Ang 375
ਦਰਸਨ ਕੀ. ਮਨਿ ਆਸ ਘਨੇਰੀ; ਕੋਈ ਐਸਾ ਸੰਤੁ. ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥
darasan kee. man aas ghaneree; koee aisaa sant. mo kau pireh milaavai |1| rahaau |
Punjabi
ਮੇਰੇ ਹਿਰਦੇ ਅੰਦਰ ਬਹੁਤੀ ਹੈ, ਖਾਹਿਸ਼, ਉਸ ਦੇ ਦੀਦਾਰ ਦੀ। ਕੀ ਕੋਈ ਐਹੋ ਜੇਹਾ ਸਾਧੂ ਹੈ, ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ। ਠਹਿਰਾਉ।
English
My mind's desire for the Blessed Vision of His Darshan is so great. Is there any Saint who can lead me to meet my Beloved? ||1||Pause||
ਚਾਰਿ ਪਹਰ; ਚਹੁ ਜੁਗਹ ਸਮਾਨੇ ॥
chaar pehar; chahu jugah samaane |
Punjabi
ਦਿਨ ਦੇ ਚਾਰੇ ਪਹਿਰ ਚਹੁੰ ਜੁਗਾਂ ਦੇ ਮਾਨੰਦ ਹਨ।
English
The four watches of the day are like the four ages.
ਰੈਣਿ ਭਈ; ਤਬ ਅੰਤੁ. ਨ ਜਾਨੇ ॥੨॥
rain bhee; tab ant. na jaane |2|
Punjabi
ਜਦ ਰਾਤ ਆਉਂਦੀ ਹੈ, ਤਦ ਮੈਂ ਖਿਆਲ ਕਰਦਾ ਹਾਂ ਕਿ ਇਸ ਦਾ ਅਖੀਰ ਹੋਣਾ ਹੀ ਨਹੀਂ।
English
And when night comes, I think that it shall never end. ||2||
ਪੰਚ ਦੂਤ ਮਿਲਿ; ਪਿਰਹੁ ਵਿਛੋੜੀ ॥
panch doot mil; pirahu vichhorree |
Punjabi
ਪੰਜਾਂ ਭੂਤਨਿਆਂ ਨੇ ਇਕੱਠੇ ਹੋ ਮੈਨੂੰ ਮੇਰੇ ਕੰਤ ਨਾਲੋਂ ਵੱਖਰਾ ਕੀਤਾ ਹੈ।
English
The five demons have joined together, to separate me from my Husband Lord.
ਭ੍ਰਮਿ ਭ੍ਰਮਿ ਰੋਵੈ; ਹਾਥ ਪਛੋੜੀ ॥੩॥
bhram bhram rovai; haath pachhorree |3|
Punjabi
ਭਟਕ ਭਟਕ ਕੇ ਮੈਂ ਵਿਰਲਾਪ ਕਰਦੀ ਅਤੇ ਆਪਣੇ ਹੱਥ ਮਰੋੜਦੀ ਹਾਂ।
English
Wandering and rambling, I cry out and wring my hands. ||3||
ਜਨ ਨਾਨਕ ਕਉ; ਹਰਿ ਦਰਸੁ ਦਿਖਾਇਆ ॥
jan naanak kau; har daras dikhaaeaa |
Punjabi
ਗੋਲੇ ਨਾਨਕ ਨੂੰ, ਵਾਹਿਗੁਰੂ ਨੇ ਆਪਣਾ ਦਰਸ਼ਨ ਵਿਖਾਲਿਆ ਹੈ।
English
The Lord has revealed the Blessed Vision of His Darshan to servant Nanak;
ਆਤਮੁ ਚੀਨਿੑ; ਪਰਮ ਸੁਖੁ ਪਾਇਆ ॥੪॥੧੫॥
aatam cheena; param sukh paaeaa |4|15|
Punjabi
ਆਪਣੇ ਆਪੇ ਨੂੰ ਅਨੁਭਵ ਕਰਕੇ, ਉਸ ਨੂੰ ਮਹਾਨ ਅਨੰਦ ਪਰਾਪਤ ਹੋਇਆ ਹੈ।
English
realizing his own self, he has obtained supreme peace. ||4||15||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਹਰਿ ਸੇਵਾ ਮਹਿ; ਪਰਮ ਨਿਧਾਨੁ ॥
har sevaa meh; param nidhaan |
Punjabi
ਰੱਬ ਦੀ ਟਹਿਲ ਅੰਦਰ ਮਹਾਨ ਖ਼ਜ਼ਾਨੇ ਹਨ।
English
In the Lord's service, are the greatest treasures.
ਹਰਿ ਸੇਵਾ; ਮੁਖਿ ਅੰਮ੍ਰਿਤ ਨਾਮੁ ॥੧॥
har sevaa; mukh amrit naam |1|
Punjabi
ਸੁਧਾ ਸਰੂਪ ਨਾਮ ਨੂੰ ਮੂੰਹ ਵਿੱਚ ਰੱਖਣਾ ਹੀ ਵਾਹਿਗੁਰੂ ਦੀ ਚਾਕਰੀ ਹੈ।
English
Serving the Lord, the Ambrosial Naam comes into one's mouth. ||1||
ਹਰਿ ਮੇਰਾ ਸਾਥੀ. ਸੰਗਿ ਸਖਾਈ ॥
har meraa saathee. sang sakhaaee |
Punjabi
ਵਾਹਿਗੁਰੂ ਮੇਰਾ ਸੰਗੀ ਤੇ ਸਹਾਇਕ ਮੇਰੇ ਨਾਲ ਹੈ।
English
The Lord is my Companion; He is with me, as my Help and Support.
ਦੁਖਿ ਸੁਖਿ ਸਿਮਰੀ. ਤਹ ਮਉਜੂਦੁ; ਜਮੁ ਬਪੁਰਾ. ਮੋ ਕਉ ਕਹਾ ਡਰਾਈ ॥੧॥ ਰਹਾਉ ॥
dukh sukh simaree. teh maujood; jam bapuraa. mo kau kahaa ddaraaee |1| rahaau |
Punjabi
ਉਹ ਉਥੇ ਹਾਜਰ ਨਾਜਰ ਹੁੰਦਾ ਹੈ, ਜਿਥੇ ਗਮੀ ਤੇ ਖੁਸ਼ੀ ਵਿੱਚ ਮੈਂ ਉਸ ਨੂੰ ਯਾਦ ਕਰਦਾ ਹਾਂ। ਗਰੀਬ ਮੌਤ ਦਾ ਦੂਤ ਮੈਨੂੰ ਕਿਸ ਤਰ੍ਹਾਂ ਭੈ ਭੀਤ ਕਰ ਸਕਦਾ ਹੈ? ਠਹਿਰਾਉ।
English
In pain and pleasure, whenever I remember Him, He is present. How can the poor Messenger of Death frighten me now? ||1||Pause||
ਹਰਿ ਮੇਰੀ ਓਟ; ਮੈ. ਹਰਿ ਕਾ ਤਾਣੁ ॥
har meree ott; mai. har kaa taan |
Punjabi
ਵਾਹਿਗੁਰੂ ਮੇਰਾ ਆਸਰਾ ਹੈ ਅਤੇ ਵਾਹਿਗੁਰੂ ਹੀ ਮੈਡਾਂ ਜੋਰ।
English
The Lord is my Support; the Lord is my Power.
ਹਰਿ ਮੇਰਾ ਸਖਾ; ਮਨ ਮਾਹਿ ਦੀਬਾਣੁ ॥੨॥
har meraa sakhaa; man maeh deebaan |2|
Punjabi
ਵਾਹਿਗੁਰੂ ਮੇਰਾ ਮਿਤ੍ਰ ਹੈ ਅਤੇ ਮੇਰੇ ਚਿੱਤ ਅੰਦਰ, ਵਾਹਿਗੁਰੂ ਦੀ ਟੇਕ ਹੈ।
English
The Lord is my Friend; He is my mind's advisor. ||2||
ਹਰਿ ਮੇਰੀ ਪੂੰਜੀ; ਮੇਰਾ ਹਰਿ ਵੇਸਾਹੁ ॥
har meree poonjee; meraa har vesaahu |
Punjabi
ਪ੍ਰਭੂ ਮੇਰੀ ਰਾਸ ਹੈ ਅਤੇ ਪ੍ਰਭੂ ਹੀ ਮੈਡੀਂ ਸਾਖ ਹੈ।
English
The Lord is my capital; the Lord is my credit.
ਗੁਰਮੁਖਿ ਧਨੁ ਖਟੀ; ਹਰਿ ਮੇਰਾ ਸਾਹੁ ॥੩॥
guramukh dhan khattee; har meraa saahu |3|
Punjabi
ਗੁਰਾਂ ਦੇ ਜ਼ਰੀਏ, ਮੈਂ ਪਦਾਰਥ ਕਮਾਉਂਦਾ ਹਾਂ। ਪ੍ਰਭੂ ਮੈਡਾਂ ਸ਼ਾਹੂਕਾਰ ਹੈ।
English
As Gurmukh, I earn the wealth, with the Lord as my Banker. ||3||
ਗੁਰ ਕਿਰਪਾ ਤੇ; ਇਹ ਮਤਿ ਆਵੈ ॥
gur kirapaa te; ih mat aavai |
Punjabi
ਗੁਰਾਂ ਦੀ ਦਇਆ ਦੁਆਰਾ ਇਹ ਸਮਝ ਪਰਾਪਤ ਹੁੰਦੀ ਹੈ।
English
By Guru's Grace, this wisdom has come.
ਜਨ ਨਾਨਕੁ; ਹਰਿ ਕੈ ਅੰਕਿ ਸਮਾਵੈ ॥੪॥੧੬॥
jan naanak; har kai ank samaavai |4|16|
Punjabi
ਗੋਲਾ ਨਾਨਕ ਸੁਆਮੀ ਦੀ ਗੋਦੀ ਅੰਦਰ ਲੀਨ ਹੋ ਗਿਆ ਹੈ।
English
Servant Nanak has merged into the Being of the Lord. ||4||16||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਪ੍ਰਭੁ ਹੋਇ ਕ੍ਰਿਪਾਲੁ; ਤ ਇਹੁ ਮਨੁ ਲਾਈ ॥
prabh hoe kripaal; ta ihu man laaee |
Punjabi
ਜੇਕਰ ਮਾਲਕ ਮਿਹਰਬਾਨ ਹੋ ਵੰਞੇ, ਤਦ ਇਹ ਆਤਮਾ ਉਸ ਅੰਦਰ ਜੁੜਦੀ ਹੈ।
English
When God shows His Mercy, then this mind is focused on Him.
ਸਤਿਗੁਰੁ ਸੇਵਿ; ਸਭੈ ਫਲ ਪਾਈ ॥੧॥
satigur sev; sabhai fal paaee |1|
Punjabi
ਸੱਚੇ ਗੁਰਾਂ ਦੀ ਘਾਲ ਕਮਾ ਕੇ ਮੈਂ ਸਾਰੇ ਸਿਲੇ ਪਾ ਲਏ ਹਨ।
English
Serving the True Guru, all rewards are obtained. ||1||
ਮਨ. ਕਿਉ ਬੈਰਾਗੁ ਕਰਹਿਗਾ; ਸਤਿਗੁਰੁ ਮੇਰਾ ਪੂਰਾ ॥
man. kiau bairaag karahigaa; satigur meraa pooraa |
Punjabi
ਮੇਰੀ ਜਿੰਦੜੀਏ ਤੂੰ ਕਿਉਂ ਉਦਾਸ ਹੁੰਦੀ ਹੈਂ? ਮੈਡਾਂ ਸੱਚਾ ਗੁਰੂ ਪੂਰਨ ਹੈ।
English
O my mind, why are you so sad? My True Guru is Perfect.
ਮਨਸਾ ਕਾ ਦਾਤਾ. ਸਭ ਸੁਖ ਨਿਧਾਨੁ; ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥
manasaa kaa daataa. sabh sukh nidhaan; amrit sar sad hee bharapooraa |1| rahaau |
Punjabi
ਸੁਆਮੀ ਮੁਰਾਦਾਂ ਬਖਸ਼ਣਹਾਰ ਹੈ, ਉਹ ਸਮੂਹ ਸੁੱਖਾਂ ਦਾ ਖ਼ਜ਼ਾਨਾ ਹੈ ਅਤੇ ਉਸ ਦਾ ਸੁਧਾ-ਰਸ ਦਾ ਸਰੋਵਰ ਹਮੇਸ਼ਾਂ ਹੀ ਪਰੀ ਪੂਰਨ ਹੈ। ਠਹਿਰਾਉ।
English
He is the Giver of blessings, the treasure of all comforts; His Ambrosial Pool of Nectar is always overflowing. ||1||Pause||
ਚਰਣ ਕਮਲ; ਰਿਦ ਅੰਤਰਿ ਧਾਰੇ ॥
charan kamal; rid antar dhaare |
Punjabi
ਜੋ ਵਾਹਿਗੁਰੂ ਦੇ ਕੰਵਲ ਪੈਰਾਂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ,
English
One who enshrines His Lotus Feet within the heart,
ਪ੍ਰਗਟੀ ਜੋਤਿ; ਮਿਲੇ ਰਾਮ ਪਿਆਰੇ ॥੨॥
pragattee jot; mile raam piaare |2|
Punjabi
ਰੱਬੀ ਨੂਰ ਉਸ ਉਤੇ ਨਾਜ਼ਲ ਹੋ ਜਾਂਦਾ ਹੈ ਅਤੇ ਉਹ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ।
English
meets the Beloved Lord; the Divine Light is revealed to him. ||2||
ਪੰਚ ਸਖੀ ਮਿਲਿ; ਮੰਗਲੁ ਗਾਇਆ ॥
panch sakhee mil; mangal gaaeaa |
Punjabi
ਇਕੱਠੀਆਂ ਹੋ ਕੇ ਪੰਜ ਸੇਹੇਲੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ,
English
The five companions have met together to sing the songs of joy.
ਅਨਹਦ ਬਾਣੀ. ਨਾਦੁ ਵਜਾਇਆ ॥੩॥
anahad baanee. naad vajaaeaa |3|
Punjabi
ਅਤੇ ਉਸ ਦੇ ਅੰਦਰ ਬੈਕੁੰਠੀ ਕੀਰਤਨ ਦਾ ਰਾਗ ਗੂੰਜਦਾ ਹੈ।
English
The unstruck melody, the sound current of the Naad, vibrates and resounds. ||3||
ਗੁਰੁ ਨਾਨਕੁ ਤੁਠਾ; ਮਿਲਿਆ ਹਰਿ ਰਾਇ ॥
gur naanak tutthaa; miliaa har raae |
Punjabi
ਨਾਨਕ, ਜਦ ਗੁਰੂ ਜੀ ਪਰਮ ਪਰਸੰਨ ਹੋ ਜਾਂਦੇ ਹਨ, ਇਨਸਾਨ ਵਾਹਿਗੁਰੂ ਰਾਜੇ ਨੂੰ ਮਿਲ ਪੈਂਦਾ ਹੈ।
English
O Nanak, when the Guru is totally pleased, one meets the Lord, the King.
ਸੁਖਿ ਰੈਣਿ ਵਿਹਾਣੀ; ਸਹਜਿ ਸੁਭਾਇ ॥੪॥੧੭॥
sukh rain vihaanee; sehaj subhaae |4|17|
Punjabi
ਉਸ ਦੇ ਮਗਰੋਂ ਰਾਤ੍ਰੀ ਆਰਾਮ ਅਤੇ ਅਡੋਲਤਾ ਅੰਦਰ ਬਤੀਤ ਹੁੰਦੀ ਹੈ।
English
Then, the night of one's life passes in peace and natural ease. ||4||17||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਕਰਿ ਕਿਰਪਾ; ਹਰਿ ਪਰਗਟੀ ਆਇਆ ॥
kar kirapaa; har paragattee aaeaa |
Punjabi
ਵਾਹਿਗੁਰੂ ਨੇ ਮਿਹਰ ਧਾਰ ਕੇ ਆਪਣੇ ਆਪ ਨੂੰ ਮੇਰੇ ਤੇ ਜ਼ਾਹਰ ਕੀਤਾ ਹੈ।
English
Showing His Mercy, the Lord has revealed Himself to me.
ਮਿਲਿ ਸਤਿਗੁਰ; ਧਨੁ ਪੂਰਾ ਪਾਇਆ ॥੧॥
mil satigur; dhan pooraa paaeaa |1|
Punjabi
ਸੱਚੇ ਗੁਰਾਂ ਨੂੰ ਭੇਟ ਕੇ ਮੈਂ ਪੂਰਨ ਪਦਾਰਥ ਪਰਾਪਤ ਕੀਤਾ ਹੈ।
English
Meeting the True Guru, I have received the perfect wealth. ||1||
ਐਸਾ ਹਰਿ ਧਨੁ. ਸੰਚੀਐ ਭਾਈ ॥
aisaa har dhan. sancheeai bhaaee |
Punjabi
ਐਹੋ ਜੇਹੀ ਰੱਬੀ ਦੌਲਤ ਬੰਦੇ ਨੂੰ ਇਕੱਤਰ ਕਰਨੀ ਚਾਹੀਦੀ ਹੈ, ਹੇ ਵੀਰ!
English
Gather such a wealth of the Lord, O Siblings of Destiny.
ਭਾਹਿ. ਨ ਜਾਲੈ, ਜਲਿ ਨਹੀ ਡੂਬੈ; ਸੰਗੁ ਛੋਡਿ ਕਰਿ. ਕਤਹੁ ਨ ਜਾਈ ॥੧॥ ਰਹਾਉ ॥
bhaeh. na jaalai, jal nahee ddoobai; sang chhodd kar. katahu na jaaee |1| rahaau |
Punjabi
ਅੱਗ ਇਸ ਨੂੰ ਸਾੜਦੀ ਨਹੀਂ, ਨਾਂ ਹੀ ਪਾਣੀ ਇਸ ਨੂੰ ਡੋਬਦਾ ਹੈ। ਇਨਸਾਨ ਦਾ ਸਾਥ ਤਿਆਗ ਕੇ ਇਹ ਕਿਧਰੇ ਨਹੀਂ ਜਾਂਦੀ। ਠਹਿਰਾਉ।
English
It cannot be burned by fire, and water cannot drown it; it does not forsake society, or go anywhere else. ||1||Pause||
ਤੋਟਿ ਨ ਆਵੈ; ਨਿਖੁਟਿ ਨ ਜਾਇ ॥
tott na aavai; nikhutt na jaae |
Punjabi
ਇਸ ਨੂੰ ਕਮੀ ਨਹੀਂ ਵਾਪਰਦੀ ਅਤੇ ਨਾਂ ਇਹ ਮੁੱਕਦੀ ਹੈ।
English
It does not run short, and it does not run out.
ਖਾਇ ਖਰਚਿ; ਮਨੁ ਰਹਿਆ ਅਘਾਇ ॥੨॥
khaae kharach; man rahiaa aghaae |2|
Punjabi
ਇਸ ਨੂੰ ਖਾਂਦਾ ਅਤੇ ਖਰਚਦਾ ਹੋਇਆ ਚਿੱਤ ਤ੍ਰਿਪਤ ਰਹਿੰਦਾ ਹੈ।
English
Eating and consuming it, the mind remains satisfied. ||2||
ਸੋ ਸਚੁ ਸਾਹੁ; ਜਿਸੁ ਘਰਿ. ਹਰਿ ਧਨੁ ਸੰਚਾਣਾ ॥
so sach saahu; jis ghar. har dhan sanchaanaa |
Punjabi
ਉਹੀ ਸੱਚਾ ਸ਼ਾਹੂਕਾਰ ਹੈ, ਜੋ ਵਾਹਿਗੁਰੂ ਦੇ ਪਦਾਰਥ ਨੂੰ ਆਪਣੇ ਗ੍ਰਹਿ ਅੰਦਰ ਜਮ੍ਹਾਂ ਕਰਦਾ ਹੈ।
English
He is the true banker, who gathers the wealth of the Lord within his own home.
ਇਸੁ ਧਨ ਤੇ; ਸਭੁ ਜਗੁ ਵਰਸਾਣਾ ॥੩॥
eis dhan te; sabh jag varasaanaa |3|
Punjabi
ਇਸ ਮਾਲ-ਦੌਲਤ ਤੋਂ ਸਾਰਾ ਜਹਾਨ ਲਾਭ ਉਠਾਉਂਦਾ ਹੈ।
English
With this wealth, the whole world profits. ||3||
ਤਿਨਿ. ਹਰਿ ਧਨੁ ਪਾਇਆ; ਜਿਸੁ ਪੁਰਬ ਲਿਖੇ ਕਾ ਲਹਣਾ ॥
tin. har dhan paaeaa; jis purab likhe kaa lahanaa |
Punjabi
ਕੇਵਲ ਉਹੀ ਵਾਹਿਗੁਰੂ ਦੀ ਦੌਲਤ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਮੁੱਢ ਤੋਂ ਲਿਖੀ ਹੋਈ ਹੈ।
English
He alone receives the Lord's wealth, who is pre-ordained to receive it.
ਜਨ ਨਾਨਕ. ਅੰਤਿ ਵਾਰ; ਨਾਮੁ ਗਹਣਾ ॥੪॥੧੮॥
jan naanak. ant vaar; naam gahanaa |4|18|
Punjabi
ਹੇ ਨਫਰ ਨਾਨਕ! ਅਖੀਰ ਦੇ ਵੇਲੇ, ਨਾਮ ਹੀ ਪ੍ਰਾਣੀ ਦਾ ਸ਼ਿੰਗਾਰ ਹੈ।
English
O servant Nanak, at that very last moment, the Naam shall be your only decoration. ||4||18||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜੈਸੇ ਕਿਰਸਾਣੁ. ਬੋਵੈ ਕਿਰਸਾਨੀ ॥
jaise kirasaan. bovai kirasaanee |
Punjabi
ਹੇ ਜੀਵ! ਜਿਸ ਤਰ੍ਹਾਂ ਜਿਮੀਦਾਰ ਆਪਣੀ ਫਸਲ ਨੂੰ ਬੀਜ ਕੇ,
English
Just like the farmer, He plants His crop,
ਕਾਚੀ ਪਾਕੀ ਬਾਢਿ ਪਰਾਨੀ ॥੧॥
kaachee paakee baadt paraanee |1|
Punjabi
ਕੱਚੀ ਜਾਂ ਪੱਕੀ ਨੂੰ ਕੱਟ ਸੁਟਦਾ ਹੈ।
English
and, whether it is ripe or unripe, He cuts it down. ||1||
ਜੋ ਜਨਮੈ; ਸੋ ਜਾਨਹੁ ਮੂਆ ॥
jo janamai; so jaanahu mooaa |
Punjabi
ਇਸੇ ਤਰ੍ਹਾਂ ਸਮਝ ਲੈ ਕਿ ਜੋ ਜੰਮਿਆ ਹੈ। ਉਸ ਨੇ ਮਰ ਜਾਣਾ ਹੈ।
English
Just so, you must know this well, that whoever is born, shall die.
ਗੋਵਿੰਦ ਭਗਤੁ; ਅਸਥਿਰੁ ਹੈ ਥੀਆ ॥੧॥ ਰਹਾਉ ॥
govind bhagat; asathir hai theea |1| rahaau |
Punjabi
ਕੇਵਲ ਸ੍ਰਿਸ਼ਟੀ ਦੇ ਸੁਆਮੀ ਦਾ ਸਾਧੂ ਹੀ ਹਮੇਸ਼ਾਂ ਲਈ ਅਹਿਲ ਹੁੰਦਾ ਹੈ। ਠਹਿਰਾਉ।
English
Only the devotee of the Lord of the Universe becomes stable and permanent. ||1||Pause||
ਦਿਨ ਤੇ; ਸਰਪਰ ਪਉਸੀ ਰਾਤਿ ॥
din te; sarapar pausee raat |
Punjabi
ਦਿਹੁੰ ਦੇ ਮਗਰੋਂ ਰੈਣ, ਨਿਸਚਿਤ ਹੀ ਆਵੇਗੀ।
English
The day shall certainly be followed by the night.
ਰੈਣਿ ਗਈ; ਫਿਰਿ ਹੋਇ ਪਰਭਾਤਿ ॥੨॥
rain gee; fir hoe parabhaat |2|
Punjabi
ਜਦ ਰਾਤ ਬੀਤ ਜਾਂਦੀ ਹੈ, ਮੁੜ ਕੇ ਸਵੇਰਾ ਹੋ ਜਾਂਦਾ ਹੈ।
English
And when the night passes, the morning shall again dawn. ||2||
ਮਾਇਆ ਮੋਹਿ; ਸੋਇ ਰਹੇ ਅਭਾਗੇ ॥
maaeaa mohi; soe rahe abhaage |
Punjabi
ਧਨ-ਦੋਲਤ ਦੀ ਲਗਨ ਅੰਦਰ, ਨਿਕਰਮਣ ਸੌਂ ਰਹੇ ਹਨ।
English
In the love of Maya, the unfortunate ones remain in sleep.
ਗੁਰ ਪ੍ਰਸਾਦਿ; ਕੋ ਵਿਰਲਾ ਜਾਗੇ ॥੩॥
gur prasaad; ko viralaa jaage |3|
Punjabi
ਗੁਰਾਂ ਦੀ ਦਇਆ ਦੁਆਰਾ ਕੋਈ ਟਾਵੇਂ ਟੱਲੇ ਹੀ ਜਾਗਦੇ ਹਨ।
English
By Guru's Grace, a rare few remain awake and aware. ||3||