Ang 372
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਪਰਦੇਸੁ ਝਾਗਿ; ਸਉਦੇ ਕਉ ਆਇਆ ॥
parades jhaag; saude kau aaeaa |
Punjabi
ਪਰਾਏ ਵਤਨਾਂ ਅੰਦਰ ਭਟਕ ਕੇ, ਮੈਂ ਇਥੇ ਸੌਦੇ ਸੂਤ ਲਈ ਆਇਆ ਹਾਂ।
English
Having wandered through foreign lands, I have come here to do business.
ਵਸਤੁ ਅਨੂਪ ਸੁਣੀ; ਲਾਭਾਇਆ ॥
vasat anoop sunee; laabhaaeaa |
Punjabi
ਮੈਂ ਸੁਣਿਆ ਹੈ ਕਿ ਤੁਹਾਡੇ ਕੋਲ, ਹੇ ਗੁਰੂ ਜੀ! ਇਕ ਲਾਸਾਨੀ ਤੇ ਲਾਭਦਾਇਕ ਵੱਖਰ ਹੈ।
English
I heard of the incomparable and profitable merchandise.
ਗੁਣ ਰਾਸਿ; ਬੰਨਿੑ ਪਲੈ ਆਨੀ ॥
gun raas; bana palai aanee |
Punjabi
ਨੇਕੀਆਂ ਦੀ ਪੂੰਜੀ ਆਪਣੇ ਲੜ ਬਣ ਕੇ ਮੈਂ ਆਪਣੇ ਨਾਲ ਲਿਆਇਆ ਹਾਂ।
English
I have gathered in my pockets my capital of virtue, and I have brought it here with me.
ਦੇਖਿ ਰਤਨੁ; ਇਹੁ ਮਨੁ ਲਪਟਾਨੀ ॥੧॥
dekh ratan; ihu man lapattaanee |1|
Punjabi
ਨਾਮ ਦੇ ਹੀਰੇ ਨੂੰ ਵੇਖ ਕੇ ਮੇਰਾ ਇਹ ਚਿੱਤ ਫਰੇਫਤਾ ਹੋ ਗਿਆ ਹੈ।
English
Beholding the jewel, this mind is fascinated. ||1||
ਸਾਹ ਵਾਪਾਰੀ; ਦੁਆਰੈ ਆਏ ॥
saah vaapaaree; duaarai aae |
Punjabi
ਹੇ ਸ਼ਾਹੂਕਾਰ! ਵਣਜਾਰਾ ਤੇਰੇ ਬੂਹੇ ਤੇ ਆਇਆ ਹੈ।
English
I have come to the door of the Trader.
ਵਖਰੁ ਕਾਢਹੁ; ਸਉਦਾ ਕਰਾਏ ॥੧॥ ਰਹਾਉ ॥
vakhar kaadtahu; saudaa karaae |1| rahaau |
Punjabi
ਮਾਲ ਵਿਖਾਲੋ, ਤਾਂ ਜੋ ਸੌਦਾ ਕਰਾਇਆ ਜਾਵੇ। ਠਹਿਰਾਉ।
English
Please display the merchandise, so that the business may be transacted. ||1||Pause||
ਸਾਹਿ ਪਠਾਇਆ; ਸਾਹੈ ਪਾਸਿ ॥
saeh patthaaeaa; saahai paas |
Punjabi
ਪਾਤਸ਼ਾਹ ਪਰਮੇਸ਼ਵਰ ਨੇ ਮੈਨੂੰ ਗੁਰੂ-ਸ਼ਾਹੂਕਾਰ ਕੋਲ ਘੱਲਿਆ ਹੈ।
English
The Trader has sent me to the Banker.
ਅਮੋਲ ਰਤਨ; ਅਮੋਲਾ ਰਾਸਿ ॥
amol ratan; amolaa raas |
Punjabi
ਅਮੋਲਕ ਹੈ ਨਾਮ ਦਾ ਜਵੇਹਰ ਅਤੇ ਅਮੋਲਕ ਹੈ ਗੁਣਾਂ ਦੀ ਰਾਸਪੂੰਜੀ।
English
The jewel is priceless, and the capital is priceless.
ਵਿਸਟੁ ਸੁਭਾਈ; ਪਾਇਆ ਮੀਤ ॥
visatt subhaaee; paaeaa meet |
Punjabi
ਆਪਣੇ ਸੁਸ਼ੀਲ ਵੀਰ, ਮਿੱਤਰ ਅਤੇ ਵਚੋਲੇ ਗੁਰਾਂ ਦੇ ਰਾਹੀਂ,
English
O my gentle brother, mediator and friend
ਸਉਦਾ ਮਿਲਿਆ; ਨਿਹਚਲ ਚੀਤ ॥੨॥
saudaa miliaa; nihachal cheet |2|
Punjabi
ਮੈਨੂੰ ਵਖਰ ਮਿਲ ਗਿਆ ਹੈ ਅਤੇ ਮੇਰਾ ਮਨ ਅਸਥਿਰ ਹੋ ਗਿਆ ਹੈ।
English
- I have obtained the merchandise, and my consciousness is now steady and stable. ||2||
ਭਉ ਨਹੀ ਤਸਕਰ; ਪਉਣ ਨ ਪਾਨੀ ॥
bhau nahee tasakar; paun na paanee |
Punjabi
ਮੈਨੂੰ ਕੋਈ ਡਰ ਚੋਰਾਂ ਦਾ ਹਵਾ ਦਾ ਜਾਂ ਪਾਣੀ ਦਾ ਨਹੀਂ।
English
I have no fear of thieves, of wind or water.
ਸਹਜਿ ਵਿਹਾਝੀ; ਸਹਜਿ ਲੈ ਜਾਨੀ ॥
sehaj vihaajhee; sehaj lai jaanee |
Punjabi
ਸਹਿਜੇ ਹੀ ਮੈਂ ਨਾਮ ਦਾ ਸੌਦਾ ਖਰੀਦ ਕੀਤਾ ਹੈ ਅਤੇ ਚੁਪ ਚੁਪੀਤੇ ਹੀ ਮੈਂ ਇਹ ਸੌਦਾ ਸੂਤ ਲਈ ਜਾਂਦਾ ਹਾਂ।
English
I have easily made my purchase, and I easily take it away.
ਸਤ ਕੈ ਖਟਿਐ; ਦੁਖੁ ਨਹੀ ਪਾਇਆ ॥
sat kai khattiai; dukh nahee paaeaa |
Punjabi
ਸੱਚਾ ਨਾਮ ਮੈਂ ਕਮਾਇਆ ਹੈ ਅਤੇ ਇਸ ਲਈ ਦੁੱਖ ਨਹੀਂ ਪਾਵਾਂਗਾ।
English
I have earned Truth, and I shall have no pain.
ਸਹੀ ਸਲਾਮਤਿ; ਘਰਿ ਲੈ ਆਇਆ ॥੩॥
sahee salaamat; ghar lai aaeaa |3|
Punjabi
ਐਨ ਠੀਕ ਤੇ ਦਰੁਸਤ ਤੌਰ ਤੇ ਮੈਂ ਆਪਣਾ ਸੌਦਾ ਸੂਤ ਘਰ ਲੈ ਆਂਦਾ ਹੈ।
English
I have brought this merchandise home, safe and sound. ||3||
ਮਿਲਿਆ ਲਾਹਾ; ਭਏ ਅਨੰਦ ॥
miliaa laahaa; bhe anand |
Punjabi
ਮੈਂ ਨਾਮ-ਨਫਾ ਖੱਟਿਆ ਹੈ ਅਤੇ ਖੁਸ਼ ਹਾਂ।
English
I have earned the profit, and I am happy.
ਧੰਨੁ ਸਾਹ; ਪੂਰੇ ਬਖਸਿੰਦ ॥
dhan saah; poore bakhasind |
Punjabi
ਮੁਬਾਰਕ ਹੈ ਪੂਰਨ ਦਾਨੀ, ਗੁਰੂ ਸ਼ਾਹੁਕਾਰ ਹੈ।
English
Blessed is the Banker, the Perfect Bestower.
ਇਹੁ ਸਉਦਾ; ਗੁਰਮੁਖਿ ਕਿਨੈ ਵਿਰਲੈ ਪਾਇਆ ॥
eihu saudaa; guramukh kinai viralai paaeaa |
Punjabi
ਕੋਈ ਟਾਵਾਂ ਟੱਲਾ ਹੀ ਗੁਰੂ ਦੇ ਰਾਹੀਂ, ਇਸ ਵੱਖਰ ਨੂੰ ਹਾਸਲ ਕਰਦਾ ਹੈ।
English
How rare is the Gurmukh who obtains this merchandise;
ਸਹਲੀ ਖੇਪ; ਨਾਨਕੁ. ਲੈ ਆਇਆ ॥੪॥੬॥
sahalee khep; naanak. lai aaeaa |4|6|
Punjabi
ਨਫੇ ਵੰਦਾ ਸੌਦਾ ਸੂਤ ਨਾਨਕ ਘਰ ਲੈ ਆਇਆ ਹੈ।
English
Nanak has brought this profitable merchandise home. ||4||6||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਗੁਨੁ ਅਵਗਨੁ ਮੇਰੋ; ਕਛੁ ਨ ਬੀਚਾਰੋ ॥
gun avagan mero; kachh na beechaaro |
Punjabi
ਮੇਰੀਆਂ ਚੰਗਿਆਂਈਆਂ ਤੇ ਬੁਰਾਈਆਂ ਦਾ ਖਿਆਲ ਨਹੀਂ ਕੀਤਾ ਗਿਆ।
English
He does not consider my merits or demerits.
ਨਹ ਦੇਖਿਓ; ਰੂਪ ਰੰਗ ਸਂੀਗਾਰੋ ॥
neh dekhio; roop rang saneegaaro |
Punjabi
ਨਾਂ ਹੀ ਮੇਰੀ ਸੁੰਦਰਤਾ, ਰੰਗ ਤੇ ਹਾਰ ਸ਼ਿੰਗਾਰ ਵੱਲ ਤਕਿਆ ਗਿਆ ਹੈ।
English
He does not look at my beauty, color or decorations.
ਚਜ ਅਚਾਰ; ਕਿਛੁ ਬਿਧਿ ਨਹੀ ਜਾਨੀ ॥
chaj achaar; kichh bidh nahee jaanee |
Punjabi
ਮੈਂ ਸਿਆਣਪ ਤੇ ਸ਼ੁੱਭ ਚੱਲਣ ਦਾ ਮਾਰਗ ਨਹੀਂ ਜਾਣਦੀ।
English
I do not know the ways of wisdom and good conduct.
ਬਾਹ ਪਕਰਿ; ਪ੍ਰਿਅ ਸੇਜੈ ਆਨੀ ॥੧॥
baah pakar; pria sejai aanee |1|
Punjabi
ਪਰ ਭੁਜਾ ਤੋਂ ਪਕੜ ਕੇ ਕੰਤ ਨੇ ਮੈਨੂੰ ਪਲੰਘ ਤੇ ਲੈ ਆਂਦਾ ਹੈ।
English
But taking me by the arm, my Husband Lord has led me to His Bed. ||1||
ਸੁਨਿਬੋ ਸਖੀ; ਕੰਤਿ ਹਮਾਰੋ, ਕੀਅਲੋ ਖਸਮਾਨਾ ॥
sunibo sakhee; kant hamaaro, keealo khasamaanaa |
Punjabi
ਤੁਸੀਂ ਸੁਣੋ ਹੇ ਸਹੇਲੀਓ! ਮੇਰੇ ਲਾੜੇ ਨੇ ਮੈਨੂੰ ਅਪਨਾ ਲਿਆ ਹੈ।
English
Hear, O my companions, my Husband, my Lord Master, possesses me.
ਕਰੁ ਮਸਤਕਿ ਧਾਰਿ, ਰਾਖਿਓ ਕਰਿ ਅਪੁਨਾ; ਕਿਆ ਜਾਨੈ. ਇਹੁ ਲੋਕੁ ਅਜਾਨਾ ॥੧॥ ਰਹਾਉ ॥
kar masatak dhaar, raakhio kar apunaa; kiaa jaanai. ihu lok ajaanaa |1| rahaau |
Punjabi
ਉਸ ਨੇ ਆਪਣਾ ਹੱਥ ਮੇਰੇ ਮੱਥੇ ਤੇ ਰੱਖਕੇ ਆਪਣਾ ਜਾਣ ਮੈਨੂੰ ਬਚਾ ਲਿਆ ਹੈ। ਇਹ ਬੇਸਮਝ ਲੋਕ ਕੀ ਜਾਣਦੇ ਹਨ? ਠਹਿਰਾਉ।
English
Placing His Hand upon my forehead, He protects me as His Own. What do these ignorant people know? ||1||Pause||
ਸੁਹਾਗੁ ਹਮਾਰੋ; ਅਬ ਹੁਣਿ ਸੋਹਿਓ ॥
suhaag hamaaro; ab hun sohio |
Punjabi
ਮੇਰਾ ਵਿਆਹੁਤਾ ਜੀਵਨ ਹੁਣ, ਸੁੰਦਰ ਲੱਗਦਾ ਹੈ।
English
My married life now appears so beauteous;
ਕੰਤੁ ਮਿਲਿਓ; ਮੇਰੋ ਸਭੁ ਦੁਖੁ ਜੋਹਿਓ ॥
kant milio; mero sabh dukh johio |
Punjabi
ਮੈਡਾ ਭਰਤਾ ਮੈਨੂੰ ਮਿਲ ਪਿਆ ਹੈ ਅਤੇ ਉਸਨੇ ਮੇਰੇ ਸਾਰੇ ਰੋਗ ਜਾਂਚ ਲਏ ਹਨ।
English
my Husband Lord has met me, and He sees all my pains.
ਆਂਗਨਿ ਮੇਰੈ; ਸੋਭਾ ਚੰਦ ॥
aangan merai; sobhaa chand |
Punjabi
ਮੇਰੇ ਦਿਲ ਦੇ ਵਿਹੜੇ ਅੰਦਰ ਚੰਨ ਵਰਗੀ ਕੀਰਤੀ ਹੈ।
English
Within the courtyard of my heart, the glory of the moon shines.
ਨਿਸਿ ਬਾਸੁਰ; ਪ੍ਰਿਅ ਸੰਗਿ ਅਨੰਦ ॥੨॥
nis baasur; pria sang anand |2|
Punjabi
ਰੈਣ ਦਿਹੂੰ, ਮੈਂ ਆਪਣੈ ਪ੍ਰੀਤਮ ਨਾਲ ਅਨੰਦ ਮਾਣਦੀ ਹਾਂ।
English
Night and day, I have fun with my Beloved. ||2||
ਬਸਤ੍ਰ ਹਮਾਰੇ; ਰੰਗਿ ਚਲੂਲ ॥
basatr hamaare; rang chalool |
Punjabi
ਮੇਰੇ ਕੱਪੜੇ ਪੋਸਤ ਦੇ ਫੁਲ ਦੀ ਰੰਗਤ ਦੀ ਮਾਨੰਦ ਲਾਲ ਹਨ।
English
My clothes are dyed the deep crimson color of the poppy.
ਸਗਲ ਆਭਰਣ; ਸੋਭਾ ਕੰਠਿ ਫੂਲ ॥
sagal aabharan; sobhaa kantth fool |
Punjabi
ਸਾਰੇ ਗਹਿਣੇ ਅਤੇ ਮੇਰੀ ਗਰਦਨ ਦੁਆਲੇ ਦੇ ਫੁੱਲਾਂ ਦੇ ਹਾਰ ਮੈਨੂੰ ਸਸ਼ੋਭਤ ਕਰਦੇ ਹਨ।
English
All the ornaments and garlands around my neck adorn me.
ਪ੍ਰਿਅ ਪੇਖੀ ਦ੍ਰਿਸਟਿ; ਪਾਏ ਸਗਲ ਨਿਧਾਨ ॥
pria pekhee drisatt; paae sagal nidhaan |
Punjabi
ਆਪਣੇ ਦਿਲਬਰ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਮੈਂ ਸਾਰੇ ਖ਼ਜਾਨੇ ਪਰਾਪਤ ਕਰ ਲਏ ਹਨ,
English
Gazing upon my Beloved with my eyes, I have obtained all treasures;
ਦੁਸਟ ਦੂਤ ਕੀ; ਚੂਕੀ ਕਾਨਿ ॥੩॥
dusatt doot kee; chookee kaan |3|
Punjabi
ਅਤੇ ਮੇਰੀ ਪਾਂਬਰਾਂ ਤੇ ਗੁੰਡਿਆਂ ਦੀ ਮੁਹਤਾਜੀ ਦੂਰ ਹੋ ਗਈ!
English
I have shaken off the power of the evil demons. ||3||
ਸਦ ਖੁਸੀਆ; ਸਦਾ ਰੰਗ ਮਾਣੇ ॥
sad khuseea; sadaa rang maane |
Punjabi
ਮੈਨੂੰ ਸਦੀਵੀ ਪਰਸੰਨਤਾ ਪਰਾਪਤ ਹੋਈ ਹੈ ਅਤੇ ਮੈਂ ਹਮੇਸ਼ਾਂ ਅਨੰਦ ਮਾਣਦਾ ਹਾਂ।
English
I have obtained eternal bliss, and I constantly celebrate.
ਨਉ ਨਿਧਿ ਨਾਮੁ; ਗ੍ਰਿਹ ਮਹਿ ਤ੍ਰਿਪਤਾਨੇ ॥
nau nidh naam; grih meh tripataane |
Punjabi
ਨਾਮ ਦੇ ਨੌ ਖ਼ਜ਼ਾਨਿਆਂ ਨਾਲ ਮੈਂ ਆਪਣੇ ਘਰ ਵਿੱਚ ਹੀ ਰੱਜ ਗਿਆ ਹਾਂ।
English
With the nine treasures of the Naam, the Name of the Lord, I am satisfied in my own home.
ਕਹੁ ਨਾਨਕ; ਜਉ ਪਿਰਹਿ ਸੀਗਾਰੀ ॥
kahu naanak; jau pireh seegaaree |
Punjabi
ਗੁਰੂ ਜੀ ਫੁਰਮਾਉਂਦੇ ਹਨ, ਜਦ ਸੁਭਾਗੀ ਪਤਨੀ ਨੂੰ ਉਸ ਦਾ ਪਿਆਰ ਸਸ਼ੋਭਤ ਕਰ ਦਿੰਦਾ ਹੈ,
English
Says Nanak, when the happy soul-bride is adorned by her Beloved,
ਥਿਰੁ ਸੋਹਾਗਨਿ; ਸੰਗਿ ਭਤਾਰੀ ॥੪॥੭॥
thir sohaagan; sang bhataaree |4|7|
Punjabi
ਤਾਂ ਉਹ ਪੱਕੇ ਤੌਰ ਤੇ ਆਪਣੇ ਭਰਤੇ ਨਾਲ ਵੱਸਦੀ ਹੈ।
English
she is forever happy with her Husband Lord. ||4||7||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਦਾਨੁ ਦੇਇ ਕਰਿ; ਪੂਜਾ ਕਰਨਾ ॥
daan dee kar; poojaa karanaa |
Punjabi
ਹੇ ਬ੍ਰਾਹਮਣ! ਲੋਕ ਤੈਨੂੰ ਖੈਰਾਤ ਦਿੰਦੇ ਅਤੇ ਤੈਨੂੰ ਪੂਜਦੇ ਹਨ।
English
They give you donations and worship you.
ਲੈਤ ਦੇਤ; ਉਨੑ ਮੂਕਰਿ ਪਰਨਾ ॥
lait det; una mookar paranaa |
Punjabi
ਤੂੰ ਉਨ੍ਹਾਂ ਕੋਲੋਂ, ਲੈਂਦਾ ਹੈ ਅਤੇ ਮੁੱਕਰ ਜਾਂਦਾ ਹੈਂ ਕਿ ਉਹ ਤੈਨੂੰ ਦਿੰਦੇ ਹਨ।
English
You take from them, and then deny that they have given anything to you.
ਜਿਤੁ ਦਰਿ; ਤੁਮੑ ਹੈ ਬ੍ਰਾਹਮਣ ਜਾਣਾ ॥
jit dar; tuma hai braahaman jaanaa |
Punjabi
ਹੇ ਬ੍ਰਾਹਮਣ! ਜਿਸ ਬੂਹੇ ਤੇ ਤੂੰ ਅਖੀਰ ਨੂੰ ਜਾਣਾ ਹੈ,
English
That door, through which you must ultimately go, O Brahmin
ਤਿਤੁ ਦਰਿ; ਤੂੰਹੀ ਹੈ ਪਛੁਤਾਣਾ ॥੧॥
tit dar; toonhee hai pachhutaanaa |1|
Punjabi
ਉਸ ਬੂਹੇ ਉਤੇ ਤੂੰ ਪਸਚਾਤਾਪ ਕਰੇਗਾਂ।
English
- at that door, you will come to regret and repent. ||1||
ਐਸੇ ਬ੍ਰਾਹਮਣ; ਡੂਬੇ ਭਾਈ ॥
aise braahaman; ddoobe bhaaee |
Punjabi
ਹੇ ਭਰਾ! ਐਹੋ ਜੇਹੇ ਬ੍ਰਾਹਮਣ ਡੁਬ ਜਾਂਦੇ ਹਨ,
English
Such Brahmins shall drown, O Siblings of Destiny;
ਨਿਰਾਪਰਾਧ; ਚਿਤਵਹਿ ਬੁਰਿਆਈ ॥੧॥ ਰਹਾਉ ॥
niraaparaadh; chitaveh buriaaee |1| rahaau |
Punjabi
ਜੋ ਬੇਗੁਨਾਹਾਂ ਦਾ ਬੁਰਾ ਕਰਨ ਦਾ ਖ਼ਿਆਲ ਕਰਦੇ ਹਨ। ਠਹਿਰਾਉ।
English
they think of doing evil to the innocent. ||1||Pause||
ਅੰਤਰਿ ਲੋਭੁ; ਫਿਰਹਿ ਹਲਕਾਏ ॥
antar lobh; fireh halakaae |
Punjabi
ਉਨ੍ਹਾਂ ਦੇ ਅੰਦਰ ਲਾਲਚ ਹੈ ਅਤੇ ਉਹ ਹਲਕੇ ਕੁੱਤੇ ਦੀ ਤਰ੍ਹਾਂ ਭਟਕਦੇ ਹਨ।
English
Within them is greed, and they wander around like mad dogs.
ਨਿੰਦਾ ਕਰਹਿ; ਸਿਰਿ ਭਾਰੁ ਉਠਾਏ ॥
nindaa kareh; sir bhaar utthaae |
Punjabi
ਉਹ ਹੋਰਨਾਂ ਦੀ ਬਦਖੋਈ ਕਰਦੇ ਹਨ ਅਤੇ ਆਪਣੇ ਸਿਰਾਂ ਉਤੇ ਪਾਪਾਂ ਦਾ ਬੋਝ ਚੁਕਦੇ ਹਨ।
English
They slander others and carry loads of sin upon their heads.
ਮਾਇਆ ਮੂਠਾ; ਚੇਤੈ ਨਾਹੀ ॥
maaeaa mootthaa; chetai naahee |
Punjabi
ਧਨ-ਦੌਲਤ ਦਾ ਠੱਗਿਆ ਹੋਇਆ ਬ੍ਰਾਹਮਣ, ਸੁਆਮੀ ਦਾ ਸਿਮਰਨ ਨਹੀਂ ਕਰਦਾ।
English
Intoxicated by Maya, they do not think of the Lord.
ਭਰਮੇ ਭੂਲਾ; ਬਹੁਤੀ ਰਾਹੀ ॥੨॥
bharame bhoolaa; bahutee raahee |2|
Punjabi
ਸੰਦੇਹ ਦੇ ਕਾਰਨ, ਉਹ ਘਣੇਰਿਆਂ ਰਸਤਿਆਂ ਅੰਦਰ ਭੁੱਲਿਆ ਫਿਰਦਾ ਹੈ।
English
Deluded by doubt, they wander off on many paths. ||2||
ਬਾਹਰਿ ਭੇਖ ਕਰਹਿ; ਘਨੇਰੇ ॥
baahar bhekh kareh; ghanere |
Punjabi
ਲੋਕਾਂ ਨੂੰ ਦਿਖਾਉਣ ਲਈ ਉਹ ਬਹੁਤੇ ਧਾਰਮਿਕ ਲਿਬਾਸ ਪਹਿਨਦਾ ਹੈ।
English
Outwardly, they wear various religious robes,
ਅੰਤਰਿ ਬਿਖਿਆ; ਉਤਰੀ ਘੇਰੇ ॥
antar bikhiaa; utaree ghere |
Punjabi
ਪਰ ਉਸ ਦੇ ਮਨ ਨੂੰ ਪਾਪ ਨੇ ਘੇਰਾ ਘੱਤਿਆ ਹੋਇਆ ਹੈ।
English
but within, they are enveloped by poison.
ਅਵਰ ਉਪਦੇਸੈ; ਆਪਿ ਨ ਬੂਝੈ ॥
avar upadesai; aap na boojhai |
Punjabi
ਉਹ ਹੋਰਨਾਂ ਨੂੰ ਸਿੱਖਮੱਤ ਦਿੰਦਾ ਹੈ, ਪ੍ਰਤੂੰ ਆਪਣੇ ਆਪ ਨੂੰ ਨਹੀਂ ਸਮਝਦਾ।
English
They instruct others, but do not understand themselves.
ਐਸਾ ਬ੍ਰਾਹਮਣੁ; ਕਹੀ ਨ ਸੀਝੈ ॥੩॥
aisaa braahaman; kahee na seejhai |3|
Punjabi
ਐਹੋ ਜੇਹਾ ਬ੍ਰਾਹਮਣ ਕਿਸੇ ਤਰ੍ਹਾਂ ਭੀ ਬੰਦ-ਖਾਲਸ ਨਹੀਂ ਹੋ ਸਕਦਾ।
English
Such Brahmins will never be emancipated. ||3||
ਮੂਰਖ ਬਾਮਣ; ਪ੍ਰਭੂ ਸਮਾਲਿ ॥
moorakh baaman; prabhoo samaal |
Punjabi
ਹੇ ਮੂਰਖ ਬ੍ਰਾਹਮਣ! ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।
English
O foolish Brahmin, reflect upon God.
ਦੇਖਤ ਸੁਨਤ ਤੇਰੈ ਹੈ ਨਾਲਿ ॥
dekhat sunat terai hai naal |
Punjabi
ਉਹ ਤੈਨੂੰ ਵੇਖਦਾ ਤੇ ਸੁਣਦਾ ਹੈ ਅਤੇ ਤੇਰੇ ਸੰਗ ਵੱਸਦਾ ਹੈ।
English
He watches and hears, and is always with you.
ਕਹੁ ਨਾਨਕ; ਜੇ ਹੋਵੀ ਭਾਗੁ ॥
kahu naanak; je hovee bhaag |
Punjabi
ਗੁਰੂ ਜੀ ਆਖਦੇ ਹਨ ਜੇਕਰ ਤੇਰੀ ਚੰਗੀ ਕਿਸਮਤ ਹੈ,
English
Says Nanak, if this is your destiny,
ਮਾਨੁ ਛੋਡਿ; ਗੁਰ ਚਰਣੀ ਲਾਗੁ ॥੪॥੮॥
maan chhodd; gur charanee laag |4|8|
Punjabi
ਤਾਂ ਆਪਣਾ ਹੰਕਾਰ ਛੱਡ ਦੇ ਅਤੇ ਗੁਰਾਂ ਦੇ ਪੈਰਾਂ ਨੂੰ ਚਿੰਮੜ ਜਾ।
English
renounce your pride, and grasp the Guru's Feet. ||4||8||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl: