ ਖੁਸ਼ੀ ਪਰਾਪਤ ਹੋ ਗਈ।
English
the Guru brought my bride to my home, and I obtained total happiness. ||2||
ਬਤੀਹ ਸੁਲਖਣੀ; ਸਚੁ ਸੰਤਤਿ ਪੂਤ ॥
bateeh sulakhanee; sach santat poot |
Punjabi
ਉਸ ਨੂੰ ਬੱਤੀ ਖੂਬੀਆ ਦੀ ਦਾਤ ਮਿਲੀ ਹੋਈ ਹੈ ਅਤੇ ਸੱਤਵਾਦੀ ਅਤੇ ਦੂਸ਼ਣ ਰਹਿਤ ਹੈ ਉਸ ਦੀ ਆਦ ਉਲਾਦ।
English
She is blessed with all sublime attributes,
ਆਗਿਆਕਾਰੀ ਸੁਘੜ ਸਰੂਪ ॥
aagiaakaaree sugharr saroop |
Punjabi
ਉਹ ਫ਼ਰਮਾ ਬਰਦਾਰ ਸਿਆਣੀ ਅਤੇ ਸੁੰਦਰ ਹੈ।
English
And her generations are unblemished.
ਇਛ ਪੂਰੇ ਮਨ; ਕੰਤ ਸੁਆਮੀ ॥
eichh poore man; kant suaamee |
Punjabi
ਉਹ ਆਪਣੇ ਪਤੀ (ਸਾਂਈ) ਦੇ ਦਿਲ ਦੀਆਂ ਚਾਹਣਾ ਪੂਰੀਆਂ ਕਰਦੀ ਹੈ।
English
Her Husband, her Lord and Master, fulfills her heart's desires.
ਸਗਲ ਸੰਤੋਖੀ; ਦੇਰ ਜੇਠਾਨੀ ॥੩॥
sagal santokhee; der jetthaanee |3|
Punjabi
ਉਸ ਨੇ ਹਰ ਤਰ੍ਹਾਂ ਆਪਣੀ ਦਰਾਣੀ ਅਤੇ ਜਠਾਣੀ ਨੂੰ ਪ੍ਰਸੰਨ ਕਰ ਲਿਆ ਹੈ।
English
Hope and desire (my younger brother-in-law and sister-in-law) are now totally content. ||3||
ਸਭ ਪਰਵਾਰੈ ਮਾਹਿ; ਸਰੇਸਟ ॥
sabh paravaarai maeh; saresatt |
Punjabi
ਸਾਰੇ ਟੱਬਰ-ਕਬੀਲੇ ਵਿੱਚ ਉਹ ਸਭ ਤੋਂ ਉਤਮ ਹੈ।
English
She is the most noble of all the family.
ਮਤੀ ਦੇਵੀ; ਦੇਵਰ ਜੇਸਟ ॥
matee devee; devar jesatt |
Punjabi
ਉਹ ਆਪਣੇ ਦਿਉਰ ਅਤੇ ਜੇਠ ਨੂੰ ਸਲਾਹ ਦੇਣ ਵਾਲੀ ਹੈ।
English
She counsels and advises her hope and desire.
ਧੰਨੁ ਸੁ ਗ੍ਰਿਹੁ; ਜਿਤੁ ਪ੍ਰਗਟੀ ਆਇ ॥
dhan su grihu; jit pragattee aae |
Punjabi
ਮੁਬਾਰਕ ਹੈ ਉਹ ਘਰ ਜਿਸ ਅੰਦਰ ਉਹ ਆਪ ਪ੍ਰਗਟ ਹੋਈ ਹੈ।
English
How blessed is that household, in which she has appeared.
ਜਨ ਨਾਨਕ; ਸੁਖੇ ਸੁਖਿ ਵਿਹਾਇ ॥੪॥੩॥
jan naanak; sukhe sukh vihaae |4|3|
Punjabi
ਹੇ ਗੋਲੇ ਨਾਨਕ! ਉਹ ਆਪਣਾ ਸਮਾਂ ਪਰਮ ਸੁੱਖ ਅੰਦਰ ਗੁਜਾਰਦੀ ਹੈ।
English
O servant Nanak, she passes her time in perfect peace and comfort. ||4||3||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਮਤਾ ਕਰਉ; ਸੋ ਪਕਨਿ. ਨ ਦੇਈ ॥
mataa krau; so pakan. na deee |
Punjabi
ਸੰਕਲਪ ਜਿਹੜਾ ਮੈਂ ਧਾਰਦਾ ਹਾਂ ਉਸ ਨੂੰ ਮਾਇਆ ਨੇਪਰੇ ਨਹੀਂ ਚੜ੍ਹਣ ਦਿੰਦੀ।
English
Whatever I resolve, she does not allow it to come to pass.
ਸੀਲ ਸੰਜਮ ਕੈ; ਨਿਕਟਿ ਖਲੋਈ ॥
seel sanjam kai; nikatt khaloee |
Punjabi
ਭਲਮਨਸਊ ਅਤੇ ਸਵੈ-ਰਿਆਜ਼ਤ ਨੂੰ ਪਰ੍ਹੇ ਹਟਾਉਣ ਲਈ ਉਹ ਉਹਨਾਂ ਦੇ ਲਾਗੇ ਖਲੋਦੀਂ ਹੈ।
English
She stands blocking the way of goodness and self-discipline.
ਵੇਸ ਕਰੇ; ਬਹੁ ਰੂਪ ਦਿਖਾਵੈ ॥
ves kare; bahu roop dikhaavai |
Punjabi
ਉਹ ਬਹੁਤੇ ਭੇਦ ਭਰਦੀ ਹੈ ਅਤੇ ਅਨੇਕਾਂ ਸ਼ਕਲਾਂ ਬਣਾਉਂਦੀ ਹੈ।
English
She wears many disguises, and assumes many forms,
ਗ੍ਰਿਹਿ. ਬਸਨਿ ਨ ਦੇਈ; ਵਖਿ ਵਖਿ ਭਰਮਾਵੈ ॥੧॥
grihi. basan na deee; vakh vakh bharamaavai |1|
Punjabi
ਉਹ ਮੈਨੂੰ ਘਰ ਵਿੱਚ ਵਸਣ ਨਹੀਂ ਦਿੰਦੀ ਅਤੇ ਮੈਨੂੰ ਮੁਖਤਲਿਫ ਅਤੇ ਅਡਰੀਆਂ ਥਾਂਵਾਂ ਭਵਾਉਂਦੀ ਹੈ।
English
and she does not allow me to dwell in my own home. She forces me to wander around in different directions. ||1||
ਘਰ ਕੀ ਨਾਇਕਿ; ਘਰ ਵਾਸੁ. ਨ ਦੇਵੈ ॥
ghar kee naaeik; ghar vaas. na devai |
Punjabi
ਉਹ ਹਿਰਦੇ-ਘਰ ਦੀ ਮਾਲਕਣ ਬਣ ਬੈਠੀ ਹੈ ਅਤੇ ਮੈਨੂੰ ਇਸ ਅੰਦਰ ਵਸੇਬਾ ਨਹੀਂ ਕਰਣ ਦਿੰਦੀ।
English
She has become the mistress of my home, and she does not allow me to live in it.
ਜਤਨ ਕਰਉ; ਉਰਝਾਇ ਪਰੇਵੈ ॥੧॥ ਰਹਾਉ ॥
jatan krau; urajhaae parevai |1| rahaau |
Punjabi
ਜੇਕਰ ਮੈਂ ਰਹਿਣ ਦਾ ਉਪਰਾਲਾ ਕਰਦਾ ਹਾਂ, ਉਹ ਮੇਰੇ ਨਾਲ ਉਲਝ ਪੈਂਦੀ ਹੈ। ਠਹਿਰਾਉ।
English
If I try, she fights with me. ||1||Pause||
ਧੁਰ ਕੀ ਭੇਜੀ; ਆਈ ਆਮਰਿ ॥
dhur kee bhejee; aaee aamar |
Punjabi
ਆਰੰਭ ਵਿੱਚ ਉਹ ਵਾਹਿਗੁਰੂ ਨੇ ਇਕ ਕਾਰਿੰਦੇ ਵਜੋਂ ਘੱਲੀ ਸੀ।
English
In the beginning, she was sent as a helper,
ਨਉ ਖੰਡ ਜੀਤੇ; ਸਭਿ ਥਾਨ ਥਨੰਤਰ ॥
nau khandd jeete; sabh thaan thanantar |
Punjabi
ਪਰ ਉਸਨੇ ਨੌਂ ਖਿਤਿਆਂ, ਸਾਰੀਆਂ ਥਾਵਾਂ ਅਤੇ ਵਿਚਕਾਰਲੀਆਂ ਵਿਥਾਂ ਨੂੰ ਸਰ ਕਰ ਲਿਆ ਹੈ।
English
but she has overwhelmed the nine continents, all places and interspaces.
ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥
tatt teerath na chhoddai jog saniaas |
Punjabi
ਉਹ ਨਦੀਆਂ ਦਿਆਂ ਕਿਨਾਰਿਆਂ, ਪਵਿੱਤਰ ਧਰਮ ਅਸਥਾਨਾਂ, ਜੋਗੀਆਂ ਅਤੇ ਵਿਰਤਕਾਂ ਨੂੰ ਭੀ ਨਹੀਂ ਛੱਡਦੀ।
English
She has not spared even the river banks, the sacred shrines of pilgrimage, the Yogis and Sannyaasees,
ਪੜਿ ਥਾਕੇ; ਸਿੰਮ੍ਰਿਤਿ ਬੇਦ ਅਭਿਆਸ ॥੨॥
parr thaake; sinmrit bed abhiaas |2|
Punjabi
ਜੋ ਸਿਰਮਤੀਆਂ ਨੂੰ ਵਾਚ ਕੇ ਅਤੇ ਵੇਦਾਂ ਨੂੰ ਘੋਖ ਘੋਖ ਕੇ ਥੱਕ ਜਾਂਦੇ ਹਨ ਉਹ ਭੀ ਇਸ ਦੀ ਹਕੂਮਤ ਦੇ ਤਾਬੇ ਹਨ।
English
or those who tirelessly read the Simritees and study the Vedas. ||2||
ਜਹ ਬੈਸਉ; ਤਹ ਨਾਲੇ ਬੈਸੈ ॥
jeh baisau; teh naale baisai |
Punjabi
ਜਿਥੇ ਮੈਂ ਬੈਠਦਾ ਹਾਂ, ਉਥੇ ਇਹ ਮੇਰੇ ਨਾਲ ਬੈਠਦੀ ਹੈ।
English
Wherever I sit, she sits there with me.
ਸਗਲ ਭਵਨ ਮਹਿ; ਸਬਲ ਪ੍ਰਵੇਸੈ ॥
sagal bhavan meh; sabal pravesai |
Punjabi
ਸਾਰੇ ਸੰਸਾਰ ਅੰਦਰ ਉਹ ਧਿੰਗੋ-ਜ਼ੋਰੀ ਦਾਖਲ ਹੋਈ ਹੋਈ ਹੈ।
English
She has imposed her power upon the whole world.
ਹੋਛੀ ਸਰਣਿ ਪਇਆ; ਰਹਣੁ ਨ ਪਾਈ ॥
hochhee saran peaa; rehan na paaee |
Punjabi
ਤੁਛ ਪਨਾਹ ਲੈਣ ਦੁਆਰਾ, ਮੈਂ ਆਪਣੇ ਆਪ ਨੂੰ ਉਸ ਪਾਸੋਂ ਬਚਾ ਨਹੀਂ ਸਕਦਾ।
English
Seeking meager protection, I am not protected from her.
ਕਹੁ ਮੀਤਾ; ਹਉ ਕੈ ਪਹਿ ਜਾਈ ॥੩॥
kahu meetaa; hau kai peh jaaee |3|
Punjabi
ਦੱਸ ਮੇਰੇ ਮਿੱਤਰਾ! ਸ਼ਰਣ ਲੈਣ ਲਈ ਮੈਂ ਕਿਦੇ ਕੋਲ ਜਾਵਾਂ?
English
Tell me, O my friend: unto whom should I turn for protection? ||3||
ਸੁਣਿ ਉਪਦੇਸੁ; ਸਤਿਗੁਰ ਪਹਿ ਆਇਆ ॥
sun upades; satigur peh aaeaa |
Punjabi
ਉਨ੍ਹਾਂ ਦੀ ਸਿੱਖਮਤ ਮੁਤਅਲਕ ਸਰਵਣ ਕਰਕੇ (ਬਾਰੇ ਸੁਣ ਕੇ) ਮੈਂ ਸੱਚੇ ਗੁਰਾਂ ਪਾਸ ਆਇਆ ਹਾਂ।
English
I heard of His Teachings, and so I have come to the True Guru.
ਗੁਰਿ ਹਰਿ ਹਰਿ ਨਾਮੁ; ਮੋਹਿ ਮੰਤ੍ਰੁ ਦ੍ਰਿੜਾਇਆ ॥
gur har har naam; mohi mantru drirraaeaa |
Punjabi
ਗੁਰਾਂ ਨੇ ਵਾਹਿਗੁਰੂ ਸੁਆਮੀ ਦਾ ਨਾਂ ਆਪਣੇ ਉਪਦੇਸ਼ ਵਜੋਂ ਪੱਕਾ ਕੀਤਾ ਹੈ।
English
The Guru has implanted the Mantra of the Lord's Name, Har, Har, within me.
ਨਿਜ ਘਰਿ ਵਸਿਆ; ਗੁਣ ਗਾਇ ਅਨੰਤਾ ॥
nij ghar vasiaa; gun gaae anantaa |
Punjabi
ਮੈਂ ਹੁਣ ਆਪਣੇ ਨਿਜ ਦੇ ਗ੍ਰਿਹ ਅੰਦਰ ਰਹਿੰਦਾ ਹਾਂ ਅਤੇ ਬੇਅੰਤ ਸੁਆਮੀ ਦਾ ਜੱਸ ਗਾਉਂਦਾ ਹਾਂ।
English
And now, I dwell in the home of my own inner self; I sing the Glorious Praises of the Infinite Lord.
ਪ੍ਰਭੁ ਮਿਲਿਓ; ਨਾਨਕ ਭਏ ਅਚਿੰਤਾ ॥੪॥
prabh milio; naanak bhe achintaa |4|
Punjabi
ਮੈਂ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ ਹੇ ਨਾਨਕ ਅਤੇ ਬੇ ਫਿਕਰ ਹੋ ਗਿਆ ਹਾਂ।
English
I have met God, O Nanak, and I have become care-free. ||4||
ਘਰੁ ਮੇਰਾ; ਇਹ ਨਾਇਕਿ ਹਮਾਰੀ ॥
ghar meraa; ih naaeik hamaaree |
Punjabi
ਗ੍ਰਹਿ ਹੁਣ ਮੈਡਾ ਆਪਣਾ ਹੈ ਅਤੇ ਇਹ ਮੇਰੇ ਘਰ ਵਾਲੀ ਹੈ।
English
My home is now my own, and she is now my mistress.
ਇਹ ਆਮਰਿ; ਹਮ. ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥
eih aamar; ham. gur kee darabaaree |1| rahaau doojaa |4|4|
Punjabi
ਇਹ ਮੇਰੀ ਨੌਕਰਾਣੀ ਹੈ ਅਤੇ ਗੁਰਾਂ ਨੇ ਮੈਨੂੰ ਮਾਲਕ ਦਾ ਮੁਸਾਹਿਬ ਬਣਾ ਦਿੱਤਾ ਹੈ। ਠਹਿਰਾਉ ਦੂਜਾ।
English
She is now my servant, and the Guru has made me intimate with the Lord. ||1||Second Pause||4||4||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਪ੍ਰਥਮੇ ਮਤਾ; ਜਿ ਪਤ੍ਰੀ ਚਲਾਵਉ ॥
prathame mataa; ji patree chalaavau |
Punjabi
ਪਹਿਲਾ ਮੈਨੂੰ ਚਿੱਠੀ ਭੇਜਣ ਦੀ ਸਲਾਹ ਦਿੱਤੀ ਗਈ।
English
First, they advised me to send a letter.
ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ॥
dutee mataa; due maanukh pahuchaavau |
Punjabi
ਦੁਇਮ ਮੈਨੂੰ ਮਸ਼ਵਰਾ ਦਿੱਤਾ ਗਿਆ ਕਿ ਰਾਜੀਨਾਮਾ ਕਰਨ ਲਈ ਦੋ ਆਦਮੀ ਭੇਜੇ ਜਾਣ।
English
Second, they advised me to send two men.
ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ॥
tritee mataa; kichh krau upaaeaa |
Punjabi
ਤੀਸਰੀ ਸਲਾਹ ਸੀ ਕਿ ਕੁਝ ਉਪਰਾਲਾ ਕੀਤਾ ਜਾਵੇ।
English
Third, they advised me to make the effort and do something.
ਮੈ ਸਭੁ ਕਿਛੁ ਛੋਡਿ; ਪ੍ਰਭ ਤੁਹੀ ਧਿਆਇਆ ॥੧॥
mai sabh kichh chhodd; prabh tuhee dhiaaeaa |1|
Punjabi
ਪਰੰਤੂ ਸਾਰਾ ਕੁਝ ਤਿਆਗ ਕੇ ਮੈਂ ਤੇਰਾ ਹੀ ਅਰਾਧਨ ਕੀਤਾ ਹੈ, ਹੇ ਸੁਆਮੀ!
English
But I have renounced everything, and I meditate only on You, God. ||1||
ਮਹਾ ਅਨੰਦ; ਅਚਿੰਤ ਸਹਜਾਇਆ ॥
mahaa anand; achint sahajaaeaa |
Punjabi
ਕੁਦਰਤੀ ਤੌਰ ਤੇ ਮੈਂ ਹੁਣ ਪਰਮ ਪ੍ਰਸੰਨ ਹਾਂ ਅਤੇ ਬੇਫਿਕਰ ਹਾਂ।
English
Now, I am totally blissful, carefree and at ease.
ਦੁਸਮਨ ਦੂਤ ਮੁਏ; ਸੁਖੁ ਪਾਇਆ ॥੧॥ ਰਹਾਉ ॥
dusaman doot mue; sukh paaeaa |1| rahaau |
Punjabi
ਵੈਰੀ ਤੇ ਦੁਸ਼ਟ ਮਰ ਗਏ ਹਨ ਅਤੇ ਮੈਨੂੰ ਸੁੱਖ ਪ੍ਰਾਪਤ ਹੋ ਗਿਆ ਹੈ। ਠਹਿਰਾਉ।
English
The enemies and evil-doers have perished, and I have obtained peace. ||1||Pause||
ਸਤਿਗੁਰਿ ਮੋ ਕਉ; ਦੀਆ ਉਪਦੇਸੁ ॥
satigur mo kau; deea upades |
Punjabi
ਸੱਚੇ ਗੁਰਾਂ ਨੇ ਮੈਨੂੰ ਸਿਖਮੱਤ ਦਿੱਤੀ ਹੈ।
English
The True Guru has imparted the Teachings to me.
ਜੀਉ ਪਿੰਡੁ ਸਭੁ; ਹਰਿ ਕਾ ਦੇਸੁ ॥
jeeo pindd sabh; har kaa des |
Punjabi
ਮੇਰੀ ਆਤਮਾ ਦੇਹਿ ਤੇ ਸਾਰਾ ਸੰਸਾਰ ਹਰੀ ਦੀ ਮਲਕੀਅਤ ਹੈ।
English
My soul, body and everything belong to the Lord.
ਜੋ ਕਿਛੁ ਕਰੀ; ਸੁ ਤੇਰਾ ਤਾਣੁ ॥
jo kichh karee; su teraa taan |
Punjabi
ਜਿਹੜਾ ਕੁਝ ਮੈਂ ਕਰਦਾ ਹਾਂ ਉਹ ਤੇਰੇ ਹੀ ਬਲ ਦੇ ਜ਼ਰਿਏ ਹੈ।
English
Whatever I do, is by Your Almighty Power.
ਤੂੰ ਮੇਰੀ ਓਟ; ਤੂੰਹੈ ਦੀਬਾਣੁ ॥੨॥
toon meree ott; toonhai deebaan |2|
Punjabi
ਤੂੰ ਮੈਡੀ ਟੇਕ ਹੈਂ ਅਤੇ ਤੂੰ ਹੀ ਮੇਰੀ ਕਚਿਹਰੀ।
English
You are my only Support, You are my only Court. ||2||
ਤੁਧਨੋ ਛੋਡਿ; ਜਾਈਐ ਪ੍ਰਭ ਕੈਂ ਧਰਿ ॥
tudhano chhodd; jaaeeai prabh kain dhar |
Punjabi
ਤੈਨੂੰ ਤਿਆਗ ਕੇ, ਹੇ ਸੁਆਮੀ! ਮੈਂ ਹੋਰ ਕੀਹਦੇ ਕੋਲ ਜਾਵਾਂ?
English
If I were to renounce You, God, unto whom could I turn?
ਆਨ ਨ ਬੀਆ; ਤੇਰੀ ਸਮਸਰਿ ॥
aan na beea; teree samasar |
Punjabi
ਹੋਰ ਕੋਈ ਦੂਸਰਾ ਤੇਰੇ ਬਰਾਬਰ ਦਾ ਨਹੀਂ।
English
There is no other, comparable to You.
ਤੇਰੇ ਸੇਵਕ ਕਉ; ਕਿਸ ਕੀ ਕਾਣਿ ॥
tere sevak kau; kis kee kaan |
Punjabi
ਤੇਰਾ ਗੋਲਾ ਕਿਹਦੀ ਮੁਹਤਾਜੀ ਕਰੇ?
English
Who else is Your servant to serve?
ਸਾਕਤੁ ਭੂਲਾ ਫਿਰੈ; ਬੇਬਾਣਿ ॥੩॥
saakat bhoolaa firai; bebaan |3|
Punjabi
ਗੁਮਰਾਹ ਹੋਇਆ ਹੋਇਆ ਮਾਇਆ ਦਾ ਪੁਜਾਰੀ ਬਿਆਬਾਨ ਅੰਦਰ ਭਟਕਦਾ ਹੈ।
English
The faithless cynics are deluded; they wander around in the wilderness. ||3||
ਤੇਰੀ ਵਡਿਆਈ; ਕਹੀ ਨ ਜਾਇ ॥
teree vaddiaaee; kahee na jaae |
Punjabi
ਤੇਰੀ ਵਿਸ਼ਾਲਤਾ ਵਰਨਣ ਕੀਤੀ ਨਹੀਂ ਜਾ ਸਕਦੀ।
English
Your Glorious Greatness cannot be described.
ਜਹ ਕਹ ਰਾਖਿ ਲੈਹਿ; ਗਲਿ ਲਾਇ ॥
jeh keh raakh laihi; gal laae |
Punjabi
ਆਪਣੀ ਛਾਤੀ ਨਾਲ ਲਾ ਕੇ ਤੂੰ ਮੇਰੀ ਹਰ ਥਾਂ ਰੱਖਿਆ ਕਰਦਾ ਹੈਂ।
English
Wherever I am, you save me, hugging me close in Your embrace.
ਨਾਨਕ ਦਾਸ; ਤੇਰੀ ਸਰਣਾਈ ॥
naanak daas; teree saranaaee |
Punjabi
ਇਸ ਗੋਲੇ ਨੇ ਹੇ ਨਾਨਕ! ਤੇਰੀ ਪਨਾਹ ਲਈ ਹੈ।
English
Nanak, Your slave, has entered Your Sanctuary.
ਪ੍ਰਭਿ ਰਾਖੀ ਪੈਜ; ਵਜੀ ਵਾਧਾਈ ॥੪॥੫॥
prabh raakhee paij; vajee vaadhaaee |4|5|
Punjabi
ਠਾਕੁਰ ਨੇ ਮੇਰੀ ਪੱਤ ਆਬਰੂ ਰੱਖ ਲਈ ਹੈ ਅਤੇ ਮੈਨੂੰ ਵਧਾਈਆਂ ਮਿਲ ਰਹੀਆਂ ਹਨ।
English
God has preserved his honor, and congratulations are pouring in. ||4||5||