Ang 374
ਪ੍ਰਥਮੇ; ਤੇਰੀ ਨੀਕੀ ਜਾਤਿ ॥
prathame; teree neekee jaat |
Punjabi
ਪਹਿਲੇ ਤੇਰੀ ਜਾਤੀ ਉੱਤਮ ਹੈ।
English
First, your social status is high.
ਦੁਤੀਆ; ਤੇਰੀ ਮਨੀਐ ਪਾਂਤਿ ॥
duteea; teree maneeai paant |
Punjabi
ਦੂਜੇ ਤੇਰੀ ਖਾਨਦਾਨੀ ਪਰਵਾਨੀ ਜਾਂਦੀ ਹੈ।
English
Second, you are honored in society.
ਤ੍ਰਿਤੀਆ; ਤੇਰਾ ਸੁੰਦਰ ਥਾਨੁ ॥
triteea; teraa sundar thaan |
Punjabi
ਤੀਜੇ ਤੇਰਾ ਨਿਵਾਸ ਅਸਥਾਨ ਸੁਹਣਾ ਹੈ।
English
Third, your home is beautiful.
ਬਿਗੜ ਰੂਪੁ; ਮਨ ਮਹਿ ਅਭਿਮਾਨੁ ॥੧॥
bigarr roop; man meh abhimaan |1|
Punjabi
ਪਰ ਕੋਝੀ ਹੈ ਤੇਰੀ ਸ਼ਕਲ, ਕਿਉਂਕਿ ਤੇਰੇ ਚਿੱਤ ਅੰਦਰ ਸਵੈ-ਹੰਗਤਾ ਹੈ।
English
But you are so ugly, with self-conceit in your mind. ||1||
ਸੋਹਨੀ ਸਰੂਪਿ; ਸੁਜਾਣਿ ਬਿਚਖਨਿ ॥
sohanee saroop; sujaan bichakhan |
Punjabi
ਹੇ ਸੁਨੱਖੀਏ, ਸੋਹਣੀ ਨੁਹਾਰ ਵਾਲੀਏ, ਸਿਆਣੀਏ ਅਤੇ ਚਤੁਰ ਇਸਤਰੀਏ!
English
O beautiful, attractive, wise and clever woman:
ਅਤਿ ਗਰਬੈ; ਮੋਹਿ ਫਾਕੀ ਤੂੰ ॥੧॥ ਰਹਾਉ ॥
at garabai; mohi faakee toon |1| rahaau |
Punjabi
ਤੈਨੂੰ ਘਣੇ ਹੰਕਾਰ ਅਤੇ ਸੰਸਾਰੀ ਮਮਤਾ ਨੇ ਫਾਹ ਲਿਆ ਹੈ। ਠਹਿਰਾਉ।
English
you have been trapped by your pride and attachment. ||1||Pause||
ਅਤਿ ਸੂਚੀ; ਤੇਰੀ ਪਾਕਸਾਲ ॥
at soochee; teree paakasaal |
Punjabi
ਬਹੁਤ ਸਾਫ ਸੁਥਰੀ ਹੈ ਤੇਰੀ ਰਸੋਈ।
English
Your kitchen is so clean.
ਕਰਿ ਇਸਨਾਨੁ; ਪੂਜਾ ਤਿਲਕੁ ਲਾਲ ॥
kar isanaan; poojaa tilak laal |
Punjabi
ਤੂੰ ਨ੍ਹਾਊਦਾ ਹੈਂ, ਪੂਜਾ ਕਰਦਾ ਹੈਂ ਅਤੇ ਸੂਹੇ ਰੰਗ ਦਾ ਟਿੱਕਾ ਲਾਉਂਦਾ ਹੈਂ।
English
You take your bath, and worship, and apply the crimson mark upon your forehead;
ਗਲੀ ਗਰਬਹਿ; ਮੁਖਿ ਗੋਵਹਿ ਗਿਆਨ ॥
galee garabeh; mukh goveh giaan |
Punjabi
ਆਪਣੇ ਮੂੰਹ ਨਾਲ ਤੂੰ ਬ੍ਰਹਿਮ ਵੀਚਾਰ ਉਚਾਰਨ ਕਰਦਾ ਹੈਂ ਪਰ ਤੈਨੂੰ ਹੰਕਾਰ ਨੇ ਬਰਬਾਦ ਕਰ ਦਿੱਤਾ।
English
with your mouth you speak wisdom, but you are destroyed by pride.
ਸਭ ਬਿਧਿ ਖੋਈ; ਲੋਭਿ ਸੁਆਨ ॥੨॥
sabh bidh khoee; lobh suaan |2|
Punjabi
ਲਾਲਚ ਦੇ ਕੁੱਤੇ ਨੇ ਤੈਨੂੰ ਹਰ ਤਰੀਕੇ ਨਾਲ ਤਬਾਹ ਕਰ ਛੱਡਿਆ ਹੈ।
English
The dog of greed has ruined you in every way. ||2||
ਕਾਪਰ ਪਹਿਰਹਿ; ਭੋਗਹਿ ਭੋਗ ॥
kaapar pahireh; bhogeh bhog |
Punjabi
ਤੂੰ ਪੁਸ਼ਾਕਾਂ ਪਹਿਨਦਾ ਹੈਂ ਅਤੇ ਸੁਆਦ ਮਾਣਦਾ ਹੈਂ।
English
You wear your robes and enjoy pleasures;
ਆਚਾਰ ਕਰਹਿ; ਸੋਭਾ ਮਹਿ ਲੋਗ ॥
aachaar kareh; sobhaa meh log |
Punjabi
ਲੋਕਾਂ ਅੰਦਰ ਇੱਜ਼ਤ ਪਰਾਪਤ ਕਰਨ ਲਈ ਤੂੰ ਧਾਰਮਕ ਸੰਸਕਾਰ ਕਰਦਾ ਹੈ।
English
you practice good conduct to impress people;
ਚੋਆ ਚੰਦਨ ਸੁਗੰਧ ਬਿਸਥਾਰ ॥
choaa chandan sugandh bisathaar |
Punjabi
ਆਪਣੀ ਦੇਹਿ ਨੂੰ ਤੂੰ ਅਗਰ ਦੀ ਲਕੜੀ ਅਤੇ ਚੰਨਣ ਦਾ ਅਤਰ ਲਾਉਂਦਾ ਹੈ,
English
you apply scented oils of sandalwood and musk,
ਸੰਗੀ ਖੋਟਾ; ਕ੍ਰੋਧੁ ਚੰਡਾਲ ॥੩॥
sangee khottaa; krodh chanddaal |3|
Punjabi
ਪ੍ਰੰਤੂ ਨੀਚ ਗੁੱਸਾ ਤੇਰਾ ਮੰਦਾ ਸਾਥੀ ਹੈ।
English
but your constant companion is the demon of anger. ||3||
ਅਵਰ ਜੋਨਿ; ਤੇਰੀ ਪਨਿਹਾਰੀ ॥
avar jon; teree panihaaree |
Punjabi
ਹੋਰ ਜੀਵ ਜੰਤੂ ਤੇਰਾ ਪਾਣੀ ਭਰਨ ਵਾਲੇ ਹਨ।
English
Other people may be your water-carriers;
ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥
eis dharatee meh; teree sikadaaree |
Punjabi
ਇਸ ਜਹਾਨ ਅੰਦਰ ਤੇਰਾ ਰਾਜ ਭਾਗ ਹੈ।
English
in this world, you may be a ruler.
ਸੁਇਨਾ ਰੂਪਾ; ਤੁਝ ਪਹਿ ਦਾਮ ॥
sueinaa roopaa; tujh peh daam |
Punjabi
ਤੇਰੇ ਕੋਲ ਸੋਨਾ, ਚਾਂਦੀ ਅਤੇ ਦਮੜੇ ਹਨ।
English
Gold, silver and wealth may be yours,
ਸੀਲੁ ਬਿਗਾਰਿਓ; ਤੇਰਾ ਕਾਮ ॥੪॥
seel bigaario; teraa kaam |4|
Punjabi
ਪਰ ਤੇਰੇ ਵਿਸ਼ੇ ਭੋਗ ਨੇ ਤੇਰੀ ਸ਼ਰਾਫਤ ਨੂੰ ਨਾਸ ਕਰ ਦਿੱਤਾ ਹੈ।
English
but the goodness of your conduct has been destroyed by sexual promiscuity. ||4||
ਜਾ ਕਉ ਦ੍ਰਿਸਟਿ ਮਇਆ; ਹਰਿ ਰਾਇ ॥
jaa kau drisatt meaa; har raae |
Punjabi
ਜਿਹੜੀ ਆਤਮਾ ਉਤੇ ਵਾਹਿਗੁਰੂ, ਪਾਤਸ਼ਾਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ,
English
That soul, upon whom the Lord has bestowed His Glance of Grace,
ਸਾ ਬੰਦੀ ਤੇ; ਲਈ ਛਡਾਇ ॥
saa bandee te; lee chhaddaae |
Punjabi
ਉਹ ਕੈਦ ਤੋਂ ਖਲਾਸੀ ਪਾ ਜਾਂਦੀ ਹੈ।
English
is delivered from bondage.
ਸਾਧਸੰਗਿ ਮਿਲਿ; ਹਰਿ ਰਸੁ ਪਾਇਆ ॥
saadhasang mil; har ras paaeaa |
Punjabi
ਜੋ ਸਤਿ ਸੰਗਤ ਨਾਲ ਜੁੜ ਕੇ ਸੁਆਮੀ ਦੇ ਅੰਮ੍ਰਿਤ ਨੂੰ ਹਾਸਲ ਕਰਦੀ ਹੈ,
English
Joining the Saadh Sangat, the Company of the Holy, the Lord's sublime essence is obtained.
ਕਹੁ ਨਾਨਕ; ਸਫਲ ਓਹ ਕਾਇਆ ॥੫॥
kahu naanak; safal oeh kaaeaa |5|
Punjabi
ਗੁਰੂ ਜੀ ਆਖਦੇ ਹਨ, ਉਹ ਦੇਹਿ ਫਲ-ਦਾਇਕ ਹੈ।
English
Says Nanak, how fruitful is that body. ||5||
ਸਭਿ ਰੂਪ. ਸਭਿ ਸੁਖ; ਬਨੇ ਸੁਹਾਗਨਿ ॥
sabh roop. sabh sukh; bane suhaagan |
Punjabi
ਤਦ ਤੂੰ ਸਮੂਹ ਸੁੰਦਰਤਾ ਅਤੇ ਸਮੂਹ ਆਰਾਮ ਵਾਲੀ ਸੁਹਾਗਣ ਪਤਨੀ ਬਣ ਜਾਵੇਗੀ।
English
All graces and all comforts shall come to you, as the happy soul-bride;
ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥
at sundar bichakhan toon |1| rahaau doojaa |12|
Punjabi
ਐਕੁਰ ਤੂੰ ਪਰਮ ਸੁਨੱਖੀ ਅਤੇ ਸਿਆਣੀ ਹੋ ਜਾਵੇਂਗੀ। ਠਹਿਰਾਉ ਦੂਸਰਾ।
English
you shall be supremely beautiful and wise. ||1||Second Pause||12||
ਆਸਾ ਮਹਲਾ ੫ ਇਕਤੁਕੇ ੨ ॥
aasaa mahalaa 5 ikatuke 2 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl, Ek-Thukay 2 :
ਜੀਵਤ ਦੀਸੈ; ਤਿਸੁ ਸਰਪਰ ਮਰਣਾ ॥
jeevat deesai; tis sarapar maranaa |
Punjabi
ਜੋ ਜੀਉਂਦਾ ਦਿਸਦਾ ਹੈ, ਉਸ ਨੇ ਨਿਸਚਿਤ ਹੀ ਮਰ ਜਾਣਾ ਹੈ,
English
One who is seen to be alive, shall surely die.
ਮੁਆ ਹੋਵੈ; ਤਿਸੁ ਨਿਹਚਲੁ ਰਹਣਾ ॥੧॥
muaa hovai; tis nihachal rahanaa |1|
Punjabi
ਜੋ ਜੀਉਂਦੇ ਜੀ ਮਰਿਆ ਹੋਇਆ ਹੈ, ਉਹ ਸਦੀਵੀ ਸਥਿਰ ਰਹੇਗਾ।
English
But he who is dead shall remain ever-lasting. ||1||
ਜੀਵਤ ਮੁਏ; ਮੁਏ ਸੇ ਜੀਵੇ ॥
jeevat mue; mue se jeeve |
Punjabi
ਜਿਹੜੇ (ਆਪਾ ਭਾਵ ਤੋਂ) ਜੀਉਂਦੇ ਜੀ ਮਰ ਜਾਂਦੇ ਹਨ, ਐਸੀ ਮੌਤ ਦੇ ਰਾਹੀਂ ਉਹ ਸਦਾ ਹੀ ਜੀਉਂਦੇ ਹਨ।
English
Those who die while yet alive, shall through this death, live on.
ਹਰਿ ਹਰਿ ਨਾਮੁ. ਅਵਖਧੁ ਮੁਖਿ ਪਾਇਆ; ਗੁਰਸਬਦੀ. ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥
har har naam. avakhadh mukh paaeaa; gurasabadee. ras amrit peeve |1| rahaau |
Punjabi
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਦਵਾਈ ਵਜੋਂ ਆਪਣੇ ਮੂੰਹ ਵਿੱਚ ਪਾਉਂਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਰਜੀਤ ਕਰਨ ਵਾਲੇ ਅਬਿ-ਹਿਯਾਤ (ਜੀਵਨ ਦੇ ਪਾਨੀ) ਨੂੰ ਪਾਨ ਕਰਦੇ ਹਨ। ਠਹਿਰਾਉ।
English
They place the Name of the Lord, Har, Har, as medicine in their mouths, and through the Word of the Guru's Shabad, they drink in the Ambrosial Nectar. ||1||Pause||
ਕਾਚੀ ਮਟੁਕੀ; ਬਿਨਸਿ ਬਿਨਾਸਾ ॥
kaachee mattukee; binas binaasaa |
Punjabi
(ਸਰੀਰ ਰੂਪੀ) ਕੱਚਾ ਭਾਂਡਾ ਜਰੂਰ ਹੀ ਟੁੱਟ ਜਾਊਗਾ।
English
The clay pot of the body shall be broken.
ਜਿਸੁ ਛੂਟੈ ਤ੍ਰਿਕੁਟੀ; ਤਿਸੁ ਨਿਜ ਘਰਿ ਵਾਸਾ ॥੨॥
jis chhoottai trikuttee; tis nij ghar vaasaa |2|
Punjabi
ਜੋ ਤਿੰਨਾਂ ਗੁਣਾਂ ਤੋਂ ਛੁਟਕਾਰਾ ਪਾ ਜਾਂਦਾ ਹੈ, ਉਹ ਆਪਦੇ ਨਿੱਜ ਦੇ ਗ੍ਰਹਿ ਅੰਦਰ ਵੱਸਦਾ ਹੈ।
English
One who has eliminated the three qualities dwells in the home of his inner self. ||2||
ਊਚਾ ਚੜੈ; ਸੁ ਪਵੈ ਪਇਆਲਾ ॥
aoochaa charrai; su pavai peaalaa |
Punjabi
ਜਿਹੜਾ ਉੱਚਾ ਚੜ੍ਹਦਾ ਹੈ, ਉਹ ਪਾਤਾਲ ਵਿੱਚ ਜਾ ਡਿੱਗਦਾ ਹੈ।
English
One who climbs high, shall fall into the nether regions of the underworld.
ਧਰਨਿ ਪੜੈ; ਤਿਸੁ ਲਗੈ ਨ ਕਾਲਾ ॥੩॥
dharan parrai; tis lagai na kaalaa |3|
Punjabi
ਜੋ ਜ਼ਮੀਨ ਤੇ ਨੀਵਾਂ ਪਿਆ ਹੋਇਆ ਹੈ, ਉਸਨੂੰ ਮੌਤ ਨਹੀਂ ਛੂੰਹਦੀ।
English
One who lies upon the ground, shall not be touched by death. ||3||
ਭ੍ਰਮਤ ਫਿਰੇ; ਤਿਨ ਕਿਛੂ ਨ ਪਾਇਆ ॥
bhramat fire; tin kichhoo na paaeaa |
Punjabi
ਜੋ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
English
Those who continue to wander around, achieve nothing.
ਸੇ ਅਸਥਿਰ; ਜਿਨ ਗੁਰਸਬਦੁ ਕਮਾਇਆ ॥੪॥
se asathir; jin gurasabad kamaaeaa |4|
Punjabi
ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ, ਉਹ ਅਹਿਲ ਹੋ ਜਾਂਦੇ ਹਨ।
English
Those who practice the Guru's Teachings, become steady and stable. ||4||
ਜੀਉ ਪਿੰਡੁ; ਸਭੁ ਹਰਿ ਕਾ ਮਾਲੁ ॥
jeeo pindd; sabh har kaa maal |
Punjabi
ਆਤਮਾ ਅਤੇ ਦੇਹਿ ਸਾਰੀਆਂ ਵਾਹਿਗੁਰੂ ਦੀਆਂ ਵਸਤੂਆਂ ਹਨ।
English
This body and soul all belong to the Lord.
ਨਾਨਕ ਗੁਰ ਮਿਲਿ; ਭਏ ਨਿਹਾਲ ॥੫॥੧੩॥
naanak gur mil; bhe nihaal |5|13|
Punjabi
ਗੁਰਾਂ ਨੂੰ ਭੇਟ ਕੇ ਹੇ ਨਾਨਕ! ਉਹ ਪਰਮ ਪਰਸੰਨ ਹੋ ਗਏ ਹਨ।
English
O Nanak, meeting the Guru, I am enraptured. ||5||13||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਪੁਤਰੀ ਤੇਰੀ; ਬਿਧਿ ਕਰਿ ਥਾਟੀ ॥
putaree teree; bidh kar thaattee |
Punjabi
ਤੈਂਡੇਸਰੀਰ ਦੀ ਪੁਤਲੀ ਹੁਨਰ ਨਾਲ ਸਾਜੀ ਗਈ ਹੈ।
English
The puppet of the body has been fashioned with great skill.
ਜਾਨੁ ਸਤਿ ਕਰਿ; ਹੋਇਗੀ ਮਾਟੀ ॥੧॥
jaan sat kar; hoeigee maattee |1|
Punjabi
ਸੱਚ ਜਾਣ ਲੈ ਕਿ ਇਹ ਮਿੱਟੀ ਹੋ ਜਾਊਗੀ।
English
Know for sure that it shall turn to dust. ||1||
ਮੂਲੁ ਸਮਾਲਹੁ; ਅਚੇਤ ਗਵਾਰਾ ॥
mool samaalahu; achet gavaaraa |
Punjabi
ਆਪਣੇ ਮੁਢ ਨੂੰ ਯਾਦ ਕਰ ਹੇ ਬੇਸਮਝ ਮੂਰਖ।
English
Remember your origins, O thoughtless fool.
ਇਤਨੇ ਕਉ; ਤੁਮੑ ਕਿਆ ਗਰਬੇ ॥੧॥ ਰਹਾਉ ॥
eitane kau; tuma kiaa garabe |1| rahaau |
Punjabi
ਤੂੰ ਆਪਣੇ ਆਪ ਦੇ ਐਨੇ ਕੁ ਜਿੰਨੇ ਦਾ ਕਿਉਂ ਹੰਕਾਰ ਕਰਦਾ ਹੈਂ? ਠਹਿਰਾਉ।
English
Why are you so proud of yourself? ||1||Pause||
ਤੀਨਿ ਸੇਰ ਕਾ; ਦਿਹਾੜੀ ਮਿਹਮਾਨੁ ॥
teen ser kaa; dihaarree mihamaan |
Punjabi
ਤੂੰ ਤਿੰਨ ਸੇਰ ਹਰ ਰੋਜ਼ ਦੇ ਅਨਾਜ ਦਾ ਪ੍ਰਾਹੁਣਾ ਹੈਂ।
English
You are a guest, given three meals a day;
ਅਵਰ ਵਸਤੁ; ਤੁਝ ਪਾਹਿ ਅਮਾਨ ॥੨॥
avar vasat; tujh paeh amaan |2|
Punjabi
ਹੋਰ ਚੀਜਾਂ ਤੇਰੇ ਕੋਲ ਕੇਵਲ ਅਮਾਨਤ ਹਨ।
English
other things are entrusted to you. ||2||
ਬਿਸਟਾ ਅਸਤ ਰਕਤੁ; ਪਰੇਟੇ ਚਾਮ ॥
bisattaa asat rakat; parette chaam |
Punjabi
ਤੂੰ ਗੰਦਗੀ, ਹੱਡੀਆਂ ਅਤੇ ਲਹੂ, ਖੱਲ ਵਿੱਚ ਲਪੇਟਿਆ ਹੋਇਆ ਹੈਂ।
English
you are just excrement, bones and blood, wrapped up in skin
ਇਸੁ ਊਪਰਿ; ਲੇ ਰਾਖਿਓ ਗੁਮਾਨ ॥੩॥
eis aoopar; le raakhio gumaan |3|
Punjabi
ਇਸ ਉੱਤੇ ਤੂੰ ਹੰਕਾਰ ਧਾਰੀ ਬੈਠਾ ਹੈਂ।
English
- this is what you are taking such pride in! ||3||
ਏਕ ਵਸਤੁ ਬੂਝਹਿ; ਤਾ ਹੋਵਹਿ ਪਾਕ ॥
ek vasat boojheh; taa hoveh paak |
Punjabi
ਜੇਕਰ ਤੂੰ ਇਕ ਚੀਜ਼ ਨੂੰ ਜਾਣ ਲਵੇਂ, ਕੇਵਲ ਤਦ ਹੀ ਤੂੰ ਪਵਿੱਤ੍ਰ ਹੋਵੇਗਾਂ।
English
If you could understand even one thing, then you would be pure.
ਬਿਨੁ ਬੂਝੇ; ਤੂੰ ਸਦਾ ਨਾਪਾਕ ॥੪॥
bin boojhe; toon sadaa naapaak |4|
Punjabi
ਸਾਹਿਬ ਨੂੰ ਜਾਨਣ ਦੇ ਬਾਝੋਂ ਤੂੰ ਸਦੀਵ ਹੀ ਗਲੀਜ਼ ਹੋਵੇਗਾਂ।
English
Without understanding, you shall be forever impure. ||4||
ਕਹੁ ਨਾਨਕ; ਗੁਰ ਕਉ ਕੁਰਬਾਨੁ ॥
kahu naanak; gur kau kurabaan |
Punjabi
ਗੁਰੂ ਜੀ ਆਖਦੇ ਹਨ, ਮੈਂ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।
English
Says Nanak, I am a sacrifice to the Guru;
ਜਿਸ ਤੇ ਪਾਈਐ; ਹਰਿ ਪੁਰਖੁ ਸੁਜਾਨੁ ॥੫॥੧੪॥
jis te paaeeai; har purakh sujaan |5|14|
Punjabi
ਜਿੰਨ੍ਹਾਂ ਦੇ ਰਾਹੀਂ ਵਾਹਿਗੁਰੂ, ਸਰਬੱਗ ਸੁਆਮੀ ਪਾਇਆ ਜਾਂਦਾ ਹੈ।
English
through Him, I obtain the Lord, the All-knowing Primal Being. ||5||14||
ਆਸਾ ਮਹਲਾ ੫ ਇਕਤੁਕੇ ਚਉਪਦੇ ॥
aasaa mahalaa 5 ikatuke chaupade |
Punjabi
ਆਸਾ ਪੰਜਵੀਂ ਪਾਤਸ਼ਾਹੀ। ਚਉਪਦੇ।
English
Aasaa, Fifth Mehl, Ek-Thukay, Chau-Padhay:
ਇਕ ਘੜੀ ਦਿਨਸੁ; ਮੋ ਕਉ ਬਹੁਤੁ ਦਿਹਾਰੇ ॥
eik gharree dinas; mo kau bahut dihaare |
Punjabi
ਵਿਛੋੜੇ ਦਾ ਇਕ ਮੁਹਤ, ਇਕ ਦਿਨ ਮੇਰੇ ਲਈ ਘਣੇਰਿਆਂ ਦਿਨਾਂ ਦੇ ਬਰਾਬਰ ਹੈ।
English
One moment, one day, is for me many days.
ਮਨੁ ਨ ਰਹੈ; ਕੈਸੇ ਮਿਲਉ ਪਿਆਰੇ ॥੧॥
man na rahai; kaise milau piaare |1|
Punjabi
ਮੇਰੀ ਆਤਮਾ ਉਸ ਦੇ ਬਗੈਰ ਰਹਿ ਨਹੀਂ ਸਕਦੀ। ਮੈਂ ਆਪਣੇ ਪ੍ਰੀਤਮ ਨੂੰ ਕਿਸ ਤਰ੍ਹਾਂ ਮਿਲਾਂਗੀ?
English
My mind cannot survive - how can I meet my Beloved? ||1||
ਇਕੁ ਪਲੁ ਦਿਨਸੁ; ਮੋ ਕਉ. ਕਬਹੁ ਨ ਬਿਹਾਵੈ ॥
eik pal dinas; mo kau. kabahu na bihaavai |
Punjabi
ਇਕ ਛਿੰਨ ਅਤੇ ਇਕ ਦਿਹਾੜਾ ਮੈਂ ਉਸ ਦੇ ਬਾਝੋਂ ਕਦਾਚਿਤ ਨਹੀਂ ਗੁਜਾਰ ਸਕਦੀ।
English
I cannot endure one day, even one instant without Him.